ਘਰੇਲੂ ਬੀਮਾ ਪੂਲ ਵਿਸ਼ਵਵਿਆਪੀ ਅਸਥਿਰਤਾ, ਭੂ-ਰਾਜਨੀਤਿਕ ਅਸਥਿਰਤਾ ਨੂੰ ਹੱਲ ਕਰਦਾ ਹੈ ਅਤੇ ਬਾਹਰੀ ਬੀਮਾ ‘ਤੇ ਭਾਰਤੀ ਜਹਾਜ਼ਾਂ ਦੀ ਨਿਰਭਰਤਾ ਨੂੰ ਘੱਟ ਕਰਦਾ ਹੈ
ਇਸ ਪੂਲ ਵਿੱਚ ਸਾਰੇ ਸਮੁੰਦਰੀ ਜੋਖਮ ਜਿਵੇਂ ਕਿ ਜਹਾਜ਼ ਅਤੇ ਮਸ਼ੀਨਰੀ, ਕਾਰਗੋ, ਪੀ ਐਂਡ ਆਈ ਅਤੇ ਯੁੱਧ ਜੋਖਮ ਸ਼ਾਮਲ ਹਨ, ਇਹ ਉਨ੍ਹਾਂ ਜਹਾਜਾਂ ਨੂੰ ਵੀ ਕਵਰ ਕਰਦਾ ਹੈ, ਜੋ ਕਿਸੇ ਵੀ ਅੰਤਰਰਾਸ਼ਟਰੀ ਮੂਲ ਤੋਂ ਭਾਰਤੀ ਬੰਦਰਗਾਹਾਂ ਤੱਕ ਜਾਂ ਇਸ ਦੇ ਉਲਟ ਮਾਰਗ ‘ਤੇ ਕਾਰਗੋ ਲੈ ਜਾ ਰਹੇ ਹਨ, ਭਾਵੇਂ ਹੀ ਉਹ ਅਸਥਿਰ ਮੈਰੀਟਾਈਮ ਕੌਰੀਡੋਰਸ ਤੋਂ ਲੰਘ ਰਹੇ ਹੋਣ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਕੇਂਦਰੀ ਕੈਬਨਿਟ ਨੇ ਅੱਜ ਘਰੇਲੂ ਬੀਮਾ ਪੂਲ ਦੇ ਨਿਰਮਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ 'ਭਾਰਤ ਮੈਰੀਟਾਈਮ ਇੰਸ਼ੌਰੈਂਸ ਪੂਲ' (ਬੀਐੱਮਆਈ ਪੂਲ) ਨਾਮ ਦਿੱਤਾ ਗਿਆ ਹੈ ਅਤੇ ਜਿਸ ਵਿੱਚ ਟਿਕਾਊ ਸਮੁੰਦਰੀ ਬੀਮਾ ਕਵਰੇਜ ਦੀ ਸੁਵਿਧਾ ਦੇਣ ਲਈ 12,980 ਕਰੋੜ ਰੁਪਏ ਦੀ ਸੌਵਰੇਨ ਗਰੰਟੀ ਦਿੱਤੀ ਗਈ ਹੈ। ਇਹ ਪੂਲ ਇਹ ਯਕੀਨੀ ਬਣਾਉਂਦਾ ਹੈ ਕਿ ਭਾਰਤੀ ਵਪਾਰ ਨੂੰ ਉਨ੍ਹਾਂ ਜਹਾਜ਼ਾਂ ਲਈ ਕਿਫਾਇਤੀ ਬੀਮਾ ਮਿਲਦਾ ਰਹੇ, ਜੋ ਕਿਸੇ ਵੀ ਅੰਤਰਰਾਸ਼ਟਰੀ ਮੂਲ ਤੋਂ ਭਾਰਤੀ ਬੰਦਰਗਾਹਾਂ ਤੱਕ ਜਾਂ ਇਸ ਦੇ ਉਲਟ ਮਾਰਗ ‘ਤੇ ਕਾਰਗੋ ਲੈ ਜਾ ਰਹੇ ਹਨ, ਭਾਵੇਂ ਹੀ ਉਹ ਅਸਥਿਰ ਮੈਰੀਟਾਈਮ ਕੌਰੀਡੋਰਸ ਤੋਂ ਲੰਘ ਰਹੇ ਹੋਣ।

ਵਧਦੀ ਹੋਈ ਆਲਮੀ ਅਸਥਿਰਤਾ ਅਤੇ ਭੂ-ਰਾਜਨੀਤਿਕ ਅਸਥਿਰਤਾ ਕਾਰਨ, ਸਮੁੰਦਰੀ ਵਪਾਰ ਪ੍ਰਭਾਵਿਤ ਹੋਇਆ ਹੈ ਜਿਸ ਨਾਲ ਕਾਰਗੋ ਅਤੇ ਜਹਾਜ਼ਾਂ ਲਈ ਨੁਕਸਾਨ ਦਾ ਜੋਖਮ ਵਧ ਗਿਆ ਹੈ। ਇਸ ਦੇ ਨਤੀਜੇ ਵਜੋਂ ਬੀਮਾ ਲਾਗਤਾਂ ਵਿੱਚ ਵਾਧਾ ਹੋਇਆ ਹੈ ਅਤੇ ਬੀਮੇ ਦੀ ਨਿਰੰਤਰ ਉਪਲਬਧਤਾ ਵਿੱਚ ਅਨਿਸ਼ਚਿਤਤਾ ਆਈ ਹੈ। ਇਸ ਤੋਂ ਇਲਾਵਾ, ਭਾਰਤੀ ਜਹਾਜ਼ਾਂ ਪੀ ਐਂਡ ਆਈ ਬੀਮਾ ਲਈ ‘ਅੰਤਰਰਾਸ਼ਟਰੀ ਸੁਰੱਖਿਆ ਅਤੇ ਮੁਆਵਜ਼ਾ ਸਮੂਹ (IGP&I) ਕਲੱਬ 'ਤੇ ਬਹੁਤ ਜ਼ਿਆਦਾ ਨਿਰਭਰ ਹਨ, ਜੋ ਕਿ ਤੀਜੀ-ਧਿਰ ਦੀਆਂ ਦੇਣਦਾਰੀਆਂ ਨੂੰ ਕਵਰ ਕਰਦਾ ਹੈ, ਜਿਵੇਂ ਕਿ ਤੇਲ ਪ੍ਰਦੂਸ਼ਣ ਦੀ ਦੇਣਦਾਰੀ, ਜਹਾਜ਼ ਦੇ ਮਲਬੇ ਨੂੰ ਹਟਾਉਣਾ, ਕਾਰਗੋ ਨੂੰ ਨੁਕਸਾਨ, ਚਾਲਕ ਦਲ ਦਾ ਜਖਮੀ ਹੋਣਾ ਅਤੇ ਉਨ੍ਹਾਂ ਦੀ ਵਾਪਸੀ, ਟੱਕਰ ਨਾਲ ਹੋਣ ਵਾਲੀਆਂ ਦੇਣਦਾਰੀਆਂ ਆਦਿ। ਇਸ ਲਈ, ਇੱਕ ਅਜਿਹੇ ਘਰੇਲੂ ਸਮੁੰਦਰੀ ਜੋਖਮ ਕਵਰੇਜ਼ ਪੂਲ ਦੀ ਜ਼ਰੂਰਤ ਸੀ, ਜੋ ਪਾਬੰਦੀਆਂ ਜਾਂ ਭੂ-ਰਾਜਨੀਤਿਕ ਤਣਾਅ ਕਾਰਨ ਕਵਰੇਜ ਵਾਪਸ ਲੈਣ ਦੇ ਬਾਵਜੂਦ ਵੀ ਵਪਾਰ ਦੀ ਅਖੰਡਤਾ ਅਤੇ ਨਿਰੰਤਰਤਾ ਨੂੰ ਕਾਇਮ ਰੱਖ ਸਕੇ।

ਉਪਰੋਕਤ ਪਿਛੋਕੜ ਵਿੱਚ, ਸਰਕਾਰ ਨੇ ਭਾਰਤੀ ਝੰਡੇ ਵਾਲੇ ਜਾਂ ਨਿਯੰਤ੍ਰਿਤ ਜਹਾਜ਼ਾਂ ਜਾਂ ਉਨ੍ਹਾਂ ਜਹਾਜ਼ਾਂ ਲਈ ਜੋ ਭਾਰਤ ਆ ਰਹੇ ਹਨ, ਜਾ ਭਾਰਤ ਤੋਂ ਰਵਾਨਗੀ ਕਰ ਰਹੇ ਹਨ, ਦੇ ਲਈ 'ਭਾਰਤ ਮੈਰੀਟਾਈਮ ਇੰਸ਼ੌਰੈਂਸ ਪੂਲ' (ਬੀਐੱਮਆਈ ਪੂਲ) ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਨੂੰ ਸੌਵਰੇਨ ਗਾਰੰਟੀ ਦੁਆਰਾ ਸਮਰਥਨ ਦਿੱਤਾ ਜਾਵੇਗਾ। ਇਹ ਪੂਲ ਸਾਰੇ ਸਮੁੰਦਰੀ ਜੋਖਮਾਂ ਜਿਵੇਂ ਕਿ ਜਹਾਜ਼ ਅਤੇ ਮਸ਼ੀਨਰੀ, ਕਾਰਗੋ, P&I ਅਤੇ ਯੁੱਧ ਜੋਖਮ ਨੂੰ ਕਵਰ ਕਰੇਗਾ। ਬੀਮਾ ਪੌਲਿਸੀਆਂ ਪੂਲ ਦੇ ਮੈਂਬਰ ਬੀਮਾਕਰਤਾਵਾਂ ਦੁਆਰਾ ਜਾਰੀ ਕੀਤੀਆਂ ਜਾਣਗੀਆਂ, ਜੋ ਕਿ ਪੂਲ ਦੀ ਸੰਯੁਕਤ ਬੀਮਾ ਸਮਰੱਥਾ ਦੀ ਵਰਤੋਂ ਕਰਨਗੀਆਂ, ਜੋ ਕਿ ਲਗਭਗ 950 ਕਰੋੜ ਰੁਪਏ ਹੋਵੇਗੀ। ਇਹ ਪੂਲ ਇੰਡੀਅਨ ਸ਼ਿਪਿੰਗ ਸਥਿਤੀਆਂ ਅਤੇ ਰੈਗੂਲੇਟਰੀ ਜ਼ਰੂਰਤਾਂ ਦੇ ਅਨੁਸਾਰ ਸਥਾਨਕ ਪੱਧਰ ‘ਤੇ ਦੇਣਦਾਰੀ ਬੀਮਾ ਦਾ ਪ੍ਰਬੰਧਨ ਕਰਨ ਅਤੇ ਭਾਰਤ ਵਿੱਚ ਵਿਸ਼ੇਸ਼ ਸਮੁੰਦਰੀ ਬੀਮਾ, ਦਾਅਵਿਆਂ ਦਾ ਪ੍ਰਬੰਧਨ ਅਤੇ ਕਾਨੂੰਨੀ ਮੁਹਾਰਤ ਵਿਕਸਿਤ ਕਰਨ ਵਿੱਚ ਮਦਦ ਕਰੇਗਾ।

ਇਸ ਤੋਂ ਇਲਾਵਾ, ਇਸ ਪੂਲ ਲਈ ਬਣਾਈ ਗਈ ਇੱਕ ਪ੍ਰਬੰਧਕੀ ਸੰਸਥਾ ਪੂਲ ਦੇ ਗਠਨ ਅਤੇ ਸੰਚਾਲਨ ਦੀ ਨਿਗਰਾਨੀ ਕਰੇਗੀ। ਪ੍ਰਸਤਾਵਿਤ ਘਰੇਲੂ ਬੀਮਾ ਇਕਾਈ ਨੂੰ ਇੱਕ ਸੌਵਰੇਨ ਗਰੰਟੀ ਪ੍ਰਦਾਨ ਕਰਨ ਦਾ ਤਰਕ ਆਤਮ-ਨਿਰਭਰਤਾ ਨੂੰ ਮਜ਼ਬੂਤ ​​ਕਰਨ, ਪਾਬੰਦੀਆਂ ਪ੍ਰਤੀ ਲਚਕਤਾ ਅਤੇ ਵਧੇਰੇ ਸੌਵਰੇਨ ਕੰਟਰੋਲ ਨੂੰ ਯਕੀਨੀ ਬਣਾਉਣ ਦੇ ਉਦੇਸ਼ਾਂ ਵਿੱਚ ਸ਼ਾਮਲ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Indian economy navigated well external uncertainties: RBI Bulletin

Media Coverage

Indian economy navigated well external uncertainties: RBI Bulletin
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਜੁਲਾਈ 2026
July 23, 2026

Digital Rails, PLI Jobs & Swift Justice: How PM Modi’s Governance is Rewiring India’s Future