Share
 
Comments
ਬਾਬਾ ਸਾਹੇਬ ਅੰਬੇਡਕਰ ਅਤੇ ਰਾਜੇਂਦਰ ਪ੍ਰਸਾਦ ਨੂੰ ਨਮਨ ਕੀਤਾ
ਬਾਪੂ ਅਤੇ ਸੁਤੰਤਰਤਾ ਅੰਦੋਲਨ ਲਈ ਕੁਰਬਾਨੀਆਂ ਦੇਣ ਵਾਲੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ
26/11 ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ
“ਸੰਵਿਧਾਨ ਦਿਵਸ ਇਸ ਲਈ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਨੂੰ ਆਪਣੇ ਰਾਹ ਦਾ ਨਿਰੰਤਰ ਮੁੱਲਾਂਕਣ ਕਰਨਾ ਚਾਹੀਦਾ ਹੈ ਕਿ ਇਹ ਸਹੀ ਹੈ ਜਾਂ ਨਹੀਂ”
“ਪਰਿਵਾਰ–ਆਧਾਰਤ ਪਾਰਟੀਆਂ ਦੀ ਸ਼ਕਲ ’ਚ ਭਾਰਤ ਇੱਕ ਤਰ੍ਹਾਂ ਦੇ ਸੰਕਟ ਵੱਲ ਵਧ ਰਿਹਾ ਹੈ, ਜੋ ਸੰਵਿਧਾਨ ਪ੍ਰਤੀ ਸਮਰਪਿਤ ਜਨਤਾ ਲਈ ਚਿੰਤਾ ਦਾ ਵਿਸ਼ਾ ਹੈ”
“ਜਿਹੜੀਆਂ ਪਾਰਟੀਆਂ ਆਪਣਾ ਜਮਹੂਰੀ ਚਰਿੱਤਰ ਗੁਆ ਚੁੱਕੀਆਂ ਹਨ, ਉਹ ਲੋਕਤੰਤਰ ਨੂੰ ਕਿਵੇਂ ਬਚਾ ਸਕਦੀਆਂ ਹਨ?
“ਇਹ ਬਿਹਤਰ ਹੋਵੇਗਾ ਜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਡਿਊਟੀ ’ਤੇ ਜ਼ੋਰ ਦਿੱਤਾ ਜਾਵੇ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ’ਚ, ਸਾਡੇ ਲਈ ਫ਼ਰਜ਼ ਨਿਭਾਉਣ ਦੇ ਪਥ ’ਤੇ ਅੱਗੇ ਵਧਿਆ ਜਾਵੇ, ਤਾਂ ਜੋ ਸਾਡੇ ਅਧਿਕਾਰ ਸੁਰੱਖਿਅਤ ਹੋ ਸਕਣ”

ਆਦਰਯੋਗ ਰਾਸ਼ਟਰਪਤੀ ਜੀ, ਆਦਰਯੋਗ ਉਪ ਰਾਸ਼ਟਰਪਤੀ ਜੀ, ਆਦਰਯੋਗ ਸਪੀਕਰ ਸਾਹਿਬ, ਮੰਚ ’ਤੇ ਵਿਰਾਜਮਾਨ ਸਾਰੇ ਸੀਨੀਅਰ ਮਹਾਨੁਭਾਵ ਅਤੇ ਸਦਨ ਵਿੱਚ ਉਪਸਥਿਤ ਸੰਵਿਧਾਨ  ਦੇ ਪ੍ਰਤੀ ਸਮਰਪਿਤ ਸਾਰੇ ਭਾਈਓ ਅਤੇ ਭੈਣੋਂ।

ਅੱਜ ਦਾ ਦਿਵਸ ਬਾਬਾ ਸਾਹੇਬ ਅੰਬੇਡਕਰ, ਡਾ. ਰਾਜੇਂਦਰ ਪ੍ਰਸਾਦ ਜਿਹੇ ਦੂਰਅੰਦੇਸ਼ੀ ਮਹਾਨੁਭਾਵਾਂ ਨੂੰ ਨਮਨ ਕਰਨ ਦਾ ਹੈ। ਅੱਜ ਦਾ ਦਿਵਸ ਇਸ ਸਦਨ ਨੂੰ ਪ੍ਰਣਾਮ ਕਰਨ ਦਾ ਹੈ, ਕਿਉਂਕਿ ਇਸੇ ਪਵਿੱਤਰ ਜਗ੍ਹਾ ’ਤੇ ਮਹੀਨਿਆਂ ਤੱਕ ਭਾਰਤ ਦੇ ਵਿਦਵਤਜਨਾਂ ਨੇ, ਐਕਟਿਵਿਸਟਾਂ ਨੇ ਦੇਸ਼ ਦੇ ਉੱਜਵਲ ਭਵਿੱਖ ਦੇ ਲਈ ਵਿਵਸਥਾਵਾਂ ਨੂੰ ਨਿਰਧਾਰਿਤ ਕਰਨ ਦੇ ਲਈ ਮੰਥਨ ਕੀਤਾ ਸੀ। ਅਤੇ ਉਸ ਵਿੱਚੋਂ ਸੰਵਿਧਾਨ ਰੂਪੀ ਅੰਮ੍ਰਿਤ ਸਾਨੂੰ ਪ੍ਰਾਪਤ ਹੋਇਆ ਹੈ ਜਿਸ ਨੇ ਆਜ਼ਾਦੀ ਦੇ ਇਤਨੇ ਲੰਬੇ ਕਾਲਖੰਡ ਦੇ ਬਾਅਦ ਸਾਨੂੰ ਇੱਥੇ ਪਹੁੰਚਾਇਆ ਹੈ। ਅੱਜ ਪੂਜਨੀਕ ਬਾਪੂ ਜੀ ਨੂੰ ਵੀ ਸਾਨੂੰ ਨਮਨ ਕਰਨਾ ਹੈ। ਆਜ਼ਾਦੀ ਦੀ ਜੰਗ ਵਿੱਚ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਆਪਣਾ ਬਲੀਦਾਨ ਦਿੱਤਾ। ਆਪਣਾ ਜੀਵਨ ਖਪਾਇਆ ਉਨ੍ਹਾਂ ਸਭ ਨੂੰ ਵੀ ਨਮਨ ਕਰਨ ਦਾ ਇਹ ਅਵਸਰ ਹੈ। ਅੱਜ 26/11 ਸਾਡੇ ਲਈ ਇੱਕ ਅਜਿਹਾ ਦੁਖਦ ਦਿਵਸ ਜਦੋਂ ਦੇਸ਼ ਦੇ ਦੁਸ਼ਮਨਾਂ ਨੇ ਦੇਸ਼ ਦੇ ਅੰਦਰ ਆ ਕੇ ਮੁੰਬਈ ਵਿੱਚ ਵਹਸ਼ੀ ਆਤੰਕਵਾਦੀ ਘਟਨਾ ਨੂੰ ਅੰਜ਼ਾਮ ਦਿੱਤਾ। ਭਾਰਤ ਦੇ ਸੰਵਿਧਾਨ ਵਿੱਚ ਸੂਚਿਤ ਦੇਸ਼ ਦੇ ਆਮ ਮਾਨਵੀ ਰੱਖਿਆ ਦੀ ਜ਼ਿੰਮੇਦਾਰੀ ਦੇ ਤਹਿਤ ਅਨੇਕ ਸਾਡੇ ਵੀਰ ਜਵਾਨਾਂ ਨੇ ਉਨ੍ਹਾਂ ਆਤੰਕਵਾਦੀਆਂ ਨਾਲ ਲੋਹਾ ਲੈਂਦੇ-ਲੈਂਦੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਸਰਬਉੱਚ  ਬਲੀਦਾਨ ਦਿੱਤਾ। ਮੈਂ ਅੱਜ 26/11 ਨੂੰ ਉਨ੍ਹਾਂ ਸਾਰੇ ਬਲੀਦਾਨੀਆਂ ਨੂੰ ਵੀ ਆਦਰਪੂਰਵਕ ਨਮਨ ਕਰਦਾ ਹਾਂ।

ਆਦਰਯੋਗ ਮਹਾਨੁਭਾਵ ਕਦੇ ਅਸੀਂ ਸੋਚੀਏ ਕਿ ਅੱਜ ਅਗਰ ਸਾਨੂੰ ਸੰਵਿਧਾਨ ਨਿਰਮਾਣ ਕਰਨ ਦੀ ਨੌਬਤ ਹੁੰਦੀ ਤਾਂ ਕੀ ਹੁੰਦਾ? ਆਜ਼ਾਦੀ ਦੇ ਅੰਦੋਲਨ ਦੀ ਛਾਇਆ, ਦੇਸ਼ਭਗਤੀ ਦਾ ਜਵਾਲਾ, ਭਾਰਤ ਵਿਭਾਜਨ ਦੀ ਵਿਭਿਸ਼ਕਾ ਇਨ੍ਹਾਂ ਸਭ ਦੇ ਬਾਵਜੂਦ ਵੀ ਦੇਸ਼ਹਿਤ ਸੁਪਰੀਮ ਹਰ ਇੱਕ ਦੇ ਹਿਰਦੇ ਵਿੱਚ ਇੱਕ ਇਹੀ ਮੰਤਰ ਸੀ। ਵਿਵਿਧਤਾਵਾਂ ਨਾਲ ਭਰਿਆ ਹੋਇਆ ਇਹ ਦੇਸ਼, ਅਨੇਕ ਭਾਸ਼ਾਵਾਂ, ਅਨੇਕ ਬੋਲੀਆਂ, ਅਨੇਕ ਪੰਥ, ਅਨੇਕ ਰਾਜੇ ਰਜਵਾੜੇ ਇਨ੍ਹਾਂ ਸਭ ਦੇ ਬਾਵਜੂਦ ਵੀ ਸੰਵਿਧਾਨ ਦੇ ਮਾਧਿਅਮ ਨਾਲ ਪੂਰੇ ਦੇਸ਼ ਨੂੰ ਇੱਕ ਬੰਧਨ ਵਿੱਚ ਬੰਨ੍ਹ ਕੇ ਅੱਗੇ ਵਧਾਉਣ ਲਈ ਯੋਜਨਾ ਬਣਾਉਣਾ ਅੱਜ ਦੇ ਸੰਦਰਭ  ਦੀ ਦੇਖੀਏ ਤਾਂ ਪਤਾ ਨਹੀਂ ਸੰਵਿਧਾਨ ਦਾ ਇੱਕ ਪੇਜ ਵੀ ਅਸੀਂ ਪੂਰਾ ਕਰ ਪਾਉਂਦੇ? ਕਿਉਂਕਿ ਨੇਸ਼ਨ ਫਰਸਟ ਕਾਲ ਕ੍ਰਮ ਤੋਂ ਰਾਜਨੀਤੀ ਨੇ ਉਸ ’ਤੇ ਇਤਨਾ ਪ੍ਰਭਾਵ ਪੈਦਾ ਕਰ ਦਿੱਤਾ ਹੈ ਕਿ ਦੇਸ਼ਹਿਤ ਵੀ ਕਦੇ-ਕਦੇ ਪਿੱਛੇ ਰਹਿ ਜਾਂਦਾ ਹੈ। ਇਹ ਉਨ੍ਹਾਂ ਮਹਾਨੁਭਾਵਾਂ ਨੂੰ ਪ੍ਰਣਾਮ ਇਸ ਲਈ ਕਰਨਾ ਚਾਹਾਂਗਾ ਕਿਉਂਕਿ ਉਨ੍ਹਾਂ ਦੇ ਵੀ ਆਪਣੇ ਵਿਚਾਰ ਹੋਣਗੇ। ਉਨ੍ਹਾਂ ਦੇ ਵਿਚਾਰਾਂ ਦੀ ਵੀ ਆਪਣੀ ਧਾਰਾ ਹੋਵੇਗੀ। ਉਸ ਧਾਰਾ ਵਿੱਚ ਧਾਰ ਵੀ ਹੋਵੇਗੀ। ਲੇਕਿਨ ਫਿਰ ਵੀ ਰਾਸ਼ਟਰ ਹਿਤ ਸੁਪਰੀਮ ਹੋਣ ਦੇ ਨਾਤੇ ਸਭ ਨੇ ਮਿਲ ਬੈਠ ਕੇ ਇੱਕ ਸੰਵਿਧਾਨ ਦਿੱਤਾ।

ਸਾਥੀਓ,

ਸਾਡਾ ਸੰਵਿਧਾਨ ਇਹ ਸਿਰਫ਼ ਅਨੇਕ ਧਾਰਾਵਾਂ ਦਾ ਸੰਗ੍ਰਹਿ ਨਹੀਂ ਹੈ। ਸਾਡਾ ਸੰਵਿਧਾਨ ਸਹਸਤ੍ਰੋ ਸਾਲ ਦੀ ਭਾਰਤ ਦੀ ਮਹਾਨ ਪੰਰਪਰਾ, ਅਖੰਡ ਧਾਰਾ ਉਸ ਧਾਰਾ ਦੀ ਆਧੁਨਿਕ ਅਭਿਵਿਅਕਤੀ ਹੈ। ਅਤੇ ਇਸ ਲਈ ਸਾਡੇ ਲਈ letter and spirit ਵਿੱਚ ਸੰਵਿਧਾਨ ਦੇ ਪ੍ਰਤੀ ਸਮਰਪਣ ਅਤੇ ਜਦੋਂ ਅਸੀਂ ਇਸ ਸੰਵਿਧਾਨਿਕ ਵਿਵਸਥਾ ਤੋਂ ਜਨਪ੍ਰਤੀਨਿਧੀ ਦੇ ਰੂਪ ਵਿੱਚ ਗ੍ਰਾਮ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਜੋ ਵੀ ਜ਼ਿੰਮੇਵਾਰੀ ਨਿਭਾਉਂਦੇ ਹਾਂ। ਸਾਨੂੰ ਸੰਵਿਧਾਨ ਦੇ letter and spirit ਨੂੰ ਸਮਰਪਿਤ ਭਾਵ ਨਾਲ ਹੀ ਸਾਨੂੰ ਆਪਣੇ-ਆਪ ਨੂੰ ਹਮੇਸ਼ਾ ਸਜਯ ਰੱਖਣਾ ਹੋਵੇਗਾ। ਅਤੇ ਜਦੋਂ ਇਹ ਕਰਦੇ ਹਾਂ ਤਾਂ ਸੰਵਿਧਾਨ ਦੀਆਂ ਭਾਵਨਾਵਾਂ ਨੂੰ ਕਿੱਥੇ ਚੋਟ ਪਹੁੰਚ ਰਹੀ ਹੈ ਉਸ ਨੂੰ ਵੀ ਅਸੀਂ ਨਜ਼ਰਅੰਦਾਜ਼ ਨਹੀ ਕਰ ਸਕਦੇ ਹਾਂ। ਅਤੇ ਇਸ ਲਈ ਇਸ ਸੰਵਿਧਾਨ ਦਿਵਸ ਨੂੰ ਸਾਨੂੰ ਇਸ ਲਈ ਵੀ ਮਨਾਉਣਾ ਚਾਹੀਦਾ ਹੈ ਕਿ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਉਹ ਸੰਵਿਧਾਨ ਦੇ ਪ੍ਰਕਾਸ਼ ਵਿੱਚ ਹੈ। ਸਹੀ ਹੈ ਕਿ ਗਲਤ ਹੈ। ਸਾਡਾ ਰਸਤਾ ਸਹੀ ਹੈ ਕਿ ਗਲਤ ਹੈ। ਹਰ ਸਾਲ ਸੰਵਿਧਾਨ ਦਿਵਸ ਮਨਾ ਕੇ  ਸਾਨੂੰ ਆਪਣੇ-ਆਪ ਨੂੰ ਮੁੱਲਾਂਕਣ ਕਰਨਾ ਚਾਹੀਦਾ ਹੈ। ਅੱਛਾ ਹੁੰਦਾ ਦੇਸ਼ ਆਜ਼ਾਦ ਹੋਣ ਦੇ ਬਾਅਦ 26 ਜਨਵਰੀ ਪ੍ਰਜਾਸੱਤਾ ਪਰਵ ਦੀ ਸ਼ੁਰੂਆਤ ਹੋਣ ਦੇ ਬਾਅਦ ਸਾਨੂੰ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ ਵਿੱਚ ਦੇਸ਼ ਵਿੱਚ ਮਨਾਉਣ ਦੀ ਪਰੰਪਰਾ ਬਣਾਉਣੀ ਚਾਹੀਦੀ ਸੀ। ਤਾਕਿ ਉਸ ਦੇ ਕਾਰਨ ਸਾਡੀ ਪੀੜ੍ਹੀ ਦਰ ਪੀੜ੍ਹੀ ਸੰਵਿਧਾਨ ਬਣਿਆ ਕਿਵੇਂ? ਕੌਣ ਲੋਕ ਸਨ ਇਸ ਨੂੰ ਬਣਾਉਂਦੇ ਸਨ? ਕਿਨ੍ਹਾਂ ਪਰਿਸਥਿਤੀਆਂ ਵਿੱਚ ਬਣਿਆ? ਕਿਉਂ ਬਣਿਆ? ਸਾਨੂੰ ਸੰਵਿਧਾਨ ਕਿੱਥੇ ਲੈ ਜਾਂਦਾ ਹੈ? ਕਿਵੇਂ ਲੈ ਜਾਂਦਾ ਹੈ? ਕਿਸ ਦੇ ਲਈ ਲੈ ਜਾਂਦਾ ਹੈ? ਇਨ੍ਹਾਂ ਸਾਰੀਆਂ ਗੱਲਾਂ ਦੀ ਹਰ ਸਾਲ ਅਗਰ ਚਰਚਾ ਹੁੰਦੀ ਹੈ, ਤਾਂ ਸੰਵਿਧਾਨ ਜਿਸ ਨੂੰ ਦੁਨੀਆ ਵਿੱਚ ਇੱਕ ਜੀਵੰਤ ਇਕਾਈ ਦੇ ਰੂਪ ਵਿੱਚ ਮੰਨਿਆ ਹੈ, ਇੱਕ ਸਮਾਜਿਕ ਦਸਤਾਵੇਜ਼ ਦੇ ਰੂਪ ਵਿੱਚ ਮੰਨਿਆ ਹੈ, ਵਿਵਿਧਤਾ ਭਰੇ ਦੇਸ਼ ਦੇ ਲਈ ਇਹ ਇੱਕ ਬਹੁਤ ਬੜੀ ਤਾਕਤ ਦੇ ਰੂਪ ਵਿੱਚ ਪੀੜ੍ਹੀ ਦਰ ਪੀੜ੍ਹੀ ਅਵਸਰ ਦੇ ਰੂਪ ਵਿੱਚ ਕੰਮ ਆਉਂਦਾ। ਲੇਕਿਨ ਕੁਝ ਲੋਕ ਇਸ ਤੋਂ ਚੂਕ ਗਏ। ਲੇਕਿਨ ਜਦੋਂ ਬਾਬਾ ਸਾਹੇਬ ਅੰਬੇਡਕਰ ਦੀ 150ਵੀਂ ਜਯੰਤੀ ਸੀ ਕਿ ਇਸ ਤੋਂ ਬੜਾ ਪਵਿੱਤਰ ਅਵਸਰ ਕੀ ਹੋ ਸਕਦਾ ਹੈ। ਕਿ ਬਾਬਾ ਸਾਹੇਬ ਅੰਬੇਡਕਰ ਨੇ ਬਹੁਤ ਬੜਾ ਨਜਰਾਨਾ ਦਿੱਤਾ ਹੈ, ਉਸ ਨੂੰ ਅਸੀਂ ਹਮੇਸ਼ਾ-ਹਮੇਸ਼ਾ ਦੇ ਲਈ ਪ੍ਰਤੀ ਗ੍ਰੰਥ ਦੇ ਰੂਪ ਵਿੱਚ ਯਾਦ ਕਰਦੇ ਰਹੀਏ।  ਅਤੇ ਇਸੇ ਵਿੱਚੋਂ ਹੋਰ ਮੈਨੂੰ ਯਾਦ ਹੈ ਜਦੋਂ ਸਦਨ ਵਿੱਚ ਇਸ ਵਿਸ਼ੇ ’ਤੇ ਮੈਂ ਬੋਲ ਰਿਹਾ ਸੀ 2015 ਵਿੱਚ ਬਾਬਾ ਸਾਹੇਬ ਅੰਬੇਡਕਰ ਦੀ 150ਵੀਂ ਜਯੰਤੀ ਦੇ ਨਿਵਿਦੀ ਇਸ ਕੰਮ ਦਾ ਐਲਾਨ ਕਰਦੇ ਸਮੇਂ ਤਦ ਵੀ ਵਿਰੋਧ ਅੱਜ ਨਹੀਂ ਹੋ ਰਿਹਾ ਹੈ, ਉਸ ਦਿਨ ਵੀ ਹੋਇਆ ਸੀ ਕਿ 26 ਨਵੰਬਰ ਕਿੱਥੋਂ ਲੈ ਆਏ, ਕਿਉਂ ਕਰ ਰਹੇ ਹੋ, ਕੀ ਜ਼ਰੂਰਤ ਸੀ। ਬਾਬਾ ਸਾਹੇਬ ਅੰਬੇਡਕਰ ਦਾ ਨਾਮ ਹੋਵੇ ਅਤੇ ਤੁਹਾਡੇ ਮਨ ਵਿੱਚ ਇਹ ਭਾਵ ਉੱਠੇ ਇਹ ਦੇਸ਼ ਹੁਣ ਸੁਣਨ ਦੇ ਲਈ ਤਿਆਰ ਨਹੀਂ ਹੈ। ਅਤੇ ਅੱਜ ਹੁਣ ਵੀ ਬੜਾ ਦਿਲ ਰੱਖ ਕੇ ਖੁੱਲ੍ਹੇ ਮਨ ਤੋਂ ਬਾਬਾ ਸਾਹੇਬ ਅੰਬਡੇਕਰ ਜਿਹੇ ਮਨੁੱਖਾਂ ਨੇ ਦੇਸ਼ ਨੂੰ ਜੋ ਦਿੱਤਾ ਹੈ, ਇਸ ਦਾ ਪੁਨਰ ਸਮਰਣ ਕਰਨ ਦੀ ਤਿਆਰੀ ਨਾ ਹੋਣਾ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ।

साथियों,

ਸਾਥੀਓ,

ਭਾਰਤ ਇੱਕ ਸੰਵਿਧਾਨਿਕ ਲੋਕਤਾਂਤਰਿਕ ਪਰੰਪਰਾ ਹੈ। ਰਾਜਨੀਤਕ ਦਲਾਂ ਦਾ ਆਪਣਾ ਇੱਕ ਅਹਿਮ ਮਹੱਤਵ ਹੈ। ਅਤੇ ਰਾਜਨੀਤਕ ਦਲ ਵੀ ਸਾਡੇ ਸੰਵਿਧਾਨ ਦੀਆਂ ਭਾਵਨਾਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਇੱਕ ਪ੍ਰਮੁੱਖ ਮਾਧਿਅਮ ਹੈ। ਲੇਕਿਨ, ਸੰਵਿਧਾਨ ਦੀਆਂ ਭਾਵਨਾਵਾਂ ਨੂੰ ਵੀ ਚੋਟ ਪਹੁੰਚੀ ਹੈ।  ਸੰਵਿਧਾਨ ਦੀ ਇੱਕ-ਇੱਕ ਧਾਰਾ ਨੂੰ ਵੀ ਚੋਟ ਪਹੁੰਚੀ ਹੈ। ਜਦੋਂ ਰਾਜਨੀਤਕ ਦਲ ਆਪਣੇ-ਆਪ ਵਿੱਚ ਆਪਣਾ ਲੋਕਤਾਂਤਰਿਕ character ਖੋਹ ਦਿੰਦੇ ਹਨ। ਜੋ ਦਲ ਖ਼ੁਦ ਲੋਕਤਾਂਤਰਿਕ character ਖੋਹ ਚੁੱਕੇ ਹੋਣ ਉਹ ਲੋਕਤੰਤਰ ਦੀ ਰੱਖਿਆ ਕਿਵੇਂ ਕਰ ਸਕਦੇ ਹਨ। ਅੱਜ ਦੇਸ਼ ਵਿੱਚ ਕਸ਼ਮੀਰ ਤੋਂ ਕੰਨਿਆਕੁਮਾਰੀ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਜਾਓ, ਭਾਰਤ ਇੱਕ ਅਜਿਹੇ ਸੰਕਟ ਦੀ ਤਰਫ਼ ਵਧ ਰਿਹਾ ਹੈ, ਜੋ ਸੰਵਿਧਾਨ ਨੂੰ ਸਮਰਪਿਤ ਲੋਕਾਂ ਦੇ ਲਈ ਚਿੰਤਾ ਦਾ ਵਿਸ਼ਾ ਹੈ। ਲੋਕਤੰਤਰ ਦੇ ਪ੍ਰਤੀ ਆਸਥਾ ਰੱਖਣ ਵਾਲਿਆਂ ਦੇ ਲਈ ਚਿੰਤਾ ਦਾ ਵਿਸ਼ਾ ਹੈ, ਅਤੇ ਉਹ ਹਨ ਪਰਿਵਾਰਕ ਪਾਰਟੀਆਂ, ਰਾਜਨੀਤਕ ਦਲ, party for the family, party by the family, ਹੁਣ ਅੱਗੇ ਕਹਿਣ ਦੀ ਜ਼ਰੂਰਤ ਮੈਨੂੰ ਨਹੀਂ ਲਗਦੀ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਸਾਰੇ ਰਾਜਨੀਤਕ ਦਲਾਂ ਦੀ ਤਰਫ਼ ਦੇਖੋ,  ਇਹ ਲੋਕਤੰਤਰ ਦੀਆਂ ਭਾਵਾਨਾਵਾਂ ਦੇ ਖ਼ਿਲਾਫ਼ ਹੈ। ਸੰਵਿਧਾਨ ਸਾਨੂੰ ਜੋ ਕਹਿੰਦਾ ਹੈ ਉਸ ਦੇ ਵਿਪਰੀਤ ਹੈ, ਅਤੇ ਜਦੋਂ ਮੈਂ ਇਹ ਕਹਿੰਦਾ ਹਾਂ, ਕਿ ਪਰਿਵਾਰਕ ਪਾਰਟੀਆਂ ਇਸ ਦਾ ਮਤਲਬ ਮੈਂ ਇਹ ਨਹੀਂ ਕਹਿੰਦਾ ਹਾਂ, ਇੱਕ ਪਰਿਵਾਰ ਵਿੱਚੋਂ ਇੱਕ ਤੋਂ ਅਧਿਕ ਲੋਕ ਰਾਜਨੀਤੀ ਵਿੱਚ ਨਾ ਆਉਣ। ਜੀ ਨਹੀਂ,  ਯੋਗਤਾ ਦੇ ਅਧਾਰ ’ਤੇ, ਜਨਤਾ ਦੇ ਅਸ਼ੀਰਵਾਦ ਨਾਲ ਕਿਸੇ ਪਰਿਵਾਰ ਤੋਂ ਇੱਕ ਤੋਂ ਅਧਿਕ ਲੋਕ ਰਾਜਨੀਤੀ ਵਿੱਚ ਜਾਉਣ ਇਸ ਨਾਲ ਪਾਰਟੀ ਪਰਿਵਾਰਵਾਦੀ ਨਹੀਂ ਬਣ ਜਾਂਦੀ ਹੈ। ਲੇਕਿਨ ਜੋ ਪਾਰਟੀ ਪੀੜ੍ਹੀ ਦਰ ਪੀੜ੍ਹੀ ਇੱਕ ਹੀ ਪਰਿਵਾਰ ਚਲਾਉਂਦਾ ਰਹੇ, ਪਾਰਟੀ ਦੀ ਸਾਰੀ ਵਿਵਸਥਾ ਪਰਿਵਾਰਾਂ ਦੇ ਪਾਸ ਰਹੇ ਉਹ ਲੋਕਤੰਤਰ ਸਵਸਥ ਲੋਕਤੰਤਰ ਦੇ ਲਈ ਸੰਕਟ ਹੁੰਦਾ ਹੈ। ਅਤੇ ਅੱਜ ਸੰਵਿਧਾਨ ਦੇ ਦਿਵਸ ’ਤੇ, ਸੰਵਿਧਾਨ ਵਿੱਚ ਵਿਸ਼ਵਾਸ ਕਰਨ ਵਾਲੇ, ਸੰਵਿਧਾਨ ਨੂੰ ਸਮਝਣ ਵਾਲੇ,  ਸੰਵਿਧਾਨ ਨੂੰ ਸਮਰਪਿਤ ਸਾਰੇ ਦੇਸ਼ਵਾਸੀਆਂ ਨੂੰ ਮੈਂ ਤਾਕੀਦ ਕਰਾਂਗਾ। ਦੇਸ਼ ਵਿੱਚ ਇੱਕ ਜਾਗਰੁਕਤਾ ਲਿਆਉਣ ਦੀ ਜ਼ਰੂਰਤ ਹੈ।

ਜਪਾਨ ਵਿੱਚ ਇੱਕ ਪ੍ਰਯੋਗ ਹੋਇਆ ਸੀ। ਜਪਾਨ ਵਿੱਚ ਦੇਖਿਆ ਗਿਆ ਕਿ, ਕੁਝ ਹੀ  politically family ਹੀ ਵਿਵਸਥਾ ਵਿੱਚ ਚਲ ਰਹੇ ਹਨ। ਤਾਂ ਕਿਸੇ ਨੇ ਬੀੜਾ ਉਠਾਇਆ ਸੀ ਕਿ ਉਹ ਨਾਗਰਿਕਾਂ ਨੂੰ ਤਿਆਰ ਕਰਨਗੇ ਅਤੇ politically family  ਦੇ ਬਾਹਰ ਦੇ ਲੋਕ ਫ਼ੈਸਲਾ ਪ੍ਰਕਿਰਿਆ ਵਿੱਚ ਕਿਵੇਂ ਆਉਣ,  ਅਤੇ ਬੜੀ ਸਫ਼ਲਤਾਪੂਰਵਕ ਤੀਹ ਚਾਲ੍ਹੀ ਸਾਲ ਲਗੇ ਲੇਕਿਨ ਕਰਨਾ ਪਿਆ। ਲੋਕਤੰਤਰ ਨੂੰ ਸਮ੍ਰਿੱਧ ਕਰਨ ਦੇ ਲਈ ਸਾਨੂੰ ਵੀ ਸਾਡੇ ਦੇਸ਼ ਵਿੱਚ ਅਜਿਹੀਆਂ ਚੀਜ਼ਾਂ ਨੂੰ ਹੋਰ ਜਾਣਨ ਦੀ ਜ਼ਰੂਰਤ ਹੈ, ਚਿੰਤਾ ਕਰਨ ਦੀ ਜ਼ਰੂਰਤ ਹੈ, ਦੇਸ਼ਵਾਸੀਆਂ ਨੂੰ ਜਗਾਉਣ ਦੀ ਜ਼ਰੂਰਤ ਹੈ। ਅਤੇ ਇਸ ਪ੍ਰਕਾਰ ਨਾਲ ਸਾਡੇ ਇੱਥੇ ਭ੍ਰਿਸ਼ਟਾਚਾਰ, ਕੀ ਸਾਡਾ ਸੰਵਿਧਾਨ ਭ੍ਰਿਸ਼ਟਾਚਾਰ ਨੂੰ ਆਗਿਆ ਦਿੰਦਾ ਹੈ। ਕਾਨੂੰਨ ਹੈ, ਨਿਯਮ ਹੈ ਸਭ ਹੈ, ਲੇਕਿਨ ਚਿੰਤਾ ਤਦ ਹੁੰਦੀ ਹੈ ਕਿ ਜਦੋਂ ਨਿਆਂਪਾਲਿਕਾ ਨੇ ਖ਼ੁਦ ਨੇ ਕਿਸੇ ਨੂੰ ਅਗਰ ਭ੍ਰਿਸ਼ਟਾਚਾਰ ਦੇ ਲਈ ਐਲਾਨ ਕਰ ਦਿੱਤਾ ਹੋਵੇ, ਭ੍ਰਿਸ਼ਟਾਚਾਰ ਦੇ ਲਈ ਸਜਾ ਹੋ ਚੁੱਕੀ ਹੋਵੇ। ਲੇਕਿਨ ਰਾਜਨੀਤਕ ਸਵਾਰਥ  ਦੇ ਕਾਰਨ ਉਸ ਦਾ ਵੀ ਮਹਿਮਾਮੰਡਨ ਚਲਦਾ ਰਹੇ। ਭ੍ਰਿਸ਼ਟਾਚਾਰ ਨੂੰ ਨਜ਼ਰਅੰਦਾਜ਼ ਕਰਕੇ ਸਿੱਧ ਹੋਈਆਂ ਹਕੀਕਤਾਂ ਦੇ ਬਾਵਜੂਦ ਵੀ ਜਦੋਂ ਰਾਜਨੀਤਕ ਲਾਭ ਦੇ ਲਈ ਸਾਰੀਆਂ ਮਰਯਾਦਾਵਾਂ ਨੂੰ ਤੋੜ ਕੇ ਲੋਕ ਲਾਜ ਨੂੰ ਤੋੜ ਕੇ ਉਨ੍ਹਾਂ ਦੇ ਨਾਲ ਬੈਠਣਾ ਉੱਠਣਾ ਸ਼ੁਰੂ ਹੋ ਜਾਂਦਾ ਹੈ। ਤਾਂ ਦੇਸ਼ ਦੇ ਨੌਜਵਾਨ ਦੇ ਮਨ ਵਿੱਚ ਲਗਦਾ ਹੈ ਕਿ ਅਗਰ ਇਸ ਪ੍ਰਕਾਰ ਨਾਲ ਰਾਜਨੀਤੀ ਦੇ ਖੇਤਰ ਵਿੱਚ ਅਗਵਾਈ ਕਰਨ ਵਾਲੇ ਲੋਕ ਭ੍ਰਿਸ਼ਟਾਚਾਰ ਵਿੱਚ ਡੂਬੇ ਹੋਏ ਲੋਕਾਂ ਦੀ ਪ੍ਰਾਣ ਪ੍ਰਤਿਸ਼ਠਾ ਕਰ ਰਹੇ ਹਨ। ਮਤਲਬ, ਉਨ੍ਹਾਂ ਨੂੰ ਵੀ ਉਹ ਰਸਤਾ ਮਿਲ ਜਾਂਦਾ ਹੈ ਕਿ ਭ੍ਰਿਸ਼ਟਾਚਾਰ ਦੇ ਰਸਤੇ ’ਤੇ ਚਲਣਾ ਬੁਰਾ ਨਹੀਂ ਹੈ, ਦੋ-ਚਾਰ ਸਾਲ ਦੇ ਬਾਅਦ ਲੋਕ ਸਵੀਕਾਰ ਕਰ ਲੈਂਦੇ ਹਨ। ਕੀ ਸਾਨੂੰ ਅਜਿਹੀ ਸਮਾਜ ਵਿਵਸਥਾ ਖੜ੍ਹੀ ਕਰਨੀ ਹੈ, ਕੀ ਸਮਾਜ ਦੇ ਅੰਦਰ ਹਾਂ ਭ੍ਰਿਸ਼ਟਾਚਾਰ ਦੇ ਕਾਰਨ ਕੋਈ ਗੁਨਾਹ ਸਿੱਧ ਹੋ ਚੁੱਕਿਆ ਹੈ ਤਾਂ ਸੁਧਰਣ ਦੇ ਲਈ ਮੌਕਾ ਦਿੱਤਾ ਜਾਵੇ। ਲੇਕਿਨ ਜਨਤਕ ਜੀਵਨ ਵਿੱਚ ਜੋ ਪ੍ਰਤਿਸ਼ਠਾ ਦੇਣ ਦੀ ਜੋ ਮੁਕਾਬਲਾ ਚਲ ਪਿਆ ਹੈ, ਇਹ ਮੈਂ ਸਮਝਦਾ ਹਾਂ, ਆਪਣੇ-ਆਪ ਵਿੱਚ ਨਵੇਂ ਲੋਕਾਂ ਨੂੰ ਲੁੱਟਣ ਦੇ ਰਸਤਿਆਂ ’ਤੇ ਜਾਣ ਦੇ ਲਈ ਮਜ਼ਬੂਰ ਕਰਦੀ ਹੈ ਅਤੇ ਇਸ ਲਈ ਸਾਨੂੰ ਇਸ ਤੋਂ ਚਿੰਤਤ ਹੋਣ ਦੀ ਜ਼ਰੂਰਤ ਹੈ। ਇਹ ਆਜ਼ਾਦੀ  ਦੇ 75 ਸਾਲ ਹਨ ਇਹ ਅੰਮ੍ਰਿਤ ਕਾਲ ਹੈ। ਅਸੀਂ ਹੁਣ ਤੱਕ ਆਜ਼ਾਦੀ  ਦੇ 75 ਸਾਲ  ਦੇ ਦਰਮਿਆਨ ਦੇਸ਼ ਜਿਸ ਸਥਿਤੀ ਤੋਂ ਗੁਜਰਿਆ ਸੀ। ਅੰਗ੍ਰਰੇਜ਼ ਭਾਰਤ ਦੇ ਨਾਗਿਰਕਾਂ ਦੇ ਅਧਿਕਾਰਾਂ ਨੂੰ ਕੁਚਲਨ ’ਤੇ ਲਗੇ ਹੋਏ ਸਨ ਅਤੇ ਉਸ ਦੇ ਕਾਰਨ ਹਿੰਦੁਸਤਾਨ ਦੇ ਨਾਗਰਿਕਾਂ ਨੂੰ ਉਸ ਦੇ ਅਧਿਕਾਰ ਮਿਲਣ ਉਸ ਦੇ ਲਈ ਲੜਨਾ ਬਹੁਤ ਸੁਭਾਵਿਕ ਸੀ ਅਤੇ ਜ਼ਰੂਰੀ ਵੀ ਸੀ।

ਮਹਾਤਮਾ ਗਾਂਧੀ ਸਮੇਤ ਹਰ ਕੋਈ ਭਾਰਤ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ  ਅਧਿਕਾਰ ਮਿਲਣ ਇਸ ਲਈ ਉਹ ਲੜਦੇ ਰਹੇ ਇਹ ਬਹੁਤ ਸੁਭਾਵਿਕ ਹੈ। ਲੇਕਿਨ ਇਹ ਵੀ ਸਹੀ ਹੈ ਕਿ ਮਹਾਤਮਾ ਗਾਂਧੀ ਨੇ ਆਜ਼ਾਦੀ  ਦੇ ਅੰਦੋਲਨ ਵਿੱਚ ਵੀ ਅਧਿਕਾਰਾਂ ਦੇ ਲਈ ਲੜਦੇ-ਲੜਦੇ ਵੀ, ਦੇਸ਼ ਨੂੰ ਕਰਤੱਵ ਦੇ ਲਈ ਤਿਆਰ ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਭਾਰਤ ਦੇ ਨਾਗਰਿਕਾਂ ਵਿੱਚ ਉਸ ਬੀਜ ਨੂੰ ਬੀਜਣ ਦੀ ਲਗਾਤਾਰ ਕੋਸ਼ਿਸ਼ ਕੀਤੀ ਸੀ,  ਕਿ ਸਫ਼ਾਈ ਕਰੋ, ਬਾਲਗ਼ ਸਿੱਖਿਆ ਕਰੋ, ਨਾਰੀ ਸਨਮਾਨ ਕਰੋ, ਨਾਰੀ ਗੌਰਵ ਕਰੋ,  ਨਾਰੀ ਨੂੰ empower ਕਰੋ, ਖਾਦੀ ਪਹਿਨੋ, ਸਵਦੇਸ਼ੀ ਦਾ ਵਿਚਾਰ, ਆਤਮਨਿਰਭਰ ਦਾ ਵਿਚਾਰ ਕਰਤੱਵਾਂ ਦੀ ਤਰਫ਼ ਮਹਾਤਮਾ ਗਾਂਧੀ ਲਗਾਤਾਰ ਦੇਸ਼ ਨੂੰ ਤਿਆਰ ਕਰਦੇ ਰਹੇ। ਲੇਕਿਨ ਆਜ਼ਾਦੀ ਦੇ ਬਾਅਦ ਮਹਾਤਮਾ ਗਾਂਧੀ ਨੇ ਜੋ ਕਰਤੱਵਾਂ ਦੇ ਬੀਜ ਬੀਜੇ ਸਨ ਉਹ ਆਜ਼ਾਦੀ ਦੇ ਬਾਅਦ ਵਟ ਬਿਰਖ ਬਣ ਜਾਣੇ ਚਾਹੀਦੇ ਸਨ। ਲੇਕਿਨ ਦੁਰਭਾਗ ਨਾਲ ਸ਼ਾਸਨ ਵਿਵਸਥਾ ਅਜਿਹੀ ਬਣੀ ਕਿ ਉਸ ਨੇ ਅਧਿਕਾਰ, ਅਧਿਕਾਰ, ਅਧਿਕਾਰ ਦੀਆਂ ਹੀ ਗੱਲਾਂ ਕਰਕੇ ਲੋਕਾਂ ਨੂੰ ਅਜਿਹੀ ਵਿਵਸਥਾ ਵਿੱਚ ਰੱਖਿਆ ਕਿ ਅਸੀਂ ਹਾਂ ਤਾਂ ਤੁਹਾਡੇ ਅਧਿਕਾਰ ਪੂਰੇ ਹੋਣਗੇ। ਚੰਗਾ ਹੁੰਦਾ ਦੇਸ਼ ਆਜ਼ਾਦ ਹੋਣ ਦੇ ਬਾਅਦ ਕਰਤੱਵ ’ਤੇ ਬਲ ਦਿੱਤਾ ਗਿਆ ਹੁੰਦਾ, ਤਾਂ ਅਧਿਕਾਰਾਂ ਦੀ ਆਪਣੇ ਆਪ ਰੱਖਿਆ ਹੁੰਦੀ।  ਕਰਤੱਵਾਂ ਤੋਂ ਜ਼ਿੰਮੇਵਾਰੀ ਦਾ ਬੋਧ ਹੁੰਦਾ ਹੈ, ਕਰਤੱਵ ਤੋਂ ਸਮਾਜ ਦੇ ਪ੍ਰਤੀ ਇੱਕ ਜ਼ਿੰਮੇਦਾਰੀ ਦਾ ਬੋਧ ਹੁੰਦਾ ਹੈ। ਅਧਿਕਾਰ ਤੋਂ ਕਦੇ-ਕਦੇ ਇੱਕ ਯਾਚਕਵ੍ਰਿਤੀ ਪੈਦਾ ਹੁੰਦੀ ਹੈ ਕਿ ਮੈਨੂੰ ਮੇਰਾ ਅਧਿਕਾਰ ਮਿਲਣਾ ਚਾਹੀਦਾ ਹੈ, ਯਾਨੀ ਸਮਾਜ ਨੂੰ ਕੁੰਠਿਤ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਕਰਤੱਵ ਦੇ ਭਾਵ ਨਾਲ ਆਮ ਮਾਨਵ ਦੇ ਜੀਵਨ ਵਿੱਚ ਇੱਕ ਭਾਵ ਹੁੰਦਾ ਹੈ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਇਸ ਨੂੰ ਨਿਭਾਉਣਾ ਹੈ ਮੈਨੂੰ ਇਸ ਨੂੰ ਕਰਨਾ ਹੈ ਅਤੇ ਜਦੋਂ ਮੈਂ ਕਰਤੱਵ ਦਾ ਪਾਲਨ ਕਰਦਾ ਹਾਂ ਤਾਂ ਆਪਣੇ-ਆਪ ਕਿਸੇ ਨਾ ਕਿਸੇ ਦੇ ਅਧਿਕਾਰ ਦੀ ਰੱਖਿਆ ਹੋ ਜਾਂਦੀ ਹੈ। ਕਿਸੇ ਦੇ ਅਧਿਕਾਰ ਦਾ ਸਨਮਾਨ ਹੋ ਜਾਂਦਾ ਹੈ, ਕਿਸੇ ਦੇ ਅਧਿਕਾਰ ਦਾ ਗੌਰਵ ਹੋ ਜਾਂਦਾ ਹੈ, ਅਤੇ ਉਸ ਦੇ ਕਾਰਨ ਕਰਤੱਵ ਵੀ ਬਣਦੇ ਹਨ ਅਤੇ ਅਧਿਕਾਰ ਵੀ ਚਲਦੇ ਹਨ ਅਤੇ ਸਵਸਥ ਸਮਾਜ ਦੀ ਰਚਨਾ ਹੁੰਦੀ ਹੈ।

 

 

 

 

 

ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਕਰਤੱਵਾਂ ਦੇ ਮਾਧਿਅਮ ਨਾਲ ਅਧਿਕਾਰਾਂ ਦੀ ਰੱਖਿਆ ਕਰਨ ਦੇ ਰਸਤੇ ’ਤੇ ਚੱ ਪਈਏ। ਕਰਤੱਵ ਦਾ ਉਹ ਪਥ ਹੈ ਜਿਸ ਵਿੱਚ ਅਧਿਕਾਰ ਦੀ ਗਰੰਟੀ ਹੈ, ਕਰਤੱਵ ਦਾ ਉਹ ਪਥ ਹੈ, ਜੋ ਅਧਿਕਾਰ ਸਨਮਾਨ ਦੇ ਨਾਲ ਦੂਸਰੇ ਨੂੰ ਸਵਕ੍ਰਿਤ ਕਰਦਾ ਹੈ ਉਸ ਦੇ ਹੱਕ ਨੂੰ ਦੇ ਦਿੰਦਾ ਹੈ। ਅਤੇ ਇਸ ਲਈ ਅੱਜ ਜਦੋਂ ਅਸੀ ਸੰਵਿਧਾਨ ਦਿਵਸ ਨੂੰ ਮਨਾ ਰਹੇ ਹਾਂ, ਤਦ ਸਾਡੇ ਅੰਦਰ ਵੀ ਇੱਥੇ ਭਾਵ ਨਿਰੰਤਰ ਜਗਦਾ ਰਹੇ ਕਿ ਅਸੀਂ ਕਰਤੱਵ ਪਖ’ਤੇ ਚਲਦੇ ਰਹੇ ਕਰਤੱਵ ਨੂੰ ਜਿਤਨੀ ਅਧਿਕ ਮਾਤਰਾ ਵਿੱਚ ਨਿਸ਼ਠਾ ਅਤੇ ਤਪੱਸਿਆ ਦੇ ਨਾਲ ਅਸੀਂ ਮਨਾਵਾਂਗੇ ਹਰ ਕਿਸੇ ਦੇ ਅਧਿਕਾਰਾਂ ਦੀ ਰੱਖਿਆ ਹੋਵੇਗੀ। ਅਤੇ ਆਜ਼ਾਦੀ ਦੇ ਦੀਵਾਨਿਆਂ ਨੇ ਜਿਨ੍ਹਾਂ ਸੁਪਨਿਆਂ ਨੂੰ ਲੈ ਕਰਕੇ ਭਾਰਤ ਨੂੰ ਬਣਾਇਆ ਸੀ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਸੁਭਾਗ ਅੱਜ ਸਾਨੂੰ ਲੋਕਾਂ ਨੂੰ ਮਿਲਿਆ ਹੈ। ਅਸੀਂ ਲੋਕਾਂ ਨੇ ਮਿਲ ਕੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਣੀ ਹੈ। ਮੈਂ ਫਿਰ ਇੱਕ ਵਾਰ ਸਪੀਕਰ ਸਾਹਿਬ ਨੂੰ ਇਸ ਮਹੱਤਵਪੂਰਨ ਅਵਸਰ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅਭਿਨੰਦਨ ਕਰਦਾ ਹਾਂ, ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਰਚਨਾ ਕੀਤੀ। ਇਹ ਪ੍ਰੋਗਰਾਮ ਕਿਸੇ ਸਰਕਾਰ ਦਾ ਨਹੀਂ ਸੀ ਇਹ ਪ੍ਰੋਗਰਾਮ ਕਿਸੇ ਰਾਜਨੀਤਕ ਦਲ ਦਾ ਨਹੀਂ ਸੀ, ਇਹ ਪ੍ਰੋਗਰਾਮ ਕਿਸੇ ਪ੍ਰਧਾਨ ਮੰਤਰੀ ਨੇ ਆਯੋਜਿਤ ਨਹੀਂ ਕੀਤਾ ਸੀ। ਇਹ ਸਦਨ ਦਾ ਗੌਰਵ ਹੁੰਦੇ ਹਨ ਸਪੀਕਰ, ਸਦਨ ਦਾ ਇਹ ਸਥਾਨ ਗੌਰਵ ਹੁੰਦਾ ਹੈ, ਸਪੀਕਰ ਦੀ ਇੱਕ ਗਰਿਮਾ ਹੁੰਦੀ ਹੈ, ਬਾਬਾ ਸਾਹੇਬ ਅੰਬੇਡਕਰ ਦੀ ਇੱਕ ਗਰਿਮਾ ਹੁੰਦੀ ਹੈ, ਸੰਵਿਧਾਨ ਦੀ ਇੱਕ ਗਰਿਮਾ ਹੁੰਦੀ ਹੈ। ਅਸੀਂ ਸਭ ਉਨ੍ਹਾਂ ਮਹਾਨ ਪੁਰਸ਼ਾਂ ਨੂੰ ਪ੍ਰਾਰਥਨਾ ਕਰੀਏ ਕਿ ਉਹ ਸਾਨੂੰ ਸਿੱਖਿਆ ਦੇਣ ਤਾਕਿ ਅਸੀਂ ਹਮੇਸ਼ਾ ਸਪੀਕਰ ਪਦ ਦੀ ਗਰਿਮਾ ਬਣਾਈ ਰੱਖੀਏ।  ਬਾਬਾ ਸਾਹੇਬ ਅੰਬੇਡਕਰ ਦਾ ਗੌਰਵ ਬਣਾਈ ਰੱਖੀਏ ਅਤੇ ਸੰਵਿਧਾਨ ਦਾ ਗੌਰਵ ਬਣਾਈ ਰੱਖੀਏ। ਇਸ ਉਮੀਦ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।

 

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Rs 1,780 Cr & Counting: How PM Modi’s Constituency Varanasi is Scaling New Heights of Development

Media Coverage

Rs 1,780 Cr & Counting: How PM Modi’s Constituency Varanasi is Scaling New Heights of Development
...

Nm on the go

Always be the first to hear from the PM. Get the App Now!
...
PM congratulates boxer, Lovlina Borgohain for winning gold medal at Boxing World Championships
March 26, 2023
Share
 
Comments

The Prime Minister, Shri Narendra Modi has congratulated boxer, Lovlina Borgohain for winning gold medal at Boxing World Championships.

In a tweet Prime Minister said;

“Congratulations @LovlinaBorgohai for her stupendous feat at the Boxing World Championships. She showed great skill. India is delighted by her winning the Gold medal.”