ਇਸ ਸਮਿਟ ਵਿੱਚ ਕਿਸਾਨਾਂ ਨੂੰ ਨੈਚੁਰਲ ਫਾਰਮਿੰਗ ਅਤੇ ਇਸ ਦੇ ਲਾਭ ਬਾਰੇ ਜਾਣਕਾਰੀ ਦੇਣ 'ਤੇ ਧਿਆਨ ਦਿੱਤਾ ਜਾਵੇਗਾ
ਇਹ ਸਮਿਟ ਕਿਸਾਨ ਭਲਾਈ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਵੱਲ ਪ੍ਰਧਾਨ ਮੰਤਰੀ ਦੇ ਵਿਜ਼ਨ ਤਹਿਤ ਇੱਕ ਕਦਮ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਦਸੰਬਰ, 2021 ਨੂੰ ਸਵੇਰੇ 11 ਵਜੇ ਆਣੰਦ (ਗੁਜਰਾਤ) ਵਿੱਚ ਐਗਰੋ ਐਂਡ ਫੂਡ ਪ੍ਰੋਸੈੱਸਿੰਗ ਬਾਰੇ ਨੈਸ਼ਨਲ ਸਮਿਟ ਦੇ ਸਮਾਪਨ ਸੈਸ਼ਨ ਦੌਰਾਨ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕਿਸਾਨਾਂ ਨੂੰ ਸੰਬੋਧਨ ਕਰਨਗੇ। ਇਸ ਸਮਿਟ ਵਿੱਚ ਨੈਚੁਰਲ ਫਾਰਮਿੰਗ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਕਿਸਾਨਾਂ ਨੂੰ ਨੈਚੁਰਲ ਫਾਰਮਿੰਗ ਦੇ ਤਰੀਕਿਆਂ ਨੂੰ ਅਪਣਾਉਣ ਦੇ ਲਾਭਾਂ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ।

ਸਰਕਾਰ ਕਿਸਾਨ ਭਲਾਈ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਪ੍ਰੇਰਿਤ ਹੈ। ਸਰਕਾਰ ਉਤਪਾਦਕਤਾ ਵਿੱਚ ਵਾਧੇ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ ਤਾਂ ਜੋ ਕਿਸਾਨ ਆਪਣੀ ਖੇਤੀ ਸਮਰੱਥਾ ਦਾ ਵੱਧ ਤੋਂ ਵੱਧ ਕਰਨ ਦੇ ਸਮਰੱਥ ਹੋ ਸਕਣ। ਸਰਕਾਰ ਨੇ ਖੇਤੀ ਵਿੱਚ ਬਦਲਾਅ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਉਪਾਅ ਸ਼ੁਰੂ ਕੀਤੇ ਹਨ। ਪ੍ਰਣਾਲੀ ਦੀ ਸਥਿਰਤਾ, ਲਾਗਤ ਘੱਟ ਕਰਨ, ਬਜ਼ਾਰ ਪਹੁੰਚ ਅਤੇ ਕਿਸਾਨਾਂ ਨੂੰ ਬਿਹਤਰ ਮੁੱਲ ਦਿਵਾਉਣ ਲਈ ਕੀਤੀਆਂ ਜਾ ਰਹੀਆਂ ਪਹਿਲਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

ਬਿਨਾ ਲਾਗਤ (ਜ਼ੀਰੋ ਬਜਟ) ਨੈਚੁਰਲ ਫਾਰਮਿੰਗ ਦੀ ਕ੍ਰਿਸ਼ੀ ਲਾਗਤ ਸਮੱਗਰੀ ਦੀ ਖਰੀਦ 'ਤੇ ਕਿਸਾਨਾਂ ਦੀ ਨਿਰਭਰਤਾ ਨੂੰ ਘਟਾਉਣ ਅਤੇ ਰਵਾਇਤੀ ਖੇਤਰ ਅਧਾਰਿਤ ਟੈਕਨੋਲੋਜੀਆਂ 'ਤੇ ਭਰੋਸਾ ਕਰਦੇ ਹੋਏ ਖੇਤੀ ਲਾਗਤ ਨੂੰ ਘਟਾਉਣ ਲਈ ਇੱਕ ਆਸਵੰਦ ਸਾਧਨ ਵਜੋਂ ਪਹਿਚਾਣ ਕੀਤੀ ਗਈ ਹੈ, ਜਿਸ ਨਾਲ ਭੂਮੀ ਦੀ ਸਿਹਤ ਵਿੱਚ ਸੁਧਾਰ ਨੂੰ ਉਤਸ਼ਾਹ ਮਿਲਦਾ ਹੈ। ਦੇਸੀ ਗਾਂ, ਉਸ ਦਾ ਗੋਬਰ ਅਤੇ ਮੂਤਰ ਇਸ ਬਾਰੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਜਿਸ ਨਾਲ ਵੱਖ-ਵੱਖ ਇਨਪੁਟ ਖੇਤਾਂ ਵਿੱਚ ਹੀ ਬਣ ਜਾਂਦੇ ਹਨ, ਜੋ ਖੇਤ ਨੂੰ ਜ਼ਰੂਰੀ ਤੱਤ ਪ੍ਰਦਾਨ ਕਰਦੇ ਹਨ। ਹੋਰ ਪਰੰਪਰਾਗਤ ਪ੍ਰਥਾਵਾਂ ਜਿਵੇਂ ਕਿ ਬਾਇਓਮਾਸ ਨਾਲ ਮਿੱਟੀ ਵਿੱਚ ਗਿੱਲ੍ਹਾ ਘਾਹ ਪਾਉਣਾ ਜਾਂ ਸਾਰਾ ਸਾਲ ਮਿੱਟੀ ਨੂੰ ਹਰੇ ਕਵਰ ਨਾਲ ਢਕਣਾ, ਭਾਵੇਂ ਬਹੁਤ ਘੱਟ ਪਾਣੀ ਦੀ ਉਪਲਬਧਤਾ ਦੇ ਮਾਮਲੇ ਵਿੱਚ ਇਹ ਕਾਰਜ ਕੀਤੇ ਜਾਂਦੇ ਹਨ ਜੋ ਅਪਣਾਉਣ ਦੇ ਪਹਿਲੇ ਸਾਲ ਤੋਂ ਟਿਕਾਊ ਉਤਪਾਦਕਤਾ ਨੂੰ ਯਕੀਨੀ ਬਣਾਉਂਦੇ ਹਨ।

ਅਜਿਹੀਆਂ ਰਣਨੀਤੀਆਂ 'ਤੇ ਜ਼ੋਰ ਦੇਣ ਅਤੇ ਦੇਸ਼ ਦੇ ਕਿਸਾਨਾਂ ਨੂੰ ਸੰਦੇਸ਼ ਦੇਣ ਲਈ, ਗੁਜਰਾਤ ਸਰਕਾਰ ਨੈਚੁਰਲ ਫਾਰਮਿੰਗ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਐਗਰੋ ਐਂਡ ਫੂਡ ਪ੍ਰੋਸੈੱਸਿੰਗ ਬਾਰੇ ਨੈਸ਼ਨਲ ਸਮਿਟ ਦਾ ਆਯੋਜਨ ਕਰ ਰਹੀ ਹੈ। ਇਹ ਤਿੰਨ ਦਿਨਾ ਸਮਿਟ 14 ਤੋਂ 16 ਦਸੰਬਰ, 2021 ਤੱਕ ਆਯੋਜਿਤ ਹੋ ਰਿਹਾ ਹੈ। ਇਸ ਸਮਿਟ ਵਿੱਚ ਆਈਸੀਏਆਰ ਦੀਆਂ ਕੇਂਦਰੀ ਸੰਸਥਾਵਾਂ ਅਤੇ ਰਾਜਾਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਏਟੀਐੱਮਏ (ਐਗਰੀਕਲਚਰਲ ਟੈਕਨੋਲੋਜੀ ਮੈਨੇਜਮੈਂਟ ਏਜੰਸੀ- ATMA-ਆਤਮਾ) ਨੈੱਟਵਰਕ ਰਾਹੀਂ ਲਾਈਵ ਜੁੜਨ ਵਾਲੇ ਕਿਸਾਨਾਂ ਤੋਂ ਇਲਾਵਾ 5,000 ਤੋਂ ਵੱਧ ਕਿਸਾਨ ਹਾਜ਼ਰ ਹੋਣਗੇ।

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Auto retail sales surge to all-time high of over 52 lakh units in 42-day festive period: FADA

Media Coverage

Auto retail sales surge to all-time high of over 52 lakh units in 42-day festive period: FADA
NM on the go

Nm on the go

Always be the first to hear from the PM. Get the App Now!
...
Prime Minister visits Shri LK Advani ji on his birthday
November 08, 2025

The Prime Minister, Shri Narendra Modi went to Shri LK Advani Ji's residence and greeted him on the occasion of his birthday, today. Shri Modi stated that Shri LK Advani Ji’s service to our nation is monumental and greatly motivates us all.

The Prime Minister posted on X:

“Went to Shri LK Advani Ji's residence and greeted him on the occasion of his birthday. His service to our nation is monumental and greatly motivates us all.”