Your Excellency ਪ੍ਰਧਾਨ ਮੰਤਰੀ ਵੌਂਗ,

 ਦੋਨਾਂ ਦੇਸ਼ਾਂ ਦੇ delegates,

 ਮੀਡੀਆ ਦੇ ਸਾਥੀਓ,

 ਨਮਸਕਾਰ!

ਅਹੁਦਾ ਸੰਭਾਲਣ ਦੇ ਬਾਅਦ, ਪ੍ਰਧਾਨ ਮੰਤਰੀ ਵੌਂਗ ਦੀ ਪਹਿਲੀ ਭਾਰਤ ਯਾਤਰਾ ’ਤੇ, ਮੈਂ ਉਨ੍ਹਾਂ ਦਾ ਹਾਰਦਿਕ ਸੁਆਗਤ ਕਰਦਾ ਹਾਂ। ਇਹ ਯਾਤਰਾ ਹੋਰ ਵੀ ਵਿਸ਼ੇਸ਼ ਹੈ, ਕਿਉਂਕਿ ਇਸ ਸਾਲ ਅਸੀਂ ਆਪਣੇ ਸੰਬੰਧਾਂ ਦੀ 60ਵੀਂ ਵਰ੍ਹੇਗੰਢ ਮਨਾ ਰਹੇ ਹਾਂ।

 

Friends,
ਪਿਛਲੇ ਸਾਲ, ਮੇਰੀ ਸਿੰਗਾਪੁਰ ਯਾਤਰਾ ਦੇ ਦੌਰਾਨ, ਅਸੀਂ ਆਪਣੇ ਸਬੰਧਾਂ ਨੂੰ Comprehensive Strategic Partnership ਦਾ ਦਰਜਾ ਦਿੱਤਾ ਸੀ। ਇਸ ਇੱਕ ਸਾਲ ਵਿੱਚ, ਸਾਡੇ ਸੰਵਾਦ ਅਤੇ ਸਹਿਯੋਗ ਵਿਚ ਗਤੀ ਅਤੇ ਗਹਿਰਾਈ ਆਈ ਹੈ।

ਅੱਜ, ਸਾਊਥ ਈਸਟ ਏਸ਼ੀਆ ਖੇਤਰ ਵਿੱਚ, ਸਿੰਗਾਪੁਰ ਸਾਡਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਹੈ। ਸਿੰਗਾਪੁਰ ਤੋਂ ਭਾਰਤ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਹੋਇਆ ਹੈ। ਸਾਡੇ ਰੱਖਿਆ ਸਬੰਧ ਨਿਰੰਤਰ ਮਜਬੂਤ ਹੋ ਰਹੇ ਹਨ। People to people ਸਬੰਧ ਗਹਿਰੇ ਅਤੇ ਜੀਵੰਤ ਹਨ।

ਅੱਜ ਅਸੀਂ ਆਪਣੀ ਪਾਰਟਨਰਸ਼ਿਪ ਦੇ ਭਵਿੱਖ ਦੇ ਲਈ ਇੱਕ detailed ਰੋਡਮੈਪ ਤਿਆਰ ਕੀਤਾ ਹੈ। ਸਾਡਾ ਸਹਿਯੋਗ ਸਿਰਫ਼ ਪਰੰਪਰਾਗਤ ਖੇਤਰਾਂ ਤੱਕ ਸੀਮਤ ਨਹੀਂ ਰਹੇਗਾ। ਬਦਲਦੇ ਸਮੇਂ ਦੇ ਅਨੁਰੂਪ, , Advanced manufacturing, green shipping, skilling, civil nuclear, ਅਤੇ urban water management ਜਿਹੇ ਖੇਤਰ ਵੀ ਸਾਡੇ ਸਹਿਯੋਗ ਦੇ ਕੇਂਦਰ ਬਿੰਦੂ ਬਣਨਗੇ।



ਅਸੀਂ ਫੈਸਲਾ ਲਿਆ ਹੈ ਕਿ ਆਪਸੀ ਵਪਾਰ ਨੂੰ ਗਤੀ ਦੇਣ ਦੇ ਲਈ, ਦੁਵੱਲੇ Comprehensive Economic Cooperation Agreement, ਅਤੇ ਆਸਿਯਾਨ ਦੇ ਸਾਡੇ Free Trade Agreement ਦਾ ਸਮਾਂਬੱਧ ਤਰੀਕੇ ਨਾਲ ਰੀਵਿਊ ਕੀਤਾ ਜਾਵੇਗਾ।

 

ਭਾਰਤ ਅਤੇ ਸਿੰਗਾਪੁਰ ਦੇ ਰਿਸ਼ਤਿਆਂ ਵਿੱਚ ਸਾਡੇ ਰਾਜ ਵੀ ਅਹਿਮ ਹਿੱਸੇਦਾਰ ਹੋਣਗੇ। ਜਨਵਰੀ ਵਿੱਚ, ਜਦੋਂ ਰਾਸ਼ਟਰਪਤੀ ਥਰਮਨ ਭਾਰਤ ਯਾਤਰਾ ’ਤੇ ਆਏ ਸਨ, ਉਹ ਓਡੀਸ਼ਾ ਵੀ ਗਏ ਸਨ। ਪਿਛਲੇ ਇੱਕ ਸਾਲ ਵਿੱਚ ਓਡੀਸ਼ਾ, ਤੇਲੰਗਾਨਾ, ਅਸਾਮ ਅਤੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸਿੰਗਾਪੁਰ ਜਾ ਚੁੱਕੇ ਹਨ। ਗੁਜਰਾਤ ਦਾ GIFT ਸਿਟੀ, ਸਾਡੀ ਸਟਾਕ ਮਾਰਕਿਟ ਨੂੰ ਜੋੜਣ ਦਾ ਇੱਕ ਹੋਰ ਨਵਾਂ ਪੁਲ ਬਣਿਆ ਹੈ।

 Friends,
ਪਿਛਲੇ ਸਾਲ ਹੋਏ Semiconductor Ecosystem Partnership ਸਮਝੌਤੇ ਨੇ ਰਿਸਰਚ ਅਤੇ development ਨੂੰ ਵੀ ਨਵੀਂ ਦਿਸ਼ਾ ਦਿੱਤੀ ਹੈ। ‘Semicon India’ ਕਾਨਫਰੰਸ ਵਿਚ ਸਿੰਗਾਪੁਰ ਦੀਆਂ ਕੰਪਨੀਆਂ ਦਾ ਵਧ-ਚੜ੍ਹ ਕੇ ਹਿੱਸਾ ਲੈਣਾ, ਇਹ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ।

ਚੇੱਨਈ ਵਿੱਚ, ਸਿੰਗਾਪੁਰ ਇੱਕ National Centre of Excellence for Skilling ਸਥਾਪਿਤ ਕਰਨ ਵਿਚ ਸਹਿਯੋਗ ਦੇਵੇਗਾ। ਇਹ ਸੈਂਟਰ advanced manufacturing ਦੇ ਖੇਤਰ ਵਿੱਚ ਸਕਿੱਲਡ ਮੈਨਪਾਵਰ ਤਿਆਰ ਕਰੇਗਾ।

Friends,

Technology ਅਤੇ Innovation ਸਾਡੀ ਸਾਂਝੇਦਾਰੀ ਦੇ ਮਜਬੂਤ ਥੰਮ੍ਹ ਹਨ। ਅਸੀਂ ਤੈਅ ਕੀਤਾ ਹੈ ਕਿ AI, quantum, ਅਤੇ ਹੋਰ Digital technologies ਵਿੱਚ ਸਹਿਯੋਗ ਨੂੰ ਵਧਾਇਆ ਜਾਵੇਗਾ। ਅੱਜ ਸਪੇਸ ਸੈਕਟਰ ਵਿੱਚ ਹੋਏ ਸਮਝੌਤੇ ਨਾਲ ਪੁਲਾੜ ਵਿਗਿਆਨ ਖੇਤਰ ਸਹਿਯੋਗ ਵਿੱਚ ਇੱਕ ਨਵਾਂ ਅਧਿਆਏ ਜੁੜ ਰਿਹਾ ਹੈ। ਅਸੀਂ ਫੈਸਲਾ ਕੀਤਾ ਹੈ ਕਿ ਸਾਡੇ ਜਵਾਨਾਂ ਦੇ talent ਨੂੰ ਜੋੜਣ ਦੇ ਲਈ, ਇਸ ਸਾਲ ਦੇ ਅੰਤ ਵਿੱਚ, India-Singapore Hackathon ਦਾ ਅਗਲਾ ਰਾਊਂਡ ਕੀਤਾ ਜਾਵੇਗਾ।

 

‘UPI’ ਅਤੇ ‘Pay Now’, ਸਾਡੇ ਡਿਜੀਟਲ ਕਨੈਕਿਟਵਿਟੀ ਦੀਆਂ ਸਫਲ ਉਦਾਹਰਨਾਂ ਹਨ। ਅਤੇ ਇਹ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਇਸ ਵਿੱਚ 13 ਨਵੇਂ ਭਾਰਤੀ ਬੈਂਕਸ ਜੁੜੇ ਹਨ।

ਅੱਜ Green & Digital Shipping Corridors ਦੇ ਲਈ ਹੋਏ ਸਮਝੌਤੇ ਨਾਲ, maritime ਸੈਕਟਰ ਵਿੱਚ green fuel supply chain ਅਤੇ ਡਿਜੀਟਲ ਪੋਰਟ ਕਲੀਅਰੈਂਸ ਨੂੰ ਬਲ ਮਿਲੇਗਾ। ਭਾਰਤ ਆਪਣੇ ਪੋਰਟ ਇੰਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਸ ਵਿੱਚ ਸਿੰਗਾਪੁਰ ਦਾ ਅਨੁਭਵ ਅਤਿਅੰਤ ਉਪਯੋਗੀ ਹੈ। ਅੱਜ ਅਸੀਂ ਸਿੰਗਾਪੁਰ ਦੀ ਕੰਪਨੀ SPA international ਦੁਆਰਾ ਵਿਕਸਿਤ, Bharat Mumbai Container Terminal Phase-2 ਦਾ ਉਦਾਘਟਨ ਕੀਤਾ। ਇਹ ਸਾਡੇ ਕੰਟੇਨਰ ਹੈਂਡਲਿੰਗ ਦੀ ਸਮਰੱਥਾ ਨੂੰ ਹੋਰ ਵਧਾਵੇਗਾ।



Friends,

ਸਿੰਗਾਪੁਰ ਸਾਡੀ Act East Policy ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਅਸੀਂ ਆਸਿਯਾਨ ਦੇ ਨਾਲ ਸਹਿਯੋਗ ਅਤੇ ਇੰਡੋ-ਪੈਸਿਫਿਕ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੇ Joint Vision ਨੂੰ ਅੱਗੇ ਵਧਾਉਣ ਦੇ ਲਈ ਮਿਲ ਕੇ ਕੰਮ ਕਰਦੇ ਰਹਾਂਗੇ।


ਅੱਤਵਾਦ ਨੂੰ ਲੈ ਕੇ ਸਾਡੀਆਂ ਸਮਾਨ ਚਿੰਤਾਵਾਂ ਹਨ। ਅਸੀਂ ਮੰਨਦੇ ਹਾਂ ਕਿ ਅੱਤਵਾਦ ਦੇ ਖਿਲਾਫ ਇਕਜੁੱਟਤਾ ਨਾਲ ਲੜਨਾ ਸਾਰੇ ਮਨੁੱਖਤਾਵਾਦੀ ਦੇਸ਼ਾਂ ਦਾ ਕਰੱਤਵ ਹੈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਦੇ ਲੋਕਾਂ ਦੇ ਪ੍ਰਤੀ ਸੰਵੇਦਨਾ, ਅਤੇ ਅੱਤਵਾਦ ਦੇ ਖਿਲਾਫ ਸਾਡੀ ਲੜਾਈ ਵਿੱਚ ਸਮਰਥਨ ਦੇ ਲਈ, ਮੈਂ ਪ੍ਰਧਾਨ ਮੰਤਰੀ ਵੌਂਗ ਅਤੇ ਸਿੰਗਾਪੁਰ ਸਰਕਾਰ ਦਾ ਆਭਾਰ ਵਿਅਕਤ ਕਰਦਾ ਹਾਂ।


 

Excellency,

Our relations go far beyond diplomacy.

This is a partnership with purpose, rooted in shared values, guided by mutual interests, and, driven by a common vision for peace, progress and prosperity. 

ਸਾਡੀ ਇਸ ਭਾਗੀਦਾਰੀ ਵਿਚ ਤੁਹਾਡੀ ਨਿੱਜੀ ਪ੍ਰਤੀਬੱਧਤਾ ਦੇ ਲਈ ਮੈਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ।

 

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions