Theme: ‘Yuva Shakti, Viksit Bharat’

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਜਨਵਰੀ, 2025 ਨੂੰ ਸ਼ਾਮ ਲਗਭਗ 4 ਵਜ ਕੇ 30 ਮਿੰਟ ‘ਤੇ ਦਿੱਲੀ ਦੇ ਕਰਿਅੱਪਾ ਪਰੇਡ ਗ੍ਰਾਊਂਡ  ਵਿੱਚ ਵਾਰਸ਼ਿਕ ਐੱਨਸੀਸੀ ਪੀਐੱਮ ਰੈਲੀ (NCC PM Rally) ਨੂੰ ਸੰਬੋਧਨ ਕਰਨਗੇ।

 ਇਸ ਵਰ੍ਹੇ ਗਣਤੰਤਰ ਦਿਵਸ ਕੈਂਪ ਵਿੱਚ ਕੁੱਲ 2361 ਐੱਨਸੀਸੀ ਕੈਡਿਟਾਂ ਨੇ ਹਿੱਸਾ ਲਿਆ , ਜਿਨ੍ਹਾਂ ਵਿੱਚ 917 ਬਾਲੜੀ ਕੈਡਿਟ ਭੀ ਸ਼ਾਮਲ ਸਨ। ਇਹ ਸੰਖਿਆ ਦੇ ਹਿਸਾਬ ਨਾਲ ਬਾਲੜੀ ਕੈਡਿਟਾਂ ਦੀ ਹੁਣ ਤੱਕ ਦੀ ਸਭ ਤੋਂ ਅਧਿਕ ਭਾਗੀਦਾਰੀ ਸੀ। ਪੀਐੱਮ ਰੈਲੀ (PM Rally) ਵਿੱਚ ਇਨ੍ਹਾਂ ਕੈਡਿਟਾਂ ਦੀ ਭਾਗੀਦਾਰੀ ਨਵੀਂ ਦਿੱਲੀ ਵਿੱਚ ਮਹੀਨੇ ਭਰ ਚਲਣ ਵਾਲੇ ਐੱਨਸੀਸੀ ਗਣਤੰਤਰ ਦਿਵਸ ਕੈਂਪ 2025 ਦੇ ਸਫ਼ਲ ਸਮਾਪਨ ਦਾ ਪ੍ਰਤੀਕ ਹੋਵੇਗੀ। ਇਸ ਵਰ੍ਹੇ ਦੀ ਐੱਨਸੀਸੀ ਪੀਐੱਮ ਰੈਲੀ (NCC PM Rally) ਦਾ ਵਿਸ਼ਾ ‘ਯੁਵਾ ਸ਼ਕਤੀ, ਵਿਕਸਿਤ ਭਾਰਤ’(‘Yuva Shakti, Viksit Bharat’) ਹੈ।

 ਇਸ ਦਿਨ 800 ਤੋਂ ਅਧਿਕ ਕੈਡਿਟਾਂ ਦੁਆਰਾ ਰਾਸ਼ਟਰ ਨਿਰਮਾਣ ਦੇ ਪ੍ਰਤੀ ਐੱਨਸੀਸੀ ਦੀ ਵਚਨਬੱਧਤਾ ਨੂੰ ਦਰਸਾਉਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਪ੍ਰਸਤੁਤ ਕੀਤਾ ਜਾਵੇਗਾ। 18 ਮਿੱਤਰ ਦੇਸ਼ਾਂ ਦੇ 144 ਯੁਵਾ ਕੈਡਿਟਾਂ ਦੀ ਭਾਗੀਦਾਰੀ ਇਸ ਵਰ੍ਹੇ ਦੀ ਰੈਲੀ ਵਿੱਚ ਉਤਸ਼ਾਹ ਨੂੰ ਵਧਾਏਗੀ।

 ਦੇਸ਼ ਭਰ ਤੋਂ ਮੇਰਾ ਯੁਵਾ (ਐੱਮਵਾਈ) ਭਾਰਤ (Mera Yuva (MY) Bharat), ਸਿੱਖਿਆ ਮੰਤਰਾਲਾ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੇ 650 ਤੋਂ ਅਧਿਕ ਵਲੰਟੀਅਰ ਭੀ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ, ਐੱਨਸੀਸੀ ਪੀਐੱਮ ਰੈਲੀ (NCC PM Rally) ਵਿੱਚ ਸ਼ਾਮਲ ਹੋਣਗੇ। 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India develops first indigenous expendable turbo jet engine in 350 kg thrust class

Media Coverage

India develops first indigenous expendable turbo jet engine in 350 kg thrust class
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 27 ਜੁਲਾਈ 2026
July 27, 2026

Viksit Bharat in Motion: Indigenous Warships, Deepwater Energy, Transparent Exams & Cultural Revival