ਰੂਸੀ ਸੰਘ ਦੇ ਰਾਸ਼ਟਰਪਤੀ ਦੇ ਸਹਾਇਕ ਅਤੇ ਮੈਰੀਟਾਈਮ ਬੋਰਡ ਦੇ ਚੇਅਰਮੈਨ ਮਹਾਮਹਿਮ ਸ਼੍ਰੀ ਨਿਕੋਲਾਈ ਪੇਤਰੂਸ਼ੇਵ (Nikolai Patrushev )ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਸਮੁੰਦਰੀ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ, ਜਿਸ ਵਿੱਚ ਕਨੈਕਟੀਵਿਟੀ, ਹੁਨਰ ਵਿਕਾਸ, ਜਹਾਜ਼ ਨਿਰਮਾਣ ਅਤੇ ਨੀਲੀ ਅਰਥਵਿਵਸਥਾ ਵਿੱਚ ਸਹਿਯੋਗ ਲਈ ਨਵੇਂ ਮੌਕੇ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਅਗਲੇ ਮਹੀਨੇ ਭਾਰਤ ਵਿੱਚ ਉਨ੍ਹਾਂ ਦੀ ਮੇਜ਼ਬਾਨੀ ਕਰਨ ਲਈ ਉਤਸੁਕ ਹਨ।
Pleased to receive Mr. Nikolai Patrushev, Aide to the President and Chairman of the Maritime Board of Russia. We had productive discussions on cooperation in the maritime domain, including new opportunities for collaboration in connectivity, skill development, shipbuilding and… pic.twitter.com/LtacwuXErR
— Narendra Modi (@narendramodi) November 18, 2025


