“ਇਸ ਵਰ੍ਹੇ ਦਾ ਬਜਟ ਸਿੱਖਿਆ ਪ੍ਰਣਾਲੀ ਨੂੰ ਅਧਿਕ ਵਿਵਹਾਰਿਕ ਅਤੇ ਉਦਯੋਗ ਮੁਖੀ ਬਣਾ ਕੇ ਉਸ ਦੀ ਬੁਨਿਆਦ ਨੂੰ ਮਜ਼ਬੂਤ ਕਰਦਾ ਹੈ”
“ਨਵੀਂ ਸਿੱਖਿਆ ਨੀਤੀ ਦੇ ਅੰਗ ਦੇ ਰੂਪ ਵਿੱਚ ਸਿੱਖਿਆ ਅਤੇ ਨਿਪੁਣਤਾ, ਦੋਨਾਂ ‘ਤੇ ਬਰਾਬਰ ਜ਼ੋਰ ਦਿੱਤਾ ਜਾ ਰਿਹਾ ਹੈ”
“ਵਰਚੁਅਲ ਲੈਬਾਂ ਅਤੇ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਜਿਹੇ ਭਵਿੱਖਗਾਮੀ ਪਹਿਲਾ ਸਾਡੀ ਸਿੱਖਿਆ, ਕੌਸ਼ਲ ਅਤੇ ਗਿਆਨ-ਵਿਗਿਆਨ ਦੇ ਪੂਰੇ ਭਵਿੱਖ ਦੇ ਕਦਮਾਂ ਨੂੰ ਬਦਲ ਦੇਣਗੀਆਂ”
“ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ‘ਕਲਾਸਰੂਮ ਤੋਂ ਬਾਹਰ ਦਾ ਅਨੁਭਵ’ ਦੇਣ ਦੇ ਲਈ ਇੰਟਰਨਸ਼ਿਪ ਅਤੇ ਅਪ੍ਰੈਂਟਿਸਸ਼ਿਪ ਪ੍ਰਦਾਨ ਕਰਨ ‘ਤੇ ਧਿਆਨ ਦੇ ਰਹੀ ਹੈ”
“ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰੋਮੋਸ਼ਨ ਸਕੀਮ” ਦੇ ਤਹਿਤ ਲਗਭਗ 50 ਲੱਖ ਨੌਜਵਾਨਾਂ ਦੇ ਲਈ ਵਜ਼ੀਫੇ ਦਾ ਪ੍ਰਾਵਧਾਨ ਕੀਤਾ ਗਿਆ ਹੈ”
“ਸਰਕਾਰ, ਉਦਯੋਗ 4.0 ਦੇ ਏਆਈ, ਰੋਬੋਟਿਕਸ, ਆਈਓਟੀ ਅਤੇ ਡ੍ਰੋਨ ਜਿਹੇ ਸੈਕਟਰਾਂ ਦੇ ਲਈ ਕੁਸ਼ਲ ਸ਼੍ਰਮਸ਼ਕਤੀ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ”

ਸਾਥੀਓ,

Skill ਅਤੇ Eduction, ਇਹ ਅੰਮ੍ਰਿਤਕਾਲ ਵਿੱਚ ਦੇਸ਼ ਦੇ ਦੋ ਸਭ ਤੋਂ ਮਹੱਤਵਪੂਰਨ Tools ਹਨ। ਵਿਕਸਿਤ ਭਾਰਤ ਦੇ ਵਿਜ਼ਨ ਨੂੰ ਲੈ ਕੇ ਦੇਸ਼ ਦੀ ਅੰਮ੍ਰਿਤਯਾਤਰਾ ਦੀ ਅਗਵਾਈ ਸਾਡੇ ਯੁਵਾ ਹੀ ਕਰ ਰਹੇ ਹਨ। ਇਸ ਲਈ, ਅੰਮ੍ਰਿਤਕਾਲ ਦੇ ਪ੍ਰਥਮ ਬਜਟ ਵਿੱਚ ਨੌਜਵਾਨਾਂ ਨੂੰ, ਅਤੇ ਉਨ੍ਹਾਂ ਦੇ ਭਵਿੱਖ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ। ਸਾਡਾ ਐਜ਼ੂਕੇਸ਼ਨ ਸਿਸਟਮ practical ਹੋਵੇ, industry oriented ਹੋਵੇ, ਇਹ ਬਜਟ ਇਸ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਵਰ੍ਹਿਆਂ ਤੋਂ ਸਾਡਾ education sector, rigidity ਦਾ ਸ਼ਿਕਾਰ ਰਿਹਾ। ਅਸੀਂ ਇਸ ਨੂੰ ਬਦਲਣ ਦਾ ਪ੍ਰਯਾਸ ਕੀਤਾ ਹੈ। ਅਸੀਂ education ਅਤੇ skilling ਨੂੰ ਨੌਜਵਾਨਾਂ ਦੇ aptitude ਅਤੇ ਆਉਣ ਵਾਲੇ ਸਮੇਂ ਦੀ ਡਿਮਾਂਡ ਦੇ ਹਿਸਾਬ ਨਾਲ reorient ਕੀਤਾ। ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਲਰਨਿੰਗ ਅਤੇ ਸਕਿਲਿੰਗ, ਦੋਹਾਂ ’ਤੇ ਸਮਾਨ ਜ਼ੋਰ ਦਿੱਤਾ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਇਸ ਪ੍ਰਯਾਸ ਵਿੱਚ ਸਾਨੂੰ ਟੀਚਰਸ ਦੀ ਬਹੁਤ ਸਪੋਰਟ ਮਿਲੀ। ਇਸ ਨਾਲ ਸਾਨੂੰ ਆਪਣੇ ਬੱਚਿਆਂ ਨੂੰ ਅਤੀਤ ਦੇ ਬੋਝ ਤੋਂ ਮੁਕਤ ਕਰਨ ਦਾ ਬਹੁਤ ਹੌਸਲਾ ਮਿਲਿਆ ਹੈ। ਇਸ ਨੇ ਸਰਕਾਰ ਨੂੰ ਐਜ਼ੂਕੇਸ਼ਨ ਅਤੇ ਸਕਿਲਿੰਗ ਸੈਕਟਰ ਵਿੱਚ ਅਤੇ ਰਿਫਾਰਮ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਹੈ। 

ਸਾਥੀਓ,

ਨਵੀਂ ਟੈਕਨੋਲੋਜੀ, ਨਵੀਂ ਤਰ੍ਹਾਂ ਦੇ classroom ਦੇ ਨਿਰਮਾਣ  ਵਿੱਚ ਵੀ ਮਦਦ ਕਰ ਰਹੀ ਹੈ। ਕੋਵਿਡ ਦੇ ਦੌਰਾਨ ਇਹ ਅਸੀਂ ਅਨੁਭਵ ਵੀ ਕੀਤਾ ਹੈ। ਇਸ ਲਈ ਅੱਜ ਸਰਕਾਰ ਐਸੇ tools ’ਤੇ ਫੋਕਸ ਕਰ ਰਹੀ ਹੈ, ਜਿਸ ਨਾਲ 'anywhere access of knowledge' ਸੁਨਿਸ਼ਚਿਤ ਹੋ ਸਕੇ। ਅੱਜ ਸਾਡੇ e-learning platform SWAYAM ਵਿੱਚ 3 ਕਰੋੜ ਮੈਂਬਰ ਹਨ। Virtual Labs ਅਤੇ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਵਿੱਚ ਵੀ knowledge ਦਾ ਬਹੁਤ ਬੜਾ ਮਾਧਅਮ ਬਣਨ ਦੀ ਸੰਭਾਵਨਾ ਹੈ। DTH channels ਦੇ ਮਾਧਿਅਮ ਰਾਹੀਂ ਸਟੂਡੈਂਟਸ ਨੂੰ ਵੀ ਸਥਾਨਕ ਭਾਸ਼ਾਵਾਂ ਵਿੱਚ ਪੜ੍ਹਾਈ ਦਾ ਅਵਸਰ ਮਿਲ ਰਿਹਾ ਹੈ। ਅੱਜ ਦੇਸ਼ ਵਿੱਚ ਐਸੇ ਅਨੇਕ ਡਿਜੀਟਲ ਅਤੇ ਟੈਕਨੋਲੋਜੀ ਅਧਾਰਿਤ Initiative ਚਲ ਰਹੇ ਹਨ।

ਇਨ੍ਹਾਂ ਸਾਰੀਆਂ Initiatives ਨੂੰ National Digital University ਨਾਲ ਹੋਰ ਬਲ ਮਿਲੇਗਾ। ਐਸੇ Futuristic ਕਦਮ ਸਾਡੀ ਸਿੱਖਿਆ, ਸਾਡੀ ਸਕਿੱਲ ਅਤੇ ਸਾਡੇ ਗਿਆਨ-ਵਿਗਿਆਨ ਦੇ ਪੂਰੇ ਸਪੇਸ ਨੂੰ ਬਦਲਣ ਵਾਲੇ ਹਨ। ਹੁਣ ਸਾਡੇ ਟੀਚਰਸ ਦੀ ਭੂਮਿਕਾ ਸਿਰਫ ਕਲਾਸਰੂਮ ਤੱਕ ਸੀਮਤ ਨਹੀਂ ਰਹੇਗੀ। ਹੁਣ ਸਾਡੇ ਟੀਚਰਸ ਦੇ ਲਈ ਪੂਰਾ ਦੇਸ਼, ਪੂਰੀ ਦੁਨੀਆ ਹੀ ਇੱਕ ਕਲਾਸਰੂਮ ਦੀ ਭਾਂਤੀ ਹੋਵੇਗਾ। ਇਹ ਟੀਚਰਸ ਦੇ ਲਈ ਅਵਸਰਾਂ ਦੇ ਨਵੇਂ ਦੁਆਰ ਖੋਲ੍ਹਣ ਵਾਲਾ ਹੈ। ਸਾਡੇ  Educational institutions ਦੇ ਲਈ ਵੀ ਹੁਣ ਦੇਸ਼ਭਰ ਤੋਂ ਟੀਚਿੰਗ ਮਟੀਰੀਅਲ ਦੀਆਂ ਅਨੇਕ ਪ੍ਰਕਾਰ ਦੀਆਂ ਵਿਵਿਧਤਾਵਾਂ, ਅਨੇਕ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ, ਸਥਾਨਕ ਟਚ ਐਸੀਆਂ ਅਨੇਕ ਬਾਤਾਂ ਉਪਲਬਧ ਹੋਣ ਵਾਲੀਆਂ ਹਨ। ਅਤੇ ਸਭ ਤੋਂ ਬੜੀ ਬਾਤ, ਇਸ ਨਾਲ ਪਿੰਡ ਅਤੇ ਸ਼ਹਿਰ ਦੇ ਸਕੂਲਾਂ ਦੇ ਦਰਮਿਆਨ ਜੋ ਖਾਈ ਹੁੰਦੀ ਸੀ, ਉਹ ਦੂਰ ਹੋਵੇਗੀ, ਸਭ ਨੂੰ ਬਰਾਬਰੀ ਦੇ ਅਵਸਰ ਮਿਲਣਗੇ।

 ਸਾਥੀਓ,

ਅਸੀਂ ਦੇਖਿਆ ਹੈ ਕਈ ਦੇਸ਼ 'on the job' learning ’ਤੇ ਵਿਸ਼ੇਸ਼ ਬਲ ਦਿੰਦੇ ਹਨ। ਬੀਤੇ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਆਪਣੇ ਨੌਜਵਾਨਾਂ ਨੂੰ 'outside the classroom exposure' ਦੇਣ ਦੇ ਲਈ internships ਅਤੇ apprenticeships ’ਤੇ ਫੋਕਸ ਕੀਤਾ ਹੈ। ਅੱਜ National Internship Portal ’ਤੇ ਲਗਭਗ 75 ਹਜ਼ਾਰ Employers ਹਨ। ਇਹ Internships ਦੀ ਲਗਭਗ 25 ਲੱਖ requirements post ਕਰ ਚੁੱਕੇ ਹਨ। ਇਸ ਨਾਲ ਸਾਡੇ ਨੌਜਵਾਨਾਂ ਅਤੇ ਇੰਡਸਟ੍ਰੀ ਦੋਨਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਮੈਂ ਇੰਡਸਟ੍ਰੀ ਅਤੇ ਸਿੱਖਿਆ ਨਾਲ ਜੁੜੇ ਸੰਸਥਾਨਾਂ ਨੂੰ ਤਾਕੀਦ ਕਰਾਂਗਾ ਕਿ ਇਸ ਪੋਰਟਲ ਦਾ ਅਧਿਕ ਤੋਂ ਅਧਿਕ ਉਪਯੋਗ ਕਰਨ। ਦੇਸ਼ ਵਿੱਚ ਇੰਟਰਨਸ਼ਿਪ ਦੇ ਕਲਚਰ ਦਾ ਅਸੀਂ ਹੋਰ ਵਿਸਤਾਰ ਕਰਨਾ ਹੈ।

ਸਾਥੀਓ,

ਮੇਰਾ ਇਹ ਮੰਨਣਾ ਹੈ apprenticeships ਸਾਡੇ ਨੌਜਵਾਨਾਂ ਨੂੰ future ready ਬਣਾਉਣ ਵਿੱਚ ਮਦਦ ਕਰਦੀ ਹੈ। ਅਸੀਂ ਭਾਰਤ ਵਿੱਚ apprenticeships ਨੂੰ ਵੀ ਹੁਲਾਰਾ ਦੇ ਰਹੇ ਹਾਂ। ਇਸ ਨਾਲ ਸਾਡੀ ਇੰਡਸਟ੍ਰੀ ਨੂੰ ਵੀ ਉੱਚਿਤ ਸਕਿੱਲ ਨਾਲ ਜੁੜੀ ਵਰਕਫੋਰਸ ਦੀ ਪਹਿਚਾਣ ਕਰਨ ਵਿੱਚ ਵੀ ਅਸਾਨੀ ਹੋਵੇਗੀ। ਇਸ ਲਈ ਇਸ ਬਜਟ ਵਿੱਚ ਕਰੀਬ 50 ਲੱਖ ਨੌਜਵਾਨਾਂ ਦੇ ਲਈ National Apprenticeship Promotion Scheme ਦੇ ਤਹਿਤ stipend ਦਾ ਪ੍ਰਵਾਧਾਨ ਕੀਤਾ ਗਿਆ ਹੈ। ਯਾਨੀ ਅਸੀਂ apprenticeships ਦੇ ਲਈ ਵਾਤਾਵਰਣ ਵੀ ਬਣਾ ਰਹੇ ਹਾਂ ਅਤੇ ਪੇਮੈਂਟਸ ਵਿੱਚ ਵੀ ਇੰਡਸਟ੍ਰੀ ਨੂੰ ਮਦਦ ਦੇ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇੰਡਸਟ੍ਰੀ ਇਸ ਦਾ ਭਰਪੂਰ ਲਾਭ ਉਠਾਏਗੀ।

ਸਾਥੀਓ,

ਅੱਜ ਭਾਰਤ ਨੂੰ ਦੁਨੀਆ ਮੈਨੂਫੈਕਚਰਿੰਗ ਹਬ ਦੇ ਰੂਪ ਵਿੱਚ ਦੇਖ ਰਹੀ ਹੈ। ਇਸ ਲਈ ਅੱਜ ਭਾਰਤ ਵਿੱਚ ਨਿਵੇਸ਼ ਨੂੰ ਲੈ ਕੇ ਦੁਨੀਆ ਵਿੱਚ ਉਤਸਾਹ ਹੈ। ਐਸੇ ਵਿੱਚ ਸਕਿਲਡ ਵਰਕਫੋਰਸ ਅੱਜ ਬਹੁਤ ਕੰਮ ਆਉਂਦੀ ਹੈ। ਇਸ ਲਈ ਇਸ ਬਜਟ ਵਿੱਚ ਸਕਿਲਿੰਗ ’ਤੇ ਬੀਤੇ ਵਰ੍ਹਿਆਂ ਦੇ ਫੋਕਸ ਨੂੰ ਅਸੀਂ ਅੱਗੇ ਵਧਾਇਆ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਆਉਣ ਵਾਲੇ ਵਰ੍ਹਿਆਂ ਵਿੱਚ ਲੱਖ ਨੌਜਵਾਨਾਂ ਨੂੰ skill, reskill ਅਤੇ upskill ਕਰੇਗੀ। ਇਸ ਯੋਜਨਾ ਨਾਲ ਆਦਿਵਾਸੀਆਂ, ਦਿਵਿਯਾਂਗਾਂ ਅਤੇ ਮਹਿਲਾ ਦੀਆਂ ਜ਼ਰੂਰਤਾਂ ਦੇ ਅਨੁਸਾਰ tailor-made programs ਬਣਾਏ ਜਾ ਰਹੇ ਹਨ। ਨਾਲ ਹੀ ਇਸ ਵਿੱਚ Industry 4.0 ਜੈਸੇ AI, Robotics, IoT, Drones, ਜੈਸੇ ਅਨੇਕ ਸੈਕਟਰਸ ਦੇ ਲਈ ਵੀ ਮੈਨਪਾਵਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਨਾਲ ਇੰਟਰਨੈਸ਼ਨਲ ਇਨਵੈਸਟਰਸ ਦੇ ਲਈ ਭਾਰਤ ਵਿੱਚ ਕੰਮ ਕਰਨਾ ਹੋਰ ਅਸਾਨ ਹੋਵੇਗਾ। ਭਾਰਤ ਵਿੱਚ ਇਨਵੈਸਟਰਸ ਨੂੰ re-skilling ’ਤੇ ਜ਼ਿਆਦਾ ਊਰਜਾ ਅਤੇ ਸੰਸਾਧਨ ਨਹੀਂ ਖਰਚ ਕਰਨ ਪੈਣਗੇ। ਇਸ ਬਜਟ ਵਿੱਚ ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਨਾਲ ਸਾਡੇ ਪਰੰਪਰਾਗਤ ਕਾਰੀਗਰਾਂ, ਹਸਤਸ਼ਿਲਪਾਂ, ਕਲਾਕਾਰਾਂ ਦੇ ਸਕਿੱਲ ਡਿਵਲਪਮੈਂਟ ’ਤੇ ਜ਼ੋਰ ਦਿੱਤਾ ਜਾਵੇਗਾ। ਪੀਐੱਮ ਵਿਸ਼ਵਕਰਮਾ ਯੋਜਨਾ, ਇਨ੍ਹਾਂ ਕਾਰੀਗਰਾਂ ਨੂੰ ਨਵੀਂ ਮਾਰਕਿਟ ਵੀ ਦਿਵਾਉਣ ਵਿੱਚ ਮਦਦ ਕਰੇਗੀ ਅਤੇ ਇਸ ਨਾਲ ਅਨੇਕ ਉਤਪਾਦਾਂ ਦੇ ਬਿਹਤਰ ਦਾਮ ਵੀ ਮਿਲਣਗੇ।

ਸਾਥੀਓ,

ਭਾਰਤ ਵਿੱਚ ਐਜ਼ੂਕੇਸ਼ਨ ਸੈਕਟਰ ਵਿੱਚ ਤੇਜ਼ੀ ਨਾਲ ਬਦਲਾਅ ਲਿਆਉਣ ਦੇ ਲਈ academia ਅਤੇ industry ਦੀ ਭੂਮਿਕਾ ਅਤੇ ਪਾਰਟਨਸ਼ਿਪ ਬਹੁਤ ਬੜੀ ਹੈ। ਇਸ ਨਾਲ ਮਾਰਕਿਟ ਦੀ ਜ਼ਰੂਰਤ ਦੇ ਹਿਸਾਬ ਨਾਲ ਰਿਸਰਚ ਸੰਭਵ ਹੋ ਪਾਏਗੀ ਅਤੇ ਰਿਸਰਚ ਦੇ ਲਈ ਇੰਡਸਟ੍ਰੀ ਦੇ ਲੋੜੀਂਦੀ ਫੰਡਿੰਗ ਵੀ ਮਿਲ ਪਾਏਗੀ। ਇਸ ਬਜਟ ਵਿੱਚ AI ਦੇ ਲਈ ਜਿਨ੍ਹਾਂ 3 Centres of Excellence ਦੀ ਬਾਤ ਕੀਤੀ ਗਈ ਹੈ, ਉਨ੍ਹਾਂ ਵਿੱਚ industry academia partnership ਮਜ਼ਬੂਤ ਹੋਵੇਗੀ। ਇਹੀ ਵੀ ਤੈਅ ਕੀਤਾ ਗਿਆ ਹੈ ਕਿ ICMR Labs ਨੂੰ ਮੈਡੀਕਲ ਕਾਲਜ ਅਤੇ private sector R&D teams ਦੇ ਲਈ ਉਪਲਬਧ ਕੀਤਾ ਜਾਵੇ। ਮੈਨੂੰ ਪੂਰਾ ਭਰੋਸਾ ਹੈ ਕਿ ਦੇਸ਼ ਵਿੱਚ R&D ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਲਈ ਉਠਾਏ ਗਏ ਐਸੇ ਹਰ ਕਦਮ ਦਾ ਪ੍ਰਾਇਵੇਟ ਸੈਕਟਰ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਏਗਾ।

ਸਾਥੀਓ,

ਬਜਟ ਵਿੱਚ ਜੋ ਨਿਰਣੈ ਲਏ ਗਏ ਹਨ, ਉਨ੍ਹਾਂ ਨਾਲ ਸਾਡੀ whole of government approach ਵੀ ਸਪਸ਼ਟ ਹੁੰਦੀ ਹੈ। ਸਾਡੇ ਲਈ education ਅਤੇ skilling ਸਿਰਫ ਇਨ੍ਹਾਂ ਨਾਲ ਜੁੜੇ ਮੰਤਰਾਲੇ ਜਾਂ ਵਿਭਾਗ ਤੱਕ ਸੀਮਤ ਨਹੀਂ ਹੈ। ਹਰ ਸੈਕਟਰ ਵਿੱਚ ਇਨ੍ਹਾਂ ਦੇ ਲਈ ਸੰਭਾਵਨਾਵਾਂ ਹਨ। ਇਹ ਸੈਕਟਰ ਸਾਡੀ ਇਕੋਨੌਮੀ ਦੇ ਵਧਦੇ ਸਾਈਜ਼ ਦੇ ਨਾਲ ਵਧਦੇ ਜਾ ਰਹੇ ਹਨ। ਮੇਰੀ skilling ਅਤੇ education ਨਾਲ ਜੁੜੇ stakeholders ਨੂੰ ਤਾਕੀਦ ਹੈ ਕਿ ਅਲੱਗ-ਅਲੱਗ ਸੈਕਟਰਸ ਵਿੱਚ ਆ ਰਹੀਆਂ ਇਨ੍ਹਾਂ opportunities ਨੂੰ ਸਟਡੀ ਕਰੀਏ। ਇਸ ਨਾਲ ਸਾਨੂੰ ਇਨ੍ਹਾਂ ਨਵੇਂ ਸੈਕਟਰਸ ਦੇ ਲਈ ਜ਼ਰੂਰੀ ਵਰਕਫੋਰਸ ਤਿਆਰ ਕਰਨ ਵਿੱਚ ਅਸਾਨੀ ਹੋਵੇਗੀ। ਹੁਣ ਜਿਵੇਂ ਤੁਸੀਂ ਭਾਰਤ ਦੇ ਤੇਜ਼ੀ ਨਾਲ ਵਧਦੇ ਸਿਵਿਲ ਐਵੀਏਸ਼ਨ ਸੈਕਟਰ ਨਾਲ ਜੁੜੀਆਂ ਖਬਰਾਂ ਨੂੰ ਦੇਖ ਸੁਣ ਰਹੇ ਹੋਂ। ਇਹ ਦਿਖਾਉਂਦਾ ਹੈ ਕਿ ਭਾਰਤ ਦੀ ਟ੍ਰੈਵਲ ਅਤੇ ਟੂਰਿਜ਼ਮ ਇੰਡਸਟ੍ਰੀ ਦਾ ਕਿਤਨਾ ਵਿਸਤਾਰ ਹੋ ਰਿਹਾ ਹੈ। ਇਹ ਰੋਜ਼ਗਾਰ ਦੇ ਬਹੁਤ ਬੜੇ ਮਾਧਿਅਮ ਹਨ। ਇਸ ਲਈ ਸਾਡੇ skilling centres ਅਤੇ educational institutions ਨੂੰ ਇਸ ਦੇ ਲਈ ਵੀ capacities ਤਿਆਰ ਕਰਨੀ ਹੋਵੇਗੀ। ਮੈਂ ਚਹਾਂਗਾ, ਜੋ ਯੁਵਾ ‘ਸਕਿੱਲ ਮਿਸ਼ਨ’ ਦੇ ਤਹਿਤ ਟ੍ਰੇਂਡ ਹੋਏ ਹਨ, ਅਸੀਂ ਉਨ੍ਹਾਂ ਦਾ ਵੀ ਅੱਪਡੇਟਿਡ ਡੇਟਾਬੇਸ ਤਿਆਰ ਕਰੀਏ। ਕਿਉਂਕਿ, ਕਈ ਐਸੇ ਯੁਵਾ ਹੋਣਗੇ, ਜਿਨ੍ਹਾਂ ਦੇ ਸਕਿਲਸ ਨੂੰ ਅੱਪ ਗ੍ਰੇਡ ਕਰਨ ਦੀ ਜ਼ਰੂਰਤ ਹੋਵੇਗੀ। ਡਿਜੀਟਲ ਟੈਕਨੋਲੋਜੀ ਅਤੇ AI ਦੇ ਆਉਣ ਦੇ ਬਾਅਦ ਸਾਡਾ ਇਹ ਟ੍ਰੇਂਡ ਵਰਕਫੋਰਸ ਪਿੱਛੇ ਨਾ ਛੁੱਟ ਜਾਵੇ, ਸਾਨੂੰ ਇਸ ਦੇ ਲਈ ਹੁਣ ਤੋਂ ਕੰਮ ਕਰਨਾ ਹੋਵੇਗਾ।

ਸਾਥੀਓ,

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੱਥੇ fruitful discussions ਹੋਣਗੇ, ਬਿਹਤਰ ਸੁਝਾਅ ਆਉਣਗੇ, ਬਿਹਤਰ ਸਮਾਧਾਨ ਨਿਕਲਣਗੇ ਅਤੇ ਇੱਕ ਨਵੇਂ ਸੰਕਲਪ ਦੇ ਨਾਲ, ਨਵੀਂ ਊਰਜਾ ਦੇ ਨਾਲ ਸਾਡੀ ਯੁਵਾ ਪੀੜ੍ਹੀ ਦੇ ਉੱਜਵਲ ਭਵਿੱਖ ਦੇ ਲਈ ਇਨ੍ਹਾਂ ਮਹੱਤਵਪੂਰਨ ਖੇਤਰ ਨੂੰ ਤੁਹਾਡੇ ਵਿਚਾਰਾਂ ਨਾਲ ਸਮ੍ਰਿੱਧ ਕਰੀਏ, ਤੁਹਾਡੇ ਸੰਕਲਪ ਨਾਲ ਅੱਗੇ ਵਧਈਏ। ਸਰਕਾਰ ਮੋਢੇ ਨਾਲ ਮੋਢੇ ਮਿਲਾ ਕੇ ਤੁਹਾਡੇ ਨਾਲ ਚਲਣ ਦੇ ਲਈ ਤਿਆਰ ਹੈ। ਮੇਰੀਆਂ ਤੁਹਾਨੂੰ ਸਭ ਨੂੰ ਇਸ ਵੈਬੀਨਾਰ ਦੀ ਸਫ਼ਲਤਾ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਧੰਨਵਾਦ! 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Chandrababu Naidu writes: 12 years on, leadership that endured, India that emerged

Media Coverage

Chandrababu Naidu writes: 12 years on, leadership that endured, India that emerged
NM on the go

Nm on the go

Always be the first to hear from the PM. Get the App Now!
...
Prime Minister highlights 12 years of the government dedicated to trust, development, and public welfare
June 09, 2026

Prime Minister Shri Narendra Modi today stated that the past 12 years of the government have been dedicated to trust, development, and public welfare. The Prime Minister noted that with the blessings of 140 crore countrymen and the spirit of Nation First, no stone has been left unturned in empowering the youth, women, and farmer brothers and sisters.

Shri Modi observed that it is the result of relentless efforts that today the country has gained a new identity across the world, from infrastructure to the digital revolution. To realize the resolution of a Viksit Bharat, the Prime Minister affirmed that the government will continue to move forward on this path of service, good governance, and prosperity.

The Prime Minister posted on X:

"हमारी सरकार के बीते 12 वर्ष विश्वास, विकास और जनकल्याण को समर्पित रहे हैं। 140 करोड़ देशवासियों के आशीर्वाद और राष्ट्र प्रथम की भावना से हमने युवाओं, महिलाओं और अपने किसान भाई-बहनों को सशक्त बनाने में कोई कोर-कसर नहीं छोड़ी है। यह हमारे अथक प्रयासों का ही परिणाम है कि इंफ्रास्ट्रक्चर से लेकर डिजिटल क्रांति तक आज देश को दुनियाभर में एक नई पहचान मिली है। विकसित भारत के संकल्प को साकार करने के लिए हम सेवा, सुशासन और समृद्धि के इसी पथ पर निरंतर आगे बढ़ते रहेंगे।

#12YearsOfSeva"