Quoteਪੁਰੀ ਅਤੇ ਹਾਵੜਾ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਰਵਾਨਾ ਕੀਤਾ
Quoteਓਡੀਸ਼ਾ ਵਿੱਚ ਰੇਲ ਨੈੱਟਵਰਕ ਦਾ 100% ਬਿਜਲੀਕਰਣ ਸਮਰਪਿਤ ਕੀਤਾ
Quoteਪੁਰੀ ਅਤੇ ਕਟਕ ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਦਾ ਨੀਂਹ ਪੱਥਰ ਰੱਖਿਆ
Quote“ਵੰਦੇ ਭਾਰਤ ਟ੍ਰੇਨ ਦੇ ਚਲਣ ‘ਤੇ ਭਾਰਤ ਦੀ ਗਤੀ ਅਤੇ ਪ੍ਰਗਤੀ ਦੇਖੀ ਜਾ ਸਕਦੀ ਹੈ”
Quote“ਭਾਰਤੀ ਰੇਲ ਸਭ ਨੂੰ ਇੱਕ ਸੂਤਰ ਵਿੱਚ ਜੋੜਦੀ ਅਤੇ ਬੁਣਦੀ ਹੈ”
Quote“ਭਾਰਤ ਨੇ ਅਤਿਅਧਿਕ ਉਲਟ ਆਲਮੀ ਪਰਿਸਥਿਤੀਆਂ ਦੇ ਬਾਵਜੂਦ ਆਪਣੇ ਵਿਕਾਸ ਦੀ ਗਤੀ ਬਣਾਈ ਰੱਖੀ ਹੈ”
Quote“ਨਵਾਂ ਭਾਰਤ ਸਵਦੇਸ਼ੀ ਤਕਨੀਕ ਦਾ ਨਿਰਮਾਣ ਕਰ ਰਿਹਾ ਹੈ ਅਤੇ ਉਸ ਨੂੰ ਦੇਸ਼ ਦੇ ਕੋਣੇ-ਕੋਣੇ ਵਿੱਚ ਲੈ ਜਾ ਰਿਹਾ ਹੈ”
Quote“ਓਡੀਸ਼ਾ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਰੇਲ ਲਾਈਨਾਂ ਦਾ 100% ਬਿਜਲੀਕਰਣ ਕੀਤਾ ਜਾ ਚੁੱਕਿਆ ਹੈ”
Quote“ਬੁਨਿਆਦੀ ਢਾਂਚਾ ਨਾ ਕੇਵਲ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਂਦਾ ਹੈ ਬਲਕਿ ਸਮਾਜ ਨੂੰ ਵੀ ਸਸ਼ਕਤ ਬਣਾਉਂਦਾ ਹੈ”
Quote“‘ਜਨ ਸੇਵਾ ਹੀ ਪ੍ਰਭੂ ਸੇਵਾ’ ਦੀ ਭਾਵਨਾ ਨਾਲ ਦੇਸ਼ ਅੱਗੇ ਵਧ ਰਿਹਾ ਹੈ- ਜਨਤਾ ਦੀ ਸੇਵਾ ਹੀ ਈਸ਼ਵਰ ਦੀ ਸੇਵਾ ਹੈ”
Quote“ਭਾਰਤ ਦੇ ਤੀਬਰ ਵਿਕਾਸ ਦੇ ਲਈ ਰਾਜਾਂ ਦਾ ਸੰਤੁਲਿਤ ਵਿਕਾਸ ਜ਼ਰੂਰੀ”
Quote“ਕੇਂਦਰ ਸਰਕਾਰ ਇਹ ਸੁਨਿਸ਼ਚਿਤ ਕਰਨ ‘ਤੇ ਪੂਰਾ ਧਿਆਨ ਦੇ ਰਹੀ ਹੈ ਕਿ ਓਡੀਸ਼ਾ ਪ੍ਰਾਕ੍ਰਿਤਕ ਆਫ਼ਤਾਂ ਨਾਲ ਸਫ਼ਲਤਾਪੂਰਵਕ ਨਜਿੱਠ ਸਕੇ”

ਜੈ ਜਗਨਨਾਥ

ਓਡੀਸ਼ਾ  ਦੇ ਰਾਜਪਾਲ ਸ਼੍ਰੀ ਗਣੇਸ਼ੀ ਲਾਲ ਜੀ ,  ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀਮਾਨ ਨਵੀਨ ਪਟਨਾਇਕ ਜੀ,  ਕੈਬਨਿਟ ਵਿੱਚ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ ,  ਧਰਮੇਂਦਰ ਪ੍ਰਧਾਨ ਜੀ ,  ਬਿਸ਼ਵੇਸ਼ਵਰ ਟੁਡੂ ਜੀ ,  ਹੋਰ ਸਾਰੇ ਮਹਾਨੁਭਾਵ,  ਅਤੇ ਪੱਛਮ ਬੰਗਾਲ ਅਤੇ ਓਡੀਸ਼ਾ  ਦੇ ਮੇਰੇ ਸਾਰੇ ਭਾਈਓ ਅਤੇ ਭੈਣੋਂ!

 

ਅੱਜ ਓਡੀਸ਼ਾ ਅਤੇ ਪੱਛਮ ਬੰਗਾਲ  ਦੇ ਲੋਕਾਂ ਨੂੰ ਵੰਦੇ ਭਾਰਤ ਟ੍ਰੇਨ ਦਾ ਉਪਹਾਰ ਮਿਲ ਰਿਹਾ ਹੈ।  ਵੰਦੇ ਭਾਰਤ ਟ੍ਰੇਨ,  ਆਧੁਨਿਕ ਭਾਰਤ ਅਤੇ ਆਕਾਂਖੀ (ਖ਼ਾਹਿਸ਼ੀ) ਭਾਰਤੀ,  ਦੋਨਾਂ ਦਾ ਪ੍ਰਤੀਕ ਬਣ ਰਹੀ ਹੈ।  ਅੱਜ ਜਦੋਂ ਵੰਦੇ ਭਾਰਤ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਯਾਤਰਾ ਕਰਦੀ ਹੋਈ ਗੁਜਰਦੀ ਹੈ,  ਤਾਂ ਉਸ ਵਿੱਚ ਭਾਰਤ ਦੀ ਗਤੀ ਦਿਖਾਈ ਦਿੰਦੀ ਹੈ ਅਤੇ ਭਾਰਤ ਦੀ ਪ੍ਰਗਤੀ ਵੀ ਦਿਖਾਈ ਦਿੰਦੀ ਹੈ।

 

ਹੁਣ ਬੰਗਾਲ ਅਤੇ ਓਡੀਸ਼ਾ ਵਿੱਚ ਵੰਦੇ ਭਾਰਤ ਦੀ ਇਹ ਗਤੀ ਅਤੇ ਪ੍ਰਗਤੀ ਦਸਤਕ ਦੇਣ ਜਾ ਰਹੀ ਹੈ।  ਇਸ ਨਾਲ ਰੇਲ ਯਾਤਰਾ ਦੇ ਅਨੁਭਵ ਵੀ ਬਦਲਣਗੇ,  ਅਤੇ ਵਿਕਾਸ  ਦੇ ਮਾਅਨੇ ਵੀ ਬਦਲਣਗੇ।  ਹੁਣ ਕੋਲਕਾਤਾ ਤੋਂ ਦਰਸ਼ਨ ਲਈ ਪੁਰੀ ਜਾਣਾ ਹੋਵੇ , ਜਾਂ ਪੁਰੀ ਤੋਂ ਕਿਸੇ ਕੰਮ ਲਈ ਕੋਲਕਾਤਾ ਜਾਣਾ ਹੋਵੇ ,  ਇਹ ਯਾਤਰਾ ਕੇਵਲ ਸਾਢੇ 6 ਘੰਟੇ ਦੀ ਰਹਿ ਜਾਵੇਗੀ।  ਇਸ ਨਾਲ ਸਮਾਂ ਵੀ ਬਚੇਗਾ,  ਵਪਾਰ ਅਤੇ ਕਾਰੋਬਾਰ ਵੀ ਵਧੇਗਾ , ਅਤੇ ਨੌਜਵਾਨਾਂ ਲਈ ਨਵੇਂ ਅਵਸਰ ਵੀ ਤਿਆਰ ਹੋਣਗੇ ।  ਮੈਂ ਓਡੀਸ਼ਾ ਅਤੇ ਪੱਛਮ ਬੰਗਾਲ  ਦੇ ਲੋਕਾਂ ਨੂੰ ਇਸ ਦੇ ਲਈ ਬਹੁਤ - ਬਹੁਤ ਵਧਾਈ ਦਿੰਦਾ ਹਾਂ।

 

|

ਸਾਥੀਓ,

ਜਦੋਂ ਵੀ ਕਿਸੇ ਨੂੰ ਆਪਣੇ ਪਰਿਵਾਰ  ਦੇ ਨਾਲ ਕਿਤੇ ਦੂਰ ਯਾਤਰਾ ‘ਤੇ ਜਾਣਾ ਹੁੰਦਾ ਹੈ,  ਤਾਂ ਰੇਲ ਹੀ ਉਸ ਦੀ ਸਭ ਤੋਂ ਪਹਿਲੀ ਪਸੰਦ ਹੁੰਦੀ ਹੈ,  ਉਸ ਦੀ ਪ੍ਰਾਥਮਿਕਤਾ ਹੁੰਦੀ ਹੈ।  ਅੱਜ ਓਡਿਸ਼ਾ ਦੀ ਰੇਲ ਡਿਵੈਲਪਮੈਂਟ ਦੇ ਲਈ ਹੋਰ ਵੀ ਕਈ ਬੜੇ ਕਾਰਜ ਹੋਏ ਹਨ। ਪੁਰੀ ਅਤੇ ਕਟਕ ਰੇਲਵੇ ਸਟੇਸ਼ਨਾਂ  ਦੇ ਆਧੁਨਿਕੀਕਰਣ ਦਾ ਨੀਂਹ ਪੱਥਰ ਹੋਵੇ ,  ਰੇਲ ਲਾਇਨਾਂ  ਦੇ ਦੋਹਰੀਕਰਣ ਦਾ ਕੰਮ ਹੋਵੇ ,  ਜਾਂ ਓਡੀਸ਼ਾ ਵਿੱਚ ਰੇਲਵੇ ਲਕੀਰ  ਦੇ ਸ਼ਤ- ਪ੍ਰਤੀਸ਼ਤ ਬਿਜਲੀਕਰਣ  ਦੇ ਲਕਸ਼ ਦੀ ਪ੍ਰਾਪਤੀ ਹੋਵੇ ,  ਮੈਂ ਇਨ੍ਹਾਂ ਸਭ ਲਈ ਓਡੀਸ਼ਾ  ਦੇ ਲੋਕਾਂ ਨੂੰ ਬਹੁਤ - ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਇਹ ਸਮਾਂ ਆਜ਼ਾਦੀ  ਦੇ ਅੰਮ੍ਰਿਤਕਾਲ ਦਾ ਸਮਾਂ ਹੈ ,  ਭਾਰਤ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਸਮਾਂ ਹੈ।   ਜਿਤਨੀ ਜ਼ਿਆਦਾ ਏਕਤਾ ਹੋਵੇਗੀ ,  ਭਾਰਤ ਦੀ ਸਮੂਹਿਕ ਸਮਰੱਥਾ ਉਤਨੀ ਹੀ ਜ਼ਿਆਦਾ ਸ਼ਿਖਰ ‘ਤੇ ਪਹੁੰਚੇਗੀ।  ਇਹ ਵੰਦੇ ਭਾਰਤ ਟ੍ਰੇਨਾਂ ਇਸ ਭਾਵਨਾ  ਦਾ ਵੀ ਪ੍ਰਤੀਬਿੰਬ ਹਨ।  ਇਸ ਅੰਮ੍ਰਿਤਕਾਲ ਵਿੱਚ ਵੰਦੇ ਭਾਰਤ ਟ੍ਰੇਨਾਂ,  ਵਿਕਾਸ ਦਾ ਇੰਜਣ ਵੀ ਬਣ ਰਹੀਆਂ ਹਨ,  ਅਤੇ ‘ਏਕ ਭਾਰਤ,  ਸ਼੍ਰੇਸ਼ਠ ਭਾਰਤ ਦੀ ਭਾਵਨਾ  ਨੂੰ ਵੀ ਅੱਗੇ ਵਧਾ ਰਹੀਆਂ ਹੈ।

 

ਭਾਰਤੀ ਰੇਲਵੇ ਸਭ  ਨੂੰ ਜੋੜਦੀ ਹੈ,  ਇੱਕ ਸੂਤਰ ਵਿੱਚ ਪਿਰੋਂਦੀ ਹੈ।  ਵੰਦੇ ਭਾਰਤ ਟ੍ਰੇਨ ਵੀ ਆਪਣੀ ਇਸੀ ਪਰਿਪਾਟੀ ‘ਤੇ ਚਲਦੇ ਹੋਏ ਅੱਗੇ ਵਧੇਗੀ।  ਇਹ ਵੰਦੇ ਭਾਰਤ,  ਬੰਗਾਲ ਅਤੇ ਓਡੀਸ਼ਾ  ਦੇ ਵਿਚਕਾਰ ,  ਹਾਵਡ਼ਾ ਅਤੇ ਪੁਰੀ  ਦੇ ਵਿਚਕਾਰ ,  ਜੋ ਅਧਿਆਤਮਿਕ ਅਤੇ ਸੱਭਿਆਚਾਰਕ ਸਬੰਧ ਹਨ   ਉਨ੍ਹਾਂ ਨੂੰ ਹੋਰ ਮਜ਼ਬੂਤ ਕਰੇਗੀ।  ਅੱਜ ਦੇਸ਼  ਦੇ ਅਲੱਗ-ਅਲੱਗ ਰਾਜਾਂ ਵਿੱਚ ਐਸੀਆਂ ਹੀ ਕਰੀਬ 15 ਵੰਦੇ ਭਾਰਤ ਟ੍ਰੇਨਾਂ ਚਲ ਰਹੀਆਂ ਹਨ।  ਇਹ ਆਧੁਨਿਕ ਟ੍ਰੇਨਾਂ ,  ਦੇਸ਼ ਦੀ ਅਰਥਵਿਵਸਥਾ ਨੂੰ ਵੀ ਰਫ਼ਤਾਰ ਦੇ ਰਹੀਆਂ ਹਨ।

 

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਭਾਰਤ ਨੇ ਕਠਿਨ ਤੋਂ ਕਠਿਨ ਆਲਮੀ ਹਾਲਾਤ ਵਿੱਚ ਵੀ ਆਪਣੇ ਵਿਕਾਸ ਦੀ ਗਤੀ ਨੂੰ ਬਣਾਈ ਰੱਖਿਆ ਹੈ। ਇਸ ਦੇ ਪਿੱਛੇ ਦਾ ਇੱਕ ਬੜਾ ਕਾਰਨ ਹੈ ਕਿ ਇਸ ਵਿਕਾਸ ਵਿੱਚ ਹਰ ਰਾਜ ਦੀ ਭਾਗੀਦਾਰੀ ਹੈ, ਦੇਸ਼ ਹਰ ਰਾਜ ਨੂੰ ਨਾਲ ਲੈਕੇ ਅੱਗੇ ਵਧ ਰਿਹਾ ਹੈ। ਇੱਕ ਸਮਾਂ ਸੀ, ਜਦੋਂ ਕੋਈ ਨਵੀਂ ਟੈਕਨੋਲੋਜੀ ਆਉਂਦੀ ਸੀ, ਜਾਂ ਨਵੀਂ ਸੁਵਿਧਾ ਬਣਦੀ ਸੀ, ਤਾਂ ਉਹ ਦਿੱਲੀ ਜਾਂ ਕੁਝ ਬੜੇ ਸ਼ਹਿਰਾਂ ਤੱਕ ਹੀ ਸੀਮਿਤ ਰਹਿ ਜਾਂਦੀ ਸੀ। ਲੇਕਿਨ ਅੱਜ ਦਾ ਭਾਰਤ ਇਸ ਪੁਰਾਣੀ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵਧ ਰਿਹਾ ਹੈ।

 

ਅੱਜ ਦਾ ਨਵਾਂ ਭਾਰਤ, ਟੈਕਨੋਲੋਜੀ ਵੀ ਖ਼ੁਦ ਬਣਾ ਰਿਹਾ ਹੈ ਅਤੇ ਨਵੀਆਂ ਸੁਵਿਧਾਵਾਂ ਨੂੰ ਤੇਜ਼ੀ ਨਾਲ ਦੇਸ਼ ਦੇ ਕੋਣੇ-ਕੋਣੇ ਵਿੱਚ ਪਹੁੰਚਾ ਰਿਹਾ ਹੈ। ਇਹ ਵੰਦੇ ਭਾਰਤ ਟ੍ਰੇਨ, ਭਾਰਤ ਨੇ ਆਪਣੇ ਬਲਬੂਤੇ ‘ਤੇ ਹੀ ਬਣਾਈ ਹੈ। ਅੱਜ ਭਾਰਤ ਆਪਣੇ ਬਲਬੂਤੇ ‘ਤੇ ਹੀ 5ਜੀ ਟੈਕਨੋਲੋਜੀ ਡਿਵੈਲਪ ਕਰਕੇ ਉਸ ਨੂੰ ਦੇਸ਼ ਦੇ ਦੂਰ-ਸੁਦੂਰ ਖੇਤਰਾਂ ਵਿੱਚ ਲੈ ਜਾ ਰਿਹਾ ਹੈ।

 

ਭਾਰਤ ਨੇ ਕੋਰੋਨਾ ਜਿਹੀ ਮਹਾਮਾਰੀ ਦੀ ਸਵਦੇਸ਼ੀ ਵੈਕਸੀਨ ਤਿਆਰ ਕਰਕੇ ਵੀ ਦੁਨੀਆ ਨੂੰ ਚੌਂਕਾ ਦਿੱਤਾ ਸੀ। ਅਤੇ ਇਨ੍ਹਾਂ ਸਭ ਪ੍ਰਯਾਸਾਂ ਵਿੱਚ ਸਮਾਨ ਬਾਤ ਇਹ ਹੈ ਕਿ ਇਹ ਸਾਰੀਆਂ ਸੁਵਿਧਾਵਾਂ ਕਿਸੇ ਇੱਕ ਸ਼ਹਿਰ ਜਾਂ ਇੱਕ ਰਾਜ ਤੱਕ ਸੀਮਿਤ ਹੀ ਨਹੀਂ ਰਹੀਆਂ, ਬਲਕਿ ਸਭ ਦੇ ਪਾਸ ਪਹੁੰਚੀਆਂ, ਤੇਜ਼ੀ ਨਾਲ ਪਹੁੰਚੀਆਂ। ਸਾਡੀਆਂ ਇਹ ਵੰਦੇ ਭਾਰਤ ਟ੍ਰੇਨਾਂ ਵੀ ਹੁਣ ਉੱਤਰ ਤੋਂ ਲੈਕੇ ਦੱਖਣ ਤੱਕ, ਪੂਰਬ ਤੋਂ ਲੈਕੇ ਪੱਛਮ ਤੱਕ, ਦੇਸ਼ ਦੇ ਹਰ ਕਿਨਾਰੇ ਨੂੰ ਸਪਰਸ਼ ਕਰਦੀਆਂ ਹਨ।

 

|

ਭਾਈਓ ਅਤੇ ਭੈਣੋਂ,

‘ਸਬਕਾ ਸਾਥ, ਸਬਕਾ ਵਿਕਾਸ’ ਦੀ ਇਸ ਨੀਤੀ ਦਾ ਸਭ ਤੋਂ ਬੜਾ ਲਾਭ ਅੱਜ ਦੇਸ਼ ਦੇ ਉਨ੍ਹਾਂ ਰਾਜਾਂ ਨੂੰ ਹੋ ਰਿਹਾ ਹੈ, ਜੋ ਵਿਕਾਸ ਦੀ ਦੌੜ ਵਿੱਚ ਪਿੱਛੇ ਛੁਟ ਗਏ ਸਨ। ਪਿਛਲੇ 8-9 ਵਰ੍ਹਿਆਂ ਵਿੱਚ ਓਡੀਸ਼ਾ ਵਿੱਚ ਰੇਲ ਪਰਿਯੋਜਨਾਵਾਂ ਦੇ ਬਜਟ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ। 2014 ਦੇ ਪਹਿਲਾਂ 10 ਵਰ੍ਹਿਆਂ ਵਿੱਚ ਇੱਥੇ ਹਰ ਵਰ੍ਹੇ ਔਸਤਨ 20 ਕਿਲੋਮੀਟਰ ਦੇ ਆਸਪਾਸ ਹੀ ਰੇਲ ਲਾਈਨਾਂ ਵਿਛਾਈਆਂ ਜਾਂਦੀਆਂ ਸਨ। ਜਦਕਿ ਸਾਲ 2022-23 ਵਿੱਚ ਯਾਨੀ ਸਿਰਫ਼ ਇੱਕ ਸਾਲ ਵਿੱਚ ਹੀ ਇੱਥੇ 120 ਕਿਲੋਮੀਟਰ ਦੇ ਆਸਪਾਸ ਨਵੀਆਂ ਰੇਲ ਲਾਈਨਾਂ ਵਿਛਾਈਆਂ ਗਈਆਂ ਹਨ।

 

2014 ਦੇ ਪਹਿਲਾਂ 10 ਵਰ੍ਹਿਆਂ ਵਿੱਚ ਇੱਥੇ ਓਡੀਸ਼ਾ ਵਿੱਚ 20 ਕਿਲੋਮੀਟਰ ਤੋਂ ਵੀ ਘੱਟ ਲਾਈਨਾਂ ਦਾ ਦੋਹਰੀਕਰਣ ਹੁੰਦਾ ਸੀ। ਪਿਛਲੇ ਸਾਲ ਇਹ ਅੰਕੜਾ ਵੀ ਵਧ ਕੇ 300 ਕਿਲੋਮੀਟਰ ਦੇ ਆਸਪਾਸ ਪਹੁੰਚ ਗਿਆ ਹੈ। ਓਡੀਸ਼ਾ ਦੇ ਲੋਕ ਜਾਣਦੇ ਹਨ ਕਿ ਕਰੀਬ 300 ਕਿਲੋਮੀਟਰ ਲੰਬੀ ਖੋਰਧਾ-ਬੋਲਾਂਗੀਰ ਪਰਿਯੋਜਨਾ ਕਿਤਨੇ ਵਰ੍ਹਿਆਂ ਤੋਂ ਲਟਕੀ ਹੋਈ ਸੀ। ਅੱਜ ਇਸ ਪਰਿਯੋਜਨਾ ‘ਤੇ ਵੀ ਬਹੁਤ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਹਰਿਦਾਸਪੁਰ-ਪਾਰਾਦੀਪ ਨਵੀਂ ਰੇਲਵੇ ਲਾਈਨ ਹੋਵੇ, ਟਿਟਲਾਗੜ੍ਹ-ਰਾਏਪੁਰ ਲਾਈਨ ਦਾ ਦੋਹਰੀਕਰਣ ਅਤੇ ਬਿਜਲੀਕਰਣ ਹੋਵੇ, ਜਿਨ੍ਹਾਂ ਕੰਮਾਂ ਦਾ ਇੰਤਜ਼ਾਰ ਓਡੀਸ਼ਾ ਦੇ ਲੋਕਾਂ ਨੂੰ ਵਰ੍ਹਿਆਂ ਤੋਂ ਸੀ, ਉਹ ਹੁਣ ਪੂਰੇ ਹੋ ਰਹੇ ਹਨ।

 

ਅੱਜ ਓਡੀਸ਼ਾ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਹੈ, ਜਿੱਥੇ ਸ਼ਤ-ਪ੍ਰਤੀਸ਼ਤ ਰੇਲ ਨੈੱਟਵਰਕ ਦਾ electrification ਹੋ ਚੁੱਕਿਆ ਹੈ। ਪੱਛਮ ਬੰਗਾਲ ਵਿੱਚ ਵੀ ਸ਼ਤ-ਪ੍ਰਤੀਸ਼ਤ ਇਲੈਕਟ੍ਰੀਫਿਕੇਸ਼ਨ ਦੇ ਲਈ ਤੇਜ਼ੀ ਨਾਲ ਕੰਮ ਚਲ ਵੀ ਰਿਹਾ ਹੈ। ਇਸ ਨਾਲ ਟ੍ਰੇਨਾਂ ਦੀ ਰਫ਼ਤਾਰ ਵਧੀ ਹੈ, ਅਤੇ ਮਾਲ-ਗੱਡੀਆਂ ਦੇ ਸਮੇਂ ਦੀ ਵੀ ਬੱਚਤ ਹੋਈ ਹੈ। ਓਡੀਸ਼ਾ ਜਿਹਾ ਰਾਜ ਜੋ ਖਣਿਜ ਸੰਪਦਾ ਦਾ ਇਤਨਾ ਬੜਾ ਭੰਡਾਰ ਹੈ, ਕੇਂਦਰ ਹੈ, ਉਸ ਨੂੰ ਰੇਲਵੇ ਦੇ electrification ਨਾਲ ਹੋਰ ਜ਼ਿਆਦਾ ਫਾਇਦਾ ਮਿਲੇਗਾ। ਇਸ ਨਾਲ ਉਦਯੋਗਿਕ ਵਿਕਾਸ ਨੂੰ ਗਤੀ ਦੇ ਨਾਲ ਹੀ ਡੀਜ਼ਲ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਵੀ ਮੁਕਤੀ ਮਿਲੇਗੀ।

 

ਸਾਥੀਓ,

ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦਾ ਇੱਕ ਹੋਰ ਪੱਖ ਹੈ, ਜਿਸ ਦੀ ਉਤਨੀ ਜ਼ਿਆਦਾ ਚਰਚਾ ਨਹੀਂ ਹੁੰਦੀ। ਇਨਫ੍ਰਾਸਟ੍ਰਕਚਰ ਨਾਲ ਲੋਕਾਂ ਦਾ ਸਿਰਫ਼ ਜੀਵਨ ਹੀ ਅਸਾਨ ਨਹੀਂ ਹੁੰਦਾ, ਬਲਕਿ ਇਹ ਸਮਾਜ ਨੂੰ ਵੀ ਸਸ਼ਕਤ ਕਰਦਾ ਹੈ। ਜਿੱਥੇ ਇਨਫ੍ਰਾਸਟ੍ਰਕਚਰ ਦਾ ਅਭਾਅ ਹੁੰਦਾ (ਕਮੀ ਹੁੰਦੀ) ਹੈ, ਉੱਥੇ ਲੋਕਾਂ ਦਾ ਵਿਕਾਸ ਵੀ ਪਿਛੜ ਜਾਂਦਾ ਹੈ। ਜਿੱਥੇ ਇਨਫ੍ਰਾਸਟ੍ਰਕਚਰ ਦਾ ਵਿਕਾਸ ਹੁੰਦਾ ਹੈ, ਉੱਥੇ ਲੋਕਾਂ ਦਾ ਵਿਕਾਸ ਵੀ ਤੇਜ਼ੀ ਨਾਲ ਹੁੰਦਾ ਹੈ।

 

ਤੁਸੀਂ ਵੀ ਜਾਣਦੇ ਹੋ ਕਿ ਪੀਐੱਮ ਸੌਭਾਗਯ ਯੋਜਨਾ ਦੇ ਤਹਿਤ ਭਾਰਤ ਸਰਕਾਰ ਨੇ ਢਾਈ ਕਰੋੜ ਤੋਂ ਜ਼ਿਆਦਾ ਘਰਾਂ ਨੂੰ ਮੁਫ਼ਤ ਬਿਜਲੀ ਕਨੈਕਸ਼ਨ ਦਿੱਤਾ ਹੈ। ਇਸ ਵਿੱਚ ਓਡੀਸ਼ਾ ਦੇ ਕਰੀਬ 25 ਲੱਖ ਅਤੇ ਬੰਗਾਲ ਦੇ ਸਵਾ ਸੱਤ ਲੱਖ ਘਰ ਵੀ ਸ਼ਾਮਲ ਹਨ। ਹੁਣ ਤੁਸੀਂ ਸੋਚੋ, ਅਗਰ ਇਹ ਇੱਕ ਯੋਜਨਾ ਨਾ ਸ਼ੁਰੂ ਹੋਈ ਹੁੰਦੀ, ਤਾਂ ਕੀ ਹੁੰਦਾ? 21ਵੀਂ ਸਦੀ ਵਿੱਚ ਅੱਜ ਵੀ ਢਾਈ ਕਰੋੜ ਘਰਾਂ ਦੇ ਬੱਚੇ ਅੰਧੇਰੇ (ਹਨੇਰੇ) ਵਿੱਚ ਪੜ੍ਹਨ ਦੇ ਲਈ, ਅੰਧੇਰੇ (ਹਨੇਰੇ) ਵਿੱਚ ਜੀਣ ਦੇ ਲਈ ਮਜਬੂਰ ਰਹਿੰਦੇ। ਉਹ ਪਰਿਵਾਰ modern connectivity ਅਤੇ ਉਨ੍ਹਾਂ ਸਾਰੀਆਂ ਸੁਵਿਧਾਵਾਂ ਤੋਂ ਕਟੇ ਰਹਿੰਦੇ, ਜੋ ਬਿਜਲੀ ਆਉਣ ‘ਤੇ ਮਿਲਦੀਆਂ ਹਨ। 

|

ਸਾਥੀਓ,

 ਅੱਜ ਅਸੀਂ ਏਅਰਪੋਰਟਸ ਦੀ ਸੰਖਿਆ 75 ਤੋਂ ਵਧ ਕੇ ਕਰੀਬ 150 ਹੋ ਜਾਣ ਦੀ ਬਾਤ ਕਰਦੇ ਹਾਂ। ਇਹ ਭਾਰਤ ਦੀ ਇੱਕ ਬੜੀ ਉਪਲਬਧੀ ਹੈ, ਲੇਕਿਨ ਇਸ ਦੇ ਪਿੱਛੇ ਜੋ ਸੋਚ ਹੈ ਉਹ ਇਸ ਨੂੰ ਹੋਰ ਬੜਾ ਬਣਾ ਦਿੰਦੀ ਹੈ। ਅੱਜ ਉਹ ਵਿਅਕਤੀ ਵੀ ਹਵਾਈ ਜਹਾਜ਼ ਵਿੱਚ ਯਾਤਰਾ ਕਰ ਸਕਦਾ ਹੈ, ਜਿਸ ਦੇ ਲਈ ਇਹ ਕਦੇ ਜੀਵਨ ਦਾ ਸਭ ਤੋਂ ਬੜਾ ਸੁਪਨਾ ਸੀ। ਤੁਸੀਂ ਸੋਸ਼ਲ ਮੀਡੀਆ ‘ਤੇ ਐਸੀਆਂ ਕਿਤਨੀਆਂ ਹੀ ਤਸਵੀਰਾਂ ਦੇਖੀਆਂ ਹੋਣਗੀਆਂ, ਜਿਨ੍ਹਾਂ ਵਿੱਚ ਦੇਸ਼ ਦੇ ਸਾਧਾਰਣ ਨਾਗਰਿਕ ਏਅਰਪੋਰਟ ਦੇ ਆਪਣੇ ਅਨੁਭਵ ਸਾਂਝਾ ਕਰ ਰਹੇ ਹਨ। ਜਦੋਂ ਉਨ੍ਹਾਂ ਦੇ ਬੇਟੇ ਜਾਂ ਬੇਟੀ ਉਨ੍ਹਾਂ ਨੂੰ ਪਹਿਲੀ ਵਾਰ ਹਵਾਈ ਜਹਾਜ਼ ਦੀ ਯਾਤਰਾ ਕਰਵਾਉਂਦੇ ਹਨ, ਉਸ ਖੁਸ਼ੀ ਦੀ ਕੋਈ ਤੁਲਨਾ ਨਹੀਂ ਹੋ ਸਕਦੀ।

 

ਸਾਥੀਓ,

ਇਨਫ੍ਰਾਸਟ੍ਰਕਚਰ ਨਾਲ ਜੁੜੀਆਂ ਭਾਰਤ ਦੀਆਂ ਇਹ ਉਪਲਬਧੀਆਂ ਵੀ ਅੱਜ ਅਧਿਐਨ (ਸਟਡੀ) ਦਾ ਵਿਸ਼ਾ ਹਨ। ਜਦੋਂ ਅਸੀਂ ਇਨਫ੍ਰਾਸਟ੍ਰਕਚਰ ਨਿਰਮਾਣ ਦੇ ਲਈ 10 ਲੱਖ ਕਰੋੜ ਰੁਪਏ ਤੈਅ ਕਰਦੇ ਹਾਂ, ਇਸ ਨਾਲ ਲੱਖਾਂ ਰੋਜ਼ਗਾਰ ਵੀ ਬਣਦੇ ਹਨ। ਜਦੋਂ ਅਸੀਂ ਕਿਸੇ ਖੇਤਰ ਨੂੰ ਰੇਲ ਅਤੇ ਹਾਈਵੇਅ ਜਿਹੀ ਕਨੈਕਟੀਵਿਟੀ ਨਾਲ ਜੋੜਦੇ ਹਾਂ, ਤਾਂ ਇਸ ਦਾ ਅਸਰ ਸਿਰਫ਼ ਯਾਤਰਾ ਦੀ ਸੁਵਿਧਾ ਤੱਕ ਸੀਮਿਤ ਨਹੀਂ ਰਹਿੰਦਾ। ਇਹ ਕਿਸਾਨਾਂ ਅਤੇ ਉੱਦਮੀਆਂ ਨੂੰ ਨਵੇਂ ਬਜ਼ਾਰ ਨਾਲ ਜੋੜਦਾ ਹੈ, ਇਹ ਟੂਰਿਸਟਾਂ ਨੂੰ ਟੂਰਿਸਟ ਪਲੇਸ ਨਾਲ ਜੋੜਦਾ ਹੈ। ਇਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਸੰਦ ਦੇ ਕਾਲਜ ਨਾਲ ਜੋੜਦਾ ਹੈ। ਇਸੇ ਸੋਚ ਦੇ ਨਾਲ ਅੱਜ ਭਾਰਤ ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਰਿਕਾਰਡ ਨਿਵੇਸ਼ ਕਰ ਰਿਹਾ ਹੈ।

 

ਸਾਥੀਓ,

ਅੱਜ ਦੇਸ਼ ਜਨ ਸੇਵਾ ਹੀ ਪ੍ਰਭੂ ਸੇਵਾ ਦੀ ਸਾਂਸਕ੍ਰਿਤਿਕ ਸੋਚ (ਸੱਭਿਆਚਾਰਕ ਸੋਚ) ਨਾਲ ਅੱਗੇ ਵਧ ਰਿਹਾ ਹੈ। ਸਾਡੀ ਅਧਿਆਤਮਿਕ ਵਿਵਸਥਾ ਨੇ ਸਦੀਆਂ ਤੋਂ ਇਸ ਵਿਚਾਰ ਨੂੰ ਪੋਸ਼ਿਤ ਕੀਤਾ ਹੈ। ਪੁਰੀ ਜਿਹੇ ਤੀਰਥ, ਜਗਨਨਾਥ ਮੰਦਿਰ ਜਿਹੇ ਪਵਿੱਤਰ ਸਥਾਨ ਇਸ ਦੇ ਕੇਂਦਰ ਰਹੇ ਹਨ। ਭਗਵਾਨ ਜਗਨਨਾਥ ਦੇ ਮਹਾਪ੍ਰਸਾਦ ਤੋਂ ਸਦੀਆਂ ਤੋਂ ਕਿਤਨੇ ਹੀ ਗ਼ਰੀਬਾਂ ਨੂੰ ਭੋਜਨ ਮਿਲਦਾ ਆ ਰਿਹਾ ਹੈ।

 

ਇਸੇ ਭਾਵਨਾ ਦੇ ਨਾਲ ਅੱਜ ਦੇਸ਼ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਚਲਾ ਰਿਹਾ ਹੈ, 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇ ਰਿਹਾ ਹੈ। ਅੱਜ ਕਿਸੇ ਗ਼ਰੀਬ ਨੂੰ ਇਲਾਜ ਦੀ ਜ਼ਰੂਰਤ ਹੁੰਦੀ ਹੈ, ਤਾਂ ਆਯੁਸ਼ਮਾਨ ਕਾਰਡ ਦੇ ਜ਼ਰੀਏ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਉਸ ਨੂੰ ਮਿਲਦਾ ਹੈ। ਕਰੋੜਾਂ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੱਕੇ ਮਕਾਨ ਮਿਲੇ ਹਨ। ਘਰ ਵਿੱਚ ਉੱਜਵਲਾ ਦਾ ਗੈਸ ਸਿਲੰਡਰ ਹੋਵੇ ਜਾਂ ਜਲ ਜੀਵਨ ਮਿਸ਼ਨ ਦੇ ਤਹਿਤ ਪਾਣੀ ਦੀ ਸਪਲਾਈ ਹੋਵੇ, ਅੱਜ ਗ਼ਰੀਬ ਨੂੰ ਵੀ ਉਹ ਸਭ ਮੌਲਿਕ ਸੁਵਿਧਾਵਾਂ ਮਿਲ ਰਹੀਆਂ ਹਨ, ਜਿਨ੍ਹਾਂ ਦੇ ਲਈ ਉਸ ਨੂੰ ਪਹਿਲਾਂ ਵਰ੍ਹਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ।

 

ਸਾਥੀਓ,

ਭਾਰਤ ਦੇ ਤੇਜ਼ ਵਿਕਾਸ ਦੇ ਲਈ, ਭਾਰਤ ਦੇ ਰਾਜਾਂ ਦਾ ਸੰਤੁਲਿਤ ਵਿਕਾਸ ਵੀ ਉਤਨਾ ਹੀ ਜ਼ਰੂਰੀ ਹੈ। ਅੱਜ ਦੇਸ਼ ਦਾ ਪ੍ਰਯਾਸ ਹੈ ਕਿ ਕੋਈ ਵੀ ਰਾਜ ਸੰਸਾਧਨਾਂ ਦੇ ਅਭਾਵ (ਦੀ ਕਮੀ) ਦੇ ਕਾਰਨ ਵਿਕਾਸ ਦੀ ਦੌੜ ਵਿੱਚ ਪਿਛੜਣਾ ਨਹੀਂ ਚਾਹੀਦਾ ਹੈ। ਇਸ ਲਈ 15ਵੇਂ ਵਿੱਤ ਆਯੋਗ (ਵਿੱਤ ਕਮਿਸ਼ਨ) ਵਿੱਚ ਓਡੀਸ਼ਾ ਅਤੇ ਬੰਗਾਲ ਜਿਹੇ ਰਾਜਾਂ ਦੇ ਲਈ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਬਜਟ ਦੀ ਸਿਫਾਰਿਸ਼ ਕੀਤੀ ਗਈ। ਓਡੀਸ਼ਾ ਜਿਹੇ ਰਾਜ ਨੂੰ ਤਾਂ ਇਤਨੀ ਵਿਸ਼ਾਲ ਕੁਦਰਤੀ ਸੰਪਦਾ ਦਾ ਵੀ ਅਸ਼ੀਰਵਾਦ ਮਿਲਿਆ ਹੋਇਆ ਹੈ। ਲੇਕਿਨ, ਪਹਿਲਾਂ ਗਲਤ ਨੀਤੀਆਂ ਦੇ ਕਾਰਨ ਰਾਜਾਂ ਨੂੰ ਆਪਣੇ ਹੀ ਸੰਸਾਧਨਾਂ ਤੋਂ ਵੰਚਿਤ ਰਹਿਣਾ ਪੈਂਦਾ ਸੀ।

 

ਅਸੀਂ ਖਣਿਜ ਸੰਪਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਖਨਨ ਨੀਤੀ ਵਿੱਚ ਸੁਧਾਰ ਕੀਤਾ। ਇਸ ਨਾਲ ਅੱਜ ਖਣਿਜ ਸੰਪਦਾ ਵਾਲੇ ਸਾਰੇ ਰਾਜਾਂ ਦੇ ਰਾਜਸਵ ਵਿੱਚ ਕਾਫੀ ਵਾਧਾ ਹੋਇਆ ਹੈ। GST ਆਉਣ ਦੇ ਬਾਅਦ ਟੈਕਸ ਤੋਂ ਹੋਣ ਵਾਲੀ ਆਮਦਨ ਵੀ ਕਾਫੀ ਵਧ ਗਈ ਹੈ। ਇਹ ਸੰਸਾਧਨ ਅੱਜ ਰਾਜ ਦੇ ਵਿਕਾਸ ਦੇ ਲਈ ਕੰਮ ਆ ਰਹੇ ਹਨ, ਪਿੰਡ ਗ਼ਰੀਬ ਦੀ ਸੇਵਾ ਵਿੱਚ ਕੰਮ ਆ ਰਹੇ ਹਨ। ਓਡੀਸ਼ਾ, ਕੁਦਰਤੀ ਆਪਦਾਵਾਂ ਦਾ ਸਫ਼ਲਤਾ ਤੋਂ ਮੁਕਾਬਲਾ ਕਰ ਸਕੇ, ਇਸ ‘ਤੇ ਵੀ ਕੇਂਦਰ ਸਰਕਾਰ ਦਾ ਪੂਰਾ ਧਿਆਨ ਹੈ। ਸਾਡੀ ਸਰਕਾਰ ਨੇ ਓਡੀਸ਼ਾ ਨੂੰ ਆਪਦਾ ਪ੍ਰਬੰਧਨ ਅਤੇ NDRF ਦੇ ਲਈ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਦਿੱਤੀ ਹੈ। ਇਸ ਨਾਲ ਸਾਈਕਲੋਨ ਦੇ ਦੌਰਾਨ ਜਨ ਅਤੇ ਧਨ ਦੋਨਾਂ ਦੀ ਸੁਰੱਖਿਆ ਵਿੱਚ ਮਦਦ ਮਿਲੀ ਹੈ।

 

ਸਾਥੀਓ,

ਮੈਨੂੰ ਵਿਸ਼ਵਾਸ ਹੈ ਆਉਣ ਵਾਲੇ ਸਮੇਂ ਵਿੱਚ ਓਡੀਸ਼ਾ, ਬੰਗਾਲ ਅਤੇ ਪੂਰੇ ਦੇਸ਼ ਦੇ ਵਿਕਾਸ ਦੀ ਇਹ ਗਤੀ ਹੋਰ ਵਧੇਗੀ। ਭਗਵਾਨ ਜਗਨਨਾਥ, ਮਾਂ ਕਾਲੀ ਉਨ੍ਹਾਂ ਦੀ ਹੀ ਕ੍ਰਿਪਾ ਨਾਲ ਅਸੀਂ ਨਵੇਂ ਅਤੇ ਵਿਕਸਿਤ ਭਾਰਤ ਦੇ ਲਕਸ਼ ਤੱਕ ਜ਼ਰੂਰ ਪਹੁੰਚਾਂਗੇ। ਇਸੇ ਕਾਮਨਾ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ! ਫਿਰ ਇੱਕ ਵਾਰ ਸਭ ਨੂੰ ਜੈ ਜਗਨਨਾਥ!

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Most NE districts now ‘front runners’ in development goals: Niti report

Media Coverage

Most NE districts now ‘front runners’ in development goals: Niti report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਜੁਲਾਈ 2025
July 08, 2025

Appreciation from Citizens Celebrating PM Modi's Vision of Elevating India's Global Standing Through Culture and Commerce