ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜੀਐੱਸਟੀ (GST) ਨੂੰ ਲਾਗੂ ਹੋਏ ਅੱਠ ਸਾਲ ਹੋ ਗਏ ਹਨ ਅਤੇ ਇਹ ਇੱਕ ਇਤਿਹਾਸਿਕ ਸੁਧਾਰ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਜਿਸ ਨੇ ਭਾਰਤ ਦੇ ਆਰਥਿਕ ਪਰਿਦ੍ਰਿਸ਼ ਨੂੰ ਨਵਾਂ ਆਕਾਰ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਅਨੁਪਾਲਨ ਬੋਝ ਨੂੰ ਘੱਟ ਕਰਕੇ, ਇਸ ਨੇ ਵਿਸ਼ੇਸ਼ ਤੌਰ ‘ਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਲਈ ਕਾਰੋਬਾਰ ਕਰਨ ਵਿੱਚ ਅਸਾਨੀ (Ease of Doing Business) ਵਿੱਚ ਬਹੁਤ ਸੁਧਾਰ ਕੀਤਾ ਹੈ।”
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
“ਜੀਐੱਸਟੀ (GST) ਨੂੰ ਲਾਗੂ ਹੋਏ ਅੱਠ ਸਾਲ ਹੋ ਗਏ ਹਨ ਅਤੇ ਇਹ ਇੱਕ ਇਤਿਹਾਸਿਕ ਸੁਧਾਰ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਜਿਸ ਨੇ ਭਾਰਤ ਦੇ ਆਰਥਿਕ ਪਰਿਦ੍ਰਿਸ਼ ਨੂੰ ਨਵਾਂ ਆਕਾਰ ਦਿੱਤਾ ਹੈ।
ਅਨੁਪਾਲਨ ਬੋਝ ਨੂੰ ਘੱਟ ਕਰਕੇ, ਇਸ ਨੇ ਵਿਸ਼ੇਸ਼ ਤੌਰ ‘ਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਲਈ ਕਾਰੋਬਾਰ ਕਰਨ ਵਿੱਚ ਅਸਾਨੀ (Ease of Doing Business) ਵਿੱਚ ਬਹੁਤ ਸੁਧਾਰ ਕੀਤਾ ਹੈ।
ਜੀਐੱਸਟੀ (GST) ਨੇ ਆਰਥਿਕ ਵਿਕਾਸ ਦੇ ਲਈ ਇੱਕ ਸ਼ਕਤੀਸ਼ਾਲੀ ਇੰਜਣ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ, ਨਾਲ ਹੀ ਭਾਰਤ ਦੇ ਬਜ਼ਾਰ ਨੂੰ ਏਕੀਕ੍ਰਿਤ ਕਰਨ ਦੀ ਇਸ ਯਾਤਰਾ ਵਿੱਚ ਰਾਜਾਂ ਨੂੰ ਸਮਾਨ ਭਾਗੀਦਾਰ ਬਣਾ ਕੇ ਸੱਚੇ ਸਹਿਕਾਰੀ ਸੰਘਵਾਦ ਨੂੰ ਹੁਲਾਰਾ ਦਿੱਤਾ ਹੈ।”
Eight years since it was introduced, GST stands out as a landmark reform that has reshaped India’s economic landscape.
— Narendra Modi (@narendramodi) July 1, 2025
By reducing the compliance burden, it has greatly improved the Ease of Doing Business, particularly for small and medium enterprises.
GST has also served as… pic.twitter.com/RpvYRwTEwl


