ਸੋਮਨਾਥ ਮੰਦਿਰ ਭਾਰਤ ਦੀ ਅਟੁੱਟ ਆਸਥਾ, ਬ੍ਰਹਮਤਾ ਅਤੇ ਸਦੀਵੀ ਆਤਮਾ ਦੇ ਪਵਿੱਤਰ ਪ੍ਰਤੀਕ ਵਜੋਂ ਖੜ੍ਹਾ ਹੈ: ਪ੍ਰਧਾਨ ਮੰਤਰੀ
ਠੀਕ 75 ਸਾਲ ਪਹਿਲਾਂ ਅੱਜ ਦੇ ਦਿਨ ਸੋਮਨਾਥ ਮੰਦਿਰ ਦੀ ਬਹਾਲੀ ਕੋਈ ਆਮ ਘਟਨਾ ਨਹੀਂ ਸੀ; ਜੇਕਰ ਭਾਰਤ ਨੂੰ 1947 ਵਿੱਚ ਆਜ਼ਾਦੀ ਮਿਲੀ ਸੀ, ਤਾਂ 1951 ਵਿੱਚ ਸੋਮਨਾਥ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਨੇ ਭਾਰਤ ਦੀ ਸੁਤੰਤਰ ਚੇਤਨਾ ਦਾ ਐਲਾਨ ਕੀਤਾ ਸੀ: ਪ੍ਰਧਾਨ ਮੰਤਰੀ
ਸੋਮਨਾਥ ਅੰਮ੍ਰਿਤ ਮਹੋਤਸਵ ਅਗਲੇ ਇੱਕ ਹਜ਼ਾਰ ਵਰ੍ਹਿਆਂ ਲਈ ਭਾਰਤ ਦੀ ਪ੍ਰੇਰਨਾ ਹੈ: ਪ੍ਰਧਾਨ ਮੰਤਰੀ
ਲੁਟੇਰਿਆਂ ਨੇ ਸੋਮਨਾਥ ਮੰਦਿਰ ਦੀ ਸ਼ਾਨ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ; ਉਹ ਇਸ ਨੂੰ ਸਿਰਫ਼ ਇੱਕ ਭੌਤਿਕ ਢਾਂਚਾ ਸਮਝਦੇ ਹੋਏ ਇਸ 'ਤੇ ਹਮਲਾ ਕਰਦੇ ਰਹੇ; ਮੰਦਿਰ ਨੂੰ ਵਾਰ-ਵਾਰ ਤੋੜਿਆ ਗਿਆ, ਇਹ ਵਾਰ-ਵਾਰ ਬਣਦਾ ਗਿਆ, ਵਾਰ-ਵਾਰ ਉੱਠਦਾ ਰਿਹਾ: ਪ੍ਰਧਾਨ ਮੰਤਰੀ
ਸੋਮਨਾਥ ਮੰਦਿਰ ਦਾ ਪੁਨਰ-ਨਿਰਮਾਣ ਵੀ ਹੋਇਆ ਅਤੇ ਦੇਸ਼ ਨੇ ਸਦੀਆਂ ਦੇ ਕਲੰਕ ਨੂੰ ਧੋ ਦਿੱਤਾ: ਪ੍ਰਧਾਨ ਮੰਤਰੀ
ਸੋਮਨਾਥ ਸਾਨੂੰ ਯਾਦ ਦਿਵਾਉਂਦਾ ਹਨ ਕਿ ਕੋਈ ਰਾਸ਼ਟਰ ਲੰਬੇ ਸਮੇਂ ਤੱਕ ਤਾਂ ਹੀ ਮਜ਼ਬੂਤ ​​ਰਹਿ ਸਕਦਾ ਹੈ ਜੇਕਰ ਇਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੇ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਵਿੱਚ ਸੋਮਨਾਥ ਮੰਦਿਰ ਦੇ ਪੁਨਰ-ਨਿਰਮਾਣ ਦੇ 75 ਸਾਲ ਪੂਰੇ ਹੋਣ 'ਤੇ ਆਯੋਜਿਤ ਸੋਮਨਾਥ ਅੰਮ੍ਰਿਤ ਮਹੋਤਸਵ ਵਿੱਚ ਹਿੱਸਾ ਲਿਆ।

ਸੋਮਨਾਥ ਮੰਦਿਰ ਕੰਪਲੈਕਸ ਵਿੱਚ ਇਸ ਦੀ ਪੁਨਰ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਮਾਗਮ ਨੂੰ ਸਿਰਫ਼ ਇੱਕ ਰਸਮੀ ਸਮਾਰੋਹ ਤੋਂ ਵੱਧ, ਸਗੋਂ ਭਾਰਤ ਦੀ ਸਦੀਵੀ ਚੇਤਨਾ ਅਤੇ ਸੱਭਿਅਤਾ ਦੀ ਦ੍ਰਿੜ੍ਹਤਾ ਦਾ ਐਲਾਨ ਦੱਸਿਆ। ਇਸ ਇਤਿਹਾਸਿਕ ਇਕੱਠ ਨੇ ਬ੍ਰਹਮ ਸ਼ਰਧਾ ਅਤੇ ਰਾਸ਼ਟਰੀ ਮਾਣ ਦਾ ਇੱਕ ਸ਼ਾਨਦਾਰ ਸੰਗਮ ਦੇਖਿਆ, ਜਿਸ ਵਿੱਚ ਵੈਦਿਕ ਮੰਤਰ, ਸੱਭਿਆਚਾਰਕ ਪ੍ਰਦਰਸ਼ਨ ਅਤੇ ਸਮੁੰਦਰੀ ਲਹਿਰਾਂ ਦੀ ਗਰਜ ਦੇ ਸੰਗਮ ਨਾਲ ਪਵਿੱਤਰ ਭਗਤੀ ਅਤੇ ਰਾਸ਼ਟਰੀ ਗੌਰਵ ਦਾ ਵਿਲੱਖਣ ਸੰਗਮ ਦੇਖਣ ਨੂੰ ਮਿਲਿਆ, ਜਿਸ ਨੇ ਪਵਿੱਤਰ ਸਥਾਨ ਦੀ ਮੁੜ-ਸੁਰਜੀਤੀ ਦਾ ਜਸ਼ਨ ਮਨਾਇਆ।

ਪ੍ਰਾਚੀਨ ਗ੍ਰੰਥਾਂ ਦੇ ਗਿਆਨ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਬ੍ਰਹਿਮੰਡ ਪ੍ਰਮਾਤਮਾ ਤੋਂ ਪੈਦਾ ਹੁੰਦਾ ਹੈ ਅਤੇ ਉਸ ਵਿੱਚ ਸਮਾ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ, "ਯਤੋ ਜਯਤੇ ਪਾਲਯਤੇ ਯੇਨ ਵਿਸ਼ਵਮ, ਤਮਿਸ਼ਮ ਭਜੇ ਲਯਤੇ ਯਾਤਰਾ ਵਿਸ਼ਵਮ ("यतो जायते पाल्यते येन विश्वम्, तमिशम् भजे लीयते यत्र विश्वम्), ਅੱਜ ਅਸੀਂ ਉਨ੍ਹਾਂ ਦੇ ਨਿਵਾਸ ਸਥਾਨ ਦੇ ਪੁਨਰ-ਨਿਰਮਾਣ ਦਾ ਤਿਉਹਾਰ ਮਨਾ ਰਹੇ ਹਾਂ।" ਆਪਣੀ ਨਿਜੀ ਸ਼ਰਧਾ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦਾਦਾ ਸੋਮਨਾਥ ਦੇ ਇੱਕ ਉਤਸੁਕ ਭਗਤ ਵਜੋਂ ਮੰਦਿਰ ਵਿੱਚ ਆਪਣੀਆਂ ਅਣਗਿਣਤ ਯਾਤਰਾਵਾਂ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ, "ਮੈਂ ਉਨ੍ਹਾਂ ਅੱਗੇ ਅਣਗਿਣਤ ਵਾਰ ਮੱਥਾ ਟੇਕਿਆ ਹੈ, ਪਰ ਅੱਜ ਜਦੋਂ ਮੈਂ ਇੱਥੇ ਆ ਰਿਹਾ ਸੀ, ਤਾਂ ਸਮੇਂ ਦੇ ਨਾਲ ਇਸ ਯਾਤਰਾ ਨੇ ਮੈਨੂੰ ਇੱਕ ਸੁਹਾਵਣਾ ਅਨੁਭਵ ਦਿੱਤਾ।"

 

ਕੁਝ ਮਹੀਨੇ ਪਹਿਲਾਂ ਸੋਮਨਾਥ ਸਵਾਭਿਮਾਨ ਪਰਵ ਦੌਰਾਨ ਆਪਣੇ ਹਾਲੀਆ ਦੌਰਿਆਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੋਵਾਂ ਜਸ਼ਨਾਂ ਦੇ ਇੱਕੋ ਸਮੇਂ ਹੋਣ ਦੇ ਵਿਲੱਖਣ ਮਹੱਤਵ ਨੂੰ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਕਿਹਾ "ਸੋਮਨਾਥ ਦੇ ਅਵਿਨਾਸ਼ੀ  ਰਹਿਣਾ ਆਪਣੇ ਪਹਿਲੇ ਵਿਨਾਸ਼ ਦੇ 1000 ਸਾਲ ਬਾਅਦ ਵੀ ਅਤੇ ਅੱਜ, ਇਸ ਆਧੁਨਿਕ ਰੂਪ ਦੇ ਪਵਿੱਤਰ ਹੋਣ ਦੇ 75 ਸਾਲ ਪੂਰੇ ਹੋਣ 'ਤੇ, ਸਾਨੂੰ ਇੱਕ ਹਜ਼ਾਰ ਵਰ੍ਹਿਆਂ ਦੀ ਅਮਰ ਯਾਤਰਾ ਦਾ ਅਨੁਭਵ ਕਰਨ ਦਾ ਮੌਕਾ ਮਿਲਿਆ ਹੈ।”

 

1951 ਵਿੱਚ ਹੋਏ ਇਸ ਇਤਿਹਾਸਕ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੋਈ ਆਮ ਮੌਕਾ ਨਹੀਂ ਸੀ। ਸ਼੍ਰੀ ਮੋਦੀ ਨੇ ਕਿਹਾ "ਜੇਕਰ ਭਾਰਤ 1947 ਵਿੱਚ ਆਜ਼ਾਦ ਹੋਇਆ ਸੀ, ਤਾਂ 1951 ਵਿੱਚ ਸੋਮਨਾਥ ਦੀ ਪ੍ਰਾਣ-ਪ੍ਰਤਿਸ਼ਠਾ ਨੇ ਭਾਰਤ ਦੀ ਸੁਤੰਤਰ ਚੇਤਨਾ ਦਾ ਐਲਾਨ ਕੀਤਾ ਸੀ।" 

ਭਾਰਤ ਦੀ ਆਜ਼ਾਦੀ ਤੋਂ ਸਿਰਫ਼ ਚਾਰ ਸਾਲ ਬਾਅਦ, 1951 ਵਿੱਚ ਮੰਦਿਰ ਦੇ ਪੁਨਰ-ਨਿਰਮਾਣ ਦੀ ਡੂੰਘੀ ਮਹੱਤਤਾ 'ਤੇ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਰਦਾਰ ਵਲੱਭਭਾਈ ਪਟੇਲ ਦੀਆਂ 500 ਰਿਆਸਤਾਂ ਦੇ ਰਾਜਨੀਤਿਕ ਏਕੀਕਰਣ ਅਤੇ ਸੋਮਨਾਥ ਨੂੰ ਦੁਬਾਰਾ ਬਣਾਉਣ ਦੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਵਿਚਕਾਰ ਇੱਕ ਜਿਕਰਯੋਗ ਸਮਾਨਤਾ ਦੱਸੀ। ਸ਼੍ਰੀ ਮੋਦੀ ਨੇ ਕਿਹਾ, "ਜਦੋਂ ਦੇਸ਼ ਵਿਦੇਸ਼ੀ ਗੁਲਾਮੀ ਤੋਂ ਮੁਕਤ ਹੋਇਆ, ਤਾਂ ਸੋਮਨਾਥ ਦੇ ਪੁਨਰ-ਨਿਰਮਾਣ ਨੇ ਨਾਲ ਹੀ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਕਿ ਭਾਰਤ ਨਾ ਸਿਰਫ਼ ਆਜ਼ਾਦ ਹੈ, ਸਗੋਂ ਆਪਣੀ ਪ੍ਰਾਚੀਨ ਸ਼ਾਨ ਵੀ ਮੁੜ ਪ੍ਰਾਪਤ ਕਰ ਰਿਹਾ ਹੈ।"

ਇਸ ਮੌਕੇ ਦੀ ਬਹੁਪੱਖੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਿਰਫ਼ 75 ਵਰ੍ਹਿਆਂ ਦੇ ਪਿਛੋਕੜ ਨੂੰ ਨਹੀਂ ਦੇਖ ਰਹੇ ਸਨ। "ਮੈਂ ਇੱਥੇ ਸ੍ਰਿਸ਼ਟੀ ਅਤੇ ਵਿਨਾਸ਼ ਦੇ ਉਸ ਸੰਕਲਪ ਦਾ ਗਵਾਹ ਹਾਂ ਜੋ ਸੋਮਨਾਥ ਨੇ ਪੂਰਾ ਕੀਤਾ ਹੈ," ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਪਵਿੱਤਰ ਪਰਿਸਰ ਅੰਦਰ ਝੂਠ ਉੱਤੇ ਸੱਚ ਦੀ ਸਦੀਵੀ ਜਿੱਤ ਨੂੰ ਖੁਦ ਦੇਖਿਆ।

 

ਪ੍ਰਧਾਨ ਮੰਤਰੀ ਨੇ ਇੱਕ ਅਧਿਆਤਮਿਕ ਚੇਤਨਾ ਦੇ ਗਵਾਹ ਬਣਨ ਦੀ ਗੱਲ ਕੀਤੀ ਜੋ ਸਦੀਆਂ ਤੋਂ ਕਾਇਮ ਹੈ, ਵਿਸ਼ਵਵਿਆਪੀ ਭਲਾਈ ਲਈ ਸਬਕ ਪੇਸ਼ ਕਰਦੀ ਹੈ। ਉਨ੍ਹਾਂ ਨੇ ਭਾਰਤ ਦੇ ਅਵਿਨਾਸ਼ੀ ਸਾਰ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਪ੍ਰਗਟ ਕੀਤਾ, ਜੋ ਸੋਮਨਾਥ ਦੀ ਦ੍ਰਿੜ੍ਹਤਾ ਵਿੱਚ ਜੜ੍ਹਿਆ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, "ਮੈਂ ਇੱਥੇ ਭਾਰਤ ਦਾ ਅਵਿਨਾਸ਼ੀ ਸਾਰ ਵੇਖਦਾ ਹਾਂ, ਜਿਸਨੂੰ ਮਿਟਾਇਆ ਨਹੀਂ ਜਾ ਸਕਦਾ, ਜਿਸਨੂੰ ਸਦੀਆਂ ਦੀਆਂ ਬੇਰਹਿਮ ਕੋਸ਼ਿਸ਼ਾਂ ਦੁਆਰਾ ਹਰਾਇਆ ਨਹੀਂ ਜਾ ਸਕਦਾ।"

ਇਸ ਜਸ਼ਨ ਦੇ ਦੂਰਦਰਸ਼ੀ ਪਹਿਲੂ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸੋਮਨਾਥ ਅੰਮ੍ਰਿਤ ਮਹੋਤਸਵ ਸਿਰਫ਼ ਇੱਕ ਯਾਦਗਾਰੀ ਸਮਾਰੋਹ ਤੋਂ ਕਿਤੇ ਵੱਧ ਹੈ। ਸ਼੍ਰੀ ਮੋਦੀ ਨੇ ਕਿਹਾ, "ਇਹ ਸਿਰਫ਼ ਅਤੀਤ ਦਾ ਜਸ਼ਨ ਨਹੀਂ ਹੈ, ਸਗੋਂ ਆਉਣ ਵਾਲੇ ਹਜ਼ਾਰਾਂ ਵਰ੍ਹਿਆਂ ਲਈ ਭਾਰਤ ਦੀ ਇੱਕ ਪ੍ਰੇਰਨਾ ਵੀ ਹੈ।" ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਅਤੇ ਭਗਵਾਨ ਸੋਮਨਾਥ ਦੇ ਲੱਖਾਂ ਸ਼ਰਧਾਲੂਆਂ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਦਿਨ ਨੂੰ ਰਾਸ਼ਟਰੀ ਇਤਿਹਾਸ ਦੇ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਨਾਲ ਜੋੜਦੇ ਹੋਏ, ਉਨ੍ਹਾਂ ਇਕੱਠ ਨੂੰ ਯਾਦ ਦਿਵਾਇਆ ਕਿ 11 ਮਈ ਨੂੰ ਭਾਰਤ ਵਲੋਂ 1998 ਵਿੱਚ ਪੋਖਰਣ ਵਿੱਚ ਕੀਤੇ ਗਏ ਪਰਮਾਣੂ ਪ੍ਰੀਖਣਾਂ ਦੀ ਵਰ੍ਹੇਗੰਢ ਵੀ ਹੈ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਦੇਸ਼ ਨੇ 11 ਮਈ ਨੂੰ ਤਿੰਨ ਪਰਮਾਣੂ ਪ੍ਰੀਖਣ ਕੀਤੇ, ਜੋ ਭਾਰਤੀ ਵਿਗਿਆਨੀਆਂ ਦੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਨੇ 13 ਮਈ ਨੂੰ ਕੀਤੇ ਗਏ ਬਾਅਦ ਦੇ ਪ੍ਰੀਖਣਾਂ ਨੂੰ ਭਾਰਤ ਦੇ ਅਟੁੱਟ ਰਾਜਨੀਤਿਕ ਇਰਾਦੇ ਦੇ ਸਬੂਤ ਵਜੋਂ ਪੇਸ਼ ਕੀਤਾ। ਸ਼੍ਰੀ ਮੋਦੀ ਨੇ ਕਿਹਾ "ਉਸ ਸਮੇਂ, ਭਾਰਤ 'ਤੇ ਪੂਰੀ ਦੁਨੀਆ ਦਾ ਦਬਾਅ ਸੀ, ਪਰ ਅਟਲ ਜੀ ਦੀ ਅਗਵਾਈ ਹੇਠ ਉਸ ਸਮੇਂ ਦੀ ਸਰਕਾਰ ਨੇ ਦਿਖਾਇਆ ਕਿ ਸਾਡੇ ਲਈ ਰਾਸ਼ਟਰ ਸਰਵਉੱਚ ਹੈ; ਦੁਨੀਆ ਦੀ ਕੋਈ ਵੀ ਸ਼ਕਤੀ ਭਾਰਤ ਨੂੰ ਝੁਕਾ ਨਹੀਂ ਸਕਦੀ ਜਾਂ ਦਬਾਅ ਨਹੀਂ ਪਾ ਸਕਦੀ।" 

ਆਪ੍ਰੇਸ਼ਨ ਦੇ ਨਾਮ ਦੀ ਮਹੱਤਤਾ ਬਾਰੇ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੋਖਰਣ ਪਰਮਾਣੂ ਪ੍ਰੀਖਣਾਂ ਨੂੰ 'ਆਪ੍ਰੇਸ਼ਨ ਸ਼ਕਤੀ' ਦਾ ਨਾਮ ਦੇਣ ਪਿੱਛੇ ਡੂੰਘੇ ਸੱਭਿਆਚਾਰਕ ਕਾਰਨ ਸਨ। "ਕਿਉਂਕਿ ਸ਼ਿਵ ਦੇ ਨਾਲ ਸ਼ਕਤੀ ਦੀ ਪੂਜਾ ਕਰਨਾ ਸਾਡੀ ਪਰੰਪਰਾ ਰਹੀ ਹੈ," ਸ਼੍ਰੀ ਮੋਦੀ ਨੇ ਹਿੰਦੂ ਮੂਰਤੀ-ਵਿਗਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਮਝਾਇਆ ਕਿ ਅਰਧਨਾਰੀਸ਼ਵਰ ਸ਼ਿਵ, ਸ਼ਿਵ ਅਤੇ ਸ਼ਕਤੀ ਦੀ ਅਟੁੱਟਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਜਦੋਂ ਭਾਰਤ ਦਾ ਚੰਦ੍ਰਯਾਨ ਮਿਸ਼ਨ ਸਫਲਤਾਪੂਰਵਕ ਚੰਦਰਮਾ 'ਤੇ ਉਤਰਿਆ, ਤਾਂ ਲੈਂਡਿੰਗ ਸਾਈਟ ਦਾ ਨਾਮ ਇਸ ਦਰਸ਼ਨ ਦੇ ਅਨੁਸਾਰ ਰੱਖਿਆ ਗਿਆ ਸੀ। ਵਿਉਂਤਬੰਧੀ ਸਬੰਧ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਪ੍ਰਾਚੀਨ ਗਿਆਨ ਅਤੇ ਆਧੁਨਿਕ ਪ੍ਰਾਪਤੀ ਦੇ ਸੰਗਮ 'ਤੇ ਖੁਸ਼ੀ ਪ੍ਰਗਟ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਇਹ ਕਿੰਨੀ ਦਿਲ ਨੂੰ ਛੂਹ ਲੈਣ ਵਾਲੀ ਗੱਲ ਹੈ ਕਿ ਇਸ ਜਯੋਤਿਰਲਿੰਗ ਨੂੰ ਚੰਦਰਮਾ (ਸੋਮ) ਦੇ ਨਾਮ 'ਤੇ ਸੋਮਨਾਥ ਕਿਹਾ ਜਾਂਦਾ ਹੈ।"

 

ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਸ਼ਿਵ ਅਤੇ ਸ਼ਕਤੀ ਦੀ ਇਕੱਠਿਆਂ ਪੂਜਾ ਕਰਨ ਦਾ ਫਲਸਫਾ ਹੁਣ ਭਾਰਤ ਦੀ ਵਿਗਿਆਨਿਕ ਤਰੱਕੀ ਨੂੰ ਪ੍ਰੇਰਿਤ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, "ਅੱਜ, ਅਸੀਂ ਆਪਣੇ ਇਸ ਸੰਕਲਪ ਨੂੰ ਸਾਕਾਰ ਹੁੰਦੇ ਦੇਖ ਰਹੇ ਹਾਂ ਕਿ ਸ਼ਿਵ ਅਤੇ ਸ਼ਕਤੀ ਦੀ ਸਾਡੀ ਪੂਜਾ ਦੇਸ਼ ਦੀ ਵਿਗਿਆਨਿਕ ਤਰੱਕੀ ਲਈ ਪ੍ਰੇਰਣਾ ਹੋਣੀ ਚਾਹੀਦੀ ਹੈ।" ਉਨ੍ਹਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਆਪ੍ਰੇਸ਼ਨ ਸ਼ਕਤੀ ਦੀ ਵਰ੍ਹੇਗੰਢ 'ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਮੰਦਿਰ ਦੇ ਹਜ਼ਾਰਾਂ ਵਰ੍ਹਿਆਂ ਦੇ ਵਿਨਾਸ਼ ਅਤੇ ਪੁਨਰ-ਨਿਰਮਾਣ ਬਾਰੇ ਗੱਲ ਕੀਤੀ, ਉਸ ਅਜਿੱਤ ਭਾਵਨਾ ਨੂੰ ਉਜਾਗਰ ਕੀਤਾ ਜੋ ਇਸ ਇਤਿਹਾਸ ਨੂੰ ਜੀਵਨ ਦਿੰਦੀ ਹੈ। ਮਹਿਮੂਦ ਗਜ਼ਨੀ ਅਤੇ ਅਲਾਉਦੀਨ ਖਿਲਜੀ ਵਰਗੇ ਹਮਲਾਵਰਾਂ ਦੇ ਵਾਰ-ਵਾਰ ਹਮਲਿਆਂ ਦੇ ਬਾਵਜੂਦ, ਰਾਜਾ ਭੋਜ, ਭੀਮਦੇਵ ਪ੍ਰਥਮ, ਕੁਮਾਰਪਾਲ, ਮਹੀਪਾਲ ਪ੍ਰਥਮ ਅਤੇ ਰਾਓ ਖੰਗਰ ਵਰਗੇ ਸਮਰਪਿਤ ਸ਼ਾਸਕਾਂ ਦੁਆਰਾ ਮੰਦਿਰ ਨੂੰ ਵਾਰ-ਵਾਰ ਦੁਬਾਰਾ ਬਣਾਇਆ ਗਿਆ, ਜਿਨ੍ਹਾਂ ਵਿੱਚੋਂ ਹਰੇਕ ਨੇ ਇੱਕ ਮਜ਼ਬੂਤ ​​ਅਧਿਆਤਮਿਕ ਸੱਦੇ ਦਾ ਜਵਾਬ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਤਬਾਹ ਕੀਤਾ ਉਨ੍ਹਾਂ ਨੇ ਸਿਰਫ਼ ਪੱਥਰ ਅਤੇ ਮਿੱਟੀ ਨੂੰ ਦੇਖਿਆ, ਪਰ ਸਾਡੀ ਸੱਭਿਅਤਾ ਦੀ ਬੌਧਿਕ ਅਤੇ ਅਧਿਆਤਮਿਕ ਸ਼ਕਤੀ ਨੂੰ ਕਦੇ ਨਹੀਂ ਸਮਝਿਆ।" 

ਦੇਸ਼ ਦੀ ਸੱਭਿਆਚਾਰਕ ਪੁਨਰ ਸੁਰਜੀਤੀ 'ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸੰਤ ਲਕੁਲੀਸ਼ਾ ਅਤੇ ਸੋਮ ਸ਼ਰਮਾ ਵਰਗੇ ਉੱਘੇ ਵਿਦਵਾਨਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ, ਜਿਨ੍ਹਾਂ ਨੇ ਇਸ ਖੇਤਰ ਦੀ ਪਵਿੱਤਰ ਵਿਰਾਸਤ ਨੂੰ ਸੁਰੱਖਿਅਤ ਰੱਖਿਆ। ਉਨ੍ਹਾਂ ਨੇ ਭਾਵ ਬ੍ਰਿਹਸਪਤੀ, ਪਸ਼ੁਪਚਾਰਿਆ ਅਤੇ ਹੋਰ ਬਹੁਤ ਸਾਰੇ ਵਿਦਵਾਨਾਂ ਦੇ ਵਿਦਵਤਾਪੂਰਨ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਇਸ ਖੇਤਰ ਦੀਆਂ ਅਧਿਆਤਮਿਕ ਪਰੰਪਰਾਵਾਂ ਨੂੰ ਕਾਇਮ ਰੱਖਿਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਿਸ਼ਾਲਦੇਵ ਅਤੇ ਤ੍ਰਿਪੁਰਾਂਤਕ ਵਰਗੇ ਬੁੱਧੀਜੀਵੀਆਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਨੇ ਇਸ ਖੇਤਰ ਦੀ ਚੇਤਨਾ ਦੀ ਰੱਖਿਆ ਕੀਤੀ। ਸਨਮਾਨ ਦੇ ਦਾਇਰੇ ਦਾ ਵਿਸਤਾਰ ਕਰਦੇ ਹੋਏ, ਉਨ੍ਹਾਂ ਨੇ ਕਈ ਹੋਰ ਮਹਾਨ ਸ਼ਖਸੀਅਤਾਂ ਬਾਰੇ ਵੀ ਗੱਲ ਕੀਤੀ, ਜਿਵੇਂ ਕਿ ਵੀਰ ਹਮੀਰਜੀ ਗੋਹਿਲ, ਵੀਰ ਵੇਗਦਾਜੀ ਭੀਲ, ਪੁਣਯਸ਼ਲੋਕ ਅਹਿਲਿਆਬਾਈ ਹੋਲਕਰ, ਬੜੌਦਾ ਦੇ ਗਾਇਕਵਾੜ, ਅਤੇ ਜਾਮ ਸਾਹਿਬ ਮਹਾਰਾਜਾ ਦਿਗਵਿਜੈ ਸਿੰਘ, ਜਿਨ੍ਹਾਂ ਨੇ ਸੋਮਨਾਥ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸੋਮਨਾਥ ਦੀ ਬਹਾਲੀ ਦੇ ਆਧੁਨਿਕ ਆਰਕੀਟੈਕਟ, ਜਿਵੇਂ ਕਿ ਸਰਦਾਰ ਪਟੇਲ, ਡਾ. ਰਾਜੇਂਦਰ ਪ੍ਰਸਾਦ, ਕੇ.ਐੱਮ. ਮੁਨਸ਼ੀ, ਅਤੇ ਅਜਿਹੀਆਂ ਸਾਰੀਆਂ ਬ੍ਰਹਮ ਆਤਮਾਵਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਸਮਕਾਲੀ ਜ਼ਿੰਮੇਵਾਰੀ ਲਈ ਉਨ੍ਹਾਂ ਦੀ ਵਿਰਾਸਤ ਤੋਂ ਪ੍ਰੇਰਨਾ ਲਈ। ਸ਼੍ਰੀ ਮੋਦੀ ਨੇ ਕਿਹਾ, "ਉਨ੍ਹਾਂ ਦੀ ਯਾਦ ਸਾਨੂੰ ਨਾ ਸਿਰਫ਼ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦੀ ਹੈ, ਸਗੋਂ ਇਸ ਜ਼ਿੰਮੇਵਾਰੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਪਹੁੰਚਾਉਂਦੀ ਹੈ।"

 

ਭਾਰਤ ਦੀ ਵਿਸ਼ਾਲ ਸੱਭਿਆਚਾਰਕ ਵਿਰਾਸਤ ਨੂੰ ਪ੍ਰਤੀਬਿੰਬਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਭਿਆਚਾਰਕ ਸਥਾਨ ਹਜ਼ਾਰਾਂ ਵਰ੍ਹਿਆਂ ਤੋਂ ਦੇਸ਼ ਦੀ ਪਛਾਣ ਰਹੇ ਹਨ। ਫਿਰ ਵੀ, ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿੱਚ ਇੱਕ ਦੁਖਦਾਈ ਵਿਡੰਬਣਾ ਵੱਲ ਇਸ਼ਾਰਾ ਕੀਤਾ। ਅੰਤਰਰਾਸ਼ਟਰੀ ਤੁਲਨਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਦੁਨੀਆ ਦੇ ਹੋਰ ਹਿੱਸਿਆਂ ਵਿੱਚ, ਜਿਨ੍ਹਾਂ ਕੌਮਾਂ ਦੀ ਵਿਰਾਸਤ ਨੂੰ ਹਮਲਾਵਰਾਂ ਦੁਆਰਾ ਤਬਾਹ ਕਰ ਦਿੱਤਾ ਗਿਆ ਸੀ, ਉਹ ਬਾਅਦ ਵਿੱਚ ਇਕਜੁੱਟ ਹੋ ਗਏ ਅਤੇ ਇਸਨੂੰ ਦੁਬਾਰਾ ਬਣਾਉਣ ਵਿੱਚ ਸਫਲ ਹੋਏ। ਪ੍ਰਧਾਨ ਮੰਤਰੀ ਨੇ ਇਸ ਟੀਚੇ ਲਈ ਸੰਸਥਾਪਕ ਨੇਤਾਵਾਂ ਦੁਆਰਾ ਕੀਤੇ ਗਏ ਅਣਥੱਕ ਯਤਨਾਂ ਨੂੰ ਸਵੀਕਾਰ ਕੀਤਾ। ਹਾਲਾਂਕਿ, ਉਨ੍ਹਾਂ ਨੇ ਲੀਡਰਸ਼ਿਪ ਦੇ ਅੰਦਰੋਂ ਉਨ੍ਹਾਂ ਨੂੰ ਦਰਪੇਸ਼ ਬਦਕਿਸਮਤੀ ਭਰੇ ਵਿਰੋਧ ਬਾਰੇ ਵੀ ਗੱਲ ਕੀਤੀ। ਸ਼੍ਰੀ ਮੋਦੀ ਨੇ ਕਿਹਾ "ਫਿਰ ਵੀ, ਸਰਦਾਰ ਸਾਹੇਬ ਦੇ ਅਟੱਲ ਇਰਾਦੇ ਨੇ ਇਹ ਯਕੀਨੀ ਬਣਾਇਆ ਕਿ ਰਾਸ਼ਟਰ ਸਦੀਆਂ ਦੇ ਕਲੰਕ ਨੂੰ ਮਿਟਾ ਸਕਦਾ ਹੈ।" 

ਸਮਕਾਲੀ ਚੁਣੌਤੀਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਫੁੱਟ ਪਾਓ ਤਾਕਤਾਂ ਪ੍ਰਭਾਵਸ਼ਾਲੀ ਰਹਿੰਦੀਆਂ ਹਨ। ਉਨ੍ਹਾਂ ਨੇ ਰਾਸ਼ਟਰੀ ਮਹੱਤਵ ਦੇ ਸੱਭਿਆਚਾਰਕ ਪ੍ਰੋਜੈਕਟਾਂ ਦੇ ਵਿਰੋਧ ਦੀਆਂ ਹਾਲੀਆ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਅਜਿਹੀ ਫੁੱਟ ਪਾਓ ਸੋਚ ਵਿਰੁੱਧ ਚੌਕਸੀ ਵਰਤਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸੰਤੁਲਿਤ ਤਰੱਕੀ ਦੀ ਕਲਪਨਾ ਕੀਤੀ ਜੋ ਰਾਸ਼ਟਰੀ ਵਿਕਾਸ ਦੇ ਦੋਵਾਂ ਪਹਿਲੂਆਂ ਦਾ ਸਤਿਕਾਰ ਕਰਦੀ ਹੈ। ਸ਼੍ਰੀ ਮੋਦੀ ਨੇ ਕਿਹਾ "ਸਾਨੂੰ ਵਿਕਾਸ ਅਤੇ ਵਿਰਾਸਤ ਨੂੰ ਇਕੱਠੇ ਲੈ ਕੇ ਅੱਗੇ ਵਧਣਾ ਚਾਹੀਦਾ ਹੈ।" 

ਆਰਥਿਕ ਤਬਦੀਲੀ ਵਿੱਚ ਮੰਦਿਰ ਟਰਸਟ ਦੀ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਕਿਵੇਂ ਸੋਮਨਾਥ ਏਕੀਕ੍ਰਿਤ ਵਿਕਾਸ ਦਾ ਪ੍ਰਤੀਕ ਬਣ ਗਿਆ ਹੈ, ਨਾਲ ਹੀ ਇੱਕ ਅਧਿਆਤਮਿਕ ਕੇਂਦਰ ਅਤੇ ਆਰਥਿਕ ਵਿਕਾਸ ਦਾ ਇੰਜਣ ਬਣ ਗਿਆ ਹੈ, ਜਿਸ ਨਾਲ ਸੈਂਕੜੇ ਪਰਿਵਾਰਾਂ ਅਤੇ ਹਜ਼ਾਰਾਂ ਲੋਕਾਂ ਦੀ ਆਜੀਵਿਕਾ ਨੂੰ ਲਾਭ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ, "ਮੰਦਿਰ ਦੁਨੀਆ ਦੇ ਹਰ ਕੋਨੇ ਤੋਂ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ, ਅਤੇ ਉਨ੍ਹਾਂ ਦੇ ਦਰਸ਼ਨ ਪੂਰੇ ਖੇਤਰ ਵਿੱਚ ਖੁਸ਼ਹਾਲੀ ਪੈਦਾ ਕਰਦੇ ਹਨ।"

 

ਭਾਰਤ ਦੇ ਪਵਿੱਤਰ ਤੀਰਥ ਨੈੱਟਵਰਕ ਲਈ ਆਪਣੇ ਦ੍ਰਿਸ਼ਟੀਕੋਣ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਕੀਤੇ ਗਏ ਪਰਿਵਰਤਨਸ਼ੀਲ ਵਿਕਾਸਾਂ ਦਾ ਵੇਰਵਾ ਦਿੱਤਾ, ਜਿਸ ਵਿੱਚ ਕੇਦਾਰਨਾਥ ਦਾ ਪੁਨਰ-ਨਿਰਮਾਣ, ਕਾਸ਼ੀ ਦੇ ਵਿਸ਼ਵਨਾਥ ਧਾਮ ਦਾ ਸੁੰਦਰੀਕਰਨ, ਉਜੈਨ ਦਾ ਮਹਾਕਾਲ ਮਹਾਲੋਕ, ਚਾਰਧਾਮ ਹਾਈਵੇ ਪ੍ਰੋਜੈਕਟ, ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ ਰੋਪਵੇਅ ਪ੍ਰੋਜੈਕਟ, ਕਰਤਾਰਪੁਰ ਕੌਰੀਡੋਰ ਅਤੇ ਬੋਧੀ ਸਰਕਟ ਸ਼ਾਮਲ ਹਨ। ਸ਼੍ਰੀ ਮੋਦੀ ਨੇ ਕਿਹਾ, "ਇਹ ਸਭ 10-12 ਵਰ੍ਹਿਆਂ ਦੇ ਅੰਦਰ ਹੋਇਆ ਹੈ, ਜੋ ਦਰਸਾਉਂਦਾ ਹੈ ਕਿ ਸੱਭਿਆਚਾਰਕ ਸਥਾਨ ਤਰੱਕੀ ਵਿੱਚ ਰੁਕਾਵਟਾਂ ਨਹੀਂ ਹਨ, ਸਗੋਂ ਅਸਲ ਵਿੱਚ ਭਾਰਤ ਦੀ ਅਧਿਆਤਮਿਕ-ਸਮਾਜਿਕ ਪ੍ਰਣਾਲੀ ਦਾ ਧੁਰਾ ਹਨ, ਅਤੇ ਦੇਸ਼ ਦੀ ਆਰਥਿਕ ਤਰੱਕੀ ਦਾ ਸਰੋਤ ਅਤੇ ਅਸਲ ਵਿਕਾਸ ਦੇ ਪ੍ਰਵੇਸ਼ ਦੁਆਰ ਵੀ ਰਹੇ ਹਨ।"

ਇਸ ਯਤਨ ਦਾ ਦਾਰਸ਼ਨਿਕ ਅਧਾਰ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਉਪਨਿਸ਼ਦ ਦੇ ਕਥਨ "ਸਰਵਮ ਖਲਵਿਦਮ ਬ੍ਰਹਮ" (सर्वं खल्विदं ब्रह्म") ਦਾ ਹਵਾਲਾ ਦਿੱਤਾ, ਜਿਸ ਦਾ ਅਰਥ ਹੈ "ਸਭ ਕੁਝ ਬ੍ਰਹਮ ਹੈ।" ਉਨ੍ਹਾਂ ਨੇ ਸਮਝਾਇਆ ਕਿ ਇਹ ਦ੍ਰਿਸ਼ਟੀਕੋਣ ਨਦੀਆਂ, ਜੰਗਲਾਂ, ਪਹਾੜਾਂ ਅਤੇ ਸਾਰੀ ਕੁਦਰਤ ਨੂੰ ਪਵਿੱਤਰ ਪ੍ਰਗਟਾਵੇ ਵਜੋਂ ਸ਼ਾਮਲ ਕਰਦਾ ਹੈ। "ਜਿਵੇਂ-ਜਿਵੇਂ ਦੁਨੀਆ ਕੁਦਰਤੀ ਜੀਵਨ ਵੱਲ ਵਧ ਰਹੀ ਹੈ, ਸਾਨੂੰ ਇਸ ਪ੍ਰਾਚੀਨ ਗਿਆਨ ਨੂੰ ਪਛਾਣਨਾ ਅਤੇ ਸਾਂਝਾ ਕਰਨਾ ਚਾਹੀਦਾ ਹੈ," ਸ਼੍ਰੀ ਮੋਦੀ ਨੇ ਤਾਕੀਦ ਕੀਤੀ "ਆਓ ਅਸੀਂ ਆਪਣੇ ਪਵਿੱਤਰ ਸਥਾਨਾਂ ਨੂੰ ਦੁਨੀਆ ਲਈ ਸਦਭਾਵਨਾਪੂਰਨ ਵਿਕਾਸ ਦੀਆਂ ਉਦਾਹਰਣਾਂ ਬਣਾਈਏ।"

 

ਰਾਸ਼ਟਰੀ ਤਾਕਤ ਵਿੱਚ ਸੱਭਿਆਚਾਰਕ ਨਿਰੰਤਰਤਾ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਨਵੀਆਂ ਪੀੜ੍ਹੀਆਂ ਆਪਣੇ ਇਤਿਹਾਸ, ਵਿਸ਼ਵਾਸ ਅਤੇ ਕਦਰਾਂ-ਕੀਮਤਾਂ ਨਾਲ ਦੁਬਾਰਾ ਜੁੜਦੀਆਂ ਹਨ, ਤਾਂ ਰਾਸ਼ਟਰ ਦੀ ਅੰਦਰੂਨੀ ਤਾਕਤ ਬਹੁਤ ਡੂੰਘੀ ਹੋ ਜਾਂਦੀ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਅੱਜ ਜਿਸ ਵਿਸ਼ਵਾਸ ਨਾਲ ਅੱਗੇ ਵਧਦਾ ਹੈ, ਉਹ ਇਸ ਸੱਭਿਆਚਾਰਕ ਨਿਰੰਤਰਤਾ ਦਾ ਬਹੁਤ ਵੱਡਾ ਰਿਣੀ ਹੈ।"

ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਦੇ ਦੇ ਨਾਲ ਆਪਣੇ ਭਾਸ਼ਣ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਕੱਠ ਨੂੰ ਯਾਦ ਦਿਵਾਇਆ ਕਿ 75 ਵਰ੍ਹਿਆਂ ਪਹਿਲਾਂ ਸੋਮਨਾਥ ਦੇ ਪ੍ਰਾਣ-ਪ੍ਰਤਿਸ਼ਠਾ ਨੇ ਇੱਕ ਪਰਿਵਰਤਨਸ਼ੀਲ ਯਾਤਰਾ ਦੀ ਸ਼ੁਰੂਆਤ ਕੀਤੀ ਸੀ। "ਅੱਜ, ਉਹ ਯਾਤਰਾ ਸਾਡੇ ਸਾਹਮਣੇ ਹੋਰ ਵੀ ਵਿਸ਼ਾਲ ਰੂਪ ਵਿੱਚ ਹੈ," ਸ਼੍ਰੀ ਮੋਦੀ ਨੇ ਕਿਹਾ "ਸਾਨੂੰ ਆਪਣੀਆਂ ਪਰੰਪਰਾਵਾਂ ਨਾਲ ਜੁੜੇ ਰਹਿੰਦੇ ਹੋਏ ਇਸ ਨੂੰ ਹੋਰ ਵੀ ਉੱਚਾਈਆਂ 'ਤੇ ਲੈ ਜਾਣਾ ਚਾਹੀਦਾ ਹੈ; ਇਹ ਸਾਡੇ ਸਮੇਂ ਦੀ ਜ਼ਿੰਮੇਵਾਰੀ ਹੈ।"

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Tractor sales grew 28% in July on better monsoon, rural demand

Media Coverage

Tractor sales grew 28% in July on better monsoon, rural demand
NM on the go

Nm on the go

Always be the first to hear from the PM. Get the App Now!
...
Text of PM’s interaction with India's CWG champions
August 10, 2026

प्रधानमंत्री – मेरे यहां, मुझे यहां लगभग 12-13 साल हो गए इसी मकान में, अगर मैंने regularly और हर बार किसी को रिसिव किया है, किसी को मैं मिला हूं, तो खिलाड़ी हैं। पिछले 10-12 साल हो गए, आप लोगों के पुरुषार्थ के कारण, भारत को लगातार विजय दिलाने के आपके प्रयासों के कारण और उत्तरोत्तर सफलता में नई ऊंचाईयां पार करने की परंपरा के कारण, जो काम शायद हम स्कूलों में जाकर कहें कि नहीं नहीं भई खेलना चाहिए, ये करना चाहिए, वो काम स्कूलों में जाकर के हम कर सकते थे, उससे ज्यादा आपका मेडल उनको inspire करता है।

प्रधानमंत्री – तुमने मुझे वादा किया था पिछली बार कि तुम्हारी दोनों बेटियां खिलाड़ी बन जाएंगी?

खिलाड़ी - हाँ जी अभी वे उमर की छोटी हैं, अगले कॉमनवेल्थ में एक घर में तीन मेडल लाकर दिखाएंगी।

प्रधानमंत्री – पक्का।

खिलाड़ी – हाँ जी।

खिलाड़ी – जब मैं दौड़ रहा था, जब मेरा इवेंट था 29 को, तो उस दिन गुरुपूर्णिमा थी, तो उस दिन मेरे गुरू को मैंने एक गिफ्ट दे दिया।

प्रधानमंत्री – बड़ी शान बढ़ाई आपने। इतनी आंसू टपक रहे थे, मुझे लगता है कि आंसू के हर बूंद से जैसे गोल्ड मेडल टपक रहा है।

खिलाड़ी – मैं बहुत ज्यादा खुशी थी, इमोशनल भी थे उसी दिन, खुशी ज्यादा था और मैं इसलिए रोई थी कि मेरा पेरिस आलंपिक में मेरा 1 Kg में मेडल रह गई थी और एक प्लेयर्स की लाइफ में क्या क्या हमको फेस करना पड़ता है। तो ये 4 साल के अंदर में कितना क्या क्या कुछ मैंने फेस किया था, हर टाइम injury ही चल रहे थे और family problem, वो सब हो रहा था। तो बहुत मुश्किल से मैं ये 4 साल फेस किया था। तो वो सब जब पोडियम में जब मैं खड़ी थी सर और हमारी जो फ्लैग ऊपर जाते हैं और हमारे नेशनल एंथम जब बजते हैं तो सर हम रुक नहीं सकते सर, अपना आप आंसू निकलते हैं।

प्रधानमंत्री – बहुत बहुत बढ़िया

प्रधानमंत्री – आपके इस अचीवमेंट को सिर्फ आपका अचीवमेंट मानता हूं, ऐसा नहीं है, ये आपका विजय आने वाली पीढ़ियों के लिए बहुत बड़ी प्रेरणा बन जाता है।

खिलाड़ी – सब डर रहे थे हमसे कि इंडिया के साथ फाइट आ गई, अब तो हम पहली फाइट ही हार जायेंगे, हमारा मेडल भी नहीं आयेगा।

प्रधानमंत्री – यानी मान के चलते हैं।

खिलाड़ी – हाँ सर।

प्रधानमंत्री – क्या हुआ, वो restaurant वालों से झगड़ा कर रही थी?

खिलाड़ी – हम लोगों का जो इतना अच्छा परफॉर्मेंस था, लास्ट डे था और सब जीत के गए थे और पूरा इंडिया के लोग थे। तो थोड़ा सा मुझे बुरा लग रहा। तो मैंने उनको अच्छे से बोला रिक्वेस्ट किया था सर, फिर उन्होंने मान भी लिया, अभी चेंज भी हो गया सर।

प्रधानमंत्री – इस विजय की परिस्थिति खुशी, आनंद, अपने साथियों के साथ और गेम पूरे हो चुके हैं। तो हसी मजाक मस्ती का मूड ऐसे समय उस मैप पर नजर जाना और उसको रजिस्टर करना और तुरंत सिर्फ मेडल लेते समय देश खड़ा हो जाता है ऐसा नहीं, भीतर से देश का भाव मैं सच बताता हूँ ये वीडियो सामान्य नहीं है आपका, लंबे समय तक लोगों को याद रहेगा। ये बॉक्सिंग वालों से भी दुनिया के खिलाड़ी अब डरने लगे हैं।

खिलाड़ी – जरूर सर, पुरे सभी डरे हुए थे। एक के बाद एक गोल्ड मेडल गोल्ड मेडल आ रहे थे और मतलब पूरा लास्ट में ऐसे धमाका जैसा हो गया बिल्कुल। जिस तरीके से हम लोगों को सपोर्ट मिल रहा है, हमें बैक टू बैक कंपटीशन मिल रहा है वो एक बहुत बड़ी बात है और हमारे जितने भी यंग एथलीट है वो लोग सभी जैसे खेलो इंडिया स्कीम से आए हुए हैं और ये एक बहुत बड़ा changes ला रहा है पूरे स्पोर्ट्स में ही।

प्रधानमंत्री – अगर आप लोग खेलो इंडिया की प्रतिष्ठा बढ़ाते हैं और प्रतिष्ठा सिर्फ वहां जाकर के रिबिन काटने से नहीं होगी। आप वैसे ही खेलेंगे जैसे एक छोटा विद्यार्थी, एक छोटा नौजवान, छोटा खिलाड़ी खेलता है। यह बहुत बड़ा कंट्रीब्यूशन करेगा। क्योंकि अभी तो हमें बहुत आगे जाना है, बहुत मेडल लाना है। कारगिल विजय दिवस पर किसकी विजय हुई थी?

खिलाड़ी – उस दिन कारगिल डे था वैसे और जिस दिन मैंने पाकिस्तान के साथ फाइट किया था सर, वो उसी दिन का था। तो मैं एक इंडियन आर्मी से हूं, तो मैंने उस दिन मैं पहले से बहुत वो था कि सर पाकिस्तान को हराना है। तो मैंने वो पाकिस्तान एक तरफ मैंने 5-0 से हराया, तो मैंने हमारा इंडियन आर्मी का कारगिल हीरोज़ को मैंने डेडिकेट किया किया था सर।

प्रधानमंत्री – आपको यह याद रहना और आप स्वयं फौज से हैं तो, मैं जरूर मानता हूं कि देश के वीर जवानों को आपने जो भाव प्रकट किया ना कि, मैं कारगिल के विजेताओं को मेरा मेडल समर्पित करता हूं। उसने उस विजय पर चार चांद लगा दिए और जिसको पराजित करना था उसी को किया आपने।

खिलाड़ी – वो पाकिस्तान की बात चल रही है, मुझे किस्सा याद आ गया सर। 2015 वर्ल्ड मिलिट्री गेम थे और मेरी पाकिस्तान के साथ पहली फाइट आ गई थी और वर्ल्ड मिलिट्री गेम थे तो मिलिट्री वाले के फोन आए कि भई पाकिस्तान से नहीं हारना है। तो फिर मैं फर्स्ट राउंड 4-1 से जीत गया। सेकंड राउंड 3-2 से जीत गया, पर दोनों के सर लग गए आपस में, तो दोनों के लग गए कट और फाइट तो मैं जीत गया।

प्रधानमंत्री – हाँ

खिलाड़ी – उसके बाद फिर दोनों चले गए हॉस्पिटल में टांके लगवाने के लिए। फिर 2014 में आप फर्स्ट टाइम प्रधानमंत्री जी बने थे और जो हमारे साथ आर्मी का कोच गया हुआ था उसका नाम नरेंद्र राणा था और फिर वो कई देर तक सोच के मेरे को बोला कि भाईजान एक बात बोलूं, मैं हां बोलो, बोला भाईजान आपका नाम नरेंद्र है। आपके कोच का नाम नरेंद्र है, आपके प्रधानमंत्री का नाम नरेंद्र है, तो मुझे नरेंद्र नाम से नफरत हो गई है।

प्रधानमंत्री – सिर्फ आपने मेडल की संख्या बढ़ाई ऐसा नहीं है। आपने एक पीढ़ी को तैयार किया।

खिलाड़ी – मेरे मन में भी धक-धक धक-धक हो रहा है सर।

प्रधानमंत्री – आप चिंता मत कीजिए।

खिलाड़ी – पर..

प्रधानमंत्री – आप चाहें तो आपको बोलने में भी मेडल मिलने वाला है।

खिलाड़ी – मेरे फ्रेंड सर्कल में किसी ने बोला था कि मैं उनको कुछ बोलती थी भई तुम्हारे अच्छे के लिए तुम करो। तो अक्सर मुझे वो बोलते थे कि तू के मोदी ते मिल रही है?

प्रधानमंत्री – हाँ

खिलाड़ी – हरियाणवी में बोल देते हैं सर कि क्या तू मोदी से मिली हुई है, कि तेरी बात माने। तो आज मैं आपसे मिली हूं सर। मैं उनको बोल पाऊंगी कि हां मैं मोदी जी से मिली हूं।

खिलाड़ी – कॉमनवेंल्थ गेम्स में मैंने सिल्वर मेडल जीता, फिर मैंने क्रेडिट साहब को दिया, सपना तो था एक बार मेडल जीत के लेके आने के लिए, बट ट्रेनिंग का सेंटर नहीं था, मैंने SAI आने के बाद मैं बहुत ट्रेनिंग करके मेडल जीत पा रहा, इसलिए बहुत खुशी से मैंने सर को क्रेडिट दिया था क्योंकि बहुत इंप्रूव हुआ।

प्रधानमंत्री – मेरे लिए बहुत बड़ा सम्मान का विषय है, मेहनत आपने की और मुझे याद किया, मैं आपका बहुत आभारी हूं दोस्त।

प्रधानमंत्री – वाराणसी में खेल तुम प्रैक्टिस कर रही थी ना?

खिलाड़ी – जी सर।

प्रधानमंत्री – कैसा बना है स्टेडियम?

खिलाड़ी – सर अच्छा बना है, वहां पर मैं 10-12 दिन के लिए ट्रेनिंग करने गई थी, क्योंकि मैं मंदिर गई थी तो वहां पर ही ट्रेनिंग करके आई थी। और मैं वहां पे मतलब सेटल भी होना चाहती हूं क्योंकि मुझे काशी विश्वनाथ बहुत अच्छा लगता है सर।

प्रधानमंत्री – भोपाल में ट्रेनिंग कर रही थी ना?

खिलाड़ी – जी सर।

प्रधानमंत्री – तो उज्जैन जाते थे कि नहीं?

खिलाड़ी – जी सर उज्जैन भी गई थी सर।

प्रधानमंत्री – अच्छा महाकाल के पास भी गई।

खिलाड़ी – जी सर।

प्रधानमंत्री – काशी विश्वनाथ के पास हो आई एक बार।

खिलाड़ी – जी सर।

प्रधानमंत्री – सावन महीना तो अभी है।

खिलाड़ी – वहां घर जाके फिर उसके बाद जाऊंगी सर।

प्रधानमंत्री – ठीक है।

खिलाड़ी – साई ने भी सर बहुत सपोर्ट किया है मुझे। इसके कारण ही मैं यहां तक पहुंची हूं सर। और मैं खेलो इंडिया स्कीम में भी थी 2018 में जो फर्स्ट खेलो इंडिया हुआ था, उसमें मेरा सिल्वर मेडल था, वहां पे भी मैंने आपको देखा था ओपनिंग सेरेमनी में, तो उसमें मेरा मेडल था, तो मेरे को स्कीम भी मिल गया और मैं यहां तक पहुंची हूं सर।

प्रधानमंत्री – स्पोर्ट्स व्यवस्था एक बात है, लेकिन देश मेडल तब प्राप्त करता है जब देश में स्पोर्ट्स कल्चर बनता है। दोस्तों आपने बहुत बड़ा काम किया है। देश का नाम रोशन किया है। आपको मैं बहुत बधाई देता हूं और आप विश्वास कीजिए आगे भी आप विजयी होंगे और फिर से एक बार यहीं पर हम मिलेंगे। बहुत-बहुत धन्यवाद। बहुत-बहुत शुभकामनाएं।

प्रधानमंत्री – ये लगातार तीसरी बार देश को मेडल दिलवाया है।

खिलाड़ी – थैंक यू सर।

प्रधानमंत्री – बहुत आशीर्वाद बेटा।

खिलाड़ी – और थैंक यू सो मच मैं सर के हाथ से लड्डू खा रही मेरा कल बर्थडे था तो आज सर के हाथ से…

प्रधानमंत्री – बहुत बधाई वाह।

प्रधानमंत्री – मुस्कुराओ यार ।

प्रधानमंत्री – जो खेलेगा वो खिलेगा।