ਸਮਿਟ ਦਾ ਵਿਸ਼ਾ ਹੈ: ਸਰਵਜਨ ਹਿਤਾਏ, ਸਰਵਜਨ ਸੁਖਾਏ, ਭਾਵ ਸਾਰਿਆਂ ਦਾ ਭਲਾ, ਸਾਰਿਆਂ ਦੀ ਖ਼ੁਸ਼ੀ
ਸਮਿਟ ਦੇ ਤਿੰਨ ਮੁੱਖ ਥੰਮ੍ਹ ਹਨ: ਮਨੁੱਖ, ਧਰਤੀ ਅਤੇ ਤਰੱਕੀ
ਹਿੱਸਾ ਲੈਣ ਵਾਲਿਆਂ ਵਿੱਚ 500 ਤੋਂ ਵੱਧ ਆਲਮੀ ਏਆਈ ਆਗੂ, 20 ਤੋਂ ਵੱਧ ਰਾਸ਼ਟਰਾਂ ਦੇ ਮੁਖੀ ਅਤੇ ਸਰਕਾਰਾਂ ਦੇ ਮੁਖੀ ਅਤੇ ਤਕਰੀਬਨ 60 ਮੰਤਰੀ ਤੇ ਉਪ ਮੰਤਰੀ ਸ਼ਾਮਲ
ਪ੍ਰਧਾਨ ਮੰਤਰੀ ਇਨ੍ਹਾਂ ਆਗੂਆਂ ਦੇ ਪੂਰਨ ਸੈਸ਼ਨ ਅਤੇ ਸੀਈਓ ਗੋਲਮੇਜ਼ ਕਾਨਫ਼ਰੰਸ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਹੋਰ ਆਲਮੀ ਨੇਤਾਵਾਂ ਨਾਲ 'ਇੰਡੀਆ ਏਆਈ ਇੰਪੈਕਟ ਐਕਸਪੋ 2026' ਵਿੱਚ ਕੰਟਰੀ ਪਵੇਲੀਅਨ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ 18 ਫ਼ਰਵਰੀ ਨੂੰ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਆਗੂਆਂ ਦਾ ਸਵਾਗਤ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਫ਼ਰਵਰੀ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 'ਇੰਡੀਆ ਏਆਈ ਇੰਪੈਕਟ ਸਮਿਟ 2026' ਦਾ ਦੌਰਾ ਕਰਨਗੇ ਅਤੇ ਇਸ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ 18 ਫ਼ਰਵਰੀ ਨੂੰ ਸ਼ਾਮ ਤਕਰੀਬਨ 7 ਵਜੇ, ਪ੍ਰਧਾਨ ਮੰਤਰੀ ਭਾਰਤ ਮੰਡਪਮ ਵਿੱਚ ਸਮਿਟ ਵਿੱਚ ਹਿੱਸਾ ਲੈਣ ਵਾਲੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਦਾ ਸਵਾਗਤ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਸਮਿਟ ਵਿੱਚ ਸ਼ਾਮਲ ਹੋਣ ਵਾਲੇ ਕਈ ਆਲਮੀ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ।

ਪ੍ਰਧਾਨ ਮੰਤਰੀ 19 ਫ਼ਰਵਰੀ ਨੂੰ ਸਵੇਰੇ ਤਕਰੀਬਨ 9:40 ਵਜੇ 'ਇੰਡੀਆ ਏਆਈ ਇੰਪੈਕਟ ਸਮਿਟ 2026' ਦੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੇ ਨਾਲ-ਨਾਲ ਫਰਾਂਸ ਦੇ ਰਾਸ਼ਟਰਪਤੀ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅਤੇ ਦੁਨੀਆ ਭਰ ਦੇ ਵੱਖ-ਵੱਖ ਚੋਟੀ ਦੇ ਸਨਅਤਕਾਰ ਵੀ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਨਗੇ।

ਇਸ ਤੋਂ ਬਾਅਦ ਉਹ ਹੋਰ ਨੇਤਾਵਾਂ ਨਾਲ ਸਵੇਰੇ ਤਕਰੀਬਨ 11 ਵਜੇ 'ਇੰਡੀਆ ਏਆਈ ਇੰਪੈਕਟ ਐਕਸਪੋ 2026' ਦਾ ਦੌਰਾ ਕਰਨਗੇ, ਜਿੱਥੇ ਉਹ ਵੱਖ-ਵੱਖ ਦੇਸ਼ਾਂ ਦੇ ਪਵੇਲੀਅਨਾਂ ਦਾ ਨਿਰੀਖਣ ਕਰਨਗੇ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰ ਤਕਰੀਬਨ 12 ਵਜੇ ਤੋਂ ਸ਼ੁਰੂ ਹੋਣ ਵਾਲੇ ਨੇਤਾਵਾਂ ਦੇ ਪੂਰਨ ਸੈਸ਼ਨ ਵਿੱਚ ਹਿੱਸਾ ਲੈਣਗੇ। ਇਸ ਵਿੱਚ ਰਾਸ਼ਟਰਾਂ ਦੇ ਮੁਖੀ, ਮੰਤਰੀ ਅਤੇ ਬਹੁਪੱਖੀ ਸੰਸਥਾਵਾਂ ਦੇ ਸੀਨੀਅਰ ਨੁਮਾਇੰਦੇ ਮਿਲ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) 'ਤੇ ਰਾਸ਼ਟਰੀ ਅਤੇ ਆਲਮੀ ਤਰਜੀਹਾਂ ਦੀ ਰੂਪਰੇਖਾ ਤਿਆਰ ਕਰਨਗੇ, ਜਿਸ ਵਿੱਚ ਸ਼ਾਸਨ, ਬੁਨਿਆਦੀ ਢਾਂਚਾ ਅਤੇ ਅੰਤਰਰਾਸ਼ਟਰੀ ਸਹਿਯੋਗ ਸ਼ਾਮਲ ਹੈ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਮ 5:30 ਵਜੇ ਤੋਂ ਸੀਈਓ ਗੋਲਮੇਜ਼ ਕਾਨਫ਼ਰੰਸ ਵਿੱਚ ਹਿੱਸਾ ਲੈਣਗੇ। ਇਸ ਵਿੱਚ ਆਲਮੀ ਤਕਨਾਲੋਜੀ ਅਤੇ ਸਨਅਤ ਜਗਤ ਦੀਆਂ ਕੰਪਨੀਆਂ ਦੇ ਸੀਨੀਅਰ ਅਧਿਕਾਰੀ ਸਰਕਾਰੀ ਅਗਵਾਈ ਨਾਲ ਮਿਲ ਕੇ ਨਿਵੇਸ਼, ਖੋਜ ਸਹਿਯੋਗ, ਸਪਲਾਈ ਚੇਨ ਅਤੇ ਏਆਈ ਪ੍ਰਣਾਲੀਆਂ ਨੂੰ ਤਾਇਨਾਤ ਕਰਨ 'ਤੇ ਚਰਚਾ ਕਰਨਗੇ।

'ਇੰਡੀਆ ਏਆਈ ਇੰਪੈਕਟ ਸਮਿਟ 2026' ਦਾ ਵਿਸ਼ਾ ਹੈ- ਸਰਵਜਨ ਹਿਤਾਏ, ਸਰਵਜਨ ਸੁਖਾਏ, ਭਾਵ ਸਾਰਿਆਂ ਦਾ ਭਲਾ, ਸਾਰਿਆਂ ਦੀ ਖ਼ੁਸ਼ੀ। ਇਸ ਦਾ ਉਦੇਸ਼ ਭਾਰਤ ਨੂੰ ਏਆਈ ਦੇ ਖੇਤਰ ਵਿੱਚ ਮੋਹਰੀ ਦੇਸ਼ ਵਜੋਂ ਸਥਾਪਤ ਕਰਨਾ ਅਤੇ ਇੱਕ ਅਜਿਹੇ ਭਵਿੱਖ ਦੀ ਕਲਪਨਾ ਕਰਨਾ ਹੈ, ਜਿੱਥੇ ਏਆਈ ਮਨੁੱਖਤਾ ਨੂੰ ਅੱਗੇ ਵਧਾਏ, ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰੇ ਅਤੇ ਸਾਡੀ ਸਾਂਝੀ ਧਰਤੀ ਦੀ ਰੱਖਿਆ ਕਰੇ।

ਸਮਿਟ ਵਿੱਚ ਸੱਤ ਕਾਰਜਕਾਰੀ ਸਮੂਹ ਸ਼ਾਮਲ ਹਨ, ਜੋ ਤਿੰਨ ਮੁੱਖ ਥੰਮ੍ਹਾਂ – ਮਨੁੱਖ, ਧਰਤੀ ਅਤੇ ਤਰੱਕੀ - ਦੇ ਅਨੁਕੂਲ ਹਨ। ਇਹ ਸਮੂਹ ਵੱਖ-ਵੱਖ ਖੇਤਰਾਂ ਵਿੱਚ ਏਆਈ ਦੇ ਪ੍ਰਭਾਵ ਨੂੰ ਦਰਸਾਉਣ ਵਾਲੇ ਠੋਸ ਨਤੀਜੇ ਦੇਣ 'ਤੇ ਕੰਮ ਕਰਨਗੇ। ਸੱਤ ਵਿਸ਼ੇ ਹਨ: ਆਰਥਿਕ ਵਿਕਾਸ ਅਤੇ ਸਮਾਜਿਕ ਭਲੇ ਲਈ ਏਆਈ; ਏਆਈ ਸਰੋਤਾਂ ਦਾ ਲੋਕਤੰਤਰੀਕਰਨ; ਸਮਾਜਿਕ ਸਸ਼ਕਤੀਕਰਨ ਲਈ ਸਮਾਵੇਸ਼; ਸੁਰੱਖਿਅਤ ਅਤੇ ਭਰੋਸੇਯੋਗ ਏਆਈ; ਮਨੁੱਖੀ ਪੂੰਜੀ; ਵਿਗਿਆਨ; ਗਤੀਸ਼ੀਲਤਾ, ਨਵੀਨਤਾ ਅਤੇ ਕਾਰਜਕੁਸ਼ਲਤਾ।

ਇਸ ਸਮਿਟ ਵਿੱਚ ਸੀਈਓ/ਸੀਐੱਕਸਓ ਸਮੇਤ 500 ਤੋਂ ਵੱਧ ਆਲਮੀ ਏਆਈ ਆਗੂ, ਤਕਰੀਬਨ 100 ਸੀਈਓ ਅਤੇ ਸੰਸਥਾਪਕ, 150 ਸਿੱਖਿਆ ਸ਼ਾਸਤਰੀ ਅਤੇ ਖੋਜਕਰਤਾ, ਅਤੇ 400 ਸੀਟੀਓ, ਵੀਪੀ ਅਤੇ ਪਰਉਪਕਾਰੀ ਵਿਅਕਤੀ ਇਕੱਠੇ ਹੋਣਗੇ। ਇਸ ਵਿੱਚ 20 ਤੋਂ ਵੱਧ ਰਾਸ਼ਟਰਾਂ ਦੇ ਮੁਖੀਆਂ ਅਤੇ ਸਰਕਾਰਾਂ ਦੇ ਮੁਖੀਆਂ ਅਤੇ ਤਕਰੀਬਨ 60 ਮੰਤਰੀਆਂ ਤੇ ਉਪ ਮੰਤਰੀਆਂ ਸਮੇਤ 100 ਤੋਂ ਵੱਧ ਸਰਕਾਰੀ ਨੁਮਾਇੰਦੇ ਵੀ ਸ਼ਾਮਲ ਹੋਣਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s petroleum products’ exports surge 8% in July

Media Coverage

India’s petroleum products’ exports surge 8% in July
NM on the go

Nm on the go

Always be the first to hear from the PM. Get the App Now!
...
Prime Minister highlights transformative impact of Jan Dhan Yojana
August 28, 2026

The Prime Minister, Shri Narendra Modi, has highlighted the unprecedented scale and transformative outcomes of the Pradhan Mantri Jan Dhan Yojana in last 12 years. Shri Modi said that Jan Dhan Yojana has had an unparalleled impact, playing a significant role in advancing financial inclusion and empowering people across the country.

The Prime Minister posted on X:

Unprecedented scale and transformative outcomes!

Jan Dhan Yojana has had an unparalleled impact.

#12YearsOfJanDhan