Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi, Guterres Stress Multipolarity, Need To Reform UN Institutions Including UNSC

Media Coverage

PM Modi, Guterres Stress Multipolarity, Need To Reform UN Institutions Including UNSC
NM on the go

Nm on the go

Always be the first to hear from the PM. Get the App Now!
...

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਅਰਬ ਅਮੀਰਾਤ ਦਾ ਅਧਿਕਾਰਤ ਦੌਰਾ ਕੀਤਾ। ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਯੂਏਈ ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਰਸਮੀ ਤੌਰ 'ਤੇ ਕੀਤਾ।

ਦੋਵਾਂ ਆਗੂਆਂ ਨੇ ਵਿਸਥਾਰਤ ਚਰਚਾਵਾਂ ਕੀਤੀਆਂ, ਜਿਸ ਦੌਰਾਨ ਪ੍ਰਧਾਨ ਮੰਤਰੀ ਨੇ ਯੂਏਈ 'ਤੇ ਹਮਲਿਆਂ ਦੀ ਭਾਰਤ ਵੱਲੋਂ ਕਰੜੀ ਨਿੰਦਾ ਦੇ ਨਾਲ-ਨਾਲ ਯੂਏਈ ਦੀ ਲੀਡਰਸ਼ਿਪ ਅਤੇ ਲੋਕਾਂ ਨਾਲ ਆਪਣੀ ਏਕਤਾ ਦੀ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਨੇ ਹੋਰਮੁਜ਼ ਸਮੁੰਦਰੀ ਲਾਂਘੇ ਰਾਹੀਂ ਸੁਰੱਖਿਅਤ ਆਵਾਜਾਈ ਰਸਤਾ ਅਤੇ ਨਿਰਵਿਘਨ ਨੇਵੀਗੇਸ਼ਨ ਨੂੰ ਯਕੀਨੀ ਬਣਾਉਣ ਦੇ ਹੱਕ ਵਿੱਚ ਭਾਰਤ ਦੀ ਸਪੱਸ਼ਟ ਸਥਿਤੀ ਦਾ ਵੀ ਪ੍ਰਗਟਾਵਾ ਕੀਤਾ, ਜੋ ਕਿ ਸਥਾਈ ਖੇਤਰੀ ਸ਼ਾਂਤੀ ਅਤੇ ਸਥਿਰਤਾ ਦੇ ਨਾਲ-ਨਾਲ ਊਰਜਾ ਅਤੇ ਖੁਰਾਕ ਸੁਰੱਖਿਆ ਲਈ ਮਹੱਤਵਪੂਰਨ ਹੈ।

ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੇ ਸਮੁੱਚੇ ਘੇਰੇ ਦੀ ਵੀ ਸਮੀਖਿਆ ਕੀਤੀ ਅਤੇ ਊਰਜਾ, ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਫਿਨਟੈਕ, ਬੁਨਿਆਦੀ ਢਾਂਚਾ, ਸਿੱਖਿਆ, ਸੱਭਿਆਚਾਰ ਅਤੇ ਲੋਕ ਦਰ ਲੋਕ ਸਬੰਧਾਂ ਸਮੇਤ ਕਈ ਖੇਤਰਾਂ ਵਿੱਚ ਵਿਆਪਕ ਰਣਨੀਤਕ ਭਾਈਵਾਲੀ ਨੂੰ ਡੂੰਘਾ ਕਰਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ-ਯੂਏਈ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) ਦੀ ਸਫਲਤਾ ਨੂੰ ਸਵੀਕਾਰ ਕੀਤਾ, ਜਿਸ ਕਾਰਨ ਦੁਵੱਲੇ ਵਪਾਰ ਨੂੰ ਨਵੀਆਂ ਬੁਲੰਦੀਆਂ ਮਿਲੀਆਂ ਹਨ।

ਦੋਵਾਂ ਆਗੂਆਂ ਨੇ ਜੀਵੰਤ ਅਤੇ ਵਧਦੀ ਦੁਵੱਲੀ ਊਰਜਾ ਭਾਈਵਾਲੀ ਦੀ ਸ਼ਲਾਘਾ ਕੀਤੀ, ਜਿਸ ਵਿੱਚ ਯੂਏਈ ਭਾਰਤ ਦੀ ਊਰਜਾ ਸੁਰੱਖਿਆ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਵਜੋਂ ਆਪਣੀ ਭੂਮਿਕਾ ਨੂੰ ਕਾਇਮ ਰੱਖਦਾ ਹੈ, ਜਿਸ ਵਿੱਚ ਕੱਚੇ ਤੇਲ, ਐੱਲਐੱਨਜੀ ਅਤੇ ਐੱਲਪੀਜੀ ਸਪਲਾਈ ਸ਼ਾਮਲ ਹੈ। ਆਗੂਆਂ ਨੇ ਇੱਕ ਵਿਆਪਕ ਊਰਜਾ ਭਾਈਵਾਲੀ ਲਈ ਨਵੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਸਹਿਮਤੀ ਪ੍ਰਗਟਾਈ। ਇਸ ਸਬੰਧ ਵਿੱਚ, ਉਨ੍ਹਾਂ ਨੇ ਭਾਰਤੀ ਰਣਨੀਤਕ ਪੈਟਰੋਲੀਅਮ ਰਿਜ਼ਰਵ ਲਿਮਟਿਡ ਅਤੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ ਦਰਮਿਆਨ ਇੱਕ ਰਣਨੀਤਕ ਸਹਿਯੋਗ ਸਮਝੌਤੇ ਨੂੰ ਅੰਤਮ ਰੂਪ ਦੇਣ ਦਾ ਸਵਾਗਤ ਕੀਤਾ ਤਾਂ ਜੋ ਭਾਰਤ ਦੇ ਰਣਨੀਤਕ ਪੈਟਰੋਲੀਅਮ ਰਿਜ਼ਰਵ ਵਿੱਚ ਯੂਏਈ ਦੀ ਭਾਗੀਦਾਰੀ ਨੂੰ 30 ਮਿਲੀਅਨ ਬੈਰਲ ਤੱਕ ਵਧਾਇਆ ਜਾ ਸਕੇ ਅਤੇ ਭਾਰਤ ਵਿੱਚ ਰਣਨੀਤਕ ਗੈਸ ਭੰਡਾਰ ਸਥਾਪਤ ਕਰਨ ਲਈ ਮਿਲ ਕੇ ਕੰਮ ਕੀਤਾ ਜਾ ਸਕੇ। ਉਨ੍ਹਾਂ ਨੇ ਇੰਡੀਅਨ ਆਇਲ ਲਿਮਟਿਡ (ਆਈਓਸੀਐੱਲ) ਕੰਪਨੀ ਅਤੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏਡੀਐੱਨਓਸੀ) ਦਰਮਿਆਨ ਲੰਬੇ ਸਮੇਂ ਦੀ ਐੱਲਪੀਜੀ ਸਪਲਾਈ 'ਤੇ ਬਣਾਈ ਗਈ ਵਿਵਸਥਾ ਦਾ ਵੀ ਸਵਾਗਤ ਕੀਤਾ।

ਦੋਵਾਂ ਆਗੂਆਂ ਨੇ ਯੂਏਈ ਸੰਸਥਾਵਾਂ ਵੱਲੋਂ ਭਾਰਤ ਵਿੱਚ 5 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦੇ ਐਲਾਨ ਦਾ ਸਵਾਗਤ ਕੀਤਾ। ਇਸ ਵਿੱਚ ਅਮੀਰਾਤ ਐੱਨਨਬੀਡੀ ਵੱਲੋਂ ਆਰਬੀਐੱਲ ਬੈਂਕ ਆਫ਼ ਇੰਡੀਆ ਵਿੱਚ 3 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼, ਅਬੂ ਧਾਬੀ ਇਨਵੈਸਟਮੈਂਟ ਅਥਾਰਟੀ (ਏਡੀਆਈਏ) ਵੱਲੋਂ ਭਾਰਤ ਵਿੱਚ ਤਰਜੀਹੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਨੈਸ਼ਨਲ ਇਨਫ੍ਰਾਸਟ੍ਰਕਚਰ ਐਂਡ ਇਨਵੈਸਟਮੈਂਟ ਫੰਡ ਆਫ਼ ਇੰਡੀਆ (ਐੱਨਆਈਆਈਐੱਫ) ਨਾਲ 1 ਬਿਲੀਅਨ ਅਮਰੀਕੀ ਡਾਲਰ ਅਤੇ ਭਾਰਤ ਦੀ ਸੰਮਾਨ ਕੈਪੀਟਲ ਵਿੱਚ ਇੰਟਰਨੈਸ਼ਨਲ ਹੋਲਡਿੰਗ ਕੰਪਨੀ ਵੱਲੋਂ 1 ਬਿਲੀਅਨ ਅਮਰੀਕੀ ਡਾਲਰ ਸ਼ਾਮਲ ਹਨ। ਇਹ ਨਿਵੇਸ਼ ਭਾਰਤ ਦੀ ਵਿਕਾਸ ਗਾਥਾ ਪ੍ਰਤੀ ਯੂਏਈ ਦੀ ਨਿਰੰਤਰ ਅਤੇ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ, ਜਦਕਿ ਦੁਵੱਲੀ ਰਣਨੀਤਕ ਨਿਵੇਸ਼ ਭਾਈਵਾਲੀ ਨੂੰ ਮਜ਼ਬੂਤ ਕਰਦੇ ਹਨ।

ਦੋਵਾਂ ਨੇਤਾਵਾਂ ਨੇ ਵਿਆਪਕ ਰਣਨੀਤਕ ਭਾਈਵਾਲੀ ਦੇ ਇੱਕ ਮਹੱਤਵਪੂਰਨ ਥੰਮ੍ਹ ਵਜੋਂ ਸਥਿਰ ਅਤੇ ਮਜ਼ਬੂਤ ਦੁਵੱਲੇ ਰੱਖਿਆ ਸਹਿਯੋਗ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਰੱਖਿਆ ਭਾਈਵਾਲੀ ਲਈ ਢਾਂਚੇ 'ਤੇ ਦਸਤਖਤ ਦਾ ਸਵਾਗਤ ਕੀਤਾ। ਇਸ ਦੇ ਤਹਿਤ, ਦੋਵੇਂ ਧਿਰਾਂ ਰੱਖਿਆ ਉਦਯੋਗਿਕ ਸਹਿਯੋਗ ਅਤੇ ਨਵੀਨਤਾ ਅਤੇ ਉੱਨਤ ਤਕਨਾਲੋਜੀ, ਸਿਖਲਾਈ, ਅਭਿਆਸ, ਸਮੁੰਦਰੀ ਸੁਰੱਖਿਆ, ਸਾਈਬਰ ਰੱਖਿਆ, ਸੁਰੱਖਿਅਤ ਸੰਚਾਰ ਅਤੇ ਸੂਚਨਾ ਆਦਾਨ-ਪ੍ਰਦਾਨ 'ਤੇ ਸਹਿਯੋਗ ਨੂੰ ਡੂੰਘਾ ਕਰਨ 'ਤੇ ਸਹਿਮਤ ਹੋਈਆਂ ਹਨ।

ਦੋਵਾਂ ਆਗੂਆਂ ਦੀ ਮੌਜੂਦਗੀ 'ਚ ਹੇਠ ਲਿਖੇ ਵਾਧੂ ਦਸਤਾਵੇਜ਼ਾਂ ਨੂੰ ਅੰਤਮ ਰੂਪ ਦਿੱਤਾ ਗਿਆ, ਜੋ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ:

  • ਕੋਚੀਨ ਸ਼ਿਪਯਾਰਡ ਲਿਮਟਿਡ ਅਤੇ ਡ੍ਰਾਈਡੌਕਸ ਵਰਲਡ, ਦੁਬਈ ਵਿਚਾਲੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੈਰੀਟਾਈਮ ਡਿਵੈਲਪਮੈਂਟ ਫੰਡ ਸਕੀਮ ਦੇ ਤਹਿਤ ਵਾਡੀਨਾਰ ਵਿਖੇ ਜਹਾਜ਼ ਮੁਰੰਮਤ ਕਲੱਸਟਰ ਸਥਾਪਤ ਕਰਨ 'ਤੇ ਸਮਝੌਤਾ, ਜਿਸ ਵਿੱਚ ਆਫਸ਼ੋਰ ਫੈਬਰੀਕੇਸ਼ਨ ਵੀ ਸ਼ਾਮਲ ਹੈ।

  • ਕੋਚੀਨ ਸ਼ਿਪਯਾਰਡ ਲਿਮਟਿਡ, ਡ੍ਰਾਈਡੌਕਸ ਵਰਲਡ ਦੁਬਈ ਅਤੇ ਸੈਂਟਰ ਆਫ਼ ਐਕਸੀਲੈਂਸ ਇਨ ਮੈਰੀਟਾਈਮ ਐਂਡ ਸ਼ਿਪ ਬਿਲਡਿੰਗ (ਸੀਈਐੱਮਐੱਸ) ਵਿਚਾਲੇ ਜਹਾਜ਼ ਮੁਰੰਮਤ ਵਿੱਚ ਹੁਨਰ ਵਿਕਾਸ 'ਤੇ ਤ੍ਰਿਪੱਖੀ ਸਮਝੌਤਾ। ਇਹ ਇੱਕ ਹੁਨਰਮੰਦ ਸਮੁੰਦਰੀ ਕਾਰਜਬਲ ਨੂੰ ਜੁਟਾਉਣ, ਸਿਖਲਾਈ ਦੇਣ ਅਤੇ ਰੁਜ਼ਗਾਰ ਦੇਣ ਲਈ ਇੱਕ ਢਾਂਚਾ ਸਥਾਪਤ ਕਰਦਾ ਹੈ, ਭਾਰਤੀ ਸਮੁੰਦਰੀ ਕਾਰਜਬਲ ਦੀਆਂ ਸਮਰੱਥਾਵਾਂ ਨੂੰ ਵਧਾਉਂਦਾ ਹੈ ਅਤੇ ਭਾਰਤ ਨੂੰ ਹੁਨਰਮੰਦ ਜਹਾਜ਼ ਨਿਰਮਾਣ ਅਤੇ ਜਹਾਜ਼ ਮੁਰੰਮਤ ਪੇਸ਼ਾਵਰਾਂ ਲਈ ਇੱਕ ਹੱਬ ਵਜੋਂ ਸਥਾਪਤ ਕਰਦਾ ਹੈ।

  • ਸੀਡੈਕ, ਭਾਰਤ ਅਤੇ ਜੀ-42, ਯੂਏਏ ਦਰਮਿਆਨ ਸਾਂਝੇਦਾਰੀ ਵਿੱਚ 8 ਐਕਸਾਫਲੋਪ ਸੁਪਰ ਕੰਪਿਊਟ ਕਲੱਸਟਰ ਸਥਾਪਤ ਕਰਨ ਲਈ ਸ਼ਰਤ ਪੱਤਰ।

ਦੋਵਾਂ ਆਗੂਆਂ ਨੇ ਮੈਤ੍ਰੀ (ਅੰਤਰਰਾਸ਼ਟਰੀ ਵਪਾਰ ਅਤੇ ਰੈਗੂਲੇਟਰੀ ਇੰਟਰਫੇਸ ਇੰਟਰਫੇਸ ਲਈ ਮਾਸਟਰ ਐਪਲੀਕੇਸ਼ਨ) ਦੀ ਵਰਤੋਂ ਕਰਦੇ ਹੋਏ ਵਰਚੁਅਲ ਵਪਾਰ ਕੌਰੀਡੋਰ ਦੇ ਸੰਚਾਲਨ ਦਾ ਵੀ ਸਵਾਗਤ ਕੀਤਾ। ਇਹ ਡਿਜੀਟਲ ਢਾਂਚਾ, ਦੋਵਾਂ ਪਾਸਿਆਂ ਦੇ ਕਸਟਮ ਅਤੇ ਬੰਦਰਗਾਹ ਅਧਿਕਾਰੀਆਂ ਨੂੰ ਜੋੜਦਾ ਹੈ, ਕਾਰਗੋ ਆਵਾਜਾਈ ਨੂੰ ਸੁਚਾਰੂ ਬਣਾਏਗਾ ਅਤੇ ਲਾਗਤਾਂ ਅਤੇ ਆਵਾਜਾਈ ਦੇ ਸਮੇਂ ਨੂੰ ਘਟਾਏਗਾ, ਜਿਸ ਨਾਲ ਵਪਾਰ ਪ੍ਰਵਾਹ ਨੂੰ ਵਧੇਰੇ ਕੁਸ਼ਲ ਬਣਾਇਆ ਜਾ ਸਕੇਗਾ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮਾਣਯੋਗ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦਾ ਨਿੱਘਾ ਸਵਾਗਤ ਅਤੇ ਦਿਆਲੂ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਆਉਣ ਦਾ ਸੱਦਾ ਦਿੱਤਾ।