ਮੈਂ ਜਰਮਨੀ ਦੇ ਸੰਘੀ ਚਾਂਸਲਰ ਮਹਾਮਹਿਮ ਸ਼੍ਰੀ ਓਲਾਫ ਸਕੋਲਜ਼ ਦੇ ਸੱਦੇ ਉੱਤੇ 2 ਮਈ,  2022 ਨੂੰ ਬਰਲਿਨ,  ਜਰਮਨੀ ਦੀ ਯਾਤਰਾ ਕਰਾਂਗਾ ਅਤੇ ਇਸ ਦੇ ਬਾਅਦ ਮੈਂ ਡੈਨਮਾਰਕ ਦੀ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੇਟੇ ਫ੍ਰੈਡਰਿਕਸੈਨ ਦੇ ਸੱਦੇ ਉੱਤੇ 3-4 ਮਈ,  2022 ਤੱਕ ਕੋਪੇਨਹੈਗਨ ,  ਡੈਨਮਾਰਕ ਦੀ ਯਾਤਰਾ ਉੱਤੇ ਰਹਾਂਗਾ,  ਜਿੱਥੇ ਮੈਂ ਦੁਵੱਲੀਆਂ ਬੈਠਕਾਂ ਵਿੱਚ ਭਾਗ ਲਵਾਂਗਾ ਅਤੇ ਦੂਸਰੇ ਭਾਰਤ- ਨਾਰਡਿਕ ਸਮਿਟ ਵਿੱਚ ਸ਼ਾਮਲ ਹੋਵਾਂਗਾ। ਭਾਰਤ ਵਾਪਸ ਆਉਂਦੇ ਸਮੇਂ,  ਮੈਂ ਫਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਏਲ ਮੈਕ੍ਰੋਂ ਦੇ ਨਾਲ ਬੈਠਕ ਲਈ ਪੈਰਿਸ,  ਫਰਾਂਸ ਵਿੱਚ ਥੋੜ੍ਹੀ ਦੇਰ ਦੇ ਲਈ ਰੁਕਾਂਗਾ।

ਬਰਲਿਨ ਦੀ ਮੇਰੀ ਯਾਤਰਾ ਚਾਂਸਲਰ ਸਕੋਲਜ਼ ਦੇ ਨਾਲ ਵਿਸਤ੍ਰਿਤ ਦੁਵੱਲੀ ਚਰਚਾ ਕਰਨ ਦਾ ਅਵਸਰ ਪ੍ਰਦਾਨ ਕਰੇਗੀ,  ਜਿਨ੍ਹਾਂ ਨੂੰ ਮੈਂ ਪਿਛਲੇ ਸਾਲ ਜੀ20 ਵਿੱਚ ਮਿਲਿਆ ਸੀ,  ਜਦੋਂ ਉਹ ਉਪ-ਚਾਂਸਲਰ ਅਤੇ ਵਿੱਤ ਮੰਤਰੀ  ਸਨ ।  ਅਸੀਂ ਛੇਵੇਂ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰਾ (ਆਈਜੀਸੀ)  ਦੀ ਸਹਿ-ਪ੍ਰਧਾਨਗੀ ਕਰਨਗੇ ,  ਜੋ ਇੱਕ ਵਿਲੱਖਣ ਦੋ-ਸਾਲਾ ਫਾਰਮੈਟ ਹੈ ;  ਜਿਸ ਨੂੰ ਭਾਰਤ,  ਕੇਵਲ ਜਰਮਨੀ ਦੇ ਨਾਲ ਆਯੋਜਿਤ ਕਰਦਾ ਹੈ।  ਕਈ ਭਾਰਤੀ ਮੰਤਰੀ ਵੀ ਜਰਮਨੀ ਦੀ ਯਾਤਰਾ ਕਰਨਗੇ ਅਤੇ ਆਪਣੇ ਜਰਮਨ ਦੇ ਹਮਰੁਤਬਾ ਦੇ ਨਾਲ ਸਲਾਹ-ਮਸ਼ਵਰਾ ਕਰਨਗੇ ।

ਮੈਂ ਇਸ ਆਈਜੀਸੀ ਨੂੰ ਜਰਮਨੀ ਵਿੱਚ ਨਵੀਂ ਸਰਕਾਰ ਦੇ ਗਠਨ ਦੇ ਛੇ ਮਹੀਨੇ ਦੇ ਅੰਦਰ ਇੱਕ ਸ਼ੁਰੂਆਤੀ ਸੰਵਾਦ ਦੇ ਰੂਪ ਵਿੱਚ ਦੇਖਦਾ ਹਾਂ,  ਜੋ ਸਾਡੀ ਮੱਧ ਅਤੇ ਦੀਰਘਕਾਲੀ ਪ੍ਰਾਥਮਿਕਤਾਵਾਂ ਦੀ ਪਹਿਚਾਣ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗਾ।

2021 ਵਿੱਚ,  ਭਾਰਤ ਅਤੇ ਜਰਮਨੀ ਨੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 70 ਸਾਲ ਪੂਰੇ ਕੀਤੇ ਅਤੇ ਦੋਨੋਂ ਦੇਸ਼ 2000 ਤੋਂ ਰਣਨੀਤਕ ਸਾਂਝੀਦਾਰ ਰਹੇ ਹਨ। ਮੈਂ ਚਾਂਸਲਰ ਸਕੋਲਜ਼ ਦੇ ਨਾਲ ਰਣਨੀਤਕ ,  ਖੇਤਰੀ ਅਤੇ ਆਲਮੀ ਘਟਨਾਕ੍ਰਮ , ਜੋ ਦੋਹਾਂ ਦੇਸ਼ਾਂ ਨਾਲ ਸਬੰਧਿਤ ਹਨ , ’ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦੀ ਆਸ਼ਾ ਕਰਦਾ ਹਾਂ।

ਭਾਰਤ ਅਤੇ ਜਰਮਨੀ ਦੇ ਦਰਮਿਆਨ ਲੰਬੇ ਸਮੇਂ ਤੋਂ ਚਲੇ ਆ ਰਹੇ ਕਮਰਸ਼ੀਅਲ ਸਬੰਧ ਸਾਡੀ ਰਣਨੀਤਕ ਸਾਂਝੇਦਾਰੀ ਦੇ ਪ੍ਰਮੁੱਖ ਥੰਮ੍ਹਾਂ ਵਿੱਚੋਂ ਇੱਕ ਹਨ ਅਤੇ ਦੋਹਾਂ ਦੇਸ਼ਾਂ ਦੇ ਉਦਯੋਗ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਕਸ਼  ਦੇ ਨਾਲ ਚਾਂਸਲਰ ਸਕੋਲਜ਼ ਅਤੇ ਮੈਂ ਸੰਯੁਕਤ ਰੂਪ ਨਾਲ ਇੱਕ ਬਿਜ਼ਨਲ ਗੋਲਮੇਜ਼ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ,  ਜੋ ਕੋਵਿਡ ਦੇ ਬਾਅਦ ਦੋਹਾਂ ਦੇਸ਼ਾਂ ਵਿੱਚ ਆਰਥਿਕ ਰਿਕਵਰੀ ਨੂੰ ਗਤੀ ਪ੍ਰਦਾਨ ਕਰੇਗਾ ।

ਮਹਾਦੀਪ ਯੂਰੋਪ ਵਿੱਚ ਭਾਰਤੀ ਮੂਲ ਦੇ ਦਸ ਲੱਖ ਤੋਂ ਅਧਿਕ ਲੋਕ ਨਿਵਾਸ ਕਰਦੇ ਹਨ ਅਤੇ ਜਰਮਨੀ ਵਿੱਚ ਇਸ ਪ੍ਰਵਾਸੀ ਸਮੁਦਾਇ ਦਾ ਇੱਕ ਮਹੱਤਵਪੂਰਨ ਹਿੱਸਾ ਰਹਿੰਦਾ ਹੈ ।  ਭਾਰਤੀ ਪ੍ਰਵਾਸੀ,  ਯੂਰੋਪ  ਦੇ ਨਾਲ ਸਾਡੇ ਸਬੰਧਾਂ ਦੇ ਲਈ ਇੱਕ ਮਹੱਤਵਪੂਰਨ ਅਧਾਰ ਹਨ ਅਤੇ ਇਸ ਲਈ ਮੈਂ ਮਹਾਦੀਪ ਦੀ ਆਪਣੀ ਇਸ ਯਾਤਰਾ  ਦੇ ਅਵਸਰ ਦਾ ਉਪਯੋਗ ਆਪਣੇ ਭਾਈਆਂ ਅਤੇ ਭੈਣਾਂ ਨੂੰ ਮਿਲਣ ਲਈ ਵੀ ਕਰਾਂਗਾ।

ਬਰਲਿਨ ਤੋਂ ਮੈਂ ਕੋਪੇਨਹੈਗਨ ਦੀ ਯਾਤਰਾ ਕਰਾਂਗਾ,  ਜਿੱਥੇ ਮੇਰੀ ਪ੍ਰਧਾਨ ਮੰਤਰੀ ਫ੍ਰੈਡਰਿਕਸੈਨ  ਦੇ ਨਾਲ ਇੱਕ ਦੁਵੱਲੀ ਬੈਠਕ ਹੋਵੇਗੀ,  ਜੋ ਡੈਨਮਾਰਕ  ਦੇ ਨਾਲ ਸਾਡੀ ਵਿਸ਼ੇਸ਼ ‘ਹਰਿਤ ਰਣਨੀਤਕ ਸਾਂਝੇਦਾਰੀ’ ਵਿੱਚ ਹੋਈ ਪ੍ਰਗਤੀ ਦੇ ਨਾਲ-ਨਾਲ ਸਾਡੇ ਦੁਵੱਲੇ ਸਬੰਧਾਂ  ਦੇ ਹੋਰ ਪਹਿਲੂਆਂ ਦੀ ਸਮੀਖਿਆ ਕਰਨ ਦਾ ਅਵਸਰ ਪ੍ਰਦਾਨ ਕਰੇਗੀ।  ਮੈਂ ਭਾਰਤ-ਡੈਨਮਾਰਕ ਬਿਜ਼ਨਸ ਗੋਲਮੇਜ਼ ਸੰਮੇਲਨ ਵਿੱਚ ਵੀ ਹਿੱਸਾ ਲਵਾਂਗਾ ਅਤੇ ਡੈਨਮਾਰਕ ਵਿੱਚ ਭਾਰਤੀ ਸਮੁਦਾਇ ਦੇ ਨਾਲ ਗੱਲਬਾਤ ਕਰਾਂਗਾ ।

 

ਡੈਨਮਾਰਕ  ਦੇ ਨਾਲ ਦੁਵੱਲੇ ਸਬੰਧਾਂ  ਦੇ ਇਲਾਵਾ,  ਮੈਂ ਡੈਨਮਾਰਕ,  ਆਇਸਲੈਂਡ,  ਫਿਨਲੈਂਡ,  ਸਵੀਡਨ ਅਤੇ ਨਾਰਵੇ  ਦੇ ਪ੍ਰਧਾਨ ਮੰਤਰੀਆਂ  ਦੇ ਨਾਲ ਦੂਸਰੇ ਭਾਰਤ-ਨਾਰਡਿਕ ਸਿਖਰ ਸੰਮੇਲਨ (ਸਮਿਟ) ਵਿੱਚ ਵੀ ਹਿੱਸਾ ਲਵਾਂਗਾ ,  ਜਿੱਥੇ ਅਸੀਂ 2018 ਵਿੱਚ ਆਯੋਜਿਤ ਪਹਿਲਾਂ ਭਾਰਤ-ਨਾਰਡਿਕ ਸਿਖਰ ਸੰਮੇਲਨ (ਸਮਿਟ)  ਦੇ ਬਾਅਦ ਤੋਂ ਆਪਸੀ ਸਹਿਯੋਗ ਵਿੱਚ ਹੋਈ ਪ੍ਰਗਤੀ ਦਾ ਜ਼ਾਇਜਾ ਲੈਣਗੇ ।  ਸਿਖਰ ਸੰਮੇਲਨ; ਮਹਾਮਾਰੀ  ਦੇ ਬਾਅਦ ਆਰਥਿਕ ਰਿਕਵਰੀ,  ਜਲਵਾਯੂ ਪਰਿਵਰਤਨ,  ਇਨੋਵੇਸ਼ਨ ਅਤੇ ਟੈਕਨੋਲੋਜੀ,  ਅਖੁੱਟ ਊਰਜਾ,  ਉੱਭਰਦਾ ਗਲੋਬਲ ਸੁਰੱਖਿਆ ਪਰਿਦ੍ਰਿਸ਼ ਅਤੇ ਆਰਕਟਿਕ ਖੇਤਰ ਵਿੱਚ ਭਾਰਤ-ਨਾਰਡਿਕ ਸਹਿਯੋਗ ਜਿਹੇ ਵਿਸ਼ਿਆਂ ਉੱਤੇ ਧਿਆਨ ਕੇਂਦ੍ਰਿਤ ਕਰੇਗਾ।

ਸਿਖਰ ਸੰਮੇਲਨ ਦੇ ਦੌਰਾਨ,  ਮੈਂ ਹੋਰ ਚਾਰ ਨਾਰਡਿਕ ਦੇਸ਼ਾਂ ਦੇ ਰਾਜਨੇਤਾਵਾਂ ਨੂੰ ਵੀ ਮਿਲਾਂਗਾ ਅਤੇ ਉਨ੍ਹਾਂ  ਦੇ  ਨਾਲ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਦੀ ਸਮੀਖਿਆ ਕਰਾਂਗਾ।

ਨਾਰਡਿਕ ਦੇਸ਼ ਭਾਰਤ ਦੇ ਲਈ ਟਿਕਾਊ ਵਿਕਾਸ,  ਅਖੁੱਟ ਊਰਜਾ,  ਡਿਜੀਟਲੀਕਰਣ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਮਹੱਤਵਪੂਰਨ ਭਾਗੀਦਾਰ ਰਹੇ ਹਨ। ਇਹ ਯਾਤਰਾ ਨਾਰਡਿਕ ਖੇਤਰ ਦੇ ਨਾਲ ਸਾਡੇ ਬਹੁਆਯਾਮੀ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗੀ।

ਆਪਣੀ ਵਾਪਸੀ ਯਾਤਰਾ ਦੇ ਦੌਰਾਨ,  ਮੈਂ ਆਪਣੇ ਮਿੱਤਰ,  ਰਾਸ਼ਟਰਪਤੀ ਮੈਕ੍ਰੋਂ ਨੂੰ ਮਿਲਣ ਲਈ ਪੈਰਿਸ ਵਿੱਚ ਰੁਕਾਂਗਾ।  ਰਾਸ਼ਟਰਪਤੀ ਮੈਕ੍ਰੋਂ ਨੂੰ ਹਾਲ ਹੀ ਵਿੱਚ ਫਿਰ ਤੋਂ ਚੁਣਿਆ ਗਿਆ ਹਨ ਅਤੇ ਨਤੀਜੇ ਆਉਣ  ਦੇ ਦਸ ਦਿਨ ਬਾਅਦ ਮੇਰੀ ਇਸ ਯਾਤਰਾ ਨਾਲ ਨਾ ਕੇਵਲ ਮੈਨੂੰ ਵਿਅਕਤੀਗਤ ਤੌਰ ‘ਤੇ ਵਧਾਈਆਂ ਦੇਣ ਦਾ ਅਵਸਰ ਮਿਲੇਗਾ ,  ਬਲਕਿ  ਦੋਹਾਂ ਦੇਸ਼ਾਂ ਦੇ ਦਰਮਿਆਨ ਗਹਿਰੀ ਮਿੱਤਰਤਾ ਦੀ ਵੀ ਪੁਸ਼ਟੀ ਹੋਵੇਗੀ।  ਇਸ ਤੋਂ ਸਾਨੂੰ ਭਾਰਤ - ਫਰਾਂਸ ਰਣਨੀਤਕ ਸਾਂਝੇਦਾਰੀ  ਦੇ ਅਗਲੇ ਪੜਾਅ ਦੀ ਰੂਪ-ਰੇਖਾ ਤਿਆਰ ਕਰਨ ਦਾ ਵੀ ਮੌਕਾ ਮਿਲੇਗਾ ।

ਰਾਸ਼ਟਰਪਤੀ ਮੈਕ੍ਰੋਂ ਅਤੇ ਮੈਂ ਵਿਭਿੰਨ ਖੇਤਰੀ ਅਤੇ ਆਲਮੀ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕਰਾਂਗੇ ਅਤੇ ਵਰਤਮਾਨ ਦੁਵੱਲੇ ਸਹਿਯੋਗ ਦੀ ਪ੍ਰਗਤੀ ਦਾ ਜਾਇਜ਼ਾ ਲਵਾਂਗੇ।  ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਆਲਮੀ ਵਿਵਸਥਾ ਲਈ ਸਮਾਨ ਦ੍ਰਿਸ਼ਟੀਕੋਣ ਅਤੇ ਕਦਰਾਂ-ਕੀਮਤਾਂ ਸਾਂਝਾ ਕਰਨ ਵਾਲੇ ਦੋਹਾਂ ਦੇਸ਼ਾਂ ਨੂੰ ਇੱਕ-ਦੂਸਰੇ ਦੇ ਨਾਲ ਗਹਿਰੇ ਸਹਿਯੋਗ ਵਿੱਚ ਕੰਮ ਕਰਨਾ ਚਾਹੀਦਾ ਹੈ ।

ਮੇਰੀ ਯੂਰੋਪ ਯਾਤਰਾ ਅਜਿਹੇ ਸਮੇਂ ਵਿੱਚ ਹੋ ਰਹੀ ਹੈ,  ਜਦੋਂ ਇਹ ਖੇਤਰ ਕਈ ਚੁਣੌਤੀਆਂ ਅਤੇ ਵਿਕਲਪਾਂ ਦਾ ਸਾਹਮਣਾ ਕਰ ਰਿਹਾ ਹੈ। ਆਪਣੀਆਂ ਬੈਠਕਾਂ ਦੇ ਜ਼ਰੀਏ,  ਮੈਂ ਯੂਰੋਪੀ ਭਾਗੀਦਾਰਾਂ ਦੇ ਨਾਲ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਇਰਾਦਾ ਰੱਖਦਾ ਹਾਂ,  ਜੋ ਭਾਰਤ ਦੀ ਸ਼ਾਂਤੀ ਅਤੇ ਸਮ੍ਰਿੱਧੀ ਦੀ ਲਕਸ਼ - ਪ੍ਰਾਪਤੀ ਨਾਲ ਜੁੜੇ ਪ੍ਰਯਤਨ ਵਿੱਚ ਮਹੱਤਵਪੂਰਨ ਸਾਥੀ ਰਹੇ ਹਨ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Since 2019, a total of 1,106 left wing extremists have been 'neutralised': MHA

Media Coverage

Since 2019, a total of 1,106 left wing extremists have been 'neutralised': MHA
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਦਸੰਬਰ 2025
December 13, 2025

PM Modi Citizens Celebrate India Rising: PM Modi's Leadership in Attracting Investments and Ensuring Security