Crossing the milestone of 140 crore vaccine doses is every Indian’s achievement: PM
With self-awareness & self-discipline, we can guard ourselves from new corona variant: PM Modi
Mann Ki Baat: PM Modi pays tribute to Gen Bipin Rawat, his wife, Gp. Capt. Varun Singh & others who lost their lives in helicopter crash
Books not only impart knowledge but also enhance personality: PM Modi
World’s interest to know about Indian culture is growing: PM Modi
Everyone has an important role towards ‘Swachhata’, says PM Modi
Think big, dream big & work hard to make them come true: PM Modi

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਇਸ ਵੇਲੇ ਤੁਸੀਂ 2021 ਦੀ ਵਿਦਾਈ ਅਤੇ 2022 ਦੇ ਸਵਾਗਤ ਦੀ ਤਿਆਰੀ ਵਿੱਚ ਜੁਟੇ ਹੀ ਹੋਵੋਗੇ। ਨਵੇਂ ਸਾਲ ’ਤੇ ਹਰ ਵਿਅਕਤੀ, ਹਰ ਸੰਸਥਾ ਆਉਣ ਵਾਲੇ ਸਾਲ ਵਿੱਚ ਕੁਝ ਹੋਰ ਬਿਹਤਰ ਕਰਨ, ਬਿਹਤਰ ਬਣਨ ਦੇ ਸੰਕਲਪ ਲੈਂਦਾ ਹੈ। ਪਿਛਲੇ 7 ਸਾਲਾਂ ਤੋਂ ਸਾਡੀ ਇਹ ‘ਮਨ ਕੀ ਬਾਤ’ ਵੀ ਵਿਅਕਤੀ ਦੀਆਂ, ਸਮਾਜ ਦੀਆਂ, ਦੇਸ਼ ਦੀਆਂ ਚੰਗਿਆਈਆਂ ਨੂੰ ਉਜਾਗਰ ਕਰਕੇ, ਹੋਰ ਚੰਗਾ ਕਰਨ ਅਤੇ ਚੰਗਾ ਬਣਨ ਦੀ ਪ੍ਰੇਰਣਾ ਦਿੰਦੀ ਆਈ ਹੈ। ਇਨ੍ਹਾਂ 7 ਸਾਲਾਂ ਵਿੱਚ ‘ਮਨ ਕੀ ਬਾਤ’ ਕਰਦਿਆਂ ਹੋਇਆਂ ਮੈਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਚਰਚਾ ਕਰ ਸਕਦਾ ਸੀ। ਤੁਹਾਨੂੰ ਵੀ ਚੰਗਾ ਲਗਦਾ, ਤੁਸੀਂ ਵੀ ਸ਼ਲਾਘਾ ਕੀਤੀ ਹੁੰਦੀ, ਲੇਕਿਨ ਇਹ ਮੇਰਾ ਦਹਾਕਿਆਂ ਦਾ ਤਜ਼ਰਬਾ ਹੈ ਕਿ ਮੀਡੀਆ ਦੀ ਚਮਕ-ਦਮਕ ਤੋਂ ਦੂਰ, ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਦੂਰ ਕੋਟਿ-ਕੋਟਿ ਲੋਕ ਹਨ, ਜੋ ਬਹੁਤ ਕੁਝ ਚੰਗਾ ਕਰ ਰਹੇ ਹਨ। ਉਹ ਦੇਸ਼ ਦੇ ਆਉਣ ਵਾਲੇ ਕੱਲ੍ਹ ਦੇ ਲਈ, ਆਪਣਾ ਅੱਜ ਖ਼ਪਾ ਰਹੇ ਹਨ। ਉਹ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਪਣੇ ਯਤਨਾਂ ’ਤੇ, ਅੱਜ ਜੀਅ-ਜਾਨ ਨਾਲ ਜੁਟੇ ਰਹਿੰਦੇ ਹਨ। ਅਜਿਹੇ ਲੋਕਾਂ ਦੀ ਗੱਲ ਬਹੁਤ ਸਕੂਨ ਦਿੰਦੀ ਹੈ, ਡੂੰਘੀ ਪ੍ਰੇਰਣਾ ਦਿੰਦੀ ਹੈ। ਮੇਰੇ ਲਈ ‘ਮਨ ਕੀ ਬਾਤ’ ਹਮੇਸ਼ਾ ਤੋਂ ਅਜਿਹੇ ਹੀ ਲੋਕਾਂ ਦੇ ਯਤਨਾਂ ਨਾਲ ਭਰਿਆ ਹੋਇਆ, ਖਿੜਿਆ ਹੋਇਆ, ਸਜਿਆ ਹੋਇਆ ਇੱਕ ਸੁੰਦਰ ਬਾਗ਼ ਰਿਹਾ ਹੈ ਅਤੇ ‘ਮਨ ਕੀ ਬਾਤ’ ਵਿੱਚ ਤਾਂ ਹਰ ਮਹੀਨੇ ਮੇਰਾ ਜ਼ੋਰ ਹੀ ਇਸ ਗੱਲ ’ਤੇ ਹੁੰਦਾ ਹੈ, ਇਸ ਬਾਗ਼ ਦੀ ਕਿਹੜੀ ਪੱਤੀ ਤੁਹਾਡੇ ਦਰਮਿਆਨ ਲੈ ਕੇ ਆਵਾਂ। ਮੈਨੂੰ ਖੁਸ਼ੀ ਹੈ ਕਿ ਸਾਡੀ ਅਨਮੋਲ ਧਰਤੀ ਦੇ ਪੁੰਨ ਕਾਰਜਾਂ ਦਾ ਲਗਾਤਾਰ ਪ੍ਰਵਾਹ ਨਿਰੰਤਰ ਵਹਿੰਦਾ ਰਹਿੰਦਾ ਹੈ ਅਤੇ ਅੱਜ ਜਦੋਂ ਦੇਸ਼ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤਾਂ ਇਹ ਜੋ ਜਨ ਸ਼ਕਤੀ ਹੈ, ਜਨ-ਜਨ ਦੀ ਸ਼ਕਤੀ ਹੈ ਉਸ ਦਾ ਵਰਨਣ, ਉਸ ਦੇ ਯਤਨ, ਉਸ ਦੀ ਮਿਹਨਤ ਭਾਰਤ ਦੇ ਅਤੇ ਮਨੁੱਖਤਾ ਦੇ ਰੋਸ਼ਨ ਭਵਿੱਖ ਦੇ ਲਈ ਇੱਕ ਤਰ੍ਹਾਂ ਨਾਲ ਇਹ ਗਰੰਟੀ ਦਿੰਦਾ ਹੈ।

ਸਾਥੀਓ, ਜਨ ਸ਼ਕਤੀ ਦੀ ਵੀ ਤਾਕਤ ਹੈ, ਸਭ ਦੀ ਕੋਸ਼ਿਸ਼ ਨਾਲ ਹੀ ਭਾਰਤ 100 ਸਾਲਾਂ ਵਿੱਚ ਆਈ ਸਭ ਤੋਂ ਵੱਡੀ ਮਹਾਮਾਰੀ ਨਾਲ ਲੜ ਸਕਿਆ। ਅਸੀਂ ਹਰ ਮੁਸ਼ਕਿਲ ਸਮੇਂ ਵਿੱਚ ਇੱਕ-ਦੂਸਰੇ ਦੇ ਨਾਲ, ਇੱਕ ਪਰਿਵਾਰ ਦੀ ਤਰ੍ਹਾਂ ਖੜ੍ਹੇ ਰਹੇ। ਆਪਣੇ ਮੁਹੱਲੇ ਜਾਂ ਸ਼ਹਿਰ ਵਿੱਚ ਕਿਸੇ ਦੀ ਮਦਦ ਕਰਨੀ ਹੋਵੇ, ਜਿਸ ਤੋਂ ਜੋ ਹੋ ਸਕਿਆ, ਉਸ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਵਿਸ਼ਵ ਵਿੱਚ Vaccination ਦੇ ਜੋ ਅੰਕੜੇ ਹਨ, ਉਨ੍ਹਾਂ ਦੀ ਤੁਲਨਾ ਭਾਰਤ ਨਾਲ ਕਰੀਏ ਤਾਂ ਲਗਦਾ ਹੈ ਕਿ ਦੇਸ਼ ਨੇ ਕਿੰਨਾ ਅਨੋਖਾ ਕੰਮ ਕੀਤਾ ਹੈ, ਕਿੰਨਾ ਵੱਡਾ ਟੀਚਾ ਹਾਸਲ ਕੀਤਾ ਹੈ। Vaccine ਦੀ 140 ਕਰੋੜ dose ਦੇ ਪੜਾਅ ਨੂੰ ਪਾਰ ਕਰਨਾ ਹਰ ਇੱਕ ਭਾਰਤਵਾਸੀ ਦੀ ਆਪਣੀ ਪ੍ਰਾਪਤੀ ਹੈ। ਇਹ ਹਰ ਇੱਕ ਭਾਰਤੀ ਦਾ, ਵਿਵਸਥਾ ’ਤੇ ਭਰੋਸਾ ਦਿਖਾਉਂਦਾ ਹੈ, ਵਿਗਿਆਨ ’ਤੇ ਭਰੋਸਾ ਦਿਖਾਉਂਦਾ ਹੈ ਅਤੇ ਸਮਾਜ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਾਡੀ ਭਾਰਤੀਆਂ ਦੀ ਇੱਛਾ ਸ਼ਕਤੀ ਦਾ ਸਬੂਤ ਵੀ ਹੈ। ਲੇਕਿਨ ਸਾਥੀਓ, ਅਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਕੋਰੋਨਾ ਦਾ ਇੱਕ ਨਵਾਂ variant ਦਸਤਕ ਦੇ ਚੁੱਕਾ ਹੈ। ਪਿਛਲੇ 2 ਸਾਲਾਂ ਦਾ ਸਾਡਾ ਤਜ਼ਰਬਾ ਹੈ ਕਿ ਇਸ ਵੈਸ਼ਵਿਕ ਮਹਾਮਾਰੀ ਨੂੰ ਹਰਾਉਣ ਦੇ ਲਈ ਇੱਕ ਨਾਗਰਿਕ ਦੇ ਤੌਰ ’ਤੇ ਸਾਡੀ ਖ਼ੁਦ ਦੀ ਕੋਸ਼ਿਸ਼ ਵੀ ਬਹੁਤ ਮਹੱਤਵਪੂਰਨ ਹੈ। ਇਹ ਜੋ ਨਵਾਂ Omicron variant ਆਇਆ ਹੈ, ਉਸ ਦਾ ਅਧਿਐਨ ਸਾਡੇ ਵਿਗਿਆਨਿਕ ਲਗਾਤਾਰ ਕਰ ਰਹੇ ਹਨ। ਹਰ ਰੋਜ਼ ਨਵਾਂ data ਉਨ੍ਹਾਂ ਨੂੰ ਮਿਲ ਰਿਹਾ ਹੈ, ਉਨ੍ਹਾਂ ਦੇ ਸੁਝਾਵਾਂ ’ਤੇ ਕੰਮ ਹੋ ਰਿਹਾ ਹੈ। ਅਜਿਹੇ ਹਾਲਾਤ ਵਿੱਚ ਖ਼ੁਦ ਦੀ ਜਾਗਰੂਕਤਾ, ਖ਼ੁਦ ਦਾ ਅਨੁਸ਼ਾਸਨ ਕੋਰੋਨਾ ਦੇ ਇਸ variant ਦੇ ਖ਼ਿਲਾਫ਼ ਦੇਸ਼ ਦੀ ਬਹੁਤ ਵੱਡੀ ਤਾਕਤ ਹੈ। ਸਾਡੀ ਸਮੂਹਿਕ ਸ਼ਕਤੀ ਹੀ ਕੋਰੋਨਾ ਨੂੰ ਹਰਾਏਗੀ। ਇਸੇ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਅਸੀਂ 2022 ਵਿੱਚ ਪ੍ਰਵੇਸ਼ ਕਰਨਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਮਹਾਭਾਰਤ ਦੇ ਯੁਧ ਦੇ ਸਮੇਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ - ‘ਨਭ: ਸਪਰਸ਼ੰ ਦੀਪਤਮ’ ਯਾਨੀ ਮਾਣ ਦੇ ਨਾਲ ਅਕਾਸ਼ ਨੂੰ ਛੂਹਣਾ। ਇਹ ਭਾਰਤੀ ਵਾਯੂ ਸੈਨਾ ਦਾ ਆਦਰਸ਼ ਵਾਕ ਵੀ ਹੈ। ਮਾਂ ਭਾਰਤੀ ਦੀ ਸੇਵਾ ਵਿੱਚ ਲੱਗੇ ਅਨੇਕਾਂ ਜੀਵਨ ਅਕਾਸ਼ ਦੀਆਂ ਇਨ੍ਹਾਂ ਬੁਲੰਦੀਆਂ ਨੂੰ ਰੋਜ਼ ਮਾਣ ਨਾਲ ਛੂੰਹਦੇ ਹਨ, ਸਾਨੂੰ ਬਹੁਤ ਕੁਝ ਸਿਖਾਉਂਦੇ ਹਨ। ਅਜਿਹਾ ਹੀ ਜੀਵਨ ਰਿਹਾ ਗਰੁੱਪ ਕੈਪਟਨ ਵਰੁਣ ਸਿੰਘ ਦਾ। ਵਰੁਣ ਸਿੰਘ ਉਸ ਹੈਲੀਕੌਪਟਰ ਨੂੰ ਉਡਾ ਰਹੇ ਸਨ ਜੋ ਇਸ ਮਹੀਨੇ ਤਮਿਲ ਨਾਡੂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਹਾਦਸੇ ਵਿੱਚ ਅਸੀਂ ਦੇਸ਼ ਦੇ ਪਹਿਲੇ ਸੀਡੀਐੱਸ ਜਰਨਲ ਬਿਪਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ ਕਈ ਵੀਰਾਂ ਨੂੰ ਗਵਾ ਦਿੱਤਾ। ਵਰੁਣ ਸਿੰਘ ਵੀ ਮੌਤ ਨਾਲ ਕਈ ਦਿਨਾਂ ਤੱਕ ਜਾਂਬਾਜ਼ੀ ਨਾਲ ਲੜੇ, ਲੇਕਿਨ ਫਿਰ ਉਹ ਵੀ ਸਾਨੂੰ ਛੱਡ ਕੇ ਚਲੇ ਗਏ। ਵਰੁਣ ਜਦੋਂ ਹਸਪਤਾਲ ਵਿੱਚ ਸਨ, ਉਸ ਸਮੇਂ ਮੈਂ social media ’ਤੇ ਕੁਝ ਅਜਿਹਾ ਵੇਖਿਆ ਜੋ ਮੇਰੇ ਦਿਲ ਨੂੰ ਛੂਹ ਗਿਆ। ਇਸ ਸਾਲ ਅਗਸਤ ਵਿੱਚ ਹੀ ਉਨ੍ਹਾਂ ਨੂੰ ਸ਼ੌਰਯ ਚੱਕਰ ਦਿੱਤਾ ਗਿਆ ਸੀ। ਇਸ ਸਨਮਾਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਕੂਲ ਦੇ ਪਿ੍ਰੰਸੀਪਲ ਨੂੰ ਇੱਕ ਚਿੱਠੀ ਲਿਖੀ ਸੀ। ਉਸ ਚਿੱਠੀ ਨੂੰ ਪੜ੍ਹ ਕੇ ਮੇਰੇ ਮਨ ਵਿੱਚ ਪਹਿਲਾ ਵਿਚਾਰ ਇਹੀ ਆਇਆ ਕਿ ਸਫ਼ਲਤਾ ਦੇ ਸ਼ਿਖ਼ਰ ’ਤੇ ਪਹੁੰਚ ਕੇ ਵੀ ਉਹ ਜੜ੍ਹਾਂ ਨੂੰ ਸਿੰਜਣਾ ਨਹੀਂ ਭੁੱਲੇ। ਦੂਸਰਾ - ਕਿ ਜਦੋਂ ਉਨ੍ਹਾਂ ਦੇ ਕੋਲ celebrate ਕਰਨ ਦਾ ਸਮਾਂ ਸੀ ਤਾਂ ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੰਤਾ ਕੀਤੀ। ਉਹ ਚਾਹੁੰਦੇ ਸਨ ਕਿ ਜਿਸ ਸਕੂਲ ਵਿੱਚ ਉਹ ਪੜ੍ਹੇ, ਉੱਥੋਂ ਦੇ ਵਿਦਿਆਰਥੀਆਂ ਦੀ ਜ਼ਿੰਦਗੀ ਵੀ ਇੱਕ celebration ਬਣੇ। ਆਪਣੇ ਪੱਤਰ ਵਿੱਚ ਵਰੁਣ ਸਿੰਘ ਜੀ ਨੇ ਆਪਣੀ ਬਹਾਦਰੀ ਦਾ ਬਖ਼ਾਨ ਨਹੀਂ ਕੀਤਾ, ਬਲਕਿ ਆਪਣੀਆਂ ਅਸਫ਼ਲਤਾਵਾਂ ਦੀ ਗੱਲ ਕੀਤੀ। ਕਿਵੇਂ ਉਨ੍ਹਾਂ ਨੇ ਆਪਣੀਆਂ ਕਮੀਆਂ ਨੂੰ ਕਾਬਲੀਅਤ ’ਚ ਬਦਲਿਆ, ਇਸ ਦੀ ਗੱਲ ਕੀਤੀ। ਇਸ ਪੱਤਰ ਵਿੱਚ ਉਨ੍ਹਾਂ ਨੇ ਇੱਕ ਜਗ੍ਹਾ ਲਿਖਿਆ ਹੈ ‘‘Mediocre ਹੋਣਾ ਮਾੜੀ ਗੱਲ ਨਹੀਂ। ਸਕੂਲ ਵਿੱਚ ਹਰ ਕੋਈ ਅੱਵਲ ਨਹੀਂ ਹੋ ਸਕਦਾ ਤੇ ਨਾ ਹੀ ਹਰ ਕੋਈ 90 ਪ੍ਰਤੀਸ਼ਤ ਤੋਂ ਵੱਧ ਸਕੋਰ ਕਰ ਸਕਦਾ ਹੈ। ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਇਹ ਬਹੁਤ ਵੱਡੀ ਉਪਲਬਧੀ ਹੈ ਅਤੇ ਇਸ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ ਪਰ ਜੇ ਤੁਸੀਂ ਨਹੀਂ ਕਰ ਸਕੇ ਤਾਂ ਇਹ ਨਾ ਸਮਝੋ ਕਿ ਤੁਸੀਂ mediocre ਰਹਿ ਗਏ ਹੋ। ਤੁਸੀਂ, ਹੋ ਸਕਦੈ ਕਿ ਸਕੂਲ ਵਿੱਚ mediocre ਹੋਵੋ, ਪਰ ਇਹ ਕਿਸੇ ਵੀ ਤਰ੍ਹਾਂ ਨਾਲ ਜ਼ਿੰਦਗੀ ਦਾ ਪੈਮਾਨਾ ਨਹੀਂ ਹੈ। ਆਪਣੇ ਅੰਦਰ ਦੀ ਆਵਾਜ਼ ਸੁਣੋ, ਕਲਾ, ਸੰਗੀਤ, ਗ੍ਰਾਫਿਕ ਡਿਜ਼ਾਈਨ, ਸਾਹਿਤ ਆਦਿ ਜਿਸ ਵੀ ਖੇਤਰ ’ਚ ਕੰਮ ਕਰੋਗੇ ਤਾਂ ਸਮਰਪਣ ਨਾਲ ਕਰੋ। ਆਪਣੀ ਬਿਹਤਰੀਨ ਕੋਸ਼ਿਸ਼ ਕਰੋ। ਗਲਤ ਵਿਚਾਰ ਮਨ ’ਚ ਨਾ ਆਉਣ ਦਿਓ ਕਿ ਤੁਸੀਂ ਪੂਰੀ ਕੋਸ਼ਿਸ਼ ਨਹੀਂ ਕੀਤੀ।  (“It is ok to be mediocre. Not everyone will excel at school and not everyone will be able to score in the 90s. If you do, it is an amazing achievement and must be applauded. However, if you don’t, do not think that you are meant to be mediocre. You may be mediocre in school but it is by no means a measure of things to come in life. Find your calling; it could be art, music, graphic design, literature, etc. Whatever you work towards, be dedicated, do your best. Never go to badbedbed thinking, I could have put-in more efforts.)

ਸਾਥੀਓ, ਔਸਤ ਤੋਂ ਅਸਧਾਰਣ ਬਣਨ ਦਾ ਉਨ੍ਹਾਂ ਨੇ ਜੋ ਮੰਤਰ ਦਿੱਤਾ ਹੈ, ਉਹ ਵੀ ਓਨਾ ਹੀ ਮਹੱਤਵਪੂਰਨ ਹੈ। ਇਸੇ ਪੱਤਰ ਵਿੱਚ ਵਰੁਣ ਸਿੰਘ ਨੇ ਲਿਖਿਆ ਹੈ –

‘‘ਉਮੀਦ ਕਦੇ ਨਾ ਛੱਡੋ, ਇਹ ਕਦੇ ਨਾ ਸੋਚੋ ਕਿ ਜੋ ਤੁਸੀਂ ਬਣਨਾ ਚਾਹੁੰਦੇ ਹੋ, ਉਸ ਵਿੱਚ ਤੁਸੀਂ ਚੰਗੇ ਨਹੀਂ ਹੋਵੋਗੇ। ਸਭ ਕੁਝ ਅਸਾਨੀ ਨਾਲ ਨਹੀਂ ਮਿਲਦਾ, ਇਸ ਵਿੱਚ ਸਮਾਂ ਲਗਦੈ ਤੇ ਬੇਅਰਾਮੀ ਵੀ ਹੁੰਦੀ ਹੈ। ਮੈਂ ਵੀ mediocre ਸੀ ਤੇ ਅੱਜ ਮੈਂ ਆਪਣੇ ਕਰੀਅਰ ’ਚ ਬਹੁਤ ਮੁਸ਼ਕਿਲ ਮੁਕਾਮ ਹਾਸਲ ਕੀਤਾ ਹੈ। ਇਹ ਨਾ ਸੋਚੋ ਕਿ 12ਵੀਂ ਦੀ ਬੋਰਡ ਦੀ ਪਰੀਖਿਆ ਇਹ ਨਿਰਧਾਰਿਤ ਕਰੇਗੀ ਕਿ ਤੁਸੀਂ ਜ਼ਿੰਦਗੀ ’ਚ ਕੀ ਕੁਝ ਹਾਸਲ ਕਰਨ ਦੇ ਕਾਬਿਲ ਹੋ। ਖ਼ੁਦ ’ਤੇ ਭਰੋਸਾ ਰੱਖੋ ਤੇ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਯਤਨ ਕਰੋ।’’

(“Never lose hope. Never think that you cannot be good at what you want to be. It will not come easy, it will take sacrifice of time and comfort. I was mediocre, and today, I have reached difficult milestones in my career. Do not think that 12th board marks decide what you are capable of achieving in life. Believe in yourself and work towards it.”)

ਵਰੁਣ ਨੇ ਲਿਖਿਆ ਸੀ ਕਿ ਜੇਕਰ ਉਹ ਇੱਕ ਵੀ student ਨੂੰ ਪ੍ਰੇਰਣਾ ਦੇ ਸਕਣ ਤਾਂ ਇਹ ਵੀ ਬਹੁਤ ਹੋਵੇਗਾ, ਲੇਕਿਨ ਅੱਜ ਮੈਂ ਕਹਿਣਾ ਚਾਹਾਂਗਾ - ਉਨ੍ਹਾਂ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦਾ letter ਭਾਵੇਂ ਸਿਰਫ਼ students ਨਾਲ ਗੱਲ ਕਰਦਾ ਹੋਵੇ, ਲੇਕਿਨ ਉਨ੍ਹਾਂ ਨੇ ਸਾਡੇ ਪੂਰੇ ਸਮਾਜ ਨੂੰ ਸੁਨੇਹਾ ਦਿੱਤਾ ਹੈ।

ਸਾਥੀਓ, ਹਰ ਸਾਲ ਮੈਂ ਅਜਿਹੇ ਹੀ ਵਿਸ਼ਿਆਂ ’ਤੇ ਵਿਦਿਆਰਥੀਆਂ ਦੇ ਨਾਲ ਇਮਤਿਹਾਨ ਬਾਰੇ ਚਰਚਾ ਕਰਦਾ ਹਾਂ। ਇਸ ਸਾਲ ਵੀ exams ਤੋਂ ਪਹਿਲਾਂ ਮੈਂ students ਦੇ ਨਾਲ ਚਰਚਾ ਕਰਨ ਦੀ planning ਕਰ ਰਿਹਾ ਹਾਂ। ਇਸ ਪ੍ਰੋਗਰਾਮ ਦੇ ਲਈ 2 ਦਿਨਾਂ ਬਾਅਦ 28 ਦਸੰਬਰ ਤੋਂ MyGov.in ’ਤੇ registration ਵੀ ਸ਼ੁਰੂ ਹੋਣ ਵਾਲੀ ਹੈ। ਇਹ registration 28 ਦਸੰਬਰ ਤੋਂ 20 ਜਨਵਰੀ ਤੱਕ ਚਲੇਗੀ। ਇਸ ਦੇ ਲਈ ਕਲਾਸ 9 ਤੋਂ 12 ਤੱਕ ਦੇ students, teachers ਅਤੇ parents ਦੇ ਲਈ online competition ਵੀ ਆਯੋਜਿਤ ਹੋਵੇਗਾ। ਮੈਂ ਚਾਹਾਂਗਾ ਕਿ ਤੁਸੀਂ ਸਾਰੇ ਇਸ ਵਿੱਚ ਜ਼ਰੂਰ ਹਿੱਸਾ ਲਓ। ਤੁਹਾਡੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲੇਗਾ ਤਾਂ ਅਸੀਂ ਸਾਰੇ ਮਿਲ ਕੇ ਇਮਤਿਹਾਨ, career ਸਫ਼ਲਤਾ ਅਤੇ ਵਿਦਿਆਰਥੀ ਜੀਵਨ ਨਾਲ ਜੁੜੇ ਅਨੇਕਾਂ ਪਹਿਲੂਆਂ ’ਤੇ ਮੰਥਨ ਕਰਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਮੈਂ ਤੁਹਾਨੂੰ ਕੁਝ ਸੁਣਾਉਣ ਜਾ ਰਿਹਾ ਹਾਂ ਜੋ ਸਰਹੱਦ ਤੋਂ ਪਾਰ ਕਿਤੋਂ ਬਹੁਤ ਦੂਰੋਂ ਆਈ ਹੈ। ਇਹ ਤੁਹਾਨੂੰ ਆਨੰਦਿਤ ਵੀ ਕਰੇਗੀ ਅਤੇ ਹੈਰਾਨ ਵੀ ਕਰ ਦੇਵੇਗੀ।   

Vocal #(Vande Matram)

ਵੰਦੇ ਮਾਤਰਮ। ਵੰਦੇ ਮਾਤਰਮ

ਸੁਜਲਾਂ ਸੁਫਲਾਂ ਮਲਯਜਸ਼ੀਤਲਾਮ

ਸ਼ਸਯਸ਼ਾਮਲਾਂ ਮਾਤਰਮ। ਵੰਦੇ ਮਾਤਰਮ

ਸ਼ੁਭਜਯੋਤਸਨਾਪੁਲਕਿਤਯਾਮਿਨੀਂ

ਫੁੱਲਕੁਸੁਮਿਤਦਰੁਮਦਲਸ਼ੋਭਿਨੀਂ

ਸੁਹਾਸਿਨੀਂ ਸੁਮਧੁਰ ਭਾਸ਼ਿਣੀਂ

ਸੁਖਦਾਂ ਵਰਦਾਂ ਮਾਤਰਾਮ ॥1॥

ਵੰਦੇ ਮਾਤਰਮ। ਵੰਦੇ ਮਾਤਰਮ।

(वन्दे मातरम् । वन्दे मातरम्

सुजलां सुफलां मलयजशीतलाम्

शस्यशामलां मातरम् । वन्दे मातरम्

शुभ्रज्योत्स्नापुलकितयामिनीं

फुल्लकुसुमितद्रुमदलशोभिनीं

सुहासिनीं सुमधुर भाषिणीं

सुखदां वरदां मातरम् ।। १ ।।

वन्दे मातरम् । वन्दे मातरम् ।)

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਨੂੰ ਇਹ ਸੁਣ ਕੇ ਬਹੁਤ ਚੰਗਾ ਲਗਿਆ ਹੋਵੇਗਾ, ਮਾਣ ਮਹਿਸੂਸ ਹੋਇਆ ਹੋਵੇਗਾ। ਵੰਦੇ ਮਾਤਰਮ ਵਿੱਚ ਜੋ ਭਾਵ ਸ਼ਾਮਲ ਹੈ, ਉਹ ਸਾਨੂੰ ਫ਼ਖ਼ਰ ਅਤੇ ਜੋਸ਼ ਨਾਲ ਭਰ ਦਿੰਦਾ ਹੈ।

ਸਾਥੀਓ, ਤੁਸੀਂ ਅੱਜ ਜ਼ਰੂਰ ਸੋਚ ਰਹੇ ਹੋਵੋਗੇ ਕਿ ਆਖ਼ਿਰ ਇਹ ਖੂਬਸੂਰਤ video ਕਿੱਥੋਂ ਦਾ ਹੈ, ਕਿਸ ਦੇਸ਼ ਤੋਂ ਆਇਆ ਹੈ। ਇਸ ਦਾ ਜਵਾਬ ਤੁਹਾਡੀ ਹੈਰਾਨੀ ਹੋਰ ਵਧਾ ਦੇਵੇਗਾ। ਵੰਦੇ ਮਾਤਰਮ ਪੇਸ਼ ਕਰਨ ਵਾਲੇ ਇਹ students Greece ਦੇ ਹਨ। ਉੱਥੇ ਉਹ ਇਲਿਆ ਦੇ ਹਾਈ ਸਕੂਲ ਵਿੱਚ ਪੜ੍ਹਾਈ ਕਰਦੇ ਹਨ, ਉਨ੍ਹਾਂ ਨੇ ਜਿਸ ਖੂਬਸੂਰਤੀ ਦੇ ਭਾਵ ਨਾਲ ਵੰਦੇ ਮਾਤਰਮ ਗਾਇਆ ਹੈ, ਉਹ ਅਨੋਖਾ ਅਤੇ ਸ਼ਲਾਘਾਯੋਗ ਹੈ। ਅਜਿਹੇ ਹੀ ਯਤਨ ਦੋ ਦੇਸ਼ਾਂ ਦੇ ਲੋਕਾਂ ਨੂੰ ਹੋਰ ਨੇੜੇ ਲਿਆਉਂਦੇ ਹਨ। ਮੈਂ Greece ਦੇ ਇਨ੍ਹਾਂ ਵਿਦਿਆਰਥੀ-ਵਿਦਿਆਰਥਣਾਂ ਦਾ ਅਤੇ ਉਨ੍ਹਾਂ ਦੇ Teachers ਦਾ ਸਵਾਗਤ ਕਰਦਾ ਹਾਂ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਕੀਤੀ ਗਈ ਉਨ੍ਹਾਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦਾ ਹਾਂ।

ਸਾਥੀਓ, ਮੈਂ ਲਖਨਊ ਦੇ ਰਹਿਣ ਵਾਲੇ ਨਿਲੇਸ਼ ਜੀ ਦੀ ਇੱਕ post ਦੀ ਵੀ ਚਰਚਾ ਕਰਨਾ ਚਾਹਾਂਗਾ, ਨਿਲੇਸ਼ ਜੀ ਨੇ ਲਖਨਊ ਵਿੱਚ ਹੋਏ ਇੱਕ ਅਨੋਖੇ Drone Show ਦੀ ਬਹੁਤ ਪ੍ਰਸ਼ੰਸਾ ਕੀਤੀ ਹੈ, ਇਹ Drone Show ਲਖਨਊ ਦੇ Residency ਖੇਤਰ ਵਿੱਚ ਆਯੋਜਿਤ ਕੀਤਾ ਗਿਆ ਸੀ। 1857 ਦੇ ਪਹਿਲੇ ਸੁਤੰਤਰਤਾ ਸੰਗ੍ਰਾਮ ਦੀ ਗਵਾਹੀ Residency ਦੀਆਂ ਦੀਵਾਰਾਂ ’ਤੇ ਅੱਜ ਵੀ ਨਜ਼ਰ ਆਉਂਦੀ ਹੈ। Residency ਵਿੱਚ ਹੋਏ Drone Show ਵਿੱਚ ਭਾਰਤੀ ਸੁਤੰਤਰਤਾ ਸੰਗ੍ਰਾਮ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕੀਤਾ ਗਿਆ। ਭਾਵੇਂ ‘ਚੋਰੀ-ਚੋਰਾ’ ਅੰਦੋਲਨ ਹੋਵੇ, ਕਾਕੋਰੀ ਰੇਲ ਗੱਡੀ ਦੀ ਘਟਨਾ ਹੋਵੇ, ਜਾਂ ਫਿਰ ਨੇਤਾ ਜੀ ਸੁਭਾਸ਼ ਦੇ ਅਨੋਖੇ ਹੌਸਲੇ ਅਤੇ ਬਹਾਦਰੀ ਦੀ, ਇਸ Drone Show ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਤੁਸੀਂ ਵੀ ਇਸੇ ਤਰ੍ਹਾਂ ਆਪਣੇ ਸ਼ਹਿਰਾਂ ਦੇ, ਪਿੰਡਾਂ ਦੇ ਆਜ਼ਾਦੀ ਦੇ ਅੰਦੋਲਨ ਨਾਲ ਜੁੜੇ ਅਨੋਖੇ ਪੱਖਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਸਕਦੇ ਹੋ। ਇਸ ਵਿੱਚ Technology ਦੀ ਖੂਬ ਮਦਦ ਲੈ ਸਕਦੇ ਹੋ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਾਨੂੰ ਆਜ਼ਾਦੀ ਦੀ ਜੰਗ ਦੀਆਂ ਯਾਦਾਂ ਨੂੰ ਜਿਊਣ ਦਾ ਮੌਕਾ ਦਿੰਦਾ ਹੈ, ਉਸ ਨੂੰ ਮਹਿਸੂਸ ਕਰਨ ਦਾ ਮੌਕਾ ਦਿੰਦਾ ਹੈ। ਇਹ ਦੇਸ਼ ਦੇ ਲਈ ਨਵੇਂ ਸੰਕਲਪ ਲੈਣ ਦਾ, ਕੁਝ ਕਰ ਗੁਜ਼ਰਨ ਦੀ ਇੱਛਾ ਸ਼ਕਤੀ ਦਿਖਾਉਣ ਦਾ ਪ੍ਰੇਰਕ ਉਤਸਵ ਹੈ, ਪ੍ਰੇਰਕ ਮੌਕਾ ਹੈ। ਆਓ, ਸੁਤੰਤਰਤਾ ਸੰਗ੍ਰਾਮ ਦੀਆਂ ਮਹਾਨ ਸ਼ਖਸੀਅਤਾਂ ਤੋਂ ਪ੍ਰੇਰਿਤ ਹੁੰਦੇ ਰਹੀਏ, ਦੇਸ਼ ਦੇ ਲਈ ਆਪਣੇ ਯਤਨ ਹੋਰ ਮਜ਼ਬੂਤ ਕਰਦੇ ਰਹੀਏ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡਾ ਭਾਰਤ ਕਈ ਅਨੇਕਾਂ ਅਸਾਧਾਰਣ ਪ੍ਰਤਿਭਾਸ਼ਾਲੀ ਸ਼ਖਸੀਅਤਾਂ ਨਾਲ ਸੰਪਨ ਹੈ, ਜਿਨ੍ਹਾਂ ਦਾ ਕੰਮ ਦੂਸਰਿਆਂ ਨੂੰ ਕੁਝ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਅਜਿਹੇ ਹੀ ਵਿਅਕਤੀ ਹਨ ਤੇਲੰਗਾਨਾ ਦੇ ਡਾ. ਕੁਰੇਲਾ ਵਿਠਲਾਚਾਰੀਆ ਜੀ, ਉਨ੍ਹਾਂ ਦੀ ਉਮਰ 84 ਸਾਲ ਹੈ। ਵਿਠਲਾਚਾਰੀਆ ਜੀ ਇਸ ਦੀ ਮਿਸਾਲ ਹਨ ਕਿ ਜਦੋਂ ਗੱਲ ਆਪਣੇ ਸੁਪਨੇ ਪੂਰੇ ਕਰਨ ਦੀ ਹੋਵੇ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਸਾਥੀਓ, ਵਿਠਲਾਚਾਰੀਆ ਜੀ ਦੀ ਬਚਪਨ ਤੋਂ ਇੱਕ ਇੱਛਾ ਸੀ ਕਿ ਉਹ ਇੱਕ ਵੱਡੀ ਸਾਰੀ Library ਖੋਲ੍ਹਣ, ਦੇਸ਼ ਉਸ ਵੇਲੇ ਗੁਲਾਮ ਸੀ, ਕੁਝ ਹਾਲਾਤ ਅਜਿਹੇ ਸਨ ਕਿ ਬਚਪਨ ਦਾ ਉਹ ਸੁਪਨਾ ਉਦੋਂ ਸੁਪਨਾ ਹੀ ਰਹਿ ਗਿਆ। ਸਮੇਂ ਦੇ ਨਾਲ ਵਿਠਲਾਚਾਰੀਆ ਜੀ Lecturer ਬਣੇ, ਤੇਲੁਗੂ ਭਾਸ਼ਾ ਦਾ ਡੂੰਘਾ ਅਧਿਐਨ ਕੀਤਾ ਅਤੇ ਉਸੇ ਵਿੱਚ ਹੀ ਕਈ ਸਾਰੀਆਂ ਰਚਨਾਵਾਂ ਦੀ ਰਚਨਾ ਵੀ ਕੀਤੀ। 6-7 ਸਾਲ ਪਹਿਲਾਂ ਉਹ ਇੱਕ ਵਾਰ ਫਿਰ ਆਪਣਾ ਸੁਪਨਾ ਪੂਰਾ ਕਰਨ ਵਿੱਚ ਜੁਟੇ। ਉਨ੍ਹਾਂ ਨੇ ਖ਼ੁਦ ਦੀਆਂ ਕਿਤਾਬਾਂ ਤੋਂ Library ਦੀ ਸ਼ੁਰੂਆਤ ਕੀਤੀ, ਆਪਣੇ ਜੀਵਨ ਭਰ ਦੀ ਕਮਾਈ ਇਸ ਵਿੱਚ ਲਗਾ ਦਿੱਤੀ। ਹੌਲ਼ੀ-ਹੌਲ਼ੀ ਲੋਕ ਇਸ ਨਾਲ ਜੁੜਦੇ ਚਲੇ ਗਏ ਅਤੇ ਯੋਗਦਾਨ ਕਰਦੇ ਗਏ। ਯਦਾਦਰੀ-ਭੁਵਨਾਗਿਰੀ ਜ਼ਿਲ੍ਹੇ ਦੇ ਰਮਨਾਪੇਟ ਮੰਡਲ ਦੀ ਇਸ Library ਵਿੱਚ ਲਗਭਗ 2 ਲੱਖ ਪੁਸਤਕਾਂ ਹਨ। ਵਿਠਲਾਚਾਰੀਆ ਜੀ ਕਹਿੰਦੇ ਹਨ ਕਿ ਪੜ੍ਹਾਈ ਨੂੰ ਲੈ ਕੇ ਉਨ੍ਹਾਂ ਨੂੰ ਜਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਹ ਕਿਸੇ ਹੋਰ ਨੂੰ ਨਾ ਕਰਨਾ ਪਵੇ। ਉਨ੍ਹਾਂ ਨੂੰ ਅੱਜ ਇਹ ਵੇਖ ਕੇ ਬਹੁਤ ਚੰਗਾ ਲਗਦਾ ਹੈ ਕਿ ਵੱਡੀ ਗਿਣਤੀ ਵਿੱਚ Students ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਦੇ ਯਤਨਾਂ ਤੋਂ ਪ੍ਰੇਰਿਤ ਹੋ ਕੇ ਕਈ ਦੂਸਰੇ ਪਿੰਡਾਂ ਦੇ ਲੋਕ ਵੀ Library ਬਣਾਉਣ ਵਿੱਚ ਜੁਟੇ ਹਨ।  

ਸਾਥੀਓ, ਕਿਤਾਬਾਂ ਸਿਰਫ਼ ਗਿਆਨ ਹੀ ਨਹੀਂ ਦਿੰਦੀਆਂ, ਬਲਕਿ ਸ਼ਖਸੀਅਤ ਵੀ ਸਵਾਰਦੀਆਂ ਹਨ, ਜੀਵਨ ਨੂੰ ਵੀ ਘੜਦੀਆਂ ਹਨ। ਕਿਤਾਬਾਂ ਪੜ੍ਹਨ ਦਾ ਸ਼ੌਕ ਇੱਕ ਅਨੋਖੀ ਸੰਤੁਸ਼ਟੀ ਦਿੰਦਾ ਹੈ। ਅੱਜ-ਕੱਲ੍ਹ ਮੈਂ ਵੇਖਦਾ ਹਾਂ ਕਿ ਲੋਕ ਇਹ ਬਹੁਤ ਮਾਣ ਨਾਲ ਦੱਸਦੇ ਹਨ ਕਿ ਇਸ ਸਾਲ ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ। ਹੁਣ ਅੱਗੇ ਮੈਂ ਇਹ ਕਿਤਾਬਾਂ ਹੋਰ ਪੜ੍ਹਨੀਆਂ ਹਨ। ਇਹ ਇੱਕ ਚੰਗਾ Trend ਹੈ, ਜਿਸ ਨੂੰ ਹੋਰ ਵਧਾਉਣਾ ਚਾਹੀਦਾ ਹੈ। ਮੈਂ ਵੀ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਕਹਾਂਗਾ ਕਿ ਤੁਸੀਂ ਇਸ ਸਾਲ ਦੀਆਂ ਆਪਣੀਆਂ ਉਨ੍ਹਾਂ 5 ਕਿਤਾਬਾਂ ਦੇ ਬਾਰੇ ਦੱਸੋ ਜੋ ਤੁਹਾਡੀਆਂ ਮਨਪਸੰਦ ਰਹੀਆਂ ਹਨ। ਇਸ ਤਰ੍ਹਾਂ ਨਾਲ ਤੁਸੀਂ 2022 ਵਿੱਚ ਦੂਸਰੇ ਪਾਠਕਾਂ ਦੀ ਚੰਗੀਆਂ ਕਿਤਾਬਾਂ ਚੁਣਨ ਵਿੱਚ ਵੀ ਮਦਦ ਕਰ ਸਕੋਗੇ। ਅਜਿਹੇ ਸਮੇਂ ਵਿੱਚ ਜਦੋਂ ਸਾਡਾ  Screen Time ਵਧ ਰਿਹਾ ਹੈ, Book Reading ਜ਼ਿਆਦਾ ਤੋਂ ਜ਼ਿਆਦਾ Popular ਬਣੇ। ਇਸ ਦੇ ਲਈ ਵੀ ਸਾਨੂੰ ਮਿਲ ਕੇ ਕੋਸ਼ਿਸ਼ ਕਰਨੀ ਹੋਵੇਗੀ।

ਮੇਰੇ ਪਿਆਰੇ ਦੇਸ਼ਵਾਸੀਓ, ਹੁਣੇ ਜਿਹੇ ਹੀ ਮੇਰਾ ਧਿਆਨ ਇੱਕ ਦਿਲਚਸਪ ਕੋਸ਼ਿਸ਼ ਵੱਲ ਗਿਆ ਹੈ, ਇਹ ਕੋਸ਼ਿਸ਼ ਸਾਡੇ ਪ੍ਰਾਚੀਨ ਗ੍ਰੰਥਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਭਾਰਤ ਹੀ ਨਹੀਂ, ਬਲਕਿ ਦੁਨੀਆ ਭਰ ਵਿੱਚ ਹਰਮਨਪਿਆਰਾ ਬਣਾਉਂਦੀ ਹੈ। ਪੂਨੇ ਵਿੱਚ Bhandarkar Oriental Research Institute ਨਾਮ ਦਾ ਇੱਕ Centre ਹੈ। ਇਸ ਸੰਸਥਾਨ ਨੇ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਮਹਾਭਾਰਤ ਦੇ ਮਹੱਤਵ ਨਾਲ ਜਾਣੂ ਕਰਵਾਉਣ ਦੇ ਲਈ Online Course ਸ਼ੁਰੂ ਕੀਤਾ ਹੈ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓ ਕਿ ਇਹ Course ਭਾਵੇਂ ਹੁਣੇ ਸ਼ੁਰੂ ਕੀਤਾ ਗਿਆ ਹੈ, ਲੇਕਿਨ ਇਸ ਵਿੱਚ ਜੋ Content ਪੜ੍ਹਾਇਆ ਜਾਂਦਾ ਹੈ, ਉਸ ਨੂੰ ਤਿਆਰ ਕਰਨ ਦੀ ਸ਼ੁਰੂਆਤ 100 ਸਾਲ ਤੋਂ ਵੀ ਪਹਿਲਾਂ ਹੋਈ ਸੀ। ਜਦੋਂ Institute ਨੇ ਇਸ ਨਾਲ ਜੁੜਿਆ Course ਸ਼ੁਰੂ ਕੀਤਾ ਤਾਂ ਉਸ ਨੂੰ ਜ਼ਬਰਦਸਤ Response ਮਿਲਿਆ, ਮੈਂ ਇਸ ਸ਼ਾਨਦਾਰ ਪਹਿਲ ਦੀ ਚਰਚਾ ਇਸ ਲਈ ਕਰ ਰਿਹਾ ਤਾਕਿ ਲੋਕਾਂ ਨੂੰ ਪਤਾ ਲਗੇ ਕਿ ਸਾਡੀ ਰਵਾਇਤ ਦੇ ਵਿਭਿੰਨ ਪੱਖਾਂ ਨੂੰ ਕਿਸ ਤਰ੍ਹਾਂ Modern ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਸੱਤ ਸਮੁੰਦਰ ਪਾਰ ਬੈਠੇ ਲੋਕਾਂ ਨੂੰ ਇਸ ਦਾ ਲਾਭ ਕਿਵੇਂ ਪਹੁੰਚੇ, ਇਸ ਦੇ ਲਈ ਵੀ Innovative ਤਰੀਕੇ ਅਪਣਾਏ ਜਾ ਰਹੇ ਹਨ।

ਸਾਥੀਓ, ਅੱਜ ਦੁਨੀਆ ਭਰ ਵਿੱਚ ਭਾਰਤੀ ਸੰਸਕ੍ਰਿਤੀ ਦੇ ਬਾਰੇ ਜਾਨਣ ਨੂੰ ਲੈ ਕੇ ਦਿਲਚਸਪੀ ਵਧ ਰਹੀ ਹੈ। ਵੱਖ-ਵੱਖ ਦੇਸ਼ਾਂ ਦੇ ਲੋਕ ਨਾ ਸਿਰਫ਼ ਸਾਡੀ ਸੰਸਕ੍ਰਿਤੀ ਦੇ ਬਾਰੇ ਜਾਨਣ ਦੇ ਲਈ ਉਤਸੁਕ ਹਨ, ਬਲਕਿ ਉਸ ਨੂੰ ਵਧਾਉਣ ਵਿੱਚ ਵੀ ਸਹਾਇਤਾ ਕਰ ਰਹੇ ਹਨ। ਅਜਿਹੇ ਹੀ ਇੱਕ ਵਿਅਕਤੀ ਹਨ ਸਰਬੀਅਨ ਸਕਾਲਰ ਡਾ. ਮੋਮਿਰ ਨਿਕਿਚ (Serbian Scholar Dr. Momir Nikich)। ਉਨ੍ਹਾਂ ਨੇ ਇੱਕ Bilingual Sanskrit-Serbian ਡਿਕਸ਼ਨਰੀ ਤਿਆਰ ਕੀਤੀ ਹੈ, ਇਸ ਡਿਕਸ਼ਨਰੀ ਵਿੱਚ ਸ਼ਾਮਲ ਕੀਤੇ ਗਏ ਸੰਸਕ੍ਰਿਤ ਦੇ 70 ਹਜ਼ਾਰ ਤੋਂ ਜ਼ਿਆਦਾ ਸ਼ਬਦਾਂ ਦਾ ਸਰਬੀਅਨ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੋਰ ਵੀ ਚੰਗਾ ਲਗੇਗਾ ਕਿ ਡਾ. ਨਿਕਿਚ ਨੇ 70 ਸਾਲ ਦੀ ਉਮਰ ਵਿੱਚ ਸੰਸਕ੍ਰਿਤ ਭਾਸ਼ਾ ਸਿੱਖੀ ਹੈ। ਉਹ ਦੱਸਦੇ ਹਨ ਕਿ ਇਸ ਦੀ ਪ੍ਰੇਰਣਾ ਉਨ੍ਹਾਂ ਨੂੰ ਮਹਾਤਮਾ ਗਾਂਧੀ ਦੇ ਲੇਖਾਂ ਨੂੰ ਪੜ੍ਹ ਕੇ ਮਿਲੀ। ਇਸੇ ਤਰ੍ਹਾਂ ਦਾ ਉਦਾਹਰਣ ਮੰਗੋਲੀਆ ਦੇ 93 ਸਾਲ ਦੇ ਪ੍ਰੋ. ਜੇ. ਗੇਂਦੇਧਰਮ ਦਾ ਵੀ ਹੈ। ਪਿਛਲੇ 4 ਦਹਾਕਿਆਂ ਵਿੱਚ ਉਨ੍ਹਾਂ ਨੇ ਭਾਰਤ ਦੇ ਲਗਭਗ 40 ਪ੍ਰਾਚੀਨ ਗ੍ਰੰਥਾਂ, ਮਹਾਕਾਵਾਂ ਅਤੇ ਰਚਨਾਵਾਂ ਦਾ ਮੰਗੋਲੀਅਨ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ। ਆਪਣੇ ਦੇਸ਼ ਵਿੱਚ ਵੀ ਇਸ ਤਰ੍ਹਾਂ ਦੇ ਜਜ਼ਬੇ ਨਾਲ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ। ਮੈਨੂੰ ਗੋਆ ਦੇ ਸਾਗਰ ਮੁਲੇ ਜੀ ਦੇ ਯਤਨਾਂ ਦੇ ਬਾਰੇ ਵਿੱਚ ਵੀ ਜਾਨਣ ਨੂੰ ਮਿਲਿਆ ਹੈ ਜੋ ਸੈਂਕੜੇ ਸਾਲ ਪੁਰਾਣੀ ‘ਕਾਵੀ’ ਚਿੱਤਰਕਲਾ ਨੂੰ ਲੁਪਤ ਹੋਣ ਤੋਂ ਬਚਾਉਣ ਵਿੱਚ ਜੁਟੇ ਹਨ। ਕਾਵੀ ਚਿੱਤਰਕਲਾ ਨੇ ਭਾਰਤ ਦੇ ਪ੍ਰਾਚੀਨ ਇਤਿਹਾਸ ਨੂੰ ਆਪਣੇ ਆਪ ਵਿੱਚ ਸਮੇਟਿਆ ਹੋਇਆ ਹੈ। ਦਰਅਸਲ ਕਾਵਿ ਦਾ ਅਰਥ ਹੁੰਦਾ ਹੈ ਲਾਲ ਮਿੱਟੀ। ਪ੍ਰਾਚੀਨ ਕਾਲ ਵਿੱਚ ਇਸ ਕਲਾ ’ਚ ਲਾਲ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਸੀ। ਗੋਆ ਵਿੱਚ ਪੁਰਤਗਾਲੀ ਸ਼ਾਸਨ ਦੇ ਦੌਰਾਨ ਉੱਥੋਂ ਪ੍ਰਸਥਾਨ ਕਰਨ ਵਾਲੇ ਲੋਕਾਂ ਨੇ ਦੂਸਰੇ ਰਾਜਾਂ ਦੇ ਲੋਕਾਂ ਨੂੰ ਵੀ ਇਸ ਅਨੋਖੀ ਚਿੱਤਰਕਲਾ ਨਾਲ ਜਾਣੂ ਕਰਵਾਇਆ। ਸਮੇਂ ਦੇ ਨਾਲ ਇਹ ਚਿੱਤਰਕਲਾ ਲੁਪਤ ਹੁੰਦੀ ਜਾ ਰਹੀ ਸੀ। ਲੇਕਿਨ ਸਾਗਰ ਮੁਲੇ ਜੀ ਨੇ ਇਸ ਕਲਾ ਵਿੱਚ ਨਵੀਂ ਜਾਨ ਫੂਕ  ਦਿੱਤੀ ਹੈ। ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਭਰਪੂਰ ਸ਼ਲਾਘਾ ਵੀ ਮਿਲ ਰਹੀ ਹੈ। ਸਾਥੀਓ, ਇੱਕ ਛੋਟੀ ਜਿਹੀ ਕੋਸ਼ਿਸ਼, ਇਹ ਛੋਟਾ ਕਦਮ ਵੀ ਸਾਡੀਆਂ ਸਮ੍ਰਿੱਧ ਕਲਾਵਾਂ ਨੂੰ ਸੰਭਾਲਣ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ। ਜੇਕਰ ਸਾਡੇ ਦੇਸ਼ ਦੇ ਲੋਕ ਠਾਣ ਲੈਣ ਤਾਂ ਦੇਸ਼ ਭਰ ਵਿੱਚ ਸਾਡੀਆਂ ਪ੍ਰਾਚੀਨ ਕਲਾਵਾਂ ਨੂੰ ਸਜਾਉਣ, ਸੰਵਾਰਨ ਅਤੇ ਬਚਾਉਣ ਦਾ ਜਜ਼ਬਾ ਇੱਕ ਜਨ ਅੰਦੋਲਨ ਦਾ ਰੂਪ ਲੈ ਸਕਦਾ ਹੈ। ਮੈਂ ਇੱਥੇ ਕੁਝ ਹੀ ਯਤਨਾਂ ਦੇ ਬਾਰੇ ’ਚ ਗੱਲ ਕੀਤੀ ਹੈ। ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ ਅਨੇਕਾਂ ਯਤਨ ਹੋ ਰਹੇ ਹਨ। ਤੁਸੀਂ ਉਨ੍ਹਾਂ ਦੀ ਜਾਣਕਾਰੀ   Namo App ਦੇ ਜ਼ਰੀਏ ਮੇਰੇ ਤੱਕ ਜ਼ਰੂਰ ਪਹੁੰਚਾਓ।

ਮੇਰੇ ਪਿਆਰੇ ਦੇਸ਼ਵਾਸੀਓ, ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੇ ਸਾਲ ਭਰ ਤੋਂ ਇੱਕ ਅਨੋਖੀ ਮੁਹਿੰਮ ਚਲਾਈ ਹੋਈ ਹੈ ਅਤੇ ਉਸ ਨੂੰ ਨਾਮ ਦਿੱਤਾ ਹੈ ‘ਅਰੁਣਾਚਲ ਪ੍ਰਦੇਸ਼ ਏਅਰਗੰਨ ਸਰੰਡਰ ਅਭਿਯਾਨ’ ਇਸ ਮੁਹਿੰਮ ਵਿੱਚ ਲੋਕ ਆਪਣੀ ਇੱਛਾ ਨਾਲ ਆਪਣੀ ਏਅਰਗੰਨ ਸਰੰਡਰ ਕਰ ਰਹੇ ਹਨ - ਜਾਣਦੇ ਹੋ ਕਿਉਂ ਤਾਕਿ ਅਰੁਣਾਚਲ ਪ੍ਰਦੇਸ਼ ਵਿੱਚ ਪੰਛੀਆਂ ਦਾ ਅੰਨ੍ਹੇਵਾਹ ਸ਼ਿਕਾਰ ਰੁਕ ਸਕੇ। ਸਾਥੀਓ, ਅਰੁਣਾਚਲ ਪ੍ਰਦੇਸ਼ ਪੰਛੀਆਂ ਦੀਆਂ 500 ਤੋਂ ਵੀ ਜ਼ਿਆਦਾ ਪ੍ਰਜਾਤੀਆਂ ਦਾ ਘਰ ਹੈ, ਇਨ੍ਹਾਂ ਵਿੱਚ ਕੁਝ ਅਜਿਹੀਆਂ ਦੇਸੀ ਪ੍ਰਜਾਤੀਆਂ ਵੀ ਸ਼ਾਮਲ ਹਨ ਜੋ ਦੁਨੀਆ ਵਿੱਚ ਕਿਤੇ ਹੋਰ ਨਹੀਂ ਮਿਲਦੀਆਂ, ਲੇਕਿਨ ਹੌਲ਼ੀ-ਹੌਲ਼ੀ ਹੁਣ ਜੰਗਲਾਂ ਵਿੱਚ ਪੰਛੀਆਂ ਦੀ ਗਿਣਤੀ ’ਚ ਕਮੀ ਆਉਣ ਲਗੀ ਹੈ, ਇਸ ਨੂੰ ਸੁਧਾਰਣ ਦੇ ਲਈ ਹੀ ਹੁਣ ਇਹ ‘ਏਅਰਗੰਨ ਸਰੰਡਰ ਮੁਹਿੰਮ’ ਚਲ ਰਹੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਪਹਾੜ ਤੋਂ ਮੈਦਾਨੀ ਇਲਾਕਿਆਂ ਤੱਕ ਇੱਕ Community ਤੋਂ ਲੈ ਕੇ ਦੂਜੀ Community ਤੱਕ ਰਾਜ ਵਿੱਚ ਹਰ ਪਾਸੇ ਲੋਕਾਂ ਨੇ ਇਸ ਨੂੰ ਖੁੱਲ੍ਹੇ ਦਿਲ ਨਾਲ ਅਪਣਾਇਆ ਹੈ। ਅਰੁਣਾਚਲ ਦੇ ਲੋਕ ਆਪਣੀ ਮਰਜ਼ੀ ਨਾਲ ਹੁਣ ਤੱਕ 1600 ਤੋਂ ਜ਼ਿਆਦਾ ਏਅਰਗੰਨ ਸਰੰਡਰ ਕਰ ਚੁੱਕੇ ਹਨ। ਮੈਂ ਅਰੁਣਾਚਲ ਦੇ ਲੋਕਾਂ ਦੀ ਇਸ ਦੇ ਲਈ ਸ਼ਲਾਘਾ ਕਰਦਾ ਹਾਂ, ਉਨ੍ਹਾਂ ਦਾ ਸਵਾਗਤ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਡੇ ਸਾਰਿਆਂ ਵੱਲੋਂ 2022 ਨਾਲ ਜੁੜੇ ਬਹੁਤ ਸਾਰੇ ਸੰਦੇਸ਼ ਅਤੇ ਸੁਝਾਅ ਆਏ ਹਨ, ਇੱਕ ਵਿਸ਼ਾ ਹਰ ਵਾਰੀ ਵਾਂਗ ਜ਼ਿਆਦਾਤਰ ਲੋਕਾਂ ਦੇ ਸੁਨੇਹਿਆਂ ਵਿੱਚ ਹੈ। ਇਹ ਹੈ ਸਵੱਛਤਾ ਅਤੇ ਸਵੱਛ ਭਾਰਤ ਦਾ। ਸਵੱਛਤਾ ਦਾ ਇਹ ਸੰਕਲਪ ਅਨੁਸ਼ਾਸਨ ਨਾਲ, ਜਾਗਰੂਕਤਾ ਨਾਲ ਅਤੇ ਸਮਰਪਣ ਨਾਲ ਹੀ ਪੂਰਾ ਹੋਵੇਗਾ। ਅਸੀਂ ਐੱਨਸੀਸੀ ਕੈਡਿਟਸ  (NCC Cadets) ਵੱਲੋਂ ਸ਼ੁਰੂ ਕੀਤੀ ਗਈ ਪੁਨੀਤ ਸਾਗਰ ਮੁਹਿੰਮ ਵਿੱਚ ਵੀ ਇਸ ਦੀ ਝਲਕ ਵੇਖ ਸਕਦੇ ਹਾਂ। ਇਸ ਮੁਹਿੰਮ ਵਿੱਚ 30 ਹਜ਼ਾਰ ਤੋਂ ਜ਼ਿਆਦਾ NCC cadets ਸ਼ਾਮਲ ਹੋਏ। ਐੱਨਸੀਸੀ ਦੇ ਇਨ੍ਹਾਂ ਕੈਡਿਟਸ ਨੇ beaches ’ਤੇ ਸਫਾਈ ਕੀਤੀ, ਉੱਥੋਂ ਪਲਾਸਟਿਕ ਕਚਰਾ ਹਟਾ ਕੇ ਉਸ ਨੂੰ recycling ਦੇ ਲਈ ਇਕੱਠਾ ਕੀਤਾ। ਸਾਡੇ beaches, ਸਾਡੇ ਪਹਾੜ ਇਹ ਸਾਡੇ ਘੁੰਮਣ ਲਾਇਕ ਤਾਂ ਹੀ ਹੁੰਦੇ ਹਨ, ਜਦੋਂ ਉੱਥੇ ਸਾਫ-ਸਫਾਈ ਹੋਵੇ। ਬਹੁਤ ਸਾਰੇ ਲੋਕ ਕਿਸੇ ਜਗ੍ਹਾ ਜਾਣ ਦਾ ਸੁਪਨਾ ਜ਼ਿੰਦਗੀ ਭਰ ਦੇਖਦੇ ਹਨ, ਲੇਕਿਨ ਜਦੋਂ ਉੱਥੇ ਜਾਂਦੇ ਹਨ ਤਾਂ ਜਾਣੇ-ਅਣਜਾਣੇ ਕਚਰਾ ਵੀ ਫੈਲਾਅ ਆਉਂਦੇ ਹਨ। ਇਹ ਹਰ ਦੇਸ਼ਵਾਸੀ ਦੀ ਜ਼ਿੰਮੇਵਾਰੀ ਹੈ ਕਿ ਜੋ ਜਗ੍ਹਾ ਸਾਨੂੰ ਇੰਨੀ ਖੁਸ਼ੀ ਦਿੰਦੀ ਹੈ, ਅਸੀਂ ਉਸ ਨੂੰ ਗੰਦਾ ਨਾ ਕਰੀਏ।

ਸਾਥੀਓ, ਮੈਨੂੰ saafwater (ਸਾਫਵਾਟਰ) ਦੇ start-up ਬਾਰੇ ਪਤਾ ਲਗਿਆ ਹੈ। ਜਿਸ ਨੂੰ ਕੁਝ ਨੌਜਵਾਨਾਂ ਨੇ ਸ਼ੁਰੂ ਕੀਤਾ ਹੈ। ਇਹ Artificial Intelligence ਅਤੇ internet of things ਦੀ ਮਦਦ ਨਾਲ ਲੋਕਾਂ ਨੂੰ ਉਨ੍ਹਾਂ ਦੇ ਇਲਾਕੇ ਵਿੱਚ ਪਾਣੀ ਦੀ ਸ਼ੁੱਧਤਾ ਅਤੇ quality ਨਾਲ ਜੁੜੀ ਜਾਣਕਾਰੀ ਦੇਵੇਗਾ। ਇਹ ਸਵੱਛਤਾ ਦਾ ਹੀ ਤਾਂ ਇੱਕ ਅਗਲਾ ਪੜਾਅ ਹੈ। ਲੋਕਾਂ ਦੇ ਸਵੱਛ ਅਤੇ ਤੰਦਰੁਸਤ ਭਵਿੱਖ ਦੇ ਲਈ ਇਸ start-up ਦੀ ਅਹਿਮੀਅਤ ਨੂੰ ਵੇਖਦੇ ਹੋਏ ਇਸ ਨੂੰ ਇੱਕ Global Award ਵੀ ਮਿਲਿਆ ਹੈ।

ਸਾਥੀਓ, ‘ਏਕ ਕਦਮ ਸਵੱਛਤਾ ਕੀ ਔਰ’ ਇਸ ਯਤਨ ਵਿੱਚ ਸੰਸਥਾਵਾਂ ਹੋਣ ਜਾਂ ਸਰਕਾਰ ਸਾਰਿਆਂ ਦੀ ਮਹੱਤਵਪੂਰਨ ਭੂਮਿਕਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਸਰਕਾਰੀ ਦਫ਼ਤਰਾਂ ਵਿੱਚ ਪੁਰਾਣੀਆਂ ਫਾਈਲਾਂ ਅਤੇ ਕਾਗਜ਼ਾਂ ਦਾ ਕਿੰਨਾ ਢੇਰ ਹੁੰਦਾ ਸੀ। ਜਦੋਂ ਤੋਂ ਸਰਕਾਰ ਨੇ ਪੁਰਾਣੇ ਤੌਰ-ਤਰੀਕਿਆਂ ਨੂੰ ਬਦਲਣਾ ਸ਼ੁਰੂ ਕੀਤਾ ਹੈ, ਇਹ ਫਾਈਲਾਂ ਅਤੇ ਕਾਗਜ਼ ਦੇ ਢੇਰ Digitize ਹੋ ਕੇ computer ਦੇ folder ਸਮਾਉਂਦੇ ਜਾ ਰਹੇ ਹਨ, ਜਿੰਨਾ ਪੁਰਾਣਾ ਤੇ pending material ਹੈ, ਉਸ ਨੂੰ ਹਟਾਉਣ ਦੇ ਲਈ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਇਸ ਮੁਹਿੰਮ ਨਾਲ ਕੁਝ ਬੜੀਆਂ ਹੀ interesting ਚੀਜ਼ਾਂ ਹੋਈਆਂ ਹਨ। Department of Post ਵਿੱਚ ਜਦੋਂ ਇਹ ਸਫਾਈ ਮੁਹਿੰਮ ਚੱਲੀ ਤਾਂ ਉੱਥੋਂ ਦਾ junkyard ਪੂਰੀ ਤਰ੍ਹਾਂ ਖਾਲੀ ਹੋ ਗਿਆ। ਹੁਣ ਇਸ junkyard ਨੂੰ  courtyard ਅਤੇ cafeteria ਵਿੱਚ ਬਦਲ ਦਿੱਤਾ ਗਿਆ ਹੈ। ਇੱਕ ਹੋਰ junkyard two wheelers ਦੇ ਲਈ parking space ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵਾਤਾਵਰਣ ਮੰਤਰਾਲੇ ਨੇ ਆਪਣੇ ਖਾਲੀ ਹੋਏ junkyard ਨੂੰ wellness centre ਵਿੱਚ ਦਿੱਤਾ। ਸ਼ਹਿਰੀ ਕਾਰਜ ਮੰਤਰਾਲੇ ਨੇ ਤਾਂ ਇੱਕ ਸਵੱਛ ATM ਵੀ ਲਾਇਆ ਹੈ, ਇਸ ਦਾ ਮਨੋਰਥ ਹੈ ਕਿ ਲੋਕ ਕਚਰਾ ਦੇਣ ਅਤੇ ਬਦਲੇ ਵਿੱਚ cash ਲੈ ਕੇ ਜਾਣ, Civil Aviation Ministry ਦੇ ਵਿਭਾਗਾਂ ਨੇ ਦਰੱਖ਼ਤਾਂ ਤੋਂ ਡਿੱਗਣ ਵਾਲੀਆਂ ਸੁੱਕੀਆਂ ਪੱਤੀਆਂ ਅਤੇ ਜੈਵਿਕ ਕਚਰੇ ਨਾਲ ਜੈਵਿਕ compost ਖਾਦ ਬਣਾਉਣਾ ਸ਼ੁਰੂ ਕੀਤਾ ਹੈ। ਇਹ ਵਿਭਾਗ waste paper ਨਾਲ stationery ਵੀ ਬਣਾਉਣ ਦਾ ਕੰਮ ਕਰ ਰਿਹਾ ਹੈ। ਸਾਡੇ ਸਰਕਾਰੀ ਵਿਭਾਗ ਵੀ ਸਵੱਛਤਾ ਵਰਗੇ ਵਿਸ਼ੇ ਬਾਰੇ ਇੰਨੇ innovative ਹੋ ਸਕਦੇ ਹਨ। ਕੁਝ ਸਾਲ ਪਹਿਲਾਂ ਤੱਕ ਇਸ ਦਾ ਭਰੋਸਾ ਵੀ ਨਹੀਂ ਹੁੰਦਾ ਸੀ, ਲੇਕਿਨ ਅੱਜ ਇਹ ਵਿਵਸਥਾ ਦਾ ਹਿੱਸਾ ਬਣਦਾ ਜਾ ਰਿਹਾ ਹੈ। ਇਹ ਤਾਂ ਦੇਸ਼ ਦੀ ਨਵੀਂ ਸੋਚ ਹੈ, ਜਿਸ ਦੀ ਅਗਵਾਈ ਸਾਰੇ ਦੇਸ਼ਵਾਸੀ ਮਿਲ ਕੇ ਕਰ ਰਹੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਇਸ ਵਾਰ ਵੀ ਅਸੀਂ ਢੇਰ ਸਾਰੇ ਵਿਸ਼ਿਆਂ ’ਤੇ ਗੱਲ ਕੀਤੀ। ਹਰ ਵਾਰ ਦੀ ਤਰ੍ਹਾਂ ਇੱਕ ਮਹੀਨੇ ਬਾਅਦ ਅਸੀਂ ਫਿਰ ਮਿਲਾਂਗੇ, ਲੇਕਿਨ 2022 ਵਿੱਚ। ਹਰ ਨਵੀਂ ਸ਼ੁਰੂਆਤ ਆਪਣੀ ਸਮਰੱਥਾ ਨੂੰ ਪਛਾਨਣ ਦਾ ਵੀ ਮੌਕਾ ਲਿਆਉਂਦੀ ਹੈ, ਜਿਨ੍ਹਾਂ ਟੀਚਿਆਂ ਦੀ ਪਹਿਲਾਂ ਅਸੀਂ ਕਲਪਨਾ ਵੀ ਨਹੀਂ ਕਰਦੇ ਸੀ। ਅੱਜ ਦੇਸ਼ ਉਨ੍ਹਾਂ ਦੇ ਲਈ ਕੋਸ਼ਿਸ਼ ਕਰ ਰਿਹਾ ਹੈ। ਸਾਡੇ ਇੱਥੇ ਕਿਹਾ ਗਿਆ ਹੈ :-

ਕਸ਼ਣਸ਼: ਕਣਸ਼ਸ਼ਚੈਵ, ਵਿਦਯਾਮ ਅਰਥ ਚ ਸਾਧਯੇਤ।

ਕਸ਼ਣੇ ਨਸ਼ਟੇ ਕੁਤੋ ਵਿਦਯਾ, ਕਣੇ ਨਸ਼ਟੇ ਕੁਤੋ ਧਨਮ॥

(क्षणश: कणशश्चैव, विद्याम् अर्थं च साधयेत्।

क्षणे नष्टे कुतो विद्या, कणे नष्टे कुतो धनम्।।)

ਯਾਨੀ ਜਦੋਂ ਅਸੀਂ ਵਿੱਦਿਆ ਕਮਾਉਣੀ ਹੋਵੇ, ਕੁਝ ਨਵਾਂ ਸਿੱਖਣਾ ਹੋਵੇ, ਕਰਨਾ ਹੋਵੇ ਤਾਂ ਸਾਨੂੰ ਹਰ ਇੱਕ ਪਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜਦੋਂ ਅਸੀਂ ਧਨ ਕਮਾਉਣਾ ਹੋਵੇ, ਯਾਨੀ ਤਰੱਕੀ ਕਰਨੀ ਹੋਵੇ ਤਾਂ ਹਰ ਇੱਕ ਕੰਨ ਦੀ ਯਾਨੀ ਹਰ ਸਾਧਨ ਦੀ ਉਚਿਤ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਪਲ ਦੇ ਨਸ਼ਟ ਹੋਣ ਨਾਲ ਵਿੱਦਿਆ ਅਤੇ ਗਿਆਨ ਚਲਾ ਜਾਂਦਾ ਹੈ ਅਤੇ ਕੰਨ ਦੇ ਨਸ਼ਟ ਹੋਣ ਨਾਲ ਧੰਨ ਅਤੇ ਤਰੱਕੀ ਦੇ ਰਸਤੇ ਬੰਦ ਹੋ ਜਾਂਦੇ ਹਨ। ਇਹ ਗੱਲ ਸਾਡੇ ਸਾਰੇ ਦੇਸ਼ਵਾਸੀਆਂ ਦੇ ਲਈ ਪ੍ਰੇਰਣਾ ਹੈ। ਅਸੀਂ ਕਿੰਨਾ ਕੁਝ ਸਿੱਖਣਾ ਹੈ, ਨਵੇਂ-ਨਵੇਂ innovations ਕਰਨੇ ਹਨ, ਨਵੇਂ-ਨਵੇਂ ਟੀਚੇ ਹਾਸਲ ਕਰਨੇ ਹਨ, ਇਸ ਲਈ ਸਾਨੂੰ ਇੱਕ ਪਲ ਵੀ ਗਵਾਏ ਬਿਨਾ ਜੁਟਣਾ ਹੋਵੇਗਾ। ਅਸੀਂ ਦੇਸ਼ ਨੂੰ ਵਿਕਾਸ ਦੀ ਨਵੀਂ ਉਚਾਈ ’ਤੇ ਲੈ ਕੇ ਜਾਣਾ ਹੈ। ਇਸ ਲਈ ਸਾਨੂੰ ਆਪਣੇ ਹਰ ਸਾਧਨ ਦੀ ਪੂਰੀ ਵਰਤੋਂ ਕਰਨੀ ਹੋਵੇਗੀ। ਇਹ ਇੱਕ ਤਰ੍ਹਾਂ ਨਾਲ ਆਤਮਨਿਰਭਰ ਭਾਰਤ ਦਾ ਵੀ ਮੰਤਰ ਹੈ, ਕਿਉਂਕਿ ਜਦੋਂ ਆਪਣੇ ਸਾਧਨਾਂ ਦੀ ਸਹੀ ਵਰਤੋਂ ਕਰਾਂਗੇ, ਉਨ੍ਹਾਂ ਨੂੰ ਜ਼ਾਇਆ ਨਹੀਂ ਹੋਣ ਦਿਆਂਗੇ ਤਾਂ ਹੀ ਤਾਂ ਅਸੀਂ local ਦੀ ਤਾਕਤ ਪਹਿਚਾਣਾਂਗੇ ਤਾਂ ਹੀ ਤਾਂ ਦੇਸ਼ ਆਤਮਨਿਰਭਰ ਹੋਵੇਗਾ। ਇਸ ਲਈ ਆਓ ਅਸੀਂ ਆਪਣਾ ਸੰਕਲਪ ਦੁਹਰਾਈਏ ਕਿ ਵੱਡਾ ਸੋਚਾਂਗੇ, ਵੱਡੇ ਸੁਪਨੇ ਵੇਖਾਂਗੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਜੀਅ-ਜਾਨ ਲਗਾ ਦੇਵਾਂਗੇ ਅਤੇ ਸਾਡੇ ਸੁਪਨੇ ਸਿਰਫ਼ ਸਾਡੇ ਤੱਕ ਹੀ ਸੀਮਿਤ ਨਹੀਂ ਹੋਣਗੇ। ਸਾਡੇ ਸੁਪਨੇ ਅਜਿਹੇ ਹੋਣਗੇ, ਜਿਨ੍ਹਾਂ ਨਾਲ ਸਾਡੇ ਸਮਾਜ ਅਤੇ ਦੇਸ਼ ਦਾ ਵਿਕਾਸ ਜੁੜਿਆ ਹੋਵੇ। ਸਾਡੀ ਤਰੱਕੀ ਨਾਲ ਦੇਸ਼ ਦੀ ਤਰੱਕੀ ਦੇ ਰਸਤੇ ਖੁੱਲ੍ਹਣ ਅਤੇ ਇਸ ਦੇ ਲਈ ਸਾਨੂੰ ਅੱਜ ਹੀ ਜੁਟਣਾ ਹੋਵੇਗਾ। ਬਿਨਾ ਇੱਕ ਪਲ ਗਵਾਏ, ਬਿਨਾ ਇੱਕ ਕੰਨ ਗਵਾਏ। ਮੈਨੂੰ ਪੂਰਾ ਭਰੋਸਾ ਹੈ ਕਿ ਇਸੇ ਸੰਕਲਪ ਦੇ ਨਾਲ ਆਉਣ ਵਾਲੇ ਸਾਲ ਵਿੱਚ ਦੇਸ਼ ਅੱਗੇ ਵਧੇਗਾ ਅਤੇ 2022 ਇੱਕ ਨਵੇਂ ਭਾਰਤ ਦੇ ਨਿਰਮਾਣ ਦਾ ਸੁਨਹਿਰੀ ਸਫ਼ਾ ਬਣੇਗਾ। ਇਸੇ ਵਿਸ਼ਵਾਸ ਦੇ ਨਾਲ ਤੁਹਾਨੂੰ ਸਾਰਿਆਂ ਨੂੰ 2022 ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

 

 

 

 

 

 

 

 

 

 

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'New normal': How India's 2025 'zero tolerance' doctrine pushed terror outfits and Pakistan to the sidelines

Media Coverage

'New normal': How India's 2025 'zero tolerance' doctrine pushed terror outfits and Pakistan to the sidelines
NM on the go

Nm on the go

Always be the first to hear from the PM. Get the App Now!
...
PM chairs 50th meeting of PRAGATI
December 31, 2025
In last decade, PRAGATI led ecosystem has helped accelerate projects worth more than ₹85 lakh crore: PM
PM’s Mantra for the Next Phase of PRAGATI: Reform to Simplify, Perform to Deliver, Transform to Impact
PM says PRAGATI is essential to sustain reform momentum and ensure delivery
PM says Long-Pending Projects have been Completed in National Interest
PRAGATI exemplifies Cooperative Federalism and breaks Silo-Based Functioning: PM
PM encourages States to institutionalise PRAGATI-like mechanisms especially for the social sector at the level of Chief Secretary
In the 50th meeting, PM reviews five critical infrastructure projects spanning five states with a cumulative cost of more than ₹40,000 crore
Efforts must be made for making PM SHRI schools benchmark for other schools of state governments: PM

Prime Minister Shri Narendra Modi chaired the 50th meeting of PRAGATI - the ICT-enabled multi-modal platform for Pro-Active Governance and Timely Implementation - earlier today, marking a significant milestone in a decade-long journey of cooperative, outcome-driven governance under the leadership of Prime Minister Shri Narendra Modi. The milestone underscores how technology-enabled leadership, real-time monitoring and sustained Centre-State collaboration have translated national priorities into measurable outcomes on the ground.

Review undertaken in 50th PRAGATI

During the meeting, Prime Minister reviewed five critical infrastructure projects across sectors, including Road, Railways, Power, Water Resources, and Coal. These projects span 5 States, with a cumulative cost of more than ₹40,000 crore.

During a review of PM SHRI scheme, Prime Minister emphasized that the PM SHRI scheme must become a national benchmark for holistic and future ready school education and said that implementation should be outcome oriented rather than infrastructure centric. He asked all the Chief Secretaries to closely monitor the PM SHRI scheme. He further emphasized that efforts must be made for making PM SHRI schools benchmark for other schools of state government. He also suggested that Senior officers of the government should undertake field visits to evaluate the performance of PM SHRI schools.

On this special occasion, Prime Minister Shri Narendra Modi described the milestone as a symbol of the deep transformation India has witnessed in the culture of governance over the last decade. Prime Minister underlined that when decisions are timely, coordination is effective, and accountability is fixed, the speed of government functioning naturally increases and its impact becomes visible directly in citizens’ lives.

Genesis of PRAGATI

Recalling the origin of the approach, the Prime Minister said that as Chief Minister of Gujarat he had launched the technology-enabled SWAGAT platform (State Wide Attention on Grievances by Application of Technology) to understand and resolve public grievances with discipline, transparency, and time-bound action.

Building on that experience, after assuming office at the Centre, he expanded the same spirit nationally through PRAGATI bringing large projects, major programmes and grievance redressal onto one integrated platform for review, resolution, and follow-up.

Scale and Impact

Prime Minister noted that over the years the PRAGATI led ecosystem has helped accelerate projects worth more than 85 lakh crore rupees and supported the on-ground implementation of major welfare programmes at scale.

Since 2014, 377 projects have been reviewed under PRAGATI, and across these projects, 2,958 out of 3,162 identified issues - i.e. around 94 percent - have been resolved, significantly reducing delays, cost overruns and coordination failures.

Prime Minister said that as India moves at a faster pace, the relevance of PRAGATI has grown further. He noted that PRAGATI is essential to sustain reform momentum and ensure delivery.

Unlocking Long-Pending Projects

Prime Minister said that since 2014, the government has worked to institutionalise delivery and accountability creating a system where work is pursued with consistent follow-up and completed within timelines and budgets. He said projects that were started earlier but left incomplete or forgotten have been revived and completed in national interest.

Several projects that had remained stalled for decades were completed or decisively unlocked after being taken up under the PRAGATI platform. These include the Bogibeel rail-cum-road bridge in Assam, first conceived in 1997; the Jammu-Udhampur-Srinagar-Baramulla rail link, where work began in 1995; the Navi Mumbai International Airport, conceptualised in 1997; the modernisation and expansion of the Bhilai Steel Plant, approved in 2007; and the Gadarwara and LARA Super Thermal Power Projects, sanctioned in 2008 and 2009 respectively. These outcomes demonstrate the impact of sustained high-level monitoring and inter-governmental coordination.

From silos to Team India

Prime Minister pointed out that projects do not fail due to lack of intent alone—many fail due to lack of coordination and silo-based functioning. He said PRAGATI has helped address this by bringing all stakeholders onto one platform, aligned to one shared outcome.

He described PRAGATI as an effective model of cooperative federalism, where the Centre and States work as one team, and ministries and departments look beyond silos to solve problems. Prime Minister said that since its inception, around 500 Secretaries of Government of India and Chief Secretaries of States have participated in PRAGATI meetings. He thanked them for their participation, commitment, and ground-level understanding, which has helped PRAGATI evolve from a review forum into a genuine problem-solving platform.

Prime Minister said that the government has ensured adequate resources for national priorities, with sustained investments across sectors. He called upon every Ministry and State to strengthen the entire chain from planning to execution, minimise delays from tendering to ground delivery.

Reform, Perform, Transform

On the occasion, the Prime Minister shared clear expectations for the next phase, outlining his vision of Reform, Perform and Transform saying “Reform to simplify, Perform to deliver, Transform to impact.”

He said Reform must mean moving from process to solutions, simplifying procedures and making systems more friendly for Ease of Living and Ease of Doing Business.

He said Perform must mean to focus equally on time, cost, and quality. He added that outcome-driven governance has strengthened through PRAGATI and must now go deeper.

He further said that Transform must be measured by what citizens actually feel about timely services, faster grievance resolution, and improved ease of living.

PRAGATI and the journey to Viksit Bharat @ 2047

Prime Minister said Viksit Bharat @ 2047 is both a national resolve and a time-bound target, and PRAGATI is a powerful accelerator to achieve it. He encouraged States to institutionalise similar PRAGATI-like mechanisms especially for the social sector at the level of Chief Secretary.

To take PRAGATI to the next level, Prime Minister emphasised the use of technology in each and every phase of the project life cycle.

Prime Minister concluded by stating that PRAGATI@50 is not merely a milestone it is a commitment. PRAGATI must be strengthened further in the years ahead to ensure faster execution, higher quality, and measurable outcomes for citizens.

Presentation by Cabinet Secretary

On the occasion of the 50th PRAGATI milestone, the Cabinet Secretary made a brief presentation highlighting PRAGATI’s key achievements and outlining how it has reshaped India’s monitoring and coordination ecosystem, strengthening inter-ministerial and Centre-State follow-through, and reinforcing a culture of time-bound closure, which resulted in faster implementation of projects, improved last-mile delivery of Schemes and Programmes and quality resolution of public grievances.