ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਰਾਤਿਆਂ ਦੇ ਅਧਿਆਤਮਿਕ ਮਹੱਤਵ ’ਤੇ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਵਿੱਚ ਉਹਨਾਂ ਨੇ ਮਾਂ ਦੁਰਗਾ ਦੀ ਪੂਜਾ ਤੋਂ ਪ੍ਰਾਪਤ ਹੋਣ ਵਾਲੀ ਡੂੰਘੀ ਸ਼ਾਂਤੀ ਅਤੇ ਸ਼ਕਤੀ ਦੇ ਅਨੁਭਵ ਨੂੰ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਦੇਵੀ ਨੂੰ ਸਮਰਪਿਤ ਇੱਕ ਭਗਤੀ ਭਜਨ ਵੀ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:
“ਮਾਂ ਅੰਬੇ ਦੀ ਪੂਜਾ ਨਾਲ ਭਗਤੀ ਦਾ ਬ੍ਰਹਮ ਅਨੰਦ ਪ੍ਰਾਪਤ ਹੁੰਦਾ ਹੈ। ਇਸ ਨਾਲ ਮਨ ਨੂੰ ਅਪਾਰ ਸ਼ਾਂਤੀ ਅਤੇ ਆਤਮਿਕ ਸ਼ਕਤੀ ਮਿਲਦੀ ਹੈ । ”
मां अम्बे की आराधना से भक्ति का अद्भुत आनंद प्राप्त होता है। इससे मन को असीम शांति और आत्मिक शक्ति मिलती है।https://t.co/mqlVG5DTj1
— Narendra Modi (@narendramodi) March 23, 2026


