ਯੋਗ ਸਾਡੇ ਸਾਰਿਆਂ ਨੂੰ ਜੋੜਦਾ ਹੈ ਅਤੇ ਸਾਨੂੰ ਇਕੱਠੇ ਲਿਆਉਂਦਾ ਹੈ: ਪੀਐੱਮ
ਜਦੋਂ ਯੋਗ ਜੀਵਨ ਦਾ ਤਰੀਕਾ ਬਣਦਾ ਹੈ, ਤਾਂ ਇਹ ਮਨੁੱਖੀ ਏਕਤਾ ਦਾ ਅਧਾਰ ਬਣ ਜਾਂਦਾ ਹੈ: ਪੀਐੱਮ
ਯੋਗ ਸਾਨੂੰ ਆਪਣੇ ਸਰੀਰ ਨੂੰ ਲਚਕੀਲਾ ਬਣਾਉਣ ਵਿੱਚ ਮਦਦ ਕਰਦਾ ਹੈ; ਇਹ ਸਾਡੇ ਊਰਜਾ ਦੇ ਪੱਧਰ ਨੂੰ ਉੱਚਾ ਬਣਾਏ ਰੱਖਦਾ ਹੈ: ਪੀਐੱਮ
ਯੋਗ ਸਾਨੂੰ ਸੰਤੁਲਿਤ ਜੀਵਨ ਜਿਊਣ ਦੀ ਕਲਾ ਸਿਖਾਉਂਦਾ ਹੈ: ਪੀਐੱਮ
ਯੋਗ ਮਾਨਸਿਕ ਸਿਹਤ ਤੋਂ ਸਰੀਰਕ ਸਿਹਤ ਤੱਕ ਦਾ ਰਸਤਾ ਦਿਖਾਉਂਦਾ ਹੈ: ਪੀਐੱਮ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਦੇ ਰੈੱਡ ਰੋਡ ਤੋਂ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਰਾਸ਼ਟਰੀ ਆਯੋਜਨ ਦੀ ਅਗਵਾਈ ਕੀਤੀ। ਸ਼੍ਰੀ ਮੋਦੀ ਨੇ ਹਜ਼ਾਰਾਂ ਯੋਗ ਅਭਿਆਸੀਆਂ ਨਾਲ ‘ਸਾਂਝੇ ਯੋਗ ਨਿਯਮ’ ਸੈਸ਼ਨ ਵਿੱਚ ਹਿੱਸਾ ਲਿਆ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਦੁਨੀਆ ਭਰ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ 21 ਜੂਨ ਦੁਨੀਆ ਦੇ ਕਈ ਹਿੱਸਿਆਂ ਵਿੱਚ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਹੈ ਅਤੇ ਇਹ ਯੋਗ ਦੇ ਜ਼ਰੀਏ ਮਨੁੱਖਤਾ ਦੇ ਸਭ ਤੋਂ ਵੱਡੇ ਸਾਂਝੇ ਉਤਸਵਾਂ ਵਿੱਚੋਂ ਇੱਕ ਵਜੋਂ ਵੀ ਉੱਭਰਿਆ ਹੈ।

ਕੋਲਕਾਤਾ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਯੋਗ ਦੀਆਂ ਪ੍ਰੇਰਣਾਦਾਇਕ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, "ਹਿਮਾਲਿਆ ਤੋਂ ਲੈ ਕੇ ਹਿੰਦ ਮਹਾਸਾਗਰ ਤੱਕ, ਅਤੇ ਬੰਗਾਲ ਤੇ ਉੱਤਰ-ਪੂਰਬ ਤੋਂ ਲੈ ਕੇ ਸੌਰਾਸ਼ਟਰ ਦੇ ਪੱਛਮੀ ਖੇਤਰ ਤੱਕ, ਪੂਰਾ ਦੇਸ਼ ਯੋਗ ਦੀ ਭਾਵਨਾ ਨਾਲ ਊਰਜਾਵਾਨ ਲੱਗ ਰਿਹਾ ਹੈ। ਦੇਸ਼ ਅਤੇ ਦੁਨੀਆ ਸਿਹਤ ਅਤੇ ਤਾਲਮੇਲ ਦੇ ਸਾਂਝੇ ਸੰਕਲਪ ਦੇ ਮਾਧਿਅਮ ਨਾਲ ਜੁੜੇ ਹੋਏ ਪ੍ਰਤੀਤ ਹੁੰਦੇ ਹਨ, ਜੋ ਯੋਗ ਦੀ ਏਕਤਾ ਦੀ ਸ਼ਕਤੀ ਨੂੰ ਦਰਸਾਉਂਦਾ ਹੈ।"

ਪ੍ਰਧਾਨ ਮੰਤਰੀ ਨੇ "ਸਵੱਛਤਾ ਸੇ ਸਵਾਗਤ" ਪਹਿਲਕਦਮੀ ਦੇ ਤਹਿਤ ਕੋਲਕਾਤਾ ਦੇ ਲੋਕਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਫ਼-ਸਫ਼ਾਈ ਬਣਾਈ ਰੱਖਣ ਵਿੱਚ ਨਾਗਰਿਕਾਂ ਨੇ ਜੋ ਲਗਨ, ਸਖ਼ਤ ਮਿਹਨਤ ਅਤੇ ਨਾਗਰਿਕ ਜ਼ਿੰਮੇਵਾਰੀ ਦਿਖਾਈ ਹੈ, ਉਹ ਦੇਸ਼ ਭਰ ਦੇ ਲੋਕਾਂ ਲਈ ਪ੍ਰੇਰਣਾ ਬਣ ਗਈ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਪੱਛਮ ਬੰਗਾਲ ਵਿੱਚ ਯੋਗ ਦਿਵਸ ਦਾ ਆਯੋਜਨ ਖ਼ਾਸ ਮਹੱਤਵ ਰੱਖਦਾ ਹੈ, ਕਿਉਂਕਿ ਰਾਜ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਬਹੁਤ ਖੁਸ਼ਹਾਲ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਬੰਗਾਲ ਉਹ ਧਰਤੀ ਹੈ, ਜਿੱਥੇ ਭਗਵਾਨ ਰਾਮਕ੍ਰਿਸ਼ਣ ਪਰਮਹੰਸ ਰਹੇ ਸਨ ਅਤੇ ਸਿੱਖਿਆ ਦਿੱਤੀ ਸੀ, ਜਿੱਥੋਂ ਸਵਾਮੀ ਵਿਵੇਕਾਨੰਦ ਨੇ ਦੁਨੀਆ ਨੂੰ ਭਾਰਤ ਦੇ ਅਧਿਆਤਮਿਕ ਗਿਆਨ ਅਤੇ ਯੋਗ ਪਰੰਪਰਾਵਾਂ ਨਾਲ ਜਾਣੂ ਕਰਵਾਇਆ ਸੀ ਅਤੇ ਜਿੱਥੇ ਮਹਾਰਿਸ਼ੀ ਅਰਵਿੰਦੋ ਅਤੇ ਲਾਹਿੜੀ ਮਹਾਸ਼ਯ ਨੇ ਯੋਗ ਦੇ ਵਿਚਾਰਾਂ ਅਤੇ ਅਭਿਆਸ ਨੂੰ ਅੱਗੇ ਵਧਾਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਸੀ। ਗੁਰੂਦੇਵ ਰਵਿੰਦਰਨਾਥ ਟੈਗੋਰ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਅਕਤੀ ਦੀ ਅਸਲੀ ਪਛਾਣ ਸਾਡੇ ਆਲੇ-ਦੁਆਲੇ ਦੀ ਦੁਨੀਆ ਨਾਲ ਸਾਰਥਕ ਸਬੰਧਾਂ ਤੋਂ ਬਣਦੀ ਹੈ, ਅਤੇ ਇਹੀ ਸਿਧਾਂਤ ਯੋਗ ਦੇ ਮੂਲ ਵਿੱਚ ਹੈ। ਉਨ੍ਹਾਂ ਨੇ ਮਹਾਰਿਸ਼ੀ ਅਰਵਿੰਦੋ ਦੀ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਪੂਰਾ ਜੀਵਨ ਹੀ ਯੋਗ ਹੈ; ਉਨ੍ਹਾਂ ਨੇ ਕਿਹਾ ਕਿ ਜਦੋਂ ਯੋਗ ਕਿਸੇ ਦੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ, ਤਾਂ ਇਹ ਮਨੁੱਖੀ ਏਕਤਾ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਯੋਗ ਸਿਰਫ ਸਰੀਰਕ ਕਸਰਤ ਦਾ ਇੱਕ ਰੂਪ ਨਹੀਂ ਹੈ ਅਤੇ ਇਸ ਨੂੰ ਕਿਸੇ ਖ਼ਾਸ ਉਮਰ-ਵਰਗ ਦੇ ਲੋਕਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਇਹ ਚੇਤਨਾ, ਜੀਵਨ-ਸ਼ਕਤੀ ਅਤੇ ਅੰਦਰੂਨੀ ਚਾਨਣੇ ਦਾ ਸਰੋਤ ਹੈ, ਜੋ ਮਨੁੱਖੀ ਜੀਵਨ ਦੇ ਹਰ ਪੜਾਅ ਨੂੰ ਖੁਸ਼ਹਾਲ ਬਣਾਉਂਦਾ ਹੈ।" ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਥੀਮ "ਸਿਹਤਮੰਦ ਬੁਢਾਪੇ ਲਈ ਯੋਗ" ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੋਗ ਵਧਦੀ ਉਮਰ ਵਿੱਚ ਵੀ ਤੰਦਰੁਸਤ, ਸਰਗਰਮ ਅਤੇ ਊਰਜਾਵਾਨ ਬਣੇ ਰਹਿਣ ਦਾ ਰਸਤਾ ਦਿਖਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤਮੰਦ ਬੁਢਾਪੇ ਦਾ ਮਤਲਬ ਇਸ ਗੱਲ ਨੂੰ ਯਕੀਨੀ ਬਣਾਉਣਾ ਹੈ ਕਿ ਵਧਦੀ ਉਮਰ ਦੇ ਨਾਲ ਮਨੁੱਖੀ ਸਮਰੱਥਾ ਘੱਟ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਯੋਗ ਪੂਰੇ ਜੀਵਨ ਵਿੱਚ ਨਿਰੰਤਰ ਵਿਕਾਸ ਅਤੇ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਨੇ ਇਹ ਕਾਮਨਾ ਪ੍ਰਗਟ ਕੀਤੀ ਕਿ ਲੋਕ 20 ਸਾਲ ਦੀ ਤੁਲਨਾ ਵਿੱਚ 40 ਸਾਲ ਦੀ ਉਮਰ ਵਿੱਚ ਵਧੇਰੇ ਲਚਕੀਲੇ ਹੋਣ, 30 ਸਾਲ ਦੀ ਤੁਲਨਾ ਵਿੱਚ 50 ਸਾਲ ਦੀ ਉਮਰ ਵਿੱਚ ਵਧੇਰੇ ਊਰਜਾਵਾਨ ਹੋਣ ਅਤੇ 50 ਸਾਲ ਦੀ ਤੁਲਨਾ ਵਿੱਚ 70 ਸਾਲ ਦੀ ਉਮਰ ਵਿੱਚ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦਾ ਬਿਹਤਰ ਢੰਗ ਨਾਲ ਸਾਹਮਣਾ ਕਰ ਸਕਣ। ਉਨ੍ਹਾਂ ਨੇ ਦੱਸਿਆ ਕਿ ਯੋਗ ਲਚਕੀਲਾਪਣ ਵਧਾਉਣ, ਊਰਜਾ ਦਾ ਪੱਧਰ ਬਣਾਈ ਰੱਖਣ, ਤਣਾਅ ਘੱਟ ਕਰਨ ਅਤੇ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਨਾਲ ਹੀ ਜੀਵਨ ਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਨੂੰ ਰੋਕਣ ਵਿੱਚ ਵੀ ਸਹਿਯੋਗ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਯੋਗ ਦਾ ਨਿਯਮਿਤ ਅਭਿਆਸ ਵਿਅਕਤੀ ਨੂੰ ਆਪਣੇ ਸਰੀਰ ਅਤੇ ਮਨ ਬਾਰੇ ਜੀਵਨ ਭਰ ਸਿੱਖਦੇ ਰਹਿਣ ਵਾਲਾ ਬਣਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਧੇਰੇ ਆਤਮ-ਜਾਗਰੂਕਤਾ, ਬਿਹਤਰ ਆਤਮ-ਪ੍ਰਬੰਧਨ ਅਤੇ ਤੰਦਰੁਸਤ ਜੀਵਨ-ਸ਼ੈਲੀ ਵੱਲ ਲੈ ਜਾਂਦੀ ਹੈ।“

ਪ੍ਰਧਾਨ ਮੰਤਰੀ ਨੇ ਕਿਹਾ ਕਿ ਥੀਮ 'ਸਿਹਤਮੰਦ ਬੁਢਾਪੇ ਲਈ ਯੋਗ' ਸਿਰਫ ਬਜ਼ੁਰਗਾਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਹਰ ਉਮਰ ਦੇ ਲੋਕਾਂ ਲਈ ਪ੍ਰਸੰਗਿਕ ਹੈ, ਜਿਸ ਨਾਲ ਯੋਗ ਸਿਹਤ, ਭਲਾਈ ਅਤੇ ਨਿੱਜੀ ਵਿਕਾਸ ਦੀ ਦਿਸ਼ਾ ਵਿੱਚ ਜੀਵਨ ਭਰ ਦਾ ਸਾਥੀ ਬਣ ਜਾਂਦਾ ਹੈ।

ਭਗਵਦ ਗੀਤਾ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, 'ਸੰਤੁਲਿਤ ਖੁਰਾਕ, ਸੰਤੁਲਿਤ ਮਨੋਰੰਜਨ, ਸੰਤੁਲਿਤ ਗਤੀਵਿਧੀਆਂ ਅਤੇ ਸੰਤੁਲਿਤ ਨੀਂਦ ਅਤੇ ਜਾਗਣਾ ਯੋਗ ਨੂੰ ਦੁੱਖਾਂ ਤੋਂ ਮੁਕਤੀ ਦਾ ਜ਼ਰੀਆ ਬਣਾਉਂਦੇ ਹਨ।' ਉਨ੍ਹਾਂ ਨੇ ਕਿਹਾ ਕਿ ਸੰਤੁਲਨ ਹੀ ਯੋਗ ਦੀ ਨੀਂਹ ਹੈ ਅਤੇ ਇੱਕ ਸੰਤੁਸ਼ਟ ਜੀਵਨ ਲਈ ਇਹ ਓਨਾ ਹੀ ਜ਼ਰੂਰੀ ਹੈ। ਯੋਗ ਸੰਤੁਲਿਤ ਤਰੀਕੇ ਨਾਲ ਜਿਊਣ ਦੀ ਕਲਾ ਸਿਖਾਉਂਦਾ ਹੈ। ਇਹ ਲੋਕਾਂ ਨੂੰ ਗਿਆਨ ਦਿੰਦਾ ਹੈ ਕਿ ਕੀ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਨ੍ਹਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਇੱਕ ਸਿਹਤਮੰਦ ਜੀਵਨ ਸ਼ੈਲੀ ਵਿਕਸਿਤ ਕਰਨ ਵਿੱਚ ਮਦਦ ਮਿਲਦੀ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਯੋਗ ਸਿਰਫ਼ ਸਰੀਰਕ ਸਿਹਤ ਤੱਕ ਹੀ ਸੀਮਤ ਨਹੀਂ ਹੈ। ਸਗੋਂ ਇਹ ਮਾਨਸਿਕ ਸਿਹਤ ਤੋਂ ਸਰੀਰਕ ਸਿਹਤ ਤੱਕ ਜਾਣ ਦਾ ਇੱਕ ਰਸਤਾ ਪ੍ਰਦਾਨ ਕਰਦਾ ਹੈ। 'ਯੁਕਤ ਚੇਸ਼ਟਸਯ ਕਰਮਸੁ' ਕਥਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੋਗ ਲੋਕਾਂ ਵਿੱਚ ਸਹੀ ਅਤੇ ਗਲਤ ਦੇ ਵਿਚਕਾਰ ਫਰਕ ਕਰਨ ਦੀ ਸਮਝ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਅਜਿਹੀ ਚੇਤਨਾ ਅੰਦਰੂਨੀ ਸ਼ਾਂਤੀ ਦਾ ਸਰੋਤ ਬਣਦੀ ਹੈ ਅਤੇ ਨਾਲ ਹੀ ਵਿਸ਼ਵ-ਵਿਆਪੀ ਸਦਭਾਵਨਾ ਦੀ ਦਿਸ਼ਾ ਦਾ ਰਸਤਾ ਬਣਾਉਂਦੀ ਹੈ। ਯੋਗ ਹੁਣ ਸਿਰਫ ਨਿੱਜੀ ਜੀਵਨ-ਸ਼ੈਲੀ ਦੇ ਅਭਿਆਸ ਵਜੋਂ ਪ੍ਰਸੰਗਿਕ ਨਹੀਂ ਰਿਹਾ; ਇਹ ਦੁਨੀਆ ਦੇ ਲਈ ਬਿਹਤਰ ਭਵਿੱਖ ਬਣਾਉਣ ਦੀ ਜ਼ਰੂਰਤ ਬਣ ਗਿਆ ਹੈ।"

ਸ਼੍ਰੀ ਮੋਦੀ ਨੇ ਕਿਹਾ ਕਿ ਜਿੱਥੇ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਲੱਖਾਂ ਲੋਕ ਯੋਗ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ, ਉੱਥੇ ਇਹ ਦਿਨ ਯੋਗ ਨੂੰ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਪ੍ਰਤੀ ਸਮੂਹਿਕ ਵਚਨਬੱਧਤਾ ਨੂੰ ਨਵਿਆਉਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਯੋਗ ਸਿਰਫ ਇੱਕ ਦਿਨ ਜਾਂ ਇੱਕ ਆਯੋਜਨ ਤੱਕ ਸੀਮਤ ਨਾ ਰਹੇ, ਸਗੋਂ ਇਹ ਉਨ੍ਹਾਂ ਦੇ ਜੀਵਨ, ਉਨ੍ਹਾਂ ਦੇ ਪਰਿਵਾਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਦਾ ਸਥਾਈ ਹਿੱਸਾ ਬਣ ਜਾਵੇ।

ਪ੍ਰਧਾਨ ਮੰਤਰੀ ਨੇ ਇਸ ਸਾਲ “ਯੋਗ 365” ਪਹਿਲਕਦਮੀ ਦੇ ਤਹਿਤ ਹੋਈ ਤਰੱਕੀ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਇਸ ਪਹਿਲ ਦੇ ਤਹਿਤ 100-ਦਿਨਾਂ ਦਾ ਔਨਲਾਈਨ ਯੋਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਅਤੇ ਇਸ ਵਿੱਚ ਲੋਕਾਂ ਨੇ ਬੇਮਿਸਾਲ ਭਾਗੀਦਾਰੀ ਦਿਖਾਈ। 130 ਦੇਸ਼ਾਂ ਦੇ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜੋ ਯੋਗ ਦੀ ਵਧਦੀ ਵਿਸ਼ਵ-ਵਿਆਪੀ ਪ੍ਰਵਾਨਗੀ ਅਤੇ ਪ੍ਰਸਿੱਧੀ ਨੂੰ ਦਰਸਾਉਂਦਾ ਹੈ।"

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਸਿਹਤਮੰਦ ਸਮਾਜ ਹੀ ਇੱਕ ਮਜ਼ਬੂਤ, ਖ਼ੁਸ਼ਹਾਲ ਅਤੇ ਆਤਮ-ਵਿਸ਼ਵਾਸੀ ਰਾਸ਼ਟਰ ਦੀ ਨੀਂਹ ਰੱਖਦਾ ਹੈ। ਸਾਰਿਆਂ ਦੇ ਭਲੇ ਦੀ ਇੱਛਾਵਾਂ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਪ੍ਰਾਚੀਨ ਪ੍ਰਾਰਥਨਾ ਦਾ ਜ਼ਿਕਰ ਕੀਤਾ, "ਸਰਵੇ ਭਵੰਤੁ ਸੁਖਿਨ, ਸਰਵੇ ਸੰਤੁ ਨਿਰਾਮਯਾ" (ਸਾਰੇ ਸੁਖੀ ਹੋਣ, ਸਾਰੇ ਰੋਗ-ਮੁਕਤ ਹੋਣ)।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Why Abrogation Of Article 370 Was A Strategic Necessity For India

Media Coverage

Why Abrogation Of Article 370 Was A Strategic Necessity For India
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 05 ਅਗਸਤ 2026
August 05, 2026

Viksit Bharat in Action: Inclusive, Green, and Globally Competitive Under PM Modi