Excellencies,          

  • ‘ਇਨਫ੍ਰਾਸਟ੍ਰਕਚਰ ਫੌਰ ਰੈਜ਼ੀਲੀਐਂਟ ਆਈਲੈਂਡ ਸਟੇਟਸ’ –  IRIS (ਆਇਰਿਸ), ਦਾ launch ਇੱਕ ਨਵੀਂ ਆਸ਼ਾ ਜਗਾਉਂਦਾ ਹੈ, ਨਵਾਂ ਵਿਸ਼ਵਾਸ ਦਿੰਦਾ ਹੈ। ਇਹ ਸਭ ਤੋਂ ਵਲਨਰੇਬਲ ਦੇਸ਼ਾਂ ਲਈ ਕੁਝ ਕਰਨ ਦੀ ਤਸੱਲੀ ਦਿੰਦਾ ਹੈ। 
  • ਮੈਂ ਇਸ ਦੇ ਲਈ Coalition for Disaster Resilient Infrastructure CDRI ਨੂੰ ਵਧਾਈ ਦਿੰਦਾ ਹਾਂ।
  • ਉਸ ਮਹੱਤਵਪੂਰਨ ਮੰਚ ‘ਤੇ ਮੈਂ Australia ਅਤੇ UK ਸਮੇਤ ਸਾਰੇ ਸਹਿਯੋਗੀ ਦੇਸ਼ਾਂ, ਅਤੇ ਵਿਸ਼ੇਸ਼ ਕਰਕੇ ਮੌਰਿਸ਼ਸ ਅਤੇ ਜਮੈਕਾ ਸਮੇਤ ਛੋਟੇ ਦ੍ਵੀਪ ਸਮੂਹਾਂ ਦੇ ਲੀਡਰਸ ਦਾ ਸੁਆਗਤ ਕਰਦਾ ਹਾਂ, ਉਨ੍ਹਾਂ ਦਾ ਹਾਰਦਿਕ ਧੰਨਵਾਦ ਕਰਦਾ ਹਾਂ।
  • ਮੈਂ UN Secretary General ਦਾ ਵੀ ਆਭਾਰ ਵਿਅਕਤ ਕਰਦਾ ਹਾਂ ਕਿ ਉਨ੍ਹਾਂ ਨੇ ਇਸ launch ਦੇ ਲਈ ਆਪਣਾ ਬਹੁਮੁੱਲਾ ਸਮਾਂ ਦਿੱਤਾ।

Excellencies,

  • ਪਿਛਲੇ ਕੁਝ ਦਹਾਕਿਆਂ ਨੇ ਸਿੱਧ ਕੀਤਾ ਹੈ ਕਿ climate change ਦੇ ਪ੍ਰਕੋਪ ਤੋਂ ਕੋਈ ਵੀ ਅਣਛੂਹਿਆ ਨਹੀਂ ਹੈ। ਚਾਹੇ ਉਹ ਵਿਕਸਿਤ ਦੇਸ਼ ਹੋਣ ਜਾਂ ਫਿਰ ਕੁਦਰਤੀ ਸੰਸਾਧਨਾਂ ਨਾਲ ਧਨੀ (ਭਰਪੂਰ) ਦੇਸ਼ ਹੋਣ ਸਾਰਿਆਂ ਲਈ ਇਹ ਬਹੁਤ ਬੜਾ ਖ਼ਤਰਾ ਹੈ। 
  • ਲੇਕਿਨ ਇਸ ਵਿੱਚ ਵੀ climate change ਨਾਲ ਸਭ ਤੋਂ ਅਧਿਕ ਖ਼ਤਰਾ Small Island Developing States- SIDS (ਸਿਡਸ) ਨੂੰ ਹੈ। ਇਹ ਉਨ੍ਹਾਂ ਦੇ ਲਈ ਜੀਵਨ-ਮੌਤ ਦੀ ਗੱਲ ਹੈ, ਇਹ ਉਨ੍ਹਾਂ ਦੇ ਅਸਤਿੱਤਵ ਦੇ ਲਈ ਚੁਣੌਤੀ ਹੈ। Climate Change ਦੀ ਵਜ੍ਹਾ ਨਾਲ ਆਈਆਂ ਆਫ਼ਤਾਂ, ਉਨ੍ਹਾਂ ਦੇ ਲਈ ਸਚਮੁਚ ਪਰਲੋ ਦਾ ਰੂਪ ਲੈ ਸਕਦੀਆਂ ਹਨ।
  • ਅਜਿਹੇ ਦੇਸ਼ਾਂ ਵਿੱਚ, climate change ਨਾ ਸਿਰਫ਼ ਉਨ੍ਹਾਂ ਦੇ ਜੀਵਨ ਦੀ ਸੁਰੱਖਿਆ ਦੇ ਲਈ, ਬਲਕਿ ਉਨ੍ਹਾਂ ਦੀਆਂ ਅਰਥਵਿਵਸਥਾਵਾਂ ਦੇ ਲਈ ਵੀ ਬੜੀ ਚੁਣੌਤੀ ਹੈ। 
  • ਅਜਿਹੇ ਦੇਸ਼ ਟੂਰਿਜ਼ਮ ‘ਤੇ ਬਹੁਤ ਨਿਰਭਰ ਰਹਿੰਦੇ ਹਨ ਲੈਕਿਨ ਕੁਦਰਤੀ ਆਫ਼ਤਾਂ ਦੇ ਚਲਦੇ ਟੂਰਿਸਟ ਵੀ ਉਨ੍ਹਾਂ ਦੇ ਪਾਸ ਆਉਣ ਤੋਂ ਘਬਰਾਉਂਦੇ ਹਨ।

Friends,

  • ਵੈਸੇ ਤਾਂ ਸਿਡਸ ਦੇਸ਼ ਸਦੀਆਂ ਤੋਂ Nature ਦੇ ਨਾਲ ਤਾਲਮੇਲ ਰੱਖ ਕੇ ਜੀਉਂਦੇ ਰਹੇ ਹਨ, ਉਹ ਕੁਦਰਤ ਦੇ ਸੁਭਾਵਿਕ cycles ਦੇ ਨਾਲ ਅਡੈਪਟ ਕਰਨਾ ਜਾਣਦੇ ਹਨ।
  • ਲੇਕਿਨ ਪਿਛਲੇ ਕਈ ਦਹਾਕਿਆਂ ਵਿੱਚ ਹੋਏ ਸੁਆਰਥਪੂਰਨ ਵਿਵਹਾਰ ਦੀ ਵਜ੍ਹਾ ਨਾਲ ਕੁਦਰਤ ਦਾ ਜੋ ਅਸੁਭਾਵਿਕ ਰੂਪ ਸਾਹਮਣੇ ਆਇਆ ਹੈ, ਉਸ ਦਾ ਪਰਿਣਾਮ ਅੱਜ ਨਿਰਦੋਸ਼ Small Island States ਝੱਲ ਰਹੇ ਹਨ।
  • ਅਤੇ ਇਸ ਲਈ, ਮੇਰੇ ਲਈ CDRI ਜਾਂ IRIS ਸਿਰਫ਼ ਇੱਕ ਇਨਫ੍ਰਾਸਟ੍ਰਕਚਰ ਦੀ ਗੱਲ ਨਹੀਂ ਹੈ ਬਲਿਕ ਇਹ ਮਾਨਵ ਕਲਿਆਣ ਦੀ ਅਤਿਅੰਤ ਸੰਵੇਦਨਸ਼ੀਲ ਜ਼ਿੰਮੇਵਾਰੀ ਦਾ ਹਿੱਸਾ ਹੈ।
  • ਇਹ ਮਾਨਵ ਜਾਤੀ ਦੇ ਪ੍ਰਤੀ ਸਾਡੇ ਸਭ ਦੀ ਕਲੈਕਟਿਵ ਜ਼ਿੰਮੇਦਾਰੀ ਹੈ।
  • ਇਹ ਇੱਕ ਤਰ੍ਹਾਂ ਨਾਲ ਸਾਡੇ ਪਾਪਾਂ ਦਾ ਸਾਂਝਾ ਪ੍ਰਾਸ਼ਚਿਤ ਵੀ ਹੈ।

Friends,

  • CDRI ਕਿਸੇ ਸੈਮੀਨਾਰ ਤੋਂ ਨਿਕਲੀ ਕਲਪਨਾ ਨਹੀਂ ਹੈ ਬਲਕਿ CDRI ਦਾ ਜਨਮ, ਸਦੀਆਂ ਦੇ ਮੰਥਨ ਅਤੇ ਅਨੁਭਵ ਦਾ ਪਰਿਣਾਮ ਹੈ।
  • ਛੋਟੇ ਦ੍ਵੀਪ ਦੇਸ਼ਾਂ ‘ਤੇ ਮੰਡਰਾ ਰਹੇ Climate Change ਦੇ ਖ਼ਤਰੇ ਨੂੰ ਭਾਂਪਦੇ ਹੋਏ ਭਾਰਤ ਨੇ ਪੈਸਿਫਿਕ islands ਅਤੇ Caricom ਦੇਸ਼ਾਂ ਦੇ ਨਾਲ ਸਹਿਯੋਗ ਦੇ ਲਈ ਵਿਸ਼ੇਸ਼ ਵਿਵਸਥਾਵਾਂ ਬਣਾਈਆਂ।
  • ਅਸੀਂ ਉਨ੍ਹਾਂ ਦੇ ਨਾਗਰਿਕਾਂ ਨੂੰ ਸੋਲਰ ਤਕਨੀਕਾਂ ਵਿੱਚ ਟ੍ਰੇਨ ਕੀਤਾ, ਉੱਥੇ infrastructure ਦੇ ਵਿਕਾਸ ਦੇ ਲਈ ਨਿਰੰਤਰ ਯੋਗਦਾਨ ਦਿੱਤਾ।
  • ਇਸੇ ਕੜੀ ਵਿੱਚ, ਅੱਜ ਇਸ ਪਲੈਟਫਾਰਮ ‘ਤੇ ਮੈਂ ਭਾਰਤ ਦੀ ਤਰਫ਼ੋਂ ਇੱਕ ਹੋਰ ਨਵੀਂ ਪਹਿਲ ਦਾ ਐਲਾਨ ਕਰ ਰਿਹਾ ਹਾਂ।
  • ਭਾਰਤ ਦੀ ਸਪੇਸ ਏਜੰਸੀ ਇਸਰੋ, ਸਿਡਸ ਦੇ ਲਈ ਇੱਕ ਸਪੈਸ਼ਲ ਡੇਟਾ ਵਿੰਡੋ ਦਾ ਨਿਰਮਾਣ ਕਰੇਗੀ।
  • ਇਸ ਨਾਲ ਸਿਡਸ ਨੂੰ ਸੈਟੇਲਾਈਟ ਦੇ ਮਾਧਿਅਮ ਨਾਲ ਸਾਇਕਲੋਨ, ਕੋਰਲ-ਰੀਫ ਮੌਨੀਟਰਿੰਗ, ਕੋਸਟ-ਲਾਈਨ ਮੌਨੀਟਰਿੰਗ ਆਦਿ ਬਾਰੇ timely ਜਾਣਕਾਰੀ ਮਿਲਦੀ ਰਹੇਗੀ। 

Friends,

  • IRIS ਨੂੰ ਸਾਕਾਰ ਕਰਨ ਵਿੱਚ CDRI ਅਤੇ ਸਿਡਸ ਦੋਨਾਂ ਨੇ ਮਿਲ ਕੇ ਕੰਮ ਕੀਤਾ ਹੈ- ਇਹ co-creation ਅਤੇ co-benefits ਦੀ ਚੰਗੀ ਉਦਹਾਰਣ ਹੈ।
  • ਇਸ ਲਈ ਮੈਂ ਅੱਜ IRIS ਦੇ ਲਾਂਚ ਨੂੰ ਬਹੁਤ ਅਹਿਮ ਮੰਨਦਾ ਹਾਂ।
  • IRIS ਦੇ ਮਾਧਿਅਮ ਨਾਲ ਸਿਡਸ ਨੂੰ technology, finance, ਜ਼ਰੂਰੀ ਜਾਣਕਾਰੀ ਤੇਜ਼ੀ ਨਾਲ mobilise ਕਰਨ ਵਿੱਚ ਅਸਾਨੀ ਹੋਵੇਗੀ। Small Island States ਵਿੱਚ ਕੁਆਲਿਟੀ ਇਨਫ੍ਰਾਸਟ੍ਰਕਚਰ ਨੂੰ ਪ੍ਰੋਤਸਾਹਨ ਮਿਲਣ ਨਾਲ ਉੱਥੇ ਜੀਵਨ ਅਤੇ ਆਜੀਵਿਕਾ ਦੋਨਾਂ ਨੂੰ ਲਾਭ ਮਿਲੇਗਾ। 
  • ਮੈਂ ਪਹਿਲਾਂ ਵੀ ਕਿਹਾ ਹੈ ਕਿ ਦੁਨੀਆ ਇਨ੍ਹਾਂ ਦੇਸ਼ਾਂ ਨੂੰ ਘੱਟ ਜਨਸੰਖਿਆ ਵਾਲੇ Small Islands ਦੇ ਰੂਪ ਵਿੱਚ ਦੇਖਦੀ ਹੈ ਲੇਕਿਨ ਮੈਂ ਇਨ੍ਹਾਂ ਦੇਸ਼ਾਂ ਨੂੰ ਬੜੀ ਸਮਰੱਥਾ ਵਾਲੇ Large Ocean States ਦੇ ਰੂਪ ਵਿੱਚ ਦੇਖਦਾ ਹਾਂ। ਜਿਵੇਂ ਸਮੁੰਦਰ ਤੋਂ ਨਿਕਲੇ ਮੋਤੀਆਂ ਦੀ ਮਾਲਾ ਸਭ ਦੀ ਸ਼ੋਭਾ ਵਧਾਉਂਦੀ ਹੈ, ਉਸੇ ਤਰ੍ਹਾਂ ਹੀ ਸਮੁੰਦਰ ਨਾਲ ਘਿਰੇ ਸਿਡਸ, ਵਿਸ਼ਵ ਦੀ ਸ਼ੋਭਾ ਵਧਾਉਂਦੇ ਹਨ।
  • ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਰਤ ਇਸ ਨਵੇਂ ਪ੍ਰੋਜੈਕਟ ਨੂੰ ਪੂਰਾ ਸਹਿਯੋਗ ਦੇਵੇਗਾ, ਅਤੇ ਇਸ ਦੀ ਸਫ਼ਲਤਾ ਦੇ ਲਈ CDRI, ਹੋਰ  partner ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੇ ਨਾਲ ਮਿਲ ਕੇ ਕੰਮ ਕਰੇਗਾ।
  • CDRI ਅਤੇ ਸਾਡੇ ਛੋਟੇ ਦ੍ਵੀਪ ਸਮੂਹਾਂ ਨੂੰ ਇਸ ਨਵੀਂ ਪਹਿਲ ਦੇ ਲਈ ਫਿਰ ਤੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਬਹੁਤ ਬਹੁਤ ਧੰਨਵਾਦ।

  • Jagmal Singh June 28, 2025

    Namo
  • Virudthan May 18, 2025

    🔴🔴🔴JAI SHRI RAM🌺 JAI HIND🔴🔴🔴 🔴🔴BHARAT MATA KI JAI🔴🔴🔴🔴🔴🔴🔴
  • Jitendra Kumar April 23, 2025

    🙏🇮🇳❤️
  • Ratnesh Pandey April 16, 2025

    भारतीय जनता पार्टी ज़िंदाबाद ।। जय हिन्द ।।
  • Ratnesh Pandey April 10, 2025

    🇮🇳जय हिन्द 🇮🇳
  • Dr srushti April 01, 2025

    namo
  • Devendra Kunwar October 17, 2024

    BJP
  • Jayanta Kumar Bhadra February 18, 2024

    Jay Ganesh
  • Jayanta Kumar Bhadra February 18, 2024

    Jay Hind
  • Jayanta Kumar Bhadra February 18, 2024

    Jay Maa
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
'2,500 Political Parties In India, I Repeat...': PM Modi’s Remark Stuns Ghana Lawmakers

Media Coverage

'2,500 Political Parties In India, I Repeat...': PM Modi’s Remark Stuns Ghana Lawmakers
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 4 ਜੁਲਾਈ 2025
July 04, 2025

Appreciation for PM Modi's Trinidad Triumph, Elevating India’s Global Prestige

Under the Leadership of PM Modi ISRO Tech to Boost India’s Future Space Missions – Aatmanirbhar Bharat