ਅੱਜ, ਮੈਂ ਸਾਇਪ੍ਰਸ ਗਣਰਾਜ, ਕੈਨੇਡਾ ਅਤੇ ਕ੍ਰੋਏਸ਼ੀਆ ਦੀ ਤਿੰਨ ਦੇਸ਼ਾਂ ਦੀ ਯਾਤਰਾ ‘ਤੇ ਜਾ ਰਿਹਾ ਹਾਂ।

15-16 ਜੂਨ ਨੂੰ, ਮੈਂ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਨਿਕੋਸ ਕ੍ਰਿਸਟੋਡੌਲਿਡੇਸ (President H.E. Mr. Nikos Christodoulides) ਦੇ ਸੱਦੇ ‘ਤੇ ਸਾਇਪ੍ਰਸ ਗਣਰਾਜ ਦਾ ਦੌਰਾ ਕਰਾਂਗਾ। ਸਾਇਪ੍ਰਸ ਭੂਮੱਧਸਾਗਰੀ ਖੇਤਰ ਅਤੇ ਯੂਰੋਪੀਅਨ ਯੂਨੀਅਨ ਵਿੱਚ ਕਰੀਬੀ ਮਿੱਤਰ ਅਤੇ ਮਹੱਤਵਪੂਰਨ ਭਾਗੀਦਾਰ ਹੈ। ਇਹ ਯਾਤਰਾ ਇਤਿਹਾਸਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਪਾਰ, ਨਿਵੇਸ਼, ਸੁਰੱਖਿਆ, ਟੈਕਨੋਲੋਜੀ ਦੇ ਖੇਤਰਾਂ ਵਿੱਚ ਸਾਡੇ ਰਿਸ਼ਤਿਆਂ ਦਾ ਵਿਸਤਾਰ ਕਰਨ ਅਤੇ ਲੋਕਾਂ ਦੇ ਦਰਮਿਆਨ ਸੰਪਰਕ ਨੂੰ ਹੁਲਾਰਾ ਦੇਣ ਦਾ ਅਵਸਰ ਪ੍ਰਦਾਨ ਕਰਦੀ ਹੈ।

ਸਾਇਪ੍ਰਸ ਤੋਂ, ਮੈਂ ਪ੍ਰਧਾਨ ਮੰਤਰੀ ਮਹਾਮਹਿਮ ਮਾਰਕ ਕਾਰਨੀ (Prime Minister H.E. Mark Carney) ਦੇ ਸੱਦੇ ‘ਤੇ ਜੀ7 ਸਮਿਟ (G 7 Summit) ਵਿੱਚ ਹਿੱਸਾ ਲੈਣ ਦੇ ਲਈ ਕੈਨੇਡਾ ਦੇ ਕਨਾਨਾਸਕਿਸ (Kananaskis) ਦੀ ਯਾਤਰਾ ਕਰਾਂਗਾ। ਸਮਿਟ ਵਿੱਚ ਆਲਮੀ ਮੁੱਦਿਆਂ ਅਤੇ ਗਲੋਬਲ ਸਾਊਥ ਦੀਆਂ ਪ੍ਰਾਥਮਿਕਤਾਵਾਂ ‘ਤੇ ਵਿਚਾਰ-ਵਟਾਂਦਰੇ ਦਾ ਅਵਸਰ ਮਿਲੇਗਾ। ਮੈਂ ਭਾਗੀਦਾਰ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਭੀ ਉਤਸੁਕ ਹਾਂ।

18 ਜੂਨ ਨੂੰ, ਮੈਂ ਕ੍ਰੋਏਸ਼ੀਆ ਗਣਰਾਜ ਦੀ ਯਾਤਰਾ ਅਤੇ ਰਾਸ਼ਟਰਪਤੀ ਜ਼ੋਰਾਨ ਮਿਲਨੋਵਿਚ (President Zoran Milanovic) ਅਤੇ ਪ੍ਰਧਾਨ ਮੰਤਰੀ ਆਂਦ੍ਰੇਜ ਪਲੈਂਕੋਵਿਚ (Prime Minister Andrej Plenkovic) ਦੇ ਨਾਲ ਬੈਠਕਾਂ ਦੀ ਪਰਤੀਖਿਆ ਕਰ ਰਿਹਾ ਹਾਂ। ਸਾਡੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਦੀਆਂ ਪੁਰਾਣੇ ਨਿਕਟ ਸੱਭਿਆਚਾਰਕ ਸਬੰਧ ਹਨ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕ੍ਰੋਏਸ਼ੀਆ ਦੀ ਪਹਿਲੀ ਯਾਤਰਾ ਦੇ ਰੂਪ ਵਿੱਚ, ਇਹ ਆਪਸੀ ਹਿਤਾਂ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੇ ਲਈ ਨਵੇਂ ਰਸਤੇ ਖੋਲ੍ਹੇਗੀ।

ਤਿੰਨ ਦੇਸ਼ਾਂ ਦੀ ਇਹ ਯਾਤਰਾ, ਸੀਮਾ ਪਾਰ ਆਤੰਕਵਾਦ ਨਾਲ ਸਾਡੀ ਲੜਾਈ ਵਿੱਚ ਭਾਰਤ ਨੂੰ ਉਨ੍ਹਾਂ ਦੇ ਦ੍ਰਿੜ੍ਹ ਸਮਰਥਨ ਦੇ ਲਈ ਸਾਂਝੇਦਾਰ ਦੇਸ਼ਾਂ ਦਾ ਧੰਨਵਾਦ ਕਰਨ ਅਤੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਵਿੱਚ ਆਤੰਕਵਾਦ ਨਾਲ ਨਜਿੱਠਣ ਦੇ ਲਈ ਆਲਮੀ ਸਮਝ ਨੂੰ ਪ੍ਰੇਰਿਤ ਕਰਨ ਦਾ ਭੀ ਅਵਸਰ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Khichdi To Moringa Paratha: 7 Traditional Foods PM Modi Loves

Media Coverage

Khichdi To Moringa Paratha: 7 Traditional Foods PM Modi Loves
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 26 ਅਗਸਤ 2026
August 26, 2026

Accountability Meets Ambition: Record Low NPAs, Record Defence Output, Record Digital Adoption Under the Leadership of PM Modi