ਪ੍ਰਧਾਨ ਮੰਤਰੀ, ਸ਼੍ਰੀ ਨਰੇਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ 175 ਇੰਜੀਨੀਅਰਿੰਗ ਸੰਸਥਾਵਾਂ ਅਤੇ 100 ਪੌਲੀਟੈਕਨਿਕਸ ਸਹਿਤ ਤਕਨੀਕੀ 275 ਸੰਸਥਾਵਾਂ ਵਿੱਚ 'ਤਕਨੀਕੀ ਸਿੱਖਿਆ ਵਿੱਚ ਬਹੁ-ਅਨੁਸ਼ਾਸਨੀ ਸਿੱਖਿਆ ਅਤੇ ਖੋਜ ਸੁਧਾਰ' (Multidisciplinary Education and Research improvement in Technical Education (MERITE-ਮੈਰਿਟ) ਸਕੀਮ ਦੇ ਲਾਗੂਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦਾ ਉਦੇਸ਼ ਰਾਸ਼ਟਰੀ ਸਿੱਖਿਆ ਨੀਤੀ-2020 (ਐੱਨਈਪੀ/NEP -2020) ਦੇ ਅਨੁਰੂਪ ਦਖਲਅੰਦਾਜ਼ੀਆਂ ਨੂੰ ਲਾਗੂ ਕਰਕੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤਕਨੀਕੀ ਸਿੱਖਿਆ ਦੀ ਗੁਣਵੱਤਾ, ਸਮਾਨਤਾ ਅਤੇ ਸ਼ਾਸਨ ਵਿੱਚ ਸੁਧਾਰ ਕਰਨਾ ਹੈ।
ਇਹ ਇੱਕ 'ਸੈਂਟਰਲ ਸੈਕਟਰ ਸਕੀਮ’ ਹੈ, ਜਿਸ ਦਾ ਕੁੱਲ ਵਿੱਤੀ ਪ੍ਰਭਾਵ 2025-26 ਤੋਂ 2029-30 ਦੀ ਅਵਧੀ ਦੇ ਲਈ 4200 ਕਰੋੜ ਰੁਪਏ ਹੈ। 4200 ਕਰੋੜ ਰੁਪਏ ਵਿੱਚੋਂ ਵਿਸ਼ਵ ਬੈਂਕ ਤੋਂ ਰਿਣ ਦੇ ਰੂਪ ਵਿੱਚ 2100 ਕਰੋੜ ਰੁਪਏ ਦੀ ਬਾਹਰੀ ਸਹਾਇਤਾ ਪ੍ਰਾਪਤ ਹੋਵੇਗੀ।


