“ਭਾਰਤ ਵਿੱਚ ਜਨ ਭਾਗੀਦਾਰੀ ਅਤੇ ਜਨ ਅੰਦੋਲਨ ਨਾਲ ਜਲ ਸੰਭਾਲ਼ ਅਤੇ ਕੁਦਰਤ ਦੀ ਸੰਭਾਲ਼ ਦਾ ਵਿਲੱਖਣ ਅਭਿਯਾਨ ਚਲ ਰਿਹਾ ਹੈ”
"ਪਾਣੀ ਦੀ ਸੰਭਾਲ਼ ਸਿਰਫ਼ ਇੱਕ ਪਾਲਿਸੀ ਨਹੀਂ, ਇਹ ਇੱਕ ਪ੍ਰਯਾਸ ਅਤੇ ਇੱਕ ਪੁੰਨ ਭੀ ਹੈ"
"ਭਾਰਤੀ ਇੱਕ ਅਜਿਹੀ ਸੰਸਕ੍ਰਿਤੀ ਨਾਲ ਸਬੰਧਿਤ ਹਨ, ਜੋ ਪਾਣੀ ਨੂੰ ਰੱਬ ਦਾ ਰੂਪ, ਨਦੀਆਂ ਨੂੰ ਦੇਵੀ ਅਤੇ ਸਰੋਵਰਾਂ ਨੂੰ ਦੇਵਤਿਆਂ ਦਾ ਨਿਵਾਸ ਮੰਨਦੇ ਹਨ"
"ਸਾਡੀ ਸਰਕਾਰ ਨੇ ਸਮੁੱਚੇ ਸਮਾਜ ਅਤੇ ਸਮੁੱਚੀ ਸਰਕਾਰੀ ਪਹੁੰਚ ਨਾਲ ਕੰਮ ਕੀਤਾ ਹੈ"
"ਪਾਣੀ ਦੀ ਸੰਭਾਲ਼, ਕੁਦਰਤ ਦੀ ਸੰਭਾਲ਼, ਇਹ ਭਾਰਤ ਦੀ ਸੰਸਕ੍ਰਿਤਕ ਚੇਤਨਾ ਦਾ ਹਿੱਸਾ ਹਨ"
“ਪਾਣੀ ਦੀ ਸੰਭਾਲ਼ ਸਿਰਫ਼ ਨੀਤੀਆਂ ਦਾ ਮਾਮਲਾ ਹੀ ਨਹੀਂ, ਬਲਕਿ ਸਮਾਜਿਕ ਪ੍ਰਤੀਬੱਧਤਾ ਭੀ ਹੈ”
"ਸਾਨੂੰ ਦੇਸ਼ ਦੇ ਪਾਣੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ 'ਰਿਡਿਊਸ, ਰੀਯੂਜ਼, ਰੀਚਾਰਜ ਅਤੇ ਰੀਸਾਇਕਲ' ਦਾ ਮੰਤਰ ਅਪਣਾਉਣਾ ਚਾਹੀਦਾ ਹੈ"
"ਅਸੀਂ ਸਾਰੇ ਮਿਲ ਕੇ ਭਾਰਤ ਨੂੰ ਸਮੁੱਚੀ ਮਾਨਵਤਾ ਲਈ ਜਲ ਸੰਭਾਲ਼ ਦਾ ਇੱਕ ਪ੍ਰਤੀਕ ਬਣਾਵਾਂਗੇ"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਸੂਰਤ ਵਿਖੇ ‘ਜਲ ਸੰਚਯ ਜਨ ਭਾਗੀਦਾਰੀ’ ‘Jal Sanchay Jan Bhagidari’ ਪਹਿਲ ਦੀ ਸ਼ੁਰੂਆਤ ਸਮੇਂ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੇ ਤਹਿਤ, ਰਾਜ ਭਰ ਵਿੱਚ ਲਗਭਗ 24,800 'ਰੇਨ ਵਾਟਰ ਹਾਰਵੈਸਟਿੰਗ' ਢਾਂਚਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਬਰਸਾਤੀ ਪਾਣੀ ਦੀ ਸੰਭਾਲ਼ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਲੰਬੇ ਸਮੇਂ ਤੱਕ ਪਾਣੀ ਦੀ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ।

 

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਸ਼ਕਤੀ ਮੰਤਰਾਲੇ ਦੁਆਰਾ ਅੱਜ ਗੁਜਰਾਤ ਦੀ ਧਰਤੀ ਤੋਂ ਇੱਕ ਅਹਿਮ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਮੌਨਸੂਨ ਨਾਲ ਤਬਾਹੀ ਬਾਰੇ ਗੱਲ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਲਗਭਗ ਸਾਰੇ ਖੇਤਰਾਂ ਨੂੰ ਇਸ ਕਾਰਨ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਧਾਨ ਮੰਤਰੀ ਨੇ ਚਿੰਨ੍ਹਿਤ ਕੀਤਾ ਕਿ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਸਮੇਂ ਦੌਰਾਨ ਲਗਭਗ ਹਰ ਤਹਿਸੀਲ ਵਿੱਚ ਅਜਿਹੀ ਭਾਰੀ ਬਾਰਸ਼ ਨਹੀਂ ਦੇਖੀ ਅਤੇ ਨਾ ਹੀ ਸੁਣੀ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਨੂੰ ਇਸ ਵਾਰ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਵਿਭਾਗ ਸਥਿਤੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ, ਫਿਰ ਭੀ ਗੁਜਰਾਤ ਅਤੇ ਦੇਸ਼ ਦੇ ਲੋਕ ਅਜਿਹੇ ਗੰਭੀਰ ਹਾਲਾਤਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਇੱਕ ਦੂਸਰੇ ਦੀ ਮਦਦ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਦੇ ਕਈ ਹਿੱਸੇ ਅਜੇ ਭੀ ਮੌਨਸੂਨ ਸੀਜ਼ਨ ਦੇ ਪ੍ਰਭਾਵਾਂ ਦੀ ਮਾਰ ਹੇਠ ਹਨ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪਾਣੀ ਦੀ ਸੰਭਾਲ਼ ਸਿਰਫ਼ ਇੱਕ ਪਾਲਿਸੀ ਨਹੀਂ ਹੈ, ਇਹ ਇੱਕ ਪ੍ਰਯਾਸ ਹੈ ਅਤੇ ਇੱਕ ਪੁੰਨ ਭੀ ਹੈ; ਇਸ ਵਿੱਚ ਉਦਾਰਤਾ ਦੇ ਨਾਲ-ਨਾਲ ਜ਼ਿੰਮੇਦਾਰੀਆਂ ਭੀ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਪਾਣੀ ਪਹਿਲਾ ਪੈਰਾਮੀਟਰ ਹੋਵੇਗਾ ਜਿਸ 'ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡਾ ਮੁੱਲਾਂਕਣ ਕਰਨਗੀਆਂ"। ਉਨ੍ਹਾਂ ਨੇ ਕਿਹਾ, "ਇਹ ਇਸ ਲਈ ਸੀ ਕਿਉਂਕਿ ਪਾਣੀ ਸਿਰਫ਼ ਇੱਕ ਸਰੋਤ ਨਹੀਂ ਹੈ, ਬਲਕਿ ਜੀਵਨ ਅਤੇ ਮਾਨਵਤਾ ਦੇ ਭਵਿੱਖ ਦਾ ਸਵਾਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਪਾਣੀ ਦੀ ਸੰਭਾਲ਼, ਇੱਕ ਸਥਾਈ ਭਵਿੱਖ ਲਈ 9 ਸੰਕਲਪਾਂ ਵਿੱਚੋਂ ਸਭ ਤੋਂ ਪ੍ਰਮੁੱਖ ਸੀ। ਸ਼੍ਰੀ ਮੋਦੀ ਨੇ ਪਾਣੀ ਦੀ ਸੰਭਾਲ਼ ਦੇ ਸਾਰਥਕ ਪ੍ਰਯਾਸਾਂ ਵਿੱਚ ਜਨ ਭਾਗੀਦਾਰੀ ਦੀ ਸ਼ੁਰੂਆਤ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਗੁਜਰਾਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਅਤੇ ਪਹਿਲ ਵਿੱਚ ਸਾਰੇ ਹਿਤਧਾਰਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਵਾਤਾਵਰਣ ਅਤੇ ਪਾਣੀ ਦੀ ਸੰਭਾਲ਼ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੁਨੀਆ ਦੇ ਸਿਰਫ਼ 4 ਪ੍ਰਤੀਸ਼ਤ ਤਾਜ਼ੇ ਪਾਣੀ ਦਾ ਟਿਕਾਣਾ ਹੈ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ, "ਭਾਵੇਂ ਦੇਸ਼ ਵਿੱਚ ਕਈ ਸ਼ਾਨਦਾਰ ਨਦੀਆਂ ਹਨ, ਬੜੇ ਭੂਗੋਲਿਕ ਖੇਤਰ ਪਾਣੀ ਤੋਂ ਵਾਂਝੇ ਰਹਿੰਦੇ ਹਨ ਅਤੇ ਪਾਣੀ ਦਾ ਪੱਧਰ ਭੀ ਤੇਜ਼ੀ ਨਾਲ ਘਟ ਰਿਹਾ ਹੈ।" ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਲਵਾਯੂ ਪਰਿਵਰਤਨ ਦੇ ਨਾਲ ਪਾਣੀ ਦੀ ਕਮੀ ਨੇ ਲੋਕਾਂ ਦੇ ਜੀਵਨ 'ਤੇ ਬਹੁਤ ਬੜਾ ਪ੍ਰਭਾਵ ਪਾਇਆ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਚੁਣੌਤੀਪੂਰਨ ਸਥਿਤੀਆਂ ਦੇ ਬਾਵਜੂਦ, ਸਿਰਫ਼ ਭਾਰਤ ਵਿੱਚ ਹੀ ਆਪਣੇ ਅਤੇ ਦੁਨੀਆ ਲਈ ਹੱਲ ਲੱਭਣ ਦੀ ਸਮਰੱਥਾ ਹੈ। ਉਨ੍ਹਾਂ ਭਾਰਤ ਦੇ ਪ੍ਰਾਚੀਨ ਗ੍ਰੰਥਾਂ ਦੀ ਸਮਝ-ਬੂਝ ਨੂੰ ਕ੍ਰੈਡਿਟ ਦਿੱਤਾ ਅਤੇ ਕਿਹਾ ਕਿ ਪਾਣੀ ਅਤੇ ਵਾਤਾਵਰਣ ਦੀ ਸੰਭਾਲ਼ ਨੂੰ ਕਿਤਾਬੀ ਗਿਆਨ ਜਾਂ ਕਿਸੇ ਸਥਿਤੀ ਤੋਂ ਪੈਦਾ ਹੋਈ ਚੀਜ਼ ਨਹੀਂ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਪਾਣੀ ਅਤੇ ਵਾਤਾਵਰਣ ਦੀ ਸੰਭਾਲ਼ ਭਾਰਤ ਦੀ ਰਵਾਇਤੀ ਚੇਤਨਾ ਦਾ ਹਿੱਸਾ ਹੈ"। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕ ਅਜਿਹੀ ਸੰਸਕ੍ਰਿਤੀ ਨਾਲ ਸਬੰਧਿਤ ਹਨ, ਜੋ ਪਾਣੀ ਨੂੰ ਭਗਵਾਨ ਦਾ ਰੂਪ, ਨਦੀਆਂ ਨੂੰ ਦੇਵੀਆਂ ਅਤੇ ਸਰੋਵਰਾਂ ਨੂੰ ਦੇਵਤਿਆਂ ਦਾ ਨਿਵਾਸ ਮੰਨਦੇ ਹਨ। ਉਨ੍ਹਾਂ ਨੇ ਕਿਹਾ, "ਗੰਗਾ, ਨਰਮਦਾ, ਗੋਦਾਵਰੀ ਅਤੇ ਕਾਵੇਰੀ ਨੂੰ ਮਾਵਾਂ ਵਜੋਂ ਸਤਿਕਾਰਿਆ ਜਾਂਦਾ ਹੈ।" ਪ੍ਰਾਚੀਨ ਗ੍ਰੰਥਾਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਲ ਸੰਭਾਲ਼ ਅਤੇ ਦਾਨ-ਪੁੰਨ ਕਰਨਾ ਸੇਵਾ ਦਾ ਸਭ ਤੋਂ ਉੱਤਮ ਹੈ ਕਿਉਂਕਿ ਸਾਰੇ ਜੀਵਨ ਪਾਣੀ ਤੋਂ ਸ਼ੁਰੂ ਹੋਏ ਹਨ ਅਤੇ ਇਸ 'ਤੇ ਨਿਰਭਰ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੇ ਪੂਰਵਜ ਪਾਣੀ ਅਤੇ ਵਾਤਾਵਰਣ ਸੰਭਾਲ਼ ਦੇ ਮਹੱਤਵ ਨੂੰ ਜਾਣਦੇ ਸਨ। ਰਹੀਮ ਦਾਸ ਦੇ ਇੱਕ ਦੋਹੇ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਰਾਸ਼ਟਰ ਦੀ ਦੂਰਅੰਦੇਸ਼ੀ 'ਤੇ ਚਾਨਣਾ ਪਾਇਆ ਅਤੇ ਪਾਣੀ ਅਤੇ ਵਾਤਾਵਰਣ ਸੰਭਾਲ਼ ਦੀ ਗੱਲ ਆਉਣ 'ਤੇ ਅਗਵਾਈ ਕਰਨ ਦੀ ਜ਼ਰੂਰਤ ਜ਼ਾਹਰ ਕੀਤੀ।

 

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ‘ਜਲ ਸੰਚਯ ਜਨ ਭਾਗੀਦਾਰੀ’ ਪਹਿਲ ਗੁਜਰਾਤ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਨੇ ਨਾਗਰਿਕਾਂ ਦੇ ਆਖਰੀ ਹਿੱਸੇ ਤੱਕ ਪਾਣੀ ਦੀ ਪਹੁੰਚ ਅਤੇ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਲਈ ਬਹੁਤ ਸਾਰੇ ਸਫ਼ਲ ਪ੍ਰਯਾਸਾਂ ਨੂੰ ਦੇਖਿਆ ਹੈ। ਸ਼੍ਰੀ ਮੋਦੀ ਨੇ ਸੌਰਾਸ਼ਟਰ ਦੀ ਢਾਈ ਦਹਾਕੇ ਪਹਿਲਾਂ ਦੀ ਸਥਿਤੀ ਨੂੰ ਯਾਦ ਕਰਾਇਆ ਜਦੋਂ ਪਿਛਲੀਆਂ ਸਰਕਾਰਾਂ ਦੇ ਪਾਸ ਪਾਣੀ ਦੀ ਸੰਭਾਲ਼ ਦੇ ਵਿਜ਼ਨ ਦੀ ਘਾਟ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਇਸ ਗੰਭੀਰ ਸੰਕਟ 'ਤੇ ਕਾਬੂ ਪਾਉਣ ਦਾ ਸੰਕਲਪ ਲਿਆ ਹੈ ਅਤੇ ਦਹਾਕਿਆਂ ਤੋਂ ਲਟਕ ਰਹੇ ਸਰਦਾਰ ਸਰੋਵਰ ਡੈਮ ਨੂੰ ਪੂਰਾ ਕਰਨ ਅਤੇ ਚਾਲੂ ਕਰਨ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੌਨੀ (Sauni) ਯੋਜਨਾ ਦੀ ਸ਼ੁਰੂਆਤ ਭੀ ਜ਼ਰੂਰਤ ਤੋਂ ਵੱਧ ਖੇਤਰਾਂ ਤੋਂ ਪਾਣੀ ਕੱਢ ਕੇ ਅਤੇ ਇਸ ਨੂੰ ਘਾਟ ਵਾਲੇ ਖੇਤਰਾਂ ਵਿੱਚ ਪਹੁੰਚਾ ਕੇ ਕੀਤੀ ਗਈ ਸੀ। ਸ਼੍ਰੀ ਮੋਦੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਗੁਜਰਾਤ ਵਿੱਚ ਕੀਤੇ ਗਏ ਪ੍ਰਯਾਸਾਂ ਦੇ ਨਤੀਜੇ ਅੱਜ ਦੁਨੀਆ ਨੂੰ ਦਿਖਾਈ ਦੇ ਰਹੇ ਹਨ।

ਪ੍ਰਧਾਨ ਮੰਤਰੀ ਨੇ ਇੱਕ ਚੇਤੰਨ ਨਾਗਰਿਕ, ਜਨਤਕ ਭਾਗੀਦਾਰੀ ਅਤੇ ਲੋਕ ਲਹਿਰ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਕਿਹਾ, “ਪਾਣੀ ਦੀ ਸੰਭਾਲ਼ ਸਿਰਫ਼ ਨੀਤੀਆਂ ਦਾ ਹੀ ਨਹੀਂ ਬਲਕਿ ਸਮਾਜਿਕ ਪ੍ਰਤੀਬੱਧਤਾ ਭੀ ਹੈ”। ਉਨ੍ਹਾਂ ਨੇ ਕਿਹਾ ਕਿ ਭਾਵੇਂ ਪਿਛਲੇ ਸਮੇਂ ਦੌਰਾਨ ਪਾਣੀ ਨਾਲ ਸਬੰਧਿਤ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਪਰ ਇਸ ਦੇ ਨਤੀਜੇ ਪਿਛਲੇ 10 ਵਰ੍ਹਿਆਂ ਵਿੱਚ ਹੀ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਿੱਪਣੀ ਕੀਤੀ, "ਸਾਡੀ ਸਰਕਾਰ ਨੇ ਸਮੁੱਚੇ ਸਮਾਜ ਅਤੇ ਸਮੁੱਚੀ ਸਰਕਾਰ ਦੀ ਪਹੁੰਚ ਨਾਲ ਕੰਮ ਕੀਤਾ ਹੈ।" ਪਿਛਲੇ 10 ਵਰ੍ਹਿਆਂ ਵਿੱਚ ਕੀਤੇ ਗਏ ਕੰਮਾਂ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਪਾਣੀ ਨਾਲ ਸਬੰਧਿਤ ਮੁੱਦਿਆਂ 'ਤੇ ਸਿਲੋਜ਼ (silos) ਤੋੜੇ ਗਏ ਹਨ ਅਤੇ ਜਲ ਸ਼ਕਤੀ ਮੰਤਰਾਲਾ ਸਰਕਾਰ ਦੀ ਪੂਰੀ ਪਹੁੰਚ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਉਨ੍ਹਾਂ ਨੇ ਜਲ ਜੀਵਨ ਮਿਸ਼ਨ ਰਾਹੀਂ ਹਰ ਘਰ ਤੱਕ ਟੈਪ ਵਾਟਰ ਸਪਲਾਈ ਦੇ ਸੰਕਲਪ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਅੱਜ 15 ਕਰੋੜ ਤੋਂ ਵੱਧ ਦੇ ਮੁਕਾਬਲੇ ਪਹਿਲਾਂ ਸਿਰਫ਼ 3 ਕਰੋੜ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਉਪਲਬਧ ਸਨ। ਉਨ੍ਹਾਂ ਨੇ ਜਲ-ਜੀਵਨ ਮਿਸ਼ਨ ਨੂੰ ਦੇਸ਼ ਦੇ 75 ਫੀਸਦੀ ਤੋਂ ਵੱਧ ਘਰਾਂ ਤੱਕ ਸਾਫ ਪਾਣੀ ਪਹੁੰਚਾਉਣ ਦਾ ਸਿਹਰਾ ਦਿੱਤਾ। ਉਨ੍ਹਾਂ ਜਲ-ਜੀਵਨ ਮਿਸ਼ਨ ਵਿੱਚ ਪਾਏ ਯੋਗਦਾਨ ਲਈ ਸਥਾਨਕ ਜਲ ਸਮਿਤੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਵੇਂ ਗੁਜਰਾਤ ਦੀਆਂ ਜਲ ਸਮਿਤੀਆਂ ਵਿੱਚ ਮਹਿਲਾਵਾਂ ਨੇ ਸ਼ਾਨਦਾਰ ਕੰਮ ਕੀਤਾ ਹੈ, ਉਸੇ ਤਰ੍ਹਾਂ ਦੇਸ਼ ਭਰ ਦੀਆਂ ਜਲ ਸਮਿਤੀਆਂ ਵਿੱਚ ਭੀ ਮਹਿਲਾਵਾਂ ਸ਼ਾਨਦਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ, "ਇਸ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਹਿੱਸੇਦਾਰੀ ਪਿੰਡਾਂ ਦੀਆਂ ਮਹਿਲਾਵਾਂ ਦੀ ਹੈ।"

ਇਹ ਉਜਾਗਰ ਕਰਦੇ ਹੋਏ ਕਿ ਕਿਵੇਂ ਜਲ ਸ਼ਕਤੀ ਅਭਿਯਾਨ ਅੱਜ ਇੱਕ ਰਾਸ਼ਟਰੀ ਮਿਸ਼ਨ ਬਣ ਗਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਰਵਾਇਤੀ ਜਲ ਸਰੋਤਾਂ ਦੀ ਮੁਰੰਮਤ ਹੋਵੇ ਜਾਂ ਨਵੇਂ ਢਾਂਚੇ ਦਾ ਨਿਰਮਾਣ ਹੋਵੇ, ਜੀਵਨ ਦੇ ਹਰ ਖੇਤਰ ਦੇ ਵਿਅਕਤੀ, ਹਿਤਧਾਰਕਾਂ ਤੋਂ ਸਿਵਲ ਸੁਸਾਇਟੀ ਤੋਂ ਪੰਚਾਇਤਾਂ ਤੱਕ, ਇਸ ਵਿੱਚ ਸ਼ਾਮਲ ਹਨ। ਜਨ ਭਾਗੀਦਾਰੀ ਦੀ ਤਾਕਤ ਬਾਰੇ ਦੱਸਦਿਆਂ, ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' (Azadi Ka Amrit Mahotsav) ਦੌਰਾਨ ਹਰ ਜ਼ਿਲ੍ਹੇ ਵਿੱਚ ਅੰਮ੍ਰਿਤ ਸਰੋਵਰ (Amrit Sarovars) ਦਾ ਕੰਮ ਸ਼ੁਰੂ ਹੋਇਆ ਸੀ ਅਤੇ ਅੱਜ ਦੇਸ਼ ਵਿੱਚ 60 ਹਜ਼ਾਰ ਤੋਂ ਵੱਧ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਹੋਇਆ ਹੈ। ਉਨ੍ਹਾਂ ਨੇ ਕਿਹਾ, "ਇਸੇ ਤਰ੍ਹਾਂ ਅਟਲ ਭੂ-ਜਲ ਯੋਜਨਾ ਜ਼ਮੀਨੀ ਪਾਣੀ ਨੂੰ ਰੀਚਾਰਜ ਕਰਨ ਲਈ ਜਲ ਸਰੋਤਾਂ ਦੇ ਪ੍ਰਬੰਧਨ ਵਿੱਚ ਪਿੰਡ ਵਾਸੀਆਂ ਦੀ ਜ਼ਿੰਮੇਵਾਰੀ ਭੀ ਸ਼ਾਮਲ ਹੈ। ਉਨ੍ਹਾਂ ਨੇ ਅੱਗੇ ਕਿਹਾ, "ਇਸ ਤੋਂ ਇਲਾਵਾ, 2021 ਵਿੱਚ ਸ਼ੁਰੂ ਕੀਤੇ ਗਏ ‘ਕੈਚ ਦ ਰੇਨ’ ਅਭਿਯਾਨ ਵਿੱਚ ਅੱਜ ਬੜੀ ਗਿਣਤੀ ਵਿੱਚ ਹਿੱਸੇਦਾਰ ਸ਼ਾਮਲ ਹਨ। 'ਨਮਾਮਿ ਗੰਗੇ' (‘Namami Gange’)ਪਹਿਲ ਦੀ ਗੱਲ ਕਰਦੇ ਹੋਏ, ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਇਹ ਨਾਗਰਿਕਾਂ ਲਈ ਇੱਕ ਭਾਵਨਾਤਮਕ ਸੰਕਲਪ ਬਣ ਗਿਆ ਹੈ ਅਤੇ ਲੋਕ ਨਦੀਆਂ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਪੁਰਾਣੀਆਂ ਪਰੰਪਰਾਵਾਂ ਅਤੇ ਅਪ੍ਰਸੰਗਿਕ ਰੀਤੀ-ਰਿਵਾਜਾਂ ਨੂੰ ਛੱਡ ਰਹੇ ਹਨ।

‘ਏਕ ਪੇੜ ਮਾਂ ਕੇ ਨਾਮ’ (‘Ek Ped Maa ke Naam’) ਅਭਿਯਾਨ ਦੇ ਤਹਿਤ ਨਾਗਰਿਕਾਂ ਨੂੰ ਇੱਕ ਰੁੱਖ ਲਗਾਉਣ ਦੀ ਆਪਣੀ ਅਪੀਲ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਗਲਾਂ ਦੇ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ‘ਏਕ ਪੇੜ ਮਾਂ ਕੇ ਨਾਮ’ ਤਹਿਤ ਕਰੋੜਾਂ ਰੁੱਖ ਲਗਾਏ ਗਏ ਹਨ। ਸ਼੍ਰੀ ਮੋਦੀ ਨੇ ਅਜਿਹੀਆਂ ਮੁਹਿੰਮਾਂ ਅਤੇ ਸੰਕਲਪਾਂ ਵਿੱਚ ਜਨਤਕ ਭਾਗੀਦਾਰੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ 140 ਕਰੋੜ ਨਾਗਰਿਕਾਂ ਦੀ ਭਾਗੀਦਾਰੀ ਨਾਲ ਜਲ ਸੰਭਾਲ਼ ਦੇ ਪ੍ਰਯਾਸ ਇੱਕ ਜਨਤਕ ਅੰਦੋਲਨ ਵਿੱਚ ਬਦਲ ਰਹੇ ਹਨ।

ਪ੍ਰਧਾਨ ਮੰਤਰੀ ਨੇ ਜਲ ਸੰਭਾਲ਼ 'ਤੇ ਤੁਰੰਤ ਕਾਰਵਾਈ ਕਰਨ ਦਾ ਸੱਦਾ ਦਿੱਤਾ ਅਤੇ ਪਾਣੀ ਨਾਲ ਸਬੰਧਿਤ ਮੁੱਦਿਆਂ ਬਾਰੇ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ 'ਰਿਡਿਊਸ, ਰੀਯੂਜ਼, ਰੀਚਾਰਜ ਅਤੇ ਰੀਸਾਇਕਲ' ਦੇ ਮੰਤਰ ਨੂੰ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਣੀ ਨੂੰ ਉਦੋਂ ਹੀ ਬਚਾਇਆ ਜਾ ਸਕਦਾ ਹੈ ਜਦੋਂ ਇਸ ਦੀ ਦੁਰਵਰਤੋਂ ਖ਼ਤਮ ਹੋਵੇ, ਖਪਤ ਘਟਾਈ ਜਾਵੇ, ਪਾਣੀ ਦੀ ਮੁੜ ਵਰਤੋਂ ਕੀਤੀ ਜਾਵੇ, ਪਾਣੀ ਦੇ ਸਰੋਤਾਂ ਨੂੰ ਰੀਚਾਰਜ ਕੀਤਾ ਜਾਵੇ ਅਤੇ ਦੂਸ਼ਿਤ ਪਾਣੀ ਨੂੰ ਰੀਸਾਇਕਲ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਇਸ ਮਿਸ਼ਨ ਵਿੱਚ ਇਨੋਵੇਟਿਵ ਪਹੁੰਚਾਂ ਅਤੇ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਪਾਣੀ ਦੀਆਂ ਜ਼ਰੂਰਤਾਂ ਵਿੱਚ ਖੇਤੀਬਾੜੀ ਦਾ ਹਿੱਸਾ ਲਗਭਗ 80 ਪ੍ਰਤੀਸ਼ਤ ਹੈ, ਜਿਸ ਨਾਲ ਪਾਣੀ ਦੀ ਕੁਸ਼ਲ ਖੇਤੀ ਟਿਕਾਊਤਾ ਲਈ ਮਹੱਤਵਪੂਰਨ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਟਿਕਾਊ ਖੇਤੀ ਦੀ ਦਿਸ਼ਾ ਵਿੱਚ ਤੁਪਕਾ ਸਿੰਚਾਈ ਜਿਹੀਆਂ ਤਕਨੀਕਾਂ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ 'ਪ੍ਰਤੀ ਬੂੰਦ ਵਧੇਰੇ ਫਸਲ' ਜਿਹੀਆਂ ਮੁਹਿੰਮਾਂ ਬਾਰੇ ਭੀ ਗੱਲ ਕੀਤੀ ਅਤੇ ਕਿਹਾ ਕਿ ਇਹ ਪਾਣੀ ਦੀ ਸੰਭਾਲ਼ ਵਿੱਚ ਮਦਦ ਕਰ ਰਿਹਾ ਹੈ ਅਤੇ ਪਾਣੀ ਦੀ ਘਾਟ ਵਾਲੇ ਖੇਤਰਾਂ ਵਿੱਚ ਕਿਸਾਨਾਂ ਦੀ ਆਮਦਨ ਵਿੱਚ ਭੀ ਵਾਧਾ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਦਾਲਾਂ, ਤੇਲ ਬੀਜਾਂ ਅਤੇ ਮੋਟੇ ਅਨਾਜ ਜਿਹੀਆਂ ਘੱਟ ਪਾਣੀ ਦੀ ਜ਼ਰੂਰਤ ਵਾਲੀਆਂ ਫਸਲਾਂ ਦੀ ਕਾਸ਼ਤ ਲਈ ਸਰਕਾਰ ਦੇ ਸਮਰਥਨ ਨੂੰ ਉਜਾਗਰ ਕੀਤਾ। ਰਾਜ-ਪੱਧਰੀ ਪ੍ਰਯਾਸਾਂ 'ਤੇ ਚਰਚਾ ਨੂੰ ਅੱਗੇ ਵਧਾਉਂਦੇ ਹੋਏ, ਸ਼੍ਰੀ ਮੋਦੀ ਨੇ ਰਾਜਾਂ ਨੂੰ ਜਲ ਸੰਭਾਲ਼ ਅਭਿਆਸਾਂ ਨੂੰ ਅਪਣਾਉਣ ਅਤੇ ਤੇਜ਼ ਕਰਨ ਲਈ ਉਤਸ਼ਾਹਿਤ ਕੀਤਾ। ਇਹ ਸਵੀਕਾਰ ਕਰਦੇ ਹੋਏ ਕਿ ਕੁਝ ਰਾਜ ਕਿਸਾਨਾਂ ਨੂੰ ਘੱਟ ਪਾਣੀ ਦੀ ਖਪਤ ਕਰਨ ਵਾਲੀਆਂ ਵਿਕਲਪਕ ਫਸਲਾਂ ਉਗਾਉਣ ਲਈ ਪ੍ਰੋਤਸਾਹਨ ਪ੍ਰਦਾਨ ਕਰਦੇ ਹਨ, ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਨੂੰ ਇਕਜੁੱਟ ਹੋਣ ਅਤੇ ਇਨ੍ਹਾਂ ਪ੍ਰਯਾਸਾਂ ਨੂੰ ਅੱਗੇ ਵਧਾਉਣ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, "ਖੇਤਾਂ ਦੇ ਨੇੜੇ ਤਾਲਾਬ ਬਣਾਉਣਾ ਅਤੇ ਖੂਹਾਂ ਨੂੰ ਰੀਚਾਰਜ ਕਰਨਾ, ਨਵੀਆਂ ਤਕਨੀਕਾਂ ਦੇ ਨਾਲ ਸਾਨੂੰ ਰਵਾਇਤੀ ਗਿਆਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।"

 

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਇੱਕ ਵਿਸ਼ਾਲ ਜਲ ਅਰਥਵਿਵਸਥਾ ਸਵੱਛ ਪਾਣੀ ਦੀ ਉਪਲਬਧਤਾ ਅਤੇ ਜਲ ਸੰਭਾਲ਼ ਦੀ ਸਫ਼ਲਤਾ ਨਾਲ ਜੁੜੀ ਹੋਈ ਹੈ”। ਉਨ੍ਹਾਂ ਅੱਗੇ ਦੱਸਿਆ ਕਿ ਜਲ ਜੀਵਨ ਮਿਸ਼ਨ ਨੇ ਲੱਖਾਂ ਲੋਕਾਂ ਜਿਵੇਂ ਕਿ ਇੰਜੀਨੀਅਰ, ਪਲੰਬਰ, ਇਲੈਕਟ੍ਰੀਸ਼ੀਅਨ ਅਤੇ ਮੈਨੇਜਰਾਂ ਨੂੰ ਰੋਜ਼ਗਾਰ ਦੇ ਨਾਲ-ਨਾਲ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ। ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ, ਵਿਸ਼ਵ ਸਿਹਤ ਸੰਗਠਨ ਦੇ ਅੰਦਾਜ਼ੇ ਅਨੁਸਾਰ, ਹਰ ਘਰ ਨੂੰ ਪਾਈਪ ਰਾਹੀਂ ਪਾਣੀ ਪਹੁੰਚਾ ਕੇ ਦੇਸ਼ ਦੇ ਨਾਗਰਿਕਾਂ ਦੇ ਲਗਭਗ 5.5 ਕਰੋੜ ਮਨੁੱਖੀ ਘੰਟੇ ਬਚਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਸਾਡੀਆਂ ਭੈਣਾਂ ਅਤੇ ਬੇਟੀਆਂ ਦੇ ਸਮੇਂ ਅਤੇ ਮਿਹਨਤ ਨੂੰ ਬਚਾਉਣ ਵਿੱਚ ਮਦਦ ਕਰੇਗੀ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ​​ਹੋਵੇਗੀ। ਸ਼੍ਰੀ ਮੋਦੀ ਨੇ ਦੱਸਿਆ ਕਿ ਸਿਹਤ ਭੀ ਪਾਣੀ ਦੀ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰਿਪੋਰਟਾਂ ਅਨੁਸਾਰ ਜਿੱਥੇ 1.25 ਲੱਖ ਤੋਂ ਵੱਧ ਬੱਚਿਆਂ ਦੀਆਂ ਬੇਵਕਤੀ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ, ਉੱਥੇ ਹੀ ਜਲ ਜੀਵਨ ਮਿਸ਼ਨ ਰਾਹੀਂ ਹਰ ਸਾਲ 4 ਲੱਖ ਤੋਂ ਵੱਧ ਲੋਕਾਂ ਨੂੰ ਡਾਇਰੀਆ ਜਿਹੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ, ਜਿਸ ਨਾਲ ਜੇਬ੍ਹ ਵਿੱਚੋਂ ਹੋਣ ਵਾਲੇ ਖਰਚੇ ਵਿੱਚ ਭਾਰੀ ਕਮੀ ਆਵੇਗੀ।"

ਪ੍ਰਧਾਨ ਮੰਤਰੀ ਨੇ ਜਲ ਸੰਭਾਲ਼ ਲਈ ਭਾਰਤ ਦੇ ਮਿਸ਼ਨ ਵਿੱਚ ਉਦਯੋਗਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਉਦਯੋਗਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਨੈੱਟ ਜ਼ੀਰੋ ਤਰਲ ਨਿਕਾਸੀ ਮਿਆਰ ਅਤੇ ਵਾਟਰ ਰੀਸਾਈਕਲਿੰਗ ਲਕਸ਼ਾਂ ਨੂੰ ਪੂਰਾ ਕੀਤਾ ਹੈ ਅਤੇ ਪਾਣੀ ਦੀ ਸਥਿਰਤਾ ਲਈ ਵੱਖ-ਵੱਖ ਖੇਤਰਾਂ ਦੇ ਪ੍ਰਯਾਸਾਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਇਹ ਭੀ ਨੋਟ ਕੀਤਾ ਕਿ ਬਹੁਤ ਸਾਰੇ ਉਦਯੋਗਾਂ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਪਾਣੀ ਦੀ ਸੰਭਾਲ਼ ਦੇ ਪ੍ਰੋਜੈਕਟ ਸ਼ੁਰੂ ਕੀਤੇ ਹਨ। ਸ਼੍ਰੀ ਮੋਦੀ ਨੇ ਪਾਣੀ ਦੀ ਸੰਭਾਲ਼ ਲਈ ਗੁਜਰਾਤ ਦੁਆਰਾ ਸੀਐੱਸਆਰ ਦੀ ਇਨੋਵੇਟਿਵ ਵਰਤੋਂ ਦੀ ਪ੍ਰਸ਼ੰਸਾ ਕੀਤੀ, ਇਸ ਨੂੰ ਰਿਕਾਰਡ-ਸੈੱਟ ਕਰਨ ਦੀ ਕੋਸ਼ਿਸ਼ ਦੱਸਿਆ। “ਗੁਜਰਾਤ ਨੇ ਪਾਣੀ ਦੀ ਸੰਭਾਲ਼ ਲਈ ਸੀਐੱਸਆਰ ਦੀ ਵਰਤੋਂ ਕਰਕੇ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੱਤਾ, "ਸੂਰਤ, ਵਲਸਾਡ, ਡਾਂਗ, ਤਾਪੀ ਅਤੇ ਨਵਸਾਰੀ (Surat, Valsad, Dang, Tapi, and Navsari) ਜਿਹੀਆਂ ਥਾਵਾਂ 'ਤੇ ਲਗਭਗ 10,000 ਬੋਰਵੈਲ ਰੀਚਾਰਜ ਢਾਂਚੇ ਨੂੰ ਪੂਰਾ ਕੀਤਾ ਗਿਆ ਹੈ।''ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪਹਿਲਾਂ ਪਾਣੀ ਦੀ ਘਾਟ ਨੂੰ ਦੂਰ ਕਰਨ ਅਤੇ ਨਾਜ਼ੁਕ ਖੇਤਰਾਂ ਵਿੱਚ ਜ਼ਮੀਨੀ ਪਾਣੀ ਦੇ ਸਰੋਤਾਂ ਨੂੰ ਰੀਚਾਰਜ ਕਰਨ ਵਿੱਚ ਮਦਦ ਕਰ ਰਹੀਆਂ ਹਨ। ਸਰਕਾਰ ਅਤੇ ਨਿੱਜੀ ਖੇਤਰ ਵਿਚਕਾਰ ਸਹਿਯੋਗੀ ਪ੍ਰਯਾਸਾਂ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਘੋਸ਼ਣਾ ਕੀਤੀ, "'ਜਲ ਸੰਚਯ-ਜਨ ਭਾਗੀਦਾਰੀ ਅਭਿਯਾਨ' ਦੇ ਜ਼ਰੀਏ, ਜਲ ਸ਼ਕਤੀ ਮੰਤਰਾਲੇ ਅਤੇ ਗੁਜਰਾਤ ਸਰਕਾਰ ਨੇ ਹੁਣ ਅਜਿਹੇ 24,000 ਹੋਰ ਢਾਂਚੇ ਬਣਾਉਣ ਲਈ ਇੱਕ ਨਵਾਂ ਮਿਸ਼ਨ ਸ਼ੁਰੂ ਕੀਤਾ ਹੈ। " ਉਨ੍ਹਾਂ ਇਸ ਅਭਿਯਾਨ ਨੂੰ ਇੱਕ ਅਜਿਹਾ ਮਾਡਲ ਦੱਸਿਆ, ਜੋ ਭਵਿੱਖ ਵਿੱਚ ਹੋਰ ਰਾਜਾਂ ਨੂੰ ਭੀ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਕਰਨ ਲਈ ਪ੍ਰੇਰਿਤ ਕਰੇਗਾ।

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ ਪਾਣੀ ਦੀ ਸੰਭਾਲ਼ ਵਿੱਚ ਇੱਕ ਆਲਮੀ ਪ੍ਰੇਰਣਾ ਬਣ ਜਾਵੇਗਾ। ਉਨ੍ਹਾਂ ਨੇ ਮਿਸ਼ਨ ਦੀ ਨਿਰੰਤਰ ਸਫ਼ਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਇਕਜੁੱਟ ਹੋ ਕੇ ਅਸੀਂ ਭਾਰਤ ਨੂੰ ਸਮੁੱਚੀ ਮਾਨਵਤਾ ਲਈ ਪਾਣੀ ਦੀ ਸੰਭਾਲ਼ ਦਾ ਇੱਕ ਪ੍ਰਤੀਕ ਬਣਾਵਾਂਗੇ।"

ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਸੀਆਰ ਪਾਟਿਲ ਮੌਜੂਦ ਸਨ।

ਪਿਛੋਕੜ

ਜਲ ਸੁਰੱਖਿਆ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ, 'ਜਲ ਸੰਚਯ ਜਨ ਭਾਗੀਦਾਰੀ' ਪਹਿਲ ਭਾਈਚਾਰਕ ਭਾਈਵਾਲੀ ਅਤੇ ਮਾਲਕੀ 'ਤੇ ਜ਼ੋਰ ਦੇ ਕੇ ਜਲ ਸੰਭਾਲ਼ ਦੀ ਕੋਸ਼ਿਸ਼ ਕਰਦੀ ਹੈ। ਇਹ ਇੱਕ ਸਮੁੱਚੇ-ਸਮਾਜ ਅਤੇ ਇੱਕ ਸਮੁੱਚੀ-ਸਰਕਾਰੀ ਪਹੁੰਚ ਨਾਲ ਚਲਾਇਆ ਜਾ ਰਿਹਾ ਹੈ। ਗੁਜਰਾਤ ਸਰਕਾਰ ਦੀ ਅਗਵਾਈ ਵਾਲੀ ਜਲ ਸੰਚਯ ਪਹਿਲ ਦੀ ਸਫ਼ਲਤਾ ਦੇ ਅਧਾਰ 'ਤੇ, ਜਲ ਸ਼ਕਤੀ ਮੰਤਰਾਲਾ, ਰਾਜ ਸਰਕਾਰ ਦੇ ਸਹਿਯੋਗ ਨਾਲ, ਗੁਜਰਾਤ ਵਿੱਚ 'ਜਲ ਸੰਚਯ ਜਨ ਭਾਗੀਦਾਰੀ' ਪਹਿਲ ਸ਼ੁਰੂ ਕਰ ਰਿਹਾ ਹੈ। ਗੁਜਰਾਤ ਸਰਕਾਰ ਨੇ ਜਲ-ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣ ਲਈ ਨਾਗਰਿਕਾਂ, ਸਥਾਨਕ ਸੰਸਥਾਵਾਂ, ਉਦਯੋਗਾਂ ਅਤੇ ਹੋਰ ਹਿਤਧਾਰਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਪ੍ਰੋਗਰਾਮ ਦੇ ਤਹਿਤ, ਰਾਜ ਭਰ ਵਿੱਚ ਸਮੁਦਾਇਕ ਭਾਗੀਦਾਰੀ ਨਾਲ ਲਗਭਗ 24,800 ਰੇਨ ਵਾਟਰ ਹਾਰਵੈਸਟਿੰਗ ਢਾਂਚੇ ਬਣਾਏ ਜਾ ਰਹੇ ਹਨ। ਇਹ ਰੀਚਾਰਜ ਢਾਂਚੇ ਮੀਂਹ ਦੇ ਪਾਣੀ ਦੀ ਸੰਭਾਲ਼ ਨੂੰ ਵਧਾਉਣ ਅਤੇ ਲੰਬੇ ਸਮੇਂ ਲਈ ਪਾਣੀ ਦੀ ਸਥਿਰਤਾ ਸੁਨਿਸ਼ਚਿਤ ਕਰਨ ਦੇ ਲਈ ਸਹਾਇਕ ਹੋਵੇਗਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
FDI inflows into India cross $1 trillion, establishes country as key investment destination

Media Coverage

FDI inflows into India cross $1 trillion, establishes country as key investment destination
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 9 ਦਸੰਬਰ 2024
December 09, 2024

Appreciation for Innovative Solutions for Sustainable Development in India under PM Modi