ਮਹਾਮਹਿਮ, ਮੇਰੀ ਛੋਟੀ ਭੈਣ, ਪ੍ਰਧਾਨ ਮੰਤਰੀ ਤਕਾਇਚੀ ਜੀ, 

ਦੋਵਾਂ ਦੇਸ਼ਾਂ ਦੇ ਵਪਾਰਕ ਆਗੂਓ,

ਨਮਸਕਾਰ,

ਕੋਨੀਚੀਵਾ।

ਭਾਰਤ-ਜਾਪਾਨ ਜੁਆਇੰਟ ਇਕਨੌਮਿਕ ਫੋਰਮ ਵਿੱਚ ਤੁਹਾਡੇ ਸਾਰਿਆਂ ਵਿਚਾਲੇ ਆ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।

ਤੁਹਾਡੇ ਵਿੱਚੋਂ ਕਈ ਕੰਪਨੀਆਂ ਭਾਰਤ ਨਾਲ ਲੰਮੇ ਸਮੇਂ ਤੋਂ ਜੁੜੀਆਂ ਹੋਈਆਂ ਹਨ। ਕੁਝ ਤਾਂ ਸੌ ਸਾਲ ਤੋਂ ਵੀ ਪਹਿਲਾਂ ਤੋਂ ਹਨ। 

ਅਤੇ ਜਿਹੜੇ ਨਵੇਂ ਸਾਥੀ ਇਸ ਫੋਰਮ ਨਾਲ ਜੁੜ ਰਹੇ ਹਨ, ਮੈਂ ਉਨ੍ਹਾਂ ਨੂੰ ਭਾਰਤ-ਜਾਪਾਨ ਸਫਲਤਾ ਦੀ ਕਹਾਣੀ ਦਾ ਹਿੱਸਾ ਬਣਨ ਉੱਤੇ ਤਹਿ ਦਿਲੋਂ ਵਧਾਈ ਦਿੰਦਾ ਹਾਂ।

 

ਦੋਸਤੋ,

ਭਾਰਤ-ਜਾਪਾਨ ਰਿਸ਼ਤੇ ਵਾਕਈ ਬਹੁਤ ਖ਼ਾਸ ਹਨ। 

ਸਾਡੀ ਆਰਥਿਕ ਭਾਈਵਾਲੀ ਦੀ ਸਫ਼ਲਤਾ ਦੀਆਂ ਕਈ ਸ਼ਾਨਦਾਰ ਉਦਾਹਰਨਾਂ ਹਨ। 

ਹੁਣੇ-ਹੁਣੇ ਅਸੀਂ ਹਰਿਆਣਾ ਦੇ ਖਰਖੌਦਾ ਵਿੱਚ ਮਾਰੂਤੀ ਸੁਜ਼ੂਕੀ ਦੇ ਨਵੇਂ ਪਲਾਂਟ ਦਾ ਉਦਘਾਟਨ ਕੀਤਾ ਹੈ। 

ਅੱਜ ਪੂਰੀ ਦੁਨੀਆ ਵਿੱਚ ਸੁਜ਼ੂਕੀ ਦੀਆਂ ਦੋ-ਤਿਹਾਈ ਕਾਰਾਂ ਭਾਰਤ ਵਿੱਚ ਬਣਦੀਆਂ ਹਨ ਅਤੇ 100 ਤੋਂ ਵੱਧ ਦੇਸ਼ਾਂ ਨੂੰ ਬਰਾਮਦ ਹੋਣ ਜਾ ਰਹੀਆਂ ਹਨ। 

ਪ੍ਰਧਾਨ ਮੰਤਰੀ ਤਕਾਇਚੀ, ਮੈਨੂੰ ਦੱਸਿਆ ਗਿਆ ਹੈ ਕਿ ਤੁਹਾਨੂੰ ਮੋਟਰਬਾਈਕਸ ਦਾ ਬਹੁਤ ਸ਼ੌਕ ਹੈ। 

ਸਾਨੂੰ ਬਹੁਤ ਖ਼ੁਸ਼ੀ ਹੈ ਕਿ ਕਾਵਾਸਾਕੀ, ਯਾਮਾਹਾ ਅਤੇ ਹੌਂਡਾ ਦੀਆਂ ਬਾਈਕਸ ਵੀ ਅੱਜ ਭਾਰਤ ਤੋਂ ਦੁਨੀਆ ਭਰ ਵਿੱਚ ਬਰਾਮਦ ਹੁੰਦੀਆਂ ਹਨ। 

ਇਸੇ ਤਰ੍ਹਾਂ, ਏਅਰ-ਕੰਡੀਸ਼ਨਰ ਹੋਣ ਜਾਂ ਪਾਵਰ-ਗ੍ਰਿੱਡ ਉਪਕਰਨ, ਸਟੀਕ ਨਿਰਮਾਣ ਹੋਵੇ ਜਾਂ ਮੈਡੀਕਲ ਤਕਨਾਲੋਜੀ; ਜਦੋਂ ਜਾਪਾਨ ਦੀ ਮੁਹਾਰਤ ਅਤੇ ਨਿਵੇਸ਼ ਭਾਰਤ ਦੀ ਰਫ਼ਤਾਰ ਅਤੇ ਪੈਮਾਨੇ ਨਾਲ ਜੁੜਦੇ ਹਨ, ਤਾਂ ਪੂਰੀ ਦੁਨੀਆ ਨੂੰ ਫ਼ਾਇਦਾ ਹੁੰਦਾ ਹੈ।

ਦੋਸਤੋ,

ਅੱਜ ਆਰਥਿਕ ਦੁਨੀਆ ਸਪਲਾਈ ਚੇਨ ਵਿੱਚ ਰੁਕਾਵਟਾਂ, ਵਪਾਰ ਵਿੱਚ ਬੇਯਕੀਨੀ ਅਤੇ ਆਲਮੀ ਮੰਗ ਵਿੱਚ ਗਿਰਾਵਟ ਨਾਲ ਜੂਝ ਰਹੀ ਹੈ।

 

ਪਰ ਜਿਵੇਂ ਕਿਹਾ ਜਾਂਦਾ ਹੈ- 

“ਔਖੇ ਹਾਲਾਤ ਵਿੱਚ, ਮਜ਼ਬੂਤ ਇਰਾਦੇ ਵਾਲੇ ਹੀ ਅੱਗੇ ਵਧਦੇ ਹਨ।” 

ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ। 

ਪਿਛਲੇ ਵਿੱਤੀ ਸਾਲ ਵਿੱਚ ਭਾਰਤ ਦੀ ਜੀਡੀਪੀ ਵਿਕਾਸ ਦਰ 7.7 ਫ਼ੀਸਦੀ ਰਹੀ। 

ਇੰਨਾ ਹੀ ਨਹੀਂ, ਪਿਛਲੇ 12 ਸਾਲਾਂ ਵਿੱਚ ਅਸੀਂ ਭਾਰਤ ਵਿੱਚ “ਕਾਈ-ਜ਼ੈਨ” ਫਲਸਫੇ ਭਾਵ ਲਗਾਤਾਰ ਸੁਧਾਰ ਨੂੰ ਅਪਣਾਉਂਦਿਆਂ, ਆਪਣੇ ਆਰਥਿਕ ਡੀਐੱਨਏ ਨੂੰ ਬਦਲ ਰਹੇ ਹਾਂ। 

ਕੁਝ ਹੀ ਮਹੀਨੇ ਪਹਿਲਾਂ, ਅਸੀਂ ਟੈਕਸ ਪ੍ਰਣਾਲੀ, ਸ਼ਾਸਨ ਅਤੇ ‘ਈਜ਼ ਆਫ ਡੂਇੰਗ ਬਿਜ਼ਨਸ’ (ਕਾਰੋਬਾਰ ਕਰਨ ਦੀ ਸੌਖ) ਲਈ ਅਗਲੀ ਪੀੜ੍ਹੀ ਦੇ ਸੁਧਾਰ ਕੀਤੇ ਹਨ। 

ਅਸੀਂ ਹਰ ਖੇਤਰ ਨੂੰ ਪ੍ਰਾਈਵੇਟ ਸੈਕਟਰ ਲਈ ਖੋਲ੍ਹ ਰਹੇ ਹਾਂ। 

ਅਤੇ ਕਈ ਅਹਿਮ ਖੇਤਰਾਂ ਵਿੱਚ ਰਿਆਇਤਾਂ ਦੇ ਰਹੇ ਹਾਂ, ਜਿਸ ਦਾ ਲਾਹਾ ਤੁਸੀਂ ਸਾਰੇ ਲੈ ਸਕਦੇ ਹੋ। 

ਅਤੇ ਇਹੀ ਕਾਰਨ ਹੈ ਕਿ, ਲਗਾਤਾਰ ਪਿਛਲੇ 4 ਸਾਲਾਂ ਤੋਂ, ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪ੍ਰੇਸ਼ਨ (ਜੇਬੀਆਈਸੀ) ਦਾ ਸਰਵੇਖਣ ਦਰਸਾਉਂਦਾ ਹੈ ਕਿ ਭਾਰਤ ਜਾਪਾਨੀ ਕਾਰੋਬਾਰਾਂ ਲਈ ਸਭ ਤੋਂ ‘ਉੱਭਰਦੀ ਅਤੇ ਭਰੋਸੇਮੰਦ’ ਮੰਜ਼ਿਲ ਰਿਹਾ ਹੈ। 

ਅੱਜ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਮੇਰਾ ਦਫ਼ਤਰ, ਭਾਵ ਪੀਐੱਮਓ ਦਾ ਦਫ਼ਤਰ, ਵਿਸ਼ੇਸ਼ ‘ਜਾਪਾਨ ਬਿਜ਼ਨਸ ਵੀਕ’ ਕਰਵਾਏਗਾ। ਇਸ ਵਿੱਚ ਪੀਐੱਮਓ ਦੇ ਸੀਨੀਅਰ ਅਧਿਕਾਰੀ, ਤੁਹਾਡੇ ਨਾਲ ਵਿਚਾਰ-ਵਟਾਂਦਰਾ ਕਰਨਗੇ, ਬੈਠਣਗੇ, ਤੁਹਾਡੀਆਂ ਸਮੱਸਿਆਵਾਂ ਸਮਝਣ ਲਈ, ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਹੋਰ ਵਧਾਉਣ ਲਈ ਤੁਹਾਡੇ ਨਾਲ ਖੁੱਲ੍ਹ ਕੇ ਚਰਚਾ ਕਰਨਗੇ।

ਦੋਸਤੋ,

ਅੱਜ ਪ੍ਰਧਾਨ ਮੰਤਰੀ ਤਕਾਇਚੀ ਅਤੇ ਮੈਂ ਆਪਣੀ ਭਾਈਵਾਲੀ ਨੂੰ ਹੋਰ ਵੀ ਗਤੀਸ਼ੀਲ ਅਤੇ ਡੂੰਘਾ ਕਰਨ ਦਾ ਫ਼ੈਸਲਾ ਕੀਤਾ ਹੈ। 

ਅਸੀਂ ਆਰਥਿਕ ਸੁਰੱਖਿਆ, ਏਆਈ, ਰੱਖਿਆ ਅਤੇ ਸਿਹਤ ਵਰਗੇ ਕਈ ਵਿਸ਼ਿਆਂ ਉੱਤੇ ਸਮਝੌਤੇ ਕੀਤੇ ਹਨ, ਜਿਸ ਨਾਲ ਇਹ ਭਾਈਵਾਲੀ ਭਵਿੱਖਮੁਖੀ ਅਤੇ ਅਸੀਮ ਬਣ ਜਾਵੇਗੀ। 

 

ਸਾਡੀਆਂ ਸਰਕਾਰਾਂ ਵਿਚਕਾਰ ਰਣਨੀਤਕ ਤਾਲਮੇਲ ਹੈ, ਭਰੋਸਾ ਹੈ ਅਤੇ ਸਭ ਤੋਂ ਵੱਡੀ ਗੱਲ, ਸਪੱਸ਼ਟਤਾ ਹੈ। 

ਹੁਣ ਇਸ ਨੂੰ ਨਤੀਜਿਆਂ ਵਿੱਚ ਬਦਲਣ ਦੀ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਉੱਤੇ ਹੈ।

ਦੋਸਤੋ,

ਤੁਸੀਂ ਸਾਰਿਆਂ ਨੇ ਮਿਲ ਕੇ ਇਹ ਯਕੀਨੀ ਬਣਾਉਣਾ ਹੈ ਕਿ ਅਗਲੇ ਇੱਕ ਦਹਾਕੇ ਵਿੱਚ ਜਾਪਾਨ ਤੋਂ ਭਾਰਤ ਵਿੱਚ ਨਿਵੇਸ਼ 10 ਟ੍ਰਿਲੀਅਨ ਯੇਨ ਦੇ ਟੀਚੇ ਨੂੰ ਵੀ ਪਾਰ ਕਰੇ। 

ਅਤੇ ਭਾਰਤ ਵਿੱਚ ਜਾਪਾਨੀ ਕੰਪਨੀਆਂ ਦੀ ਗਿਣਤੀ ਵੀ 10 ਸਾਲਾਂ ਵਿੱਚ ਦੁੱਗਣੀ ਹੋ ਜਾਵੇ।

ਦੋਸਤੋ,

ਮੈਂ ਤੁਹਾਡੇ ਸਾਹਮਣੇ ਇੱਕ ਵਿਜ਼ਨ ਰੱਖਣਾ ਚਾਹੁੰਦਾ ਹਾਂ। 

ਮੈਂ ਇੱਕ ਅਜਿਹੀ ਦੁਨੀਆ ਵੇਖਦਾ ਹਾਂ,

ਜਿੱਥੇ ਜਾਪਾਨ ਦੀ ਤਕਨਾਲੋਜੀ ਅਤੇ ਭਾਰਤ ਦੀ ਮਾਰਕੀਟ ਸਮਰੱਥਾ ਮਿਲ ਕੇ, ਸੈਮੀਕੰਡਕਟਰ, ਫਾਰਮਾ ਅਤੇ ਅਹਿਮ ਖਣਿਜਾਂ ਵਿੱਚ, ਦੁਨੀਆ ਨੂੰ ਮਜ਼ਬੂਤ ਸਪਲਾਈ ਚੇਨਾਂ ਮੁਹੱਈਆ ਕਰਵਾਉਣ।

 

ਜਿੱਥੇ ਜਾਪਾਨ ਦੀ ਪੂੰਜੀ ਅਤੇ ਭਾਰਤ ਦੀਆਂ ਇੱਛਾਵਾਂ ਮਿਲ ਕੇ, ਸ਼ਿਪ-ਬਿਲਡਿੰਗ, ਮੋਬਿਲਿਟੀ ਅਤੇ ਸਾਫ਼ ਊਰਜਾ ਵਿੱਚ ਨਵੀਂ ਆਲਮੀ ਅਗਵਾਈ ਤਿਆਰ ਕਰਨ।

ਜਿੱਥੇ ਭਾਰਤ ਅਤੇ ਜਾਪਾਨ ਦੇ ਸਟਾਰਟਅੱਪਸ ਰਾਹੀਂ ਏਆਈ, ਕੁਆਂਟਮ ਅਤੇ ਬਾਇਓ-ਟੈੱਕ ਵਿੱਚ, ਦੁਨੀਆ ਲਈ ਅਗਲੀ ਪੀੜ੍ਹੀ ਦੇ ਹੱਲ ਸਾਹਮਣੇ ਆਉਣ।

ਅਤੇ ਏਰੋਸਪੇਸ ਅਤੇ ਰੱਖਿਆ ਖੇਤਰ ਵਿੱਚ ਬੇਮਿਸਾਲ ਸਹਿਯੋਗ ਨਾਲ ਅਸੀਂ ਆਲਮੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਮਜ਼ਬੂਤ ਕਰੀਏ।

ਦੋਸਤੋ,

ਆਓ, ਭਰੋਸੇ ਅਤੇ ਆਸ ਨਾਲ ਭਰੀ ਇਸ ਭਾਈਵਾਲੀ ਰਾਹੀਂ, ਆਪਸੀ ਵਿਕਾਸ ਅਤੇ ਦੁਨੀਆ ਦੀ ਭਲਾਈ ਦਾ ਰਾਹ ਪੱਧਰਾ ਕਰੀਏ।

ਜਿਵੇਂ ਟੋਇਟਾ ਵਾਲੇ ਕਹਿੰਦੇ ਹਨ, ਆਓ ਮਿਲ ਕੇ

“ਲੈੱਟਸ ਗੋ ਪਲੇਸਿਸ” 

ਬਹੁਤ-ਬਹੁਤ ਧੰਨਵਾਦ।

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
‘Give mothers, sisters their due rights’: PM Modi pushes for women's reservation from the ramparts of Red Fort

Media Coverage

‘Give mothers, sisters their due rights’: PM Modi pushes for women's reservation from the ramparts of Red Fort
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 16 ਅਗਸਤ 2026
August 16, 2026

Aatmanirbhar Ambitions Meet Global Alliances: The Modi Doctrine in Action