ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਹਾੜੀ ਸੀਜ਼ਨ 2022-23 (01.01.2023 ਤੋਂ 31.03.2023 ਤੱਕ) ਲਈ ਨਾਈਟ੍ਰੋਜਨ (ਐਨ), ਫਾਸਫੋਰਸ (ਪੀ), ਪੋਟਾਸ਼ (ਕੇ) ਅਤੇ ਗੰਧਕ (ਐੱਸ) ਵਰਗੇ ਵੱਖ-ਵੱਖ ਪੌਸ਼ਟਿਕ ਤੱਤਾਂ ਲਈ ਪੌਸ਼ਟਿਕ ਤੱਤ ਆਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਵਿੱਚ ਸੋਧ ਲਈ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਸਾਉਣੀ ਸੀਜ਼ਨ, 2023 (1.4.2023 ਤੋਂ 30.09.2023 ਤੱਕ) ਲਈ ਫਾਸਫੇਟਿਕ ਅਤੇ ਪੋਟਾਸਿਕ (ਪੀ ਅਤੇ ਕੇ) ਖਾਦਾਂ ਲਈ ਐੱਨਬੀਐੱਸ ਦਰਾਂ ਨੂੰ ਮਨਜ਼ੂਰੀ ਦਿੱਤੀ ਹੈ।
ਪੀ ਅਤੇ ਕੇ ਖਾਦਾਂ ’ਤੇ ਸਬਸਿਡੀ 01-04-2010 ਤੋਂ ਐੱਨਬੀਐੱਸ ਸਕੀਮ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ। ਸਰਕਾਰ ਨੇ 01-01-23 ਤੋਂ 31-03-2023 ਤੱਕ ਪ੍ਰਭਾਵੀ ਹਾੜੀ 2022-2023 ਲਈ ਐੱਨਬੀਐੱਸ ਦਰਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਕਿਸਾਨਾਂ ਨੂੰ 25 ਗ੍ਰੇਡ ਫਾਸਫੇਟਿਕ ਅਤੇ ਪੋਟਾਸਿਕ (ਪੀ ਅਤੇ ਕੇ) ਖਾਦਾਂ ਉਪਲਬਧ ਕਰਾਉਣ ਲਈ ਸਾਉਣੀ, 2023 (01.04.2023 ਤੋਂ 30.09.2023 ਤੱਕ) ਲਈ ਸਬਸਿਡੀ ਵਾਲੀਆਂ ਕੀਮਤਾਂ ’ਤੇ ਐੱਨਬੀਐੱਸ ਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸਰਕਾਰ ਕਿਸਾਨਾਂ ਨੂੰ ਮਿਆਰੀ ਅਤੇ ਸਬਸਿਡੀ ਵਾਲੀ ਪੀ ਅਤੇ ਕੇ ਖਾਦਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਸਾਉਣੀ 2023 ਲਈ 38,000 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕਰੇਗੀ।
ਕੈਬਨਿਟ ਦੇ ਇਸ ਫ਼ੈਸਲੇ ਨਾਲ ਕਿਸਾਨਾਂ ਨੂੰ ਸਾਉਣੀ ਦੇ ਸੀਜ਼ਨ ਦੌਰਾਨ ਸਬਸਿਡੀ, ਕਿਫਾਇਤੀ ਅਤੇ ਵਾਜਬ ਕੀਮਤਾਂ ’ਤੇ ਡੀਏਪੀ ਅਤੇ ਹੋਰ ਪੀ ਅਤੇ ਕੇ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦਾ ਦੁੱਗਣਾ ਲਾਭ ਹੋਵੇਗਾ ਅਤੇ ਪੀ ਅਤੇ ਕੇ ਖਾਦਾਂ ’ਤੇ ਸਬਸਿਡੀ ਨੂੰ ਤਰਕਸੰਗਤ ਬਣਾਉਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ।
देश के किसान भाई-बहनों पर खाद की कीमतों का बोझ कम करने के लिए हमारी सरकार प्रतिबद्ध है।https://t.co/mJYaiJ8b1Z https://t.co/Mb91qqFuaR
— Narendra Modi (@narendramodi) May 17, 2023


