ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਲਸਟੋਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ਼੍ਰੀ ਮਾਰਟਿਨ ਸੀਓਨ ਨਾਲ ਸਾਰਥਕ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਐਲਸਟੋਮ ਦੀ ਪਹਿਲਾਂ ਤੋਂ ਹੀ ਮਜ਼ਬੂਤ ਮੌਜੂਦਗੀ ਹੈ। ਸ਼੍ਰੀ ਮੋਦੀ ਨੇ ਭਾਰਤ ਦੀ ਵਿਕਾਸ ਗਾਥਾ ਵਿੱਚ ਕੰਪਨੀ ਦੇ ਭਰੋਸੇ ਅਤੇ ‘ਮੇਕ ਇਨ ਇੰਡੀਆ’ ਤੇ ‘ਮੇਕ ਫ਼ਾਰ ਦਿ ਵਰਲਡ’ ਦੀ ਦਿਸ਼ਾ ਵਿੱਚ ਉਸ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਿਹਤਰ ਮੌਕੇ ਉਪਲਬਧ ਹੋਣਗੇ।
ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ, ਸਾਡੇ ਨੌਜਵਾਨਾਂ ਨਾਲ ਮਿਲ ਕੇ ਕੰਮ ਕਰਨ ਲਈ ਵਿਸ਼ਵ ਨੂੰ ਸੱਦਾ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ;
“ਐਲਸਟੋਮ ਦੇ ਸੀ.ਈ.ਓ. ਸ਼੍ਰੀ ਮਾਰਟਿਨ ਸੀਓਨ ਨਾਲ ਸਾਰਥਕ ਗੱਲਬਾਤ ਹੋਈ। ਭਾਰਤ ਵਿੱਚ ਐਲਸਟੋਮ ਦੀ ਪਹਿਲਾਂ ਤੋਂ ਹੀ ਮਜ਼ਬੂਤ ਮੌਜੂਦਗੀ ਹੈ। ਭਾਰਤ ਦੀ ਵਿਕਾਸ ਗਾਥਾ ਵਿੱਚ ਕੰਪਨੀ ਦੇ ਭਰੋਸੇ ਅਤੇ ‘ਮੇਕ ਇਨ ਇੰਡੀਆ’ ਤੇ ‘ਮੇਕ ਫ਼ਾਰ ਦਿ ਵਰਲਡ’ ਦੀ ਦਿਸ਼ਾ ਵਿੱਚ ਉਸ ਦੇ ਯਤਨ ਸ਼ਲਾਘਾਯੋਗ ਹਨ। ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਿਹਤਰ ਮੌਕੇ ਉਪਲਬਧ ਹੋਣਗੇ। ਭਾਰਤ, ਸਾਡੇ ਨੌਜਵਾਨਾਂ ਨਾਲ ਮਿਲ ਕੇ ਕੰਮ ਕਰਨ ਲਈ ਵਿਸ਼ਵ ਨੂੰ ਸੱਦਾ ਦਿੰਦਾ ਹੈ।
@Alstom”
Had a productive interaction with the CEO of Alstom, Mr. Martin Sion. Alstom already has a strong presence in India. Their belief in India’s growth story and their efforts towards making in India and making for the world are commendable. And, the opportunities are going to get… pic.twitter.com/2HgwzPgWAx
— Narendra Modi (@narendramodi) June 18, 2026


