Lays foundation stone of 50 bedded ‘critical care blocks’ in 9 districts of Chattisgarh
Distributes 1 lakh Sickle Cell Counseling Cards
“Today, every state and every area of the country is getting equal priority in development”
“Entire world is not only witnessing but also heaping praise on the fast pace of modern development and the Indian model of social welfare”
“Chhattisgarh is a powerhouse of development of the country”
“Government’s resolve to protect the forests and land while also opening new avenues of prosperity through forest wealth”
“We need to move forward with the resolve of ‘Sabka Saath, Sabka Vikas’”

ਛੱਤੀਗੜ੍ਹ ਦੇ ਡਿਪਟੀ ਸੀਐੱਮ ਸ਼੍ਰੀਮਾਨ ਟੀ. ਐੱਸ, ਸਿੰਹਦੇਵ ਜੀ, ਕੇਂਦਰੀ ਮੰਤਰੀ ਮੰਡਲ ਦੀ ਮੇਰੀ ਸਹਿਯੋਗੀ ਭੈਣ ਰੇਣੁਕਾ ਸਿੰਘ ਜੀ, ਸਾਂਸਦ ਮਹੋਦਯਾ, ਵਿਧਾਇਕਗਣ ਅਤੇ ਛੱਤੀਸਗੜ੍ਹ ਦੇ ਮੇਰੇ ਪਿਆਰੇ ਪਰਿਵਾਰਜਨੋਂ!

 

ਅੱਜ ਛੱਤੀਸਗੜ੍ਹ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਬੜਾ ਕਦਮ ਉਠਾ ਰਿਹਾ ਹੈ। ਅੱਜ ਛੱਤੀਸਗੜ੍ਹ ਨੂੰ 6400 ਕਰੋੜ ਰੁਪਏ ਤੋਂ ਅਧਿਕ ਦੀਆਂ ਰੇਲ ਪਰਿਯੋਜਨਾਵਾਂ ਦਾ ਉਪਹਾਰ ਮਿਲ ਰਿਹਾ ਹੈ। ਛੱਤੀਸਗੜ੍ਹ ਦੀ ਸਮਰੱਥਾ) ਊਰਜਾ ਉਤਪਾਦਨ ਵਿੱਚ ਵਧਾਉਣ ਦੇ ਲਈ, ਸਿਹਤ ਦੇ ਖੇਤਰ ਵਿੱਚ ਹੋਰ ਸੁਧਾਰ ਦੇ ਲਈ ਅੱਜ ਅਨੇਕ ਨਵੀਆਂ ਯੋਜਨਾਵਾਂ ਦਾ ਸ਼ੁਭ-ਅਰੰਭ ਹੋਇਆ ਹੈ। ਅੱਜ ਇੱਥੇ ਸਿੱਕਲ ਸੈੱਲ ਕੌਂਸਲਿੰਗ ਕਾਰਡਸ ਭੀ ਵੰਡੇ ਗਏ ਹਨ।

 

 

 

ਸਾਥੀਓ,

ਆਧੁਨਿਕ ਵਿਕਾਸ ਦੀ ਤੇਜ਼ ਰਫ਼ਤਾਰ ਦੇ ਨਾਲ ਹੀ ਗ਼ਰੀਬ ਕਲਿਆਣ ਦਾ ਭੀ ਤੇਜ਼ ਰਫ਼ਤਾਰ ਦਾ ਭਾਰਤੀ ਮਾਡਲ ਅੱਜ ਪੂਰੀ ਦੂਨੀਆ ਦੇਖ ਰਹੀ ਹੈ, ਉਸ ਦੀ ਸਰਾਹਨਾ ਕਰ ਰਹੀ ਹੈ। ਆਪ ਸਭ ਨੇ ਦੇਖਿਆ ਹੈ, ਕੁਝ ਦਿਨ ਪਹਿਲਾਂ G-20 ਸੰਮੇਲਨ ਦੇ ਦੌਰਾਨ ਬੜੇ-ਬੜੇ ਦੇਸ਼ਾਂ ਦੇ ਰਾਸ਼ਟਰ-ਅਧਿਅਕਸ਼(ਰਾਸ਼ਟਰ-ਮੁਖੀ) ਦਿੱਲੀ ਆਏ ਸਨ। ਇਹ ਸਭ ਭਾਰਤ ਦੇ ਵਿਕਾਸ ਅਤੇ ਗ਼ਰੀਬ ਕਲਿਆਣ ਦੇ ਪ੍ਰਯਾਸਾਂ ਤੋਂ ਪ੍ਰਭਾਵਿਤ ਹੋ ਕੇ ਗਏ ਹਨ। ਅੱਜ ਦੁਨੀਆ ਦੀਆਂ ਬੜੀਆਂ-ਬੜੀਆਂ ਸੰਸਥਾਵਾਂ ਭਾਰਤ ਦੀ ਸਫ਼ਲਤਾ ਤੋਂ ਸਿੱਖਣ ਦੀ ਬਾਤ ਕਰ ਰਹੀਆਂ ਹਨ। ਐਸਾ ਇਸ ਲਈ, ਕਿਉਂਕਿ ਅੱਜ ਵਿਕਾਸ ਵਿੱਚ ਦੇਸ਼ ਦੇ ਹਰ ਰਾਜ ਨੂੰ, ਹਰ ਇਲਾਕੇ ਨੂੰ ਬਰਾਬਰ ਪ੍ਰਾਥਮਿਕਤਾ ਮਿਲ ਰਹੀ ਹੈ। ਅਤੇ ਜਿਹਾ ਉਪ ਮੁੱਖ ਮੰਤਰੀ ਜੀ ਨੇ ਕਿਹਾ ਸਾਨੂੰ ਮਿਲ ਕੇ ਦੇਸ਼ ਨੂੰ ਅੱਗੇ ਵਧਾਉਣਾ ਹੈ। ਛੱਤੀਸਗੜ੍ਹ ਅਤੇ ਰਾਏਗੜ੍ਹ ਦਾ ਇਹ ਇਲਾਕਾ ਭੀ ਇਸ ਦਾ ਗਵਾਹ ਹੈ। ਮੈਂ ਆਪ ਸਭ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

 

 

ਮੇਰੇ ਪਰਿਵਾਰਜਨੋਂ,

ਛੱਤੀਸਗੜ੍ਹ ਸਾਡੇ ਲਈ ਦੇਸ਼ ਦੇ ਵਿਕਾਸ ਦੇ ਪਾਵਰ ਹਾਊਸ ਦੀ ਤਰ੍ਹਾਂ ਹੈ। ਅਤੇ ਦੇਸ਼ ਨੂੰ ਭੀ ਅੱਗੇ ਵਧਣ ਦੀ ਊਰਜਾ ਤਦੇ ਮਿਲੇਗੀ, ਜਦੋਂ ਉਸ ਦੇ ਪਾਵਰ ਹਾਊਸ ਆਪਣੀ ਪੂਰੀ ਤਾਕਤ ਨਾਲ ਕੰਮ ਕਰਨਗੇ। ਇਸੇ ਸੋਚ ਦੇ ਨਾਲ ਬੀਤੇ 9 ਵਰ੍ਹਿਆਂ ਵਿੱਚ ਅਸੀਂ ਛੱਤੀਸਗੜ੍ਹ ਦੇ ਬਹੁਮੁਖੀ ਵਿਕਾਸ ਦੇ ਲਈ ਨਿਰੰਤਰ ਕੰਮ ਕੀਤਾ ਹੈ। ਉਸ ਵਿਜ਼ਨ ਦਾ, ਉਨ੍ਹਾਂ ਨੀਤੀਆਂ ਦਾ ਪਰਿਣਾਮ ਅੱਜ ਸਾਨੂੰ ਇੱਥੇ ਦਿਖ ਰਿਹਾ ਹੈ। ਅੱਜ ਛੱਤੀਸਗੜ੍ਹ ਵਿੱਚ ਕੇਂਦਰ ਸਰਕਾਰ ਦੁਆਰਾ ਹਰ ਖੇਤਰ ਵਿੱਚ ਬੜੀਆਂ ਯੋਜਨਾਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ, ਨਵੀਆਂ-ਨਵੀਆਂ ਪਰਿਯੋਜਨਾਵਾਂ ਦੀ ਨੀਂਹ ਰੱਖੀ ਜਾ ਰਹੀ ਹੈ। ਤੁਹਾਨੂੰ ਯਾਦ ਹੋਵੇਗਾ, ਹੁਣੇ ਜੁਲਾਈ ਦੇ ਮਹੀਨੇ ਵਿੱਚ ਹੀ ਮੈਂ ਵਿਕਾਸ ਪਰਿਯੋਜਨਾਵਾਂ ਦੇ ਲਈ ਰਾਏਪੁਰ ਆਇਆ ਸਾਂ। ਤਦ ਮੈਨੂੰ ਵਿਸ਼ਾਖਾਪੱਟਨਮ ਤੋਂ ਰਾਏਪੁਰ ਇਕਨੌਮਿਕ ਕੌਰੀਡੋਰ, ਅਤੇ ਰਾਏਪੁਰ ਤੋਂ ਧਨਬਾਦ ਇਕਨੌਮਿਕ ਕੌਰੀਡੋਰ ਜਿਹੀਆਂ ਪਰਿਯੋਜਨਾਵਾਂ ਦੇ ਨੀਂਹ ਪੱਥਰ ਰੱਖਣ ਦਾ ਸੁਭਾਗ ਮਿਲਿਆ ਸੀ। ਕਈ ਅਹਿਮ ਨੈਸ਼ਨਲ ਹਾਈਵੇਜ਼ ਦਾ ਉਪਹਾਰ ਭੀ ਤੁਹਾਡੇ ਰਾਜ ਨੂੰ ਮਿਲਿਆ ਸੀ। ਅਤੇ ਹੁਣ ਅੱਜ, ਛੱਤੀਸਗੜ੍ਹ ਦੇ ਰੇਲ ਨੈੱਟਵਰਕ ਦੇ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ। ਇਸ ਰੇਲ ਨੈੱਟਵਰਕ ਨਾਲ ਬਿਲਾਸਪੁਰ-ਮੁੰਬਈ ਰੇਲ ਲਾਈਨ ਦੇ ਝਾਰਸਗੁੜਾ ਬਿਲਾਸਪੁਰ ਸੈਕਸ਼ਨ ਦੀ ਵਿਅਸਤਤਾ ਘੱਟ ਹੋਵੇਗੀ। ਇਸੇ ਤਰ੍ਹਾਂ ਜੋ ਹੋਰ ਰੇਲ ਲਾਈਨਾਂ ਸ਼ੁਰੂ ਹੋ ਰਹੀਆਂ ਹਨ, ਰੇਲ ਕੌਰੀਡੋਰ ਬਣ ਰਹੇ ਹਨ, ਉਹ ਛੱਤੀਸਗੜ੍ਹ ਦੇ ਉਦਯੋਗਿਕ ਵਿਕਾਸ ਨੂੰ ਨਵੀਆਂ ਉਚਾਈਆਂ ਦੇਣਗੇ। ਜਦੋਂ ਇਨ੍ਹਾਂ ਰੂਟਸ ‘ਤੇ ਕੰਮ ਪੂਰਾ ਹੋਵੇਗਾ ਤਾਂ ਇਸ ਨਾਲ ਛੱਤੀਸਗੜ੍ਹ ਦੇ ਲੋਕਾਂ ਨੂੰ ਤਾਂ ਸੁਵਿਧਾ ਹੋਵੇਗੀ ਹੀ, ਨਾਲ ਹੀ ਇੱਥੇ ਰੋਜ਼ਗਾਰ ਅਤੇ ਆਮਦਨੀ ਦੇ ਨਵੇਂ-ਨਵੇਂ ਅਵਸਰ ਭੀ ਪੈਦਾ ਹੋਣਗੇ।

 

 

ਸਾਥੀਓ,

ਕੇਂਦਰ ਸਰਕਾਰ ਦੇ ਅੱਜ ਦੇ ਪ੍ਰਯਾਸਾਂ ਨਾਲ, ਦੇਸ਼ ਦੇ ਪਾਵਰ ਹਾਊਸ ਦੇ ਰੂਪ ਵਿੱਚ ਛੱਤੀਸਗੜ੍ਹ ਦੀ ਤਾਕਤ ਭੀ ਕਈ ਗੁਣਾ ਵਧਦੀ ਜਾ ਰਹੀ ਹੈ। ਕੋਲਫੀਲਡਸ ਤੋਂ ਪਾਵਰ ਪਲਾਂਟਸ ਤੱਕ ਕੋਲਾ ਪਹੁੰਚਾਉਣ ਵਿੱਚ ਲਾਗਤ ਭੀ ਘੱਟ ਹੋਵੇਗੀ ਅਤੇ ਸਮਾਂ ਭੀ ਘੱਟ ਲਗੇਗਾ। ਘੱਟ ਕੀਮਤ ‘ਤੇ ਜ਼ਿਆਦਾ ਤੋਂ ਜ਼ਿਆਦਾ ਬਿਜਲੀ ਬਣਾਉਣ ਦੇ ਲਈ ਸਰਕਾਰ ਪਿਟ ਹੈੱਡ Thermal Power Plant ਭੀ ਬਣਾ ਰਹੀ ਹੈ। ਤਲਾਈਪੱਲੀ ਖਦਾਨ ਨੂੰ ਜੋੜਨ ਦੇ ਲਈ 65 ਕਿਲੋਮੀਟਰ ਦੇ Merry Go Round ਪ੍ਰੋਜੈਕਟ ਦਾ ਭੀ ਉਦਘਾਟਨ ਹੋਇਆ ਹੈ। ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਐਸੇ ਪ੍ਰੋਜੈਕਟਸ ਦੀ ਸੰਖਿਆ ਹੋਰ ਵਧੇਗੀ, ਅਤੇ ਇਸ ਦਾ ਲਾਭ ਛੱਤੀਸਗੜ੍ਹ ਜਿਹੇ ਰਾਜਾਂ ਨੂੰ ਸਭ ਤੋਂ ਜ਼ਿਆਦਾ ਮਿਲੇਗਾ।

 

 

 

ਮੇਰੇ ਪਰਿਵਾਰਜਨੋਂ,

ਸਾਨੂੰ ਅੰਮ੍ਰਿਤਕਾਲ ਦੇ ਅਗਲੇ 25 ਵਰ੍ਹਿਆਂ ਵਿੱਚ ਆਪਣੇ ਦੇਸ਼ ਨੂੰ ਵਿਕਸਿਤ ਬਣਾਉਣਾ ਹੈ। ਇਹ ਕੰਮ ਤਦੇ ਪੂਰਾ ਹੋਵੇਗਾ, ਜਦੋਂ ਵਿਕਾਸ ਵਿੱਚ ਹਰ ਇੱਕ ਦੇਸ਼ਵਾਸੀ ਦੀ ਬਰਾਬਰ ਭਾਗੀਦਾਰੀ ਹੋਵੇਗੀ। ਸਾਨੂੰ ਦੇਸ਼ ਦੀ ਊਰਜਾ ਜ਼ਰੂਰਤਾਂ ਨੂੰ ਭੀ ਪੂਰਾ ਕਰਨਾ ਹੈ, ਅਤੇ ਆਪਣੇ ਵਾਤਾਵਰਣ ਦੀ ਭੀ ਚਿੰਤਾ ਕਰਨੀ ਹੈ। ਇਸੇ ਸੋਚ ਦੇ ਨਾਲ ਸੂਰਜਪੁਰ ਜ਼ਿਲ੍ਹੇ ਵਿੱਚ ਬੰਦ ਪਈ ਕੋਲਾ ਖਦਾਨ ਨੂੰ Eco-Tourism ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਕੋਰਵਾ ਖੇਤਰ ਵਿੱਚ ਭੀ ਇਸੇ ਤਰਾਂ ਦੇ Eco-Park ਵਿਕਸਿਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਅੱਜ ਖਦਾਨਾਂ ਤੋਂ ਨਿਕਲੇ ਪਾਣੀ ਨਾਲ ਹਜ਼ਾਰਾਂ ਲੋਕਾਂ ਨੂੰ ਸਿੰਚਾਈ ਅਤੇ ਪੇਅਜਲ ਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ। ਇਨ੍ਹਾਂ ਸਾਰੇ ਪ੍ਰਯਾਸਾਂ ਦਾ ਸਿੱਧਾ ਲਾਭ ਇਸ ਖੇਤਰ ਦੇ ਜਨਜਾਤੀ ਸਮਾਜ ਦੇ ਲੋਕਾਂ ਨੂੰ ਹੋਵੇਗਾ।

 

 

 

ਸਾਥੀਓ,

ਸਾਡਾ ਸੰਕਲਪ ਹੈ ਕਿ ਅਸੀਂ ਜੰਗਲ-ਜ਼ਮੀਨ ਦੀ ਹਿਫਾਜ਼ਤ ਭੀ ਕਰਾਂਗੇ, ਅਤੇ ਵਣ ਸੰਪਦਾ ਨਾਲ ਖੁਸ਼ਹਾਲੀ ਦੇ ਨਵੇਂ ਰਸਤੇ ਭੀ ਖੋਲ੍ਹਾਂਗੇ। ਅੱਜ ਵਨਧਨ ਵਿਕਾਸ ਯੋਜਨਾ ਦਾ ਲਾਭ ਦੇਸ਼ ਦੇ ਲੱਖਾਂ ਆਦਿਵਾਸੀ ਨੌਜਵਾਨਾਂ ਨੂੰ ਹੋ ਰਿਹਾ ਹੈ। ਇਸ ਸਾਲ ਦੁਨੀਆ ਮਿਲਟ ਈਅਰ ਭੀ ਮਨਾ ਰਹੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, ਆਉਣ ਵਾਲੇ ਵਰ੍ਹਿਆਂ ਵਿੱਚ ਸਾਡੇ ਸ਼੍ਰੀਅੰਨ, ਸਾਡੇ ਮਿਲਟਸ ਕਿਤਨਾ ਬੜਾ ਬਜ਼ਾਰ ਤਿਆਰ ਕਰ ਸਕਦੇ ਹਨ। ਯਾਨੀ, ਅੱਜ ਇੱਕ ਤਰਫ਼ ਦੇਸ਼ ਦੀ ਜਨਜਾਤੀ ਪਰੰਪਰਾ ਨੂੰ ਨਵੀਂ ਪਹਿਚਾਣ ਮਿਲ ਰਹੀ ਹੈ, ਤਾਂ ਦੂਸਰੀ ਤਰਫ਼ ਪ੍ਰਗਤੀ ਦੇ ਨਵੇਂ ਰਸਤੇ ਵੀ ਖੁੱਲ੍ਹ ਰਹੇ ਹਨ।

 

 

 

 ਮੇਰੇ ਪਰਿਵਾਰਜਨੋਂ,

ਅੱਜ ਇੱਥੇ ਸਿਕਲ ਸੈੱਲ ਅਨੀਮੀਆ ਦੇ ਜੋ ਕੌਂਸਲਿੰਗ ਕਾਰਡਸ ਵੰਡੇ ਗਏ ਹਨ, ਉਹ ਵੀ ਵਿਸ਼ੇਸ਼ ਕਰਕੇ ਜਨਜਾਤੀ ਸਮਾਜ ਦੇ ਲਈ ਇੱਕ ਬਹੁਤ ਬੜਾ ਸੇਵਾ ਦਾ ਕੰਮ ਹੈ। ਸਿਕਲ ਸੈੱਲ ਅਨੀਮੀਆ ਤੋਂ ਸਭ ਤੋਂ ਜ਼ਿਆਦਾ ਸਾਡੇ ਆਦਿਵਾਸੀ ਭਾਈ-ਭੈਣ ਹੀ ਪ੍ਰਭਾਵਿਤ ਹੁੰਦੇ ਹਨ। ਅਸੀਂ ਸਭ ਮਿਲ ਕੇ ਸਹੀ ਜਾਣਕਾਰੀ ਦੇ ਨਾਲ ਇਸ ਬਿਮਾਰੀ ਨੂੰ ਨਿਯੰਤ੍ਰਿਤ ਕਰ ਸਕਦੇ ਹਾਂ। ਸਾਨੂੰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਸੰਕਲਪ ਨਾਲ ਅੱਗੇ ਵਧਣਾ ਹੈ। ਮੈਨੂੰ ਵਿਸ਼ਵਾਸ ਹੈ, ਛੱਤੀਸਗੜ੍ਹ ਦੀ ਵਿਕਾਸ ਯਾਤਰਾ ਵਿੱਚ ਭਾਰਤ ਸਰਕਾਰ ਨੇ ਜੋ ਕਦਮ ਉਠਾਏ ਹਨ, ਉਹ ਸਾਰੇ ਕਦਮ ਛੱਤੀਸਗੜ੍ਹ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਲੈ ਜਾਣਗੇ। ਇਸੇ ਸੰਕਲਪ ਦੇ ਨਾਲ, ਆਪ ਸਭ ਦਾ ਮੈਂ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਗਲੇ ਕਾਰਜਕ੍ਰਮ ਵਿੱਚ, ਮੈਂ ਕੁਝ ਬਾਤਾਂ ਵਿਸਤਾਰ ਨਾਲ ਦੱਸਾਂਗਾ। ਅੱਜ ਇਸ ਕਾਰਜਕ੍ਰਮ ਦੇ ਲਈ ਇਤਨਾ ਹੀ। ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PLI schemes attract ₹2 lakh crore investment till September, lift output and jobs across sectors

Media Coverage

PLI schemes attract ₹2 lakh crore investment till September, lift output and jobs across sectors
NM on the go

Nm on the go

Always be the first to hear from the PM. Get the App Now!
...
Prime Minister Pays Tribute to the Martyrs of the 2001 Parliament Attack
December 13, 2025

Prime Minister Shri Narendra Modi today paid solemn tribute to the brave security personnel who sacrificed their lives while defending the Parliament of India during the heinous terrorist attack on 13 December 2001.

The Prime Minister stated that the nation remembers with deep respect those who laid down their lives in the line of duty. He noted that their courage, alertness, and unwavering sense of responsibility in the face of grave danger remain an enduring inspiration for every citizen.

In a post on X, Shri Modi wrote:

“On this day, our nation remembers those who laid down their lives during the heinous attack on our Parliament in 2001. In the face of grave danger, their courage, alertness and unwavering sense of duty were remarkable. India will forever remain grateful for their supreme sacrifice.”