ਭਾਰਤੀ ਜਲ ਸੈਨਾ ਵਿੱਚ ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਨੂੰ ਸ਼ਾਮਿਲ ਕੀਤਾ ਗਿਆ ਹੈ: ਪ੍ਰਧਾਨ ਮੰਤਰੀ
21 ਜੂਨ ਵਿਸ਼ਵ ਹਾਈਡ੍ਰੋਗ੍ਰਾਫੀ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਅਤੇ ਇਹ ਸੱਚਮੁੱਚ ਵਿੱਚ ਜ਼ਿਕਰਯੋਗ ਸੰਯੋਗ ਹੈ ਕਿ ਠੀਕ ਇਸੇ ਦਿਨ ਅਸੀਂ ਭਾਰਤ ਦੇ ਸਭ ਤੋਂ ਉੱਨਤ ਹਾਈਡ੍ਰੋਗ੍ਰਾਫਿਕ ਜਹਾਜ਼, ਆਈਐੱਨਐੱਸ ਸੰਸ਼ੋਧਕ ਨੂੰ ਕਮਿਸ਼ਨ ਕੀਤਾ ਹੈ: ਪ੍ਰਧਾਨ ਮੰਤਰੀ
ਜਿਸ ਦੇਸ਼ ਦੀ ਸਮੁੰਦਰੀ ਤਾਕਤ ਮਜ਼ਬੂਤ ਹੁੰਦੀ ਹੈ, ਉਸਦਾ ਆਰਥਿਕ ਅਤੇ ਰਣਨੀਤਕ ਪ੍ਰਭਾਵ ਵੀ ਓਨਾ ਹੀ ਮਜ਼ਬੂਤ ਹੁੰਦਾ ਹੈ; ਭਾਰਤ ਇਸ ਹਕੀਕਤ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ, ਇਸਦੇ ਲਈ ਖ਼ੁਦ ਨੂੰ ਤਿਆਰ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਆਈਐੱਨਐੱਸ ਵਿਕਰਾਂਤ ਤੋਂ ਅੱਜ ਤੱਕ ਦਾ ਸਫ਼ਰ ਸਿਰਫ਼ ਨਵੇਂ ਜੰਗੀ ਜਹਾਜ਼ਾਂ ਦਾ ਸਫ਼ਰ ਨਹੀਂ ਹੈ; ਇਹ ਭਾਰਤ ਦੀ ਵਧਦੀ ਸਵੈ-ਨਿਰਭਰਤਾ ਦਾ ਸਫ਼ਰ ਹੈ। ਅੱਜ, ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਇਸ ਸਫ਼ਰ ਨੂੰ ਨਵੀਂ ਗਤੀ ਦੇ ਰਹੇ ਹਨ: ਪ੍ਰਧਾਨ ਮੰਤਰੀ
ਭਾਰਤ ਨੇ ਜਹਾਜ਼ ਨਿਰਮਾਣ ਖੇਤਰ ਲਈ ਇੱਕ ਨਵੇਂ ਵਿਜ਼ਨ ਦੇ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ; ਘਰੇਲੂ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਖ਼ਾਸ ਕਦਮ ਚੁੱਕੇ ਗਏ ਹਨ: ਪ੍ਰਧਾਨ ਮੰਤਰੀ
ਜਹਾਜ਼ ਨਿਰਮਾਣ, ਜਹਾਜ਼ ਮੁਰੰਮਤ ਅਤੇ ਐੱਮਆਰਓ ਨੂੰ ਪ੍ਰਮੁੱਖ ਰਾਸ਼ਟਰੀ ਮਿਸ਼ਨ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਨੇ ਹਮੇਸ਼ਾ ਮਹਾਸਾਗਰ ਨੂੰ ਸਹਿਯੋਗ ਦੇ ਜ਼ਰੀਏ ਵਜੋਂ ਮੰਨਿਆ ਹੈ, ਪਰ ਭਾਰਤ ਇਹ ਵੀ ਜਾਣਦਾ ਹੈ ਕਿ ਸ਼ਾਂਤੀ ਦੀ ਰੱਖਿਆ ਲਈ ਤਾਕਤ ਜ਼ਰੂਰੀ ਹੈ; ਖ਼ੁਸ਼ਹਾਲੀ ਦੀ ਰੱਖਿਆ ਲਈ ਸੁਰੱਖਿਆ ਜ਼ਰੂਰੀ ਹੈ ਅਤੇ ਭਵਿੱਖ ਦੇ ਨਿਰਮਾਣ ਲਈ ਆਤਮ-ਨਿਰਭਰਤਾ ਜ਼ਰੂਰੀ ਹੈ: ਪ੍ਰਧਾਨ ਮੰਤਰੀ
ਅੱਜ, ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਇਸੇ ਭਾਵਨਾ ਦੇ ਪ੍ਰਤੀਕ ਵਜੋਂ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਕੀਤੇ ਗਏ: ਪ੍ਰਧਾਨ ਮੰਤਰੀ

ਪੱਛਮੀ ਬੰਗਾਲ ਦੇ ਰਾਜਪਾਲ ਆਰ.ਐੱਨ. ਰਵੀ ਜੀ, ਇੱਥੋਂ ਦੇ ਊਰਜਾਵਾਨ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਜੀ, ਚੀਫ਼ ਆਫ਼ ਨੇਵਲ ਸਟਾਫ ਕ੍ਰਿਸ਼ਣਾ ਸਵਾਮੀਨਾਥਨ ਜੀ, ਮੌਜੂਦ ਦੇਵੀਓ ਅਤੇ ਸੱਜਣੋ!

ਅੱਜ ਦਾ ਦਿਨ ਕਈ ਮਾਅਨਿਆਂ ਵਿੱਚ ਖ਼ਾਸ ਹੈ। ਅੱਜ ਪੂਰੀ ਦੁਨੀਆ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੀ ਹੈ। ਮੈਨੂੰ ਖ਼ੁਸ਼ੀ ਹੈ ਕਿ ਇਸ ਮੌਕੇ 'ਤੇ ਮੈਨੂੰ ਬੰਗਾਲ ਦੀ ਇਸ ਮਹਾਨ ਧਰਤੀ ’ਤੇ ਆਉਣ ਦਾ ਮੌਕਾ ਮਿਲਿਆ। ਇਹ ਉਹ ਧਰਤੀ ਹੈ, ਜਿਸਨੇ ਭਾਰਤ ਦੇ ਵਿਚਾਰਾਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਜਿਸਨੇ ਭਾਰਤ ਦੇ ਪੁਨਰਜਾਗਰਣ ਨੂੰ ਗਤੀ ਦਿੱਤੀ ਹੈ, ਅਤੇ ਜਿਸਨੇ ਸਦੀਆਂ ਤੱਕ ਭਾਰਤ ਨੂੰ ਸਮੁੰਦਰ ਦੇ ਰਸਤੇ ਦੁਨੀਆ ਨਾਲ ਜੋੜਿਆ ਹੈ। ਅੱਜ ਇਸੇ ਧਰਤੀ 'ਤੇ ਆਤਮ-ਨਿਰਭਰ ਭਾਰਤ, ਸੁਰੱਖਿਅਤ ਭਾਰਤ ਅਤੇ ਵਿਕਸਿਤ ਭਾਰਤ ਨਾਲ ਜੁੜਿਆ ਇੱਕ ਅਹਿਮ ਸਮਾਗਮ ਹੋ ਰਿਹਾ ਹੈ। ਕੁਝ ਦੇਰ ਪਹਿਲਾਂ ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਕੀਤਾ ਗਿਆ ਹੈ। ਵੈਸੇ ਅੱਜ 21 ਜੂਨ ਨੂੰ "ਵਰਲਡ ਹਾਈਡ੍ਰੋ-ਗ੍ਰਾਫੀਡੇ" ਵਜੋਂ ਵੀ ਮਨਾਇਆ ਜਾਂਦਾ ਹੈ। ਅਤੇ ਇਹ ਬਹੁਤ ਹੀ ਧਿਆਨ ਦੇਣ ਯੋਗ ਸੰਯੋਗ ਹੈ, ਕਿ ਅੱਜ ਦੇ ਦਿਨ ਅਸੀਂ ਭਾਰਤ ਦਾ ਸਭ ਤੋਂ ਅਡਵਾਂਸਡ ਹਾਈਡ੍ਰੋ-ਗ੍ਰਾਫੀ ਜਹਾਜ਼ "ਆਈਐੱਨਐੱਸ ਸੰਸ਼ੋਧਕ" ਕਮਿਸ਼ਨ ਕੀਤਾ ਹੈ। ਮੈਂ ਭਾਰਤੀ ਜਲ ਸੈਨਾ ਨੂੰ, ਇਨ੍ਹਾਂ ਪ੍ਰਾਜੈਕਟਾਂ ਨਾਲ ਜੁੜੇ ਸਾਰੇ ਵਿਗਿਆਨੀਆਂ ਨੂੰ, ਇੰਜੀਨੀਅਰਾਂ ਨੂੰ, ਮਜ਼ਦੂਰਾਂ ਨੂੰ ਅਤੇ ਮੇਰੇ ਪਿਆਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਦੁਨੀਆ ਗਵਾਹ ਹੈ ਕਿ ਸਮੁੰਦਰੀ ਯੋਗਤਾ ਦੇ ਬਿਨਾਂ ਕੋਈ ਵੀ ਰਾਸ਼ਟਰ ਵੱਡੀ ਤਾਕਤ ਨਹੀਂ ਬਣ ਸਕਦਾ। ਸਮੁੰਦਰ ਨਾਲ ਵਿਕਾਸ ਜੁੜਿਆ ਹੈ, ਸੁਰੱਖਿਆ ਜੁੜੀ ਹੈ ਅਤੇ ਖ਼ੁਸ਼ਹਾਲੀ ਜੁੜੀ ਹੈ। ਅੱਜ ਦੁਨੀਆ ਦਾ ਜ਼ਿਆਦਾਤਰ ਵਪਾਰ ਸਮੁੰਦਰੀ ਮਾਰਗਾਂ ਜ਼ਰੀਏ ਹੁੰਦਾ ਹੈ। ਦੁਨੀਆ ਨੂੰ ਜੋੜਨ ਵਾਲੇ ਡੇਟਾ ਦੇ ਵਿਸ਼ਾਲ ਨੈੱਟਵਰਕ ਸਮੁੰਦਰ ਦੇ ਹੇਠਾਂ ਤੋਂ ਲੰਘਦੇ ਹਨ। ਆਉਣ ਵਾਲੇ ਸਮੇਂ ਵਿੱਚ, ਅਹਿਮ ਖਣਿਜ, ਡੀਪ-ਸੀ ਸਰੋਤ ਅਤੇ ਨਵੀਂ ਊਰਜਾ ਦੇ ਸਰੋਤ ਵੀ ਸਮੁੰਦਰ ਨਾਲ ਹੀ ਜੁੜਨਗੇ। ਇਸ ਲਈ ਜਿਸ ਦੇਸ਼ ਦੀ ਸਮੁੰਦਰੀ ਸਮਰੱਥਾ ਮਜ਼ਬੂਤ ਹੋਵੇਗੀ, ਉਸਦਾ ਆਰਥਿਕ ਅਤੇ ਰਣਨੀਤਕ ਪ੍ਰਭਾਵ ਵੀ ਓਨਾ ਹੀ ਮਜ਼ਬੂਤ ਹੋਵੇਗਾ। ਅਤੇ ਭਾਰਤ ਇਸ ਹਕੀਕਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਭਾਰਤ ਇਸ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ। ਅਤੇ ਅੱਜ ਦਾ ਇਹ ਦਿਨ ਇਸ ਗੱਲ ਦਾ ਗਵਾਹ ਹੈ ਕਿ ਸਾਡੀ ਸਮਰੱਥਾ ਕੀ ਹੈ, ਸਾਡਾ ਹੁਨਰ ਕੀ ਹੈ।

ਸਾਥੀਓ,

ਕੁਝ ਸਾਲ ਪਹਿਲਾਂ ਜਦੋਂ ਅਸੀਂ ਆਈਐੱਨਐੱਸ ਵਿਕਰਾਂਤ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ, ਓਦੋਂ ਭਾਰਤ ਨੇ ਆਪਣੀ ਸਮੁੰਦਰੀ ਤਾਕਤ ਦੇ ਨਵੇਂ ਅਧਿਆਇ ਦਾ ਐਲਾਨ ਕੀਤਾ ਸੀ, ਦੁਨੀਆ ਦੇ ਸਾਹਮਣੇ ਸਾਡੀ ਯੋਗਤਾ ਦਾ ਉਹ ਐਲਾਨ ਸੀ। ਆਈਐੱਨਐੱਸ ਵਿਕਰਾਂਤ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਸਿਰਫ਼ ਨਵੇਂ ਜੰਗੀ ਜਹਾਜ਼ਾਂ ਦਾ ਸਫ਼ਰ ਨਹੀਂ ਹੈ। ਇਹ ਭਾਰਤ ਦੀ ਵਧਦੀ ਆਤਮ-ਨਿਰਭਰਤਾ ਦਾ ਸਫ਼ਰ ਵੀ ਹੈ। ਅੱਜ ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਉਸ ਸਫ਼ਰ ਨੂੰ ਨਵੀਂ ਗਤੀ ਦੇ ਰਹੇ ਹਨ। ਇਹ ਤਿੰਨੇ ਜਹਾਜ਼, ਭਾਰਤ ਦੇ ਤਿੰਨ ਅਹਿਮ ਸੰਕਲਪਾਂ ਦੇ ਵੀ ਪ੍ਰਤੀਕ ਹਨ। ਇਨ੍ਹਾਂ ਦਾ ਨਿਰਮਾਣ ਭਾਰਤ ਵਿੱਚ ਹੋਇਆ ਹੈ। ਇਨ੍ਹਾਂ ਦਾ ਡਿਜਾਈਨ ਭਾਰਤ ਵਿੱਚ ਤਿਆਰ ਹੋਇਆ ਹੈ। ਇਨ੍ਹਾਂ ਦੇ ਨਿਰਮਾਣ ਵਿੱਚ ਭਾਰਤੀ ਉਦਯੋਗਾਂ ਦੀ ਪ੍ਰਤਿਭਾ ਲੱਗੀ ਹੈ। ਭਾਰਤੀ ਇੰਜੀਨੀਅਰਾਂ ਦਾ ਹੁਨਰ ਲੱਗਿਆ ਹੈ। ਭਾਰਤੀ ਮਜ਼ਦੂਰਾਂ ਦੀ ਮਿਹਨਤ ਲੱਗੀ ਹੈ। ਅਤੇ ਇਹੀ ਨਵੇਂ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ।

ਸਾਥੀਓ,

ਅੱਜ ਭਾਰਤ ਰੱਖਿਆ ਖੇਤਰ ਵਿੱਚ ਸਿਰਫ਼ ਖ਼ਰੀਦਦਾਰ ਬਣ ਕੇ ਨਹੀਂ ਰਹਿਣਾ ਚਾਹੁੰਦਾ। ਸਾਡੀ ਫੌਜੀ ਤਾਕਤ ਦੁਨੀਆ ਲਈ ਬਜ਼ਾਰ ਨਹੀਂ ਬਣ ਸਕਦੀ। ਮੇਰੀ ਤਾਕਤ ਦੀ ਪਹਿਚਾਣ ਦੁਨੀਆ ਦੇ ਬਜ਼ਾਰ ਬਣਨ ਨਾਲ ਨਹੀਂ ਹੈ, ਮੇਰੀ ਤਾਕਤ ਦੀ ਪਹਿਚਾਣ ਮੇਰੀ ਆਤਮ-ਨਿਰਭਰਤਾ ਨਾਲ ਹੈ। ਭਾਰਤ ਨਿਰਮਾਤਾ ਬਣਨਾ ਚਾਹੁੰਦਾ ਹੈ। ਅਤੇ ਜਿਸ ਦਿਨ ਨਿਰਮਾਤਾ ਹੋਵਾਂਗੇ ਨਾ, ਉਸ ਦਿਨ ਅਸੀਂ ਨਿਰਣਾਇਕ ਵੀ ਹੋਵਾਂਗੇ। ਅਤੇ ਅਸੀਂ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਬੀਤੇ ਸਾਲਾਂ ਵਿੱਚ 40 ਤੋਂ ਵੱਧ ਮੇਡ-ਇਨ-ਇੰਡੀਆ ਜੰਗੀ ਜਹਾਜ਼ ਅਤੇ ਪਣਡੁੱਬੀਆਂ ਜਲ ਸੈਨਾ ਵਿੱਚ ਸ਼ਾਮਿਲ ਹੋਈਆਂ ਹਨ। ਯਾਨੀ ਲਗਭਗ ਹਰ ਹਫ਼ਤੇ ਵਿੱਚ ਭਾਰਤੀ ਜਲ ਸੈਨਾ ਨੂੰ ਇੱਕ ਨਵੀਂ ਤਾਕਤ ਮਿਲੀ ਹੈ। ਵਰਤਮਾਨ ਵਿੱਚ ਵੀ 45 ਵੱਡੇ ਜਲ ਸੈਨਾ ਪਲੈਟਫਾਰਮ ਨਿਰਮਾਣ-ਅਧੀਨ ਹਨ। ਇਹ ਸਿਰਫ਼ ਗਿਣਤੀ ਨਹੀਂ ਹੈ। ਇਹ ਭਾਰਤ ਦੀ ਉਦਯੋਗਿਕ ਯੋਗਤਾ ਦਾ ਸਬੂਤ ਹੈ। ਇਹ ਭਾਰਤ ਦੇ ਭਵਿੱਖ ਦਾ ਸੰਕੇਤ ਹੈ।

ਸਾਥੀਓ,

ਆਉਣ ਵਾਲੇ ਸਾਲਾਂ ਵਿੱਚ ਭਾਰਤ ਦਾ ਸਮੁੰਦਰੀ ਖੇਤਰ ਲੱਖਾਂ ਨਵੇਂ ਰੁਜ਼ਗਾਰ ਤਿਆਰ ਕਰਨ ਦੀ ਸਮਰੱਥਾ ਰੱਖਦਾ ਹੈ। ਇਹੀ ਕਾਰਨ ਹੈ ਕਿ ਅਸੀਂ ਸਮੁੰਦਰੀ ਖੇਤਰ ਨੂੰ ਸਿਰਫ਼ ਇੱਕ ਖੇਤਰ, ਅਲੱਗ ਖੇਤਰ ਨਹੀਂ ਮੰਨਦੇ। ਅਸੀਂ ਇਸਨੂੰ ਵਿਕਸਿਤ ਭਾਰਤ ਦੇ ਰੁਜ਼ਗਾਰ ਇੰਜਣ ਵਜੋਂ ਦੇਖਦੇ ਹਾਂ। ਇੱਕ ਆਧੁਨਿਕ ਜਹਾਜ਼ ਲਈ ਸੈਂਕੜੇ ਟਨ ਸਟੀਲ ਲਗਦੀ ਹੈ, ਇਲੈਕਟ੍ਰੌਨਿਕਸ ਲਗਦੇ ਹਨ, ਮਸ਼ੀਨਰੀ ਲੱਗਦੀ ਹੈ, ਹਜ਼ਾਰਾਂ ਪੁਰਜ਼ੇ ਲਗਦੇ ਹਨ। ਅਤੇ ਇਸ ਸਭ ਦੇ ਪਿੱਛੇ ਹਜ਼ਾਰਾਂ ਕੰਪਨੀਆਂ ਕੰਮ ਕਰਦੀਆਂ ਹਨ, ਯਾਨੀ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ। ਅੱਜ ਜਿਨ੍ਹਾਂ ਤਿੰਨ ਜਹਾਜ਼ਾਂ ਦੀ ਕਮਿਸ਼ਨਿੰਗ ਹੋਈ ਹੈ, ਉਨ੍ਹਾਂ ਦੇ ਨਿਰਮਾਣ ਵਿੱਚ 200 ਤੋਂ ਵੱਧ ਐੱਮਐੱਸਐੱਮਈ ਨੇ ਯੋਗਦਾਨ ਦਿੱਤਾ ਹੈ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਕਿੰਨੀ ਵੱਡੀ ਗਿਣਤੀ ਵਿੱਚ ਇਨ੍ਹਾਂ 200 ਐੱਮਐੱਸਐੱਮਈ ਵਿੱਚ, ਇਨ੍ਹਾਂ ਲਘੂ ਉਦਯੋਗਾਂ ਵਿੱਚ ਰੁਜ਼ਗਾਰ ਪੈਦਾ ਹੋਇਆ ਹੋਵੇਗਾ।

ਸਾਥੀਓ,

ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਮੁੰਦਰੀ ਤਾਕਤ ਦੇ ਅਗਲੇ ਪੜਾਅ ਵਿੱਚ ਦਾਖ਼ਲ ਹੋਵੇ। ਇਸ ਲਈ ਭਾਰਤ ਨੇ ਜਹਾਜ਼ ਨਿਰਮਾਣ ਦੇ ਖੇਤਰ ਲਈ ਇੱਕ ਨਵੇਂ ਨਜ਼ਰੀਏ ਨਾਲ ਅੱਗੇ ਵਧਣਾ ਸ਼ੁਰੂ ਕੀਤਾ ਹੈ। ਹਾਲ ਹੀ ਦੇ ਸਾਲਾਂ ਵਿੱਚ ਅਨੇਕਾਂ ਨੀਤੀਗਤ ਸੁਧਾਰ ਕੀਤੇ ਗਏ ਹਨ। ਘਰੇਲੂ ਨਿਰਮਾਣ ਸਮਰੱਥਾ ਵਧਾਉਣ ਲਈ ਖ਼ਾਸ ਕਦਮ ਚੁੱਕੇ ਗਏ ਹਨ। ਅਤੇ ਜਹਾਜ਼ ਨਿਰਮਾਣ, ਜਹਾਜ਼ ਮੁਰੰਮਤ, ਜਹਾਜ਼ ਰੀਸਾਈਕਲਿੰਗ ਅਤੇ ਐੱਮਆਰਓ ਨੂੰ ਇੱਕ ਵੱਡੇ ਰਾਸ਼ਟਰੀ ਮਿਸ਼ਨ ਵਜੋਂ ਦੇਖਿਆ ਜਾ ਰਿਹਾ ਹੈ।

ਸਾਥੀਓ,

ਜਹਾਜ਼ਾਂ ਦੇ ਖੇਤਰ ਲਈ ₹70,000 ਕਰੋੜ ਦਾ ਪ੍ਰੋਤਸਾਹਨ ਪੈਕੇਜ ਐਲਾਨਿਆ ਗਿਆ ਹੈ, ਇਹ ਸਿਰਫ਼ ਇੱਕ ਆਰਥਿਕ ਫ਼ੈਸਲਾ ਨਹੀਂ ਹੈ। ਇਹ ਭਾਰਤ ਦੇ ਸਮੁੰਦਰੀ ਭਵਿੱਖ ਵਿੱਚ ਨਿਵੇਸ਼ ਹੈ। ਇਹ ਭਾਰਤ ਦੇ ਉਦਯੋਗਿਕ ਵਿਸਥਾਰ ਵਿੱਚ ਨਿਵੇਸ਼ ਹੈ।

ਸਾਥੀਓ,

ਭਾਰਤ ਅੱਜ ਆਪਣੇ ਪੂਰੇ ਸਮੁੰਦਰੀ ਈਕੋਸਿਸਟਮ ਨੂੰ ਮਜ਼ਬੂਤ ਬਣਾ ਰਿਹਾ ਹੈ। ਇਸ ਲਈ, ਅੱਜ ਭਾਰਤ ਆਪਣੀਆਂ ਬੰਦਰਗਾਹਾਂ ਦਾ ਆਧੁਨਿਕੀਕਰਨ ਕਰ ਰਿਹਾ ਹੈ। ਨਵੀਂ ਸਮਰੱਥਾ ਤਿਆਰ ਕਰ ਰਿਹਾ ਹੈ। ਨਵੀਂ ਕਨੈਕਟੀਵਿਟੀ ਬਣਾ ਰਿਹਾ ਹੈ। ਨਦੀ ਜਲ-ਮਾਰਗਾਂ ਦਾ ਵਿਸਤਾਰ ਕਰ ਰਿਹਾ ਹੈ। ਮਲਟੀ-ਮਾਡਲ ਲੌਜਿਸਟਿਕਸ ਨੈੱਟਵਰਕ ਵਿਕਸਿਤ ਕਰ ਰਿਹਾ ਹੈ। ਸਾਗਰਮਾਲਾ ਜਿਹੀਆਂ ਮੁਹਿੰਮਾਂ ਇਸ ਵਿਆਪਕ ਸੋਚ ਦਾ ਹਿੱਸਾ ਹਨ। ਇਸ ਨਾਲ ਵਪਾਰ ਦੀ ਲਾਗਤ ਘੱਟ ਹੋ ਰਹੀ ਹੈ। ਉਦਯੋਗਾਂ ਨੂੰ ਨਵੀਂ ਗਤੀ ਮਿਲ ਰਹੀ ਹੈ ਅਤੇ ਤੱਟਵਰਤੀ ਖੇਤਰਾਂ ਵਿੱਚ ਨਵੇਂ ਮੌਕੇ ਬਣ ਰਹੇ ਹਨ।

ਸਾਥੀਓ,

ਇੱਕ ਸਮਾਂ ਸੀ, ਜਦੋਂ ਭਾਰਤ ਦੀ ਪਹਿਚਾਣ ਦੁਨੀਆ ਦੇ ਸਭ ਤੋਂ ਵੱਡੇ ਡਿਫੈਂਸ ਇਮਪੋਰਟ੍ਸ, ਆਯਾਤਕਾਂ ਵਿੱਚ ਹੁੰਦੀ ਰਹੀ ਹੈ। ਇਸ ਨਿਰਭਰਤਾ ਦੇ ਕਾਰਨ ਸਾਡੇ ਸਾਹਮਣੇ ਰਣਨੀਤਕ ਅਤੇ ਸੁਰੱਖਿਆ, ਦੋਵੇਂ ਤਰ੍ਹਾਂ ਦੀਆਂ ਚੁਣੌਤੀਆਂ ਵੀ ਸੀ। 2014 ਵਿੱਚ ਸਰਕਾਰ ਬਣਨ ਤੋਂ ਬਾਅਦ ਅਸੀਂ ਸਥਿਤੀ ਨੂੰ ਬਦਲਣ ਦਾ ਸੰਕਲਪ ਲਿਆ। ਇਸਦੇ ਲਈ ਨੀਤੀਆਂ ਦੇ ਪੱਧਰ ’ਤੇ ਵੱਡੇ ਸੁਧਾਰ ਕੀਤੇ ਗਏ, ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਨੂੰ ਤਰਜੀਹ ਦਿੱਤੀ ਗਈ। ਇਨ੍ਹਾਂ ਯਤਨਾਂ ਦਾ ਨਤੀਜਾ ਹੈ ਕਿ ਅੱਜ ਰੱਖਿਆ ਖੇਤਰ ਵਿੱਚ ਡਿਜਾਈਨ, ਮੈਨੁਫੈਕਚਰਿੰਗ ਅਤੇ ਨਿਰਯਾਤ ਦੀਆਂ ਨਵੀਆਂ ਸੰਭਾਵਨਾਵਾਂ ਬਣੀਆਂ ਹਨ। 2014 ਤੱਕ ਦੇਸ਼ ਦਾ ਕੁੱਲ ਰੱਖਿਆ ਉਤਪਾਦਨ ₹40,000 ਕਰੋੜ ਦੇ ਆਸਪਾਸ ਸੀ। ਅੱਜ ਇਹ ਵਧ ਕੇ ਲਗਭਗ ₹1 ਲੱਖ 80 ਹਜ਼ਾਰ ਕਰੋੜ ਤੱਕ ਪਹੁੰਚ ਗਿਆ ਹੈ।

ਅਤੇ ਸਾਥੀਓ,

ਇੱਕ ਪਾਸੇ ਦੇਸ਼ ਵਿੱਚ ਰੱਖਿਆ ਉਤਪਾਦਨ ਤੇਜ਼ੀ ਨਾਲ ਵਧਿਆ ਹੈ, ਦੂਜੇ ਪਾਸੇ ਸਾਡਾ ਰੱਖਿਆ ਨਿਰਯਾਤ ਬੇਮਿਸਾਲ ਗਤੀ ਨਾਲ ਵਧ ਰਿਹਾ ਹੈ। 2014 ਤੱਕ ਭਾਰਤ ਤਕਰੀਬਨ ₹700 ਕਰੋੜ ਦੇ ਰੱਖਿਆ ਉਤਪਾਦਾਂ ਦਾ ਨਿਰਯਾਤ ਕਰਦਾ ਸੀ, ਸੱਤ ਸੌ ਕਰੋੜ। ਅੱਜ ਇਹ ਅੰਕੜਾ ਵਧ ਕੇ ਲਗਭਗ ₹40,000 ਕਰੋੜ ਤੱਕ ਪਹੁੰਚ ਰਿਹਾ ਹੈ। ਭਾਰਤ ਵਿੱਚ ਬਣੇ ਰੱਖਿਆ ਉਪਕਰਣ ਹੁਣ ਦੁਨੀਆ ਦੇ 80 ਤੋਂ ਵੱਧ ਦੇਸ਼ਾਂ ਤੱਕ ਪਹੁੰਚ ਰਹੇ ਹਨ।

ਸਾਥੀਓ,

ਆਤਮ-ਨਿਰਭਰਤਾ ਦੇ ਸਫ਼ਰ ਵਿੱਚ, ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਮੇਰੇ ਹਿਸਾਬ ਨਾਲ ਤਾਂ ਹਾਲੇ ਇਹ ਸ਼ੁਰੂਆਤ ਹੈ, ਪਰ ਪਿਛਲੇ 12 ਸਾਲਾਂ ਵਿੱਚ ਜੋ ਤਰੱਕੀ ਹੋਈ ਹੈ, ਉਹ ਇਹ ਦੱਸਦੀ ਹੈ ਕਿ ਜਦੋਂ ਨੀਤੀ ਸਪਸ਼ਟ ਹੋਵੇ, ਜਦੋਂ ਦਿਸ਼ਾ ਠੀਕ ਹੋਵੇ, ਜਦੋਂ ਨਾਲ-ਨਾਲ ਮਿਲ ਕੇ ਕੰਮ ਕਰੀਏ ਤਾਂ ਦੇਸ਼ ਵਿੱਚ ਕਿੰਨੀ ਵੱਡੀ ਤਬਦੀਲੀ ਹੋ ਸਕਦੀ ਹੈ।

ਸਾਥੀਓ,

ਜਦੋਂ ਸਮੁੰਦਰੀ ਵਿਰਾਸਤ ਦੀ ਗੱਲ ਹੁੰਦੀ ਹੈ, ਤਾਂ ਬੰਗਾਲ ਦਾ ਨਾਮ ਕੁਦਰਤੀ ਤੌਰ 'ਤੇ ਸਾਹਮਣੇ ਆਉਂਦਾ ਹੈ। ਇਹ ਭਾਰਤ ਦੇ ਸਮੁੰਦਰੀ ਸੰਪਰਕਾਂ ਦੀ ਵੀ ਅਹਿਮ ਭੂਮੀ ਰਹੀ ਹੈ। ਹੁਗਲੀ ਦੀਆਂ ਧਾਰਾਵਾਂ ਨੇ ਇਤਿਹਾਸ ਨੂੰ ਬਦਲਦੇ ਹੋ ਦੇਖਿਆ ਹੈ। ਵਪਾਰ ਦੇ ਨਵੇਂ ਅਧਿਆਇ ਦੇਖੇ ਹਨ। ਵਿਕਾਸ ਦੀਆਂ ਨਵੀਆਂ ਯਾਤਰਾਵਾਂ ਦੇਖੀਆਂ ਹਨ। ਅਤੇ ਸੰਜੋਗ ਦੇਖੋ, ਇਹ ਬੰਦਰਗਾਹ ਬੰਗਾਲ ਦੇ ਹੀ ਸਪੁੱਤਰ, ਦੇਸ਼ ਦੇ ਪਹਿਲੇ ਉਦਯੋਗ ਮੰਤਰੀ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ 'ਤੇ ਹੈ।

ਸਾਥੀਓ,

ਭਾਰਤ ਅੱਜ ਜਿਸ ਨਵੇਂ ਸਮੁੰਦਰੀ ਯੁੱਗ ਵੱਲ ਵਧ ਰਿਹਾ ਹੈ। ਉਸ ਵਿੱਚ ਪੱਛਮੀ ਬੰਗਾਲ ਦੀ ਭੂਮਿਕਾ ਬਹੁਤ ਅਹਿਮ ਹੋਣ ਵਾਲੀ ਹੈ। ਇੱਥੇ ਬੰਦਰਗਾਹਾਂ ਦੀ ਸਮਰੱਥਾ ਹੈ, ਇੱਥੇ ਉਦਯੋਗਾਂ ਦੀ ਸਮਰੱਥਾ ਹੈ, ਇੱਥੇ ਪ੍ਰਤਿਭਾ ਹੈ, ਇੱਥੇ ਹੁਨਰ ਹੈ, ਇੱਥੇ ਸਮੁੰਦਰੀ ਅਰਥ-ਵਿਵਸਥਾ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਦੀ ਸਮਰੱਥਾ ਹੈ। ਮੈਨੂੰ ਭਰੋਸਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਪੱਛਮੀ ਬੰਗਾਲ, ਭਾਰਤ ਦੀ ਨੀਲੀ ਅਰਥ-ਵਿਵਸਥਾ, ਸਮੁੰਦਰੀ ਮੈਨੁਫੈਕਚਰਿੰਗ, ਲੌਜਿਸਟਿਕਸ ਅਤੇ ਤਟਵਰਤੀ ਵਿਕਾਸ ਦਾ ਇੱਕ ਅਹਿਮ ਕੇਂਦਰ ਬਣੇਗਾ।

ਸਾਥੀਓ,

ਭਾਰਤ ਨੇ ਹਮੇਸ਼ਾ ਤੋਂ ਸਮੁੰਦਰ ਨੂੰ ਸਹਿਯੋਗ ਦਾ ਜ਼ਰੀਆ ਮੰਨਿਆ ਹੈ। ਪਰ ਭਾਰਤ ਇਹ ਵੀ ਜਾਣਦਾ ਹੈ ਕਿ ਸ਼ਾਂਤੀ ਦੀ ਰੱਖਿਆ ਲਈ ਤਾਕਤ ਵੀ ਓਨੀ ਹੀ ਜ਼ਰੂਰੀ ਹੈ। ਖ਼ੁਸ਼ਹਾਲੀ ਦੀ ਰੱਖਿਆ ਲਈ ਸੁਰੱਖਿਆ ਜ਼ਰੂਰੀ ਹੈ। ਅਤੇ ਭਵਿੱਖ ਦੇ ਨਿਰਮਾਣ ਲਈ ਆਤਮ-ਨਿਰਭਰਤਾ ਜ਼ਰੂਰੀ ਹੈ। ਅੱਜ ਆਈਐੱਨਐੱਸ ਅਗਰੇ, ਆਈਐੱਨਐੱਸ ਦੂਨਾਗਿਰੀ ਅਤੇ ਆਈਐੱਨਐੱਸ ਸੰਸ਼ੋਧਕ ਇਸ ਭਾਵਨਾ ਦੇ ਪ੍ਰਤੀਕ ਬਣ ਕੇ ਭਾਰਤੀ ਜਲ ਸੈਨਾ ਵਿੱਚ ਸ਼ਾਮਿਲ ਹੋਏ ਹਨ। ਇਹ ਉਸ ਭਾਰਤ ਦੇ ਪ੍ਰਤੀਕ ਹਨ ਜੋ 21ਵੀਂ ਸਦੀ ਵਿੱਚ ਆਪਣੀ ਤਾਕਤ ਨੂੰ ਪਹਿਚਾਣ ਰਿਹਾ ਹੈ, ਜੋ ਆਪਣੀਆਂ ਸਮਰੱਥਾਵਾਂ ’ਤੇ ਭਰੋਸਾ ਕਰ ਰਿਹਾ ਹੈ ਅਤੇ ਜੋ ਦੁਨੀਆ ਦੇ ਸਾਹਮਣੇ ਨਵੇਂ ਆਤਮ-ਵਿਸ਼ਵਾਸ ਨਾਲ, ਤੇਜ਼ ਗਤੀ ਨਾਲ, ਊਰਜਾ ਨਾਲ ਭਰੇ ਹੋਏ ਸੰਕਲਪ ਨਾਲ ਲਗਾਤਾਰ ਅੱਗੇ ਵਧ ਰਿਹਾ ਹੈ

ਸਾਥੀਓ,

ਇਸ ਸ਼ੁਭ ਮੌਕੇ 'ਤੇ, ਮੈਂ ਨੇਵੀ ਦੇ ਸਾਰੇ ਸਾਥੀਆਂ ਨੂੰ, ਦੇਸ਼ ਦੇ ਸਾਰੇ ਸਾਥੀਆਂ ਨੂੰ, ਅਨੇਕਾਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਇੱਕ ਵਾਰ ਫਿਰ ਭਾਰਤੀ ਜਲ ਸੈਨਾ ਨੂੰ, ਸਾਰੇ ਵਿਗਿਆਨੀਆਂ, ਇੰਜੀਨੀਅਰਾਂ, ਮਜ਼ਦੂਰਾਂ ਅਤੇ ਦੇਸ਼-ਵਾਸੀਆਂ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਧੰਨਵਾਦ।

ਡਿਸਕਲੇਮਰ - ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ ਹੈ। ਮੂਲ ਸੰਬੋਧਨ ਹਿੰਦੀ ਵਿੱਚ ਦਿੱਤਾ ਗਿਆ ਸੀ।

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Modi Govt’s Rs 1,083-Crore Boost To Chandrababu’s Amaravati Project In Andhra

Media Coverage

Modi Govt’s Rs 1,083-Crore Boost To Chandrababu’s Amaravati Project In Andhra
NM on the go

Nm on the go

Always be the first to hear from the PM. Get the App Now!
...
Seven years of the abrogation of Articles 370 and 35(A)
August 05, 2026

Today the nation marks seven years since the historic abrogation of Articles 370 and 35(A) on 5th August 2019. Prime Minister Modi described it as a defining milestone in India's journey towards inclusive development.

Shri Modi noted that over the past seven years, the people of Jammu and Kashmir and Ladakh have witnessed wide-ranging transformation across sectors. Infrastructure has expanded significantly, while new opportunities have emerged in education, healthcare, entrepreneurship and sports. "The women and members of marginalised communities, who had been deprived of several constitutional rights for decades, have now been empowered through the full application of the Constitution of India", Shri Modi added.

The Prime Minister observed that this year's anniversary assumes even greater significance as the nation commemorates the 125th birth anniversary of Dr. Syama Prasad Mookerjee. He said that Dr. Mookerjee's lifelong commitment to national unity continues to inspire generations, and that the vision he championed found historic fulfilment on 5th August 2019.

Reaffirming the Government's unwavering commitment to the development of Jammu and Kashmir and Ladakh, the Prime Minister said that every citizen must have the opportunity to dream big, realise their aspirations and contribute to the vision of a Viksit Bharat.

The Prime Minister posted on X:

Seven years ago, on this day, Articles 370 and 35(A) became history, marking a decisive new chapter in the journey of Jammu and Kashmir as well as Ladakh.

Since then, the lives of the people of J&K and Ladakh have witnessed wide-ranging transformation. Infrastructure has expanded, opportunities in areas such as education, healthcare, entrepreneurship and sports have grown. Be it the women or the marginalised communities, those who were denied their basic constitutional rights for decades have been empowered thanks to the full application of the Constitution of India.

5th August this year assumes even greater significance as this is the year our nation commemorates the 125th birth anniversary of Dr. Syama Prasad Mookerjee. His lifelong commitment to national unity continues to inspire generations. What he envisioned decades ago found historic fulfilment on 5th August 2019.

We reaffirm our commitment to the progress of Jammu and Kashmir as well as Ladakh and to ensure that every citizen has the opportunity to dream big, achieve and contribute to the making of a Viksit Bharat.

#Article370Abrogation