Share
 
Comments
ਪ੍ਰਧਾਨ ਮੰਤਰੀ ਦੁਆਰਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਫਰਵਰੀ, 2020 ਵਿੱਚ ਰੱਖਿਆ ਗਿਆ ਸੀ
296 ਕਿਲੋਮੀਟਰ ਚਾਰ ਮਾਰਗੀ ਐਕਸਪ੍ਰੈੱਸਵੇਅ ਦਾ ਲਗਭਗ 14,850 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਕੀਤਾ ਗਿਆ ਹੈ
ਇਹ ਐਕਸਪ੍ਰੈੱਸਵੇਅ ਖੇਤਰ ਵਿੱਚ ਸੰਪਰਕ ਅਤੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਜੁਲਾਈ, 2022 ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ ਸਵੇਰੇ ਕਰੀਬ 11:30 ਵਜੇ ਜਾਲੌਨ ਜ਼ਿਲ੍ਹੇ ਦੀ ਉਰਈ ਤਹਿਸੀਲ ਦੇ ਕੈਥੇਰੀ ਪਿੰਡ ਵਿੱਚ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨਗੇ।

ਸਰਕਾਰ ਦੇਸ਼ ਭਰ ਵਿੱਚ ਕਨੈਕਟੀਵਿਟੀ ਵਧਾਉਣ ਲਈ ਪ੍ਰਤੀਬੱਧ ਹੈ, ਜਿਸ ਦੀ ਇੱਕ ਮੁੱਖ ਵਿਸ਼ੇਸ਼ਤਾ ਸੜਕੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕੰਮ ਕਰਨਾ ਹੈ। ਇਸ ਦਿਸ਼ਾ ਵੱਲ ਇੱਕ ਮਹੱਤਵਪੂਰਨ ਉਪਰਾਲੇ ਵਜੋਂ 29 ਫਰਵਰੀ, 2020 ਨੂੰ ਪ੍ਰਧਾਨ ਮੰਤਰੀ ਦੁਆਰਾ ਬੁੰਦੇਲਖੰਡ ਐਕਸਪ੍ਰੈੱਸਵੇਅ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ ਸੀ। ਐਕਸਪ੍ਰੈੱਸਵੇਅ ਦਾ ਕੰਮ 28 ਮਹੀਨਿਆਂ ਵਿੱਚ ਪੂਰਾ ਹੋਇਆ ਅਤੇ ਹੁਣ ਪ੍ਰਧਾਨ ਮੰਤਰੀ ਦੁਆਰਾ ਇਸ ਦਾ ਉਦਘਾਟਨ ਕੀਤਾ ਜਾਵੇਗਾ।

ਉੱਤਰ ਪ੍ਰਦੇਸ਼ ਐਕਸਪ੍ਰੈੱਸਵੇਅ ਉਦਯੋਗਿਕ ਵਿਕਾਸ ਅਥਾਰਿਟੀ (ਯੂਪੀਈਆਈਡੀਏ) ਦੀ ਅਗਵਾਈ ਹੇਠ 296 ਕਿਲੋਮੀਟਰ, ਚਾਰ-ਮਾਰਗੀ ਐਕਸਪ੍ਰੈੱਸਵੇਅ ਦਾ ਨਿਰਮਾਣ ਲਗਭਗ 14,850 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਇਸ ਨੂੰ ਛੇ ਲੇਨ ਤੱਕ ਵੀ ਵਧਾਇਆ ਜਾ ਸਕਦਾ ਹੈ। ਇਹ ਚਿਤਰਕੂਟ ਜ਼ਿਲ੍ਹੇ ਦੇ ਭਰਤਕੂਪ ਨੇੜੇ ਗੋਂਡਾ ਪਿੰਡ ਦੇ ਐੱਨਐੱਚ-35 ਤੋਂ ਇਟਾਵਾ ਜ਼ਿਲ੍ਹੇ ਦੇ ਕੁਦਰੈਲ ਪਿੰਡ ਤੱਕ ਜਾਂਦਾ ਹੈ, ਜਿੱਥੇ ਇਹ ਆਗਰਾ-ਲਖਨਊ ਐਕਸਪ੍ਰੈੱਸਵੇਅ ਨਾਲ ਮਿਲ ਜਾਂਦਾ ਹੈ। ਇਹ ਸੱਤ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ, ਜਿਨ੍ਹਾਂ ਵਿੱਚ ਚਿੱਤਰਕੂਟ, ਬਾਂਦਾ, ਮਹੋਬਾ, ਹਮੀਰਪੁਰ, ਜਾਲੌਨ, ਔਰੈਯਾ ਅਤੇ ਇਟਾਵਾ ਸ਼ਾਮਲ ਹਨ।

ਬੁੰਦੇਲਖੰਡ ਐਕਸਪ੍ਰੈੱਸਵੇਅ ਖੇਤਰ ਵਿੱਚ ਸੰਪਰਕ ਵਿੱਚ ਸੁਧਾਰ ਦੇ ਨਾਲ, ਆਰਥਿਕ ਵਿਕਾਸ ਨੂੰ ਵੀ ਵੱਡਾ ਹੁਲਾਰਾ ਦੇਵੇਗਾ, ਜਿਸ ਸਦਕਾ ਸਥਾਨਕ ਲੋਕਾਂ ਲਈ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ। ਐਕਸਪ੍ਰੈੱਸਵੇਅ ਦੇ ਨਾਲ ਲਗਦੇ ਬਾਂਦਾ ਅਤੇ ਜਾਲੌਨ ਜ਼ਿਲ੍ਹਿਆਂ ਵਿੱਚ ਉਦਯੋਗਿਕ ਗਲਿਆਰਾ ਬਣਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਿਆ ਹੈ।

 

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
India a shining star of global economy: S&P Chief Economist

Media Coverage

India a shining star of global economy: S&P Chief Economist
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਸਤੰਬਰ 2022
September 25, 2022
Share
 
Comments

Nation tunes in to PM Modi’s Mann Ki Baat.