ਪ੍ਰਧਾਨ ਮੰਤਰੀ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਬ੍ਰਿਜ-ਚਨਾਬ ਪੁਲ਼ ਅਤੇ ਭਾਰਤ ਦੇ ਪਹਿਲੇ ਕੇਬਲ-ਸਟੇਡ ਰੇਲ ਪੁਲ਼ ਅੰਜੀ ਬ੍ਰਿਜ ਦਾ ਉਦਘਾਟਨ ਕੀਤਾ
ਅੱਜ ਮੈਗਾ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਦਾ ਉਦਘਾਟਨ ਜੰਮੂ ਅਤੇ ਕਸ਼ਮੀਰ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੋੜ ਹੈ: ਪ੍ਰਧਾਨ ਮੰਤਰੀ
ਅਸੀਂ ਹਮੇਸ਼ਾ ਗਹਿਰੀ ਸ਼ਰਧਾ ਦੇ ਨਾਲ ‘ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ’ ਕਹਿੰਦੇ ਹੋਏ ਮਾਂ ਭਾਰਤੀ (Maa Bharati) ਨੂੰ ਬੁਲਾਇਆ ਹੈ, ਅੱਜ ਇਹ ਸਾਡੇ ਰੇਲਵੇ ਨੈੱਟਵਰਕ ਵਿਚ ਵੀ ਇੱਕ ਅਸਲੀਅਤ ਬਣ ਗਈ ਹੈ: ਪ੍ਰਧਾਨ ਮੰਤਰੀ
ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਲਾਇਨ ਪ੍ਰੋਜੈਕਟ ਇੱਕ ਨਵੇਂ, ਸਸ਼ਕਤ ਜੰਮੂ ਅਤੇ ਕਸ਼ਮੀਰ ਦਾ ਪ੍ਰਤੀਕ ਹੈ ਅਤੇ ਭਾਰਤ ਦੀ ਵਧਦੀ ਤਾਕਤ ਦਾ ਇੱਕ ਸ਼ਾਨਦਾਰ ਐਲਾਨ ਹੈ: ਪ੍ਰਧਾਨ ਮੰਤਰੀ
ਚਨਾਬ ਅਤੇ ਅੰਜੀ ਪੁਲ਼ ਜੰਮੂ ਅਤੇ ਕਸ਼ਮੀਰ ਦੇ ਲਈ ਸਮ੍ਰਿੱਧੀ ਦੇ ਪ੍ਰਵੇਸ਼ ਦੁਆਰ ਦੇ ਰੂਪ ਵਿੱਚ ਕੰਮ ਕਰਨਗੇ: ਪ੍ਰਧਾਨ ਮੰਤਰੀ
ਜੰਮੂ ਅਤੇ ਕਸ਼ਮੀਰ ਭਾਰਤ ਦਾ ਮੁਕਟ ਰਤਨ ਹੈ: ਪ੍ਰਧਾਨ ਮੰਤਰੀ
ਭਾਰਤ ਆਤੰਕਵਾਦ ਦੇ ਅੱਗੇ ਨਹੀਂ ਝੁਕੇਗਾ, ਜੰਮੂ ਅਤੇ ਕਸ਼ਮੀਰ ਦੇ ਨੌਜਵਾਨਾਂ ਨੇ ਹੁਣ ਆਤੰਕਵਾਦ ਨੂੰ ਕਰਾਰਾ ਜਵਾਬ ਦੇਣ ਦਾ ਮਨ ਬਣਾ ਲਿਆ ਹੈ: ਪ੍ਰਧਾਨ ਮੰਤਰੀ
ਜਦੋਂ ਭੀ ਪਾਕਿਸਤਾਨ ਅਪ੍ਰੇਸ਼ਨ ਸਿੰਦੂਰ ਦਾ ਨਾਮ ਸੁਣੇਗਾ, ਉਸ ਨੂੰ ਆਪਣੀ ਸ਼ਰਮਨਾਕ ਹਾਰ ਦੀ ਯਾਦ ਆ ਜਾਵੇਗੀ: ਪ੍ਰਧਾਨ ਮੰਤਰੀ

ॐ..ਮਾਤਾ ਵੈਸ਼ਣੋ ਦੇਵੀ ਦੇ ਚਰਨੇ ਚ ਮੱਥਾ ਟੇਕਨਾ ਜੈ ਮਾਤਾ ਦੀ!( ॐ.. माता वैष्णो देवी दे चरने च मत्था टेकना जय माता दी!)

ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਜੀ,  ਮੁੱਖ ਮੰਤਰੀ ਉਮਰ ਅਬਦੁੱਲਾ ਜੀ,  ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ,  ਜਿਤੇਂਦਰ ਸਿੰਘ,  ਵੀ ਸੋਮੰਨਾ ਜੀ,  ਡਿਪਟੀ ਸੀਐੱਮ ਸੁਰੇਂਦਰ ਕੁਮਾਰ ਜੀ,  ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਨੇਤਾ ਵਿਰੋਧੀ ਧਿਰ ਦੇ ਨੇਤਾ  ਸੁਨੀਲ ਜੀ,  ਸੰਸਦ ਵਿੱਚ ਮੇਰੇ ਸਾਥੀ ਜੁਗਲ ਕਿਸ਼ੋਰ ਜੀ,  ਹੋਰ ਜਨਪ੍ਰਤੀਨਿਧੀਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।  ਵੀਰ ਜੋਰਾਵਰ ਸਿੰਘ ਜੀ ਦੀ ਇਹ ਭੂਮੀ ਹੈ, ਮੈਂ ਇਸ ਧਰਤੀ ਨੂੰ ਪ੍ਰਣਾਮ ਕਰਦਾ ਹਾਂ। 

ਸਾਥੀਓ,

ਅੱਜ ਇਹ ਕਾਰਜਕ੍ਰਮ ਭਾਰਤ ਦੀ ਏਕਤਾ ਅਤੇ ਭਾਰਤ ਦੀ ਇੱਛਾਸ਼ਕਤੀ ਦਾ ਵਿਰਾਟ ਉਤਸਵ ਹੈ।  ਮਾਤਾ ਵੈਸ਼ਣੋ ਦੇਵੀ  ਦੇ ਅਸ਼ੀਰਵਾਦ ਨਾਲ ਅੱਜ ਵਾਦੀ-ਏ-ਕਸ਼ਮੀਰ  ਭਾਰਤ ਦੇ ਰੇਲ ਨੈੱਟਵਰਕ ਨਾਲ ਜੁੜ ਗਈ ਹੈ। ਮਾਂ ਭਾਰਤੀ  ਦਾ ਵਰਣਨ ਕਰਦੇ ਹੋਏ ਅਸੀਂ ਸ਼ਰਧਾਭਾਵ ਨਾਲ ਕਹਿੰਦੇ ਆਏ ਹਾਂ- ਕਸ਼ਮੀਰ  ਤੋਂ ਕੰਨਿਆਕੁਮਾਰੀ। ਇਹ ਹੁਣ ਰੇਲਵੇ ਨੈੱਟਵਰਕ ਦੇ ਲਈ ਭੀ ਹਕੀਕਤ ਬਣ ਗਿਆ ਹੈ।  ਊਧਮਪੁਰ,  ਸ੍ਰੀਨਗਰ,  ਬਾਰਾਮੁਲਾ,  ਇਹ ਰੇਲ ਲਾਇਨ ਪ੍ਰੋਜੈਕਟ,  ਇਹ ਸਿਰਫ਼ ਨਾਮ ਨਹੀਂ ਹੈ। ਇਹ ਜੰਮੂ ਕਸ਼ਮੀਰ  ਦੀ ਨਵੀਂ ਸਮਰੱਥਾ ਦੀ ਪਹਿਚਾਣ ਹੈ।  ਭਾਰਤ ਦੀ ਨਵੀਂ ਸਮਰੱਥਾ ਦਾ ਜੈਘੋਸ਼ ਹੈ।  ਥੋੜ੍ਹੀ ਦੇਰ ਪਹਿਲੇ ਮੈਨੂੰ ਚਨਾਬ ਬ੍ਰਿਜ ਅਤੇ ਅੰਜੀ ਬ੍ਰਿਜ ਦਾ ਲੋਕਅਰਪਣ ਕਰਨ ਦਾ ਅਵਸਰ ਮਿਲਿਆ ਹੈ।  ਅੱਜ ਹੀ ਦੋ ਨਵੀਆਂ ਵੰਦੇ ਭਾਰਤ ਟ੍ਰੇਨਾਂ ਜੰਮੂ ਕਸ਼ਮੀਰ ਨੂੰ ਮਿਲੀਆਂ ਹਨ। ਇੱਥੇ ਜੰਮੂ ਵਿੱਚ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ।  46 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਜੰਮੂ ਅਤੇ ਕਸ਼ਮੀਰ ਦੇ ਵਿਕਾਸ ਨੂੰ ਨਵੀਂ ਗਤੀ ਦੇਣਗੇ। ਮੈਂ ਆਪ ਸਾਰੇ ਲੋਕਾਂ ਨੂੰ ਵਿਕਾਸ ਦੇ ਨਵੇਂ ਦੌਰ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। 

ਸਾਥੀਓ,

ਜੰਮੂ ਕਸ਼ਮੀਰ ਦੀਆਂ ਅਨੇਕ ਪੀੜ੍ਹੀਆਂ ਰੇਲ ਕਨੈਕਟਿਵਿਟੀ ਦਾ ਸੁਪਨਾ ਦੇਖਦੇ ਦੇਖਦੇ ਗੁਜਰ ਗਈਆਂ।  ਮੈਂ ਕੱਲ੍ਹ ਸੀਐੱਮ ਉਮਰ ਅਬਦੁੱਲਾ ਜੀ ਦਾ ਇੱਕ ਬਿਆਨ ਦੇਖ ਰਿਹਾ ਸਾਂ ਅਤੇ ਹੁਣੇ ਭਾਸ਼ਣ ਵਿੱਚ ਭੀ ਦੱਸਿਆ,  ਉਹ ਭੀ ਬੋਲੇ ਸਨ ਕਿ ਜਦੋਂ ਉਹ ਸੱਤਵੀਂ-ਅੱਠਵੀਂ ਵਿੱਚ ਪੜ੍ਹਦੇ ਸਨ, ਤਦ ਤੋਂ ਇਸ ਪ੍ਰੋਜੈਕਟ ਦੇ ਪੂਰੇ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਅੱਜ ਜੰਮੂ ਕਸ਼ਮੀਰ  ਦੇ ਲੱਖਾਂ ਲੋਕਾਂ ਦਾ ਸੁਪਨਾ ਪੂਰਾ ਹੋਇਆ ਹੈ।  ਅਤੇ ਇਹ ਭੀ ਹਕੀਕਤ ਹੈ, ਜਿਤਨੇ ਅੱਛੇ ਕੰਮ ਹਨ ਨਾ,  ਉਹ ਮੇਰੇ ਲਈ ਹੀ ਬਾਕੀ ਰਹੇ ਹਨ।

ਸਾਥੀਓ,

ਇਹ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਇਸ ਪ੍ਰੋਜੈਕਟ ਨੇ ਸਾਡੇ ਕਾਰਜਕਾਲ ਵਿੱਚ ਗਤੀ ਪਕੜੀ ਅਤੇ ਅਸੀਂ ਇਸ ਨੂੰ ਪੂਰਾ ਕਰਕੇ ਦਿਖਾਇਆ। ਵਿੱਚ ਵਿਚਾਲੇ ਕੋਵਿਡ  ਦੇ ਕਾਲਖੰਡ  ਦੇ ਕਾਰਨ ਭੀ ਅਨੇਕ ਮੁਸੀਬਤਾਂ ਆਈਆਂ,  ਲੇਕਿਨ ਅਸੀਂ ਡਟੇ ਰਹੇ।

 

ਸਾਥੀਓ,

ਰਸਤੇ ਵਿੱਚ ਆਉਣ ਜਾਣ ਦੀਆਂ ਮੁਸ਼ਕਿਲਾਂ,  ਮੌਸਮ ਦੀ ਪਰੇਸ਼ਾਨੀ, ਲਗਾਤਾਰ ਪਹਾੜਾਂ ਤੋਂ ਗਿਰਦੇ ਪੱਥਰ,  ਇਹ ਪ੍ਰੋਜੈਕਟ ਪੂਰਾ ਕਰਨਾ ਮੁਸ਼ਕਿਲ ਸੀ,  ਚੁਣੌਤੀਪੂਰਨ ਸੀ।  ਲੇਕਿਨ ਸਾਡੀ ਸਰਕਾਰ ਨੇ ਚੁਣੌਤੀ ਨੂੰ ਹੀ ਚੁਣੌਤੀ ਦੇਣ ਦਾ ਰਸਤਾ ਚੁਣਿਆ ਹੈ। ਅੱਜ ਜੰਮੂ ਕਸ਼ਮੀਰ  ਵਿੱਚ ਬਣ ਰਹੇ ਅਨੇਕਾਂ ਆਲ ਵੈਦਰ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਇਸ ਦੀ ਉਦਾਹਰਣ ਹਨ। ਕੁਝ ਮਹੀਨੇ ਪਹਿਲੇ ਹੀ ਸੋਨਮਰਗ ਟਨਲ ਸ਼ੁਰੂ ਹੋਈ ਹੈ।  ਹੁਣ ਕੁਝ ਦੇਰ ਪਹਿਲੇ ਹੀ ਮੈਂ ਚਨਾਬ ਅਤੇ ਅੰਜੀ ਬ੍ਰਿਜ ਤੋਂ ਹੋ ਕੇ ਤੁਹਾਡੇ ਦਰਮਿਆਨ ਆਇਆ ਹਾਂ। ਪੁਲ਼ਾਂ ‘ਤੇ ਚਲਦੇ ਹੋਏ ਮੈਂ ਭਾਰਤ ਦੇ ਬੁਲੰਦ ਇਰਾਦਿਆਂ ਨੂੰ,  ਸਾਡੇ ਇੰਜੀਨੀਅਰਸ, ਸਾਡੇ  ਵਰਕਰਾਂ ਦੇ ਹੁਨਰ ਅਤੇ ਹੌਸਲਿਆਂ ਨੂੰ ਜੀਵਿਆ ਹੈ।  ਚਨਾਬ ਬ੍ਰਿਜ,  ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਚ ਬ੍ਰਿਜ ਹੈ।  ਲੋਕ ਫਰਾਂਸ ਵਿੱਚ,  ਪੈਰਿਸ ਵਿੱਚ ਏਫਿਲ ਟਾਵਰ ਦੇਖਣ ਦੇ ਲਈ ਜਾਂਦੇ ਹਨ ।  ਅਤੇ ਇਹ ਬ੍ਰਿਜ ਏਫਿਲ ਟਾਵਰ ਤੋਂ ਭੀ ਬਹੁਤ ਉੱਚਾ ਹੈ।  ਹੁਣ ਲੋਕ ਚਨਾਬ ਬ੍ਰਿਜ ਦੇ ਜ਼ਰੀਏ ਕਸ਼ਮੀਰ  ਦੇਖਣ ਤਾਂ ਜਾਣਗੇ ਹੀ,  ਇਹ ਬ੍ਰਿਜ ਭੀ ਆਪਣੇ ਆਪ ਵਿੱਚ ਇੱਕ ਆਕਰਸ਼ਕ ਟੂਰਿਸਟ ਡੈਸਟੀਨੇਸ਼ਨ ਬਣੇਗਾ।  ਸਭ ਲੋਕ ਸੈਲਫੀ ਪੁਆਇੰਟ ‘ਤੇ ਜਾ ਕੇ ਸੈਲਫੀ ਲੈਣਗੇ। ਸਾਡਾ ਅੰਜੀ ਬ੍ਰਿਜ ਭੀ ਇੰਜੀਨੀਅਰਿੰਗ ਦਾ ਬਿਹਤਰੀਨ ਨਮੂਨਾ ਹੈ। ਇਹ ਭਾਰਤ ਦਾ ਪਹਿਲਾ ਕੇਬਲ ਸਪੋਰਟਿਡ ਰੇਲਵੇ ਬ੍ਰਿਜ ਹੈ।  ਇਹ ਦੋਨੋਂ ਬ੍ਰਿਜ ਸਿਰਫ਼ ਇੱਟ,  ਸੀਮਿੰਟ,  ਸਟੀਲ ਅਤੇ ਲੋਹੇ  ਦੇ ਢਾਂਚੇ ਨਹੀਂ ਹਨ,  ਇਹ ਪੀਰ ਪੰਜਾਲ ਦੀਆਂ ਦੁਰਗਮ ਪਹਾੜੀਆਂ ‘ਤੇ ਖੜ੍ਹੀ,  ਭਾਰਤ ਦੀ ਸ਼ਕਤੀ ਦਾ ਜੀਵੰਤ ਪ੍ਰਤੀਕ ਹੈ।  ਇਹ ਭਾਰਤ  ਦੇ ਉੱਜਵਲ ਭਵਿੱਖ ਦੀ ਸਿੰਘਗਰਜਣਾ ਹੈ।  ਇਹ ਦਿਖਾਉਂਦਾ ਹੈ,  ਵਿਕਸਿਤ ਭਾਰਤ ਦਾ ਸੁਪਨਾ ਜਿਤਨਾ ਬੜਾ ਹੈ  ਉਤਨਾ ਹੀ ਬੁਲੰਦ ਸਾਡਾ ਹੌਸਲਾ ਹੈ, ਸਾਡੀ ਸਮਰੱਥਾ ਹੈ।  ਅਤੇ ਸਭ ਤੋਂ ਬੜੀ ਬਾਤ ਨੇਕ ਇਰਾਦਾ ਹੈ,  ਅਪਾਰ ਪੁਰਸ਼ਾਰਥ ਹੈ।

ਸਾਥੀਓ,

ਚਨਾਬ ਬ੍ਰਿਜ ਹੋਵੇ ਜਾਂ ਫਿਰ ਅੰਜੀ ਬ੍ਰਿਜ,  ਇਹ ਜੰਮੂ ਦੀ ਅਤੇ ਕਸ਼ਮੀਰ ਦੀ,  ਦੋਨੋਂ ਖੇਤਰਾਂ ਦੀ ਸਮ੍ਰਿੱਧੀ ਦਾ ਜ਼ਰੀਆ ਬਣਨਗੇ। ਇਸ ਨਾਲ ਟੂਰਿਜ਼ਮ ਤਾਂ ਵਧੇਗਾ ਹੀ,  ਇਕੌਨਮੀ  ਦੇ ਦੂਸਰੇ ਸੈਕਟਰਸ ਨੂੰ ਭੀ ਲਾਭ ਹੋਵੇਗਾ।  ਜੰਮੂ ਅਤੇ ਕਸ਼ਮੀਰ ਦੀ ਰੇਲ ਕਨੈਕਟਿਵਿਟੀ,  ਦੋਹਾਂ ਖੇਤਰਾਂ ਦੇ ਕਾਰੋਬਾਰੀਆਂ ਦੇ ਲਈ ਨਵੇਂ ਅਵਸਰ ਬਣਾਏਗੀ ।  ਇਸ ਨਾਲ ਇੱਥੋਂ ਦੀ ਇੰਡਸਟ੍ਰੀ ਨੂੰ ਗਤੀ ਮਿਲੇਗੀ, ਹੁਣ ਕਸ਼ਮੀਰ ਦੇ ਸੇਬ ਘੱਟ ਲਾਗਤ ਵਿੱਚ ਦੇਸ਼ ਦੇ ਬੜੇ ਬਜ਼ਾਰਾਂ ਤੱਕ ਪਹੁੰਚ ਪਾਉਣਗੇ ਅਤੇ ਸਮੇਂ ‘ਤੇ ਪਹੁੰਚ ਪਾਉਣਗੇ।  ਸੁੱਕੇ ਮੇਵੇ ਹੋਣ ਜਾਂ ਪਸ਼ਮੀਨਾ ਸ਼ਾਲ,  ਇੱਥੋਂ ਦਾ ਹਸਤਸ਼ਿਲਪ ਹੁਣ ਅਸਾਨੀ ਨਾਲ ਦੇਸ਼ ਦੇ ਕਿਸੇ ਭੀ ਹਿੱਸੇ ਤੱਕ ਪਹੁੰਚ ਪਾਵੇਗਾ। ਇਸ ਨਾਲ ਜੰਮੂ ਕਸ਼ਮੀਰ  ਦੇ ਲੋਕਾਂ ਨੂੰ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਆਉਣਾ-ਜਾਣਾ ਭੀ ਬਹੁਤ ਅਸਾਨ ਹੋਵੇਗਾ।

ਸਾਥੀਓ,

ਮੈਂ ਇੱਥੇ ਸੰਗਲਦਾਨ  ਦੇ ਇੱਕ ਸਟੂਡੈਂਟ ਦਾ ਅਖ਼ਬਾਰ ਵਿੱਚ ਕਮੈਂਟ ਪੜ੍ਹ ਰਿਹਾ ਸਾਂ।  ਉਸ ਸਟੂਡੈਂਟ ਨੇ ਕਿਹਾ ਕਿ ਉਸ ਦੇ ਪਿੰਡ ਦੇ ਉਨ੍ਹਾਂ ਹੀ ਲੋਕਾਂ ਨੇ ਹੁਣ ਤੱਕ ਟ੍ਰੇਨ ਦੇਖੀ ਸੀ,  ਜੋ ਪਿੰਡ ਤੋਂ ਬਾਹਰ ਗਏ ਸਨ।  ਪਿੰਡ  ਦੇ ਜ਼ਿਆਦਾਤਰ ਲੋਕਾਂ ਨੇ ਟ੍ਰੇਨ ਦੀ ਸਿਰਫ਼ ਵੀਡੀਓ ਹੀ ਦੇਖੀ ਸੀ।  ਉਨ੍ਹਾਂ ਨੂੰ ਹੁਣ ਤੱਕ ਯਕੀਨ ਹੀ ਨਹੀਂ ਹੋ ਰਿਹਾ,  ਕਿ ਅਸਲੀ ਟ੍ਰੇਨ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਤੋਂ ਗੁਜਰੇਗੀ। ਮੈਂ ਇਹ ਭੀ ਪੜ੍ਹਿਆ ਕਿ ਬਹੁਤ ਸਾਰੇ ਲੋਕ ਟ੍ਰੇਨਾਂ ਦੇ ਆਉਣ-ਜਾਣ ਦਾ ਟਾਇਮ ਯਾਦ ਕਰ ਰਹੇ ਹਨ।  ਇੱਕ ਹੋਰ ਬੇਟੀ (ਬਿਟੀਆ) ਨੇ ਬੜੀ ਅੱਛੀ ਬਾਤ ਕਹੀ ,  ਉਸ ਬੇਟੀ (ਬਿਟੀਆ) ਨੇ ਕਿਹਾ-  ਹੁਣ ਮੌਸਮ ਨਹੀਂ ਤੈ ਕਰੇਗਾ ਕਿ ਰਸਤੇ ਖੁੱਲ੍ਹਣਗੇ ਜਾਂ ਬੰਦ ਰਹਿਣਗੇ,  ਹੁਣ ਇਹ ਨਵੀਂ ਟ੍ਰੇਨ ਸੇਵਾ,  ਹਰ ਮੌਸਮ ਵਿੱਚ ਲੋਕਾਂ ਦੀ ਮਦਦ ਕਰਦੀ ਰਹੇਗੀ।

ਸਾਥੀਓ,

ਜੰਮੂ-ਕਸ਼ਮੀਰ,  ਮਾਂ ਭਾਰਤੀ  ਦਾ ਮੁਕਟ ਹੈ।  ਇਹ ਮੁਕਟ ਇੱਕ ਤੋਂ ਵਧ ਕੇ ਇੱਕ ਖੂਬਸੂਰਤ ਰਤਨਾਂ ਨਾਲ ਜੜਿਆ ਹੋਇਆ ਹੈ।  ਇਹ ਅਲੱਗ-ਅਲੱਗ ਰਤਨ ਜੰਮੂ-ਕਸ਼ਮੀਰ  ਦੀ ਸਮਰੱਥਾ ਹਨ।  ਇੱਥੋਂ ਦੀ ਪੁਰਾਤਨ ਸੰਸਕ੍ਰਿਤੀ,  ਇੱਥੋਂ  ਦੇ ਸੰਸਕਾਰ, ਇੱਥੋਂ ਦੀ ਅਧਿਆਤਮਿਕ ਚੇਤਨਾ,  ਪ੍ਰਕ੍ਰਿਤੀ ਦਾ ਸੌਂਦਰਯ,  ਇੱਥੋਂ ਦੀਆਂ ਜੜੀਆਂ-ਬੂਟੀਆਂ ਦਾ ਸੰਸਾਰ ,  ਫਲਾਂ ਅਤੇ ਫੁੱਲਾਂ ਦਾ ਵਿਸਤਾਰ,  ਇੱਥੋਂ ਦੇ ਨੌਜਵਾਨਾਂ ਵਿੱਚ,  ਆਪ ਲੋਕਾਂ ਵਿੱਚ ਜੋ ਟੈਲੰਟ ਹੈ,  ਉਹ ਮੁਕਟ ਮਣੀ ਦੀ ਤਰ੍ਹਾਂ ਚਮਕਦਾ ਹੈ।

 

ਸਾਥੀਓ,

ਆਪ (ਤੁਸੀਂ) ਭਲੀਭਾਂਤ ਜਾਣਦੇ ਹੋ,  ਮੈਂ ਦਹਾਕਿਆਂ ਤੋਂ ਜੰਮੂ ਅਤੇ ਕਸ਼ਮੀਰ ਆਉਂਦਾ ਜਾਂਦਾ ਰਿਹਾ ਹਾਂ,  interior ਇਲਾਕਿਆਂ ਵਿੱਚ ਮੈਨੂੰ ਜਾਣ ਦਾ,  ਰਹਿਣ ਦਾ ਅਵਸਰ ਮਿਲਿਆ ਹੈ। ਮੈਂ ਇਸ ਸਮਰੱਥਾ ਨੂੰ ਲਗਾਤਾਰ ਦੇਖਿਆ ਹੈ,  ਮਹਿਸੂਸ ਕੀਤਾ ਹੈ ਅਤੇ ਇਸ ਲਈ ਮੈਂ ਪੂਰੇ ਸਮਰਪਣ ਭਾਵ ਦੇ ਨਾਲ ਜੰਮੂ - ਕਸ਼ਮੀਰ ਦੇ ਵਿਕਾਸ ਵਿੱਚ ਜੁਟਿਆ ਹਾਂ ।

ਸਾਥੀਓ,

ਜੰਮੂ-ਕਸ਼ਮੀਰ,  ਭਾਰਤ ਦੀ ਸਿੱਖਿਆ ਅਤੇ ਸੰਸਕ੍ਰਿਤੀ ਦਾ ਗੌਰਵ ਰਿਹਾ ਹੈ।  ਅੱਜ ਭਾਰਤ,  ਦੁਨੀਆ  ਦੇ ਬੜੇ ਨਾਲੇਜ ਹੱਬਸ ਵਿੱਚੋਂ ਇੱਕ,  ਸਾਡਾ ਜੰਮੂ ਕਸ਼ਮੀਰ ਬਣ ਰਿਹਾ ਹੈ,  ਤਾਂ ਇਸ ਵਿੱਚ ਜੰਮੂ ਕਸ਼ਮੀਰ  ਦੀ ਭਾਗੀਦਾਰੀ ਭੀ ਭਵਿੱਖ ਵਿੱਚ ਭੀ ਵਧਣ ਵਾਲੀ ਹੈ।  ਇੱਥੇ IIT ,  IIM ,  AIIMS ਅਤੇ NIT ਜਿਹੇ ਸੰਸਥਾਨ ਹਨ।  ਜੰਮੂ ਅਤੇ ਸ੍ਰੀਨਗਰ ਵਿੱਚ ਸੈਂਟਰਲ ਯੂਨੀਵਰਸਿਟੀਜ਼ ਹਨ।  ਜੰਮੂ ਅਤੇ ਕਸ਼ਮੀਰ ਵਿੱਚ ਰਿਸਰਚ ਈਕੋਸਿਸਟਮ ਦਾ ਭੀ ਵਿਸਤਾਰ ਹੋ ਰਿਹਾ ਹੈ।

ਸਾਥੀਓ,

ਇੱਥੇ ਪੜ੍ਹਾਈ  ਦੇ ਨਾਲ-ਨਾਲ ਦਵਾਈ ਦੇ  ਲਈ ਭੀ ਅਭੂਤਪੂਰਵ ਕੰਮ ਹੋ ਰਹੇ ਹਨ।  ਬੀਤੇ ਕੁਝ ਵਰ੍ਹਿਆਂ ਵਿੱਚ ਹੀ,  ਦੋ ਸਟੇਟ ਲੈਵਲ ਦੇ ਕੈਂਸਰ ਸੰਸਥਾਨ ਬਣੇ ਹਨ।  ਪਿਛਲੇ ਪੰਜ ਵਰ੍ਹਿਆਂ ਵਿੱਚ ਇੱਥੇ ਸੱਤ ਨਵੇਂ ਮੈਡੀਕਲ ਕਾਲਜ ਸ਼ੁਰੂ ਕੀਤੇ ਗਏ ਹਨ।  ਆਪ (ਤੁਸੀਂ) ਭੀ ਜਾਣਦੇ ਹੋ, ਜਦੋਂ ਮੈਡੀਕਲ ਕਾਲਜ ਖੁੱਲ੍ਹਦਾ ਹੈ ਤਾਂ ਉਸ ਨਾਲ ਮਰੀਜ਼ਾਂ ਦੇ ਨਾਲ ਹੀ ਉਸ ਖੇਤਰ ਦੇ ਨੌਜਵਾਨਾਂ ਨੂੰ ਭੀ ਸਭ ਤੋਂ ਜ਼ਿਆਦਾ ਫਾਇਦਾ ਮਿਲਦਾ ਹੈ।  ਜੰਮੂ-ਕਸ਼ਮੀਰ ਵਿੱਚ ਹੁਣ MBBS ਸੀਟਾਂ ਦੀ ਸੰਖਿਆ 500 ਤੋਂ ਵਧਕੇ 1300 ਤੱਕ ਪਹੁੰਚ ਗਈ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਰਿਆਸੀ ਜ਼ਿਲ੍ਹੇ ਨੂੰ ਭੀ ਨਵਾਂ ਮੈਡੀਕਲ ਕਾਲਜ ਮਿਲਣ ਜਾ ਰਿਹਾ ਹੈ।  ਸ਼੍ਰੀ ਮਾਤਾ ਵੈਸ਼ਣੋ ਦੇਵੀ  ਇੰਸਟੀਟਿਊਟ ਆਵ੍ ਮੈਡੀਕਲ ਐਕਸੀਲੈਂਸ,  ਇਹ ਆਧੁਨਿਕ ਹਸਪਤਾਲ ਤਾਂ ਹੈ,  ਇਹ ਦਾਨ-ਪੁੰਨ ਕਰਨ ਦੀ ਸਾਡੀ ਜੋ ਸੰਸਕ੍ਰਿਤੀ ਹੈ,  ਉਸ ਦੀ ਭੀ ਉਦਾਹਰਣ ਹੈ। ਇਸ ਮੈਡੀਕਲ ਕਾਲਜ ਨੂੰ ਬਣਾਉਣ ਵਿੱਚ ਜੋ ਰਾਸ਼ੀ ਲਗੀ ਹੈ,  ਉਸ ਦੇ ਲਈ ਭਾਰਤ  ਦੇ ਕੋਣੇ-ਕੋਣੇ ਤੋਂ,  ਮਾਤਾ ਵੈਸ਼ਣੋ ਦੇਵੀ  ਦੇ ਚਰਨਾਂ ਵਿੱਚ ਆਉਣ ਵਾਲੇ ਲੋਕਾਂ ਨੇ ਦਾਨ ਦਿੱਤਾ ਹੋਇਆ ਹੈ। ਮੈਂ ਸ਼੍ਰੀ ਮਾਤਾ ਵੈਸ਼ਣੋ ਦੇਵੀ  ਸ਼੍ਰਾਇਨ ਬੋਰਡ ਨੂੰ,  ਉਨ੍ਹਾਂ  ਦੇ  ਪ੍ਰਧਾਨ ਮਨੋਜ ਜੀ  ਨੂੰ ਇਸ ਪਵਿੱਤਰ ਕਾਰਜ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।  ਇਸ ਹਸਪਤਾਲ ਦੀ ਸਮਰੱਥਾ ਭੀ 300 ਬੈੱਡ ਤੋਂ ਵਧਾ ਕੇ 500 ਬੈੱਡ ਕੀਤੀ ਜਾ ਰਹੀ ਹੈ।  ਕਟੜਾ ਵਿੱਚ ਮਾਤਾ ਵੈਸ਼ਣੋ ਦੇਵੀ  ਦੇ ਦਰਸ਼ਨ ਕਰਨ ਆਉਣ ਵਾਲੇ ਲੋਕਾਂ ਨੂੰ ਭੀ ਇਸ ਨਾਲ ਬਹੁਤ ਸਹੂਲਤ ਰਹਿਣ ਵਾਲੀ ਹੈ।

ਸਾਥੀਓ,

ਕੇਂਦਰ ਵਿੱਚ ਭਾਜਪਾ-ਐੱਨਡੀਏ ਦੀ ਸਰਕਾਰ ਨੂੰ ਹੁਣ 11 ਸਾਲ ਹੋ ਰਹੇ ਹਨ।  ਇਹ 11 ਸਾਲ,  ਗ਼ਰੀਬ ਕਲਿਆਣ ਦੇ ਨਾਮ ਸਮਰਪਿਤ ਰਹੇ ਹਨ।  ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ 4 ਕਰੋੜ ਗ਼ਰੀਬਾਂ ਦਾ ਪੱਕੇ ਘਰ ਦਾ ਸੁਪਨਾ ਪੂਰਾ ਹੋਇਆ ਹੈ।  ਉੱਜਵਲਾ ਯੋਜਨਾ ਨਾਲ 10 ਕਰੋੜ ਰਸੋਈਆਂ,  ਉਸ ਵਿੱਚ ਧੂੰਏਂ ਦਾ ਅੰਤ ਹੋਇਆ ਹੈ, ਸਾਡੀਆਂ ਭੈਣਾਂ ਨੂੰ,  ਬੇਟੀਆਂ ਨੂੰ,  ਉਨ੍ਹਾਂ ਦੀ ਸਿਹਤ ਦੀ ਰੱਖਿਆ ਹੋਈ ਹੈ।  ਆਯੁਸ਼ਮਾਨ ਭਾਰਤ ਯੋਜਨਾ ਨਾਲ 50 ਕਰੋੜ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲਿਆ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨਾਲ ਹਰ ਥਾਲੀ ਵਿੱਚ ਭਰਪੇਟ ਅਨਾਜ ਸੁਨਿਸ਼ਚਿਤ ਹੋਇਆ ਹੈ।  ਜਨਧਨ ਯੋਜਨਾ ਨਾਲ ਪਹਿਲੀ ਵਾਰ 50 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਦੇ ਲਈ ਬੈਂਕ ਦਾ ਦਰਵਾਜ਼ਾ ਖੁੱਲ੍ਹਿਆ ਹੈ।  ਸੌਭਾਗਯ ਯੋਜਨਾ ਨਾਲ ਅੰਧੇਰੇ ਵਿੱਚ ਜੀ ਰਹੇ ਢਾਈ ਕਰੋੜ ਪਰਿਵਾਰਾਂ  ਵਿੱਚ ਬਿਜਲੀ ਦੀ ਰੋਸ਼ਨੀ ਪਹੁੰਚੀ ਹੈ। ਸਵੱਛ ਭਾਰਤ ਮਿਸ਼ਨ  ਦੇ ਤਹਿਤ ਬਣੇ 12 ਕਰੋੜ ਪਖਾਨਿਆਂ ਨੇ ਖੁੱਲ੍ਹੇ ਵਿੱਚ ਸ਼ੌਚ ਦੀ ਮਜਬੂਰੀ ਤੋਂ ਮੁਕਤੀ ਦਿਵਾਈ ਹੈ।  ਜਲ ਜੀਵਨ ਮਿਸ਼ਨ ਨਾਲ 12 ਕਰੋੜ ਨਵੇਂ ਘਰਾਂ ਵਿੱਚ ਨਲ ਸੇ ਜਲ ਪਹੁੰਚਣ  ਲਗਿਆ ਹੈ, ਮਹਿਲਾਵਾਂ ਦਾ ਜੀਵਨ ਅਸਾਨ ਹੋਇਆ ਹੈ।  ਪੀਐੱਮ ਕਿਸਾਨ ਸਨਮਾਨ ਨਿਧੀ ਤੋਂ 10 ਕਰੋੜ ਛੋਟੇ ਕਿਸਾਨਾਂ ਨੂੰ ਸਿੱਧੀ ਆਰਥਿਕ ਸਹਾਇਤਾ ਮਿਲੀ ਹੈ।

ਸਾਥੀਓ,

ਸਰਕਾਰ  ਦੇ ਐਸੇ ਅਨੇਕ ਪ੍ਰਯਾਸਾਂ ਨਾਲ ਪਿਛਲੇ 11 ਸਾਲ ਵਿੱਚ 25 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਨੇ,  ਗ਼ਰੀਬੀ ਨੂੰ ਸਾਡੇ ਹੀ ਗ਼ਰੀਬ ਭਾਈ-ਭੈਣਾਂ ਨੇ,  ਗ਼ਰੀਬੀ  ਦੇ ਖ਼ਿਲਾਫ਼ ਜੰਗ ਲੜੀ ਅਤੇ 25 ਕਰੋੜ ਗ਼ਰੀਬ,  ਗ਼ਰੀਬੀ ਨੂੰ ਪਰਾਸਤ ਕਰਕੇ ,  ਵਿਜਈ ਹੋ ਕੇ,  ਗ਼ਰੀਬੀ ਤੋਂ ਬਾਹਰ ਨਿਕਲੇ ਹਨ।  ਹੁਣ ਉਹ ਨਵੇਂ ਮੱਧ ਵਰਗ ਦਾ ਹਿੱਸਾ ਬਣੇ ਹਨ।  ਜੋ ਲੋਕ ਆਪਣੇ ਆਪ ਨੂੰ ਸਮਾਜ ਵਿਵਸਥਾ  ਦੇ ਐਕਸਪਰਟ ਮੰਨਦੇ ਹਨ, ਬੜੇ ਐਕਸਪਰਟ ਮੰਨਦੇ ਹਨ,  ਜੋ ਲੋਕ ਅਗਲੇ ਪਿਛਲੇ ਦੀ ਰਾਜਨੀਤੀ ਵਿੱਚ ਡੁੱਬੇ ਰਹਿੰਦੇ ਹਨ, ਜੋ ਲੋਕ ਦਲਿਤਾਂ ਦੇ ਨਾਮ ‘ਤੇ ਰਾਜਨੀਤਕ ਰੋਟੀਆਂ ਸੇਕਦੇ ਰਹੇ ਹਨ,  ਜ਼ਰਾ ਜਿਨ੍ਹਾਂ ਯੋਜਨਾਵਾਂ ਦਾ ਮੈਂ ਸਿਰਫ਼ ਉਲੇਖ ਕੀਤਾ ਹੈ,  ਉਸ ਦੀ ਤਰਫ਼ ਨਜ਼ਰ ਕਰ ਲਓ। ਕੌਣ ਲੋਕ ਹਨ ਜਿਨ੍ਹਾਂ ਨੂੰ ਇਹ ਸੁਵਿਧਾਵਾਂ ਮਿਲੀਆਂ ਹਨ,  ਉਹ ਕੌਣ ਲੋਕ ਹਨ ਜੋ ਅਜ਼ਾਦੀ ਦੇ 7-7 ਦਹਾਕੇ ਤੱਕ ਇਨ੍ਹਾਂ ਪ੍ਰਾਥਮਿਕ ਸੁਵਿਧਾਵਾਂ ਤੋਂ ਵੰਚਿਤ ਰਹੇ ਸਨ।  ਇਹ ਮੇਰੇ ਦਲਿਤ ਭਾਈ-ਭੈਣ ਹਨ, ਇਹ ਮੇਰੇ ਆਦਿਵਾਸੀ ਭਾਈ-ਭੈਣ ਹਨ, ਇਹ ਮੇਰੇ ਪਿਛੜੇ ਭਾਈ-ਭੈਣ ਹਨ, ਇਹ ਪਹਾੜਾਂ ‘ਤੇ ਗੁਜਾਰਾ ਕਰਨ ਵਾਲੇ,  ਇਹ ਜੰਗਲਾਂ ਵਿੱਚ ਵਸਣ ਵਾਲੇ,  ਝੁੱਗੀਆਂ-ਝੌਂਪੜੀਆਂ ਵਿੱਚ ਜ਼ਿੰਦਗੀ ਪੂਰੀ ਕਰਨ ਵਾਲੇ,  ਇਹ ਉਹ ਪਰਿਵਾਰ ਹਨ,  ਜਿਨ੍ਹਾਂ  ਦੇ ਲਈ ਮੋਦੀ  ਨੇ ਆਪਣੇ 11 ਸਾਲ ਖਪਾ ਦਿੱਤੇ ਹਨ। ਕੇਂਦਰ ਸਰਕਾਰ ਦਾ ਪ੍ਰਯਾਸ ਹੈ ਕਿ ਗ਼ਰੀਬਾਂ ਨੂੰ, ਨਵੇਂ ਮੱਧ ਵਰਗ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਕਤ ਦੇਵੇ। ਵੰਨ ਰੈਂਕ ਵੰਨ ਪੈਨਸ਼ਨ ਹੋਵੇ,  12 ਲੱਖ ਰੁਪਏ ਤੱਕ ਦੀ ਸੈਲਰੀ ਨੂੰ ਟੈਕਸ ਫ੍ਰੀ ਕਰਨਾ ਹੋਵੇ,  ਘਰ ਖਰੀਦਣ ਦੇ ਲਈ ਆਰਥਿਕ ਸਹਾਇਤਾ ਦੇਣਾ ਹੋਵੇ,  ਸਸਤੀ ਹਵਾਈ ਯਾਤਰਾ ਦੇ ਲਈ ਮਦਦ ਦੇਣੀ ਹੋਵੇ,  ਹਰ ਤਰ੍ਹਾਂ ਨਾਲ ਸਰਕਾਰ,  ਗ਼ਰੀਬ ਅਤੇ ਮੱਧ ਵਰਗ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੀ ਹੈ।

 

ਸਾਥੀਓ,

ਗ਼ਰੀਬਾਂ ਨੂੰ ਗ਼ਰੀਬੀ ਤੋਂ ਮੁਕਤੀ ਪਾਉਣ ਦੇ ਲਈ ਉਨ੍ਹਾਂ ਦੀ ਮਦਦ ਕਰਨਾ,  ਲੇਕਿਨ ਇਮਾਨਦਾਰੀ ਨਾਲ ਜੀਣ ਵਾਲੇ,  ਦੇਸ਼ ਦੇ ਲਈ ਸਮੇਂ-ਸਮੇਂ ‘ਤੇ ਟੈਕਸ ਦੇਣ ਵਾਲੇ,  ਮੱਧ ਵਰਗ ਦੀ ਤਾਕਤ ਵਧਾਉਣਾ,  ਇਸ ਦੇ ਲਈ ਭੀ ਅਜ਼ਾਦੀ ਵਿੱਚ ਪਹਿਲੀ ਵਾਰ ਇਤਨਾ ਕੰਮ ਹੋਇਆ ਹੈ,  ਜੋ ਅਸੀਂ ਕਰਕੇ ਦਿਖਾਇਆ ਹੈ।

ਸਾਥੀਓ,

ਅਸੀਂ ਆਪਣੇ ਇੱਥੇ ਨੌਜਵਾਨਾਂ ਦੇ ਲਈ ਲਗਾਤਾਰ ਰੋਜ਼ਗਾਰ ਦੇ ਨਵੇਂ ਅਵਸਰ ਵਧਾ ਰਹੇ ਹਾਂ। ਅਤੇ ਇਸ ਦਾ ਇੱਕ ਅਹਿਮ ਜ਼ਰੀਆ ਹੈ-  ਟੂਰਿਜ਼ਮ।  ਟੂਰਿਜ਼ਮ ਨਾਲ ਰੋਜ਼ਗਾਰ ਮਿਲਦਾ ਹੈ,  ਟੂਰਿਜ਼ਮ ਲੋਕਾਂ ਨੂੰ ਜੋੜਦਾ ਹੈ। ਲੇਕਿਨ ਦੁਰਭਾਗ ਨਾਲ ਸਾਡੇ ਪੜੌਸ (ਗੁਆਂਢ) ਦਾ ਦੇਸ਼,  ਮਾਨਵਤਾ ਦਾ ਵਿਰੋਧੀ,  ਮੇਲਜੋਲ ਦਾ ਵਿਰੋਧੀ,  ਟੂਰਿਜ਼ਮ ਦਾ ਵਿਰੋਧੀ,  ਇਤਨਾ ਹੀ ਨਹੀਂ ਉਹ ਐਸਾ ਦੇਸ਼ ਹੈ,  ਗ਼ਰੀਬ ਦੀ ਰੋਜ਼ੀ-ਰੋਟੀ ਦਾ ਭੀ ਵਿਰੋਧੀ ਹੈ।  22 ਅਪ੍ਰੈਲ ਨੂੰ ਪਹਿਲਗਾਮ ਵਿੱਚ ਜੋ ਕੁਝ ਹੋਇਆ,  ਉਹ ਇਸੇ ਦੀ ਉਦਾਹਰਣ ਹੈ। ਪਾਕਿਸਤਾਨ ਨੇ ਪਹਿਲਗਾਮ ਵਿੱਚ ਇਨਸਾਨੀਅਤ ਅਤੇ ਕਸ਼ਮੀਰੀਅਤ,  ਦੋਨਾਂ ‘ਤੇ ਵਾਰ ਕੀਤਾ।  ਉਸ ਦਾ ਇਰਾਦਾ ਭਾਰਤ ਵਿੱਚ ਦੰਗੇ ਕਰਵਾਉਣ ਦਾ ਸੀ। ਉਸ ਦਾ ਇਰਾਦਾ ਕਸ਼ਮੀਰ ਦੇ ਮਿਹਨਤਕਸ਼ ਲੋਕਾਂ ਦੀ ਕਮਾਈ ਨੂੰ ਰੋਕਣਾ ਸੀ।  ਇਸ ਲਈ ਪਾਕਿਸਤਾਨ ਨੇ ਟੂਰਿਸਟਸ ‘ਤੇ ਹਮਲਾ ਕੀਤਾ।  ਉਹ ਟੂਰਿਜ਼ਮ,  ਜੋ ਬੀਤੇ 4-5 ਸਾਲ ਵਿੱਚ ਲਗਾਤਾਰ ਵਧ ਰਿਹਾ ਸੀ,  ਹਰ ਸਾਲ ਇੱਥੇ ਰਿਕਾਰਡ ਸੰਖਿਆ ਵਿੱਚ ਟੂਰਿਸਟ ਆ ਰਹੇ ਸਨ ।  ਜਿਸ ਟੂਰਿਜ਼ਮ ਨਾਲ,  ਜੰਮੂ ਕਸ਼ਮੀਰ ਦੇ ਗ਼ਰੀਬਾਂ  ਦੇ ਘਰ ਚਲਦੇ ਹਨ,  ਉਸ ਨੂੰ ਪਾਕਿਸਤਾਨ ਨੇ ਨਿਸ਼ਾਨਾ ਬਣਾਇਆ। ਕੋਈ ਘੋੜੇ ਚਲਾਉਣ ਵਾਲਾ,  ਕੋਈ ਪੋਰਟਰ,  ਕੋਈ ਗਾਇਡ,  ਕੋਈ ਗੈਸਟ ਹਾਊਸ ਵਾਲਾ,  ਕੋਈ ਦੁਕਾਨ-ਢਾਬਾ ਚਲਾਉਣ ਵਾਲਾ,  ਪਾਕਿਸਤਾਨ ਦੀ ਸਾਜ਼ਿਸ਼ ਇਨ੍ਹਾਂ ਸਭ ਨੂੰ ਤਬਾਹ ਕਰਨ ਦੀ ਸੀ।  ਆਤੰਕੀਆਂ ਨੂੰ ਚੁਣੌਤੀ ਦੇਣ ਵਾਲਾ ਨੌਜਵਾਨ ਆਦਿਲ,  ਉਹ ਭੀ ਤਾਂ ਉੱਥੇ ਮਿਹਨਤ-ਮਜ਼ਦੂਰੀ ਕਰਨ ਗਿਆ ਸੀ,  ਲੇਕਿਨ ਆਪਣੇ ਪਰਿਵਾਰ ਦੀ ਦੇਖ ਰੇਖ ਕਰ ਸਕੇ,  ਇਸ ਲਈ ਮਿਹਨਤ ਕਰ ਰਿਹਾ ਸੀ।  ਆਤੰਕੀਆਂ ਨੇ ਉਸ ਆਦਿਲ ਨੂੰ ਭੀ ਮਾਰ ਦਿੱਤਾ।

ਸਾਥੀਓ,

ਪਾਕਿਸਤਾਨ ਦੀ ਇਸ ਸਾਜ਼ਿਸ਼ ਦੇ ਖ਼ਿਲਾਫ਼ ਜਿਸ ਪ੍ਰਕਾਰ ਜੰਮੂ- ਕਸ਼ਮੀਰ ਦੇ ਲੋਕ ਉੱਠ ਖੜ੍ਹੇ ਹੋਏ ਹਨ,  ਜੰਮੂ ਕਸ਼ਮੀਰ  ਦੀ ਆਵਾਮ ਨੇ ਇਸ ਵਾਰ ਜੋ ਤਾਕਤ ਦਿਖਾਈ ਹੈ,  ਇਹ ਸਿਰਫ਼ ਪਾਕਿਸਤਾਨ ਨਹੀਂ,  ਦੁਨੀਆਭਰ ਦੀ ਆਤੰਕਵਾਦੀ ਮਾਨਸਿਕਤਾ ਨੂੰ,  ਜੰਮੂ ਕਸ਼ਮੀਰ  ਦੇ ਲੋਕਾਂ ਨੇ ਸਖ਼ਤ ਸੰਦੇਸ਼ ਦਿੱਤਾ ਹੈ।  ਜੰਮੂ-ਕਸ਼ਮੀਰ  ਦਾ ਨੌਜਵਾਨ ਹੁਣ ਆਤੰਕਵਾਦ ਨੂੰ ਮੂੰਹਤੋੜ ਜਵਾਬ ਦੇਣ ਦਾ ਮਨ ਬਣਾ ਚੁੱਕਿਆ ਹੈ। ਇਹ ਉਹ ਆਤੰਕਵਾਦ ਹੈ,  ਜਿਸ ਨੇ ਘਾਟੀ ਵਿੱਚ ਸਕੂਲ ਜਲਾਏ,  ਅਤੇ ਸਿਰਫ਼ ਸਕੂਲ ਯਾਨੀ ਇਮਾਰਤ ਨਹੀਂ ਜਲਾਈ ਸੀ,  ਦੋ-ਦੋ ਪੀੜ੍ਹੀਆਂ ਦਾ ਭਵਿੱਖ ਜਲਾ ਦਿੱਤਾ ਸੀ।  ਹਸਪਤਾਲ ਤਬਾਹ ਕੀਤੇ।  ਜਿਸ ਨੇ ਕਈ ਪੀੜ੍ਹੀਆਂ ਨੂੰ ਬਰਬਾਦ ਕੀਤਾ।  ਇੱਥੇ ਜਨਤਾ ਆਪਣੀ ਪਸੰਦ  ਦੇ ਨੁਮਾਇੰਦੇ ਚੁਣ ਸਕੇ,  ਇੱਥੇ ਚੋਣਾਂ ਹੋ ਸਕਣ,  ਇਹ ਭੀ ਆਤੰਕਵਾਦ  ਦੇ ਚਲਦੇ ਬੜੀ ਚੁਣੌਤੀ ਬਣ ਗਿਆ ਸੀ।

ਸਾਥੀਓ,

ਵਰ੍ਹਿਆਂ ਤੱਕ ਆਤੰਕ ਸਹਿਣ ਦੇ ਬਾਅਦ ਜਿਵੇਂ ਜੰਮੂ-ਕਸ਼ਮੀਰ ਨੇ ਇਤਨੀ ਬਰਬਾਦੀ ਦੇਖੀ ਸੀ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਸੁਪਨੇ ਦੇਖਣੇ ਹੀ ਛੱਡ ਦਿੱਤੇ ਸਨ, ਆਤੰਕਵਾਦ ਨੂੰ ਹੀ ਆਪਣਾ ਭਾਗ ਮੰਨ ਲਿਆ ਸੀ। ਜੰਮੂ-ਕਸ਼ਮੀਰ ਨੂੰ ਇਸ ਸਥਿਤੀ ਤੋਂ ਕੱਢਣਾ ਜ਼ਰੂਰੀ ਸੀ, ਅਤੇ ਅਸੀਂ ਇਹ ਕਰਕੇ ਦਿਖਾਇਆ ਹੈ। ਅੱਜ ਜੰਮੂ-ਕਸ਼ਮੀਰ ਦਾ ਨੌਜਵਾਨ ਨਵੇਂ ਸੁਪਨੇ ਭੀ ਦੇਖ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰਾ ਭੀ ਕਰ ਰਿਹਾ ਹੈ। ਹੁਣ ਕਸ਼ਮੀਰ ਦਾ ਨੌਜਵਾਨ ਬਜ਼ਾਰਾਂ ਨੂੰ, ਸ਼ੌਪਿੰਗ ਮਾਲਸ ਨੂੰ, ਸਿਨੇਮਾ ਹਾਲ ਨੂੰ ਗੁਲਜ਼ਾਰ ਦੇਖ ਕੇ ਖੁਸ਼ ਹੈ। ਇੱਥੋਂ ਦੇ ਲੋਕ ਜੰਮੂ ਕਸ਼ਮੀਰ ਨੂੰ ਫਿਰ ਤੋਂ ਫਿਲਮਾਂ ਦੀ ਸ਼ੂਟਿੰਗ ਦਾ ਪ੍ਰਮੁੱਖ ਕੇਂਦਰ ਬਣਦੇ ਦੇਖਣਾ ਚਾਹੁੰਦੇ ਹਨ, ਇਸ ਖੇਤਰ ਨੂੰ ਸਪੋਰਟਸ ਦੀ ਹੱਬ ਬਣਦੇ ਦੇਖਣਾ ਚਾਹੁੰਦੇ ਹਨ। ਇਹੀ ਭਾਵ ਅਸੀਂ ਹੁਣੇ ਮਾਤਾ ਖੀਰ ਭਵਾਨੀ ਦੇ ਮੇਲੇ ਵਿੱਚ ਭੀ ਦੇਖਿਆ। ਜਿਸ ਤਰ੍ਹਾਂ ਹਜ਼ਾਰਾਂ ਲੋਕ ਮਾਤਾ ਦੇ ਦਰ ‘ਤੇ ਪਹੁੰਚੇ, ਉਹ ਨਵੇਂ ਜੰਮੂ ਕਸ਼ਮੀਰ ਦੀ ਤਸਵੀਰ ਦਿਖਾਉਂਦਾ ਹੈ। ਹੁਣ 3 ਤਾਰੀਖ ਤੋਂ ਅਮਰਨਾਥ ਯਾਤਰਾ ਭੀ ਸ਼ੁਰੂ ਹੋਣ ਵਾਲੀ ਹੈ। ਈਦ ਦੀ ਉਮੰਗ ਭੀ ਅਸੀਂ ਚਾਰੋਂ ਤਰਫ ਦੇਖ ਰਹੇ ਹਾਂ। ਵਿਕਾਸ ਦਾ ਜੋ ਵਾਤਾਵਰਣ ਜੰਮੂ-ਕਸ਼ਮੀਰ ਵਿੱਚ ਬਣਿਆ ਸੀ, ਉਹ ਪਹਿਲਗਾਮ ਦੇ ਹਮਲੇ ਤੋਂ ਡਿੱਗਣ ਵਾਲਾ ਨਹੀਂ ਹੈ। ਜੰਮੂ-ਕਸ਼ਮੀਰ ਦੇ ਆਪ ਸਾਰੇ ਲੋਕਾਂ ਨੂੰ, ਅਤੇ ਆਪ ਸਭ ਨਾਲ ਨਰੇਂਦਰ ਮੋਦੀ ਦਾ ਵਾਅਦਾ ਹੈ, ਮੈਂ ਇੱਥੇ ਵਿਕਾਸ ਨੂੰ ਰੁਕਣ ਨਹੀਂ ਦੇਵਾਂਗਾ, ਇੱਥੋਂ ਦੇ ਨੌਜਵਾਨਾਂ ਨੂੰ ਸੁਪਨਾ ਪੂਰਾ ਕਰਨ ਤੋਂ ਕੋਈ ਭੀ ਬਾਧਾ ਅਗਰ ਰੁਕਾਵਟ ਬਣਦੀ ਹੈ, ਤਾਂ ਉਸ ਬਾਧਾ ਨੂੰ ਪਹਿਲੇ ਮੋਦੀ ਦਾ ਸਾਹਮਣਾ ਕਰਨਾ ਪਵੇਗਾ।

 

ਸਾਥੀਓ,

ਅੱਜ 6 ਜੂਨ ਹੈ, ਯਾਦ ਕਰੋ ਇੱਕ ਮਹੀਨੇ ਪਹਿਲੇ, ਠੀਕ ਇੱਕ ਮਹੀਨੇ ਪਹਿਲੇ, 6 ਮਈ ਨੂੰ ਉਹ ਰਾਤ, ਪਾਕਿਸਤਾਨ ਦੇ ਆਤੰਕੀਆਂ ‘ਤੇ ਕਿਆਮਤ ਬਰਸੀ (ਵਰ੍ਹੀ) ਸੀ। ਹੁਣ ਪਾਕਿਸਤਾਨ ਕਦੇ ਵੀ ਅਪ੍ਰੇਸ਼ਨ ਸਿੰਦੂਰ ਦਾ ਨਾਮ ਸੁਣੇਗਾ, ਤਾਂ ਉਸ ਨੂੰ ਆਪਣੀ ਸ਼ਰਮਨਾਕ ਸ਼ਿਕਸਤ ਯਾਦ ਆਵੇਗੀ। ਪਾਕਿਸਤਾਨੀ ਫੌਜ ਅਤੇ ਆਤੰਕੀਆਂ ਨੇ ਕਦੇ ਸੋਚਿਆ ਭੀ ਨਹੀਂ ਸੀ ਕਿ ਭਾਰਤ, ਪਾਕਿਸਤਾਨ ਵਿੱਚ ਸੈਂਕੜੋਂ ਕਿਲੋਮੀਟਰ ਅੰਦਰ ਜਾ ਕੇ ਆਤੰਕਵਾਦੀਆਂ ‘ਤੇ ਇਸ ਤਰ੍ਹਾਂ ਵਾਰ ਕਰੇਗਾ। ਵਰ੍ਹਿਆਂ ਦੀ ਮਿਹਨਤ ਨਾਲ ਉਨ੍ਹਾਂ ਨੇ ਆਤੰਕ ਦੀਆਂ ਜੋ ਇਮਾਰਤਾਂ ਬਣਾਈਆਂ ਸਨ, ਉਹ ਕੁਝ ਮਿੰਟਾਂ ਵਿੱਚ ਹੀ ਖੰਡਰ ਵਿੱਚ ਬਦਲ ਗਈਆਂ ਹਨ। ਅਤੇ ਇਹ ਦੇਖ ਪਾਕਿਸਤਾਨ ਬੁਰੀ ਤਰ੍ਹਾਂ ਬੌਖਲਾ ਗਿਆ ਸੀ, ਅਤੇ ਉਸ ਨੇ ਆਪਣਾ ਗੁੱਸਾ ਜੰਮੂ ਦੇ ਪੁੰਛ (ਪੁਣਛ) ਦੇ, ਦੂਸਰੇ ਜ਼ਿਲ੍ਹਿਆਂ ਦੇ ਲੋਕਾਂ ‘ਤੇ ਭੀ ਕੱਢਿਆ। ਪੂਰੀ ਦੁਨੀਆ ਨੇ ਦੇਖਿਆ ਕਿ ਪਾਕਿਸਤਾਨ ਨੇ ਕਿਵੇਂ ਇੱਥੇ ਘਰ ਉਜਾੜੇ, ਬੱਚਿਆਂ ‘ਤੇ ਗੋਲੇ ਸੁੱਟੇ, ਸਕੂਲ-ਹਸਪਤਾਲ ਤਬਾਹ ਕੀਤੇ ਮੰਦਿਰ, ਮਸਜਿਦ, ਗੁਰਦੁਆਰਿਆਂ ‘ਤੇ ਸ਼ੈਲਿੰਗ ਕੀਤੀ। ਤੁਸੀਂ ਜਿਸ ਤਰ੍ਹਾਂ ਪਾਕਿਸਤਾਨ ਦੇ ਹਮਲਿਆਂ ਦਾ ਮੁਕਾਬਲਾ ਕੀਤਾ, ਉਹ ਹਰ ਦੇਸ਼ਵਾਸੀ ਨੇ ਦੇਖਿਆ ਹੈ। ਇਸ ਲਈ ਆਪਣੇ ਪਰਿਵਾਰਜਨੋਂ, ਉਨ੍ਹਾਂ ਦੇ ਨਾਲ ਹਰ ਦੇਸ਼ਵਾਸੀ ਪੂਰੀ ਸ਼ਕਤੀ ਨਾਲ ਖੜ੍ਹਾ ਹੈ।

ਸਾਥੀਓ,

ਜਿਨ੍ਹਾਂ ਲੋਕਾਂ ਦੀ ਕ੍ਰੌਸ ਬਾਰਡਰ ਫਾਇਰਿੰਗ ਵਿੱਚ ਮੌਤ ਹੋਈ ਹੈ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੂੰ ਕੁਝ ਦਿਨ ਪਹਿਲੇ ਹੀ ਨਿਯੁਕਤੀ ਪੱਤਰ ਸੌਂਪੇ ਗਏ ਹਨ। ਸ਼ੈਲਿੰਗ ਤੋਂ ਪ੍ਰਭਾਵਿਤ 2 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਦੀ ਤਕਲੀਫ਼ ਭੀ ਸਾਡੀ ਆਪਣੀ ਤਕਲੀਫ ਹੈ। ਇਨ੍ਹਾਂ ਪਰਿਵਾਰਾਂ ਨੂੰ ਸ਼ੈਲਿੰਗ ਦੇ ਬਾਅਦ ਆਪਣੇ ਘਰ ਦੀ ਮੁਰੰਮਤ ਦੇ ਲਈ ਆਰਥਿਕ ਮਦਦ ਦਿੱਤੀ ਗਈ ਸੀ। ਹੁਣ ਕੇਂਦਰ ਸਰਕਾਰ ਨੇ ਇਹ ਤੈਅ ਕੀਤਾ ਹੈ, ਕਿ ਇਸ ਮਦਦ ਨੂੰ ਹੋਰ ਵਧਾਇਆ ਜਾਵੇ। ਅੱਜ ਦੇ ਇਸ ਕਾਰਜਕ੍ਰਮ ਵਿੱਚ, ਮੈਂ ਇਸ ਦੀ ਭੀ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਹਾਂ।

ਸਾਥੀਓ,

ਜਿਨ੍ਹਾਂ ਘਰਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਹੁਣ 2 ਲੱਖ ਰੁਪਏ ਅਤੇ ਜੋ ਘਰ ਆਂਸ਼ਿਕ ਤੌਰ ‘ਤੇ ਤਬਾਹ ਹੋਏ ਹਨ, ਉਨ੍ਹਾਂ ਨੂੰ 1 ਲੱਖ ਰੁਪਏ ਦੀ ਸਹਾਇਤਾ ਅਲੱਗ ਤੋਂ ਦਿੱਤੀ ਜਾਵੇਗੀ, ਅਤਿਰਿਕਤ ਦਿੱਤੀ ਜਾਵੇਗੀ। ਯਾਨੀ ਹੁਣ ਉਨ੍ਹਾਂ ਨੂੰ ਪਹਿਲੀ ਵਾਰ ਦੀ ਮਦਦ ਦੇ ਬਾਅਦ ਇਹ ਐਕਸਟਰਾ ਧਨਰਾਸ਼ੀ ਮਿਲੇਗੀ।

ਸਾਥੀਓ,

ਸਾਡੀ ਸਰਕਾਰ ਬਾਰਡਰਰ ਕਿਨਾਰੇ ਵਸੇ ਲੋਕਾਂ ਨੂੰ ਦੇਸ਼ ਦਾ ਪ੍ਰਥਮ ਪ੍ਰਹਰੀ ਮੰਨਦੀ ਹੈ। ਬੀਤੇ ਦਹਾਕੇ ਵਿੱਚ ਸਰਕਾਰ ਨੇ ਬਾਰਡਰਰ ਦੇ ਜ਼ਿਲ੍ਹਿਆਂ ਵਿੱਚ ਵਿਕਾਸ ਅਤੇ ਸੁਰੱਖਿਆ ਦੇ ਲਈ ਅਭੂਤਪੂਰਵ ਕੰਮ ਕੀਤਾ ਹੈ, ਇਸ ਦੌਰਾਨ ਕਰੀਬ ਦਸ ਹਜ਼ਾਰ ਨਵੇਂ ਬੰਕਰਸ ਬਣਾਏ ਗਏ ਹਨ। ਇਨ੍ਹਾਂ ਬੰਕਰਾਂ ਨੇ ਅਪ੍ਰੇਸ਼ਨ ਸਿੰਦੂਰ ਦੇ ਬਾਅਦ ਬਣੇ ਹਾਲਾਤ ਵਿੱਚ ਲੋਕਾਂ ਦਾ ਜੀਵਨ ਬਚਾਉਣ ਵਿੱਚ ਬੜੀ ਮਦਦ ਕੀਤੀ ਹੈ। ਮੈਨੂੰ ਇਹ ਦਸਦੇ ਹੋਏ ਖੁਸ਼ੀ ਹੈ, ਕਿ ਜੰਮੂ ਅਤੇ ਕਸ਼ਮੀਰ ਡਿਵੀਜ਼ਨ ਦੇ ਲਈ ਦੋ ਬਾਰਡਰਰ ਬਟਾਲੀਅਨ ਬਣਾਈ ਗਈ ਹੈ। ਦੋ ਵੂਮਨ ਬਟਾਲੀਅਨ ਬਣਾਉਣ ਦਾ ਭੀ ਕੰਮ ਪੂਰਾ ਕਰ ਲਿਆ ਗਿਆ ਹੈ।

ਸਾਥੀਓ,

ਸਾਡਾ ਜੋ ਇੰਟਰਨੈਸ਼ਨਲ ਬਾਰਡਰਰ ਹੈ, ਉਸ ਦੇ ਪਾਸ ਜੋ ਬਹੁਤ ਦੁਰਗਮ ਇਲਾਕੇ ਹਨ, ਉੱਥੇ ਭੀ ਸੈਂਕੜੋਂ ਕਰੋੜ ਰੁਪਏ ਖਰਚ ਕਰਕੇ ਨਵਾਂ ਇਨਫ੍ਰਾ ਬਣਾਇਆ ਜਾ ਰਿਹਾ ਹੈ। ਕਠੂਆ ਤੋਂ ਜੰਮੂ ਹਾਈਵੇ ਨੂੰ ਸਿਕਸ ਲੇਨ ਦਾ ਐਕਸਪ੍ਰੈੱਸਵੇ ਬਣਾਇਆ ਜਾ ਰਿਹਾ ਹੈ, ਅਖਨੂਰ ਤੋਂ ਪੁੰਛ (ਪੁਣਛ) ਹਾਈਵੇ ਦਾ ਭੀ ਚੌੜੀਕਰਣ ਕੀਤਾ ਜਾ ਰਿਹਾ ਹੈ। ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਭੀ ਬਾਰਡਰਰ ਦੇ ਪਿੰਡਾਂ ਵਿੱਚ ਵਿਕਾਸ ਦੇ ਕੰਮ ਨੂੰ ਹੋਰ ਗਤੀ ਦਿੱਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਦੇ 400 ਅਜਿਹੇ ਪਿੰਡ ਜਿੱਥੇ ਆਲ ਵੈਦਰ ਕਨੈਕਟਿਵਿਟੀ ਨਹੀਂ ਸੀ, ਉਨ੍ਹਾਂ ਨੂੰ 1800 ਕਿਲੋਮੀਟਰ ਦੀਆਂ ਨਵੀਆਂ ਸੜਕਾਂ ਵਿਛਾ ਕੇ ਜੋੜਿਆ ਜਾ ਰਿਹਾ ਹੈ। ਇਸ ‘ਤੇ ਭੀ ਸਰਕਾਰ 4200 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨ ਜਾ ਰਹੀ ਹੈ।

 

ਸਾਥੀਓ,

ਅੱਜ ਮੈਂ ਜੰਮੂ-ਕਸਮੀਰ ਦੇ ਆਪ ਲੋਕਾਂ ਨਾਲ, ਖਾਸ ਕਰਕੇ ‘ਤੇ ਇੱਥੋਂ ਦੇ ਨੌਜਵਾਨਾਂ ਨੂੰ ਇੱਕ ਵਿਸ਼ੇਸ਼ ਆਗਰਹਿ ਭੀ ਕਰਨ ਆਇਆ ਹਾਂ ਅਤੇ ਜੰਮੂ ਕਸ਼ਮੀਰ ਦੀ ਧਰਤੀ ਤੋਂ ਮੈਂ ਦੇਸ਼ ਨੂੰ ਭੀ ਆਗਰਹਿ ਕਰਨਾ ਚਾਹੁੰਦਾ ਹਾਂ। ਤੁਸੀਂ ਦਖਿਆ ਹੈ ਕਿ ਕਿਵੇਂ ਅਪ੍ਰੇਸ਼ਨ ਸਿੰਦੂਰ ਨੇ ਆਤਮਨਿਰਭਰ ਭਾਰਤ ਦੀ ਤਾਕਤ ਦਿਖਾਈ ਹੈ। ਅੱਜ ਦੁਨੀਆ ਭਾਰਤ ਦੇ ਡਿਫੈਂਸ ਈਕੋਸਿਸਟਮ ਦੀ ਚਰਚਾ ਕਰ ਰਹੀ ਹੈ। ਅਤੇ ਇਸ ਦੇ ਪਿੱਛੇ ਇੱਕ ਹੀ ਕਾਰਨ ਹੈ, ਸਾਡੀਆਂ ਸੈਨਾਵਾਂ ਦਾ ‘Make in India’ ‘ਤੇ ਭਰੋਸਾ। ਸੈਨਾਵਾਂ ਨੇ ਜੋ ਕਰਕੇ ਦਿਖਾਇਆ, ਹੁਣ ਉਹੀ ਹਰ ਭਾਰਤਵਾਸੀ ਨੂੰ ਦੁਹਰਾਉਣਾ ਹੈ। ਇਸ ਸਾਲ ਦੇ ਬਜਟ ਵਿੱਚ ਅਸੀਂ ਮਿਸ਼ਨ ਮੈਨੂਫੈਕਚਰਿੰਗ ਦਾ ਐਲਾਨ ਕੀਤਾ ਹੈ। ਇਸ ਮਿਸ਼ਨ ਦੇ ਤਹਿਤ ਸਰਕਾਰ ਮੈਨੂਫੈਕਚਰਿੰਗ ਨੂੰ ਨਵੀਂ ਉਡਾਣ ਦੇਣ ਦਾ ਕੰਮ ਕਰ ਰਹੀ ਹੈ। ਮੈਂ ਜੰਮੂ-ਕਸਮੀਰ ਦੇ ਨੌਜਵਾਨਾਂ ਨੂੰ ਕਹਾਂਗਾ, ਆਓ, ਇਸ ਮਿਸ਼ਨ ਦਾ ਹਿੱਸਾ ਬਣੀਏ। ਦੇਸ਼ ਨੂੰ ਤੁਹਾਡੀ ਆਧੁਨਿਕ ਸੋਚ ਚਾਹੀਦੀ ਹੈ, ਦੇਸ਼ ਨੂੰ ਤੁਹਾਡੇ ਇਨੋਵੇਸ਼ਨ ਦੀ ਜ਼ਰੂਰਤ ਹੈ। ਤੁਹਾਡੇ ਆਇਡੀਆ, ਤੁਹਾਡੀ ਸਕਿੱਲ, ਭਾਰਤ ਦੀ ਸੁਰੱਖਿਆ ਨੂੰ, ਭਾਰਤ ਦੀ ਅਰਥਵਿਵਸਥਾ ਨੂੰ ਨਵੀਂ ਉਚਾਈ ਦੇਣਗੇ। ਪਿਛਲੇ ਦਸ ਵਰ੍ਹਿਆਂ ਵਿੱਚ ਭਾਰਤ ਇੱਕ ਬੜਾ ਡਿਫੈਂਸ ਐਕਸਪੋਰਟਲ ਬਣਿਆ ਹੈ। ਹੁਣ ਸਾਡਾ ਲਕਸ਼ ਹੈ, ਦੁਨੀਆ ਦੇ ਟੌਪ ਡਿਫੈਂਸ ਐਕਸਪੋਰਟਰਸ ਵਿੱਚ ਭਾਰਤ ਦਾ ਨਾਮ ਭੀ ਸ਼ਾਮਲ ਹੋਵੇ। ਇਸ ਲਕਸ਼ ਦੀ ਤਰਫ ਅਸੀਂ ਜਿਤਨਾ ਤੇਜ਼ੀ ਨਾਲ ਵਧਾਂਗੇ, ਉਤਨੀ ਹੀ ਤੇਜ਼ੀ ਨਾਲ ਭਾਰਤ ਵਿੱਚ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਪੈਦਾ ਹੋਣਗੇ।

ਸਾਥੀਓ,

 ਸਾਨੂੰ ਇੱਕ ਹੋਰ ਸੰਕਲਪ ਲੈਣਾ ਹੈ, ਜੋ ਸਮਾਨ ਭਾਰਤ ਵਿੱਚ ਬਣਿਆ ਹੋਵੇ, ਜਿਸ ਵਿੱਚ ਸਾਡੇ ਦੇਸ਼ਵਾਸੀਆਂ ਦਾ ਪਸੀਨਾ ਲਗਿਆ ਹੋਵੇ, ਅਸੀਂ ਸਭ ਤੋਂ ਪਹਿਲੇ ਉਸ ਨੂੰ ਖਰੀਦੀਏ ਅਤੇ ਇਹੀ ਰਾਸ਼ਟਰਭਗਤੀ ਹੈ, ਇਹੀ ਰਾਸ਼ਟਰ ਦੀ ਸੇਵਾ ਹੈ। ਸੀਮਾ ‘ਤੇ ਸਾਨੂੰ ਸਾਡੀਆਂ ਸੈਨਾਵਾਂ ਦਾ ਮਾਣ ਵਧਾਉਣਾ ਹੈ ਅਤੇ ਬਜ਼ਾਰ ਵਿੱਚ ਸਾਨੂੰ ਮੇਡ ਇਨ ਇੰਡੀਆ ਦਾ ਗੌਰਵ ਵਧਾਉਣਾ ਹੈ।

 

ਸਾਥੀਓ,

ਇੱਕ ਸੁਨਹਿਰਾ ਅਤੇ ਉੱਜਵਲ ਭਵਿੱਖ ਜੰਮੂ-ਕਸ਼ਮੀਰ ਦੀ ਇੰਤਜ਼ਾਰ ਕਰ ਰਿਹਾ ਹੈ। ਕੇਂਦਰ ਸਰਕਾਰ ਅਤੇ ਇੱਥੇ ਦੀ ਸਰਕਾਰ ਮਿਲ ਕੇ, ਵਿਕਾਸ ਦੇ ਕਾਰਜਾਂ ਵਿੱਚ ਜੁਟੀਆਂ ਹਨ, ਇੱਕ ਦੂਸਰੇ ਦਾ ਸਹਿਯੋਗ ਕਰ ਰਹੀਆਂ ਹਨ। ਸ਼ਾਂਤੀ ਅਤੇ ਖੁਸ਼ਹਾਲੀ ਦੇ ਜਿਸ ਰਸਤੇ ‘ਤੇ ਅਸੀਂ ਅੱਗੇ ਵਧ ਰਹੇ ਹਾਂ, ਸਾਨੂੰ ਉਸ ਨੂੰ ਲਗਾਤਾਰ ਮਜ਼ਬੂਤ ਕਰਨਾ ਹੈ। ਮਾਂ ਵੈਸ਼ਣੋ ਦੇ ਅਸ਼ੀਰਵਾਦ ਨਾਲ ਵਿਕਸਿਤ ਭਾਰਤ, ਵਿਕਸਿਤ ਜੰਮੂ-ਕਸ਼ਮੀਰ ਦਾ ਇਹ ਸੰਕਲਪ ਸਿੱਧੀ ਤੱਕ ਪਹੁੰਚੇ, ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਫਿਰ ਤੋਂ ਇਹ ਢੇਰ ਸਾਰੇ ਵਿਕਾਸ ਦੇ ਪ੍ਰੋਜੈਕਟਸ ਦੇ ਲਈ ਅਤੇ ਇੱਕ ਤੋਂ ਵਧ ਕੇ ਇਤਨੇ ਸ਼ਾਨਦਾਰ ਪ੍ਰੋਜੈਕਟਸ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਦੋਨੋਂ ਮੁੱਠੀਆਂ ਬੰਦ ਕਰਕੇ ਪੂਰੀ ਤਾਕਤ ਨਾਲ ਮੇਰੇ ਨਾਲ ਬੋਲੋ -

 

ਭਾਰਤ ਮਾਤਾ ਕੀ ਜੈ! ਆਵਾਜ਼ ਹਿੰਦੁਸਤਾਨ ਦੇ ਹਰ ਕੋਣੇ ਵਿੱਚ ਗੂੰਜਣੀ ਚਾਹੀਦੀ ਹੈ।

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jan Dhan accounts hold Rs 2.75 lakh crore in banks: Official

Media Coverage

Jan Dhan accounts hold Rs 2.75 lakh crore in banks: Official
NM on the go

Nm on the go

Always be the first to hear from the PM. Get the App Now!
...
Prime Minister condoles loss of lives due to a mishap in Nashik, Maharashtra
December 07, 2025

The Prime Minister, Shri Narendra Modi has expressed deep grief over the loss of lives due to a mishap in Nashik, Maharashtra.

Shri Modi also prayed for the speedy recovery of those injured in the mishap.

The Prime Minister’s Office posted on X;

“Deeply saddened by the loss of lives due to a mishap in Nashik, Maharashtra. My thoughts are with those who have lost their loved ones. I pray that the injured recover soon: PM @narendramodi”