ਰੋਜ਼ਗਾਰ ਮੇਲਾ (Rozgar Mela) ਰੋਜ਼ਗਾਰ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ
ਨਵਨਿਯੁਕਤ ਕਰਮੀ ਔਨਲਾਈਨ ਮੌਡਿਊਲ ‘ਕਰਮਯੋਗੀ ਪ੍ਰਾਰੰਭ’(Karmayogi Prarambh) ਦੇ ਜ਼ਰੀਏ ਖ਼ੁਦ ਨੂੰ ਟ੍ਰੇਨ ਭੀ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਅਗਸਤ,  2023 ਨੂੰ ਸੁਬ੍ਹਾ 10:30 ਵਜੇ ਵੀਡੀਓ ਕਾਨਫਰੰਸਿੰਗ  ਦੇ ਜ਼ਰੀਏ ਨਵਨਿਯੁਕਤ ਕਰਮੀਆਂ ਨੂੰ 51,000 ਤੋਂ ਅਧਿਕ ਨਿਯੁਕਤੀ ਪੱਤਰ ਵੰਡਣਗੇ।  ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨਵਨਿਯੁਕਤ ਕਰਮੀਆਂ ਨੂੰ ਸੰਬੋਧਨ ਭੀ ਕਰਨਗੇ।

 

ਇਹ ਰੋਜ਼ਗਾਰ ਮੇਲਾ (Rozgar Mela) ਦੇਸ਼ ਭਰ ਵਿੱਚ 45 ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ।  ਇਸ ਰੋਜ਼ਗਾਰ ਮੇਲਾ ਸਮਾਗਮ ਦੇ ਜ਼ਰੀਏ, ਗ੍ਰਹਿ ਮੰਤਰਾਲਾ ਵਿਭਿੰਨ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫਜ਼-CAPFs)  ਜਿਵੇਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ), ਸੀਮਾ ਸੁਰੱਖਿਆ ਬਲ  (ਬੀਐੱਸਐੱਫ),  ਸਸ਼ਤਰ ਸੀਮਾ ਬਲ  (ਐੱਸਐੱਸਬੀ),  ਅਸਾਮ ਰਾਈਫਲਸ,  ਕੇਂਦਰੀ ਉਦਯੋਗਿਕ ਸੁਰੱਖਿਆ ਬਲ  (ਸੀਆਈਐੱਸਐੱਫ),  ਭਾਰਤ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ  (ਐੱਨਸੀਬੀ) ਦੇ ਨਾਲ-ਨਾਲ ਦਿੱਲੀ ਪੁਲਿਸ ਵਿੱਚ ਕਰਮੀਆਂ ਦੀਆਂ ਭਰਤੀਆਂ ਕਰ ਰਿਹਾ ਹੈ। ਦੇਸ਼ ਭਰ ਤੋਂ ਸਿਲੈਕਟ ਕੀਤੇ ਗਏ ਨਵੇਂ ਕਰਮੀ ਗ੍ਰਹਿ ਮੰਤਰਾਲੇ  ਦੇ ਤਹਿਤ ਵਿਭਿੰਨ ਸੰਗਠਨਾਂ ਵਿੱਚ ਕਾਂਸਟੇਬਲ (ਜਨਰਲ ਡਿਊਟੀ) ,  ਸਬ-ਇੰਸਪੈਕਟਰ  (ਜਨਰਲ ਡਿਊਟੀ )  ਅਤੇ ਗ਼ੈਰ- ਜਨਰਲ ਡਿਊਟੀ ਕਾਡਰ ਪਦਾਂ ਜਿਹੇ ਵਿਭਿੰਨ ਸ਼੍ਰੇਣੀਆਂ  ਦੇ ਪਦਾਂ ‘ਤੇ ਡਿਊਟੀ ਉੱਤੇ ਹਾਜ਼ਰ ਹੋਣਗੇ।

 

ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫਜ਼-CAPFs)  ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ ਮਜ਼ਬੂਤ ਕਰਨ ਨਾਲ ਇਨ੍ਹਾਂ ਬਲਾਂ ਨੂੰ ਅੰਦਰੂਨੀ ਸੁਰੱਖਿਆ ਵਿੱਚ ਸਹਾਇਤਾ ਕਰਨ,  ਆਤੰਕਵਾਦ ਦਾ ਮੁਕਾਬਲਾ ਕਰਨ,  ਬਗਾਵਤ ਦਾ ਮੁਕਾਬਲਾ ਕਰਨ, ਖੱਬੇ-ਪੱਖੀ ਅਤਿਵਾਦ ਵਿਰੋਧੀ ਕਾਰਵਾਈ ਅਤੇ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਕਰਨ ਜਿਹੀਆਂ ਆਪਣੀਆਂ ਬਹੁਆਯਾਮੀ ਭੂਮਿਕਾਵਾਂ ਨੂੰ ਅਧਿਕ ਪ੍ਰਭਾਭੀ ਢੰਗ ਨਾਲ ਨਿਭਾਉਣ ਵਿੱਚ ਮਦਦ ਮਿਲੇਗੀ।

 

ਰੋਜ਼ਗਾਰ ਮੇਲਾ (Rozgar Mela) ਰੋਜ਼ਗਾਰ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।  ਉਮੀਦ ਹੈ ਕਿ ਰੋਜ਼ਗਾਰ ਮੇਲਾ ਰੋਜ਼ਗਾਰ ਸਿਰਜਣਾ ਦੀ ਕਵਾਇਦ ਨੂੰ ਅੱਗੇ ਵਧਾਉਣ ਵਿੱਚ ਇੱਕ ਉਤਪ੍ਰੇਰਕ (catalyst) ਦੇ ਰੂਪ ਵਿੱਚ ਕਾਰਜ ਕਰੇਗਾ ਅਤੇ ਨੌਜਵਾਨਾਂ ਨੂੰ ਆਪਣਾ ਸਸ਼ਕਤੀਕਰਣ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਕਰਨ ਦੇ ਲਈ ਸਾਰਥਕ ਅਵਸਰ ਪ੍ਰਦਾਨ ਕਰੇਗਾ।

ਨਵਨਿਯੁਕਤ ਕਰਮੀਆਂ ਨੂੰ ਆਈਜੀਓਟੀ ਕਰਮਯੋਗੀ ਪੋਰਟਲ ‘ਤੇ (on iGOT Karmayogi portal) ਇੱਕ ਔਨਲਾਈਨ ਮੌਡਿਊਲ ‘ਕਰਮਯੋਗੀ ਪ੍ਰਾਰੰਭ’(Karmayogi Prarambh)  ਦੇ ਜ਼ਰੀਏ ਖ਼ੁਦ ਨੂੰ ਟ੍ਰੇਨ ਕਰਨ ਦਾ ਅਵਸਰ ਭੀ ਮਿਲ ਰਿਹਾ ਹੈ,  ਜਿੱਥੇ ‘ਕਿਤੇ ਭੀ ਕਿਸੇ ਭੀ ਉਪਕਰਣ’  ਨੂੰ ਸਿੱਖਣ  ਦੇ ਪ੍ਰਾਰੂਪ (‘anywhere any device’ learning format) ਲਈ 673 ਤੋਂ ਅਧਿਕ ਈ-ਲਰਨਿੰਗ ਕੋਰਸ  ਉਪਲਬਧ ਕਰਵਾਏ ਗਏ ਹਨ।

 

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Video |India's Modi decade: Industry leaders share stories of how governance impacted their growth

Media Coverage

Video |India's Modi decade: Industry leaders share stories of how governance impacted their growth
NM on the go

Nm on the go

Always be the first to hear from the PM. Get the App Now!
...
PM Modi's Interview to Bharat Samachar
May 22, 2024

In an interview to Bharat Samachar, Prime Minister Narendra Modi spoke on various topics including the ongoing Lok Sabha elections. He mentioned about various initiatives undertaken to enhance 'Ease of Living' for the people and more!