ਮਹਾਮਹਿਮ, ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ,

ਭਾਰਤ ਅਤੇ ਨਿਊਜ਼ੀਲੈਂਡ ਦੇ ਕਾਰੋਬਾਰੀ ਆਗੂ,

ਨਮਸਕਾਰ।

ਕੀਆ ਓਰਾ।

ਆਕਲੈਂਡ ਵਿੱਚ ਤੁਹਾਡੇ ਸਾਰਿਆਂ ਦਰਮਿਆਨ ਆ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਮੈਂ ਪ੍ਰਧਾਨ ਮੰਤਰੀ ਲਕਸਨ ਦਾ, ਉਨ੍ਹਾਂ ਦੇ ਸਕਾਰਾਤਮਕ ਵਿਚਾਰਾਂ ਅਤੇ ਭਾਰਤ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕਰਦਾ ਹਾਂ।

ਤੁਹਾਡੀ ਸਾਰਿਆਂ ਦੀ ਮੌਜੂਦਗੀ ਨਿਊਜ਼ੀਲੈਂਡ ਦੀ ਨਵੀਨਤਾ, ਉੱਦਮਸ਼ੀਲਤਾ ਅਤੇ ਭਵਿੱਖ-ਮੁਖੀ ਸੋਚ ਦਾ ਪ੍ਰਤੀਕ ਹੈ। ਭਾਰਤ ਵੱਲੋਂ, ਮੈਂ 140 ਕਰੋੜ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਦਾ ਸੁਨੇਹਾ ਲੈ ਕੇ ਆਇਆ ਹਾਂ।

ਸਾਥੀਓ,

ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਭਾਰਤ ਅਤੇ ਨਿਊਜ਼ੀਲੈਂਡ ਦੇ ਸਬੰਧ ਇੱਕ ਫ਼ੈਸਲਾਕੁਨ ਮੋੜ 'ਤੇ ਹਨ। ਅੱਜ ਅਸੀਂ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਧਾਗੇ ਨਾਲ ਬੰਨ੍ਹ ਰਹੇ ਹਾਂ। ਇਹ ਕੇਵਲ ਇੱਕ ਕੂਟਨੀਤਿਕ ਮੀਲ ਪੱਥਰ ਨਹੀਂ ਹੈ। ਇਹ ਸਾਡੇ ਸਾਂਝੇ ਭਵਿੱਖ ਦਾ ਇੱਕ ਨਵਾਂ ਸੰਕਲਪ ਹੈ।

ਇਸ ਸਾਲ ਦੋਵਾਂ ਦੇਸ਼ਾਂ ਵਿਚਕਾਰ 9 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਮੁਕਤ ਵਪਾਰ ਸਮਝੌਤਾ ਕੀਤਾ ਗਿਆ। ਇਹ ਤੁਹਾਡੇ ਸਾਰਿਆਂ ਲਈ ਬਾਜ਼ਾਰ ਤੱਕ ਪਹੁੰਚ, ਨਿਵੇਸ਼, ਸੇਵਾਵਾਂ, ਤਕਨਾਲੋਜੀ ਅਤੇ ਪ੍ਰਤਿਭਾ ਦੀ ਆਵਾਜਾਈ ਦੇ ਨਵੇਂ ਮੌਕੇ ਲੈ ਕੇ ਆਵੇਗਾ। ਮੈਨੂੰ ਵਿਸ਼ਵਾਸ ਹੈ ਕਿ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਕੰਮ ਕਰਦੇ ਹੋਏ ਅਸੀਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਾਂਗੇ।

ਨਿਊਜ਼ੀਲੈਂਡ ਵੱਲੋਂ ਅਗਲੇ ਪੰਦਰਾਂ ਸਾਲਾਂ ਵਿੱਚ ਭਾਰਤ ਵਿੱਚ 20 ਬਿਲੀਅਨ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਕੀਤੀ ਗਈ ਹੈ। ਇਹ ਕੇਵਲ ਨਿਵੇਸ਼ ਦਾ ਹੀ ਨਹੀਂ, ਸਗੋਂ ਭਾਰਤ ਦੀ ਵਿਕਾਸ ਯਾਤਰਾ ਵਿੱਚ ਭਾਗੀਦਾਰ ਬਣਨ ਦੀ ਵੀ ਵਚਨਬੱਧਤਾ ਹੈ।

ਸਾਥੀਓ,

ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਵੱਡੀ ਅਰਥ-ਵਿਵਸਥਾ ਹੈ। ਸਾਡਾ ਵਧਦਾ ਮੱਧ ਵਰਗ, ਵੱਡੇ ਪੱਧਰ 'ਤੇ ਡਿਜੀਟਲਕਰਨ ਅਪਣਾਉਣਾ ਅਤੇ ਬੁਨਿਆਦੀ ਢਾਂਚੇ ਨੂੰ ਮਿਲ ਰਿਹਾ ਹੁਲਾਰਾ, ਭਾਰਤ ਨੂੰ ਵਿਕਾਸ ਦੀ ਇੱਕ ਵਿਲੱਖਣ ਕਹਾਣੀ ਬਣਾਉਂਦੇ ਹਨ।

ਭਾਰਤ ਵਿੱਚ ਅਸੀਂ ਸੁਧਾਰ, ਕਾਰਗੁਜ਼ਾਰੀ ਅਤੇ ਰੂਪਾਂਤਰਨ ਨੂੰ ਸੁਸ਼ਾਸਨ ਦਾ ਆਧਾਰ ਬਣਾਇਆ ਹੈ। ਅੱਜ ਭਾਰਤ ਵਿੱਚ ਨੀਤੀਗਤ ਸਥਿਰਤਾ ਹੈ, ਰਾਜਨੀਤਿਕ ਸਥਿਰਤਾ ਹੈ ਅਤੇ ਵਿਕਾਸ ਦੀ ਨਿਰੰਤਰਤਾ ਹੈ।

ਇਸ ਲਈ ਅੱਜ ਦੁਨੀਆ ਲਈ ਸਾਡਾ ਸੰਦੇਸ਼ ਹੈ: ਭਾਰਤ ਕੇਵਲ ਇੱਕ ਬਾਜ਼ਾਰ ਨਹੀਂ; ਭਾਰਤ ਵਿਸ਼ਵ ਪੱਧਰੀ ਵਿਕਾਸ ਦੀ ਸ਼ੁਰੂਆਤ ਦਾ ਮੰਚ ਹੈ।

ਭਾਰਤ ਵਿੱਚ ਬਣ ਰਹੇ ਇਨ੍ਹਾਂ ਮੌਕਿਆਂ ਦਾ ਲਾਭ ਉਠਾਉਣ ਲਈ ਮੈਂ ਕੁਝ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹਾਂਗਾ। ਭਾਰਤ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਉਤਪਾਦਨ-ਅਧਾਰਤ ਪ੍ਰੋਤਸਾਹਨ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਅਧੀਨ ਖੁਰਾਕ ਪ੍ਰੋਸੈਸਿੰਗ ਤੋਂ ਲੈ ਕੇ ਕੱਪੜਾ ਉਦਯੋਗ ਸਮੇਤ 14 ਖੇਤਰਾਂ ਵਿੱਚ ਲਗਭਗ 20 ਬਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਨਿਰਮਾਣ ਗਤੀ ਦਾ ਹਿੱਸਾ ਬਣਨ ਲਈ ਸੱਦਾ ਦਿੰਦਾ ਹਾਂ।

ਭਾਰਤ ਵਿੱਚ ਹਵਾਈ ਅੱਡੇ, ਖੇਤਰੀ ਸੰਪਰਕ, ਹਵਾਈ ਕਾਰਗੋ ਅਤੇ ਸੈਰ-ਸਪਾਟਾ ਤੇਜ਼ੀ ਨਾਲ ਵਧ ਰਹੇ ਹਨ। ਭਾਰਤ ਅੱਜ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਘਰੇਲੂ ਹਵਾਬਾਜ਼ੀ ਬਾਜ਼ਾਰ ਹੈ। ਅਸੀਂ ਮਿਲ ਕੇ ਕਾਰਗੋ ਗਲਿਆਰੇ, ਹਵਾਈ ਸੰਪਰਕ ਅਤੇ ਸਾਂਝੇ ਸੈਰ-ਸਪਾਟਾ ਪੈਕੇਜ ਤਿਆਰ ਕਰ ਸਕਦੇ ਹਾਂ।

ਕੀਵੀ ਫਲ, ਸੇਬ, ਸ਼ਹਿਦ ਅਤੇ ਸਮੁੰਦਰੀ ਭੋਜਨ ਲਈ ਜਲਦੀ ਖਰਾਬ ਹੋਣ ਵਾਲੇ ਮਾਲ ਦੀ ਢੁਆਈ ਦੇ ਹੱਲ ਵਿਕਸਿਤ ਕੀਤੇ ਜਾ ਸਕਦੇ ਹਨ। ਨਿਊਜ਼ੀਲੈਂਡ ਕੋਲ ਬਾਗ਼ਬਾਨੀ, ਡੇਅਰੀ ਵਿਗਿਆਨ ਅਤੇ ਜੰਗਲਾਤ ਦੇ ਖੇਤਰ ਵਿੱਚ ਵਿਸ਼ਾਲ ਮੁਹਾਰਤ ਹੈ। ਭਾਰਤ ਕੋਲ ਖਪਤਕਾਰ ਬਾਜ਼ਾਰ, ਫੂਡ ਪਾਰਕ ਅਤੇ ਖੇਤੀ-ਤਕਨਾਲੋਜੀ ਪ੍ਰਤਿਭਾ ਦੀ ਤਾਕਤ ਹੈ। ਅਸੀਂ ਮਿਲ ਕੇ ਖੇਤ ਤੋਂ ਬਾਜ਼ਾਰ ਤੱਕ ਮੁੱਲ ਲੜੀਆਂ ਅਤੇ ਵਿਸ਼ਵ ਪੱਧਰੀ ਨਿਰਯਾਤ ਮੰਚ ਤਿਆਰ ਕਰ ਸਕਦੇ ਹਾਂ।

ਵਿੱਤੀ ਤਕਨਾਲੋਜੀ ਦੇ ਖੇਤਰ ਵਿੱਚ ਅੱਜ ਭਾਰਤ ਵਿਸ਼ਵ ਆਗੂ ਹੈ। ਅੱਜ ਦੁਨੀਆ ਦੇ ਪੰਜਾਹ ਪ੍ਰਤੀਸ਼ਤ ਤੁਰੰਤ ਡਿਜੀਟਲ ਭੁਗਤਾਨ ਭਾਰਤ ਵਿੱਚ ਹੁੰਦੇ ਹਨ। ਅਸੀਂ ਡਿਜੀਟਲ ਭੁਗਤਾਨਾਂ ਦੇ ਨਾਲ-ਨਾਲ ਗ੍ਰੀਨ ਬਾਂਡ ਅਤੇ ਮਿਸ਼ਰਤ ਵਿੱਤ ਦੇ ਖੇਤਰ ਵਿੱਚ ਵੀ ਅੱਗੇ ਵਧ ਸਕਦੇ ਹਾਂ।

ਅਸੀਂ ਪੁਲਾੜ ਖੇਤਰ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹ ਦਿੱਤਾ ਹੈ। ਅੱਜ ਭਾਰਤ ਵਿੱਚ 400 ਤੋਂ ਵੱਧ ਪੁਲਾੜ ਸਟਾਰਟਅੱਪ ਹਨ ਅਤੇ ਹੁਣ ਤਾਂ ਇੱਕ ਯੂਨੀਕੌਰਨ ਵੀ ਬਣ ਚੁੱਕੀ ਹੈ। ਦੋਵੇਂ ਦੇਸ਼ਾਂ ਦੀਆਂ ਕੰਪਨੀਆਂ ਭਾਰਤ ਦੇ ਪੁਲਾੜ ਈਕੋਸਿਸਟਮ ਨਾਲ ਮਿਲ ਕੇ ਛੋਟੇ ਉਪਗ੍ਰਹਿ, ਰੀਮੋਟ-ਸੈਂਸਿੰਗ ਅਤੇ ਸਮੁੰਦਰੀ ਨਿਗਰਾਨੀ ਦੇ ਖੇਤਰ ਵਿੱਚ ਕੰਮ ਕਰ ਸਕਦੀਆਂ ਹਨ।

ਭਾਰਤ ਵਿੱਚ ਸਮਾਰਟ ਸ਼ਹਿਰ ਮਿਸ਼ਨ ਤਹਿਤ 100 ਸ਼ਹਿਰਾਂ ਵਿੱਚ 8,000 ਤੋਂ ਵੱਧ ਪ੍ਰੋਜੈਕਟਾਂ 'ਤੇ ਕੰਮ ਹੋ ਰਿਹਾ ਹੈ। ਅਸੀਂ ਮਿਲ ਕੇ ਸ਼ਹਿਰੀ ਗਤੀਸ਼ੀਲਤਾ, ਜਲ ਪ੍ਰਬੰਧਨ ਅਤੇ ਕੂੜਾ-ਕਰਕਟ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਕੰਮ ਕਰ ਸਕਦੇ ਹਾਂ।

ਸਾਥੀਓ,

ਮੈਂ ਮਾਓਰੀ ਕਾਰੋਬਾਰੀ ਆਗੂਆਂ ਦਾ ਵਿਸ਼ੇਸ਼ ਸਵਾਗਤ ਕਰਦਾ ਹਾਂ। ਭਾਰਤ ਦੀ ਸੱਭਿਆਚਾਰ ਅਤੇ ਮਾਓਰੀ ਪਰੰਪਰਾ, ਦੋਵਾਂ ਵਿੱਚ ਕੁਦਰਤ, ਭਾਈਚਾਰੇ ਅਤੇ ਟਿਕਾਊ ਵਿਕਾਸ ਪ੍ਰਤੀ ਡੂੰਘਾ ਸਤਿਕਾਰ ਹੈ। ਸਾਡੇ ਮੁਕਤ ਵਪਾਰ ਸਮਝੌਤੇ ਵਿੱਚ ਵੀ ਮਾਓਰੀ ਕਾਰੋਬਾਰਾਂ ਲਈ ਮੌਕਿਆਂ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਸਾਡੀਆਂ ਇਨ੍ਹਾਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਜੋੜ ਕੇ ਅਸੀਂ ਸੰਮਲਿਤ ਅਤੇ ਟਿਕਾਊ ਵਪਾਰ ਦਾ ਇੱਕ ਨਵਾਂ ਮਾਡਲ ਤਿਆਰ ਕਰ ਸਕਦੇ ਹਾਂ।

ਸਾਥੀਓ,

ਮੇਰਾ ਸੁਝਾਅ ਹੈ ਕਿ ਅਸੀਂ ਮਿਲ ਕੇ ਇੱਕ ਬਹੁਤ ਹੀ ਅਭਿਲਾਸ਼ੀ ਕਾਰੋਬਾਰੀ ਰੋਡਮੈਪ ਤਿਆਰ ਕਰੀਏ। ਆਪਣੀਆਂ ਤਾਕਤਾਂ ਨੂੰ ਜੋੜਦੇ ਹੋਏ ਅਸੀਂ ਘੱਟੋ-ਘੱਟ ਪੰਜ ਪ੍ਰਮੁੱਖ ਪ੍ਰੋਜੈਕਟਾਂ ਦੀ ਪਛਾਣ ਕਰੀਏ ਅਤੇ ਉਨ੍ਹਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਲਈ ਸਮੀਖਿਆ ਪ੍ਰਣਾਲੀ ਬਣਾਈਏ। ਤਦ ਹੀ ਅਸੀਂ ਆਪਣੇ ਸਬੰਧਾਂ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰ ਸਕਾਂਗੇ ਅਤੇ ਦੋਵੇਂ ਦੇਸ਼ਾਂ ਦੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਖਰੇ ਉਤਰ ਸਕਾਂਗੇ।

ਮੈਂ ਤੁਹਾਨੂੰ ਸਾਰਿਆਂ ਨੂੰ ਇਸ ਯਾਤਰਾ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਸੱਦਾ ਦਿੰਦਾ ਹਾਂ।

ਆਓ, ਅਸੀਂ ਆਪਣੀ ਭਾਈਵਾਲੀ ਨੂੰ ਖ਼ੁਸ਼ਹਾਲੀ ਦਾ ਮੰਚ, ਨਵੀਨਤਾ ਦਾ ਪੁਲ ਅਤੇ ਆਲਮੀ ਭਲਾਈ ਦੀ ਇੱਕ ਸ਼ਕਤੀ ਬਣਾਈਏ।

ਅਤੇ ਮੈਂ ਚਾਹੁੰਦਾ ਹਾਂ ਕਿ ਭਾਰਤ ਅਤੇ ਨਿਊਜ਼ੀਲੈਂਡ ਮਿਲ ਕੇ ਇੱਕ ਨਵੀਂ ਸ਼ਕਤੀ ਦੇ ਰੂਪ ਵਿੱਚ ਉਭਰਨ।

ਅਤੇ ਮੇਰੀ ਇੱਕ ਹੋਰ ਬੇਨਤੀ ਹੈ। ਜਿਵੇਂ ਹੁਣੇ ਤੁਸੀਂ ਦੱਸਿਆ ਕਿ ਖੇਡਾਂ ਦੇ ਖੇਤਰ ਵਿੱਚ ਸਾਡੇ ਸਬੰਧਾਂ ਨੂੰ 100 ਸਾਲ ਹੋ ਰਹੇ ਹਨ। ਇਹ ਇੱਕ ਬਹੁਤ ਮਹੱਤਵਪੂਰਨ ਮੌਕਾ ਹੈ।

ਇਸ ਨੂੰ ਤਾਂ ਅਸੀਂ ਜ਼ਰੂਰ ਮਨਾਵਾਂਗੇ। ਪਰ ਕੀ ਅਸੀਂ ਇਹ ਸੋਚ ਸਕਦੇ ਹਾਂ ਕਿ 35 ਸਾਲ ਤੋਂ ਘੱਟ ਉਮਰ ਦੇ ਕਾਰੋਬਾਰੀਆਂ ਦਾ ਇੱਕ ਵੱਡਾ ਵਫ਼ਦ ਭਾਰਤ ਆਵੇ ਅਤੇ ਭਾਰਤ ਤੋਂ ਵੀ 35 ਸਾਲ ਤੋਂ ਘੱਟ ਉਮਰ ਦਾ ਇੱਕ ਕਾਰੋਬਾਰੀ ਵਫ਼ਦ ਨਿਊਜ਼ੀਲੈਂਡ ਜਾਵੇ?

ਤਾਂ ਜੋ ਅਸੀਂ ਇੱਕ ਨਵੀਂ ਪੀੜ੍ਹੀ ਨੂੰ ਤਿਆਰ ਕਰ ਸਕੀਏ।

ਇਸੇ ਸ਼ੁਭਕਾਮਨਾ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
UPI completes 10 years, clocks nearly 13,000-fold rise in transaction volume

Media Coverage

UPI completes 10 years, clocks nearly 13,000-fold rise in transaction volume
NM on the go

Nm on the go

Always be the first to hear from the PM. Get the App Now!
...
Prime Minister invites citizens to share their UPI experiences as UPI completes a decade
August 25, 2026

The Prime Minister, Shri Narendra Modi recalled the transformative journey of the Unified Payments Interface (UPI), which was rolled out a decade ago and marked a major turning point in India’s digital payments journey.

Highlighting the scale and reach achieved by UPI over the past ten years, Shri Modi said that its remarkable journey is something every Indian can be proud of. The Prime Minister invited citizens to share their experiences of using UPI and how it has impacted their daily lives.

The Prime Minister posted on X:

A decade ago, UPI was rolled out, marking a major turning point in India’s digital payments journey.

The sheer scale and reach of UPI are something every Indian must be proud of.

Tell me about your UPI experience and how it impacted your life...

#10YearsOfUPI