ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 'ਇੰਡੀਆ ਏਆਈ ਇੰਪੈਕਟ ਸਿਖਰ ਸੰਮੇਲਨ' ਦੌਰਾਨ ਕਜ਼ਾਖ਼ਸਤਾਨ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਓਲਸ਼ਾਜ਼ ਬੈਕਤੇਨੋਫ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਏਆਈ ਇੰਪੈਕਟ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਬੈਕਤੇਨੋਫ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ, ਜੋ ਸਮਾਜਿਕ ਭਲਾਈ ਅਤੇ ਆਰਥਿਕ ਵਿਕਾਸ ਲਈ ਤਕਨਾਲੋਜੀ ਦਾ ਲਾਭ ਲੈਣ ਪ੍ਰਤੀ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਉਭਾਰਦੀ ਹੈ। ਦੋਵਾਂ ਨੇਤਾਵਾਂ ਨੇ ਰਾਜਨੀਤਿਕ, ਵਪਾਰ, ਰੱਖਿਆ ਅਤੇ ਸੁਰੱਖਿਆ, ਸੰਪਰਕ ਸਹੂਲਤ, ਊਰਜਾ, ਉੱਭਰਦੀਆਂ ਤਕਨਾਲੋਜੀਆਂ ਅਤੇ ਲੋਕਾਂ ਦਰਮਿਆਨ ਆਪਸੀ ਸਬੰਧਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ।
ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਲਿਖਿਆ:
“ਪ੍ਰਧਾਨ ਮੰਤਰੀ ਓਲਸ਼ਾਜ਼ ਬੈਕਤੇਨੋਫ ਨਾਲ ਅੱਜ ਮੇਰੀ ਮੁਲਾਕਾਤ ਹੋਈ। ਉਨ੍ਹਾਂ ਦੀ ਇਹ ਫੇਰੀ ਭਾਰਤ-ਕਜ਼ਾਖ਼ਸਤਾਨ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗੀ। ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਊਰਜਾ, ਮਹੱਤਵਪੂਰਨ ਖਣਿਜਾਂ, ਦੁਰਲੱਭ ਧਰਤੀ ਧਾਤਾਂ, ਰੱਖਿਆ, ਸੰਪਰਕ ਸਹੂਲਤ ਅਤੇ ਪੁਲਾੜ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਹਨ। ਅਸੀਂ ਆਪਣੀ ਦੋਸਤੀ ਨੂੰ ਨਵੀਂਆਂ ਉਚਾਈਆਂ 'ਤੇ ਲਿਜਾਣ ਲਈ ਮਿਲ ਕੇ ਕੰਮ ਕਰਦੇ ਰਹਾਂਗੇ।”
@PrimeMinisterEn”
Prime Minister Olzhas Bektenov and I met earlier today. His visit will further deepen India-Kazakhstan Strategic Partnership. There is immense scope for bilateral cooperation in trade, energy, critical minerals, rare earths, defence, connectivity and space. We will keep working… pic.twitter.com/jbB8ESBh4x
— Narendra Modi (@narendramodi) February 18, 2026
“Бүгін ертерек Премьер-министр Олжас Бектенов мырзамен кездестім. Оның сапары Үндістан мен Қазақстан арасындағы стратегиялық серіктестікті одан әрі тереңдете түседі. Сауда, энергетика, маңызды минералдар, сирек жер элементтері, қорғаныс, көлік-логистика байланысы және ғарыш салаларында екіжақты ынтымақтастықты дамытуға зор мүмкіндік бар. Достығымызды жаңа белестерге көтеру үшін бірлесіп жұмыс істеуді жалғастырамыз.
@PrimeMinisterEn”
Бүгін ертерек Премьер-министр Олжас Бектенов мырзамен кездестім. Оның сапары Үндістан мен Қазақстан арасындағы стратегиялық серіктестікті одан әрі тереңдете түседі. Сауда, энергетика, маңызды минералдар, сирек жер элементтері, қорғаныс, көлік-логистика байланысы және ғарыш… pic.twitter.com/AIc4nG7JVU
— Narendra Modi (@narendramodi) February 18, 2026


