ਇੱਕ ਆਲਮੀ ਪਹਿਲ ਵਿੱਚ, 108 ਤੋਂ ਜ਼ਿਆਦਾ ਦੇਸ਼ਾਂ ਦੇ ਲੋਕ ਪਵਿੱਤਰ ਜੈਨ ਮੰਤਰ ਦੇ ਜ਼ਰੀਏ ਸ਼ਾਂਤੀ, ਅਧਿਆਤਮਿਕ ਜਾਗਰਿਤੀ ਅਤੇ ਸਰਬਵਿਆਪਕ ਸਦਭਾਵਨਾ ਨੂੰ ਹੁਲਾਰਾ ਦੇਣ ਦੇ ਲਈ ਇਸ ਵਿੱਚ ਹਿੱਸਾ ਲੈਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਅਪ੍ਰੈਲ ਨੂੰ ਸੁਬ੍ਹਾ ਕਰੀਬ 8 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਵਿੱਚ ਸ਼ਾਮਲ ਹੋਣਗੇ। ਇਸ ਅਵਸਰ ’ਤੇ ਉਹ ਇਕੱਠ ਨੂੰ ਭੀ ਸੰਬੋਧਨ ਕਰਨਗੇ।

ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਅਧਿਆਤਮਿਕ ਸਦਭਾਵਨਾ ਅਤੇ ਨੈਤਿਕ ਚੇਤਨਾ ਦਾ ਇੱਕ ਮਹੱਤਵਪੂਰਨ ਉਤਸਵ ਹੈ, ਜੋ ਜੈਨ ਧਰਮ ਵਿੱਚ ਸਭ ਤੋਂ ਅਧਿਕ ਪੂਜਣਯੋਗ ਅਤੇ ਸਰਬਵਿਆਪਕ ਮੰਤਰ-ਨਵਕਾਰ ਮਹਾਮੰਤਰ (Navkar Mahamantra) ਦੇ ਸਮੂਹਿਕ ਜਾਪ ਦੇ ਜ਼ਰੀਏ ਲੋਕਾਂ ਨੂੰ ਇਕਜੁੱਟ ਕਰਨ ਦਾ ਪ੍ਰਯਾਸ ਕਰਦਾ ਹੈ। ਅਹਿੰਸਾ, ਨਿਮਰਤਾ ਅਤੇ ਅਧਿਆਤਮਿਕ ਉਥਾਨ ਦੇ ਸਿਧਾਂਤਾਂ ’ਤੇ ਅਧਾਰਿਤ ਇਹ ਮੰਤਰ ਪ੍ਰਬੁੱਧ ਵਿਅਕਤੀਆਂ ਦੇ ਗੁਣਾਂ ਦੇ ਪ੍ਰਤੀ ਸਨਮਾਨ ਵਿਅਕਤ ਕਰਦਾ ਹੈ ਅਤੇ ਅੰਦਰੂਨੀ ਪਰਿਵਰਤਨ ਦੀ ਪ੍ਰੇਰਣਾ ਦਿੰਦਾ ਹੈ। ਇਹ ਦਿਵਸ ਸਾਰੇ ਵਿਅਕਤੀਆਂ ਨੂੰ ਆਤਮ-ਸ਼ੁੱਧੀ, ਸਹਿਣਸ਼ੀਲਤਾ ਅਤੇ ਸਮੂਹਿਕ ਕਲਿਆਣ (self-purification, tolerance, and collective well-being) ਦੀਆਂ ਕਦਰਾਂ-ਕੀਮਤਾਂ ’ਤੇ ਚਿੰਤਨ ਕਰਨ ਦੇ ਲਈ ਪ੍ਰੋਤਸਾਹਿਤ ਕਰਦਾ ਹੈ। ਇਸ ਅਵਸਰ ’ਤੇ 108 ਤੋਂ ਅਧਿਕ ਦੇਸ਼ਾਂ ਦੇ ਲੋਕ ਸ਼ਾਂਤੀ ਅਤੇ ਇਕਜੁੱਟਤਾ ਦੇ ਲਈ ਆਲਮੀ ਨਾਅਰੇ (global chant) ਵਿੱਚ ਸ਼ਾਮਲ ਹੋਣਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India accelerates ‘semiconductor drive’ with Rs 1.64 lakh crore investment plan

Media Coverage

India accelerates ‘semiconductor drive’ with Rs 1.64 lakh crore investment plan
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 29 ਜੂਨ 2026
June 29, 2026

PM Modi Advancing National Strength Through Unity, Innovation and Janbhagidari