ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਬੰਦਰ ਸੇਰੀ ਬੇਗਵਾਨ ਵਿੱਚ ਇਸਤਾਨਾ ਨੂਰੂਲ ਇਮਾਨ ਪਹੁੰਚੇ, ਜਿੱਥੇ ਬਰੂਨੇਈ ਦੇ ਮਹਾਮਹਿਮ ਸੁਲਤਾਨ ਹਾਜੀ ਹਸਨ ਅਲ ਬੋਲਕੀਆ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸੁਆਗਤ ਕੀਤਾ।

 ਪ੍ਰਧਾਨ ਮੰਤਰੀ ਨੇ ਮਹਾਮਹਿਮ ਨੂੰ ਉਨ੍ਹਾਂ ਦੇ ਪਿਆਰ ਭਰੇ ਸੱਦੇ ਦੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਰਤੀ ਸ਼ਾਸਨ ਪ੍ਰਮੁੱਖ (an Indian Head of Government) ਦੀ ਬਰੂਨੇਈ ਦੀ ਇਹ ਪਹਿਲੀ ਦੁਵੱਲੀ ਯਾਤਰਾ ਦੋਨਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਹੁਲਾਰਾ ਦੇਣ ਦੀ ਭਾਰਤ ਦੀ ਗਹਿਨ ਇੱਛਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੀ ਯਾਤਰਾ ਭਾਰਤ ਦੀ ਆਪਣੀ ‘ਐਕਟ ਈਸਟ ਨੀਤੀ’ (Act East Policy) ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਪ੍ਰਤੀਬੱਧਤਾ ਦੇ ਅਨੁਰੂਪ ਹੈ, ਜੋ ਹੁਣ ਆਪਣੇ 10ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਸੰਵਰਧਿਤ ਸਾਂਝੇਦਾਰੀ (Enhanced Partnership) ਤੱਕ ਉੱਨਤ ਬਣਾਉਣ ਦਾ ਸੁਆਗਤ ਕੀਤਾ।  ਦੋਨਾਂ ਦੇਸ਼ਾਂ ਦੇ ਨੇਤਾਵਾਂ ਨੇ ਰੱਖਿਆ, ਵਪਾਰ ਅਤੇ ਨਿਵੇਸ਼, ਖੁਰਾਕ ਸੁਰੱਖਿਆ, ਸਿੱਖਿਆ, ਊਰਜਾ, ਸਪੇਸ ਟੈਕਨੋਲੋਜੀ, ਸਿਹਤ, ਸਮਰੱਥਾ ਨਿਰਮਾਣ, ਸੱਭਿਆਚਾਰ ਦੇ ਨਾਲ-ਨਾਲ ਲੋਕਾਂ ਦੇ ਦਰਮਿਆਨ ਪਰਸਪਰ ਅਦਾਨ-ਪ੍ਰਦਾਨ ਸਹਿਤ ਕਈ ਵਿਸ਼ਿਆਂ‘ਤੇ ਦੁਵੱਲੀ ਵਾਰਤਾ ਕੀਤੀ। ਉਨ੍ਹਾਂ ਨੇ ਆਈਸੀਟੀ, ਫਿਨਟੈੱਕ, ਸਾਇਬਰ ਸੁਰੱਖਿਆ, ਨਵੀਆਂ ਅਤੇ ਉੱਭਰਦੀਆਂ ਟੈਕਨੋਲੋਜੀਆਂ ਅਤੇ ਅਖੁੱਟ ਊਰਜਾ (ICT, fintech, cyber security, new and emerging technologies and renewable energy) ਜਿਹੇ ਖੇਤਰਾਂ ਵਿੱਚ ਸਹਿਯੋਗ ਦੀ ਸੰਭਾਵਨਾ ਤਲਾਸ਼ਣ ਅਤੇ ਉਸ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਅਤੇ ਮਹਾਮਹਿਮ ਨੇ ਖੇਤਰੀ ਅਤੇ ਆਲਮੀ ਸਮੱਸਿਆਵਾਂ ‘ਤੇ ਭੀ ਵਿਚਾਰਕ ਅਦਾਨ –ਪ੍ਰਦਾਨ ਕੀਤਾ। ਦੋਨਾਂ ਨੇਤਾਵਾਂ ਨੇ ਆਤੰਕਵਾਦ ਦੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਦੀ ਨਿੰਦਾ ਕੀਤੀ ਅਤੇ ਦੇਸ਼ਾਂ ਨੂੰ ਇਸ ਨੂੰ ਅਸਵੀਕਾਰ ਕਰਨ ਦਾ ਸੱਦਾ ਦਿੱਤਾ। ਦੋਨਾਂ ਨੇਤਾਵਾਂ ਨੇ ਆਸੀਆਨ-ਭਾਰਤ ਵਿਆਪਕ ਰਣਨੀਤਿਕ ਸਾਂਝੇਦਾਰੀ (ASEAN – India Comprehensive Strategic Partnership) ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਲਈ ਪਰਸਪਰ ਤੌਰ ‘ਤੇ ਲਾਭਕਾਰੀ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਦੁਹਰਾਈ। ਮਹਾਮਹਿਮ ਨੇ ਆਸੀਆਨ ਸੈਂਟਰ ਫੌਰ ਕਲਾਇਮੇਟ ਚੇਂਜ (ASEAN Centre for Climate Change) ਦੀ ਮੇਜ਼ਬਾਨੀ ਵਿੱਚ ਬਰੂਨੇਈ ਦਾਰੁੱਸਲਾਮ ਦੇ ਪ੍ਰਯਾਸਾਂ (Brunei Darussalam’s efforts) ਵਿੱਚ ਸਹਾਇਤਾ ਦੇਣ ਦੇ ਲਈ ਭਾਰਤ ਦੀ ਸ਼ਲਾਘਾ ਭੀ ਕੀਤੀ।

 

ਦੋਨਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਬਰੂਨੇਈ ਦੇ ਟ੍ਰਾਂਸਪੋਰਟ ਅਤੇ ਸੂਚਨਾ ਸੰਚਾਰ ਮੰਤਰੀ ਮਹਾਮਹਿਮ ਪੈਂਗਿਰਨ ਦਾਤੋ ਸ਼ਮਹਾਰੀ ਪੈਂਗਿਰਨ ਦਾਤੋ ਮੁਸਤਫਾ (H.E. Pengiran Dato Shamhary Pengiran Dato Mustapha) ਦੁਆਰਾ ਸੈਟੇਲਾਇਟਾਂ ਅਤੇ ਲਾਂਚ ਵਾਹਨਾਂ ਦੇ ਲਈ ਟੈਲੀਮੈਟਰੀ, ਟ੍ਰੈਕਿੰਗ ਅਤੇ ਟੈਲੀਕਮਾਂਡ ਸਟੇਸ਼ਨ ਦੇ ਸੰਚਾਲਨ ਵਿੱਚ ਸਹਿਯੋਗ ਦੇ ਸਬੰਧ ਵਿੱਚ ਇੱਕ ਸਹਿਮਤੀ ਪੱਤਰ  (MoU) ‘ਤੇ ਹਸਤਾਖਰ ਕੀਤੇ ਗਏ ਅਤੇ ਉਸ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਬੰਦਰ ਸੇਰੀ ਬੇਗਵਾਨ ਅਤੇ ਚੇਨਈ ਦੇ ਦਰਮਿਆਨ ਸ਼ੁਰੂ ਹੋਣ ਵਾਲੀ ਸਿੱਧੀ ਉਡਾਨ ਸੇਵਾ ਦਾ ਸੁਆਗਤ ਕੀਤਾ। ਵਾਰਤਾ ਦੇ ਬਾਅਦ ਇੱਕ ਸਾਂਝਾ ਬਿਆਨ (Joint Statement) ਅਪਣਾਇਆ ਗਿਆ।

 

 ਮਹਾਮਹਿਮ ਨੇ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਸਰਕਾਰੀ ਦੁਪਹਿਰ ਦੇ ਭੋਜਨ ਦੀ ਮੇਜ਼ਬਾਨੀ ਕੀਤੀ।

 

 ਦੋਨਾਂ ਨੇਤਾਵਾਂ ਦੇ ਦਰਮਿਆਨ ਅੱਜ ਹੋਈ ਚਰਚਾ ਭਾਰਤ-ਬਰੂਨੇਈ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨੇ ਮਹਾਮਹਿਮ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਦੀ ਇਤਿਹਾਸਿਕ ਯਾਤਰਾ ਭਾਰਤ ਦੀ ਐਕਟ ਈਸਟ ਨੀਤੀ (India’s Act East Policy) ਅਤੇ ਹਿੰਦ ਪ੍ਰਸ਼ਾਂਤ ਦੇ ਲਈ ਇਸ ਦੇ ਵਿਜ਼ਨ (its vision for the Indo-Pacific) ‘ਤੇ ਕਾਰਵਾਈ ਨੂੰ ਹੋਰ ਪ੍ਰੋਤਸਾਹਨ ਦੇਵੇਗੀ।

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Economy Offers Big Opportunities In Times Of Global Slowdown: BlackBerry CEO

Media Coverage

India’s Economy Offers Big Opportunities In Times Of Global Slowdown: BlackBerry CEO
NM on the go

Nm on the go

Always be the first to hear from the PM. Get the App Now!
...
Prime Minister condoles the loss of lives due to the collapse of a wall in Visakhapatnam, Andhra Pradesh
April 30, 2025
PM announces ex-gratia from PMNRF

Prime Minister Shri Narendra Modi today condoled the loss of lives due to the collapse of a wall in Visakhapatnam, Andhra Pradesh. He announced an ex-gratia of Rs. 2 lakh from PMNRF for the next of kin of each deceased and Rs. 50,000 to the injured.

The PMO India handle in post on X said:

“Deeply saddened by the loss of lives due to the collapse of a wall in Visakhapatnam, Andhra Pradesh. Condolences to those who have lost their loved ones. May the injured recover soon.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi”