“The entire country is overjoyed because of the outstanding performance of our athletes in the Asian Games”
“This is the best performance of India in Asian Games till date. It is a matter of personal satisfaction that we are moving in the right direction”
“In many events, wait of so many decades got over because of your efforts”
“In many disciplines, you not only opened an account but blazed a trail that will inspire a generation of youth ”
“The daughters of India were not ready to settle for anything less than number 1”
“Our TOPS and Khelo India schemes have proved game changer”
“Our players are the 'GOAT' i.e. Greatest of All Time, for the country”
“Presence of younger athletes among the medal winners is the sign of a sporting nation”
“The new thinking of young India is no longer satisfied with just good performance, rather it wants medals and wins”
“Help in fighting drugs and in promoting millets and POSHAN mission”
“ I assure you that lack of money will never be a hindrance to your efforts”
“Our faith in the youth was the basis of the slogan ‘100 paar’, you have lived up to that faith”

ਮੇਰੇ ਪਿਆਰੇ ਸਾਥੀਓ,

ਮੈਂ ਆਪ ਸਭ ਦਾ 140 ਕਰੋੜ ਦੇਸ਼ਵਾਸੀਆਂ ਦੀ ਤਰਫ਼ੋ ਸੁਆਗਤ ਕਰਦਾ ਹਾਂ, ਆਪ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ।

ਇਹ ਸੁਖਦ ਸੰਜੋਗ ਹੈ ਕਿ ਇਸੇ ਸਥਾਨ ‘ਤੇ, ਇਸੇ stadium ਵਿੱਚ 1951 ਵਿੱਚ ਪ੍ਰਥਮ Asian Games ਹੋਏ ਸਨ। ਅੱਜ ਆਪ (ਤੁਸੀਂ) ਭੀ ਅਤੇ ਆਪ (ਤੁਸੀਂ)  ਸਾਰੇ ਖਿਡਾਰੀਆਂ ਨੇ, ਤੁਸੀਂ ਜੋ ਪਰਾਕ੍ਰਮ ਕੀਤਾ ਹੈ, ਜੋ ਪੁਰਸ਼ਾਰਥ ਕੀਤਾ ਹੈ, ਜੋ ਪਰਿਣਾਮ ਦਿੱਤਾ ਹੈ, ਉਸ ਦੇ ਕਾਰਨ ਦੇਸ਼ ਦੇ ਹਰ ਕੋਣੇ ਵਿੱਚ ਉਤਸਵ ਦਾ ਮਾਹੌਲ ਹੈ। 100 ਪਾਰ ਦੀ ਮੈਡਲ ਟੈਲੀ ਦੇ ਲਈ ਤੁਸੀਂ ਦਿਨ-ਰਾਤ ਇੱਕ ਕਰ ਦਿੱਤਾ। ਏਸ਼ਿਆਈ ਖੇਡਾਂ (Asian Games) ਵਿੱਚ ਆਪ (ਤੁਹਾਡੇ) ਸਾਰੇ ਖਿਡਾਰੀਆਂ ਦੇ ਪ੍ਰਦਰਸ਼ਨ ਨਾਲ ਪੂਰਾ ਦੇਸ਼ ਗੌਰਵ ਦੀ ਅਨੁਭੂਤੀ ਕਰ ਰਿਹਾ ਹੈ।

ਅੱਜ ਮੈਂ ਪੂਰੇ ਦੇਸ਼ ਦੀ ਤਰਫ਼ੋਂ ਆਪਣੇ ਐਥਲੀਟਸ (athletes) ਦੇ ਪ੍ਰਸਿੱਖਿਅਕਾਂ ਦਾ, ਟ੍ਰੇਨਰਸ (trainers) ਅਤੇ ਕੋਚ (coach) ਦਾ ਭੀ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ, ਆਭਾਰ ਵਿਅਕਤ ਕਰਦਾ ਹਾਂ। ਮੈਂ ਇਸ ਦਲ ਵਿੱਚ ਸ਼ਾਮਲ ਹਰ ਵਿਅਕਤੀ, ਸਪੋਰਟ ਸਟਾਫ਼, ਫਿਜ਼ੀਓ, (support staff, physio) ਅਧਿਕਾਰੀਗਣ, ਉਨ੍ਹਾਂ ਸਾਰਿਆਂ ਦੀ ਭਰਪੂਰ ਪ੍ਰਸ਼ੰਸਾ ਕਰਦਾ ਹਾਂ, ਸ਼ਲਾਘਾ ਕਰਦਾ ਹਾਂ। ਅਤੇ ਤੁਹਾਡੇ ਮਾਤਾ-ਪਿਤਾ ਜੀ ਨੂੰ ਮੈਂ ਵਿਸ਼ੇਸ਼ ਤੌਰ ‘ਤੇ ਵੰਦਨ ਕਰਦਾ ਹਾਂ। ਕਿਉਂਕਿ ਸ਼ੁਰੂਆਤ ਘਰ ਤੋਂ ਹੁੰਦੀ ਹੈ, ਕਰੀਅਰ (career) ਦੇ ਬਹੁਤ ਸਾਰੇ ਰਸਤਿਆਂ ਨੂੰ, ਬੱਚੇ ਜਦੋਂ ਇਸ ਦਿਸ਼ਾ ਵਿੱਚ ਜਾਂਦੇ ਹਨ ਤਾਂ ਸ਼ੁਰੂ ਵਿੱਚ ਤਾਂ ਬਹੁਤ ਹੀ ਵਿਰੋਧ ਹੁੰਦਾ ਹੈ, ਕਿ ਟਾਇਮ (time) ਖਰਾਬ ਮਤ ਕਰੋ, ਪੜ੍ਹਾਈ ਕਰੋ। ਇਹ ਕਰੋ, ਉਹ ਨਾ ਕਰੋ। ਕਦੇ ਚੋਟ ਲਗ ਗਈ ਤਾਂ ਮਾਂ ਕਹਿਣ ਲਗੀ ਹੁਣ ਤਾਂ ਨਹੀਂ ਜਾਣਾ ਹੈ, ਹੁਣ ਮੈਂ ਤਾਂ ਇਹ ਤਾਂ ਨਹੀਂ ਹੋਣ ਦੇਵਾਂਗੀ। ਅਤੇ ਇਸ ਲਈ ਤੁਹਾਡੇ ਮਾਤਾ-ਪਿਤਾ ਭੀ ਵੰਦਨ ਦੇ ਅਧਿਕਾਰੀ ਹਨ। ਆਪ (ਤੁਸੀਂ)   ਕਦੇ ਪਰਦੇ ‘ਤੇ ਤਾਂ ਜੋ ਪਿੱਛੇ ਰਹਿਣ ਵਾਲੇ ਲੋਕ ਹੁੰਦੇ ਹਨ, ਕਦੇ ਪਰਦੇ ‘ਤੇ ਆਉਂਦੇ ਨਹੀਂ ਹਨ, ਲੇਕਿਨ,  ਟ੍ਰੇਨਿੰਗ (training) ਤੋਂ ਪੋਡੀਅਮ (podium) ਤੱਕ ਦਾ ਇਹ ਜੋ ਸਫ਼ਰ ਹੈ ਨਾ ਇਹ ਇਨ੍ਹਾਂ ਲੋਕਾਂ ਦੇ ਬਿਨਾ ਸੰਭਵ ਹੀ ਨਹੀਂ ਹੈ।

 

ਸਾਥੀਓ,

ਆਪ (ਤੁਸੀਂ)  ਸਾਰੇ ਇਤਿਹਾਸ ਰਚ ਕੇ ਆਏ ਹੋ। ਇਨ੍ਹਾਂ ਏਸ਼ਿਆਈ ਖੇਡਾਂ (Asian Games) ਵਿੱਚ ਜੋ-ਜੋ ਅੰਕੜੇ ਹਨ, ਉਹ ਭਾਰਤ ਦੀ ਸਫ਼ਲਤਾ ਦੇ ਸਾਖੀ ਬਣ ਰਹੇ ਹਨ। ਏਸ਼ਿਆਈ ਖੇਡਾਂ (Asian Games) ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ। ਅਤੇ ਵਿਅਕਤੀਗਤ ਰੂਪ ਨਾਲ ਮੈਨੂੰ ਇਸ ਬਾਤ ਦੇ ਲਈ ਸੰਤੋਸ਼ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ। ਜਦੋਂ ਅਸੀਂ ਵੈਕਸੀਨ (vaccine)  ਦੀ ਤਰਫ਼ ਕੰਮ ਕਰ ਰਹੇ ਸਾਂ ਤਾਂ ਬੜੀਆਂ ਆਸ਼ੰਕਾਵਾਂ (ਖਦਸ਼ੇ) ਸਨ ਕਿ ਸਫ਼ਲ ਹੋਵਾਂਗੇ ਕਿ ਨਹੀਂ ਹੋਵਾਂਗੇ। ਲੇਕਿਨ ਜਦੋਂ ਵੈਕਸੀਨ (vaccine)   ਵਿੱਚ ਸਫ਼ਲ ਹੋਏ ਤਾਂ 200 ਕਰੋੜ ਤੋਂ (16.19) ਡੋਜ਼ (dose) ਲਗੇ, ਦੇਸ਼ਵਾਸੀਆਂ ਦੀ ਜ਼ਿੰਦਗੀ ਬਚੀ, ਅਤੇ ਦੁਨੀਆ ਦੇ 150 ਦੇਸ਼ਾਂ ਦੀ ਮਦਦ ਕੀਤੀ, ਤਾਂ ਮੈਨੂੰ ਲਗਿਆ ਕਿ ਹਾਂ, ਸਾਡੀ ਦਿਸ਼ਾ ਸਹੀ ਹੈ। ਅੱਜ ਜਦੋਂ ਆਪ (ਤੁਸੀਂ)   ਸਫ਼ਲ ਹੋ ਕੇ ਆਏ ਹੋ ਤਾਂ ਮੈਨੂੰ ਲਗਦਾ ਹੈ ਸਾਡੀ ਦਿਸ਼ਾ ਸਹੀ ਹੈ।

ਵਿਦੇਸ਼ੀ ਧਰਤੀ ‘ਤੇ ਐਥਲੈਟਿਕਸ (athletics) ਵਿੱਚ ਸਭ ਤੋਂ ਜ਼ਿਆਦਾ ਮੈਡਲ ਭਾਰਤ ਨੇ ਇਸ ਵਾਰ ਜਿੱਤੇ ਹਨ। ਸ਼ੂਟਿੰਗ (Shooting) ਵਿੱਚ ਹੁਣ ਤੱਕ ਦਾ ਸਰਬਉੱਚ ਮੈਡਲ (highest ever medal), ਤੀਰਅੰਦਾਜ਼ੀ (archery) ਵਿੱਚ ਹੁਣ ਤੱਕ ਦਾ ਸਰਬਉੱਚ ਮੈਡਲ (highest ever medal), ਸਕੁਐਸ਼ (squash) ਵਿੱਚ ਹੁਣ ਤੱਕ ਦਾ ਸਰਬਉੱਚ ਮੈਡਲ (highest ever medal), ਰੋਇੰਗ (rowing) ਵਿੱਚ ਹੁਣ ਤੱਕ ਦਾ ਸਰਬਉੱਚ ਮੈਡਲ (highest ever medal), ਮਹਿਲਾ ਮੁੱਕੇਬਾਜ਼ੀ (female boxing) ਵਿੱਚ ਹੁਣ ਤੱਕ ਦਾ ਸਰਬਉੱਚ ਮੈਡਲ (highest ever medal), ਮਹਿਲਾ ਕ੍ਰਿਕਟ (women cricket) ਵਿੱਚ ਪਹਿਲੀ ਵਾਰ ਗੋਲਡ ਮੈਡਲ (gold medal), ਪੁਰਸ਼ ਕ੍ਰਿਕਟ (male cricket) ਵਿੱਚ ਪਹਿਲੀ ਵਾਰ ਗੋਲਡ ਮੈਡਲ (gold medal), ਸਕੁਐਸ਼ ਮਿਕਸਡ ਡਬਲਸ (squash mixed doubles) ਵਿੱਚ ਪਹਿਲੀ ਵਾਰ ਗੋਲਡ ਮੈਡਲ (gold medal), ਆਪ (ਤੁਸੀਂ)  ਲੋਕਾਂ ਨੇ ਗੋਲਡ ਮੈਡਲਾਂ ( gold medals) ਦੀ ਝੜੀ ਲਗਾ ਦਿੱਤੀ। ਅਤੇ ਆਪ (ਤੁਸੀਂ) ਦੇਖੋ, ਮਹਿਲਾ ਸ਼ੌਟਪੁੱਟ (shotput) ਵਿੱਚ ਬਹੱਤਰ (72) ਸਾਲ ਬਾਅਦ, 4X4 100 ਮੀਟਰ ਰੀਲੇਅ (meter relay) ਵਿੱਚ ਇਕਾਹਟ (61) ਸਾਲ ਬਾਅਦ, ਘੁੜ-ਸਵਾਰੀ ਵਿੱਚ ਇਕਤਾਲੀ (41) ਸਾਲ ਬਾਅਦ, ਅਤੇ ਪੁਰਸ਼ ਬੈਡਮਿੰਟਨ (badminton) ਵਿੱਚ ਚਾਲ੍ਹੀ ਸਾਲ ਬਾਅਦ ਸਾਨੂੰ  ਮੈਡਲ (medal) ਮਿਲਿਆ ਹੈ। ਯਾਨੀ ਚਾਰ-ਚਾਰ, ਪੰਜ-ਪੰਜ, ਛੇ-ਛੇ ਦਹਾਕਿਆਂ ਤੱਕ ਦੇਸ਼ ਦੇ ਕੰਨ ਇਹ ਖ਼ਬਰਾਂ ਸੁਣਨ ਦੇ ਲਈ ਤਰਸ ਰਹੇ ਸਨ, ਤੁਸੀਂ ਉਹ ਪੂਰਾ ਕੀਤਾ ਹੈ। ਆਪ (ਤੁਸੀਂ)   ਸੋਚੋ ਕਿਤਨੇ ਵਰ੍ਹਿਆਂ ਦੇ ਇੰਤਜ਼ਾਰ ਤੁਹਾਡੇ ਪੁਰਸ਼ਾਰਥ ਨੇ ਸਮਾਪਤ ਕੀਤਾ ਹੈ।

ਸਾਥੀਓ,

ਇਸ ਵਾਰ ਇੱਕ ਖਾਸ ਬਾਤ ਹੋਰ ਰਹੀ ਜਿਸ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗਾ। ਅਸੀਂ ਜਿਤਨੀਆਂ ਭੀ ਖੇਡਾਂ, ਈਵੈਂਟਸ-ਮੁਕਾਬਲਿਆਂ(events) ਵਿੱਚ ਹਿੱਸਾ ਲਿਆ, ਉਸ ਵਿੱਚੋਂ ਜ਼ਿਆਦਾਤਰ ਯਾਨੀ ਇੱਕ ਪ੍ਰਕਾਰ ਨਾਲ, ਹਰ ਇੱਕ ਵਿੱਚ ਅਸੀਂ ਕਿਤੇ ਨਾ ਕਿਤੇ ਕੋਈ ਨਾ ਕੋਈ ਮੈਡਲ (medal) ਲੈ ਕੇ ਆਏ ਹਾਂ। ਤਾਂ ਇਹ ਆਪਣੇ-ਆਪ ਵਿੱਚ ਜੋ ਸਾਡਾ ਕੈਨਵਸ (canvas) ਵਧ ਰਿਹਾ ਹੈ, ਇਹ ਭਾਰਤ ਦੇ ਲਈ ਬਹੁਤ ਸ਼ੁਭ ਸੰਕੇਤ ਹੈ। 20 ਮੁਕਾਬਲੇ (events)  ਤਾਂ ਅਜਿਹੇ ਸਨ ਜਿਨ੍ਹਾਂ ਵਿੱਚ ਅੱਜ ਤੱਕ ਦੇਸ਼ ਨੂੰ ਪੋਡੀਅਮ ਫਿਨਿਸ਼ (podium finish) ਮਿਲੀ ਹੀ ਨਹੀਂ ਸੀ। ਅਨੇਕ ਖੇਡਾਂ ਵਿੱਚ ਤੁਸੀਂ ਸਿਰਫ਼ ਖਾਤਾ ਨਹੀਂ, ਬਲਕਿ ਇੱਕ ਨਵਾਂ ਰਸਤਾ ਖੋਲ੍ਹਿਆ ਹੈ। ਇੱਕ ਐਸਾ ਰਸਤਾ ਜੋ ਨੌਜਵਾਨਾਂ ਦੀ ਪੂਰੀ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ। ਇੱਕ ਐਸਾ ਰਸਤਾ ਜੋ ਹੁਣ ਏਸ਼ਿਆਈ ਖੇਡਾਂ ਤੋਂ ਅੱਗੇ ਵਧ ਕੇ, ਓਲੰਪਿਕਸ (Olympics) ਦੇ  ਸਾਡੇ ਸਫ਼ਰ ਨੂੰ ਨਵਾਂ ਵਿਸ਼ਵਾਸ ਦੇਵੇਗਾ।

 

ਸਾਥੀਓ,

ਮੈਨੂੰ ਇਸ ਬਾਤ ‘ਤੇ ਭੀ ਗਰਵ (ਮਾਣ) ਹੈ ਕਿ ਸਾਡੀ ਨਾਰੀ-ਸ਼ਕਤੀ ਨੇ ਇਨ੍ਹਾਂ ਖੇਡਾਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਜਿਸ ਜਜ਼ਬੇ ਦੇ ਨਾਲ, ਸਾਡੀਆਂ ਮਹਿਲਾ ਖਿਡਾਰੀਆਂ(ਖਿਡਾਰਨਾਂ) ਨੇ ਆਪਣਾ ਪ੍ਰਦਰਸ਼ਨ ਕੀਤਾ ਹੈ, ਉਹ ਦੱਸਦਾ ਹੈ ਕਿ ਭਾਰਤ ਦੀਆਂ ਬੇਟੀਆਂ ਦੀ ਸਮਰੱਥਾ ਕੀ ਹੈ। ਭਾਰਤ ਨੇ ਏਸ਼ਿਆਈ ਖੇਡਾਂ (Asian Games) ਵਿੱਚ ਜਿਤਨੇ ਮੈਡਲਸ(medals) ਜਿੱਤੇ ਹਨ ਉਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਸਾਡੀਆਂ ਮਹਿਲਾ ਐਥਲੀਟਸ (female athletes) ਨੇ ਜਿੱਤੇ ਹਨ। ਬਲਕਿ ਇਸ ਇਤਿਹਾਸਿਕ ਸਫ਼ਲਤਾ ਦਾ ਸ਼ੁਭ-ਅਰੰਭ ਭੀ ਸਾਡੀ ਮਹਿਲਾ ਕ੍ਰਿਕਟ ਟੀਮ (cricket team) ਨੇ ਹੀ ਕੀਤਾ ਸੀ।

ਮੁੱਕੇਬਾਜ਼ੀ (Boxing) ਵਿੱਚ ਬੇਟੀਆਂ ਨੇ ਸਭ ਤੋਂ ਜ਼ਿਆਦਾ ਮੈਡਲ(medal)  ਜਿੱਤੇ ਹਨ। ਟ੍ਰੈਕ ਅਤੇ ਫੀਲਡ (Track and Field) ਵਿੱਚ ਤਾਂ ਐਸਾ ਲਗ ਰਿਹਾ ਸੀ ਕਿ ਜਿਵੇਂ ਸਾਡੀਆਂ ਬੇਟੀਆਂ ਸਭ ਤੋਂ ਅੱਗੇ ਨਿਕਲਣ ਦੇ ਲਈ ਹੀ ਉਤਰੀਆਂ ਹਨ, ਜਿਵੇਂ ਤੈਅ ਕਰਕੇ ਆਈਆਂ ਹਨ। ਭਾਰਤ ਦੀਆਂ ਬੇਟੀਆਂ, ਨੰਬਰ 1(number 1) ਤੋਂ ਘੱਟ ਵਿੱਚ ਮੰਨਣ ਨੂੰ ਤਿਆਰ ਨਹੀਂ ਹਨ। ਅਤੇ ਇਹੀ ਨਵੇਂ ਭਾਰਤ ਦੀ  ਸਪਿਰਿਟ (spirit) ਹੈ। ਇਹੀ ਨਵੇਂ ਭਾਰਤ ਦਾ ਦਮ ਹੈ। ਨਵਾਂ ਭਾਰਤ, ਅੰਤਿਮ ਪਰਿਣਾਮ ਤੱਕ, ਅੰਤਿਮ ਵਿਜੈ ਦਾ ਐਲਾਨ ਹੋਣ ਤੱਕ ਆਪਣਾ ਪ੍ਰਯਾਸ ਛੱਡਦਾ ਨਹੀਂ ਹੈ। ਨਵਾਂ ਭਾਰਤ ਆਪਣਾ ਸਰਬਸ੍ਰੇਸ਼ਠ(ਬਿਹਤਰੀਨ) ਦੇਣ ਦੀ, ਸਰਬਸ੍ਰੇਸ਼ਠ(ਬਿਹਤਰੀਨ) ਕਰਨ ਦੀ ਕੋਸ਼ਿਸ਼ ਕਰਦਾ ਹੈ।

ਮੇਰੇ ਪਿਆਰੇ ਐਥਲੀਟਸ (athletes),

ਆਪ (ਤੁਸੀਂ) ਭੀ ਜਾਣਦੇ ਹੋ ਕਿ ਕਦੇ ਭੀ ਸਾਡੇ ਦੇਸ਼ ਵਿੱਚ ਟੈਲੰਟ (ਪ੍ਰਤਿਭਾ) (talent) ਦੀ ਕਮੀ ਨਹੀਂ ਰਹੀ ਹੈ। ਦੇਸ਼ ਵਿੱਚ ਜਿੱਤ ਦਾ ਜਜ਼ਬਾ ਹਮੇਸ਼ਾ ਸੀ। ਸਾਡੇ ਖਿਡਾਰੀਆਂ ਨੇ ਪਹਿਲਾਂ ਦੇ ਸਮੇਂ ਵਿੱਚ ਭੀ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਲੇਕਿਨ ਬਹੁਤ ਸਾਰੀਆਂ ਚੁਣੌਤੀਆਂ ਦੀ ਵਜ੍ਹਾ ਨਾਲ  ਮੈਡਲ (medal) ਦੇ ਮਾਮਲੇ ਵਿੱਚ ਅਸੀਂ ਪਿੱਛੇ ਹੀ ਰਹਿ ਜਾਂਦੇ ਸਾਂ। ਇਸ ਲਈ 2014 ਦੇ ਬਾਅਦ ਤੋਂ ਭਾਰਤ ਆਪਣੇ ਸਪੋਰਟਸ ਈਕੋਸਿਸਟਮ (sports ecosystem) ਨੂੰ ਆਧੁਨਿਕ ਬਣਾਉਣ ਵਿੱਚ, ਉਸ ਦੇ ਕਾਇਆਕਲਪ ਵਿੱਚ ਜੁਟਿਆ ਹੈ। ਸਾਡਾ ਪ੍ਰਯਾਸ ਹੈ, ਭਾਰਤ ਦੇ ਖਿਡਾਰੀ ਨੂੰ ਦੁਨੀਆ ਦੀਆਂ ਬੈਸਟ ਟ੍ਰੇਨਿੰਗ ਫੈਸਿਲਿਟੀਜ਼ (best training facilities) ਮਿਲਣ। ਭਾਰਤ ਦਾ ਪ੍ਰਯਾਸ ਹੈ, ਭਾਰਤ ਦੇ ਖਿਡਾਰੀ ਨੂੰ ਦੇਸ਼ ਅਤੇ ਵਿਦੇਸ਼ ਵਿੱਚ  ਖੇਡਣ ਦੇ ਜ਼ਿਆਦਾ ਤੋਂ ਜ਼ਿਆਦਾ ਅਵਸਰ ਮਿਲਣ। ਸਾਡਾ ਪ੍ਰਯਾਸ ਹੈ, ਭਾਰਤ ਦੇ ਖਿਡਾਰੀ ਨੂੰ ਚੋਣ (ਸਿਲੈਕਸ਼ਨ) ਵਿੱਚ ਪਾਰਦਰਸ਼ਤਾ ਮਿਲੇ, ਉਸ ਦੇ ਨਾਲ ਭੇਦ-ਭਾਵ ਨਾ ਹੋਵੇ, ਸਾਡਾ ਪ੍ਰਯਾਸ ਹੈ, ਪਿੰਡ-ਦੇਹਾਤ ਵਿੱਚ ਰਹਿਣ ਵਾਲੇ ਖੇਡ ਪ੍ਰਤਿਭਾ-ਸਪੋਰਟਸ ਟੈਲੰਟ (sports talent) ਨੂੰ ਭੀ ਜ਼ਿਆਦਾ ਤੋਂ ਜ਼ਿਆਦਾ ਅਵਸਰ ਮਿਲਣ। ਸਾਡੇ ਸਾਰੇ ਖਿਡਾਰੀਆਂ ਦਾ ਮਨੋਬਲ ਬਣਿਆ ਰਹੇ, ਉਨ੍ਹਾਂ ਨੂੰ ਕਿਸੇ ਭੀ ਤਰ੍ਹਾਂ ਦੀ ਕਮੀ ਨਾ ਹੋਵੇ, ਇਸ ਦੇ ਲਈ ਅਸੀਂ ਪੂਰੀ ਸ਼ਕਤੀ ਲਗਾ ਰਹੇ ਹਾਂ।

9 ਸਾਲ ਪਹਿਲਾਂ ਦੀ ਤੁਲਨਾ ਵਿੱਚ ਖੇਡ ਦਾ  ਬਜਟ (budget) ਭੀ 3 ਗੁਣਾ ਵਧਾਇਆ ਜਾ ਚੁੱਕਿਆ ਹੈ। ਸਾਡੀਆਂ ਟੌਪਸ (ਟੀਓਪੀਐੱਸ-TOPS) ਅਤੇ ਖੇਲੋ ਇੰਡੀਆ ਸਕੀਮ ਗੇਮਚੇਂਜਰ (Khelo India Scheme gamechanger ) ਸਾਬਤ ਹੋਈਆਂ ਹਨ। ਅਤੇ ਮੇਰਾ ਤਾਂ ਗੁਜਰਾਤ ਦਾ ਅਨੁਭਵ ਹੈ ਗੁਜਰਾਤ ਦੇ ਲੋਕ ਇੱਕ ਹੀ ਖੇਲ ਜਾਣਦੇ ਹਨ- ਪੈਸਿਆਂ ਦਾ। ਲੇਕਿਨ ਜਦੋਂ ਖੇਲੋ ਗੁਜਰਾਤ ਸ਼ੁਰੂ ਕੀਤਾ ਤਾਂ ਅਜਿਹੇ ਧੀਰੇ-ਧੀਰੇ-ਧੀਰੇ ਕਰਕੇ ਇੱਕ ਸਪੋਰਟੀ ਕਲਚਰ (sporty culture) ਬਣਨ ਲਗਿਆ ਅਤੇ ਉਸੇ ਅਨੁਭਵ ਨਾਲ ਮੇਰੇ ਮਨ ਵਿੱਚ ਆਇਆ ਸੀ ਅਤੇ ਉਸ ਅਨੁਭਵ ਦੇ ਅਧਾਰ ‘ਤੇ ਹੀ ਖੇਲੋ ਇੰਡੀਆ ਅਸੀਂ ਇੱਥੇ ਅਰੰਭ ਕੀਤਾ ਅਤੇ ਬਹੁਤ ਸਫ਼ਲਤਾ ਮਿਲੀ।

 

ਸਾਥੀਓ,

ਇਸ (ਇਨ੍ਹਾਂ) ਏਸ਼ਿਆਈ ਖੇਡਾਂ (Asian Games) ਵਿੱਚ ਕਰੀਬ ਸਵਾ ਸੌ ਐਥਲੀਟਸ (athletes) ਅਜਿਹੇ ਹਨ ਜੋ ਖੇਲੋ ਇੰਡੀਆ ਅਭਿਯਾਨ ਦੀ ਖੋਜ ਹਨ। ਇਨ੍ਹਾਂ ਵਿੱਚੋਂ 40 ਤੋਂ ਜ਼ਿਆਦਾ ਨੇ ਮੈਡਲ (medal)  ਭੀ ਜਿੱਤੇ ਹਨ। ਖੇਲੋ ਇੰਡੀਆ ਅਭਿਯਾਨ ਤੋਂ ਨਿਕਲੇ ਇਤਨੇ ਸਾਰੇ ਖਿਡਾਰੀਆਂ ਦਾ ਪੋਡੀਅਮ (podium) ਤੱਕ ਪਹੁੰਚਣਾ ਇਹ ਦਿਖਾਉਂਦਾ ਹੈ ਕਿ ਖੇਲੋ ਇੰਡੀਆ ਅਭਿਯਾਨ ਸਹੀ ਦਿਸ਼ਾ ਵਿੱਚ ਹੈ। ਅਤੇ ਮੈਂ ਤੁਹਾਨੂੰ ਭੀ ਆਗ੍ਰਹ (ਤਾਕੀਦ) ਕਰਾਂਗਾ ਆਪ (ਤੁਸੀਂ)   ਜਿੱਥੋਂ ਦੇ ਭੀ ਹੋ ਉੱਥੋਂ ਦੇ ਸਕੂਲ, ਕਾਲਜ (school, college) ਜਦੋਂ ਭੀ ਬਾਤ ਕਰਨ, ਹਰ ਇੱਕ ਨੂੰ ਖੇਲੋ ਇੰਡੀਆ ਵਿੱਚ ਹਿੱਸਾ ਲੈਣ ਦੇ ਲਈ ਪ੍ਰੋਤਸਾਹਿਤ ਕਰੋ। ਉਸੇ ਵਿੱਚੋਂ ਉਸ ਦੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ।

ਟੈਲੰਟ (Talent) (ਪ੍ਰਤਿਭਾ) ਦੀ ਪਹਿਚਾਣ ਤੋਂ ਲੈ ਕੇ, ਆਧੁਨਿਕ ਟ੍ਰੇਨਿੰਗ (training) ਅਤੇ ਦੁਨੀਆ ਦੀ ਬੈਸਟ ਕੋਚਿੰਗ (best coaching) ਤੱਕ, ਅੱਜ ਭਾਰਤ ਕਿਸੇ ਵਿੱਚ ਭੀ ਪਿੱਛੇ ਨਹੀਂ ਹੈ। ਇਸ ਸਮੇਂ ਮੈਂ, ਦੇਖੋ ਹੁਣੇ ਦੀ ਬਾਤ ਕਰ ਰਿਹਾ ਹਾਂ ਇਸ ਸਮੇਂ 3 ਹਜ਼ਾਰ ਤੋਂ ਜ਼ਿਆਦਾ ਪ੍ਰਤਿਭਾਸ਼ਾਲੀ ਐਥਲੀਟਸ (athletes)  ਨੂੰ  ਖੇਲੋ ਇੰਡੀਆ ਸਕੀਮ (Khelo India Scheme) ਦੇ ਜ਼ਰੀਏ ਉਨ੍ਹਾਂ ਦੀ training ਚਲ ਰਹੀ ਹੈ। ਉਨ੍ਹਾਂ ਦੀ ਕੋਚਿੰਗ, ਮੈਡੀਕਲ,ਡਾਇਟ,ਟ੍ਰੇਨਿੰਗ (coaching, medical, diet, training) ਦੇ ਲਈ ਸਰਕਾਰ ਹਰ ਖਿਡਾਰੀ ਨੂੰ ਹਰ ਸਾਲ 6 ਲੱਖ ਰੁਪਏ ਤੋਂ ਜ਼ਿਆਦਾ ਦਾ ਸਕਾਲਰਸ਼ਿਪ (scholarship) ਭੀ ਦੇ ਰਹੀ ਹੈ।

ਇਸ ਯੋਜਨਾ ਦੇ ਤਹਿਤ ਹੁਣ ਕਰੀਬ ਢਾਈ ਹਜ਼ਾਰ ਕਰੋੜ ਰੁਪਏ ਦੀ ਮਦਦ ਸਿੱਧੀ ਐਥਲੀਟਸ (athletes) ਨੂੰ ਦਿੱਤੀ ਜਾ ਰਹੀ ਹੈ। ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ। ਤੁਹਾਡੀਆਂ ਕੋਸ਼ਿਸ਼ਾਂ ਦੇ ਲਈ ਪੈਸਿਆਂ ਦੀ ਕਮੀ ਕਦੇ ਬਾਧਾ (ਰੁਕਾਵਟ) ਨਹੀਂ ਬਣੇਗੀ। ਸਰਕਾਰ ਤੁਹਾਡੇ ਲਈ ਖੇਡ ਜਗਤ ਦੇ ਲਈ ਅਗਲੇ ਪੰਜ ਸਾਲ ਵਿੱਚ 3 ਹਜ਼ਾਰ ਕਰੋੜ ਰੁਪਏ ਹੋਰ ਖਰਚ ਕਰਨ ਜਾ ਰਹੀ ਹੈ। ਅੱਜ ਦੇਸ਼ ਦੇ ਕੋਣੇ-ਕੋਣੇ ਵਿੱਚ ਆਧੁਨਿਕ  ਸਪੋਰਟਸ ਇਨਫ੍ਰਾਸਟ੍ਰਕਚਰ (sports infrastructure) ਤੁਹਾਡੇ ਲਈ ਹੀ ਬਣਾਏ ਜਾ ਰਹੇ ਹਨ।

ਸਾਥੀਓ,

ਏਸ਼ਿਆਈ ਖੇਡਾਂ (Asian Games) ਵਿੱਚ ਤੁਹਾਡੇ ਪ੍ਰਦਰਸ਼ਨ ਨੇ ਮੈਨੂੰ ਇੱਕ ਹੋਰ ਬਾਤ ਦੇ ਲਈ ਉਤਸ਼ਾਹਿਤ ਕੀਤਾ ਹੈ। ਇਸ ਵਾਰ ਮੈਡਲ ਟੈਲੀ (medal tally) ਵਿੱਚ ਘੱਟ ਉਮਰ ਦੇ ਬਹੁਤ ਸਾਰੇ ਐਥਲੀਟਸ (athletes) ਨੇ ਆਪਣੀ ਜਗ੍ਹਾ ਬਣਾਈ ਹੈ। ਅਤੇ ਜਦੋਂ ਘੱਟ ਉਮਰ ਦੇ ਖਿਡਾਰੀ ਉਚਾਈ ਨੂੰ ਪਾਉਂਦੇ ਹਨ ਨਾ ਤਾਂ ਉਹ ਆਪਣੇ-ਆਪ ਵਿੱਚ ਸਪੋਰਟਿੰਗ ਨੇਸ਼ਨ (sporting nation) ਦੀ ਪਹਿਚਾਣ ਬਣਦੇ ਹਨ, ਸਪੋਰਟਿੰਗ ਨੇਸ਼ਨ (sporting nation) ਦੀ ਨਿਸ਼ਾਨੀ ਹੈ ਇਹ। ਅਤੇ ਇਸ ਲਈ ਮੈਂ ਇਹ ਜੋ ਸਭ ਤੋਂ  ਛੋਟੀ ਉਮਰ ਦੇ ਲੋਕ ਵਿਜਈ (ਜੇਤੂ) ਹੋ ਕੇ ਆਏ ਹਨ ਨਾ, ਉਨ੍ਹਾਂ ਨੂੰ ਅੱਜ ਮੈਂ ਡਬਲ (double) ਵਧਾਈਆਂ ਦਿੰਦਾ ਹਾਂ। ਕਿਉਂਕਿ ਆਪ (ਤੁਸੀਂ)   ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕਰਨ ਵਾਲੇ ਹੋ। ਘੱਟ ਉਮਰ ਦੇ ਇਹ ਨਵੇਂ ਵਿਜੇਤਾ ਲੰਬੇ ਸਮੇਂ ਤੱਕ ਦੇਸ਼ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਯੁਵਾ ਭਾਰਤ ਦੀ ਨਵੀਂ ਸੋਚ ਹੁਣ ਸਿਰਫ਼ ਅੱਛੇ ਪ੍ਰਦਰਸ਼ਨ ਨਾਲ ਹੀ ਸੰਤੁਸ਼ਟ ਨਹੀਂ ਹੋ ਰਹੀ, ਬਲਕਿ ਉਸ ਨੂੰ ਮੈਡਲ (medal) ਚਾਹੀਦਾ ਹੈ, ਜਿੱਤ ਚਾਹੀਦੀ ਹੈ।

 

ਸਾਥੀਓ,

ਨੌਜਵਾਨ ਪੀੜ੍ਹੀ (Young generation) ਅੱਜ-ਕਲ੍ਹ ਇੱਕ ਸ਼ਬਦ ਬਹੁਤ ਬੋਲਦੀ ਹੈ- 'GOAT' (ਗੋਟ)- ਯਾਨੀ Greatest of All Time। ਦੇਸ਼ ਦੇ ਲਈ ਤਾਂ ਆਪ (ਤੁਸੀਂ)   ਸਾਰੇ ਹੀ ‘ਗੋਟ’ ਹੀ ‘ਗੋਟ’ ਹੋ। ਤੁਹਾਡਾ ਜਨੂਨ, ਤੁਹਾਡਾ ਸਮਰਪਣ, ਤੁਹਾਡੇ ਬਚਪਨ ਦੇ ਕਿੱਸੇ, ਸਭ ਦੇ ਲਈ ਇੱਕ ਪ੍ਰੇਰਣਾ ਹਨ। ਇਹ ਦੂਸਰੇ ਨੌਜਵਾਨਾਂ ਨੂੰ ਬੜੇ ਲਕਸ਼ ਹਾਸਲ ਕਰਨ ਦੇ ਲਈ ਪ੍ਰੇਰਿਤ ਕਰਦੇ ਹਨ। ਮੈਂ ਦੇਖਦਾ ਹਾਂ ਛੋਟੇ ਬੱਚੇ, ਤੁਹਾਥੋਂ ਬਹੁਤ ਪ੍ਰਭਾਵਿਤ ਹਨ। ਉਹ ਤੁਹਾਨੂੰ ਦੇਖਦੇ ਹਨ ਅਤੇ ਤੁਹਾਡੇ ਜਿਹਾ ਬਣਨਾ ਚਾਹੁੰਦੇ ਹਨ। ਤੁਹਾਨੂੰ ਆਪਣੇ ਇਸ ਸਕਾਰਾਤਮਕ ਪ੍ਰਭਾਵ ਦਾ ਸਦਉਪਯੋਗ ਕਰਨਾ ਚਾਹੀਦਾ ਹੈ, ਅਧਿਕ ਤੋਂ ਅਧਿਕ ਨੌਜਵਾਨਾਂ ਨਾਲ ਜੁੜਨਾ ਚਾਹੀਦਾ ਹੈ। ਮੈਨੂੰ ਧਿਆਨ ਹੈ, ਇਸ ਤੋਂ ਪਹਿਲਾਂ ਜਦੋਂ ਮੈਂ ਪਲੇਅਰਸ (players) ਨੂੰ ਆਗ੍ਰਹ ਕੀਤਾ (ਤਾਕੀਦ ਕੀਤੀ) ਸੀ ਕਿ ਉਹ ਸਕੂਲ ਵਿੱਚ ਜਾ ਕੇ ਬੱਚਿਆਂ ਨਾਲ ਮਿਲਿਆ ਕਰਨ, ਤਾਂ ਬਹੁਤ ਸਾਰੇ ਪਲੇਅਰਸ (players)  ਸਕੂਲਾਂ ਵਿੱਚ ਗਏ ਸਨ। ਉਨ੍ਹਾਂ ਵਿੱਚੋਂ ਕੁਝ ਇੱਥੇ ਮੌਜੂਦ ਭੀ ਹਨ। ਨੀਰਜ ਇੱਕ ਸਕੂਲ ਵਿੱਚ ਗਏ ਸਨ, ਉੱਥੋਂ ਦੇ ਬੱਚਿਆਂ ਨੇ ਬਹੁਤ ਤਾਰੀਫ਼ ਕੀਤੀ ਨੀਰਜ ਦੀ। ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਫਿਰ ਕੁਝ ਐਸਾ ਹੀ ਆਗ੍ਰਹ (ਐਸੀ ਹੀ ਤਾਕੀਦ ) ਕਰਨਾ ਚਾਹੁੰਦਾ ਹਾਂ। ਦੇਸ਼ ਨੂੰ ਤੁਹਾਥੋਂ ਭੀ ਕੁਝ ਮੰਗਣ ਦਾ ਹੱਕ ਹੈ ਨਾ? ਕਿਉਂ ਚੁੱਪ ਹੋ ਗਏ, ਹੈ ਕਿ ਨਹੀਂ? ਨਹੀਂ ਢਿੱਲਾ ਬੋਲ ਰਹੇ ਹੋ, ਫਿਰ ਤਾਂ ਗੜਬੜ ਹੈ। ਦੇਸ਼ ਨੂੰ ਤੁਹਾਥੋਂ ਭੀ ਤਾਂ ਕੁਛ ਅਪੇਖਿਆ ਹੈ ਕਿ ਨਹੀਂ ਹੈ? ਪੂਰਾ ਕਰੋਗੇ?

ਦੇਖੋ, ਮੇਰੇ ਪਿਆਰੇ athletes,

ਦੇਸ਼ ਇਸ ਸਮੇਂ ਡ੍ਰੱਗਸ (drugs)  ਦੇ ਖ਼ਿਲਾਫ਼ ਨਿਰਣਾਇਕ ਲੜਾਈ ਲੜ ਰਿਹਾ ਹੈ। ਡ੍ਰੱਗਸ (Drugs)  ਦੇ ਦੁਸ਼ਪ੍ਰਭਾਵ ਦੇ ਬਾਰੇ ਆਪ (ਤੁਸੀਂ)  ਸਾਰੇ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ। ਅਣਜਾਣੇ ਵਿੱਚ ਹੋਈ ਡੋਪਿੰਗ (doping) ਭੀ ਕਿਸੇ ਖਿਡਾਰੀ ਦਾ ਕਰੀਅਰ (career) ਤਬਾਹ ਕਰ ਦਿੰਦੀ ਹੈ। ਕਈ ਵਾਰ ਜਿੱਤ ਦੀ ਚਾਹਤ ਕੁਝ ਲੋਕਾਂ ਨੂੰ ਗਲਤ ਰਸਤਿਆਂ ਦੀ ਤਰਫ਼ ਲੈ ਜਾਂਦੀ ਹੈ, ਲੇਕਿਨ ਇਸ ਤੋਂ ਹੀ ਤੁਹਾਨੂੰ ਅਤੇ ਸਾਡੇ ਨੌਜਵਾਨਾਂ ਨੂੰ ਤੁਹਾਡੇ ਦੁਆਰਾ ਮੈਂ ਸਤਰਕ ਕਰਨਾ ਚਾਹੁੰਦਾ ਹਾਂ। ਆਪ (ਤੁਸੀਂ)  ਸਾਡੇ ਨੌਜਵਾਨਾਂ ਨੂੰ ਸਤਰਕ ਕਰੋਗੇ ਕਿਉਂਕਿ ਆਪ (ਤੁਸੀਂ)  ਸਾਰੇ ਵਿਜੇਤਾ ਹੋ। ਅਤੇ ਸਹੀ ਰਸਤੇ ‘ਤੇ ਜਾ ਕੇ ਆਪ (ਤੁਸੀਂ)  ਇਤਨੀ ਸਿੱਧੀ ਪ੍ਰਾਪਤ ਕਰ ਚੁੱਕੇ ਹੋ। ਤਾਂ ਗਲਤ ਰਸਤੇ ‘ਤੇ ਕਿਸੇ ਨੂੰ ਜਾਣ ਦੀ ਜ਼ਰੂਰਤ ਨਹੀਂ ਹੈ, ਤੁਹਾਡੀ ਬਾਤ ਮੰਨੇਗਾ। ਅਤੇ ਇਸ ਲਈ ਆਪ ਇਸ ਵਿੱਚ role play ਕਰ ਸਕਦੇ ਹੋ।

ਤੁਸੀਂ ਦ੍ਰਿੜ੍ਹ ਨਿਸ਼ਚੇ ਅਤੇ ਮਾਨਸਿਕ ਸ਼ਕਤੀ ਦਾ ਪ੍ਰਤੀਕ ਹੋ, ਸਿਰਫ਼ ਸਰੀਰਕ ਸ਼ਕਤੀ ਨਾਲ medal ਨਹੀਂ ਆਉਂਦੇ ਹਨ ਜੀ, ਮਾਨਸਿਕ ਸ਼ਕਤੀ ਬਹੁਤ ਬੜਾ role play ਕਰਦੀ ਹੈ ਅਤੇ ਤੁਸੀਂ ਉਸ ਦੇ ਧਨੀ ਹੋ। ਇਹ ਤੁਹਾਡੀ ਬਹੁਤ ਬੜੀ ਅਮਾਨਤ ਹੈ ਉਹ ਅਮਾਨਤ ਦੇਸ਼ ਦੇ ਕੰਮ ਆਉਣੀ ਚਾਹੀਦਾ ਹੈ। ਤੁਸੀਂ ਨਸ਼ੀਲੀਆਂ ਦਵਾਈਆਂ ਦੇ ਜੋ ਹਾਨੀਕਾਰਕ ਪ੍ਰਭਾਵ ਹਨ, ਉਸ ਦੇ ਬਾਰੇ ਭਾਰਤ ਦੀ ਯੁਵਾ ਪੀੜੀ ਨੂੰ ਸਿੱਖਿਅਤ ਕਰਨ ਦੇ ਸਭ ਤੋਂ ਬੜੇ brand ambassadors ਭੀ ਹੋ। ਜਦੋਂ ਭੀ ਮੌਕਾ ਮਿਲੇ ਕੋਈ  ਭੀ ਤੁਹਾਡੇ ਤੋਂ byte ਮੰਗਦਾ ਹੋਵੇ, interview ਮੰਗਦਾ ਹੋਵੇ, ਦੋ ਵਾਕ ਇਹ ਜ਼ਰੂਰ ਦੱਸੋ ਤੁਸੀਂ। ਮੈਂ ਦੇਸ਼ ਦੇ ਮੇਰੇ ਯੁਵਾ ਸਾਥੀਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ, ਜਾਂ ਇਹ ਕਹਿਣਾ ਚਾਹੁੰਦੀ ਹਾਂ ਇਹ ਜ਼ਰੂਰ ਕਹੋ, ਕਿਉਂਕਿ ਤੁਸੀਂ ਉਹ achieve ਕੀਤਾ ਹੈ ਜੋ ਤੁਹਾਡੀ ਗੱਲ ਦੇਸ਼ ਦਾ ਯੁਵਾ ਸੁਣੇਗਾ।

 

ਮੈਂ ਤੁਹਾਨੂੰ ਇਸ ਨੂੰ ਆਪਣਾ ਮਿਸ਼ਨ (mission) ਬਣਾਉਣ ਦੀ ਬੇਨਤੀ ਕਰਦਾ ਹਾਂ ਤੁਹਾਨੂੰ ਲੋਕਾਂ ਨਾਲ ਮਿਲਦੇ ਹੋਏ, ਆਪਣੀ ਇੰਟਰਵਿਊ (interview) ਦਿੰਦੇ ਸਮੇਂ, ਸਕੂਲ-ਕਾਲਜਾਂ ਵਿੱਚ ਹਰ ਜਗ੍ਹਾ ਨਸ਼ੀਲੀਆਂ ਦਵਾਈਆਂ ਦੇ ਖ਼ਤਰੇ ਦੇ ਬਾਰੇ ਵਿੱਚ ਜ਼ਰੂਰ ਦੱਸਣਾ ਚਾਹੀਦਾ ਹੈ। ਤੁਹਾਨੂੰ  ਡ੍ਰੱਗਸ (drugs) ਮੁਕਤ ਭਾਰਤ ਦੀ ਲੜਾਈ ਨੂੰ ਤਾਕਤ ਦੇਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ।

ਸਾਥੀਓ,

ਆਪ (ਤੁਸੀਂ)  ਸੁਪਰਫੂਡ (superfood) ਦੀ ਭੀ ਅਹਿਮੀਅਤ ਜਾਣਦੇ ਹੋ, ਅਤੇ ਇਹ fitness ਦੇ ਲਈ ਕਿਤਨਾ ਜ਼ਰੂਰੀ ਹੈ, ਇਹ ਭੀ ਤੁਹਾਨੂੰ ਪਤਾ ਹੈ। ਤੁਸੀਂ ਆਪਣੇ ਲਾਇਫਸਟਾਇਲ (lifestyle) ਵਿੱਚ ਜਿਸ ਤਰ੍ਹਾਂ ਪੌਸ਼ਟਿਕ ਖਾਣੇ ਨੂੰ ਵਰੀਅਤਾ(ਪਹਿਲ) ਦਿੱਤੀ ਹੋਈ ਹੈ, ਅਤੇ ਬਹੁਤ ਸਾਰੀਆਂ ਚੀਜ਼ਾਂ ਅੱਛੀਆਂ ਲਗਣ ਦੇ ਬਾਅਦ ਭੀ ਖਾਣ ਤੋਂ ਦੂਰ ਰਹੇ ਹੋ, ਕੀ ਖਾਣਾ ਹੈ ਦਾ ਜਿਤਨਾ ਮਹੱਤਵ ਹੈ ਉਸ ਤੋਂ ਭੀ ਜ਼ਿਆਦਾ ਕੀ ਨਹੀਂ ਖਾਣਾ ਉਹ ਹੋਰ ਮਹੱਤਵ ਦਾ ਹੁੰਦਾ ਹੈ। ਅਤੇ ਇਸ ਲਈ ਮੈਂ ਕਹਾਂਗਾ ਕਿ ਦੇਸ਼ ਦੇ ਬੱਚਿਆਂ ਵਿੱਚ  ਫੂਡ ਹੈਬਿਟਸ (food habits) ਦੇ ਸਬੰਧ ਵਿੱਚ ਪੌਸ਼ਟਿਕ ਭੋਜਨ ਦੇ ਸਬੰਧ ਵਿੱਚ ਜ਼ਰੂਰ ਤੁਸੀਂ ਬਹੁਤ ਗਾਈਡ (guide) ਕਰ ਸਕਦੇ ਹੋ। ਆਪ (ਤੁਸੀਂ)   ਮਿਲਟ (millet) ਅੰਦੋਲਨ ਅਤੇ ਪੋਸ਼ਣ ਮਿਸ਼ਨ ਵਿੱਚ ਭੀ ਬੜੀ ਭੂਮਿਕਾ ਨਿਭਾ ਸਕਦੇ ਹੋ। ਤੁਹਾਨੂੰ ਸਕੂਲਾਂ ਵਿੱਚ, ਬੱਚਿਆਂ ਨਾਲ ਸਹੀ ਖਾਨ-ਪਾਨ ਦੀਆਂ ਆਦਤਾਂ ਦੇ ਬਾਰੇ ਵਿੱਚ ਅਧਿਕ ਬਾਤ ਕਰਨੀ ਚਾਹੀਦੀ ਹੈ।

 

ਸਾਥੀਓ,

ਖੇਡ ਦੇ ਮੈਦਾਨ ਵਿੱਚ ਜੋ ਤੁਸੀਂ ਕੀਤਾ ਹੈ, ਉਹ ਇੱਕ ਬੜੇ ਕੈਨਵਸ (canvas) ਦਾ ਭੀ ਹਿੱਸਾ ਹੈ। ਜਦੋਂ ਦੇਸ਼ ਅੱਗੇ ਵਧਦਾ ਹੈ, ਤਾਂ ਹਰ ਖੇਤਰ ਵਿੱਚ ਉਸ ਦਾ ਪ੍ਰਭਾਵ ਦਿਖਦਾ ਹੈ। ਭਾਰਤ ਦੇ ਸਪੋਰਟਸ ਸੈਕਟਰ (sports sector) ਵਿੱਚ ਭੀ ਅਸੀਂ ਇਹੀ ਹੁੰਦਾ ਦੇਖ ਰਹੇ ਹਾਂ। ਜਦੋਂ ਦੇਸ਼ ਵਿੱਚ ਪਰਿਸਥਿਤੀਆਂ ਠੀਕ ਨਹੀਂ ਹੁੰਦੀਆਂ, ਤਾਂ ਉਹ ਖੇਡ ਦੇ ਮੈਦਾਨ ਵਿੱਚ ਭੀ reflect ਹੁੰਦੀਆਂ ਹੀ ਹੁੰਦੀਆਂ ਹਨ। ਅੱਜ ਜਦੋਂ ਵਿਸ਼ਵ ਪਟਲ (ਮੰਚ) ‘ਤੇ ਭਾਰਤ ਇੱਕ ਮਹੱਤਵਪੂਰਨ ਸਥਾਨ ਹਾਸਲ ਕਰ ਰਿਹਾ ਹੈ, ਤੁਸੀਂ ਉਸ ਨੂੰ ਖੇਡ ਦੇ ਮੈਦਾਨ ਵਿੱਚ ਭੀ ਪ੍ਰਦਰਸ਼ਿਤ ਕੀਤਾ ਹੈ। ਅੱਜ ਜਦੋਂ ਭਾਰਤ ਦੁਨੀਆ ਦੀ  top-3 economy ਬਣਨ  ਦੀ ਤਰਫ਼ ਵਧ ਰਿਹਾ ਹੈ, ਤਾਂ ਇਸ ਦਾ ਸਿੱਧਾ ਲਾਭ ਸਾਡੇ ਨੌਜਵਾਨਾਂ ਨੂੰ ਹੁੰਦਾ ਹੈ। ਇਸ ਲਈ, ਅੱਜ ਆਪ (ਤੁਸੀਂ) space ਵਿੱਚ ਦੇਖੋ, ਭਾਰਤ ਦਾ ਡੰਕਾ ਵੱਜ ਰਿਹਾ ਹੈ। ਚੰਦਰਯਾਨ ਦੀ ਚਰਚਾ ਚਾਰੋਂ ਤਰਫ਼ ਹੈ। ਸਟਾਰਟਅੱਪਸ (Startups) ਦੀ ਦੁਨੀਆ ਵਿੱਚ ਅੱਜ ਭਾਰਤ top ‘ਤੇ ਹੈ। Science ਅਤੇ technology ਵਿੱਚ ਅਦਭੁਤ ਕੰਮ ਹੋ ਰਿਹਾ ਹੈ। Entrepreneurship ਵਿੱਚ ਭਾਰਤ ਦਾ ਯੁਵਾ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਦੁਨੀਆ ਦੀਆਂ ਬੜੀਆਂ-ਬੜੀਆਂ ਕੰਪਨੀਆਂ ਦੇ ਨਾਮ ਲੈ ਲਓ, ਉਸ ਦੇ ‍CEO ਭਾਰਤ ਦੀ ਸੰਤਾਨ ਹਨ, ਭਾਰਤ ਦੇ ਨੌਜਵਾਨ ਹਨ। ਯਾਨੀ ਭਾਰਤ ਦਾ ਯੁਵਾ ਸਮਰੱਥਾ, ਹਰ sector ਵਿੱਚ ਛਾਇਆ ਹੋਇਆ ਹੈ। ਦੇਸ਼ ਨੂੰ ਤੁਸੀਂ ਸਾਰੇ ਖਿਡਾਰੀਆਂ ‘ਤੇ ਭੀ ਬਹੁਤ ਭਰੋਸਾ ਹੈ। ਇਸੇ ਭਰੋਸੇ ਨਾਲ ਅਸੀਂ 100 ਪਾਰ ਦਾ ਨਾਅਰਾ ਦਿੱਤਾ ਸੀ। ਤੁਸੀਂ ਇਸ ਇੱਛਾ ਨੂੰ ਪੂਰਾ ਕੀਤਾ ਹੈ। ਅਗਲੀ ਵਾਰ ਅਸੀਂ ਇਸ record ਤੋਂ ਭੀ ਕਿਤੇ ਜ਼ਿਆਦਾ ਅੱਗੇ ਜਾਵਾਂਗੇ। ਅਤੇ ਹੁਣ ਸਾਡੇ ਸਾਹਮਣੇ Olympic ਭੀ ਹਨ। Paris ਦੇ ਲਈ ਤੁਸੀਂ ਦਮ ਲਗਾ ਕੇ ਤਿਆਰੀਆਂ ਕਰੋ। ਜਿਨ੍ਹਾਂ ਨੂੰ ਇਸ ਵਾਰ ਸਫ਼ਲਤਾ ਨਹੀਂ ਮਿਲੀ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਅਸੀਂ ਗਲਤੀਆਂ ਤੋਂ ਸਿੱਖ ਲੈ ਕੇ ਨਵੇਂ ਪ੍ਰਯਾਸ ਕਰਾਂਗੇ। ਮੇਰਾ ਵਿਸ਼ਵਾਸ ਹੈ,  ਤੁਹਾਡੀ ਭੀ ਜਿੱਤ ਜ਼ਰੂਰ ਹੋਵੇਗੀ। ਕੁਝ ਦਿਨ ਬਾਅਦ ਹੀ 22 ਅਕਤੂਬਰ ਤੋਂ Para Asian Games ਭੀ ਸ਼ੁਰੂ ਹੋਣ ਜਾ ਰਹੇ ਹਨ। ਮੈਂ ਤੁਹਾਡੇ ਜ਼ਰੀਏ Para Asian Games ਦੇ ਭੀ ਸਾਰੇ ਬੱਚਿਆਂ ਨੂੰ, ਸਾਰੇ ਖਿਡਾਰੀਆਂ ਨੂੰ ਆਪਣੀਆਂ ਅਗ੍ਰਿਮ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਭੀ ਫਿਰ ਤੋਂ ਇੱਕ ਵਾਰ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ, ਸ਼ਾਨਦਾਰ ਸਿੱਧੀ ਦੇ ਲਈ, ਦੇਸ਼ ਦਾ ਮਾਣ ਵਧਾਉਣ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।  

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Make in India' radar programme to help Tejas track targets gets Rs 2,205 crore boost

Media Coverage

'Make in India' radar programme to help Tejas track targets gets Rs 2,205 crore boost
NM on the go

Nm on the go

Always be the first to hear from the PM. Get the App Now!
...
Text of PM’s address during inauguration of the Swami Vivekananda Cultural Youth Centre-Viveka Smaraka in Mysuru
August 01, 2026

एल्लरिगू नन्ना नमस्कारगलु।

रामकृष्ण मठ और रामकृष्ण मिशनबेलूर मठ के अध्यक्ष परम पूज्य स्वामी गौतमानंद जी महाराज, श्री रामकृष्ण आश्रम, मैसुरू के अध्यक्ष पूज्य स्वामी मुक्तिदानंद जी, रामकृष्ण मठ और रामकृष्ण मिशन के ट्रस्टी पूज्य स्वामी यादवेंद्रानंद जी, राज्यपाल श्री थावरचंद गहलोत जी, मुख्यमंत्री श्री डी.के. शिवकुमार जी, सांसद यदुवीर कृष्णदत्त चामराज वाडियार जी, विधायक विजयेंद्र येदियुरप्पा जी, के. हरीश गौड़ा जी, अन्य महानुभाव, पूज्य संतगण और भाईयों और बहनों।

सर्वप्रथम मैं मैसूरू की अधिष्ठात्री देवी मां चामुंडेश्वरी को प्रणाम करता हूं। अभी दो दिन पहले ही हम सभी ने गुरू पूर्णिमा भी मनाई है। आप सब जानते हैं, मेरी यात्रा जहां से शुरू हुई और आज मैं जहां हूं, इसमें राम कृष्ण मिशन का बहुत अहम योगदान है। मैं तीन महीने पहले हावड़ा में बेलूर मठ गया था। सभी पूज्य संतों से सतसंग करने का अवसर मिला था। मेरा सौभाग्य है कि आज मुझे फिर मैसूरू में श्री रामकृष्ण आश्रम से जुड़े संतों से, मेरे गुरू बंधुओं से मिलने का, उनसे आशीर्वाद लेने का अवसर मिला है। आप सभी की उपस्थिति की वजह से, आज मैसूरू की इस पवित्र भूमि पर मुझे एक अलग ही ऊर्जा अनुभव हो रही है। मैं आप सभी संतों के चरणों में सादर प्रणाम करता हूं।

साथियों,

मैसूरू भारत की अनादि सांस्कृतिक चेतना का केंद्र रहा है। यहां के मंदिर, यहां की परंपराएं और उत्सव, मैसूरू का दशहरा, यहां के भव्य महल, इसका संगीत और साहित्य, भारत की विरासत इस शहर के कण-कण में रची बसी है। और यह देखकर बहुत संतोष मिलता है। इस शहर ने इस विरासत को उसी कुशलता से सहेजा भी है, संवारा भी है। श्री रामकृष्ण आश्रम और स्वामी विवेकानंद जी की स्मृतियां भी मैसुरू की विरासत का ही एक समृद्ध हिस्सा हैं। कुछ देर पहले मैं उस ऐतिहासिक भवन में भी गया था, जहां स्वामी विवेकानंद जी ने अपने प्रवास के दौरान कुछ समय बिताया था। कर्नाटका के कितने ही विद्वान और मनीषी इस स्थान से जुड़े रहे हैं। राष्ट्रकवि कुवेम्पु जैसे महापुरुष जब मैसुरू में थे, उनका भी श्रीरामकृष्ण आश्रम से गहरा जुड़ाव था। आज स्वामी विवेकानंद कल्चरल यूथ सेंटर, यानी विवेका स्मारका के उद्घाटन के जरिए, हम इस मिशन को नया विस्तार दे रहे हैं। इसके लिए मैं श्रीरामकृष्ण आश्रम और इससे जुड़े सभी विद्वानों को हार्दिक बधाई देता हूं।

साथियों,

व्यक्ति से विभूति का निर्माण एकाएक नहीं होता। इसके लिए हमें जीवन की अनगिनत परीक्षाएँ देनी होती हैं। साधना करनी होती है, तप करना होता है, खुद को तपाना पड़ता है, खपाना पड़ता है। ख्याति के बाद तो संसार पीछे खड़ा होता है। लेकिन, तप के समय महान विभूतियों को पहचानना आसान नहीं होता। जो साधक को तपस्या में पहचानता है, वो उसकी सिद्धि का सहभागी भी होता है।

इसलिए भाइयों बहनों,

स्वामी विवेकानंद के जीवन में मैसुरू का इतना अहम योगदान था। करीब 130 वर्ष पहले, स्वामी जी, एक युवा संन्यासी के रूप में भ्रमण करते हुए मैसुरू आए थे। तब उनकी प्रसिद्धि वैसी नहीं थी। लेकिन, विचार उतने ही ऊंचे थे। उस समय उन्हें जिन लोगों ने पहचाना, जो उनके साथ जुड़े, उनमें से एक प्रमुख नाम मैसुरू के तत्कालीन महाराजा का भी था। जब स्वामी विवेकानंद जी अमेरिका में थे, तो उन्होंने वहाँ से मैसुरू के तत्कालीन महाराजा को एक पत्र लिखा था। उसमें उन्होंने स्वयं महाराजा के सहयोग का उल्लेख किया था।

साथियों,

स्वामी विवेकानंद जी ने भारतीय चेतना को आत्मसात किया था। उन्होंने शास्त्रों को आत्मसात किया था जो कहते हैं- “परं परोपकारार्थं यो जीवति स जीवति”। अर्थात्, वास्तव में वही जीता है जो दूसरों के लिए जीता है। इसी मंत्र पर चलते हुए, मैसुरू के इस श्री रामकृष्ण आश्रम ने पिछले वर्ष अपने सौ साल पूरे किए हैं। शिक्षा और स्वास्थ्य से जुड़ी सेवाएँ हों, या प्राकृतिक आपदा में राहत कार्य, श्री रामकृष्ण आश्रम ने स्वामी विवेकानंद जी की विरासत को जीवंत रखा है। मुझे विश्वास है विवेका स्मारका साधकों और श्रद्धालुओं के लिए आत्मिक उत्थान का तीर्थ बनेगा। स्वामी विवेकानंद जी की प्रेरणा थी- ‘शिव ज्ञाने जीव सेवा’। यानी जीव की सेवा ही शिव की सेवा है। हमें इस विवेका स्मारक में इसलिए, ऐसे युवाओं को गढ़ना है, जिनके लिए समाज और राष्ट्र के हित, गरीब-वंचित के दुःख, अपने सुख-दुःख से ऊपर हों। जिन युवाओं के लिए राष्ट्र प्रथम ही सर्वोपरि मंत्र हो, मां भारती की सेवा ही जिनका जीवन लक्ष्य हो।

साथियों,

स्वामी विवेकानंद जी युवाओँ की शिक्षा को राष्ट्र निर्माण का मजबूत आधार मानते थे। उन्होंने स्वयं ये देखा था कि कैसे दुनिया के देश अपने युवाओं को शिक्षित बना रहे हैं। लेकिन दुर्भाग्य से तब भारत गुलाम था। भारत के युवा भी गुलामी की जंजीरों में जक़ड़े हुए थे। उस दौर से लेकर अब तक, भारत के युवा ने एक लंबी यात्रा तय की है। भारत का जो युवा कभी जंजीरों में था, आज वो युवा दुनिया के विकास को गति दे रहा है।

· आज भारत की अर्थव्यवस्था, सबसे तेजी से आगे बढ़ रही है।

· किसकी वजह से? भारत के युवाओँके सामर्थ्य से।

· आज भारत में दुनिया की तीसरा सबसे बड़ा स्टार्ट-अप इकोसिस्टम है।

· किसकी वजह से? भारत के युवाओँ के सामर्थ्य से।

· आज भारत दुनिया का दूसरा सबसे बड़ा मोबाइल फोन निर्माता बन चुका है।

· किसकी वजह से?

· भारत के युवाओं के सामर्थ्य से।

· आज भारत से बने Digital Solutions, दुनिया के अनेक देशों के लिए प्रेरणा बन रहे हैं।

· किसकी वजह से?

· भारत के युवाओं के सामर्थ्य से।

· आज भारत सेमीकंडक्टर मैन्युफैक्चरिंग की नई यात्रा पर तेज़ी से आगे बढ़ रहा है।

· किसकी वजह से?

· भारत के युवाओं के सामर्थ्य से।

· आज भारत AI, Deep Tech, Space Technology और Innovation के नए अध्याय लिख रहा है।

· किसकी वजह से?

· भारत के युवाओं के सामर्थ्य से।

अभी कुछ दिन पहले ही हमने देखा है, भारत के युवाओं ने अंतरिक्ष में कमाल कर दिया है। पहली बार युवाओं का बनाया हुआ एक प्राइवेट कंपनी का रॉकेट, अंतरिक्ष तक पहुंचा है। आज कोई भी सेक्टर हो, भारत युवा अपना दम-खम दिखा रहा है। हम सभी अपने आसपास देख रहे हैं, आज छोटे से छोटे व्यवसाय में लगा युवा, भारत की डिजिटल इकॉनमी को आगे बढ़ा रहा है। वो मुद्रा लोन के जरिए नई शुरुआत कर रहा है। वो देश की स्टार्टअप revolutionको लीड कर रहा है। आत्मनिर्भर भारत का अभियान हो, मेक इन इंडिया का अभियान हो, इसकी सफलता के पीछे भारत के युवाओं की ही ताकत है।

साथियों,

किसी भी देश में, युवाओं का सामर्थ्य तभी उस राष्ट्र की शक्ति बनता है, जब उसे सही अवसर मिले, जब उसे सही दिशा मिले, और जब उसे अपनी ही धरती पर बड़े सपने देखने, उन्हें पूरा करने का भरोसा मिले। और इसमें बहुत बड़ी भूमिका हमारे शिक्षा संस्थानों की होती है। मुझे खुशी है कि आज भारत में शिक्षण संस्थाओँ की संख्या लगातार बढ़ रही है। पिछले 12 वर्षों में, 650 से ज्यादा नई यूनिवर्सिटीज बनी हैं। पिछले 12 वर्षों में करीब 14 हजार नए कॉलेज बने हैं। 4 हजार से ज्यादा नई ITI बनाई गई हैं। 9 नए आई.आई.एम, 7 नई आई.आई.टी, और13 नए एम्स भी स्थापित किए गए हैं। आज देश में MBBS की सीटें करीब 1 लाख 40 हजार हो चुकी हैं। मेडिकल कॉलेजों की संख्या बढ़कर 823 हो गई है।

साथियों,

एक ओर हम एजुकेशन इनफ्रास्ट्रक्चर को modernize कर रहे हैं। साथ ही, शिक्षा व्यवस्था को भी आधुनिक जरूरतों के हिसाब से ढाला जा रहा है। नेशनल एजुकेशन पॉलिसी, भारत के युवाओँ को 21वीं सदी के अनुरूप तैयार करने का माध्यम बन रही है।

साथियों,

स्कूली शिक्षा में भी बड़े स्तर पर काम हुआ है। देशभर में 14 हजार से ज्यादा पीएम श्री स्कूल विकसित किए गए हैं। शिक्षा केवल किताबी न रहे, बच्चों में इनोवेशन और साइंटिफिक टेंपरामेंट विकसित हो, इसके लिए,10 हजार से ज्यादा अटल टिंकरिंग लैब्स स्थापित हुई हैं।

साथियों,

स्वामी विवेकानंद जी, राष्ट्र उत्थान के लिए शिक्षा के साथ-साथ समानता को भी उतना ही अहम मानते थे। शिक्षा में भेदभाव न हो, अवसरों में भेदभाव न हो, आज ये देश का विज़न बन गया है। आज बेटियाँ भी सैनिक स्कूलों में एड्मिशन ले रहीं हैं। एनडीए में बेटियां राष्ट्र के लिए योगदान दे रही हैं। आज मेडिकल और इंजीनियरिंग जैसी पढ़ाई मातृभाषा में करने की सुविधा हो गई है। इससे, भाषा के आधार पर अवसरों में होने वाले भेदभाव पर लगाम लग रही है।

साथियों,

युवा शक्ति का स्वस्थ, अनुशासित और आत्मविश्वास से भरे रहना उतना ही जरूरी है। जो देश खेलों को महत्व देते हैं, वहां के युवाओं में इन तीनों गुणों का तेजी से विकास होता है। इसलिए आज खेलों को राष्ट्र निर्माण की एक महत्वपूर्ण धारा के रूप में देखा जा रहा है। खेलो इंडिया यूथ गेम्स, यूनिवर्सिटी गेम्स, पैरा गेम्स और विंटर गेम्स जैसे आयोजनों ने देशभर के युवाओं को अपनी प्रतिभा दिखाने का मंच दिया है। आज देशभर में आधुनिक स्पोर्ट्स इंफ्रास्ट्रक्चर का विस्तार हो रहा है, खेलो इंडिया सेंटर के माध्यम से सुविधाएं बढ़ रही हैं, गांवों से लेकर छोटे शहरों तक नई प्रतिभाओं की पहचान की जा रही है।

और साथियों,

आज इस अभियान के परिणाम भी साफ - साफ दिखाई दे रहे हैं। अंतरराष्ट्रीय खेल प्रतियोगिताओं में भारत का प्रदर्शन बेहतर होता जा रहा है। हमारे खिलाड़ी नए-नए कीर्तिमान बना रहे हैं, हमारी बेटियां देश का गौरव बढ़ा रही हैं।

साथियों,

स्वामी विवेकानंद जी की तरह, हमें विवेका स्मारका, बड़े उद्देश्य के लिए कार्य करने की प्रेरणा देता है। ऐसे स्थान पर मैं हमारे युवाओं से कुछ आग्रह करना चाहता हूं।

साथियों,

मैसुरू को अक्सर भारत के सबसे स्वच्छ शहरों में स्थान मिला है। मैं इसके लिए यहां के लोगों को हृदय से बधाई देता हूं। क्या इस अवसर पर हम ये संकल्प ले सकते हैं, कि भविष्य में स्वच्छता के संकल्प को निरंतर मजबूत करते रहेंगे। हमें यहाँ की प्राकृतिक संपदाओं को संरक्षित करना चाहिए। हमें पर्यावरण से जुड़े संकल्प लेने चाहिए। हमें पानी की हर बूंद बचाने के लिए मिशन मोड में काम करना होगा।

साथियों,

आज ही यहां ‘वाल्मीकि रामायण’ के कन्नड़ा अनुवाद का विमोचन भी हुआ है। मैं कन्नड़ा भाषा से जुड़ी एक अपील भी करना चाहता हूं। कर्नाटका महान लेखकों और कवियों की धरती है। कन्नड़ा भाषी लोग हमेशा से पढ़ने की संस्कृति के लिए जाने जाते हैं। स्मार्टफोन के इस युग में इस स्वभाव को और बढ़ावा मिलना चाहिए। क्या हम युवा पीढ़ी को कन्नड़ा साहित्य से गहराई से जुड़ने के लिए प्रेरित कर सकते हैं।

साथियों,

मैसुरू अपने सिल्क, चंदन और हस्तशिल्प के लिए प्रसिद्ध है। जब भी हम किसी को उपहार दें, तो क्या हम ये सुनिश्चित कर सकते हैं कि वो किसी भारतीय के हाथों और पसीने से बनी चीज हो? इससे हमारी संस्कृति को बढ़ावा मिलेगा, साथ ही, एक और परिवार को आर्थिक सहायता भी मिलेगी।

साथियों,

स्वामी विवेकानंद जी ने जिस तरह के भारत का सपना देखा था, उसे पूरा करने का दायित्व आज की पीढ़ी पर है। मुझे विश्वास है, विवेका स्मारका इसके लिए एक ऊर्जा स्रोत का काम करेगा। मैं एक बार फिर, यहां एकत्र पूज्य संतजनों गुरू बंधुओं और मैसुरू के लोगों को नमन करते हुए मेरी वाणी को विराम देता हूं। आप सबका बहुत-बहुत धन्यवाद।