ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਤਮਿਲ ਨਾਡੂ ਵਿੱਚ ਮਰੱਕਨਮ-ਪੁਡੂਚੇਰੀ  (46 ਕਿਲੋਮੀਟਰ) 4 - ਲੇਨ ਰਾਜਮਾਰਗ  ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦਾ ਵਿਕਾਸ ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ /HAM) ਦੇ ਤਹਿਤ ਕੀਤਾ ਜਾਵੇਗਾ, ਜਿਸ ਦੀ ਕੁੱਲ ਪੂੰਜੀਗਤ ਲਾਗਤ 2,157 ਕਰੋੜ ਰੁਪਏ ਹੋਵੇਗੀ।

ਵਰਤਮਾਨ ਵਿੱਚ,  ਚੇਨਈ,  ਪੁਡੂਚੇਰੀ,  ਵਿਲੁੱਪੁਰਮ ਅਤੇ ਨਾਗਪੱਟੀਨਮ  ਦੇ ਦਰਮਿਆਨ ਸੰਪਰਕ ਮੌਜੂਦਾ 2-ਲੇਨ ਰਾਸ਼ਟਰੀ ਰਾਜਮਾਰਗ 332ਏ  (ਐੱਨਐੱਚ-332ਏ) ਅਤੇ ਸਬੰਧਿਤ ਰਾਜ ਰਾਜਮਾਰਗਾਂ ‘ਤੇ ਨਿਰਭਰ ਹੈ,  ਜਿੱਥੇ ਟ੍ਰੈਫਿਕ ਦੀ ਅਧਿਕਤਾ ਦੇ ਕਾਰਨ,  ਵਿਸ਼ੇਸ਼ ਤੌਰ ‘ਤੇ ਸੰਘਣੀ ਅਬਾਦੀ ਵਾਲੇ ਖੇਤਰਾਂ ਅਤੇ ਗਲਿਆਰੇ ਵਾਲੇ ਪ੍ਰਮੁੱਖ ਕਸਬਿਆਂ ਵਿੱਚ,  ਕਾਫ਼ੀ ਭੀੜਭਾੜ ਰਹਿੰਦੀ ਹੈ।  ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ,  ਇਹ ਪ੍ਰੋਜੈਕਟ ਮਰੱਕਨਮ ਤੋਂ ਪੁਡੂਚੇਰੀ ਤੱਕ ਲਗਭਗ 46 ਕਿਲੋਮੀਟਰ ਲੰਬੇ ਐੱਨਐੱਚ - 332ਏ ਨੂੰ 4-ਲੇਨ ਵਿੱਚ ਅਪਗ੍ਰੇਡ ਕਰੇਗੀ। ਇਸ ਨਾਲ ਮੌਜੂਦਾ ਗਲਿਆਰੇ ‘ਤੇ ਭੀੜਭਾੜ ਘੱਟ ਹੋਵੇਗੀ,  ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਚੇਨਈ,  ਪੁਡੂਚੇਰੀ, ਵਿਲੁੱਪੁਰਮ ਅਤੇ ਨਾਗਪੱਟੀਨਮ ਜਿਹੇ ਤੇਜ਼ੀ ਨਾਲ ਵਧਦੇ ਸ਼ਹਿਰਾਂ ਦੀਆਂ ਗਤੀਸ਼ੀਲਤਾ ਦੀਆਂ ਜ਼ਰੂਰਤਾਂ (mobility needs) ਪੂਰੀਆਂ ਹੋਣਗੀਆਂ।

ਇਹ ਪ੍ਰੋਜੈਕਟ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ  ( ਐੱਨਐੱਚ- 32, ਐੱਨਐੱਚ-332) ਅਤੇ ਦੋ ਰਾਜ ਰਾਜਮਾਰਗਾਂ  (ਐੱਸਐੱਚ-136,ਐੱਸਐੱਚ-203)  ਨੂੰ ਜੋੜਦਾ ਹੈ, ਜਿਸ ਦੇ ਨਾਲ ਤਮਿਲ ਨਾਡੂ ਦੇ ਪ੍ਰਮੁੱਖ ਆਰਥਿਕ,  ਸਮਾਜਿਕ ਅਤੇ ਲੌਜਿਸਟਿਕਸ ਕੇਂਦਰਾਂ ਤੱਕ ਨਿਰਵਿਘਨ ਸੰਪਰਕ ਸੁਨਿਸ਼ਚਿਤ ਹੁੰਦਾ ਹੈ। ਇਸ ਦੇ ਅਤਿਰਿਕਤ, ਉੱਨਤ ਗਲਿਆਰਾ ਦੋ ਰੇਲਵੇ ਸਟੇਸ਼ਨਾਂ (ਪੁਡੂਚੇਰੀ,  ਚਿੰਨਾਬਾਬੂਸਮੁਦਰਮ ), ਦੋ ਹਵਾਈ ਅੱਡਿਆਂ (ਚੇਨਈ,  ਪੁਡੂਚੇਰੀ) ਅਤੇ ਇੱਕ ਛੋਟੀ ਬੰਦਰਗਾਹ (ਕੁੱਡਾਲੋਰ) ਨਾਲ ਜੁੜ ਕੇ ਮਲ‍ਟੀ-ਮੋਡਲ ਇੰਟੀਗ੍ਰੇਸ਼ਨ ਨੂੰ ਵਧਾਵੇਗਾ, ਜਿਸ ਦੇ ਨਾਲ ਪੂਰੇ ਖੇਤਰ ਵਿੱਚ ਮਾਲ ਢੁਲਾਈ ਅਤੇ ਯਾਤਰੀਆਂ ਦੀ ਜਲਦੀ ਆਵਾਜਾਈ ਸੰਭਵ ਹੋਵੇਗੀ ।

ਪ੍ਰੋਜੈਕਟ ਦੇ ਪੂਰੇ ਹੋਣ ‘ਤੇ, ਮਰੱਕਨਮ-ਪੁਡੂਚੇਰੀ ਸੈਕਸ਼ਨ ਖੇਤਰੀ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ, ਪ੍ਰਮੁੱਖ ਧਾਰਮਿਕ ਅਤੇ ਆਰਥਿਕ ਕੇਂਦਰਾਂ  ਦੇ ਦਰਮਿਆਨ ਸੰਪਰਕ ਨੂੰ ਮਜ਼ਬੂਤ ਕਰੇਗਾ,  ਪੁਡੂਚੇਰੀ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ ਅਤੇ ਵਪਾਰ ਅਤੇ ਉਦਯੋਗਿਕ ਵਿਕਾਸ  ਦੇ ਨਵੇਂ ਰਸਤੇ ਖੋਲ੍ਹੇਗਾ। ਇਹ ਪ੍ਰੋਜੈਕਟ  ਲਗਭਗ 8 ਲੱਖ ਮਾਨਵ-ਦਿਵਸ  ਪ੍ਰਤੱਖ ਅਤੇ 10 ਲੱਖ ਮਾਨਵ-ਦਿਵਸ ਅਪ੍ਰਤੱਖ ਰੋਜ਼ਗਾਰ ਵੀ ਪੈਦਾ ਕਰੇਗਾ,  ਅਤੇ ਆਸਪਾਸ  ਦੇ ਖੇਤਰਾਂ ਵਿੱਚ ਵਿਕਾਸ, ਪ੍ਰਗਤੀ ਅਤੇ ਸਮ੍ਰਿੱਧੀ ਦੇ ਨਵੇਂ ਰਸਤੇ ਖੋਲ੍ਹੇਗਾ।

ਗਲਿਆਰੇ ਦਾ ਨਕਸ਼ਾ (Map of Corridor)

 

ਅਤਿੰਕਾ- I: ਪ੍ਰੋਜੈਕਟ ਵੇਰਵਾ

ਵਿਸ਼ੇਸ਼ਤਾ

ਵੇਰਵਾ

ਪ੍ਰੋਜੈਕਟ ਦਾ ਨਾਮ

4-ਲੇਨ ਮਰੱਕਨਮ-ਪੁਡੂਚੇਰੀ ਸੈਕਸ਼ਨ  (ਐੱਨਐੱਚ 332ਏ)

ਗਲਿਆਰਾ(Corridor)

ਚੇਨਈ-ਪੁਡੂਚੇਰੀ-ਨਾਗਾਪੱਟੀਨਮ-ਤੂਤੀਕੋਰਿਨ-ਕੰਨਿਆਕੁਮਾਰੀ ਆਰਥਿਕ ਗਲਿਆਰਾ ( ਈਸਟ ਕੋਸਟ ਰੋਡ  - ਈਸੀਆਰ/ECR )

ਲੰਬਾਈ (ਕਿਲੋਮੀਟਰ)

46.047

ਕੁੱਲ ਸਿਵਲ ਲਾਗਤ (ਕਰੋੜ ਰੁਪਏ ਵਿੱਚ)

1,118

ਭੂਮੀ ਅਧਿਗ੍ਰਹਿਣ ਲਾਗਤ  (ਕਰੋੜ ਰੁਪਏ ਵਿੱਚ )

442

ਕੁੱਲ ਪੂੰਜੀਗਤ ਲਾਗਤ (ਕਰੋੜ ਰੁਪਏ ਵਿੱਚ)

2,157

ਤਰੀਕਾ

ਹਾਇਬ੍ਰਿਡ ਐਨੂਇਟੀ ਮੋਡ  (ਐੱਚਏਐੱਮ/HAM )

ਬਾਈਪਾਸ

ਪੁਡੂਚੇਰੀ ਬਾਈਪਾਸ (ਗ੍ਰੀਨਫੀਲਡ ਐਕਸੈੱਸ ਨਿਯੰਤ੍ਰਿਤ)  – 34 .7 ਕਿਲੋਮੀਟਰ

ਜੁੜੀਆਂ ਹੋਈਆਂ ਪ੍ਰਮੁੱਖ ਸੜਕਾਂ

ਰਾਸ਼ਟਰੀ ਰਾਜਮਾਰਗ – ਐੱਨਐੱਚ-32, ਐੱਨਐੱਚ-332

ਰਾਜ ਰਾਜਮਾਰਗ – ਐੱਸਐੱਚ-136, ਐੱਸਐੱਚ-203

ਜੁੜੇ ਹੋਏ ਆਰਥਿਕ/ਸਮਾਜਿਕ/ਟ੍ਰਾਂਸਪੋਰਟ ਨੋਡਸ

ਹਵਾਈ ਅੱਡੇ: ਚੇਨਈ, ਪੁਡੂਚੇਰੀ

ਰੇਲਵੇ ਸਟੇਸ਼ਨ :  ਪੁਡੂਚੇਰੀ,  ਚਿੰਨਾਬਾਬੂਸਮੁਦਰਮ

ਛੋਟੀ ਬੰਦਰਗਾਹ :  ਕੁੱਡਾਲੋਰ

ਆਰਥਿਕ ਨੋਡਸ : ਮੈਗਾ ਫੂਡ ਪਾਰਕ,

 ਫਾਰਮਾ ਕਲਸਟਰ, ਫਿਸ਼ਿੰਗ ਕਲਸਟਰ

ਸਮਾਜਿਕ ਨੋਡ:  ਅਰੁਲਮਿਗੁ ਮਨਾਕੁਲਾ ਮੰਦਿਰ  ,  ਪੈਰਾਡਾਇਜ ਬੀਚ

ਜੁੜੇ ਹੋਏ ਪ੍ਰਮੁੱਖ ਸ਼ਹਿਰ/ ਕਸਬੇ

ਚੇਨਈ, ਮਰੱਕਨਮ, ਪੁਡੂਚੇਰੀ

ਰੋਜ਼ਗਾਰ ਸਿਰਜਣਾ ਦੀ ਸੰਭਾਵਨਾ

8 ਲੱਖ ਮਾਨਵ-ਦਿਵਸ (ਪ੍ਰਤੱਖ ) ਅਤੇ 10 ਲੱਖ ਮਾਨਵ-ਦਿਵਸ (ਅਪ੍ਰਤੱਖ)

ਵਿੱਤ ਵਰ੍ਹੇ 2025 ਵਿੱਚ ਸਲਾਨਾ ਔਸਤ ਰੋਜ਼ਾਨਾ ਟ੍ਰੈਫਿਕ (ਏਏਡੀਟੀ/AADT )

ਅਨੁਮਾਨਿਤ 17, 800 ਯਾਤਰੀ ਕਾਰ ਯੂਨਿਟਸ  (ਪੀਸੀਯੂ/PCU )

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
UP's exports to BRICS nations, partners cross $5.36 billion in FY26: Govt

Media Coverage

UP's exports to BRICS nations, partners cross $5.36 billion in FY26: Govt
NM on the go

Nm on the go

Always be the first to hear from the PM. Get the App Now!
...
Prime Minister visits Pahadpur village in Odisha with President of India, Smt. Droupadi Murmu on her birthday
June 20, 2026

The Prime Minister, Shri Narendra Modi, said that he was honoured to be in Pahadpur village in Odisha with President of India, Smt. Droupadi Murmu on her birthday.

The Prime Minister noted that Pahadpur is the President’s village and said that the work done by her is truly inspiring.

Shri Modi prayed for the President’s long and healthy life.

The Prime Minister wrote on X;

“Honoured to be in Pahadpur village, Odisha with Rashtrapati Ji and that too on her birthday. This is her village and the work that she has done is truly inspiring.

Praying for her long and healthy life.

@rashtrapatibhvn”