ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਸਿਟੀ ਇਨਵੈਸਟਮੈਂਟਸ ਟੂ ਇਨੋਵੇਟ, ਇੰਟੀਗ੍ਰੇਟ ਐਂਡ ਸਸਟੇਨ 2.0 (ਸਿਟੀਜ਼ 2.0) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਗਰਾਮ ਸਿਟੀਜ਼ 2.0 ਫ੍ਰੈਂਚ ਡਿਵੈਲਪਮੈਂਟ ਏਜੰਸੀ (ਏਐੱਫਡੀ), ਕ੍ਰੇਡੀਟਨਸਟਾਲਟ ਫੌਰ ਵਿਡੇਰਾਫਬਾਊ (ਕੇਐੱਫਡਬਲਿਊ) Kreditanstalt für Wiederaufbau (KfW), ਯੂਰਪੀਅਨ ਯੂਨੀਅਨ (ਈਯੂ), ਅਤੇ ਨੈਸ਼ਨਲ ਇੰਸਟੀਟਿਊਟ ਆਵੑ ਅਰਬਨ ਅਫੇਅਰਜ਼ (ਐੱਨਆਈਯੂਏ) ਦੇ ਨਾਲ ਸਾਂਝੇਦਾਰੀ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ (ਐੱਮਓਐੱਚਯੂਏ) ਦੁਆਰਾ ਸੰਕਲਪਿਤ ਇੱਕ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਚਾਰ ਸਾਲਾਂ, ਯਾਨੀ 2023 ਤੋਂ 2027 ਤੱਕ ਦੀ ਅਵਧੀ ਲਈ ਚੱਲੇਗਾ।

 

ਪ੍ਰੋਗਰਾਮ ਸ਼ਹਿਰ ਪੱਧਰ 'ਤੇ ਏਕੀਕ੍ਰਿਤ ਰਹਿੰਦ-ਖੂੰਹਦ ਪ੍ਰਬੰਧਨ, ਰਾਜ ਪੱਧਰ 'ਤੇ ਜਲਵਾਯੂ-ਮੁਖੀ ਸੁਧਾਰ ਕਾਰਵਾਈਆਂ, ਅਤੇ ਰਾਸ਼ਟਰੀ ਪੱਧਰ 'ਤੇ ਸੰਸਥਾਗਤ ਮਜ਼ਬੂਤੀ ਅਤੇ ਗਿਆਨ ਪ੍ਰਸਾਰ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਰਕੂਲਰ ਇਕੋਨੌਮੀ ਨੂੰ ਉਤਸ਼ਾਹਿਤ ਕਰਨ ਵਾਲੇ ਮੁਕਾਬਲੇਬਾਜ਼ੀ ਨਾਲ ਚੁਣੇ ਗਏ ਪ੍ਰੋਜੈਕਟਾਂ ਦਾ ਸਮਰਥਨ ਕਰਨ ਦੀ ਕਲਪਨਾ ਕਰਦਾ ਹੈ।

 

ਸਿਟੀਜ਼ 2.0 ਲਈ ਫੰਡਿੰਗ ਵਿੱਚ ਏਐੱਫਡੀ ਅਤੇ ਕੇਐੱਫਡਬਲਿਊ (100 ਮਿਲੀਅਨ ਯੂਰੋ ਹਰੇਕ) ਤੋਂ 1760 ਕਰੋੜ ਰੁਪਏ (200 ਮਿਲੀਅਨ ਯੂਰੋ) ਦਾ ਕਰਜ਼ਾ ਅਤੇ ਯੂਰਪੀਅਨ ਯੂਨੀਅਨ ਤੋਂ 106 ਕਰੋੜ ਰੁਪਏ (12 ਮਿਲੀਅਨ ਯੂਰੋ) ਦੀ ਟੈਕਨੀਕਲ ਸਹਾਇਤਾ ਗ੍ਰਾਂਟ ਸ਼ਾਮਲ ਹੋਵੇਗੀ।

 

ਸਿਟੀਜ਼ 2.0 ਦਾ ਉਦੇਸ਼ ਸਿਟੀਜ਼ 1.0 ਦੀਆਂ ਸਿੱਖਿਆਵਾਂ ਅਤੇ ਸਫ਼ਲਤਾਵਾਂ ਦਾ ਲਾਭ ਉਠਾਉਣਾ ਅਤੇ ਉਨ੍ਹਾਂ ਨੂੰ ਅੱਗੇ ਵਧਾਉਣਾ ਹੈ। ਸਿਟੀਜ਼ 1.0 ਨੂੰ 2018 ਵਿੱਚ ਐੱਮਓਐੱਚਯੂਏ, ਏਐੱਫਡੀ, ਈਯੂ ਅਤੇ ਐੱਨਆਈਯੂਏ ਦੁਆਰਾ ਸਾਂਝੇ ਤੌਰ 'ਤੇ 933 ਕਰੋੜ ਰੁਪਏ (106 ਮਿਲੀਅਨ ਯੂਰੋ) ਦੀ ਲਾਗਤ ਨਾਲ ਲਾਂਚ ਕੀਤਾ ਗਿਆ ਸੀ। ਸਿਟੀਜ਼ 1.0 ਵਿੱਚ ਤਿੰਨ ਭਾਗ ਸਨ:

 

ਕੰਪੋਨੈਂਟ 1: 12 ਸ਼ਹਿਰ-ਪੱਧਰ ਦੇ ਪ੍ਰੋਜੈਕਟ ਇੱਕ ਪ੍ਰਤੀਯੋਗੀ ਪ੍ਰਕਿਰਿਆ ਦੁਆਰਾ ਚੁਣੇ ਗਏ।

 

ਕੰਪੋਨੈਂਟ 2: ਓਡੀਸ਼ਾ ਰਾਜ ਵਿੱਚ ਸਮਰੱਥਾ-ਵਿਕਾਸ ਦੀਆਂ ਗਤੀਵਿਧੀਆਂ।

 

ਕੰਪੋਨੈਂਟ 3: ਐੱਨਆਈਯੂਏ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਦੁਆਰਾ ਰਾਸ਼ਟਰੀ ਪੱਧਰ 'ਤੇ ਏਕੀਕ੍ਰਿਤ ਸ਼ਹਿਰੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ, ਜੋ ਕਿ ਸਿਟੀਜ਼ 1.0 ਲਈ ਪ੍ਰੋਗਰਾਮ ਪ੍ਰਬੰਧਨ ਯੂਨਿਟ (ਪੀਐੱਮਯੂ) ਸੀ।

 

ਪ੍ਰੋਗਰਾਮ ਦੇ ਤਹਿਤ ਘਰੇਲੂ ਮਾਹਿਰਾਂ, ਅੰਤਰਰਾਸ਼ਟਰੀ ਮਾਹਿਰਾਂ ਅਤੇ ਟਰਾਂਸਵਰਸਲ ਮਾਹਿਰਾਂ ਰਾਹੀਂ ਤਿੰਨਾਂ ਪੱਧਰਾਂ 'ਤੇ ਟੈਕਨੀਕਲ ਸਹਾਇਤਾ ਉਪਲਬਧ ਕਰਵਾਈ ਗਈ ਸੀ। ਇਸ ਦੇ ਨਤੀਜੇ ਵਜੋਂ ਪ੍ਰਤੀਯੋਗੀ ਅਤੇ ਸਹਿਕਾਰੀ ਸੰਘਵਾਦ ਦੇ ਸਿਧਾਂਤਾਂ 'ਤੇ ਅਧਾਰਿਤ ਇੱਕ ਵਿਲੱਖਣ ਚੁਣੌਤੀ-ਸੰਚਾਲਿਤ ਵਿੱਤ ਮੋਡਲ ਦੁਆਰਾ ਇਨੋਵੇਟਿਵ, ਇੰਟੀਗ੍ਰੇਟਿਡ ਅਤੇ ਟਿਕਾਊ ਸ਼ਹਿਰੀ ਵਿਕਾਸ ਵਿਵਹਾਰਾਂ ਦੀ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਗਿਆ ਹੈ।

 

ਸਿਟੀਜ਼ 1.0 ਮਾਡਲ ਦਾ ਅਨੁਸਰਣ ਕਰਦੇ ਹੋਏ, ਸਿਟੀਜ਼ 2.0 ਦੇ ਤਿੰਨ ਮੁੱਖ ਭਾਗ ਹਨ: 

 

ਕੰਪੋਨੈਂਟ 1:   ਇੰਟੀਗ੍ਰੇਟਿਡ ਵੇਸਟ ਮੈਨੇਜਮੈਂਟ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਰਕੂਲਰ ਇਕੋਨੌਮੀ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰਤੀਯੋਗੀ ਤੌਰ 'ਤੇ ਚੁਣੇ ਗਏ ਪ੍ਰੋਜੈਕਟਾਂ ਦੀ ਚੋਣ ਦੁਆਰਾ 18 ਸਮਾਰਟ ਸ਼ਹਿਰਾਂ ਵਿੱਚ ਜਲਵਾਯੂ ਲਚੀਲਾਪਣ, ਅਨੁਕੂਲਤਾ ਅਤੇ ਮਿਟੀਗੇਸ਼ਨ 'ਤੇ ਕੇਂਦ੍ਰਿਤ ਪ੍ਰੋਜੈਕਟਾਂ ਦੇ ਵਿਕਾਸ ਲਈ ਵਿੱਤੀ ਅਤੇ ਟੈਕਨੀਕਲ ਸਹਾਇਤਾ।

 

ਕੰਪੋਨੈਂਟ 2:   ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਮੰਗ ਦੇ ਅਧਾਰ 'ਤੇ ਸਹਾਇਤਾ ਲਈ ਪਾਤਰ ਹੋਣਗੇ। ਰਾਜਾਂ ਨੂੰ (ਏ) ਉਨ੍ਹਾਂ ਦੇ ਮੌਜੂਦਾ ਰਾਜ ਜਲਵਾਯੂ ਕੇਂਦਰਾਂ/ ਜਲਵਾਯੂ ਸੈੱਲਾਂ/ ਸਮਾਨਤਾਵਾਂ ਨੂੰ ਸਥਾਪਿਤ ਕਰਨ/ਮਜਬੂਤ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ (ਬੀ) ਰਾਜ ਅਤੇ ਸ਼ਹਿਰ ਪੱਧਰੀ ਜਲਵਾਯੂ ਡੇਟਾ ਔਬਜ਼ਰਵੇਟਰੀਆਂ ਬਣਾਉਣਾ (ਸੀ) ਜਲਵਾਯੂ-ਡੇਟਾ ਸੰਚਾਲਿਤ ਯੋਜਨਾਬੰਦੀ ਦੀ ਸੁਵਿਧਾ, ਜਲਵਾਯੂ ਕਾਰਜ ਯੋਜਨਾਵਾਂ ਵਿਕਸਿਤ ਕਰਨ ਲਈ ਅਤੇ (ਡੀ) ਮਿਉਂਸਪਲ ਕਾਰਜਕਰਤਾਵਾਂ ਦੀ ਸਮਰੱਥਾ ਦਾ ਨਿਰਮਾਣ ਕਰਨਾ। ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ, ਐੱਨਆਈਯੂਏ ਵਿਖੇ ਪੀਐੱਮਯੂ ਰਾਜ ਸਰਕਾਰਾਂ ਨੂੰ ਟੈਕਨੀਕਲ ਸਹਾਇਤਾ ਅਤੇ ਰਣਨੀਤਕ ਸਹਾਇਤਾ ਦੇ ਪ੍ਰਬੰਧਾਂ ਦਾ ਤਾਲਮੇਲ ਕਰੇਗਾ।

 

ਕੰਪੋਨੈਂਟ 3: ਸਾਰੇ ਤਿੰਨ ਪੱਧਰਾਂ 'ਤੇ ਦਖਲਅੰਦਾਜ਼ੀ; ਕੇਂਦਰ, ਰਾਜ ਅਤੇ ਸ਼ਹਿਰ, ਸਾਰੇ ਰਾਜਾਂ ਅਤੇ ਸ਼ਹਿਰਾਂ ਨੂੰ ਵਿਸਤਾਰ ਸਹਾਇਤਾ ਦੁਆਰਾ ਸੰਸਥਾਗਤ ਮਜ਼ਬੂਤੀ, ਗਿਆਨ ਪ੍ਰਸਾਰ, ਭਾਈਵਾਲੀ, ਨਿਰਮਾਣ ਸਮਰੱਥਾ, ਖੋਜ ਅਤੇ ਵਿਕਾਸ ਦੁਆਰਾ ਸ਼ਹਿਰੀ ਭਾਰਤ ਵਿੱਚ ਜਲਵਾਯੂ ਸ਼ਾਸਨ ਨੂੰ ਅੱਗੇ ਵਧਾਉਣਗੇ। 

 

ਸਿਟੀਜ਼ 2.0 ਭਾਰਤ ਸਰਕਾਰ ਦੀਆਂ ਜਲਵਾਯੂ ਕਾਰਵਾਈਆਂ ਨੂੰ ਇਸ ਦੇ ਚੱਲ ਰਹੇ ਰਾਸ਼ਟਰੀ ਪ੍ਰੋਗਰਾਮਾਂ (ਨੈਸ਼ਨਲ ਮਿਸ਼ਨ ਔਨ ਸਸਟੇਨੇਬਲ ਹੈਬੀਟੇਟ, ਅਮਰੁਤ 2.0, ਸਵੱਛ ਭਾਰਤ ਮਿਸ਼ਨ 2.0 ਅਤੇ ਸਮਾਰਟ ਸਿਟੀਜ਼ ਮਿਸ਼ਨ) ਦੇ ਨਾਲ-ਨਾਲ ਭਾਰਤ ਦੇ ਉਦੇਸ਼ਿਤ ਰਾਸ਼ਟਰੀ ਪੱਧਰ 'ਤੇ ਨਿਰਧਾਰਿਤ ਯੋਗਦਾਨ (ਆਈਐੱਨਡੀਸੀ’ਸ) ਅਤੇ ਪਾਰਟੀਆਂ ਦੀ ਕਾਨਫਰੰਸ (ਸੀਓਪੀ26) ਪ੍ਰਤੀਬੱਧਤਾਵਾਂ ਵਿੱਚ ਸਕਾਰਾਤਮਕ ਯੋਗਦਾਨ ਦੇਵੇਗਾ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'They will not be spared': PM Modi vows action against those behind Pahalgam terror attack

Media Coverage

'They will not be spared': PM Modi vows action against those behind Pahalgam terror attack
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 22 ਅਪ੍ਰੈਲ 2025
April 22, 2025

The Nation Celebrates PM Modi’s Vision for a Self-Reliant, Future-Ready India