ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਬਾਇਓ -ਮੈਡੀਕਲ ਰਿਸਰਚ ਕਰੀਅਰ ਪ੍ਰੋਗਰਾਮ (ਬੀਆਰਸੀਪੀ- BRCP), ਪੜਾਅ -।।। ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਗਰਾਮ ਡਿਪਾਰਟਮੈਂਟ ਆਫ ਬਾਇਓ-ਟੈਕਨੋਲੋਜੀ (ਡੀਬੀਟੀ) ਅਤੇ ਵੈਲਕਮ ਟਰਸਟ (WT), ਬ੍ਰਿਟੇਨ ਅਤੇ ਐੱਸਪੀਵੀ (SPV), ਇੰਡੀਆ ਅਲਾਇੰਸ ਦੇ ਦਰਮਿਆਨ ਤੀਸਰੇ ਪੜਾਅ (2025-26 ਤੋਂ 2030-31 ਅਤੇ ਅਗਲੇ ਛੇ ਵਰ੍ਹਿਆਂ (2031-32 ਤੋਂ 2037-38 ਤੱਕ) ਲਈ ਸਾਂਝੇਦਾਰੀ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ 1500 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 2030-31 ਤੱਕ ਮਨਜ਼ੂਰ ਫੈਲੋਸ਼ਿਪ ਅਤੇ ਗ੍ਰਾਂਟਾਂ ਪ੍ਰਦਾਨ ਕਰਨਾ ਹੈ, ਜਿਸ ਵਿੱਚ ਡੀਬੀਟੀ ਅਤੇ ਡਬਲਿਊਟੀ, ਬ੍ਰਿਟੇਨ ਲੜੀਵਾਰ 1000 ਕਰੋੜ ਰੁਪਏ ਅਤੇ 500 ਕਰੋੜ ਰੁਪਏ ਦਾ ਯੋਗਦਾਨ ਦੇਣਗੇ। 

ਡਿਪਾਰਟਮੈਂਟ ਆਫ ਬਾਇਓ-ਟੈਕਨੋਲੋਜੀ (ਡੀਬੀਟੀ) ਨੇ ਕੌਸ਼ਲ਼ ਅਤੇ ਨਵੀਨਤਾ ਨੂੰ ਹੁਲਾਰਾ ਦੇਣ ਦੇ ਵਿਕਸਿਤ ਭਾਰਤ ਦੇ ਟੀਚਿਆਂ ਦੇ ਅਨੁਸਾਰ, ਬਾਇਓ-ਮੈਡੀਕਲ ਰਿਸਰਚ ਕਰੀਅਰ ਪ੍ਰੋਗਰਾਮ (ਬੀਆਰਸੀਪੀ) ਦੇ ਤੀਸਰੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰੋਗਰਾਮ ਅਤਿ-ਆਧੁਨਿਕ ਬਾਇਓ-ਮੈਡੀਕਲ ਰਿਸਰਚ ਲਈ ਟੌਪ-ਟਾਇਰ ਸਾਇੰਟਿਫਿਕ ਟੈਲੰਟ ਨੂੰ ਪ੍ਰੋਤਸਾਹਨ ਪ੍ਰਦਾਨ ਕਰੇਗਾ ਅਤੇ ਨਵੀਨਤਾ ਨੂੰ ਵਿਵਹਾਰਕ ਸਮਾਧਾਨ ਵਿੱਚ ਬਦਲਣ (ਟ੍ਰਾਂਸਲੇਸ਼ਨਲ ਇਨੋਵੇਸ਼ਨ) ਲਈ  ਅੰਤਰ-ਅਨੁਸ਼ਾਸਨੀ ਖੋਜ ਨੂੰ ਹੁਲਾਰਾ ਦੇਵੇਗਾ। ਇਹ ਆਲਮੀ ਪ੍ਰਭਾਵ ਵਾਲੀ ਵਿਸ਼ਵ ਪੱਧਰੀ ਬਾਇਓ-ਮੈਡੀਕਲ ਰਿਸਰਚ ਸਮਰੱਥਾ ਵਿਕਸਿਤ ਕਰਨ ਲਈ ਉੱਚ–ਗੁਣਵੱਤਾ ਵਾਲੀ ਖੋਜ ਦਾ ਸਮਰਥਨ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਵੀ ਮਜ਼ਬੂਤ ਕਰੇਗਾ ਅਤੇ ਵਿਗਿਆਨਿਕ ਸਮਰੱਥਾ ਵਿੱਚ ਖੇਤਰੀ ਅਸਮਾਨਤਾਵਾਂ ਨੂੰ ਘੱਟ ਕਰੇਗਾ। 

ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਨੇ 2008-2009 ਵਿੱਚ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਨਾਲ, ਵੈਲਕਮ ਟਰਸਟ (ਡਬਲਿਊਟੀ), ਬ੍ਰਿਟੇਨ ਦੇ ਨਾਲ ਸਾਂਝੇਦਾਰੀ ਵਿੱਚ, ਡੀਬੀਟੀ /ਵੈਲਕਮ ਟਰਸਟ ਇੰਡੀਆ ਅਲਾਇੰਸ (ਇੰਡੀਆ ਅਲਾਇੰਸ), ਇੱਕ ਸਮਰਪਿਤ ਸਪੈਸ਼ਲ ਪਰਪਜ਼ ਵ੍ਹੀਕਲ (ਐੱਸਪੀਵੀ) ਰਾਹੀਂ ਬਾਇਓ-ਮੈਡੀਕਲ ਰਿਸਰਚ ਕਰੀਅਰ ਪ੍ਰੋਗਰਾਮ (ਬੀਆਰਸੀਪੀ) ਦੀ ਸ਼ੁਰੂਆਤ ਕੀਤੀ ਸੀ, ਜੋ ਕਿ ਵਿਸ਼ਵ ਪੱਧਰੀ ਮਿਆਰਾਂ ‘ਤੇ ਬਾਇਓ-ਮੈਡੀਕਲ ਰਿਸਰਚ ਲਈ ਭਾਰਤ ਵਿੱਚ ਅਧਾਰਿਤ ਰਿਸਰਚ ਫੈਲੋਸ਼ਿਪ ਪ੍ਰਦਾਨ ਕਰਦਾ ਹੈ। ਇਸ ਤੋਂ ਬਾਅਦ, 2018/19 ਵਿੱਚ ਵਿਸਤ੍ਰਿਤ ਪੋਰਟਫੋਲੀਓ ਨਾਲ ਪੜਾਅ ।। ਲਾਗੂ ਕੀਤਾ ਗਿਆ। 

ਪੜਾਅ-।।। ਵਿੱਚ ਹੇਠ ਲਿਖੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦਾ ਪ੍ਰਸਤਾਵ ਹੈ: i.) ਮੁੱਢਲੇ, ਕਲੀਨਿਕਲ ਅਤੇ ਜਨਤਕ ਸਿਹਤ ਵਿੱਚ ਸ਼ੁਰੂਆਤੀ-ਕਰੀਅਰ ਅਤੇ ਵਿਚਕਾਰਲੇ ਰਿਸਰਚ ਫੈਲੋਸ਼ਿਪਾਂ। ਇਹ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਹਨ ਅਤੇ ਇੱਕ ਵਿਗਿਆਨੀ ਦੇ ਖੋਜ ਕਰੀਅਰ ਦੇ ਸ਼ੁਰੂਆਤੀ ਪੜਾਵਾਂ ਲਈ ਤਿਆਰ ਕੀਤੀਆਂ ਗਈਆਂ ਹਨ। ii.) ਸਹਿਯੋਗਾਤਮਕ ਗ੍ਰਾਂਟ ਪ੍ਰੋਗਰਾਮ, ਇਸ ਵਿੱਚ ਭਾਰਤ ਵਿੱਚ ਮਜ਼ਬੂਤ ਰਿਸਰਚ ਟ੍ਰੈਕ ਰਿਕਾਰਡ ਵਾਲੇ ਲੜੀਵਾਰ ਸ਼ੁਰੂਆਤੀ ਅਤੇ ਮੱਧ-ਸੀਨੀਅਰ-ਕਰੀਅਰ ਖੋਜਕਰਤਾਵਾਂ ਲਈ 2-3 ਜਾਂਚਕਰਤਾ ਟੀਮਾਂ ਲਈ ਕਰੀਅਰ ਵਿਕਾਸ ਗ੍ਰਾਂਟ ਅਤੇ ਉਤਪ੍ਰੇਰਕ ਸਹਿਯੋਗੀ ਗ੍ਰਾਂਟ ਸ਼ਾਮਲ ਹਨ। iii.) ਮੁੱਖ ਖੋਜ ਯਤਨਾਂ ਨੂੰ ਮਜ਼ਬੂਤ ​​ਕਰਨ ਲਈ ਖੋਜ ਪ੍ਰਬੰਧਨ ਪ੍ਰੋਗਰਾਮ। ਪੜਾਅ III ਵਿੱਚ ਮੈਂਟਰਸ਼ਿਪ, ਨੈੱਟਵਰਕਿੰਗ, ਜਨਤਕ ਸ਼ਮੂਲੀਅਤ ਨੂੰ ਮਜ਼ਬੂਤ ​​ਕਰਨ ਲਈ, ਅਤੇ ਨਵੀਂ ਅਤੇ ਨਵੀਨਤਾਕਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਂਝੇਦਾਰੀਆਂ ਨੂੰ ਵਿਕਸਿਤ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

ਰਿਸਰਚ ਫੈਲੋਸ਼ਿਪਾਂ, ਸਹਿਯੋਗੀ ਗ੍ਰਾਂਟਾਂ, ਅਤੇ ਪੈਨ ਇੰਡੀਆ ਪੱਧਰ ‘ਤੇ ਇੰਪਲੀਮੈਂਟੇਸ਼ਨ ਖੋਜ ਪ੍ਰਬੰਧਨ ਪ੍ਰੋਗਰਾਮ ਮਿਲ ਕੇ ਵਿਗਿਆਨਿਕ ਉੱਤਮਤਾ, ਕੌਸ਼ਲ ਵਿਕਾਸ, ਸਹਿਯੋਗ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣਗੇ। ਉਮੀਦ ਕੀਤੇ ਨਤੀਜਿਆਂ ਵਿੱਚ 2,000 ਤੋਂ ਵੱਧ ਵਿਦਿਆਰਥੀਆਂ ਅਤੇ ਪੋਸਟ-ਡਾਕਟੋਰਲ ਫੈਲੋਆਂ (Fellows) ਨੂੰ ਟ੍ਰੇਨਿੰਗ ਦੇਣਾ, ਉੱਚ-ਪ੍ਰਭਾਵੀ ਪ੍ਰਕਾਸ਼ਨ ਤਿਆਰ ਕਰਨਾ, ਪੇਟੈਂਟ ਯੋਗ ਖੋਜਾਂ ਨੂੰ ਸਮਰੱਥ ਬਣਾਉਣਾ, ਪੀਅਰ ਮਾਨਤਾ ਪ੍ਰਾਪਤ ਕਰਨਾ, ਮਹਿਲਾਵਾਂ ਨੂੰ ਮਿਲਣ ਵਾਲੇ ਸਮਰਥਨ ਵਿੱਚ 10-15% ਦਾ ਵਾਧਾ ਕਰਨਾ, 25-30% ਨੂੰ ਸਹਿਯੋਗੀ ਪ੍ਰੋਗਰਾਮਾਂ ਨੂੰ ਟੀਆਰਐੱਲ4 ਅਤੇ ਉਸ ਤੋਂ ਉੱਪਰ ਤੱਕ ਵਧਾਉਣਾ, ਅਤੇ ਟੀਅਰ-2/3 ਵਾਤਾਵਰਣ ਵਿੱਚ ਗਤੀਵਿਧੀਆਂ ਅਤੇ ਸ਼ਮੂਲੀਅਤ ਦਾ ਵਿਸਤਾਰ ਕਰਨਾ ਸ਼ਾਮਲ ਹੈ।

ਪੜਾਅ । ਅਤੇ ।। ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ਦੇ ਬਾਇਓ ਮੈਡੀਕਲ ਸਾਇੰਸ ਦੇ ਇੱਕ ਉੱਭਰਦੇ ਕੇਂਦਰ ਵਜੋਂ ਸਥਾਪਿਤ ਕੀਤਾ। ਵਿਗਿਆਨ ਵਿੱਚ ਭਾਰਤ ਦਾ ਵਧਦਾ ਨਿਵੇਸ਼ ਅਤੇ ਆਲਮੀ ਗਿਆਨ ਅਰਥਵਿਵਸਥਾ ਵਿੱਚ ਇਸ ਦੀ ਵਧਦੀ ਭੂਮਿਕਾ ਰਣਨੀਤਕ ਯਤਨਾਂ ਦੇ ਇੱਕ ਨਵੇਂ ਪੜਾਅ ਦੀ ਮੰਗ ਕਰਦੀ ਹੈ। ਪਹਿਲਾਂ ਦੇ ਪੜਾਵਾਂ ਦੇ ਲਾਭਾਂ ਨੂੰ ਅੱਗੇ ਵਧਾਉਂਦੇ ਹੋਏ, ਪੜਾਅ ।।। ਰਾਸ਼ਟਰੀ ਤਰਜੀਹਾਂ ਅਤੇ ਆਲਮੀ ਮਿਆਰਾਂ ਦੇ ਅਨੁਰੂਪ ਪ੍ਰਤਿਭਾ, ਸਮਰੱਥਾ ਅਤੇ ਟ੍ਰਾਂਸਲੇਸ਼ਨ ਵਿੱਚ ਨਿਵੇਸ਼ ਕਰੇਗਾ। 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Republic Day sales see fastest growth in five years on GST cuts, wedding demand

Media Coverage

Republic Day sales see fastest growth in five years on GST cuts, wedding demand
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 27 ਜਨਵਰੀ 2026
January 27, 2026

India Rising: Historic EU Ties, Modern Infrastructure, and Empowered Citizens Mark PM Modi's Vision