ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀਮਦ ਸੁਧਿੰਦਰ ਤੀਰਥ ਸਵਾਮੀ ਜੀ ਦੀ ਜਨਮ ਸ਼ਤਾਬਦੀ ਦੇ ਵਿਸ਼ੇਸ਼ ਮੌਕੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀਮਦ ਸੁਧਿੰਦਰ ਤੀਰਥ ਸਵਾਮੀ ਜੀ ਨੇ ਸੇਵਾ ਅਤੇ ਅਧਿਆਤਮ ਨੂੰ ਸਮਰਪਿਤ ਜੀਵਨ ਬਤੀਤ ਕੀਤਾ, ਜਿਸ ਨੇ ਸਮਾਜ ’ਤੇ ਸਦੀਵੀ ਪ੍ਰਭਾਵ ਪਾਇਆ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਪੂਜਨੀਕ ਸਵਾਮੀ ਜੀ ਨੇ ਕਈ ਸੰਸਥਾਵਾਂ ਅਤੇ ਖੋਜ ਕੇਂਦਰਾਂ ਦੀ ਸਥਾਪਨਾ ਕੀਤੀ ਸੀ ਅਤੇ ਉਹ ਲੋਕਾਂ ਵਿੱਚ ਸਿੱਖਿਆ ਦੀ ਖ਼ੁਸ਼ੀ ਦਾ ਪ੍ਰਸਾਰ ਕਰਨ ਲਈ ਡੂੰਘਾਈ ਨਾਲ ਵਚਨਬੱਧ ਸਨ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
“ਵਾਰਾਣਸੀ ਸਥਿਤ ਸ਼੍ਰੀ ਕਾਸ਼ੀ ਮੱਠ ਸੰਸਥਾਨ ਦੇ ਸ਼੍ਰੀਮਦ ਸੁਧਿੰਦਰ ਤੀਰਥ ਸਵਾਮੀ ਜੀ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਵਿਸ਼ੇਸ਼ ਮੌਕੇ ’ਤੇ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਨੇ ਆਪਣਾ ਜੀਵਨ ਸੇਵਾ ਅਤੇ ਅਧਿਆਤਮ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਕਈ ਸੰਸਥਾਵਾਂ ਅਤੇ ਖੋਜ ਕੇਂਦਰਾਂ ਦੀ ਸਥਾਪਨਾ ਕੀਤੀ ਅਤੇ ਲੋਕਾਂ ਵਿੱਚ ਸਿੱਖਿਆ ਦੀ ਖ਼ੁਸ਼ੀ ਫੈਲਾਉਣ ਦੇ ਪ੍ਰਤੀ ਉਹ ਬਹੁਤ ਉਤਸ਼ਾਹੀ ਸਨ। ਉਨ੍ਹਾਂ ਦੇ ਉਪਦੇਸ਼ ਸਾਦਗੀ, ਦਇਆ ਅਤੇ ਧਾਰਮਿਕਤਾ ’ਤੇ ਜ਼ੋਰ ਦਿੰਦੇ ਹਨ। ਸਾਡੇ ਦੇਸ਼ ਵਿੱਚ ਪੈਦਾ ਹੋਈ ਭਾਰਤ ਦੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਦੀ ਸੰਭਾਲ ਅਤੇ ਪ੍ਰਸਾਰ ਲਈ ਕੀਤੇ ਗਏ ਉਨ੍ਹਾਂ ਦੇ ਯਤਨ ਵੀ ਬਰਾਬਰ ਸ਼ਲਾਘਾਯੋਗ ਹਨ।”
On the special occasion of his birth centenary, paying homage to Srimad Sudhindra Tirtha Swamiji of the Shri Kashi Math Samsthan, Varanasi. He devoted his life towards service and spirituality. He set up numerous institutions, research centres and was passionate about spreading…
— Narendra Modi (@narendramodi) March 31, 2026


