Augmenting the healthcare infrastructure is our priority, Initiatives relating to the sector launched today will make top-quality and affordable facilities available to the citizens:PM
It is a matter of happiness for all of us that today Ayurveda Day is being celebrated in more than 150 countries: PM
Government has set five pillars of health policy:PM
Now every senior citizen of the country above the age of 70 years will get free treatment in the hospital,Such elderly people will be given Ayushman Vaya Vandana Card:PM
Government is running Mission Indradhanush campaign to prevent deadly diseases: PM
Our government is saving the money of the countrymen by making maximum use of technology in the health sector: PM

 ਸਮਾਗਮ ਵਿੱਚ ਉਪਸਥਿਤ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀ ,  ਮਨਸੁਖ ਮਾਂਡਵੀਯਾ ਜੀ, ਪ੍ਰਤਾਪ ਰਾਓ ਜਾਧਵ ਜੀ,  ਸ਼੍ਰੀਮਤੀ ਅਨੁਪ੍ਰਿਯਾ ਪਟੇਲ ਜੀ,  ਸੁਸ਼੍ਰੀ ਸ਼ੋਭਾ ਕਰੰਦਲਾਜੇ ਜੀ, ਸੰਸਦ ਵਿੱਚ ਮੇਰੇ ਸਾਥੀ ਇਸ ਖੇਤਰ ਦੇ ਸਾਂਸਦ ਸ਼੍ਰੀ ਰਾਮਵੀਰ ਸਿੰਘ ਬਿਧੂੜੀ ਜੀ, ਵਿਭਿੰਨ ਰਾਜਾਂ ਤੋਂ ਵਰਚੁਅਲ ਮਾਧਿਅਮ ਨਾਲ ਜੁੜੇ ਮਾਣਯੋਗ ਰਾਜਪਾਲ ਗਣ, ਮਾਣਯੋਗ ਮੁੱਖ ਮੰਤਰੀਗਣ,  ਸਾਂਸਦ ਗਣ, ਵਿਧਾਇਕ ਗਣ, ਹੋਰ ਸਾਰੇ ਸਨਮਾਨਿਤ ਜਨਪ੍ਰਤੀਨਿਧੀ, ਦੇਸ਼ ਦੇ ਵਿਭਿੰਨ ਭਾਗਾਂ ਨਾਲ ਸਿਹਤ ਸੰਸਥਾਨਾਂ ਨਾਲ ਜੁੜੇ ਡਾਕਟਰ, ਵੈਦ,  ਆਯੁਸ਼ ਅਤੇ ਹੈਲਥ ਪ੍ਰੋਫੈਸ਼ਨਲਸ…ਸਿਹਤ ਵਿਵਸਥਾ ਨਾਲ ਜੁੜੇ ਲੱਖਾਂ ਭਾਈ ਅਤੇ ਭੈਣਾਂ, ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਦੇ ਸਾਰੇ ਡਾਕਟਰਸ ਅਤੇ ਕਰਮਚਾਰੀ ਦੇਵੀਓ ਅਤੇ ਸੱਜਣੋਂ!

ਅੱਜ ਪੂਰਾ ਦੇਸ਼ ਧਨਤੇਰਸ ਅਤੇ ਭਗਵਾਨ ਧਨਵੰਤਰੀ (Lord Dhanvantari) ਦੀ ਜਯੰਤੀ ਦਾ ਪੁਰਬ ਮਨਾ ਰਿਹਾ ਹੈ। ਮੈਂ ਆਪ ਸਭ ਨੂੰ ਧਨਤੇਰਸ ਅਤੇ ਧਨਵੰਤਰੀ ਜਯੰਤੀ (Dhanteras and Dhanvantari Jayanti) ਦੀਆਂ ਵਧਾਈਆਂ ਦਿੰਦਾ ਹਾਂ। ਅੱਜ ਦੇ ਦਿਨ ਦੇਸ਼ ਵਿੱਚ ਬਹੁਤ ਬੜੀ ਸੰਖਿਆ ਵਿੱਚ ਲੋਕ ਆਪਣੇ ਘਰ ਦੇ  ਲਈ ਕੁਝ ਨਾ ਕੁਝ ਨਵਾਂ ਖਰੀਦਦੇ ਹਨ। ਮੈਂ ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਵਪਾਰੀ ਸਾਥੀਆਂ ਨੂੰ ਭੀ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਸਭ ਨੂੰ ਭੀ, ਦੀਪਾਵਲੀ ਦੀਆਂ ਭੀ ਅਗਾਊਂ ਸ਼ੁਭਕਾਮਨਾਵਾਂ। ਸਾਡੇ ਵਿੱਚੋਂ ਬਹੁਤ ਲੋਕ ਹਨ ਜਿਨ੍ਹਾਂ ਨੇ ਬਹੁਤ ਦੀਵਾਲੀਆਂ ਦੇਖੀਆਂ ਹਨ,  ਲੇਕਿਨ ਦੀਵਾਲੀਆਂ ਭਲੇ ਦੇਖੀਆਂ ਹੋਣ ਇਹ ਦੀਵਾਲੀ  ਇਤਿਹਾਸਿਕ ਹੈ, ਤੁਹਾਨੂੰ ਲਗੇਗਾ ਕਿ ਭਈ ਇਤਨੀਆਂ ਦੀਵਾਲੀਆਂ ਦੇਖ ਕੇ ਤਾਂ ਵਾਲ ਸਫ਼ੈਦ ਹੋ ਗਏ ਅਤੇ ਮੋਦੀ ਜੀ ਇਹ ਇਤਿਹਾਸਿਕ ਦੀਵਾਲੀ ਕਿੱਥੋਂ ਲਿਆਏ। 500 ਸਾਲ ਬਾਅਦ ਐਸਾ ਅਵਸਰ ਆਇਆ ਹੈ... ਜਦੋਂ ਅਯੁੱਧਿਆ ਵਿੱਚ ਰਾਮਲਲਾ ਦੀ ਜਨਮਭੂਮੀ ‘ਤੇ ਬਣੇ ਉਨ੍ਹਾਂ ਦੇ ਮੰਦਿਰ ਵਿੱਚ ਭੀ ਹਜ਼ਾਰਾਂ ਦੀਪ ਜਲਾਏ ਜਾਣਗੇ, ਇੱਕ ਅਦਭੁਤ ਉਤਸਵ ਹੋਵੇਗਾ। ਇਹ ਐਸੀ ਦੀਪਾਵਲੀ  ਹੋਵੋਗੀ, ਜਦੋਂ ਸਾਡੇ ਰਾਮ ਇੱਕ ਵਾਰ ਫਿਰ ਆਪਣੇ ਘਰ ਆਏ ਹਨ। ਅਤੇ ਇਸ ਵਾਰ ਇਹ ਪਰਤੀਖਿਆ 14 ਵਰ੍ਹੇ ਦੇ ਬਾਅਦ ਨਹੀਂ,  500 ਵਰ੍ਹਿਆਂ ਦੇ ਬਾਅਦ ਪੂਰੀ ਹੋ ਰਹੀ ਹੈ। 

 

ਸਾਥੀਓ,

ਧਨਤੇਰਸ  ਦੇ ਦਿਨ ਸੁਭਾਗ ਅਤੇ ਸਿਹਤ ਦਾ ਇਹ ਉਤਸਵ... ਸਿਰਫ਼ ਇੱਕ ਸੰਜੋਗ ਨਹੀਂ ਹੈ।  ਇਹ ਭਾਰਤੀ ਸੰਸਕ੍ਰਿਤੀ ਦੇ ਜੀਵਨ ਦਰਸ਼ਨ ਦਾ ਪ੍ਰਤੀਕ ਹੈ। ਸਾਡੇ ਰਿਸ਼ੀਆਂ ਨੇ ਕਿਹਾ ਹੈ - ਆਰੋਗਯਮ੍ ਪਰਮਮ੍  ਭਾਗਯਮ੍! (आरोग्यम् परमम् भाग्यम् !) ਯਾਨੀ, ਅਰੋਗਤਾ ਹੀ ਪਰਮ ਭਾਗ, ਪਰਮ ਧਨ ਹੈ। ਕਹਿੰਦੇ ਹੀ ਹਨ-  health is wealth .  ਇਹੀ ਪ੍ਰਾਚੀਨ ਚਿੰਤਨ,  ਅੱਜ ਆਯੁਰਵੇਦ ਦਿਵਸ ਦੇ ਰੂਪ ਵਿੱਚ ਪੂਰੀ ਦੁਨੀਆ ਵਿੱਚ ਛਾ ਰਿਹਾ ਹੈ। ਸਾਡੇ ਸਭ ਦੇ ਲਈ ਖੁਸ਼ੀ ਦੀ ਬਾਤ ਹੈ ਕਿ ਅੱਜ 150 ਤੋਂ ਜ਼ਿਆਦਾ ਦੇਸ਼ਾਂ ਵਿੱਚ ਆਯੁਰਵੇਦ ਦਿਵਸ ਮਨਾਇਆ ਜਾ ਰਿਹਾ ਹੈ।  ਇਹ ਪ੍ਰਮਾਣ ਹੈ- ਆਯੁਰਵੇਦ ਨੂੰ ਲੈ ਕੇ ਵਧ ਰਹੇ ਆਲਮੀ ਆਕਰਸ਼ਣ ਦਾ!  ਅਤੇ ਇਹ ਪ੍ਰਮਾਣ ਹੈ ਕਿ ਨਵਾਂ ਭਾਰਤ ਆਪਣੇ ਪ੍ਰਾਚੀਨ ਅਨੁਭਵਾਂ ਨਾਲ ਵਿਸ਼ਵ ਨੂੰ ਕਿਤਨਾ ਕੁਝ ਦੇ ਸਕਦਾ ਹੈ। 

ਸਾਥੀਓ,

ਬੀਤੇ 10 ਵਰ੍ਹਿਆਂ ਵਿੱਚ ਦੇਸ਼ ਨੇ ਆਯੁਰਵੇਦ ਦੇ ਗਿਆਨ ਨੂੰ ਮਾਡਰਨ ਮੈਡੀਸਿਨ ਦੇ ਨਾਲ ਜੋੜਕੇ ਸਿਹਤ ਦੇ ਖੇਤਰ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਹੈ। ‘ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ’ ਇਸ ਦਾ ਇੱਕ ਬੜਾ ਕੇਂਦਰ ਬਣਿਆ ਹੈ। 7 ਵਰ੍ਹੇ ਪਹਿਲੇ,  ਅੱਜ ਹੀ ਦੇ ਦਿਨ ਮੈਨੂੰ ਇਸ ਇੰਸਟੀਟਿਊਟ ਦੇ ਪਹਿਲੇ ਫੇਜ਼ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਸੀ। ਅੱਜ ਭਗਵਾਨ ਧਨਵੰਤਰੀ ਦੀ ਜਯੰਤੀ ‘ਤੇ ਹੀ ਮੈਨੂੰ ਇਸ ਦੇ ਸੈਕੰਡ ਫੇਜ਼ ਦੇ ਲੋਕਅਰਪਣ ਦਾ ਅਵਸਰ ਮਿਲ ਰਿਹਾ ਹੈ। ਹੁਣ ਇੱਥੇ ਪੰਚਕਰਮ (Panchakarma) ਜਿਹੀਆਂ ਪ੍ਰਾਚੀਨ ਪੱਧਤੀਆਂ ਦਾ ਆਧੁਨਿਕ ਟੈਕਨੋਲੋਜੀ ਦੇ ਨਾਲ fusion ਦੇਖਣ ਨੂੰ ਮਿਲੇਗਾ। ਆਯੁਰਵੇਦ ਅਤੇ ਮੈਡੀਕਲ ਸਾਇੰਸ ਦੇ ਫੀਲਡ ਵਿੱਚ ਅਡਵਾਂਸਡ ਰਿਸਰਚ ਭੀ ਹੋਵੇਗੀ। ਅਤੇ ਮੈਂ ਇਸ ਦੇ ਲਈ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। 

 

ਸਾਥੀਓ,

ਜਿਸ ਦੇਸ਼ ਦੇ ਨਾਗਰਿਕ, ਜਿਤਨੇ ਸੁਅਸਥ (ਤੰਦਰੁਸਤ) ਹੋਣਗੇ,  ਉਸ ਦੇਸ਼ ਦੀ ਪ੍ਰਗਤੀ ਦੀ ਗਤੀ ਭੀ ਤੇਜ਼ ਹੋਵੇਗੀ। ਇਸ ਸੋਚ ਦੇ ਨਾਲ ਆਪਣੇ ਨਾਗਰਿਕਾਂ ਦੇ ਸਿਹਤ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਕੇਂਦਰ ਸਰਕਾਰ ਨੇ ਸਿਹਤ ਨੀਤੀ  ਦੇ ਪੰਜ ਥੰਮ੍ਹ ਤੈਅ ਕੀਤੇ ਹਨ। ਪਹਿਲਾ- ਪ੍ਰਿਵੈਂਟਿਵ ਹੈਲਥਕੇਅਰ,  ਯਾਨੀ ਬਿਮਾਰੀ ਹੋਣ ਤੋਂ ਪਹਿਲਾਂ ਦਾ ਬਚਾਅ... ਦੂਸਰਾ- ਸਮੇਂ ‘ਤੇ ਬਿਮਾਰੀ ਦੀ ਜਾਂਚ... ਤੀਸਰਾ-ਮੁਫ਼ਤ ਅਤੇ ਸਸਤਾ ਇਲਾਜ, ਸਸਤੀਆਂ ਦਵਾਈਆਂ....ਚੌਥਾ-ਛੋਟੇ ਸ਼ਹਿਰਾਂ ਵਿੱਚ ਅੱਛਾ ਇਲਾਜ,  ਡਾਕਟਰਾਂ ਦੀ ਕਮੀ ਦੂਰ ਕਰਨਾ... ਅਤੇ ਪੰਜਵਾਂ- ਸਿਹਤ ਸੇਵਾ ਵਿੱਚ ਟੈਕਨੋਲੋਜੀ ਦਾ ਵਿਸਤਾਰ। ਭਾਰਤ ਹੁਣ health sector ਨੂੰ holistic healthcare ਦੀ ਨਜ਼ਰ ਨਾਲ ਦੇਖਦਾ ਹੈ। ਅੱਜ ਇਸ ਪ੍ਰੋਗਰਾਮ ਵਿੱਚ ਇਨ੍ਹਾਂ ਪੰਜਾਂ ਥੰਮ੍ਹਾਂ ਦੀ ਮਜ਼ਬੂਤ ਝਲਕ ਦਿਖਾਈ ਦਿੰਦੀ ਹੈ। ਹੁਣੇ ਇੱਥੇ ਲਗਭਗ 13 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ।  ਆਯੁਰਸਵਾਸਥਯ ਯੋਜਨਾ (Ayurswasthya Yojana) ਦੇ ਤਹਿਤ 4 center of excellence...ਡ੍ਰੋਨ ਦੇ ਜ਼ਰੀਏ ਸਿਹਤ ਸੇਵਾਵਾਂ ਦਾ ਵਿਸਤਾਰ...ਏਮਸ (AIIMS) ਰਿਸ਼ੀਕੇਸ਼ ਵਿੱਚ ਹੈਲੀਕੌਪਟਰ ਸਰਵਿਸ...ਏਮਸ (AIIMS) ਦਿੱਲੀ ਅਤੇ ਏਮਸ (AIIMS) ਬਿਲਾਸਪੁਰ ਵਿੱਚ ਨਵਾਂ ਇਨਫ੍ਰਾਸਟ੍ਰਕਚਰ... ਦੇਸ਼  ਦੇ 5 ਹੋਰ ਏਮਸ (AIIMS) ਵਿੱਚ ਸੇਵਾਵਾਂ ਦਾ ਵਿਸਤਾਰ... ਮੈਡੀਕਲ ਕਾਲਜਾਂ ਦੀ ਸ਼ੁਰੂਆਤ... ਨਰਸਿੰਗ ਕਾਲਜਾਂ ਦਾ ਭੂਮੀ ਪੂਜਨ.... ਦੇਸ਼ ਵਿੱਚ ਸਿਹਤ ਸੇਵਾਵਾਂ  ਦੇ ਕਾਇਆਕਲਪ ਨਾਲ ਜੁੜੇ ਐਸੇ ਅਨੇਕਾਂ ਕੰਮ ਅੱਜ ਹੋਏ ਹਨ। ਮੈਨੂੰ ਖੁਸ਼ੀ ਹੈ,  ਇਨ੍ਹਾਂ ਵਿੱਚੋਂ ਕਈ ਹਸਪਤਾਲ ਸਾਡੇ ਸ਼੍ਰਮਿਕ (ਵਰਕਰ) ਭਾਈਆਂ-ਭੈਣਾਂ ਦੇ ਇਲਾਜ ਦੇ ਲਈ ਬਣਾਏ ਗਏ ਹਨ। ਇਹ ਹਸਪਤਾਲ ਸਾਡੇ ਸ਼੍ਰਮਿਕ (ਵਰਕਰ) ਵਰਗ ਦੀ ਸੇਵਾ ਦੇ ਕੇਂਦਰ ਬਣਨਗੇ। ਅੱਜ ਜਿਨ੍ਹਾਂ pharma units ਦਾ ਲੋਕਅਰਪਣ ਹੋਇਆ ਹੈ,  ਉਨ੍ਹਾਂ ਨੂੰ ਦੇਸ਼ ਵਿੱਚ ਹੀ advanced medicines  ਦੇ ਨਾਲ high quality stents ਅਤੇ implants ਭੀ ਬਣਨਗੇ। ਇਹ units Pharma sector ਵਿੱਚ ਭਾਰਤ ਦੀ ਗ੍ਰੌਥ ਨੂੰ ਅੱਗੇ ਵਧਾਉਣਗੀਆਂ।

ਸਾਥੀਓ,

ਸਾਡੇ ਵਿੱਚੋਂ ਜ਼ਿਆਦਾਤਰ ਲੋਕ, ਉਸ ਪਿਛੋਕੜ ਭੂਮੀ ਤੋਂ ਆਏ ਹਨ... ਜਿੱਥੇ ਬਿਮਾਰੀ ਦਾ ਮਤਲਬ ਹੁੰਦਾ ਹੈ... ਪੂਰੇ ਪਰਿਵਾਰ ‘ਤੇ ਮੰਨੋ ਬਿਜਲੀ ਗਿਰ ਗਈ ਹੋਵੇ।  ਗ਼ਰੀਬ  ਦੇ ਘਰ ਵਿੱਚ ਕੋਈ ਇੱਕ ਅਗਰ ਗੰਭੀਰ  ਰੂਪ ਨਾਲ ਬਿਮਾਰ ਹੁੰਦਾ ਹੈ ਤਾਂ ਉਸ ਦਾ ਅਸਰ ਘਰ  ਦੇ ਹਰ ਮੈਂਬਰ ‘ਤੇ ਪੈਂਦਾ ਹੈ।  ਇੱਕ ਸਮਾਂ ਸੀ... ਜਦੋਂ ਇਲਾਜ ਵਿੱਚ ਲੋਕਾਂ ਨੂੰ ਘਰ, ਜ਼ਮੀਨਾਂ.... ਗਹਿਣੇ ਸਭ ਵਿਕ ਜਾਂਦੇ ਸਨ... ਗੰਭੀਰ ਬਿਮਾਰੀ ਦੇ ਇਲਾਜ ਦਾ ਖਰਚ ਸੁਣ ਕੇ ਹੀ ਗ਼ਰੀਬ ਦੀ ਆਤਮਾ ਕੰਬ ਜਾਂਦੀ ਸੀ... ਬਜ਼ੁਰਗ ਮਾਂ ਸੋਚਦੀ ਸੀ ਕਿ ਆਪਣਾ ਇਲਾਜ ਕਰਾਵਾਂ ਜਾਂ ਨਾਤੀ-ਪੋਤੇ ਦੀ ਪੜ੍ਹਾਈ... ਬਜ਼ੁਰਗ ਪਿਤਾ ਸੋਚਦਾ ਸੀ.... ਆਪਣਾ ਇਲਾਜ ਕਰਾਵਾਂ ਜਾਂ ਘਰ ਦੇ ਖਰਚ ਦੇਖਾਂ... ਇਸ ਲਈ ਗ਼ਰੀਬ ਪਰਿਵਾਰ ਦੇ ਬੜੇ-ਬਜ਼ੁਰਗਾਂ ਨੂੰ ਬਸ ਇੱਕ ਹੀ ਰਸਤਾ ਦਿਖਾਈ ਦਿੰਦਾ ਸੀ.... ਚੁੱਪਚਾਪ ਤਕਲੀਫ ਸਹੋ... ਦਰਦ ਬਰਦਾਸ਼ਤ ਕਰੋ... ਚੁੱਪਚਾਪ ਮੌਤ ਦਾ ਇੰਤਜ਼ਾਰ ਕਰੋ... ਪੈਸੇ ਦੀ ਕਮੀ ਦੀ ਵਜ੍ਹਾ ਨਾਲ ਇਲਾਜ ਨਾ ਕਰਵਾ ਪਾਉਣ ਦੀ ਉਹ ਬੇਬਸੀ... ਉਹ ਬੇਚਾਰਗੀ.... ਗ਼ਰੀਬ ਨੂੰ ਤੋੜ ਕੇ ਰੱਖ ਦਿੰਦੀ ਸੀ।

ਮੈਂ ਆਪਣੇ ਗ਼ਰੀਬ ਭਾਈਆਂ-ਭੈਣਾਂ ਨੂੰ ਇਸ ਬੇਬਸੀ ਵਿੱਚ ਨਹੀਂ ਦੇਖ ਸਕਦਾ ਸਾਂ।  ਇਸ ਲਈ ਹੀ ਉਸ ਸੰਵੇਦਨਾ ਵਿੱਚੋਂ,  ਉਸ ਦਰਦ ਵਿੱਚੋਂ,  ਉਸ ਪੀੜਾ ਵਿੱਚੋਂ ਮੇਰੇ ਦੇਸ਼ਵਾਸੀਆਂ ਦੇ ਪ੍ਰਤੀ ਪੂਰਾ ਸਮਰਪਣ ਭਾਵ ਵਿੱਚੋਂ ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਨੇ ਜਨਮ ਲਿਆ ਹੈ। ਸਰਕਾਰ ਨੇ ਤੈ ਕੀਤਾ ਕਿ ਗ਼ਰੀਬ  ਦੇ ਹਸਪਤਾਲ ਵਿੱਚ ਭਰਤੀ ਹੋਣ ਦਾ ਖਰਚ... 5 ਲੱਖ ਰੁਪਏ ਤੱਕ ਦੇ ਇਲਾਜ ਦਾ ਖਰਚ ਸਰਕਾਰ ਉਠਾਵੇਗੀ। ਅੱਜ ਮੈਨੂੰ ਸੰਤੋਸ਼ ਹੈ ਕਿ ਦੇਸ਼ ਵਿੱਚ ਲਗਭਗ 4 ਕਰੋੜ ਗ਼ਰੀਬਾਂ ਨੇ ਆਯੁਸ਼ਮਾਨ ਯੋਜਨਾ ਦਾ ਲਾਭ ਉਠਾਇਆ ਹੈ। ਇਹ 4 ਕਰੋੜ ਗ਼ਰੀਬ ਹਸਪਤਾਲ ਵਿੱਚ ਭਰਤੀ ਹੋਏ, ਇਨ੍ਹਾਂ ਵਿੱਚੋਂ ਕੁਝ ਤਾਂ ਅਲੱਗ-ਅਲੱਗ ਬਿਮਾਰੀਆਂ ਦੇ ਲਈ ਕਈ ਵਾਰ ਭਰਤੀ ਹੋਏ... ਆਪਣੀ ਬਿਮਾਰੀ ਦਾ ਇਲਾਜ ਕਰਵਾਇਆ.... ਅਤੇ ਇਨ੍ਹਾਂ ਨੂੰ ਇੱਕ ਭੀ ਰੁਪਈਆ ਖਰਚ ਨਹੀਂ ਕਰਨਾ ਪਿਆ। ਅਗਰ ਆਯੁਸ਼ਮਾਨ ਯੋਜਨਾ ਨਾ ਹੁੰਦੀ...ਤਾਂ ਇਨ੍ਹਾਂ ਗ਼ਰੀਬਾਂ ਨੂੰ ਕਰੀਬ-ਕਰੀਬ ਸਵਾ ਲੱਖ ਕਰੋੜ ਰੁਪਏ ਆਪਣੀ ਜੇਬ ਤੋਂ ਦੇਣੇ ਹੁੰਦੇ।  ਮੈਂ ਅਕਸਰ ਦੇਸ਼ ਦੇ ਅਲੱਗ-ਅਲੱਗ ਰਾਜਾਂ ਵਿੱਚ ਆਯੁਸ਼ਮਾਨ ਯੋਜਨਾ ਦੇ ਲਾਭਾਰਥੀਆਂ ਨੂੰ ਮਿਲਦਾ ਹਾਂ,  ਉਨ੍ਹਾਂ ਤੋਂ ਸੁਖ-ਦੁਖ ਦੀਆਂ ਬਾਤਾਂ ਸੁਣਦਾ ਹਾਂ,  ਉਨ੍ਹਾਂ ਦਾ ਅਨੁਭਵ ਸੁਣਦਾ ਹਾਂ ਅਤੇ ਬਾਤ ਕਰਦੇ ਹੋਏ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਜੋ ਖੁਸ਼ੀ ਦੇ ਹੰਝੂ ਛਲਕਦੇ ਹਨ,  ਉਹ ਆਯੁਸ਼ਮਾਨ ਯੋਜਨਾ ਨਾਲ ਜੁੜੇ ਹਰ ਵਿਅਕਤੀ ਦੇ ਲਈ... ਹਰ ਡਾਕਟਰ  ਦੇ ਲਈ... ਹਰ ਪੈਰਾਮੈਡੀਕਲ ਸਟਾਫ਼ ਦੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦੇ, ਇਸ ਤੋਂ ਬੜਾ ਅਸ਼ੀਰਵਾਦ ਨਹੀਂ ਹੋ ਸਕਦਾ। 

 

ਆਪ (ਤੁਸੀਂ) ਵਿਸ਼ਵਾਸ ਕਰੋ... ਲੋਕਾਂ ਨੂੰ ਐਸੇ ਸੰਕਟ ਤੋਂ ਉਬਾਰਨ ਵਾਲੀ ਯੋਜਨਾ ਪਹਿਲੇ ਕਦੇ ਨਹੀਂ ਬਣੀ.... ਅਤੇ ਅੱਜ ਮੈਨੂੰ ਇਸ ਬਾਤ ਦਾ ਬਹੁਤ ਸੰਤੋਸ਼ ਹੈ ਕਿ ਆਯੁਸ਼ਮਾਨ ਯੋਜਨਾ ਦਾ ਵਿਸਤਾਰ ਹੋ ਰਿਹਾ ਹੈ। ਦੇਸ਼  ਦੇ ਹਰ ਬਜ਼ੁਰਗ ਦੀ ਨਜ਼ਰ ਇਸ ਪ੍ਰੋਗਰਾਮ ‘ਤੇ ਹੈ।  ਚੋਣ  ਦੇ ਸਮੇਂ ਮੈਂ ਗਰੰਟੀ ਦਿੱਤੀ ਸੀ ਕਿ ਤੀਸਰੇ ਕਾਰਜਕਾਲ ਵਿੱਚ 70 ਸਾਲ ਤੋਂ ਉੱਪਰ ਦੇ ਸਾਰੇ ਬਜ਼ੁਰਗਾਂ ਨੂੰ ਆਯੁਸ਼ਮਾਨ ਯੋਜਨਾ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ... ਅੱਜ ਧਨਵੰਤਰੀ ਜਯੰਤੀ ‘ਤੇ ਇਹ ਗਰੰਟੀ ਪੂਰੀ ਹੋ ਰਹੀ ਹੈ। ਹੁਣ 70 ਸਾਲ ਤੋਂ ਅਧਿਕ ਉਮਰ ਦੇ ਦੇਸ਼ ਦੇ ਹਰ ਬਜ਼ੁਰਗ ਨੂੰ ਹਸਪਤਾਲ ਵਿੱਚ ਮੁਫ਼ਤ ਇਲਾਜ ਮਿਲੇਗਾ। ਐਸੇ ਬਜ਼ੁਰਗਾਂ ਨੂੰ ਆਯੁਸ਼ਮਾਨ ਵਯ ਵੰਦਨਾ ਕਾਰਡ (Ayushman Vaya Vandana card) ਦਿੱਤਾ ਜਾਵੇਗਾ।  ਸਰਕਾਰ ਦਾ ਪ੍ਰਯਾਸ ਹੈ ਕਿ ਦੇਸ਼  ਦੇ ਹਰ ਬਜ਼ੁਰਗ.... ਜਿਨ੍ਹਾਂ ਦੀ ਉਮਰ 70 ਸਾਲ ਦੇ ਉੱਪਰ ਹੈ,  ਉਨ੍ਹਾਂ ਨੂੰ ਜਲਦੀ ਤੋਂ ਜਲਦੀ ਆਯੁਸ਼ਮਾਨ ਵਯ ਵੰਦਨਾ ਕਾਰਡ ਮਿਲੇ। ਅਤੇ ਇਹ ਐਸੀ ਯੋਜਨਾ ਹੈ ਜਿਸ ਵਿੱਚ ਕਮਾਈ ਦੀ ਕੋਈ ਪਾਬੰਦੀ ਨਹੀਂ....ਗ਼ਰੀਬ ਹੋਵੇ... ਮੱਧ ਵਰਗ ਦਾ ਪਰਿਵਾਰ  ਹੋਵੇ... ਉੱਚ ਵਰਗ ਦਾ ਪਰਿਵਾਰ ਹੋਵੇ,  ਹਰ ਕੋਈ ਇਸ ਦਾ ਲਾਭਾਰਥੀ ਬਣ ਸਕਦਾ ਹੈ।  ਜੋ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦਾ ਹੈ,  ਇਸ ਦੇਸ਼ ਦਾ ਨਾਗਰਿਕ ਉਹ ਇਸ ਦਾ ਲਾਭ ਅਗਰ 70 ਸਾਲ ਤੋਂ ਜ਼ਿਆਦਾ ਉਮਰ ਹੈ.... ਲੈ ਸਕਦਾ ਹੈ। 

ਹਰ ਬਜ਼ੁਰਗ ਚਿੰਤਾ ਤੋਂ ਮੁਕਤ ਹੋਵੇ,  ਉਹ ਸੁਅਸਥ (ਤੰਦਰੁਸਤ) ਜੀਵਨ ਜੀਵੇ... ਸਵੈਮਾਣ ਦੇ ਨਾਲ ਜੀਵਨ ਜੀਵੇ... ਇਹ ਯੋਜਨਾ ਇਸ ਦੇ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ।  ਘਰ ਦੇ ਬਜ਼ੁਰਗ ਦੇ ਪਾਸ ਆਯੁਸ਼ਮਾਨ ਵਯ ਵੰਦਨਾ (Ayushman Vaya Vandana) ਕਾਰਡ ਹੋਵੇਗਾ, ਤਾਂ ਪਰਿਵਾਰ ਦੇ ਖਰਚੇ ਭੀ ਘੱਟ ਹੋਣਗੇ, ਉਨ੍ਹਾਂ ਦੀ ਚਿੰਤਾ ਭੀ ਘੱਟ ਹੋਵੇਗੀ।  ਮੈਂ ਇਸ ਯੋਜਨਾ ਲਈ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ,  ਅਤੇ 70 ਸਾਲ ਦੇ ਉੱਪਰ ਦੇ ਸਾਰੇ ਬਜ਼ੁਰਗਾਂ ਨੂੰ ਮੈਂ ਭੀ ਇੱਥੋਂ ਪ੍ਰਣਾਮ ਕਰਦੇ ਹੋਏ ਵਯ ਵੰਦਨਾ ਕਰਦਾ ਹਾਂ। ਲੇਕਿਨ ਨਾਲ-ਨਾਲ ਮੈਂ ਦਿੱਲੀ ਦੇ 70 ਸਾਲ ਦੇ ਉੱਪਰ ਦੇ ਜਿਤਨੇ ਬਜ਼ੁਰਗ ਹਨ ਅਤੇ ਪੱਛਮ ਬੰਗਾਲ ਦੇ 70 ਸਾਲ ਦੇ ਉੱਪਰ ਦੇ ਜਿਤਨੇ ਬਜ਼ੁਰਗ ਹਨ ਉਨ੍ਹਾਂ ਤੋਂ ਖਿਮਾ ਮੰਗਦਾ ਹਾਂ ਕਿ ਮੈਂ ਤੁਹਾਡੀ ਸੇਵਾ ਨਹੀਂ ਕਰ ਪਾਵਾਂਗਾ।  ਮੈਂ ਉਨ੍ਹਾਂ ਤੋਂ ਖਿਮਾ ਮੰਗਦਾ ਹਾਂ ਕਿ ਮੈਨੂੰ ਪਤਾ ਤਾਂ ਚਲੇਗਾ ਤੁਹਾਨੂੰ ਕਸ਼ਟ ਹੈ,  ਮੈਨੂੰ ਜਾਣਕਾਰੀ ਤਾਂ ਮਿਲੇਗੀ ਲੇਕਿਨ ਮੈਂ ਤੁਹਾਨੂੰ ਸਹਾਏ ਨਹੀਂ ਕਰ ਪਾਵਾਂਗਾ,  ਅਤੇ ਕਾਰਨ ਦਿੱਲੀ ਵਿੱਚ ਜੋ ਸਰਕਾਰ ਹੈ ਅਤੇ ਪੱਛਮ ਬੰਗਾਲ ਵਿੱਚ ਜੋ ਸਰਕਾਰ ਹੈ ਉਹ ਇਸ ਆਯੁਸ਼ਮਾਨ ਯੋਜਨਾ ਨਾਲ ਜੁੜ ਨਹੀਂ ਰਹੀਆਂ ਹਨ, ਆਪਣੇ ਰਾਜਨੀਤਕ ਸੁਆਰਥ ਦੇ ਲਈ,  ਆਪਣੇ ਹੀ ਰਾਜ ਦੇ ਬਿਮਾਰ ਲੋਕਾਂ ਦੇ ਨਾਲ ਜ਼ੁਲਮ ਕਰਨ ਦੀ ਇਹ ਵਿਰਤੀ,  ਇਹ ਪ੍ਰਵਿਰਤੀ ਮਾਨਵਤਾ ਦੀ ਦ੍ਰਿਸ਼ਟੀ ਤੋਂ ਕਿਸੇ ਭੀ ਤਰਾਜੂ ‘ਤੇ ਖਰੀ ਨਹੀਂ ਉਤਰਦੀ ਹੈ। ਅਤੇ ਇਸ ਲਈ ਮੈਂ ਪੱਛਮ ਬੰਗਾਲ ਦੇ ਬਜ਼ੁਰਗਾਂ ਦੀ ਮਾਫੀ ਮੰਗਦਾ ਹਾਂ,  ਮੈਂ ਦਿੱਲੀ  ਦੇ ਬਜ਼ੁਰਗਾਂ ਦੀ ਮਾਫੀ ਮੰਗਦਾ ਹਾਂ। ਦੇਸ਼ਵਾਸੀਆਂ ਦੀ ਜੋ ਸੇਵਾ ਕਰ ਪਾ ਰਿਹਾ ਹਾਂ ਲੇਕਿਨ ਰਾਜਨੀਤਕ ਸੁਆਰਥ ਦੀ ਵਿਰਤੀ ਦੀਆਂ ਦੀਵਾਰਾਂ ਮੈਨੂੰ ਦਿੱਲੀ  ਦੇ ਬਜ਼ੁਰਗਾਂ ਦੀ ਸੇਵਾ ਕਰਨ ਤੋਂ ਰੋਕ ਰਹੀਆਂ ਹਨ,  ਪੱਛਮੀ ਬੰਗਾਲ ਦੇ ਬਜ਼ੁਰਗਾਂ ਦੀ ਸੇਵਾ ਕਰਨ ਤੋਂ ਰੋਕ ਰਹੀਆਂ ਹਨ। ਅਤੇ ਮੇਰੇ ਲਈ ਇਹ ਰਾਜਨੀਤਕ ਪਹਿਲੂ ਤੋਂ ਮੈਂ ਬੋਲ ਨਹੀਂ ਰਿਹਾ ਹਾਂ,  ਅੰਦਰ ਇੱਕ ਦਰਦ ਹੁੰਦਾ ਹੈ ਕਿ ਜਿਸ ਦਿੱਲੀ ਤੋਂ ਮੈਂ ਬੋਲ ਰਿਹਾ ਹੈ,  ਦਿੱਲੀ ਦੇ ਭੀ ਬਜ਼ੁਰਗ ਮੇਰੀ ਬਾਤ ਸੁਣਦੇ ਹੋਣਗੇ।  ਮੇਰੇ ਦਿਲ ਵਿੱਚ ਕਿਤਨਾ ਦਰਦ ਹੁੰਦਾ ਹੋਵੇਗਾ... ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਪਾਵਾਂਗਾ।         

ਸਾਥੀਓ,

ਗ਼ਰੀਬ ਹੋਵੇ ਜਾਂ ਮੱਧ ਵਰਗ ਹੋਵੇ ( Whether poor or middle-class), ਸਭ ਦੇ ਲਈ ਇਲਾਜ ਦਾ ਖਰਚ ਘੱਟ ਤੋਂ ਘੱਟ ਹੋਵੇ... ਇਹ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ।  ਅੱਜ ਦੇਸ਼ ਭਰ ਵਿੱਚ 14 ਹਜ਼ਾਰ ਤੋਂ ਜ਼ਿਆਦਾ ਪੀਐੱਮ ਜਨ ਔਧਸ਼ੀ ਕੇਂਦਰ (PM Jan Aushadhi Kendras)... ਇਸ ਬਾਤ ਦੇ ਸਾਖੀ ਹਨ ਕਿ ਸਾਡੀ ਸਰਕਾਰ ਕਿਤਨੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ। ਜਨ ਔਸ਼ਧੀ ਕੇਂਦਰਾਂ ‘ਤੇ 80 ਪਰਸੈਂਟ ਡਿਸਕਾਊਂਟ ‘ਤੇ ਦਵਾਈਆਂ ਮਿਲਦੀਆਂ ਹਨ...ਅਗਰ ਇਹ ਜਨ ਔਸ਼ਧੀ ਕੇਂਦਰ ਨਾ ਹੁੰਦੇ ਤਾਂ ਗ਼ਰੀਬਾਂ ਨੂੰ... ਮੱਧ ਵਰਗ ਨੂੰ ਹੁਣ ਤੱਕ ਜੋ ਦਵਾਈਆਂ ਵਿਕੀਆਂ ਹਨ।  ਉਸ ਦੇ ਹਿਸਾਬ ਨਾਲ ਮੈਂ ਕਹਿ ਸਕਦਾ ਹਾਂ ਕਿ 30 ਹਜ਼ਾਰ ਕਰੋੜ ਰੁਪਈਆ ਉਨ੍ਹਾਂ ਦਾ ਦਵਾਈਆਂ ਲਈ ਜ਼ਿਆਦਾ ਖਰਚ ਹੋਇਆ ਹੁੰਦਾ,  ਉਨ੍ਹਾਂ  ਦੇ  30 ਹਜ਼ਾਰ ਕਰੋੜ ਰੁਪਏ ਬਚੇ ਕਿਉਂਕਿ ਜਨ ਔਸ਼ਧੀ ਕੇਂਦਰ ਤੋਂ ਦਵਾਈ ਮਿਲੀ,  80 ਪਰਸੈਂਟ ਡਿਸਕਾਊਂਟ ਵਿੱਚ ਮਿਲੀ।

 

ਆਪ (ਤੁਸੀਂ) ਜਾਣਦੇ ਹੋ..ਅਸੀਂ Stent ਅਤੇ knee implant ਜਿਹੇ ਉਪਕਰਣਾਂ ਨੂੰ ਸਸਤਾ ਕੀਤਾ ਹੈ। ਅਗਰ ਇਹ ਨਿਰਣੇ ਭੀ ਨਾ ਲਿਆ ਹੁੰਦਾ.... ਤਾਂ ਸਾਧਾਰਣ ਮਾਨਵੀ ‘ਤੇ ਜਿਨ੍ਹਾਂ ਨੇ ਇਹ ਅਪਰੇਸ਼ਨ ਕਰਵਾਏ ਹਨ, ਉਨ੍ਹਾਂ ਨੂੰ 80 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨਾ ਪੈਂਦਾ, ਇਹ ਸਾਡੇ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਉਨ੍ਹਾਂ ਦੇ 80 ਹਜ਼ਾਰ ਕਰੋੜ ਰੁਪਏ ਬਚੇ ਹਨ। ਮੁਫ਼ਤ dialysis ਦੀ ਯੋਜਨਾ ਨਾਲ ਭੀ ਲੱਖਾਂ ਮਰੀਜ਼ਾਂ ਦਾ ਹਜ਼ਾਰਾਂ ਕਰੋੜ ਰੁਪਏ ਦਾ ਖਰਚ ਬਚਿਆ ਹੈ। ਸਾਡੀ ਸਰਕਾਰ ਜਾਨਲੇਵਾ ਬਿਮਾਰੀਆਂ ਤੋਂ ਰੋਕਥਾਮ ਦੇ ਲਈ ਮਿਸ਼ਨ ਇੰਦਰਧਨੁਸ਼ ਅਭਿਯਾਨ (Mission Indradhanush campaign) ਚਲਾ ਰਹੀ ਹੈ। ਇਸ ਨਾਲ ਨਾ ਸਿਰਫ਼ ਗਰਭਵਤੀ ਮਹਿਲਾਵਾਂ (pregnant women) ਦੀ ਜ਼ਿੰਦਗੀ ਬਚ ਰਹੀ ਹੈ...ਨਵਜਾਤ ਸ਼ਿਸ਼ੂਆਂ (newborns) ਦਾ ਜੀਵਨ ਬਚ ਰਿਹਾ ਹੈ...ਬਲਕਿ ਉਹ ਗੰਭੀਰ ਬਿਮਾਰੀਆੰ ਦੀ ਚਪੇਟ ਵਿੱਚ ਆਉਣ ਤੋਂ ਭੀ ਬਚ ਰਹੇ ਹਨ। ਮੈਂ ਆਪਣੇ ਦੇਸ਼ ਦੇ ਗ਼ਰੀਬ ਅਤੇ ਮੱਧ ਵਰਗ ਨੂੰ ਮਹਿੰਗੇ ਇਲਾਜ ਦੇ ਬੋਝ ਤੋਂ ਬਾਹਰ ਕੱਢ ਕੇ ਹੀ ਰਹਾਂਗਾ ਅਤੇ ਦੇਸ਼ ਅੱਜ ਇਸੇ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

ਸਾਥੀਓ,

ਅਸੀਂ ਜਾਣਦੇ ਹਾਂ...ਬਿਮਾਰੀ ਨਾਲ ਹੋਣ ਵਾਲੀ ਪਰੇਸ਼ਾਨੀ ਅਤੇ ਰਿਸਕ ਨੂੰ ਘੱਟ ਕਰਨ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ- timely diagnosis...ਅਗਰ ਕੋਈ ਬਿਮਾਰ ਹੁੰਦਾ ਹੈ, ਤਾਂ ਉਸ ਨੂੰ ਜਲਦੀ ਜਾਂਚ ਦੀ ਸੁਵਿਧਾ ਮਿਲੇ, ਜਲਦੀ ਇਲਾਜ ਸ਼ੁਰੂ ਹੋਵੇ... ਇਸ ਦੇ ਲਈ ਦੇਸ਼ ਭਰ ਵਿੱਚ ਦੋ ਲੱਖ ਤੋਂ ਜ਼ਿਆਦਾ ਆਯੁਸ਼ਮਾਨ ਆਰੋਗਯ ਮੰਦਿਰ (over 200,000 Ayushman Arogya Mandirs) ਖੋਲ੍ਹੇ ਗਏ ਹਨ। ਅੱਜ ਇਨ੍ਹਾਂ ਆਰੋਗਯ ਮੰਦਿਰਾਂ (Arogya Mandirs) ‘ਤੇ ਕਰੋੜਾਂ ਲੋਕਾਂ ਦੀ ਕੈਂਸਰ, ਬਲੱਡ ਪ੍ਰੈਸ਼ਰ, ਡਾਇਬਿਟੀਜ਼ ਜਿਹੀਆਂ ਬਿਮਾਰੀਆਂ ਦੀ ਅਸਾਨੀ ਨਾਲ ਜਾਂਚ ਹੋ ਪਾ ਰਹੀ ਹੈ। ਅਸਾਨੀ ਨਾਲ ਜਾਂਚ ਦੀ ਵਜ੍ਹਾ ਕਰਕੇ ਲੋਕਾਂ ਦਾ ਇਲਾਜ ਭੀ ਸਮੇਂ ‘ਤੇ ਸ਼ੁਰੂ ਹੋ ਰਿਹਾ ਹੈ। ਅਤੇ ਸਮੇਂ ‘ਤੇ ਸ਼ੁਰੂ ਹੋਇਆ ਇਲਾਜ ਭੀ...ਲੋਕਾਂ ਦੇ ਪੈਸੇ ਬਚਾ ਰਿਹਾ ਹੈ।

ਸਾਡੀ ਸਰਕਾਰ...ਸਿਹਤ ਦੇ ਖੇਤਰ ਵਿੱਚ ਟੈਕਨੋਲੋਜੀ ਦਾ ਜ਼ਿਆਦਾ ਤੋਂ  ਜ਼ਿਆਦਾ ਇਸਤੇਮਾਲ ਕਰਕੇ ਭੀ ਦੇਸ਼ਵਾਸੀਆਂ ਦੇ ਪੈਸੇ ਬਚਾ ਰਹੀ ਹੈ। ਈ-ਸੰਜੀਵਨੀ ਯੋਜਨਾ (e-Sanjeevani scheme) ਦੇ ਤਹਿਤ ਹੁਣ ਤੱਕ 30 ਕਰੋੜ ਲੋਕ, ਇਹ ਅੰਕੜਾ ਛੋਟਾ ਨਹੀਂ ਹੈ, 30 ਕਰੋੜ ਲੋਕ ਮਾਨਵੀ, ਪ੍ਰਤਿਸ਼ਠਿਤ ਡਾਕਟਰਾਂ ਤੋਂ ਔਨਲਾਇਨ ਮਸ਼ਵਰਾ ਲੈ ਚੁੱਕੇ ਹਨ। ਡਾਕਟਰਾਂ ਤੋਂ ਮੁਫ਼ਤ ਅਤੇ ਸਟੀਕ ਮਸ਼ਵਰਾ ਮਿਲਣ ਨਾਲ ਭੀ ਉਨ੍ਹਾਂ ਦੇ ਬਹੁਤ ਪੈਸੇ ਬਚੇ ਹਨ। ਅੱਜ ਅਸੀਂ U-win ਪਲੈਟਫਾਰਮ ਭੀ ਲਾਂਚ ਕੀਤਾ ਹੈ। ਇਸ ਪਲੈਟਫਾਰਮ ਦੇ ਨਾਲ ਹੀ ਭਾਰਤ ਦੇ ਪਾਸ ਆਪਣਾ ਇੱਕ technologically advanced interface ਹੋਵੇਗਾ। ਕੋਰੋਨਾ (COVID-19 pandemic) ਦੇ ਸਮੇਂ ਸਾਡੇ Co-win ਪਲੈਟਫਾਰਮ ਦੀ ਸਫ਼ਲਤਾ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਪੇਮੈਂਟ ਸਿਸਟਮ ਵਿੱਚ UPI payment system ਦੀ ਸਕਸੈੱਸ ਭੀ ਅੱਜ ਇੱਕ ਗਲੋਬਲ ਸਟੋਰੀ ਬਣ ਚੁੱਕੀ ਹੈ। ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ(Digital Public Infrastructure) (ਡੀਪੀਆਈ-DPI) ਦੇ ਜ਼ਰੀਏ ਉਹੀ ਸਫ਼ਲਤਾ ਭਾਰਤ ਹੁਣ ਹੈਲਥ ਸੈਕਟਰ ਵਿੱਚ ਦੁਹਰਾ ਰਿਹਾ ਹੈ।

 

ਸਾਥੀਓ,

ਹੈਲਥ ਸੈਕਟਰ ਵਿੱਚ ਆਜ਼ਾਦੀ ਦੇ 6-7 ਦਹਾਕਿਆਂ ਵਿੱਚ ਜੋ ਕੰਮ ਨਹੀਂ ਹੋਇਆ, ਉਹ ਬੀਤੇ 10 ਵਰ੍ਹਿਆਂ ਵਿੱਚ ਹੋਇਆ ਹੈ। ਬੀਤੇ 10 ਸਾਲ ਵਿੱਚ ਦੇਸ਼ ਵਿੱਚ ਰਿਕਾਰਡ ਸੰਖਿਆ ਵਿੱਚ ਨਵੇਂ ਏਮਸ ਅਤੇ ਮੈਡੀਕਲ ਕਾਲਜ (new AIIMS and medical colleges) ਖੋਲ੍ਹੇ ਗਏ ਹਨ। ਅੱਜ ਇਸੇ ਪ੍ਰੋਗਰਾਮ ਵਿੱਚ ਹੀ... ਕਰਨਾਟਕ, ਯੂਪੀ, ਐੱਮਪੀ ਅਤੇ ਮੱਧ ਪ੍ਰਦੇਸ਼ ਉੱਥੇ ਕਈ ਹਸਪਤਾਲਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਕਰਨਾਟਕ ਦੇ ਨਰਸਾਪੁਰ ਅਤੇ ਬੋਮਾਸਾਂਦਰਾ ਵਿੱਚ...ਮੱਧ ਪ੍ਰਦੇਸ਼ ਦੇ ਪੀਥਮਪੁਰ, ਆਂਧਰ ਪ੍ਰਦੇਸ਼ ਦੇ ਅਚਿਤਾਪੁਰਮ ਅਤੇ ਹਰਿਆਣਾ ਦੇ ਫਰੀਦਾਬਾਦ ਵਿੱਚ (in Narsapur and Bommasandra in Karnataka, Pithampur in Madhya Pradesh, Atchutapuram in Andhra Pradesh, and Faridabad in Haryana) ਨਵੇਂ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਯੂਪੀ ਦੇ ਮੇਰਠ ਵਿੱਚ ਨਵੇਂ ESIC ਹਾਸਪੀਟਲ (ਹਸਪਤਾਲ) ਦਾ ਕੰਮ ਭੀ ਸ਼ੁਰੂ ਹੋਇਆ ਹੈ। ਇੰਦੌਰ ਵਿੱਚ ਭੀ ਹਸਪਤਾਲ ਦਾ ਲੋਕਅਰਪਣ ਹੋਇਆ ਹੈ। ਹਸਪਤਾਲਾਂ ਦੀ ਵਧਦੀ ਹੋਈ ਸੰਖਿਆ ਦੱਸਦੀ ਹੈ ਕਿ ਮੈਡੀਕਲ ਸੀਟਾਂ ਭੀ ਉਤਨੀ ਹੀ ਤੇਜ਼ੀ ਨਾਲ ਵਧ ਰਹੀਆਂ ਹਨ...ਮੈਂ ਚਾਹੁੰਦਾ ਹਾਂ...ਕਿਸੇ ਗ਼ਰੀਬ ਦੇ ਬੱਚੇ ਦਾ,  ਉਸ ਨੂੰ ਜੋ ਡਾਕਟਰ ਬਣਾਉਣ ਦੀ ਸੁਪਨਾ ਹੈ...ਉਹ ਸੁਪਨਾ ਟੁੱਟਣਾ ਨਹੀਂ ਚਾਹੀਦਾ। ਅਤੇ ਮੈਂ ਇਹ ਮੰਨਦਾ ਹਾਂ ਕਿ ਸਰਕਾਰ ਦੀ ਸਫ਼ਲਤਾ ਉਸ ਵਿੱਚ ਭੀ ਹੈ ਕਿ ਮੇਰੇ ਦੇਸ਼ ਦੇ ਕਿਸੇ ਨੌਜਵਾਨਾਂ ਦਾ ਸੁਪਨਾ ਟੁੱਟੇ ਨਹੀਂ। ਸੁਪਨਿਆਂ ਵਿੱਚ ਭੀ ਆਪਣੀ ਸਮਰੱਥਾ ਹੁੰਦੀ ਹੈ, ਸੁਪਨੇ ਭੀ ਕਦੇ-ਕਦੇ ਪ੍ਰੇਰਣਾ ਦਾ ਕਾਰਨ ਬਣ ਜਾਂਦੇ ਹਨ। ਮੈਂ ਚਾਹੁੰਦਾ ਹਾਂ...ਕਿਸੇ ਮੱਧ ਵਰਗ ਦੇ ਬੱਚੇ ਨੂੰ ਮਜਬੂਰੀ ਵਿੱਚ ਮੈਡੀਕਲ ਦੀ ਪੜ੍ਹਾਈ ਦੇ ਲਈ ਵਿਦੇਸ਼ ਨਾ ਜਾਣਾ ਪਵੇ... ਇਸ ਲਈ ਪਿਛਲੇ 10 ਸਾਲ ਤੋਂ ਭਾਰਤ ਵਿੱਚ ਮੈਡੀਕਲ ਸੀਟਾਂ ਵਧਾਉਣ ਦਾ ਇੱਕ ਅਭਿਯਾਨ ਚਲ ਰਿਹਾ ਹੈ। ਬੀਤੇ 10 ਸਾਲ ਵਿੱਚ MBBS ਅਤੇ MD ਦੀਆਂ ਕਰੀਬ ਕੁੱਲ ਮਿਲਾ ਕੇ ਇੱਕ ਲੱਖ ਨਵੀਆਂ ਸੀਟਾਂ ਜੋੜੀਆਂ ਗਈਆਂ ਹਨ। ਅਤੇ ਮੈਂ ਇਸੇ ਸਾਲ ਲਾਲ ਕਿਲੇ ਤੋਂ ਐਲਾਨ ਕੀਤਾ ਹੈ ਕਿ ਆਉਣ ਵਾਲੇ 5 ਵਰ੍ਹਿਆਂ ਵਿੱਚ ਅਸੀਂ ਮੈਡੀਕਲ ਲਾਇਨ ਵਿੱਚ 75 ਹਜ਼ਾਰ ਨਵੀਆਂ ਸੀਟਾਂ ਜੋੜਾਂਗੇ... ਆਪ (ਤੁਸੀਂ) ਕਲਪਨਾ ਕਰ ਸਕਦੇ ਹੋ...ਪਿੰਡ-ਪਿੰਡ ਤੱਕ ਡਾਕਟਰਾਂ ਦੀ ਪਹੁੰਚ ਕਿਤਨੀ ਜ਼ਿਆਦਾ ਵਧਣ ਵਾਲੀ ਹੈ।

ਸਾਥੀਓ,

ਅੱਜ ਦੇਸ਼ ਵਿੱਚ ਸਾਢੇ 7 ਲੱਖ ਤੋਂ ਜ਼ਿਆਦਾ registered ਆਯੁਸ਼ practitioners ਸਾਡੇ ਇੱਥੇ ਹਨ। ਅਸੀਂ ਇਹ ਸੰਖਿਆ ਭੀ ਹੋਰ ਵਧਾਉਣੀ ਹੈ। ਇਸ ਦੇ ਲਈ ਭੀ ਦੇਸ਼ ਵਿੱਚ ਕੰਮ ਚਲ ਰਿਹਾ ਹੈ। ਅੱਜ ਦੁਨੀਆ ਭਾਰਤ ਨੂੰ ਮੈਡੀਕਲ ਅਤੇ ਵੈੱਲਨੈਸ ਟੂਰਿਜ਼ਮ ਦੇ ਇੱਕ ਬਹੁਤ ਬੜੇ ਸੈਂਟਰ ਦੇ ਰੂਪ ਵਿੱਚ ਭੀ ਦੇਖਦੀ ਹੈ। ਪੂਰੀ ਦੁਨੀਆ ਤੋਂ ਲੋਕ ਯੋਗ, ਪੰਚਕਰਮ ਅਤੇ meditation ਦੇ ਲਈ ਭਾਰਤ ਆਉਂਦੇ ਹਨ। ਆਉਣ ਵਾਲੇ ਸਮੇਂ ਵਿੱਚ ਇਹ ਸੰਖਿਆ ਹੋਰ ਤੇਜ਼ੀ ਨਾਲ ਵਧੇਗੀ। ਸਾਡੇ ਨੌਜਵਾਨਾਂ ਨੂੰ, ਸਾਡੇ ਆਯੁਸ਼ practitioners ਨੂੰ ਇਸ ਦੇ ਲਈ ਤਿਆਰ ਹੋਣਾ ਹੋਵੇਗਾ। Preventive cardiology….ਆਯੁਰਵੇਦਿਕ ਆਰਥੋਪੈਡਿਕਸ.... ਆਯੁਰਵੇਦ ਸਪੋਰਟਸ ਮੈਡੀਸਿਨ ਅਤੇ ਆਯੁਰਵੇਦ ਰੀਹੈਬ ਸੈਂਟਰਸ....ਐਸੇ ਕਿਤਨੇ ਹੀ ਫੀਲਡਸ ਵਿੱਚ ਭਾਰਤ ਹੀ ਨਹੀਂ, ਬਲਕਿ ਅਲੱਗ-ਅਲੱਗ ਦੇਸ਼ਾਂ ਵਿੱਚ ਭੀ ਆਯੁਸ਼ practitioners ਦੇ ਲਈ ਅਪਾਰ ਅਵਸਰ ਬਣ ਰਹੇ ਹਨ। ਸਾਡੇ ਯੁਵਾ ਇਨ੍ਹਾਂ ਅਸਵਰਾਂ ਦੇ ਜ਼ਰੀਏ ਨਾ ਕੇਵਲ ਖ਼ੁਦ ਅੱਗੇ ਵਧਣਗੇ, ਬਲਕਿ ਮਾਨਵਤਾ ਦੀ ਬਹੁਤ ਬੜੀ ਸੇਵਾ ਭੀ ਕਰਨਗੇ।

ਸਾਥੀਓ,

21ਵੀਂ ਸਦੀ ਵਿੱਚ ਵਿਗਿਆਨ ਨੇ medicine ਦੀ ਫੀਲਡ ਵਿੱਚ ਅਭੂਤਪੂਰਵ ਪ੍ਰਗਤੀ ਕੀਤੀ ਹੈ। ਜਿਨ੍ਹਾਂ ਬਿਮਾਰੀਆਂ ਨੂੰ ਪਹਿਲੇ ਅਸਾਧ (ਲਾਇਲਾਜ) ਮੰਨਿਆ ਜਾਂਦਾ ਸੀ, ਅੱਜ ਉਨ੍ਹਾਂ ਦੇ ਇਲਾਜ ਮੌਜੂਦ ਹਨ। ਦੁਨੀਆ treatment ਦੇ ਨਾਲ ਹੀ wellness ਨੂੰ ਮਹੱਤਵ ਦੇ ਰਹੀ ਹੈ। ਅਤੇ ਜਦੋਂ wellness ਦੀ ਬਾਤ ਹੁੰਦੀ ਹੈ, ਜਦੋਂ ਅਰੋਗਤਾ ਦੀ ਬਾਤ ਹੁੰਦੀ ਹੈ, ਤਾਂ ਇਸ ਵਿੱਚ ਭਾਰਤ ਦੇ ਪਾਸ ਹਜ਼ਾਰਾਂ ਵਰ੍ਹੇ ਪੁਰਾਣਾ ਅਨੁਭਵ ਹੈ। ਅੱਜ ਸਮਾਂ ਹੈ, ਅਸੀਂ ਆਪਣੇ ਇਸ ਪ੍ਰਾਚੀਨ ਗਿਆਨ ਨੂੰ ਮਾਡਰਨ ਸਾਇੰਸ ਦੇ ਨਜ਼ਰੀਏ ਤੋਂ ਭੀ ਪ੍ਰਮਾਣਿਤ ਕਰੀਏ। ਇਸੇ ਲਈ, ਮੈਂ ਲਗਾਤਾਰ evidence based ਆਯੁਰਵੇਦ ਦੀ ਬਾਤ ਕਰ ਰਿਹਾ ਹਾਂ। ਆਯੁਰਵੇਦ ਵਿੱਚ personalized treatment protocols ਦਾ ਇਤਨਾ ਗੰਭੀਰ ਗਿਆਨ ਹੈ...ਲੇਕਿਨ, ਆਧੁਨਿਕ ਵਿਗਿਆਨ ਦੇ ਨਜ਼ਰੀਏ ਤੋਂ ਇਸ ਦਿਸ਼ਾ ਵਿੱਚ ਪਹਿਲੇ ਠੋਸ conclusive work ਨਹੀਂ ਹੋਏ। ਮੈਨੂੰ ਖੁਸ਼ੀ ਹੈ ਕਿ ਅੱਜ ਇਸ ਦਿਸ਼ਾ ਵਿੱਚ ਦੇਸ਼ ਇੱਕ ਅਹਿਮ ਅਭਿਯਾਨ ਲਾਂਚ ਕਰ ਰਿਹਾ ਹੈ। ਇਹ ਅਭਿਯਾਨ ਹੈ- ਪ੍ਰਕ੍ਰਿਤੀ ਪਰੀਕਸ਼ਣ ਅਭਿਯਾਨ!, (‘Prakrti Pareekshan Abhiyaan’-Nature Testing Campaign) ਇਹ ਪ੍ਰਕ੍ਰਿਤੀ ਪਰੀਕਸ਼ਣ ਅਭਿਯਾਨ! ਕਿਉਂਕਿ ਅਸੀਂ ਦੇਖਦੇ ਹਾਂ ਕੋਈ ਪੇਸ਼ੈਂਟ ਹੋਵੇਗਾ ਆਯੁਰਵੇਦ ਦੇ ਕਾਰਨ ਅੱਛਾ ਹੋ ਗਿਆ, ਪਰਿਣਾਮ ਦਿਖਦਾ ਹੈ, ਪ੍ਰਮਾਣ ਅਵੇਲੇਬਲ ਨਹੀਂ ਹੁੰਦਾ ਹੈ, ਸਾਨੂੰ ਪਰਿਣਾਮ ਭੀ ਚਾਹੀਦਾ ਹੈ, ਪ੍ਰਮਾਣ ਭੀ ਚਾਹੀਦਾ ਹੈ। ਤਾਕਿ ਸਾਨੂੰ ਦੁਨੀਆ ਨੂੰ ਦਿਖਾਉਣਾ ਹੈ ਕਿ ਸਾਡੇ ਪਾਸ ਵਿਸ਼ਵ ਦੀ ਅਰੋਗਤਾ ਦੀ ਜੜੀ-ਬੂਟੀ ਪਈ ਹੋਈ ਹੈ। ਇਸ ਅਭਿਯਾਨ ਦੇ ਤਹਿਤ ਆਯੁਰਵੇਦ ਦੇ ਸਿਧਾਂਤਾਂ ‘ਤੇ ਅਸੀਂ ਹਰ ਵਿਅਕਤੀ ਦੇ ਲਈ ideal lifestyle ਡਿਜ਼ਾਈਨ ਕਰ ਸਕਦੇ ਹਾਂ। ਅਸੀਂ ਬਿਮਾਰੀਆਂ ਦੇ ਹਮਲੇ (ਆਕ੍ਰਮਣ) ਤੋਂ ਪਹਿਲਾਂ ਹੀ ਉਨ੍ਹਾਂ ਲੋਕਾਂ ਦੇ ਲਈ risk analysis ਕਰ ਸਕਦੇ ਹਾਂ। ਮੈਂ ਮੰਨਦਾ ਹਾਂ, ਇਸ ਦਿਸ਼ਾ ਵਿੱਚ ਸਕਾਰਾਤਮਕ ਪ੍ਰਗਤੀ ਸਾਡੇ health sector ਨੂੰ ਪੂਰੀ ਤਰ੍ਹਾਂ ਨਾਲ re-define ਕਰ ਸਕਦੀ ਹੈ। ਅਸੀਂ ਪੂਰੀ ਦੁਨੀਆ ਨੂੰ healthcare ਦਾ ਨਵਾਂ perspective ਦੇ ਸਕਦੇ ਹਾਂ।

 

ਸਾਥੀਓ,

ਆਧੁਨਿਕ ਮੈਡੀਕਲ ਸਾਇੰਸ ਦੀ ਸਫ਼ਲਤਾ ਦਾ ਇੱਕ ਹੋਰ ਬੜਾ ਕਾਰਨ ਹੈ- ਹਰ principal ਦਾ lab validation...ਸਾਡੇ traditional healthcare system ਨੂੰ ਭੀ ਇਸ ਕਸੌਟੀ ‘ਤੇ ਖਰਾ ਉਤਰਨਾ ਹੈ। ਆਪ (ਤੁਸੀਂ) ਦੇਖੋ, ਅਸ਼ਵਗੰਧਾ (ashwagandha), ਹਲਦੀ, ਕਾਲੀਮਿਰਚ....ਐਸੀਆਂ ਕਿਤਨੀਆਂ ਹੀ herbs ਅਸੀਂ ਪੀੜ੍ਹੀ ਦਰ ਪੀੜ੍ਹੀ ਅਲੱਗ-ਅਲੱਗ ਉਪਚਾਰਾਂ (ਇਲਾਜਾਂ) ਦੇ ਲਈ ਇਸਤੇਮਾਲ ਕਰਦੇ ਆਏ ਹਾਂ। ਹੁਣ High-impact studies ਵਿੱਚ ਉਨ੍ਹਾਂ ਦੀ ਉਪਯੋਗਿਤਾ ਸਾਬਤ ਹੋ ਰਹੀ ਹੈ। ਇਸ ਲਈ ਅੱਜ ਦੁਨੀਆ ਵਿੱਚ ਅਸ਼ਵਗੰਧਾ (ashwagandha) ਜਿਹੀਆਂ ਔਸ਼ਧੀਆਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਸ ਦਹਾਕੇ ਦੇ ਅੰਤ ਤੱਕ ਅਸ਼ਵਗੰਧਾ extract ਦੀ ਮਾਰਕਿਟ ਕਰੀਬ ਢਾਈ ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ...Lab validation ਦੇ ਜ਼ਰੀਏ ਅਸੀਂ ਇਨ੍ਹਾਂ herbs ਦਾ valuation ਕਿਤਨਾ ਵਧਾ ਸਕਦੇ ਹਾਂ। ਅਸੀਂ ਕਿਤਨੀ ਬੜੀ ਮਾਰਕਿਟ ਖੜ੍ਹੀ ਕਰ ਸਕਦੇ ਹਾਂ।

ਇਸੇ ਲਈ ਸਾਥੀਓ,

ਆਯੁਸ਼ ਦੀ ਸਫ਼ਲਤਾ (AYUSH's success) ਦਾ ਪ੍ਰਭਾਵ ਕੇਵਲ ਹੈਲਥ ਸੈਕਟਰ ਤੱਕ ਸੀਮਿਤ ਨਹੀਂ ਹੈ। ਇਸ ਨਾਲ ਇੱਕ ਤਰਫ਼ ਭਾਰਤ ਵਿੱਚ ਨਵੇਂ ਅਵਸਰ ਬਣ ਰਹੇ ਹਨ, ਦੂਸਰੀ ਤਰਫ਼ ਗਲੋਬਲ wellbeing ਦੇ ਪ੍ਰਯਾਸਾਂ ਨੂੰ ਭੀ ਬਲ ਮਿਲ ਰਿਹਾ ਹੈ। ਸਾਡੇ ਪ੍ਰਯਾਸਾਂ ਨਾਲ, 10 ਸਾਲ ਦੇ ਅੰਦਰ-ਅੰਦਰ, ਆਯੁਸ਼ (AYUSH) ਦੇਸ਼ ਦੇ fastest growing sectors ਵਿੱਚ ਸ਼ਾਮਲ ਹੋ ਗਿਆ ਹੈ। 2014 ਵਿੱਚ ਆਯੁਸ਼ ਨਾਲ ਜੁੜਿਆ manufacturing sector three ਬਿਲੀਅਨ ਡਾਲਰ ਸੀ, 3 ਬਿਲੀਅਨ ਡਾਲਰ...ਅੱਜ ਉਹ ਵਧ ਕੇ ਲਗਭਗ 24 ਬਿਲੀਅਨ ਡਾਲਰ ਹੋ ਗਿਆ ਹੈ। ਯਾਨੀ 10 ਸਾਲ ਵਿੱਚ 8 ਗੁਣਾ ਗ੍ਰੋਥ। ਇਸੇ ਲਈ ਅੱਜ ਦੇਸ਼ ਦਾ ਯੁਵਾ ਨਵੇਂ-ਨਵੇਂ ਆਯੁਸ਼ ਸਟਾਰਟਅਪਸ ਲਾਂਚ ਕਰ ਰਿਹਾ ਹੈ। Traditional products...Technology driven ਨਵੇਂ products...ਨਵੀਆਂ ਸਰਵਿਸਿਜ਼.....ਇਨ੍ਹਾਂ ਸਭ ਨਾਲ ਜੁੜੇ 900 ਤੋਂ ਜ਼ਿਆਦਾ ਆਯੁਸ਼ ਸਟਾਰਟਅਪਸ ਅੱਜ ਦੇਸ਼ ਵਿੱਚ ਕੰਮ ਕਰ ਰਹੇ ਹਨ। ਅੱਜ ਭਾਰਤ ਹੁਣ 150 ਦੇਸ਼ਾਂ ਵਿੱਚ ਕਈ ਬਿਲੀਅਨ ਡਾਲਰ ਦੇ ਆਯੁਸ਼ ਪ੍ਰੋਡਕਟਸ ਐਕਸਪੋਰਟ ਕਰ ਰਿਹਾ ਹੈ। ਇਸ ਦਾ ਸਿੱਧਾ ਲਾਭ ਸਾਡੇ ਕਿਸਾਨਾਂ ਨੂੰ ਹੋ ਰਿਹਾ ਹੈ। ਜੋ herbs ਅਤੇ superfoods ਪਹਿਲੇ ਸਥਾਨਕ ਬਜ਼ਾਰ ਤੱਕ ਸੀਮਿਤ ਰਹਿੰਦੇ ਸਨ, ਹੁਣ ਉਹ ਗਲੋਬਲ ਮਾਰਕਿਟ ਵਿੱਚ ਪਹੁੰਚ ਰਹੇ ਹਨ।

ਸਾਥੀਓ,

ਇਸ ਬਦਲਦੇ ਪਰਿਦ੍ਰਿਸ਼ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਕਿਸਾਨਾਂ ਨੂੰ ਮਿਲੇ, ਇਸ ਦੇ ਲਈ ਸਰਕਾਰ herbs ਦੇ ਉਤਪਾਦਨ ਨੂੰ ਹੁਲਾਰਾ ਭੀ ਦੇ ਰਹੀ  ਹੈ। ਨਮਾਮਿ ਗੰਗੇ ਪਰਿਯੋਜਨਾ (Namami Gange project) ਦੇ ਤਹਿਤ ਗੰਗਾ ਦੇ ਕਿਨਾਰੇ ਨੈਚੁਰਲ ਫਾਰਮਿੰਗ ਅਤੇ ਜੜੀਆਂ-ਬੂਟੀਆਂ ਦੇ ਉਤਪਾਦਨ (natural farming and herb production) ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।

ਸਾਥੀਓ,

ਸਾਡੇ ਰਾਸ਼ਟਰ ਚਰਿੱਤਰ ਦੀ, ਸਾਡੇ ਸਮਾਜਿਕ ਤਾਣੇ-ਬਾਣੇ ਦੀ ਆਤਮਾ ਹੈ- सर्वे भवन्तु सुखिनः, सर्वे सन्तु निरामयः। ਸਭ ਸੁਖੀ ਹੋਣ, ਸਭ ਨਿਰਾਮਯ ਹੋਣ। ਬੀਤੇ 10 ਵਰ੍ਹਿਆਂ ਵਿੱਚ ਅਸੀਂ ‘ਸਬਕਾ ਸਾਥ, ਸਬਕਾ ਵਿਕਾਸ’ (Sabka Saath, Sabka Vikas’) ਦੇ ਮੰਤਰ ‘ਤੇ ਚਲ ਕੇ ਇਸ ਭਾਵਨਾ ਨੂੰ ਦੇਸ਼ ਦੀਆਂ ਨੀਤੀਆਂ ਨਾਲ ਜੋੜਿਆ ਹੈ। ਆਉਣ ਵਾਲੇ 25 ਵਰ੍ਹਿਆਂ ਵਿੱਚ ਸਿਹਤ ਖੇਤਰ ਵਿੱਚ ਸਾਡੇ ਇਹ ਪ੍ਰਯਾਸ ਵਿਕਸਿਤ ਭਾਰਤ (‘Viksit Bharat’) ਦਾ ਮਜ਼ਬੂਤ ਆਧਾਰ ਬਣਨਗੇ। ਮੈਨੂੰ ਭਰੋਸਾ ਹੈ, ਭਗਵਾਨ ਧਨਵੰਤਰੀ ਦੇ ਅਸ਼ੀਰਵਾਦ ਨਾਲ ਅਸੀਂ ਵਿਕਸਿਤ ਭਾਰਤ (‘Viksit Bharat’) ਦੇ ਨਾਲ-ਨਾਲ ਨਿਰਾਮਯ ਭਾਰਤ (‘Niramay Bharat’ (Healthy India) ਦਾ ਸੁਪਨਾ ਭੀ ਜ਼ਰੂਰ ਪੂਰਾ ਕਰਾਂਗੇ।


ਅਤੇ ਸਾਥੀਓ,

ਜਦੋਂ ਮੈਂ ਪਰਿਣਾਮ ਅਤੇ ਪ੍ਰਮਾਣ ਦੀ ਚਰਚਾ ਕਰਦਾ ਸਾਂ, ਅਸੀਂ ਇੱਕ ਕੰਮ ਦੀ ਦਿਸ਼ਾ ਵਿੱਚ ਬਹੁਤ ਤਾਕਤ ਲਗਾਉਣ ਵਾਲੇ ਹਾਂ ਅਤੇ ਉਹ ਹੈ ਸਾਡੇ ਦੇਸ਼ ਵਿੱਚ ਹਸਥਪ੍ਰਿਥ (हस्थपृथ), manuscripts  ਬਹੁਤ ਬੜੀ ਮਾਤਰਾ ਵਿੱਚ ਬਿਖਰੀਆਂ ਪਈਆਂ ਹੋਈਆਂ ਹਨ। ਆਯੁਰਵੇਦ ਨਾਲ ਜੁੜੀਆਂ ਹੋਈਆਂ ਐਸੀਆਂ manuscripts ਬਹੁਤ ਸਥਾਨਾਂ ‘ਤੇ ਬਿਖਰੀਆਂ ਪਈਆਂ ਹੋਈਆਂ ਹਨ। ਹੁਣ ਦੇਸ਼ ਆਪਣੀ ਇਸ ਵਿਰਾਸਤ ਨੂੰ ਸੰਜੋਣ ਦੇ ਲਈ ਮਿਸ਼ਨ ਮੋਡ ‘ਤੇ ਕੰਮ ਕਰਨ ਵਾਲਾ ਹੈ। ਐਸੇ ਸਾਰਾ ਇਹ ਜੋ ਗਿਆਨ ਦਾ ਭੰਡਾਰ ਪਿਆ ਹੋਇਆ ਹੈ, ਕਿਤੇ ਸ਼ਿਲਾਲੇਖਾਂ ਵਿੱਚ ਹੋਵੇਗਾ, ਕਿਤੇ ਤਾਮਰਪੱਤਰ ‘ਤੇ ਹੋਵੇਗਾ, ਕਿਤੇ ਹਸਤਲਿਖਿਤ ਪੱਤਰੀਆਂ ਵਿੱਚ ਹੋਵੇਗਾ। ਇਨ੍ਹਾਂ ਸਭ ਨੂੰ ਇਕੱਠਾ ਕਰਨ ਦਾ ਕੰਮ, ਅਤੇ ਹੁਣ ਤਾਂ Artificial Intelligence ਦਾ ਯੁਗ ਹੈ, ਇਸ ਨੂੰ ਅਸੀਂ ਉਸੇ ਤਰ੍ਹਾਂ ਟੈਕਨੋਲੋਜੀ ਨਾਲ ਜੋੜਨਾ ਚਾਹੁੰਦੇ ਹਾਂ, ਉਸ ਗਿਆਨ ਵਿੱਚੋਂ ਕੀ ਚੀਜ਼ਾਂ ਨਵੀਆਂ ਅਸੀਂ ਕੱਢ ਸਕਦੇ ਹਾਂ, ਤਾਂ ਉਸ ਦਿਸ਼ਾ ਵਿੱਚ ਭੀ ਇੱਕ ਬਹੁਤ ਬੜਾ ਕੰਮ ਕਰਨ ਦੇ ਲਈ ਜਾ ਰਹੇ ਹਾਂ।

 

ਸਾਥੀਓ,

ਅੱਜ ਦੇ ਅਵਸਰ ‘ਤੇ, ਮੈਂ ਫਿਰ ਇੱਕ ਵਾਰ ਦੇਸ਼ ਦੇ 70 ਸਾਲ ਦੇ ਉੱਪਰ ਦੇ ਸਾਰੇ ਮਹਾਨ ਬਜ਼ੁਰਗਾਂ ਨੂੰ ਵਯ ਵੰਦਨਾ ਕਰਦੇ ਹੋਏ, ਉਨ੍ਹਾਂ ਨੂੰ ਪ੍ਰਣਾਮ ਕਰਦੇ ਹੋਏ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India at Davos: From presence to partnership in long-term global growth

Media Coverage

India at Davos: From presence to partnership in long-term global growth
NM on the go

Nm on the go

Always be the first to hear from the PM. Get the App Now!
...
Today, India has embarked on the Reform Express, aimed at making both life and business easier: PM Modi at the 18th Rozgar Mela
January 24, 2026
In recent years, the Rozgar Mela has evolved into an institution and through it, lakhs of young people have received appointment letters in various government departments: PM
Today, India stands among the youngest nations in the world; Our government is consistently striving to create new opportunities for the youth of India, both within the country and across the globe: PM
Today, the Government of India is entering into trade and mobility agreements with numerous countries which will open up countless new opportunities for the youth of India: PM
Today, the nation has embarked on the Reform Express, with the purpose to make both life and business easier across the country: PM

My greetings to all young friends!

The beginning of the year 2026 is marking the start of new joys in your lives. Along with this, as Vasant Panchami passed just yesterday, a new spring is beginning in your lives as well. This time is also connecting you with your duties towards the Constitution. Coincidentally, the grand festival of the Republic is currently underway in the country. Yesterday, on January 23rd, we celebrated Parakram Diwas on the birth anniversary of Netaji Subhash, and now tomorrow, January 25th, is National Voters' Day, followed by Republic Day on January 26th. Today is also a special day. It was on this very day that our Constitution adopted ‘Jana Gana Mana’ as the National Anthem and ‘Vande Mataram’ as the National Song. On this significant day today, more than sixty-one thousand youngsters are making a new beginning in life.

Today, you all are receiving appointment letters for government services; in a way, this is an Invitation Letter for Nation Building. This is a resolution letter to give momentum to the construction of a Developed India. Many among you will strengthen the security of the country, many will further empower our education and healthcare ecosystem, many friends will strengthen financial services and energy security, while many youth will play an important role in the growth of our government companies. I give many congratulations and best wishes to all of you youth.

​Friends,

​Connecting youth with skills and providing them opportunities for employment and self-employment has been the priority of our government. To ensure that government recruitment is also done in mission mode, the Rozgar Mela was started. In the past years, the Rozgar Mela has become an institution. Through this, lakhs of youth have received appointment letters in different departments of the government. Extending this mission further, today this Rozgar Mela is being held at more than forty locations in the country. I especially welcome the youth present at all these locations.

​Friends,

​Today, India is one of the youngest countries in the world. It is the continuous effort of our government that new opportunities are created for India’s youth power within the country and across the world. Today, the Government of India is signing trade and mobility agreements with many countries. These trade agreements are bringing numerous new opportunities for the youth of India.

​Friends,

​In the past time, India has made unprecedented investments for modern infrastructure. Because of this, employment has increased significantly in every sector related to construction. The scope of India’s start-up ecosystem is also advancing at a fast pace. Today, there are about two lakh registered start-ups in the country. More than twenty-one lakh youth are working in these. Similarly, Digital India has expanded a new economy. In many fields such as animation and digital media, India is becoming a global hub. India’s creator economy is growing at a very fast pace, and in this too, youth are getting new opportunities.

​My young friends,

​The way the world’s trust in India is increasing today is also creating many new possibilities for the youth. India is the only large economy in the world that has doubled its GDP in a decade. Today, more than a hundred countries are investing in India through FDI. Compared to the ten years before 2014, more than two and a half times the FDI has come into India. More foreign investment means countless opportunities for employment for the youth of India.

​Friends,

​Today, India is becoming a big manufacturing power. In many sectors such as electronics, medicines and vaccines, defense, and auto, there is an unprecedented increase in both India’s production and exports. Since 2014, there has been a six-fold increase in India’s electronics manufacturing, six-fold. Today, this is an industry of more than 11 lakh crore rupees. Our electronics export has also crossed four lakh crore rupees. India’s auto industry has also become one of the fastest-growing sectors. In the year 2025, the sale of two-wheelers has reached beyond two crores. This shows that the purchasing power of the people of the country has increased; they have received many benefits from the reduction in Income Tax and GST; there are many such examples which indicate that employment is being created in large numbers in the country.

​Friends,

​In today's event, more than 8 thousand daughters have also received appointment letters. In the past 11 years, there has been nearly a two-fold increase in women's participation in the country's workforce. Our daughters have benefited greatly from the government's schemes like Mudra and Start-up India. There has been an increase of about 15 percent in the rate of women's self-employment. If I talk about start-ups and MSMEs, today there is a very large number of women directors and women founders. In our cooperative sector, and the self-help groups working in villages, women are leading in very large numbers.

​Friends,

​Today the country has set out on the Reform Express. Its objective is to make both life and business easy in the country. Everyone has benefited from the next-generation reforms in GST. Through this, our young entrepreneurs are benefiting, and our MSMEs are benefiting. Recently, the country has implemented historic labor reforms. Through this, laborers, employees, and businesses will all benefit. The new labor codes have further strengthened the scope of social security for laborers and employees.

​Friends,

​Today, when the Reform Express is being discussed everywhere, I want to assign a task to you as well regarding this subject. Recall, in the last five-seven years, when and in what form have you had contact with the government? Whether you had work in some government office, or interacted through some other medium and you faced trouble, felt some deficiency, or felt some irritation - just remember such things. Now you have to decide that those things which troubled you, sometimes troubled your parents, sometimes troubled your friends, and what used to pinch you, feel bad, or make you angry - now you will not let those difficulties happen to other citizens during your own tenure. Being a part of the government, you too will have to carry out small reforms at your level. You have to move forward with this approach so that the maximum number of people are benefited.

The work of strengthening Ease of Living and Ease of Doing Business happens as much through policy as it does through the intention of the government employee working at the local level. You must remember one more thing. In this era of rapidly changing technology, the needs and priorities of the country are also changing rapidly. You also have to keep upgrading yourself along with this fast change. You must definitely make good use of platforms like iGOT Karmayogi. I am happy that in such a short time, about one and a half crore government employees are training and empowering themselves anew by joining this iGOT platform.

​Friends,

​Whether it is the Prime Minister or a small servant of the government, we are all servants and we all have one common mantra; in that, no one is above, nor is anyone to the right or left, and for all of us, for me as well as for you, which is that mantra - "Nagrik Devo Bhava" (The Citizen is God). We have to work with the mantra of "Nagrik Devo Bhava"; you also keep doing so. Once again, this new spring that has come into your life, this new era of life is beginning, and it is through you that a developed India is going to be built in 2047. Many best wishes to you from my side. Thank you very much.