ਪ੍ਰਧਾਨ ਮੰਤਰੀ 3 ਮਾਰਚ, 2026 ਨੂੰ ਸਵੇਰੇ 11:15 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ "ਟਿਕਾਊ ਅਤੇ ਮਜ਼ਬੂਤ ਆਰਥਿਕ ਵਿਕਾਸ" ਵਿਸ਼ੇ 'ਤੇ ਆਯੋਜਿਤ ਪੋਸਟ ਬਜਟ ਵੈਬਿਨਾਰ ਨੂੰ ਸੰਬੋਧਨ ਕਰਨਗੇ।
ਇਸ ਵਿਸ਼ੇ ਤਹਿਤ ਚਾਰ ਵੱਖ-ਵੱਖ ਵੈਬਿਨਾਰ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ, ਇਨ੍ਹਾਂ ਵਿੱਚ ਵੱਖ-ਵੱਖ ਖੇਤਰਾਂ - (i) ਨਿਰਮਾਣ, ਉਦਯੋਗਿਕ ਅਪਗ੍ਰੇਡੇਸ਼ਨ ਅਤੇ ਰਣਨੀਤਕ ਖੇਤਰ (ii) ਛੋਟੇ ਅਤੇ ਦਰਮਿਆਨੇ ਉੱਦਮ, ਵਿੱਤ ਅਤੇ ਬਾਜ਼ਾਰ ਪਹੁੰਚ, (iii) ਸ਼ਹਿਰੀ ਆਰਥਿਕ ਖੇਤਰ ਅਤੇ (iv) ਬੁਨਿਆਦੀ ਢਾਂਚਾ, ਲੌਜਿਸਟਿਕਸ ਅਤੇ ਮਾਲ ਢੋਆ-ਢੁਆਈ ਨੂੰ ਸ਼ਾਮਲ ਕੀਤਾ ਗਿਆ ਹੈ।
ਪੋਸਟ ਬਜਟ ਵੈਬਿਨਾਰ ਵਿੱਚ ਉਦਯੋਗਿਕ ਵਿਸਥਾਰ, ਤਕਨੀਕੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਅਤੇ ਮੁੱਖ ਖੇਤਰਾਂ ਦੀ ਨੀਂਹ ਨੂੰ ਮਜ਼ਬੂਤ ਕਰਨ ਦੇ ਟੀਚੇ ਨਾਲ ਕੀਤੇ ਜਾ ਰਹੇ ਦੂਰ-ਦਰਸ਼ੀ ਸੁਧਾਰਾਂ ਤੇ ਚਾਨਣਾ ਪਾਇਆ ਜਾਵੇਗਾ। ਵਿਚਾਰ-ਵਟਾਂਦਰੇ ਦਾ ਮੁੱਖ ਉਦੇਸ਼ ਇਨ੍ਹਾਂ ਤਰਜੀਹਾਂ ਨੂੰ ਪ੍ਰਭਾਵਸ਼ਾਲੀ ਕਾਰਜਾਂ ਵਿੱਚ ਬਦਲਣਾ ਹੋਵੇਗਾ। ਇਸ ਲਈ ਉਦਯੋਗ ਜਗਤ ਦੇ ਭਾਗੀਦਾਰਾਂ ਦੇ ਜ਼ਮੀਨੀ ਤਜਰਬਿਆਂ ਤੋਂ ਮਾਰਗਦਰਸ਼ਨ ਲਿਆ ਜਾਵੇਗਾ, ਜੋ ਵਧੇਰੇ ਪ੍ਰਭਾਵਸ਼ਾਲੀ ਲਾਗੂਕਰਨ ਵਿੱਚ ਸਹਾਇਕ ਹੋਣਗੇ।


