ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ, ਸ਼੍ਰੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਦਾ ਟੈਲੀਫੋਨ ਆਇਆ।
ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਆਪਣੀ ਬ੍ਰਾਜ਼ੀਲ ਯਾਤਰਾ ਨੂੰ ਯਾਦ ਕੀਤਾ, ਜਿਸ ਦੇ ਦੌਰਾਨ ਦੋਹਾਂ ਨੇਤਾਵਾਂ ਨੇ ਵਪਾਰ, ਟੈਕਨੋਲੋਜੀ, ਊਰਜਾ, ਰੱਖਿਆ, ਖੇਤੀਬਾੜੀ, ਸਿਹਤ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਰੂਪਰੇਖਾ ‘ਤੇ ਸਹਿਮਤੀ ਵਿਅਕਤ ਕੀਤੀ ਸੀ।
ਇਨ੍ਹਾਂ ਵਿਚਾਰ-ਵਟਾਂਦਰਿਆਂ ਦੇ ਅਧਾਰ ‘ਤੇ, ਉਨ੍ਹਾਂ ਨੇ ਭਾਰਤ-ਬ੍ਰਾਜ਼ੀਲ ਰਣਨੀਤਕ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।
ਦੋਹਾਂ ਨੇਤਾਵਾਂ ਨੇ ਪਰਸਪਰ ਹਿਤ ਦੇ ਵਿਭਿੰਨ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਦੋਨੋਂ ਨੇਤਾਵਾਂ ਨੇ ਸੰਪਰਕ ਵਿੱਚ ਬਣੇ ਰਹਿਣ ‘ਤੇ ਸਹਿਮਤੀ ਵਿਅਕਤ ਕੀਤੀ।
Had a good conversation with President Lula. Thanked him for making my visit to Brazil memorable and meaningful. We are committed to deepening our Strategic Partnership including in trade, energy, tech, defence, health and more. A strong, people-centric partnership between Global…
— Narendra Modi (@narendramodi) August 7, 2025


