"ਇਹ ਵੈਬੀਨਾਰ ਬਜਟ ਦੌਰਾਨ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਇੱਕ ਉਤਪ੍ਰੇਰਕ ਵਜੋਂ ਕੰਮ ਕਰਦੇ ਹਨ"
“ਸਾਨੂੰ ਟੂਰਿਜ਼ਮ ਵਿੱਚ ਨਵੀਆਂ ਬੁਲੰਦੀਆਂ ਹਾਸਲ ਕਰਨ ਲਈ ਕੁਝ ਵੱਖਰਾ ਸੋਚਣਾ ਹੋਵੇਗਾ ਅਤੇ ਅੱਗੇ ਦੀ ਯੋਜਨਾ ਬਣਾਉਣੀ ਪਵੇਗੀ”
"ਟੂਰਿਜ਼ਮ ਅਮੀਰਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਉੱਚ ਫੈਂਸੀ ਸ਼ਬਦ ਨਹੀਂ ਹੈ"
"ਇਸ ਸਾਲ ਦਾ ਬਜਟ ਟਿਕਾਣਿਆਂ ਦੇ ਸੰਪੂਰਨ ਵਿਕਾਸ 'ਤੇ ਕੇਂਦ੍ਰਿਤ ਹੈ"
"ਸਹੂਲਤਾਂ ਵਿੱਚ ਇਜ਼ਾਫ਼ੇ ਨਾਲ ਕਾਸ਼ੀ ਵਿਸ਼ਵਨਾਥ, ਕੇਦਾਰ ਧਾਮ, ਪਾਵਾਗੜ੍ਹ ਵਿਖੇ ਸ਼ਰਧਾਲੂਆਂ ਦੀ ਆਮਦ ਵਿੱਚ ਕਈ ਗੁਣਾ ਵਾਧਾ ਹੋਇਆ ਹੈ"
"ਹਰ ਟੂਰਿਜ਼ਮ ਡੈਸਟੀਨੇਸ਼ਨ ਆਪਣਾ ਰੈਵੇਨਿਊ ਮਾਡਲ ਵਿਕਸਿਤ ਕਰ ਸਕਦਾ ਹੈ"
"ਸਾਡੇ ਪਿੰਡ ਆਪਣੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ ਸੈਰ ਸਪਾਟੇ ਦੇ ਕੇਂਦਰ ਬਣ ਰਹੇ ਹਨ"
“ਇਸ ਸਾਲ ਜਨਵਰੀ ਵਿੱਚ 8 ਲੱਖ ਵਿਦੇਸ਼ੀ ਸੈਲਾਨੀ ਭਾਰਤ ਆਏ, ਜਦਕਿ ਪਿਛਲੇ ਸਾਲ ਜਨਵਰੀ ਵਿੱਚ ਇਹ ਗਿਣਤੀ ਸਿਰਫ਼ 2 ਲੱਖ ਸੀ”
"ਭਾਰਤ ਦੇ ਪਾਸ ਵਧੇਰੇ ਖਰਚ ਕਰਨ ਵਾਲੇ ਸੈਲਾਨੀਆਂ ਨੂੰ ਪੇਸ਼ਕਸ਼ ਕਰਨ ਲਈ ਵੀ ਬਹੁਤ ਕੁਝ ਹੈ"
"ਦੇਸ਼ ਵਿੱਚ ਟੂਰਿਜ਼ਮ ਵਿੱਚ ਸੰਭਾਵਨਾ ਖੇਤੀਬਾੜੀ, ਰੀਅਲ ਇਸਟੇਟ ਵਿਕਾਸ, ਬੁਨਿਆਦੀ ਢਾਂਚਾ ਅਤੇ ਟੈਕਸਟਾਈਲ ਦੀ ਤਰ੍ਹਾਂ ਹੀ ਹੈ"

ਨਮਸਕਾਰ।

ਇਸ ਵੈਬੀਨਾਰ ਵਿੱਚ ਉਪਸਥਿਤ ਸਾਰੇ ਮਹਾਨੁਭਾਵ ਦਾ ਸੁਆਗਤ ਹੈ। ਅੱਜ ਦਾ ਨਵਾਂ ਭਾਰਤ, ਨਵੇਂ Work-Culture ਦੇ ਨਾਲ ਅੱਗੇ ਵਧ ਰਿਹਾ ਹੈ। ਇਸ ਵਾਰ ਵੀ ਬਜਟ ਦੀ ਖੂਬ ਵਾਹਵਾਹੀ ਹੋਈ ਹੈ, ਦੇਸ਼ ਦੇ ਲੋਕਾਂ ਨੇ ਇਸ ਨੂੰ ਬਹੁਤ ਪਾਜ਼ਿਟਿਵ ਤਰੀਕੇ ਨਾਲ ਲਿਆ ਹੈ। ਅਗਰ ਪੁਰਾਣਾ ਵਰਕ ਕਲਚਰ ਹੁੰਦਾ, ਤਾਂ ਇਸ ਤਰ੍ਹਾਂ ਦੇ ਬਜਟ ਵੈਬੀਨਾਰਸ ਦੇ ਬਾਰੇ ਵਿੱਚ ਕੋਈ ਸੋਚਦਾ ਹੀ ਨਹੀਂ। ਲੇਕਿਨ ਅੱਜ ਸਾਡੀ ਸਰਕਾਰ ਬਜਟ ਦੇ ਪਹਿਲਾਂ ਵੀ ਅਤੇ ਬਜਟ ਦੇ ਬਾਅਦ ਵੀ ਹਰ ਸਟੇਕਹੋਲਡਰ ਦੇ ਨਾਲ ਵਿਸਤਾਰ ਨਾਲ ਚਰਚਾ ਕਰਦੀ ਹੈ, ਉਨ੍ਹਾਂ ਨੂੰ ਨਾਲ ਲੈ ਕੇ ਚਲਣ ਦਾ ਪ੍ਰਯਾਸ ਕਰਦੀ ਹੈ। ਬਜਟ ਦਾ Maximum Outcome ਕਿਵੇਂ ਆਵੇ, ਬਜਟ ਦਾ Implementation ਤੈਅ ਸਮਾਂ ਸੀਮਾ ਦੇ ਅੰਦਰ ਕਿਵੇਂ ਹੋਵੇ, ਜੋ ਲਕਸ਼ ਬਜਟ ਵਿੱਚ ਤੈਅ ਕੀਤੇ ਗਏ ਹਨ, ਉਨ੍ਹਾਂ ਨੂੰ ਪ੍ਰਾਪਤ ਕਰਨ ਵਿੱਚ ਇਹ ਵੈਬੀਨਾਰ ਇੱਕ ਕੈਟੇਲਿਸਟ ਦੀ ਤਰ੍ਹਾਂ ਕੰਮ ਕਰਦਾ ਹੈ। ਤੁਸੀਂ ਵੀ ਜਾਣਦੇ ਹੋ ਕਿ ਮੈਨੂੰ Head of the Government  ਦੇ ਤੌਰ ’ਤੇ ਕੰਮ ਕਰਦੇ ਹੋਏ 20 ਸਾਲ ਤੋਂ ਵੀ ਅਧਿਕ ਸਮੇਂ ਦਾ ਅਨੁਭਵ ਰਿਹਾ ਹੈ। ਇਸ ਅਨੁਭਵ ਦਾ ਇੱਕ ਨਚੋੜ ਇਹ ਵੀ ਹੈ ਕਿ ਜਦੋਂ ਕਿਸੇ ਨੀਤੀਗਤ ਨਿਰਣੇ ਨਾਲ ਸਾਰੇ ਸਟੇਕਹੋਲਡਰਸ ਜੁੜਦੇ ਹਨ ਤਾਂ ਰਿਜਲਟ ਵੀ ਮਨਚਾਹਿਆ ਆਉਂਦਾ ਹੈ, ਸਮਾਂ ਸੀਮਾ ਦੇ ਅੰਦਰ ਆਉਂਦਾ ਹੈ। ਅਸੀਂ ਦੇਖਿਆ ਹੈ ਕਿ ਬੀਤੇ ਕੁਝ ਦਿਨਾਂ ਵਿੱਚ ਜੋ ਵੈਬੀਨਾਰ ਹੋਏ ਉਸ ਵਿੱਚ ਹਜ਼ਾਰਾਂ ਲੋਕ ਸਾਡੇ ਨਾਲ ਜੁੜੇ ਦਿਨ ਭਰ ਸਭ ਲੋਕ ਮਿਲ  ਕੇ ਬਹੁਤ ਹੀ ਗਹਿਨ ਮੰਥਨ ਕਰਦੇ ਰਹੇ ਅਤੇ ਮੈਂ ਕਹਿ ਸਕਦਾ ਹਾਂ ਕਿ ਬਹੁਤ ਹੀ ਮਹੱਤਵਪੂਰਨ ਸੁਝਾਅ ਆਏ ਅਤੇ ਅੱਗੇ ਦੇ ਲਈ ਆਏ। ਜੋ ਬਜਟ ਹੈ ਉਸੇ ’ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਉਸੇ ਵਿੱਚੋਂ ਕਿਵੇਂ ਅੱਗੇ ਵਧਿਆ ਜਾਵੇ ਬਹੁਤ ਉੱਤਮ ਸੁਝਾਅ ਆਏ । ਹੁਣ ਅੱਜ ਅਸੀਂ ਦੇਸ਼ ਦੇ ਟੂਰਿਜ਼ਮ ਸੈਕਟਰ ਦੇ ਕਾਇਆ-ਕਲਪ ਦੇ ਲਈ ਇਹ ਬਜਟ ਵੈਬੀਨਾਰ ਕਰ ਰਹੇ ਹਾਂ।

ਸਾਥੀਓ,

ਭਾਰਤ ਵਿੱਚ ਸਾਨੂੰ ਟੂਰਿਜ਼ਮ ਸੈਕਟਰ ਨੂੰ ਨਵੀਂ ਉਚਾਈ ਦੇਣ ਦੇ ਲਈ Out of The Box ਸੋਚਣਾ ਹੋਵੇਗਾ ਅਤੇ Long Term Planning ਕਰਕੇ ਚਲਣਾ ਹੋਵੇਗਾ। ਜਦੋਂ ਵੀ ਕੋਈ ਟੂਰਿਸਟ ਡੈਸਟੀਨੇਸ਼ਨ ਨੂੰ ਵਿਕਸਿਤ ਕਰਨ ਦੀ ਬਾਤ ਆਉਂਦੀ ਹੈ ਤਾਂ ਕੁਝ ਬਾਤਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ, ਜਿਵੇਂ ਉਸ ਸਥਾਨ ਦਾ Potential ਕੀ ਹੈ?  Ease of Travel ਲਈ ਉੱਥੋਂ ਦੀ Infrastructural Need ਕੀ ਹੈ, ਉਸ ਨੂੰ ਕਿਵੇਂ ਪੂਰਾ ਕਰਾਂਗੇ? ਇਸ ਪੂਰੇ ਟੂਰਿਸਟ ਡੈਸਟੀਨੇਸ਼ਨ ਨੂੰ  ਪ੍ਰਮੋਸ਼ਨ ਦੇ ਲਈ ਅਸੀਂ ਹੋਰ ਕੀ-ਕੀ ਨਵੇਂ ਤਰੀਕੇ ਅਪਣਾ ਸਕਦੇ ਹਾਂ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਭਵਿੱਖ ਦਾ ਰੋਡਮੈਪ ਬਣਾਉਣ ਵਿੱਚ ਬਹੁਤ ਮਦਦ ਕਰੇਗਾ। ਹੁਣ ਜਿਵੇਂ ਸਾਡੇ ਦੇਸ਼ ਵਿੱਚ ਟੂਰਿਜ਼ਮ ਦਾ ਪੋਟੈਂਸ਼ਿਅਲ ਬਹੁਤ ਜ਼ਿਆਦਾ ਹੈ। ਕੋਸਟਲ ਟੂਰਿਜ਼ਮ, Beach ਟੂਰਿਜ਼ਮ, Mangrove ਟੂਰਿਜ਼ਮ, ਹਿਮਾਲਿਅਨ ਟੂਰਿਜ਼ਮ,  ਅਡਵੈਂਚਰ ਟੂਰਿਜ਼ਮ, ਵਾਇਲਡਲਾਈਫ ਟੂਰਿਜ਼ਮ, Eco ਟੂਰਿਜ਼ਮ, ਹੈਰੀਟੇਜ ਟੂਰਿਜ਼ਮ, ਸਪੀਰਿਚੁਅਲ ਟੂਰਿਜ਼ਮ, ਵੈਡਿੰਗ ਡੈਸਟੀਨੇਸ਼ਨ, ਕਾਨਫਰੰਸਿਜ਼ ਦੇ ਦੁਆਰਾ ਟੂਰਿਜ਼ਮ, ਸਪੋਰਟਸ ਦੇ ਦੁਆਰਾ ਟੂਰਿਜ਼ਮ ਐਸੇ ਅਨੇਕ ਖੇਤਰ ਹਨ। ਹੁਣ ਦੇਖੋ ਰਾਮਾਇਣ ਸਰਕਿਟ, ਬੁੱਧ ਸਰਕਿਟ, ਕ੍ਰਿਸ਼ਨ ਸਰਕਿਟ, ਨੌਰਥ ਈਸਟ ਸਰਕਿਟ, ਗਾਂਧੀ ਸਰਕਿਟ, ਸਭ ਸਾਡੇ ਮਹਾਨ ਗੁਰੂ ਪਰੰਪਰਾ ਹੋਈ ਉਨ੍ਹਾਂ ਦੇ ਸਾਰੇ ਤੀਰਥ ਖੇਤਰ ਪੂਰਾ ਪੰਜਾਬ ਭਰਿਆ ਪਿਆ ਹੈ।  ਸਾਨੂੰ ਇਨ੍ਹਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਲ ਕੇ ਕੰਮ ਕਰਨਾ ਹੀ ਹੈ। ਇਸ ਵਰ੍ਹੇ ਦੇ ਬਜਟ ਵਿੱਚ ਦੇਸ਼ ਵਿੱਚ ਕੰਪੀਟਿਟਿਵ ਸਪਿਰਿਟ ਨਾਲ, ਚੈਲੰਜ ਰੂਟ ਨਾਲ ਦੇਸ਼ ਦੇ ਕੁਝ ਟੂਰਿਸਟ ਡੈਸਟੀਨੇਸ਼ਨਸ ਨੂੰ ਡਿਵੈਲਪਮੈਂਟ ਦੇ ਲਈ select ਕਰਨ ਦੀ ਬਾਤ ਕਹੀ ਗਈ ਹੈ। ਇਹ ਚੈਲੰਜ ਹਰ ਸਟੇਕਹੋਲਡਰ ਨੂੰ ਨਾਲ ਮਿਲ ਕੇ ਪ੍ਰਯਾਸ ਕਰਨ ਦੇ ਲਈ ਪ੍ਰੇਰਿਤ ਕਰੇਗਾ। ਬਜਟ ਵਿੱਚ ਟੂਰਿਸਟ ਡੈਸਟੀਨੇਸ਼ਨਸ ਇਸ ਦੇ ਇੱਕ holistic development ’ਤੇ ਵੀ ਫੋਕਸ ਕੀਤਾ ਗਿਆ ਹੈ। ਇਸ ਦੇ ਲਈ ਅਲੱਗ-ਅਲੱਗ ਸਟੇਕਹੋਲਡਰਸ ਨੂੰ ਅਸੀਂ ਕਿਵੇਂ ਐਂਗੇਜ ਕਰ ਸਕਦੇ ਹਾਂ, ਇਸ ’ਤੇ ਵਿਸਤਾਰ ਨਾਲ ਚਰਚਾ ਹੋਣੀ ਚਾਹੀਦੀ ਹੈ।

ਸਾਥੀਓ,

ਜਦੋਂ ਅਸੀਂ ਟੂਰਿਜ਼ਮ ਦੀ ਬਾਤ ਕਰਦੇ ਹਾਂ, ਤਾਂ ਕੁਝ ਲੋਕਾਂ ਨੂੰ ਲਗਦਾ ਹੈ ਕਿ ਇੱਕ ਫੈਂਸੀ ਜਿਹਾ ਸ਼ਬਦ ਹੈ, ਸਮਾਜ  ਦੇ High Income Group ਤੋਂ ਅਤੇ ਉਨ੍ਹਾਂ ਲੋਕਾਂ ਨੂੰ Represent ਕਰਦਾ ਹੈ। ਲੇਕਿਨ ਭਾਰਤ ਦੇ ਸੰਦਰਭ ਵਿੱਚ ਦੇਖੀਏ ਤਾਂ ਟੂਰਿਜ਼ਮ ਦਾ ਦਾਇਰਾ ਬਹੁਤ ਬੜਾ ਹੈ, ਬਹੁਤ ਪੁਰਾਣਾ ਹੈ। ਸਦੀਆਂ ਤੋਂ ਸਾਡੇ ਇੱਥੇ ਯਾਤਰਾਵਾਂ ਹੁੰਦੀਆਂ ਰਹੀਆਂ ਹਨ, ਇਹ ਸਾਡੇ ਸੱਭਿਆਚਾਰਕ-ਸਮਾਜਿਕ ਜੀਵਨ ਦਾ ਹਿੱਸਾ ਰਿਹਾ ਹੈ। ਅਤੇ ਉਹ ਵੀ ਜਦੋਂ ਸੰਸਾਧਨ ਨਹੀਂ ਸਨ,  ਯਾਤਾਯਾਤ ਦੀ ਵਿਵਸਥਾ ਹੀ ਨਹੀਂ ਸੀ, ਬਹੁਤ ਕਠਿਨਾਈ ਹੁੰਦੀ ਸੀ। ਤਦ ਵੀ ਕਸ਼ਟ ਉਠਾ ਕੇ ਲੋਕ ਯਾਤਰਾਵਾਂ ’ਤੇ ਨਿਕਲ ਪੈਂਦੇ ਸਨ। ਚਾਰਧਾਮ ਯਾਤਰਾ ਹੋਵੇ,  ਦਵਾਦਸ਼ ਜਯੋਤਿਰਲਿੰਗ ਦੀ ਯਾਤਰਾ ਹੋਵੇ, 51 ਸ਼ਕਤੀਪੀਠ ਦੀ ਯਾਤਰਾ ਹੋਵੇ, ਅਜਿਹੀਆਂ ਕਿੰਨੀਆਂ ਹੀ ਯਾਤਰਾਵਾਂ ਸਾਡੇ ਆਸਥਾ ਦੇ ਸਥਲਾਂ ਨੂੰ ਜੋੜਦੀਆਂ ਸਨ। ਸਾਡੇ ਇੱਥੇ ਹੋਣ ਵਾਲੀਆਂ ਯਾਤਰਾਵਾਂ ਨੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਦਾ ਵੀ ਕੰਮ ਕੀਤਾ ਹੈ। ਦੇਸ਼ ਦੇ ਕਿਤਨੇ ਹੀ ਬੜੇ- ਬੜੇ ਸ਼ਹਿਰਾਂ ਦੀ ਪੂਰੀ ਅਰਥਵਿਵਸਥਾ,  ਉਸ ਪੂਰੇ ਜ਼ਿਲ੍ਹੇ ਦੀ ਪੂਰੀ ਅਰਥਵਿਵਸਥਾ ਯਾਤਰਾਵਾਂ ’ਤੇ ਹੀ ਨਿਰਭਰ ਸੀ। ਯਾਤਰਾਵਾਂ ਦੀ ਇਸ ਪੁਰਾਤਨ ਪਰੰਪਰਾ ਦੇ ਬਾਵਜੂਦ, ਦੁਰਭਾਗ ਇਹ ਰਿਹਾ ਕਿ ਇਨ੍ਹਾਂ ਸਥਾਨਾਂ ’ਤੇ ਸਮੇਂ ਦੇ ਅਨੁਕੂਲ ਸੁਵਿਧਾਵਾਂ ਵਧਾਉਣ ’ਤੇ ਧਿਆਨ ਨਹੀਂ ਦਿੱਤਾ ਗਿਆ। ਪਹਿਲਾਂ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਅਤੇ ਫਿਰ ਆਜ਼ਾਦੀ ਦੇ ਬਾਅਦ ਦੇ ਦਹਾਕਿਆਂ ਵਿੱਚ ਇਨ੍ਹਾਂ ਸਥਾਨਾਂ ਦੀ ਰਾਜਨੀਤਕ ਉਪੇਖਿਆ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ।

ਹੁਣ ਅੱਜ ਦਾ ਭਾਰਤ ਇਸ ਸਥਿਤੀ ਨੂੰ ਬਦਲ ਰਿਹਾ ਹੈ। ਜਦੋਂ ਯਾਤਰੀਆਂ ਦੇ ਲਈ ਸੁਵਿਧਾਵਾਂ ਵਧਦੀਆਂ ਹਨ, ਤਾਂ ਕਿਵੇਂ ਯਾਤਰੀਆਂ ਵਿੱਚ ਆਕਰਸ਼ਣ ਵਧਦਾ ਹੈ, ਉਨ੍ਹਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੁੰਦਾ ਹੈ ਅਤੇ ਇਹ ਵੀ ਅਸੀਂ ਦੇਸ਼ ਵਿੱਚ ਦੇਖ ਰਹੇ ਹਾਂ। ਜਦੋਂ ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਧਾਮ ਦਾ ਪੁਨਰਨਿਰਮਾਣ ਨਹੀਂ ਹੋਇਆ ਸੀ, ਤਾਂ ਉਸ ਸਮੇਂ ਸਾਲ ਵਿੱਚ 70-80 ਲੱਖ ਦੇ ਆਸਪਾਸ ਹੀ ਲੋਕ ਮੰਦਿਰ ਦੇ ਦਰਸ਼ਨ ਦੇ ਲਈ ਆਉਂਦੇ ਸਨ। ਕਾਸ਼ੀ ਵਿਸ਼ਵਨਾਥ ਧਾਮ ਦਾ ਪੁਨਰਨਿਰਮਾਣ ਹੋਣ ਦੇ ਬਾਅਦ ਪਿਛਲੇ ਸਾਲ ਵਾਰਾਣਸੀ ਜਾਣ ਵਾਲੇ ਲੋਕਾਂ ਦੀ ਸੰਖਿਆ 7 ਕਰੋੜ ਨੂੰ ਪਾਰ ਕਰ ਗਈ ਹੈ। ਇਸੇ ਤਰ੍ਹਾਂ ਜਦੋਂ ਕੇਦਾਰਘਾਟੀ ਵਿੱਚ ਪੁਨਰਨਿਰਮਾਣ ਦਾ ਕੰਮ ਨਹੀਂ ਹੋਇਆ ਸੀ, ਤਾਂ ਉੱਥੇ ਵੀ ਸਲਾਨਾ 4-5 ਲੱਖ ਲੋਕ ਹੀ ਦਰਸ਼ਨ ਦੇ ਲਈ ਆਉਂਦੇ ਸਨ। ਲੇਕਿਨ ਪਿਛਲੇ ਸਾਲ 15 ਲੱਖ ਤੋਂ ਜ਼ਿਆਦਾ ਸ਼ਰਧਾਲੁ ਬਾਬਾ ਕੇਦਾਰ ਦੇ ਦਰਸ਼ਨ ਦੇ ਲਈ ਗਏ। ਅਗਰ ਮੇਰਾ ਗੁਜਰਾਤ ਦਾ ਪੁਰਾਣਾ ਅਨੁਭਵ ਹੈ,  ਉੱਥੋਂ ਦਾ ਵੀ ਅਨੁਭਵ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ। ਗੁਜਰਾਤ ਵਿੱਚ ਪਾਵਾਗੜ੍ਹ ਕਰਕੇ ਇੱਕ ਤੀਰਥ ਖੇਤਰ ਹੈ, ਬੜੌਦਾ ਦੇ ਪਾਸ। ਜਦੋਂ ਉੱਥੋਂ ਦਾ ਪੁਨਰਨਿਰਮਾਣ ਨਹੀਂ ਹੋਇਆ ਸੀ, ਪੁਰਾਣੀ ਹਾਲਤ ਸੀ, ਤਾਂ ਮੁਸ਼ਕਿਲ ਨਾਲ 2 ਹਜ਼ਾਰ, 5 ਹਜ਼ਾਰ, 3 ਹਜ਼ਾਰ ਇਤਨੀ ਸੰਖਿਆ ਵਿੱਚ ਲੋਕ ਆਉਂਦੇ ਸਨ ਲੇਕਿਨ ਉੱਥੇ ਸੁਧਾਰ ਹੋਇਆ,  ਕੁਝ ਇਨਫ੍ਰਾਸਟ੍ਰਕਚਰ  ਬਣਿਆ, ਸੁਵਿਧਾਵਾਂ ਬਣੀਆਂ ਤਾਂ ਉਸ ਪਾਵਾਗੜ੍ਹ ਮੰਦਿਰ ਦੇ ਪੁਨਰਨਿਰਮਾਣ ਦੇ ਬਾਅਦ, ਨਵ ਨਿਰਮਾਣ ਦੇ ਬਾਅਦ ਕਰੀਬ-ਕਰੀਬ 80 ਹਜ਼ਾਰ ਲੋਕ ਉੱਥੇ ਔਸਤਨ ਆਉਂਦੇ ਹਨ। ਯਾਨੀ ਸੁਵਿਧਾਵਾਂ ਵਧੀਆਂ ਤਾਂ ਇਸ ਦਾ ਸਿੱਧਾ ਪ੍ਰਭਾਵ, ਯਾਤਰੀਆਂ ਦੀ ਸੰਖਿਆ ’ਤੇ ਪਿਆ, ਟੂਰਿਜ਼ਮ ਨੂੰ ਵਧਾਉਣ ਦੇ ਲਈ ਉਸ ਦੇ surrounding ਜੋ ਚੀਜ਼ਾਂ ਹੁੰਦੀਆਂ ਹਨ ਉਹ ਵੀ ਵਧਣ ਲਗ ਗਈਆਂ ਹਨ। ਅਤੇ ਜ਼ਿਆਦਾ ਸੰਖਿਆ ਵਿੱਚ ਲੋਕਾਂ ਦੇ ਆਉਣ ਦਾ ਅਰਥ ਹੈ, ਸਥਾਨਕ ਪੱਧਰ ’ਤੇ ਕਮਾਈ ਦੇ ਜ਼ਿਆਦਾ ਅਵਸਰ, ਰੋਜ਼ਗਾਰ-ਸਵੈਰੋਜ਼ਗਾਰ ਦੇ ਜ਼ਿਆਦਾ ਮੌਕੇ। ਹੁਣ ਦੇਖੋ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ- ਸਟੈਚੂ ਆਵ੍ ਯੂਨਿਟੀ ਦੀ ਵੀ ਉਦਾਹਰਣ ਦੇਵਾਂਗਾ। ਇਹ ਪ੍ਰਤਿਮਾ ਬਣਨ ਦੇ ਬਾਅਦ ਇੱਕ ਸਾਲ ਦੇ ਅੰਦਰ ਹੀ 27 ਲੱਖ ਲੋਕ ਉਸ ਨੂੰ ਦੇਖਣ ਦੇ ਲਈ ਪਹੁੰਚੇ। ਇਹ ਦਿਖਾਉਂਦਾ ਹੈ ਕਿ ਭਾਰਤ ਦੇ ਵਿਭਿੰਨ ਸਥਾਨਾਂ ਵਿੱਚ ਅਗਰ Civic Amenities ਵਧਾਈਆਂ ਜਾਣ, ਉੱਥੇ ਡਿਜੀਟਲ ਕਨੈਕਟੀਵਿਟੀ ਅੱਛੀ ਹੋਵੇ, ਹੋਟਲ-ਹੌਸਪੀਟਲ ਚੰਗੇ ਹੋਣ, ਗੰਦਗੀ ਦਾ ਨਾਮੋ-ਨਿਸ਼ਾਨ ਨਾ ਹੋਵੇ, ਬਿਹਤਰੀਨ ਇਨਫ੍ਰਾਸਟ੍ਰਕਚਰ  ਹੋਵੇ, ਤਾਂ ਭਾਰਤ ਦੇ ਟੂਰਿਜ਼ਮ ਸੈਕਟਰ ਵਿੱਚ ਕਈ ਗੁਣਾ ਵਾਧਾ ਹੋ ਸਕਦਾ ਹੈ।

ਸਾਥੀਓ,

ਮੈਂ ਤੁਹਾਡੇ ਨਾਲ ਬਾਤ ਕਰਦੇ ਹੋਏ ਅਹਿਮਦਾਬਾਦ ਸ਼ਹਿਰ ਵਿੱਚ ਇੱਕ ਕਾਂਕਰੀਆ ਤਾਲਾਬ ਹੈ। ਉਸ ਕਾਂਕਰੀਆ lake Project ਦੇ ਵਿਸ਼ੇ ਵਿੱਚ ਵੀ ਕੁਝ ਕਹਿਣ ਦਾ ਮਨ ਕਰਦਾ ਹੈ। ਹੁਣ ਇਹ ਕਾਂਕਰੀਆ lake ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਆਮਤੌਰ ’ਤੇ ਲੋਕ ਜਾਂਦੇ ਨਹੀਂ ਸਨ, ਐਸੇ ਹੀ ਉੱਥੋਂ ਦੀ ਗੁਜਰਨਾ ਪਵੇ ਤਾਂ ਗੁਜਰਦੇ ਨਹੀਂ ਤਾਂ ਉੱਥੇ ਕੋਈ ਜਾਂਦਾ ਹੀ ਨਹੀਂ ਸੀ। ਅਸੀਂ ਉੱਥੇ ਨਾ ਸਿਰਫ਼ lake ਦਾ re-development ਕੀਤਾ ਬਲਕਿ ਫੂਡ ਸਟਾਲਸ ਵਿੱਚ ਕੰਮ ਕਰਨ ਵਾਲਿਆਂ ਦਾ Skill Development ਵੀ ਕੀਤਾ। ਆਧੁਨਿਕ ਇਨਫ੍ਰਾਸਟ੍ਰਕਚਰ  ਦੇ ਨਾਲ ਹੀ ਅਸੀਂ ਉੱਥੇ ਸਵੱਛਤਾ ’ਤੇ ਵੀ ਬਹੁਤ ਜ਼ੋਰ ਦਿੱਤਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅੱਜ ਉੱਥੇ Entry Fees ਹੋਣ ਦੇ ਬਾਵਜੂਦ ਵੀ ਔਸਤਨ ਪ੍ਰਤੀਦਿਨ 10 ਹਜ਼ਾਰ ਲੋਕ ਜਾਂਦੇ ਹਨ। ਐਸੇ ਹੀ ਤਰੀਕਿਆਂ ਨਾਲ ਹਰ ਟੂਰਿਸਟ ਡੈਸਟੀਨੇਸ਼ਨ, ਆਪਣਾ ਇੱਕ Revenue Model ਵੀ ਵਿਕਸਿਤ ਕਰ ਸਕਦਾ ਹੈ।

ਸਾਥੀਓ,

ਇਹ ਉਹ ਸਮਾਂ ਹੈ ਜਦੋਂ ਸਾਡੇ ਪਿੰਡ ਵੀ ਟੂਰਿਜ਼ਮ ਦਾ ਕੇਂਦਰ ਬਣ ਰਹੇ ਹਨ। ਬਿਹਤਰ ਹੁੰਦੇ ਇਨਫ੍ਰਾਸਟ੍ਰਕਚਰ  ਦੇ ਕਾਰਨ ਸਾਡੇ ਦੂਰ-ਸੁਦੂਰ ਦੇ ਪਿੰਡ, ਹੁਣ ਟੂਰਿਜ਼ਮ ਦੇ ਮੈਪ ’ਤੇ ਆ ਰਹੇ ਹਨ। ਕੇਂਦਰ ਸਰਕਾਰ ਨੇ ਬਾਰਡਰ ਕਿਨਾਰੇ ’ਤੇ ਵਸੇ ਜੋ ਪਿੰਡ ਹਨ ਉੱਥੇ ਵਾਇਬ੍ਰੈਂਟ ਬਾਰਡਰ ਵਿਲੇਜ ਯੋਜਨਾ ਸ਼ੁਰੂ ਕੀਤੀ ਹੈ। ਐਸੇ ਵਿੱਚ ਹੋਮ ਸਟੇਅ, ਛੋਟੇ ਹੋਟਲ, ਛੋਟੇ ਰੈਸਟੋਰੈਂਟ ਹੋਣ ਐਸੇ  ਅਨੇਕ ਬਿਜ਼ਨਸ ਦੇ ਲਈ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰਨ ਦਾ ਕੰਮ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਨਾ ਹੈ।

ਸਾਥੀਓ,

ਅੱਜ ਇੱਕ ਬਾਤ ਮੈਂ ਭਾਰਤ ਆ ਰਹੇ foreign Tourists ਦੇ ਸੰਦਰਭ ਵਿੱਚ ਵੀ ਦੱਸਾਗਾਂ। ਅੱਜ ਜਿਸ ਤਰ੍ਹਾਂ ਦੁਨੀਆ ਵਿੱਚ ਭਾਰਤ ਦੇ ਪ੍ਰਤੀ ਆਕਰਸ਼ਣ ਵਧ ਰਿਹਾ ਹੈ, ਭਾਰਤ ਆਉਣ ਵਾਲੇ ਵਿਦੇਸ਼ੀ ਟੂਰਿਸਟਾਂ ਦੀ ਸੰਖਿਆ ਵੀ ਵਧ ਰਹੀ ਹੈ। ਪਿਛਲੇ ਵਰ੍ਹੇ ਜਨਵਰੀ ਵਿੱਚ ਸਿਰਫ਼ 2 ਲੱਖ ਵਿਦੇਸ਼ੀ ਟੂਰਿਸਟ ਹੀ ਆਏ ਸਨ। ਜਦਕਿ ਇਸ ਵਰ੍ਹੇ ਜਨਵਰੀ ਵਿੱਚ 8 ਲੱਖ ਤੋਂ ਜ਼ਿਆਦਾ ਵਿਦੇਸ਼ੀ ਟੂਰਿਸਟ ਭਾਰਤ ਆਏ। ਵਿਦੇਸ਼ ਤੋਂ ਜੋ ਟੂਰਿਸਟ ਭਾਰਤ ਆ ਰਹੇ ਹਨ, ਸਾਨੂੰ ਉਨ੍ਹਾਂ ਨੂੰ ਵੀ Profile  ਕਰਕੇ ਆਪਣਾ ਟਾਰਗੇਟ ਗਰੁੱਪ ਤੈਅ ਕਰਨਾ ਹੋਵੇਗਾ। ਵਿਦੇਸ਼ ਵਿੱਚ ਰਹਿਣ ਵਾਲੇ ਉਹ ਲੋਕ ਜਿਨ੍ਹਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਖਰਚ ਕਰਨ ਦੀ ਸਮਰੱਥਾ ਹੁੰਦੀ ਹੈ, ਸਾਨੂੰ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਭਾਰਤ ਲਿਆਉਣ ਲਈ ਵਿਸ਼ੇਸ਼ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ।ਐਸੇ ਟੂਰਿਸਟ ਭਲੇ ਹੀ ਥੋੜ੍ਹੇ ਦਿਨ ਭਾਰਤ ਵਿੱਚ ਰਹਿਣਗੇ ਲੇਕਿਨ ਜ਼ਿਆਦਾ ਰਾਸ਼ੀ ਖਰਚ ਕਰਕੇ ਜਾਣਗੇ। ਅੱਜ ਜੋ ਵਿਦੇਸ਼ੀ ਟੂਰਿਸਟ ਭਾਰਤ ਆਉਂਦੇ ਹਨ ਉਹ ਔਸਤਨ 1700 ਡਾਲਰ ਖਰਚ ਕਰਦੇ ਹਨ। ਜਦਕਿ ਅਮਰੀਕਾ ਵਿੱਚ international traveller ਔਸਤਨ 2500 ਡਾਲਰ ਅਤੇ ਆਸਟ੍ਰੇਲੀਆ ਵਿੱਚ ਕਰੀਬ 5 ਹਜ਼ਾਰ ਡਾਲਰ ਖਰਚ ਕਰਦੇ ਹਨ। ਭਾਰਤ ਵਿੱਚ ਵੀ high spend tourists ਨੂੰ ਆਫਰ ਕਰਨ ਦੇ ਲਈ ਬਹੁਤ ਕੁਝ ਹੈ। ਹਰ ਰਾਜ ਨੂੰ ਇਸ ਸੋਚ ਦੇ ਨਾਲ ਹੀ ਆਪਣੀ ਟੂਰਿਜ਼ਮ ਪਾਲਿਸੀ ਵਿੱਚ ਬਦਲਾਅ ਕਰਨ ਦੀ ਜ਼ਰੂਰਤ ਹੈ। ਹੁਣ ਜਿਵੇਂ ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦੇਵਾਂਗਾ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਕਿਸੇ ਸਥਾਨ ’ਤੇ ਰੁਕਣ ਵਾਲਾ ਜੋ ਟੂਰਿਸਟ ਹੁੰਦਾ ਹੈ-ਉਹ Bird Watcher ਹੁੰਦਾ ਹੈ। ਇਹ ਲੋਕ ਮਹੀਨੇ-ਮਹੀਨੇ ਕਿਸੇ ਦੇਸ਼ ਵਿੱਚ ਡੇਰਾ ਲਾਉਂਦੇ  ਰਹਿੰਦੇ  ਹਨ। ਭਾਰਤ ਵਿੱਚ ਇਤਨੇ ਵੱਖ-ਵੱਖ ਪ੍ਰਕਾਰ ਦੇ ਪੰਛੀ ਹਨ। ਸਾਨੂੰ ਐਸੇ Potential Tourists ਨੂੰ ਵੀ Target ਕਰਕੇ ਆਪਣੀਆਂ ਨੀਤੀਆਂ ਬਣਾਉਣੀਆਂ ਹੋਣਗੀਆਂ।

ਸਾਥੀਓ,

ਇਨ੍ਹਾਂ ਸਭ ਪ੍ਰਯਾਸਾਂ ਦੇ ਦਰਮਿਆਨ, ਤੁਹਾਨੂੰ ਟੂਰਿਜ਼ਮ ਸੈਕਟਰ ਦੀ ਇੱਕ ਬੇਸਿਕ ਚੁਣੌਤੀ ‘ਤੇ ਵੀ ਕੰਮ ਕਰਨਾ ਹੈ। ਇਹ ਹੈ ਸਾਡੇ ਇੱਥੇ ਪ੍ਰੋਫੈਸ਼ਨਲ ਟੂਰਿਸਟ ਗਾਈਡਸ ਦੀ ਕਮੀ। ਗਾਈਡਸ ਦੇ ਲਈ ਸਥਾਨਕ ਕਾਲਜਾਂ ਵਿੱਚ ਸਰਟੀਫਿਕੇਟ ਕੋਰਸ ਹੋਵੇ, ਕੰਪੀਟੀਸ਼ਨ ਹੋਵੇ, ਬਹੁਤ ਅੱਛੇ ਨੌਜਵਾਨ ਇਸ ਪ੍ਰੋਫੈਸ਼ਨ ਵਿੱਚ ਅੱਗੇ ਆਉਣ ਦੇ ਲਈ ਮਿਹਨਤ ਕਰਨਗੇ ਅਤੇ ਸਾਨੂੰ ਸ਼ਾਨਦਾਰ ਅਨੇਕ ਭਾਸ਼ਾ ਬੋਲਣ ਵਾਲੇ ਅੱਛੇ ਟੂਰਿਸਟ ਗਾਈਡ ਮਿਲਣਗੇ। ਉਸੇ ਪ੍ਰਕਾਰ ਨਾਲ ਡਿਜੀਟਲ ਟੂਰਿਸਟ ਗਾਈਡ ਵੀ ਤਾਂ ਅਵੇਲੇਬਲ ਹੈ, ਟੈਕਨੋਲੋਜੀ ਦਾ ਉਪਯੋਗ ਕਰਕੇ ਵੀ ਕਰ ਸਕਦੇ ਹਨ। ਕਿਸੇ ਇੱਕ ਵਿਸ਼ੇਸ਼ ਟੂਰਿਸਟ ਡੈਸਟੀਸ਼ਨ ਵਿੱਚ ਜੋ ਗਾਈਡਸ ਕੰਮ ਕਰ ਰਹੇ ਹਨ, ਉਨ੍ਹਾਂ ਦੀ ਇੱਕ Specific Dress ਜਾਂ ਵਰਦੀ ਵੀ ਹੋਣੀ ਚਾਹੀਦੀ ਹੈ। ਇਸ ਨਾਲ ਲੋਕਾਂ ਨੂੰ ਪਹਿਲੀ ਨਜ਼ਰ ਵਿੱਚ ਹੀ ਪਤਾ ਚਲ ਜਾਏਗਾ ਕਿ ਸਾਹਮਣੇ ਵਾਲਾ ਜੋ ਵਿਅਕਤੀ ਹੈ ਉਹ ਟੂਰਿਸਟ ਗਾਈਡ ਹੈ ਅਤੇ ਉਹ ਸਾਡੀ ਇਸ ਕੰਮ ਵਿੱਚ ਮਦਦ ਕਰੇਗਾ। ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਜਦੋ ਕੋਈ ਵੀ ਟੂਰਿਸਟ ਕਿਸੇ ਸਥਾਨ ‘ਤੇ ਪਹੁੰਚਦਾ ਹੈ ਤਾਂ ਉਸ ਦੇ ਮਨ ਵਿੱਚ ਸਵਾਲਾਂ ਦਾ ਭੰਡਾਰ ਭਰਿਆ ਹੁੰਦਾ ਹੈ। ਉਹ ਅਨੇਕ ਸਵਾਲਾਂ ਦੇ ਤੁਰੰਤ ਸਮਾਧਾਨ ਚਾਹੁੰਦਾ ਹੈ। ਐਸੇ ਵਿੱਚ ਗਾਈਡ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਖੋਜਣ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ।

ਸਾਥੀਓ,

ਮੈਨੂੰ ਵਿਸ਼ਵਾਸ ਹੈ, ਇਸ ਵੈਬੀਨਾਰ ਦੇ ਦੌਰਾਨ ਤੁਸੀਂ ਟੂਰਿਜ਼ਮ ਨਾਲ ਜੁੜੇ ਹਰ ਪਹਿਲੂ ‘ਤੇ ਗੰਭੀਰਤਾ ਨਾਲ ਵਿਚਾਰ ਕਰੋਗੇ।

ਤੁਸੀਂ ਬਿਹਤਰ ਸੌਲਿਊਸ਼ਨਸ ਦੇ ਨਾਲ ਸਾਹਮਣੇ ਆਓਗੇ।  ਅਤੇ ਮੈਂ ਇੱਕ ਹੋਰ ਬਾਤ ਕਹਿਣਾ ਚਾਹੁੰਦਾ ਹਾਂ ਜੈਸੇ ਟੂਰਿਜ਼ਮ ਦੇ ਲਈ ਮੰਨ ਲਓ ਹਰ ਰਾਜ ਇੱਕ ਜਾਂ ਦੋ ਬਹੁਤ ਹੀ ਅੱਛੇ ਟੂਰਿਸਟ ਡੈਸਟੀਨੇਸ਼ਨ ‘ਤੇ ਜ਼ਰ ਲਗਾਉਂਦਾ ਹੈ, ਇੱਕ ਸ਼ੁਰੂਆਤ ਕਿਵੇਂ ਕਰ ਸਕਦੇ ਹਨ। ਅਸੀਂ ਤੈਅ ਕਰੀਏ ਕਿ ਸਕੂਲ ਤੋਂ ਬੱਚੇ ਜੋ ਟੂਰਿਸਟ ਦੇ ਰੂਪ ਵਿੱਚ ਨਿਕਲਦੇ ਹਨ, ਹਰ ਸਕੂਲ ਟੂਰਿਸਟ ਕਰਦੇ ਹੀ ਹਨ, ਯਾਤਰਾ ਦੇ ਲਈ ਨਿਕਲਦੇ ਹੀ ਹਨ 2 ਦਿਨ, 3 ਦਿਨ ਦੇ ਕਾਰਜਕ੍ਰਮ(ਪ੍ਰੋਗਰਾਮ) ਬਣਾਉਂਦੇ ਹਨ। ਤਾਂ ਤੁਸੀਂ ਤੈਅ ਕਰ ਸਕਦੇ ਹੋ ਦੇ ਭਈ ਫਲਾਣੇ ਡੈਸਟੀਨੈਸ਼ਨ ਵਿੱਚ ਸ਼ੁਰੂ ‘ਚ ਹਰ ਦਿਨ 100 ਸਟੂਡੈਂਟਸ ਆਉਣਗੇ, ਫਿਰ per day 200 ਆਉਣਗੇ, ਫਿਰ per day 300 ਆਉਣਗੇ, ਫਿਰ per day 1000 ਆਉਣਗੇ। ਅਲੱਗ-ਅਲੱਗ ਸਕੂਲ ਦੇ ਆਏ ਉਹ ਖਰਚ ਕਰਦੇ ਹੀ ਹਨ। ਇੱਥੇ ਜੋ ਲੋਕ ਹਨ, ਉਨ੍ਹਾਂ ਨੂੰ ਲਗੇਗਾ ਕਿ ਇਤਨੀ ਬੜੀ ਸੰਖਿਆ ਵਿੱਚ ਲੋਕ ਆ ਰਹੇ ਹਨ ਚਲੋ ਇਹ ਵਿਵਸਥਾ ਖੜ੍ਹੀ ਕਰੋ, ਇਹ ਦੁਕਾਨ ਖੜ੍ਹੀ ਕਰੋ, ਪਾਣੀ ਦੀ ਵਿਵਸਥਾ ਕਰੋ, ਆਪਣੇ ਆਪ ਸ਼ੁਰੂ ਹੋ ਜਾਵੇਗਾ। ਅਗਰ ਮੰਨ ਲਓ ਸਾਡੇ ਸਾਰੇ ਰਾਜ ਤੈਅ ਕਰਨ ਕਿ ਨੌਰਥ-ਈਸਟ ਦੇ ਅਸ਼ਟ ਲਕਸ਼ਮੀ ਸਾਡੇ 8 ਰਾਜ ਹਨ। ਅਸੀਂ ਹਰ ਵਰ੍ਹੇ 8 ਯੂਨੀਵਰਸਿਟੀ ਹਰ ਰਾਜ ਵਿੱਚ ਤੈਅ ਕਰੀਏ ਅਤੇ ਹਰ ਯੂਨੀਵਰਸਿਟੀ ਨੌਰਥ-ਈਸਟ ਦੇ ਇੱਕ ਰਾਜ ਵਿੱਚ 5 ਦਿਨ, 7 ਦਿਨ ਟੂਰ ਕਰੇਗੀ, ਦੂਸਰੀ ਯੂਨੀਵਰਸਿਟੀ ਦੂਸਰੇ ਰਾਜ ਵਿੱਚ ਟੂਰ ਕਰੇਗੀ, ਤੀਸਰੀ ਯੂਨੀਵਰਸਿਟੀ ਤੀਸਰੇ ਰਾਜ ਵਿੱਚ ਟੂਰ ਕਰੇਗੀ। ਤੁਸੀਂ ਦੇਖੋ ਤੁਹਾਡੇ ਰਾਜ ਵਿੱਚ 8 ਯੂਨੀਵਰਸਿਟੀਆਂ ਐਸੀਆਂ ਹੋਣਗੀਆਂ ਜਿੱਥੋਂ ਦੇ ਸਾਡੇ ਨੌਜਵਾਨਾਂ ਨੂੰ ਨੌਰਥ-ਈਸਟ ਦੇ 8 ਰਾਜਾਂ ਦਾ ਪੂਰਾ ਅਤਾ-ਪਤਾ ਹੋਵੇਗਾ।

ਉਸੇ ਪ੍ਰਕਾਰ ਨਾਲ ਅੱਜਕਲ੍ਹ ਵੈਡਿੰਗ ਡੈਸਟੀਨੇਸ਼ਨ ਇੱਕ ਬਹੁਤ ਬੜਾ ਬਿਜ਼ਨਸ ਹੋਇਆ ਹੈ, ਬਹੁਤ ਬੜਾ ਟੂਰਿਸਟ ਡੈਸਟੀਨੇਸ਼ਨ ਬਣਿਆ ਹੈ। ਵਿਦੇਸ਼ਾਂ ਵਿੱਚ ਲੋਕ ਜਾਂਦੇ ਹਨ, ਕੀ ਸਾਡੇ ਰਾਜਾਂ ਵਿੱਚ ਵੈਡਿੰਗ ਡੈਸਟੀਨੇਸ਼ਨ ਦੇ ਰੂਪ ਵਿੱਚ ਸਪੈਸ਼ਲ ਪੈਕੇਜ ਐਲਾਨ ਕਰ ਸਕਦੇ ਹਨ ਅਤੇ ਮੈਂ ਤਾਂ ਕਹਾਂਗਾ ਕਿ ਸਾਡੇ ਦੇਸ਼ ਵਿੱਚ ਇੱਕ ਵਾਤਾਵਰਣ ਬਣਾਉਣਾ ਚਾਹੀਦਾ ਹੈ ਕਿ ਗੁਜਰਾਤ ਦੇ ਲੋਕਾਂ ਨੂੰ ਲਗਣਾ ਚਾਹੀਦਾ ਹੈ ਕਿ ਭਈ 2024 ਵਿੱਚ ਅਗਰ ਸਾਡੇ ਇੱਥੋਂ ਸ਼ਾਦੀਆਂ ਦੇ ਲਈ ਵੈਡਿੰਗ ਡੈਸਟੀਨੇਸ਼ਨ ਹੋਵੇਗਾ ਤਾਂ ਤਮਿਲਨਾਡੂ ਵਿੱਚ ਹੋਵੇਗਾ ਅਤੇ ਤਮਿਲ ਪੱਧਤੀ ਨਾਲ ਅਸੀਂ ਸ਼ਾਦੀ ਕਰਵਾਵਾਂਗੇ । ਘਰ ਵਿੱਚ 2 ਬੱਚੇ ਹਨ ਤਾਂ ਕੋਈ ਸੋਚੇਗਾ ਕਿ ਇੱਕ ਅਸੀਂ ਆਸਾਮੀ ਪੱਧਤੀ ਨਾਲ ਸ਼ਾਦੀ ਕਰਵਾਉਣਾ ਚਾਹੁੰਦੇ ਹਾਂ, ਦੂਸਰੇ ਕਿ ਅਸੀਂ ਪੰਜਾਬੀ ਪੱਧਤੀ ਨਾਲ ਸ਼ਾਦੀ ਕਰਵਾਉਣਾ ਚਾਹੁੰਦੇ ਹਾਂ। ਵੈਡਿੰਗ ਡੈਸਟੀਨੇਸ਼ਨ ਉੱਥੇ ਬਣਾ ਦੇਵਾਂਗੇ। ਆਪ ਕਪਲਨਾ ਕਰ ਸਕਦੇ ਹੋ, ਵੈਡਿੰਗ ਡੈਸਟੀਨੇਸ਼ਨ ਇਤਨੇ ਬੜੇ ਕਾਰੋਬਾਰ ਦੀ ਸੰਭਾਵਨਾ ਹੈ। ਸਾਡੇ ਦੇਸ਼ ਦੇ ਟੌਪ ਕਲਾਸ ਦੇ ਲੋਕ ਵਿਦੇਸ਼ ਜਾਂਦੇ ਹੋਣਗੇ, ਲੇਕਿਨ ਮਿਡਲ ਕਲਾਸ ਅਪਰ ਮਿਡਲ ਕਲਾਸ ਦੇ ਲੋਕ ਅੱਜਕਲ੍ਹ ਵੈਡਿੰਗ ਡੈਸਟੀਨੇਸ਼ਨ ’ਤੇ ਜਾਂਦੇ ਹਨ ਅਤੇ ਉਸ ਵਿੱਚ ਵੀ ਜਦੋਂ ਨਵਾਂਪਣ ਹੁੰਦਾ ਹੈ ਤਾਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਯਾਦਗਾਰ ਹੋ ਜਾਂਦਾ ਹੈ। ਅਸੀਂ ਇਸ ਦਿਸ਼ਾ ਦਾ ਹੁਣ ਤੱਕ ਉਪਯੋਗ ਨਹੀਂ ਕਰ ਰਹੇ, ਕੁਝ ਗਿਣੇ-ਚੁਣੇ ਸਥਾਨ ਆਪਣੇ ਤਰੀਕੇ ਨਾਲ ਕਰਦੇ ਹਾਂ। ਉਸੇ ਤਰ੍ਹਾਂ ਨਾਲ ਕਾਨਫਰੰਸਿਜ਼, ਅੱਜ ਦੁਨੀਆ ਦੇ ਲੋਕ ਕਾਨਫਰੰਸ ਦੇ ਲਈ ਆਉਂਦੇ ਹਨ। ਅਸੀਂ ਅਜਿਹਾ ਇਨਫ੍ਰਾਸਟ੍ਰਕਚਰ ਤਿਆਰ ਕਰੀਏ public private partnership  ਨਾਲ ਕਰੋ, ਲੋਕਾਂ ਨੂੰ ਕਰੋ ਕਹੀਏ ਜ਼ਮੀਨ ਦੀਆਂ ਕੁਝ ਅਜਿਹੀਆਂ ਵਿਵਸਥਾਵਾਂ ਕਰਨ ਤਾਂ ਕਾਨਫਰੰਸਿਜ਼ ਦੇ ਲਈ ਲੋਕ ਆਉਣਗੇ, ਆਉਣਗੇ ਤਾਂ ਉਹ ਹੋਟਲ ਵਿੱਚ ਵੀ ਰੁਕਣਗੇ। hospitality Industry ਵੀ ਵਧੇਗੀ। ਯਾਨੀ ਇੱਕ ਪੂਰਾ eco-system develop ਹੋ ਜਾਵੇਗਾ। ਉਸੇ ਪ੍ਰਕਾਰ  ਨਾਲ sports tourism ਬਹੁਤ ਖੇਤਰ ਹੈ, ਅਸੀਂ invite ਕਰੀਏ। ਹੁਣ ਦੇਖੋ ਹੁਣੇ ਕਤਰ ਵਿੱਚ ਫੁਟਬਾਲ ਮੈਚ ਹੋਇਆ ਪੂਰੀ ਦੁਨੀਆ ਦਾ ਕਤਰ ਦੀ economy ਵਿੱਚ ਬਹੁਤ ਬੜਾ ਪ੍ਰਭਾਵ ਹੋਇਆ ਉਸ ਦਾ, ਦੁਨੀਆ ਭਰ ਦੇ ਲੋਕ ਆਏ ਲੱਖਾਂ ਲੋਕ ਆਏ। ਅਸੀਂ ਛੋਟੇ ਤੋਂ ਸ਼ੁਰੂ ਕਰੀਏ, ਬਹੁਤ ਬੜਾ ਹੋ ਸਕਦਾ ਹੈ। ਸਾਨੂੰ ਇਨ੍ਹਾਂ ਤਰੀਕਿਆਂ ਨੂੰ ਢੂੰਡਣਾ ਹੋਵੇਗਾ, ਉਸ ਦੇ ਲਈ ਫਿਰ ਇਨਫ੍ਰਾਸਟ੍ਰਕਚਰ ਸ਼ੁਰੂ ਵਿੱਚ ਲੋਕ ਆਉਣ ਨਾ ਆਉਣ, ਅਸੀਂ ਆਪਣੇ ਸਕੂਲ ਦੇ ਬੱਚਿਆਂ, ਕਾਲਜ ਦੇ ਬੱਚਿਆਂ ਸਾਡੀ ਸਰਕਾਰ ਦੀਆਂ ਮੀਟਿੰਗਾਂ ਦੇ ਲਈ ਉੱਥੇ ਜਾਣਾ। ਅਗਰ ਅਸੀਂ ਆਪਣੇ ਇੱਕ ਡੈਸਟੀਨੇਸ਼ਨ ਨੂੰ ਮਹੱਤਵ ਦੇਣਾ ਸ਼ੁਰੂ ਕਰਾਂਗੇ ਤਾਂ ਆਪਣੇ ਆਪ ਹੋਰ ਲੋਕ ਵੀ ਆਉਣਾ ਸ਼ੁਰੂ ਕਰਨਗੇ ਅਤੇ ਫਿਰ ਉੱਥੋਂ ਦੀਆਂ ਵਿਵਸਥਾਵਾਂ ਬਣਨਗੀਆਂ। ਮੈਂ ਚਾਹੁੰਦਾ ਹਾਂ ਕਿ ਭਾਰਤ ਵਿੱਚ ਘੱਟ ਤੋਂ ਘੱਟ 50 ਟੂਰਿਸਟ ਡੈਸਟੀਨੇਸ਼ਨ ਅਜਿਹੇ ਸਾਨੂੰ ਡਿਵੈਲਪ ਕਰਨੇ ਚਾਹੀਦੇ ਹਨ ਕਿ ਦੁਨੀਆ ਦੇ ਹਰ ਕੋਨੇ ਵਿੱਚ ਪਤਾ ਹੋਵੇ ਕਿ ਅਗਰ ਭਾਰਤ ਜਾਂਦੇ ਹਾਂ ਤਾਂ ਇਸ ਜਗ੍ਹਾ ’ਤੇ ਜਾਣਾ ਹੀ ਚਾਹੀਦਾ ਹੈ। ਹਰ ਰਾਜ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਦੁਨੀਆ ਦੇ ਇਤਨੇ ਦੇਸ਼ ਦੇ ਲੋਕ ਮੇਰੇ ਇੱਥੇ ਆਉਂਦੇ ਹਨ। ਦੁਨੀਆ ਦੇ ਇਤਨੇ ਦੇਸ਼ਾਂ ਨੂੰ ਅਸੀਂ ਟਾਰਗੇਟ ਕਰਾਂਗੇ। ਅਸੀਂ ਉੱਥੋਂ ਦੀ ਐਂਬੈਸੀ ਨੂੰ ਲਿਟਰੇਚਰ ਭੇਜਾਂਗੇ, ਉੱਥੋਂ ਦੀ ਐਂਬੈਸੀ ਨੂੰ ਅਸੀਂ ਕਹਾਂਗੇ ਕਿ ਦੇਖੋ ਆਪ ਟੂਰਿਸਟਾਂ ਦੇ ਲਈ ਮਦਦ ਚਾਹੁੰਦੇ ਹੋਂ ਤਾਂ ਅਸੀਂ ਇਹ-ਇਹ ਮਦਦ ਕਰਦੇ ਹਾਂ। ਸਾਨੂੰ ਪੂਰੀ ਵਿਵਸਥਾ ਸਾਡੇ ਜੋ ਟੂਰ ਅਪਰੇਟਰਸ ਹਨ ਉਨ੍ਹਾਂ ਨੂੰ ਵੀ ਮੇਰੀ ਤਾਕੀਦ ਹੈ ਕਿ ਆਪ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ ਸਾਨੂੰ ਸਾਡੀਆਂ ਐਪਸ, ਸਾਡੀ ਡਿਜੀਟਲ ਕਨੈਕਟੀਵਿਟੀ ਇਨ੍ਹਾਂ ਸਭ ਨੂੰ ਬਹੁਤ ਆਧੁਨਿਕ ਬਣਾਉਣਾ ਹੋਵੇਗਾ ਅਤੇ ਸਾਡਾ ਕੋਈ ਟੂਰਿਸਟ ਡੈਸਟੀਨੇਸ਼ਨ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਦੀਆਂ ਐਪਸ ਯੂਐੱਨ ਦੀਆਂ ਸਾਰੀਆਂ languages  ਵਿੱਚ ਨਾ ਹੋਣ ਅਤੇ ਭਾਰਤ ਦੀਆਂ ਸਾਰੀਆਂ languages ਵਿੱਚ ਨਾ ਹੋਵੇ। ਅਗਰ ਅਸੀਂ ਸਿਰਫ਼ ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ਸਾਡੀ ਵੈੱਬਸਾਈਟ ਬਣਾ ਦਿਆਂਗੇ ਤਾਂ ਸੰਭਵ ਨਹੀਂ ਹੋਵੇਗਾ । ਇਤਨਾ ਹੀ ਨਹੀਂ ਸਾਡੇ ਟੂਰਿਸਟ ਡੈਸਟੀਨੇਸ਼ਨ ’ਤੇ ਸਾਇਨੇਜਿਜ਼ ਸਾਰੀਆਂ ਭਾਸ਼ਾਵਾਂ ਵਿੱਚ ਹੋਣੇ ਚਾਹੀਦੇ ਹਨ। ਅਗਰ ਤਮਿਲ ਦਾ ਕੋਈ ਸਧਾਰਣ ਪਰਿਵਾਰ ਆਇਆ ਹੈ, ਬੱਸ ਲੈ ਕੇ ਚਲਿਆ ਹੈ ਅਤੇ ਉੱਥੇ ਉਸ ਨੂੰ ਤਮਿਲ ਵਿੱਚ ਅਗਰ ਸਾਇਨੇਜਿਜ ਮਿਲ ਜਾਂਦੇ ਹਨ ਤਾਂ ਉਹ ਬੜੀ ਅਸਾਨੀ ਨਾਲ ਪਹੁੰਚ ਜਾਂਦਾ ਹੈ। ਛੋਟੀਆਂ - ਛੋਟੀਆਂ ਚੀਜ਼ਾਂ ਹਨ ਜੀ, ਅਸੀਂ ਇੱਕ ਵਾਰ ਅਗਰ ਇਸ ਦੀ ਮਹੱਤਤਾ ਨੂੰ ਸਮਝਾਂਗੇ ਤਾਂ ਅਸੀਂ ਜ਼ਰੂਰੀ ਰੂਪ ਨਾਲ ਟੂਰਿਜ਼ਮ ਨੂੰ ਵਿਗਿਆਨਕ ਤਰੀਕੇ ਨਾਲ ਅੱਗੇ ਵਧਾ ਸਕਦੇ ਹਾਂ।

ਮੈਂ ਆਪ ਤੋਂ ਆਸ਼ਾ ਕਰਦਾ ਹਾਂ ਕਿ ਅੱਜ ਦੇ ਇਸ ਵੈਬੀਨਾਰ ਵਿੱਚ ਹੋਰ ਵਿਸਤਾਰ ਨਾਲ ਚਰਚਾ ਕਰੋ ਅਤੇ ਰੋਜ਼ਗਾਰ ਦੇ ਬਹੁਤ ਸਾਰੇ ਅਵਸਰ ਜਿਵੇਂ agriculture ਵਿੱਚ ਹਨ, ਜਿਵੇਂ real estate development ਅਤੇ infrastructure ਵਿੱਚ ਹਨ, textile ਵਿੱਚ ਹਨ ਉਤਨੀ ਹੀ ਤਾਕਤ ਟੂਰਿਜ਼ਮ ਦੇ ਅੰਦਰ ਰੋਜ਼ਗਾਰ ਦੀ ਹੈ, ਬਹੁਤ ਅਵਸਰ ਹਨ। ਮੈਂ ਆਪ ਨੂੰ ਨਿਮੰਤਰਣ (ਸੱਦਾ) ਦਿੰਦਾ ਹਾਂ ਅਤੇ ਆਪ ਨੂੰ ਇਸ ਅੱਜ ਦੇ ਵੈਬੀਨਾਰ ਦੇ ਲਈ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Rs 30,952 Crore Invested In R&D Over Past Decade; Next 5 Years To Surpass It — Defence PSUs Enter Innovation Overdrive

Media Coverage

Rs 30,952 Crore Invested In R&D Over Past Decade; Next 5 Years To Surpass It — Defence PSUs Enter Innovation Overdrive
NM on the go

Nm on the go

Always be the first to hear from the PM. Get the App Now!
...
Prime Minister welcomes increased participation of youth in events like Ironman 70.3 at Goa
November 09, 2025
Lauds young Party colleagues, Annamalai and Tejasvi Surya for successfully completing the Ironman Triathlon

The Prime Minister, Shri Narendra Modi has welcomed the increased participation by youth in events like Ironman 70.3 which was held in Goa today. Shri Modi stated that such events contribute towards FitIndia movement. "Congratulations to everyone who took part. Delighted that two of our young Party colleagues, Annamalai and Tejasvi Surya are among those who have successfully completed the Ironman Triathlon", Shri Modi said.

The Prime Minister posted on X:

"Glad to see increased participation by our youth in events like Ironman 70.3 which was held in Goa today. Such events contribute towards #FitIndia movement. Congratulations to everyone who took part. Delighted that two of our young Party colleagues, Annamalai and Tejasvi Surya are among those who have successfully completed the Ironman Triathlon."

@annamalai_k

@Tejasvi_Surya

"ಗೋವಾದಲ್ಲಿ ಇಂದು ನಡೆದ ಐರನ್ ಮ್ಯಾನ್ 70.3 ನಂತಹ ಕಾರ್ಯಕ್ರಮಗಳಲ್ಲಿ ನಮ್ಮ ಯುವಜನರು ಹೆಚ್ಚಿನ ಸಂಖ್ಯೆಯಲ್ಲಿ ಭಾಗವಹಿಸಿದ್ದನ್ನು ನೋಡಿ ಸಂತೋಷವಾಯಿತು. ಇಂತಹ ಕಾರ್ಯಕ್ರಮಗಳು #FitIndia ಆಂದೋಲನಕ್ಕೆ ಕೊಡುಗೆ ನೀಡುತ್ತವೆ. ಭಾಗವಹಿಸಿದ ಎಲ್ಲರಿಗೂ ಅಭಿನಂದನೆಗಳು. ಐರನ್ ಮ್ಯಾನ್ ಟ್ರಯಥ್ಲಾನ್ ಅನ್ನು ಯಶಸ್ವಿಯಾಗಿ ಪೂರ್ಣಗೊಳಿಸಿದವರಲ್ಲಿ ನಮ್ಮ ಪಕ್ಷದ ಇಬ್ಬರು ಯುವ ಸಹೋದ್ಯೋಗಿಗಳಾದ ಅಣ್ಣಾಮಲೈ ಮತ್ತು ತೇಜಸ್ವಿ ಸೂರ್ಯ ಸೇರಿದ್ದಾರೆ ಎಂದು ತಿಳಿದು ಸಂತೋಷವಾಯಿತು.

@annamalai_k

@Tejasvi_Surya"

"கோவாவில் இன்று நடைபெற்ற அயர்ன்மேன் 70.3 போன்ற நிகழ்வுகளில் நமது இளைஞர்களின் பங்களிப்பு அதிகரித்து வருவதைக் கண்டு மகிழ்ச்சி அடைகிறேன். இதுபோன்ற நிகழ்வுகள் #FitIndia இயக்கத்திற்கு பெரும் பங்களிக்கின்றன. கலந்து கொண்ட அனைவருக்கும் வாழ்த்துகள். நமது கட்சியின் இளம் சகாக்களான அண்ணாமலையும் தேஜஸ்வி சூர்யாவும் அயர்ன்மேன் டிரையத்லானை வெற்றிகரமாக நிறைவு செய்தவர்களில் இடம்பெற்றிருந்தது மகிழ்ச்சி அளிக்கிறது.

@annamalai_k

@Tejasvi_Surya"