ਭਾਰਤ ਗਣਰਾਜ ਅਤੇ ਕੋਰੀਆ ਗਣਰਾਜ ਜਿਨ੍ਹਾਂ ਨੂੰ ਅੱਗੇ "ਦੋਵੇਂ ਪੱਖ" ਕਿਹਾ ਗਿਆ ਹੈ, ਨੇ ਜਲਵਾਯੂ ਪਰਿਵਰਤਨ, ਸਮੁੰਦਰੀ ਅਤੇ ਆਰਕਟਿਕ ਮੁੱਦਿਆਂ ਵਿੱਚ ਵਿਹਾਰਕ ਸਹਿਯੋਗ ਰਾਹੀਂ ਵਿਸ਼ਵ-ਵਿਆਪੀ ਸਥਿਰਤਾ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ  ।

ਵਾਤਾਵਰਣ ਪ੍ਰਤੀ ਜ਼ਿੰਮੇਵਾਰ ਰਾਸ਼ਟਰਾਂ ਵਜੋਂ ਦੋਵਾਂ ਪੱਖਾਂ ਨੇ ਵਾਤਾਵਰਣ ਨਾਲ ਸਬੰਧਿਤ ਟਿਕਾਊ ਵਿਕਾਸ ਲਈ 2030 ਏਜੰਡੇ ਨੂੰ ਮੁਕੰਮਲ ਰੂਪ ਵਿੱਚ ਪ੍ਰਾਪਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਇਸ ਉਦੇਸ਼ ਦੀ ਪੂਰਤੀ ਲਈ ਦੋਵਾਂ ਪੱਖਾਂ ਨੇ ਜ਼ਮੀਨ, ਹਵਾ, ਪਾਣੀ, ਜੈਵ-ਵਿਭਿੰਨਤਾ ਅਤੇ ਰਹਿੰਦ-ਖੂੰਹਦ ਸਮੇਤ ਕੁਦਰਤੀ ਸਰੋਤਾਂ ਦੇ ਟਿਕਾਊ ਪ੍ਰਬੰਧਨ ਦੇ ਨਾਲ-ਨਾਲ ਵਾਤਾਵਰਣਕ ਮੁੱਦਿਆਂ ਅਤੇ ਜਲਵਾਯੂ ਪਰਿਵਰਤਨ ’ਤੇ ਸਹਿਯੋਗ ਨੂੰ ਹੁਲਾਰਾ ਦੇਣ ਦਾ ਫ਼ੈਸਲਾ ਲਿਆ।

ਜਲਵਾਯੂ ਪਰਿਵਰਤਨ ’ਤੇ ਸਹਿਯੋਗ

ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੇ ਪ੍ਰਤੀ ਆਪਣੇ ਸਮਰਥਨ ਅਤੇ ਪੈਰਿਸ ਸਮਝੌਤੇ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਦੋਵਾਂ ਪੱਖਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਮਨੁੱਖਤਾ ਅਤੇ ਕੁਦਰਤ ਦੀ ਸਥਿਰਤਾ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਬੇਮਿਸਾਲ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਜਲਵਾਯੂ ਕਾਰਵਾਈ ਨੂੰ ਮਜ਼ਬੂਤ ਕਰਨਾ ਬਹੁਤ ਮਹੱਤਵਪੂਰਨ ਹੈ।

ਇਸ ਸੰਦਰਭ ਵਿੱਚ ਦੋਵਾਂ ਪੱਖਾਂ ਨੇ ਪੈਰਿਸ ਸਮਝੌਤੇ ਦੀ ਧਾਰਾ 6.2 ਦੇ ਅਧੀਨ ਇੱਕ ਸਹਿਯੋਗ ਮੈਮੋਰੰਡਮ (MoC) ਦੇ ਸੰਪੰਨ ਹੋਣ ਦਾ ਸਵਾਗਤ ਕੀਤਾ, ਜੋ ਨਿਵੇਸ਼-ਅਧਾਰਿਤ ਘਟਾਉਣ ਵਾਲੇ ਪ੍ਰੋਜੈਕਟਾਂ ਲਈ ਇੱਕ ਸਹਿਯੋਗੀ ਢਾਂਚਾ ਸਥਾਪਤ ਕਰਦਾ ਹੈ, ਉਹਨਾਂ ਦੇ ਆਪਣੇ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨਾਂ (ਐੱਨਡੀਸੀਜ਼ੀ) ਦੀ ਪ੍ਰਾਪਤੀ ਨੂੰ ਅੱਗੇ ਵਧਾਉਂਦਾ ਹੈ ਅਤੇ ਜਲਵਾਯੂ ਕਾਰਵਾਈ ਦੇ ਖੇਤਰ ਵਿੱਚ ਉਹਨਾਂ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਦਾ ਹੈ। ਦੋਵੇਂ ਪੱਖ ਕਾਰਬਨ ਬਾਜ਼ਾਰ, ਧਾਰਾ 6.2 ਸਹਿਯੋਗੀ ਪਹੁੰਚ, ਨਵਿਆਉਣਯੋਗ ਊਰਜਾ ਅਤੇ ਘੱਟ-ਕਾਰਬਨ ਤਕਨਾਲੋਜੀਆਂ ਸਮੇਤ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਮੁੱਦਿਆਂ ’ਤੇ ਸਹਿਯੋਗ ਨੂੰ ਹੁਲਾਰਾ ਦੇਣਗੇ।

ਵਾਤਾਵਰਣ ਸਹਿਯੋਗ ਅਤੇ ਟਿਕਾਊ ਵਿਕਾਸ

ਵਾਤਾਵਰਣ ਦੇ ਪ੍ਰਤੀ ਜ਼ਿੰਮੇਵਾਰ ਦੇਸ਼ਾਂ ਦੇ ਰੂਪ ਵਿੱਚ, ਭਾਰਤ ਅਤੇ ਕੋਰੀਆ ਗਣਰਾਜ ਨੇ ਜਲਵਾਯੂ ਅਤੇ ਵਾਤਾਵਰਣ ਦੇ ਖੇਤਰ ਵਿੱਚ ਸਹਿਯੋਗ ’ਤੇ ਇੱਕ ਸਮਝੌਤਾ ਪੱਤਰ (MoU) ਰਾਹੀਂ ਸੰਸਥਾਗਤ ਸਹਿਯੋਗ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ। ਭਾਰਤੀ ਪੱਖ ਨੇ ਅੰਤਰਰਾਸ਼ਟਰੀ ਸੋਲਰ ਗੱਠਜੋੜ (ਆਈਐੱਸਏ) ਵਿੱਚ ਕੋਰੀਆ ਗਣਰਾਜ ਦੇ ਮੈਂਬਰ ਵਜੋਂ ਸ਼ਾਮਲ ਹੋਣ ਦਾ ਸਵਾਗਤ ਕੀਤਾ। ਕੋਰੀਆਈ ਪੱਖ ਨੇ ਗਲੋਬਲ ਗ੍ਰੀਨ ਗ੍ਰੋਥ ਇੰਸਟੀਚਿਊਟ (ਜੀਜੀਜੀਆਈ) ਵਿੱਚ ਭਾਰਤ ਦੇ ਮੈਂਬਰ ਬਣਨ ਦਾ ਸਵਾਗਤ ਕੀਤਾ।

ਸਮੁੰਦਰ ਅਤੇ ਸਮੁੰਦਰੀ ਸਥਿਰਤਾ

ਆਰਥਿਕ ਵਿਕਾਸ, ਵਾਤਾਵਰਣਕ ਸੰਤੁਲਨ ਅਤੇ ਖ਼ੁਰਾਕ ਸੁਰੱਖਿਆ ਲਈ ਮਹਾਂਸਾਗਰਾਂ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ, ਦੋਵਾਂ ਪੱਖਾਂ ਨੇ ਸਮੁੰਦਰੀ ਵਿਗਿਆਨ, ਟਿਕਾਊ ਮੱਛੀ ਪਾਲਣ, ਤੱਟਵਰਤੀ ਵਾਤਾਵਰਣ ਦੀ ਸੰਭਾਲ ਅਤੇ ਸਮੁੰਦਰੀ ਪ੍ਰਦੂਸ਼ਣ ਦੀ ਰੋਕਥਾਮ ਵਿੱਚ ਸਹਿਯੋਗ ਦੇ ਵਿਸਥਾਰ ’ਤੇ ਸਹਿਮਤੀ ਪ੍ਰਗਟਾਈ।

ਦੋਵੇਂ ਪੱਖ ਨੀਲੀ ਅਰਥਵਿਵਸਥਾ (ਬਲੂ ਇਕੋਨੋਮੀ) ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਗੇ ਅਤੇ ਦੋਵਾਂ ਦੇਸ਼ਾਂ ਦੇ ਵਿਗਿਆਨਕ ਸੰਸਥਾਵਾਂ ਅਤੇ ਸਮੁੰਦਰੀ ਏਜੰਸੀਆਂ ਵਿਚਕਾਰ ਨੇੜਲੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਗੇ।

ਆਰਕਟਿਕ ਖੋਜ ਅਤੇ ਧਰੁਵੀ ਸਹਿਯੋਗ

ਭਾਰਤ ਅਤੇ ਕੋਰੀਆ ਗਣਰਾਜ ਨੇ ਆਰਕਟਿਕ ਖੋਜ ਅਤੇ ਵਿਗਿਆਨਕ ਸਹਿਯੋਗ ਵਿੱਚ ਆਪਣੀ ਵਧਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ। ਦੋਵਾਂ ਪੱਖਾਂ ਨੇ ਜਲਵਾਯੂ ਤਬਦੀਲੀ ਦੀ ਸਮਝ ਨੂੰ ਅੱਗੇ ਵਧਾਉਣ ਵਿੱਚ ਆਰਕਟਿਕ ਦੇ ਮਹੱਤਵ ਨੂੰ ਸਵੀਕਾਰ ਕੀਤਾ ਅਤੇ ਆਰਕਟਿਕ ਵਿਗਿਆਨ ਅਤੇ ਆਰਕਟਿਕ ਨੈਵੀਗੇਸ਼ਨ ਸਮੇਤ ਇਸ ਖੇਤਰ ਵਿੱਚ ਸਹਿਯੋਗ ਦੇ ਵਿਸਥਾਰ  ’ਤੇ  ਸਹਿਮਤੀ ਪ੍ਰਗਟਾਈ।

ਦੋਵੇਂ ਪੱਖ ਆਪਣੇ-ਆਪਣੇ ਆਰਕਟਿਕ ਖੋਜ ਸੰਸਥਾਨਾਂ ਵਿਚਕਾਰ ਨੇੜਲੇ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ ਅਤੇ ਸਾਂਝੀ ਖੋਜ ਪਹਿਲਕਦਮੀਆਂ, ਵਿਗਿਆਨਕ ਆਦਾਨ-ਪ੍ਰਦਾਨ ਅਤੇ ਅੰਤਰਰਾਸ਼ਟਰੀ ਧਰੁਵੀ ਖੋਜ ਪ੍ਰੋਗਰਾਮਾਂ ਵਿੱਚ ਭਾਗੀਦਾਰੀ ਦੇ ਮੌਕਿਆਂ ਦੀ ਪੜਚੋਲ ਕਰਨਗੇ।

ਭਵਿੱਖ ਦੀ ਦਿਸ਼ਾ

ਦੋਵਾਂ ਧਿਰਾਂ ਨੇ ਟਿਕਾਊ ਵਿਕਾਸ ਅਤੇ ਜਲਵਾਯੂ ਕਾਰਵਾਈ ਵਿੱਚ ਯੋਗਦਾਨ ਪਾਉਣ ਵਾਲੇ ਵਿਹਾਰਕ ਸਹਿਯੋਗ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ।

ਭਾਰਤ ਅਤੇ ਕੋਰੀਆ ਗਣਰਾਜ ਨੇ ਭਰੋਸਾ ਪ੍ਰਗਟਾਇਆ ਕਿ ਇਸ ਸਾਂਝੇ ਬਿਆਨ ਵਿੱਚ ਦਰਜ ਵਿਸਤ੍ਰਿਤ ਸਹਿਯੋਗ ਨਵੀਨਤਾਕਾਰੀ ਅਤੇ ਵਿਸਤਾਰ ਯੋਗ ਹੱਲਾਂ ਦੇ ਵਿਕਾਸ ਵਿੱਚ ਯੋਗਦਾਨ ਪਾਵੇਗਾ, ਜੋ ਇੰਡੋ-ਪੈਸੀਫਿਕ ਖੇਤਰ ਅਤੇ ਉਸ ਤੋਂ ਬਾਹਰ ਟਿਕਾਊ ਵਿਕਾਸ ਨੂੰ ਸਮਰਥਨ ਪ੍ਰਦਾਨ ਕਰ ਸਕਦੇ ਹਨ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Rooftop solar cuts household electricity bills by average of 71%: CEEW

Media Coverage

Rooftop solar cuts household electricity bills by average of 71%: CEEW
NM on the go

Nm on the go

Always be the first to hear from the PM. Get the App Now!
...
Prime Minister highlights remarkable momentum in India's digital infrastructure journey
June 05, 2026
PM Lauds AirTrunk’s proposed investment of around Rs. 3 lakh crore to develop 5 GW data centre capacity

Prime Minister Shri Narendra Modi today highlighted that India’s digital infrastructure journey is gathering remarkable momentum. The Prime Minister noted that AirTrunk has announced plans to invest around Rs. 3 lakh crore ($30 billion) in India and develop 5 GW of data centre capacity, observing that this is among the largest proposed investments in the country’s digital infrastructure ecosystem.

Shri Modi stated that such investments will significantly strengthen India’s position as a global hub for cloud computing and AI. The Prime Minister pointed out that these developments will simultaneously generate employment opportunities, support local supply chains, and accelerate innovation-led growth, affirming that the future of the world’s digital economy is increasingly being shaped in India.

The Prime Minister posted on X:

"India’s digital infrastructure journey is gathering remarkable momentum.
AirTrunk has announced plans to invest around Rs. 3 lakh crore ($30 billion) in India, and develop 5 GW of data centre capacity. This is among the largest proposed investments in the country’s digital infrastructure ecosystem.

Such investments will strengthen India’s position as a global hub for cloud computing and AI, while generating employment opportunities, supporting local supply chains and accelerating innovation-led growth.

It is clear that the future of the world’s digital economy is increasingly being shaped in India!"