ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਿਮਾਚਲ ਦਿਵਸ ਦੇ ਮੌਕੇ 'ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਪਵਿੱਤਰ 'ਦੇਵ ਭੂਮੀ' ਆਪਣੀਆਂ ਅਮੀਰ ਪਰੰਪਰਾਵਾਂ, ਬੇਮਿਸਾਲ ਸਭਿਆਚਾਰਕ ਵਿਰਾਸਤ ਅਤੇ ਇੱਥੋਂ ਦੇ ਲੋਕਾਂ ਦੀ ਮਿਹਨਤ, ਫ਼ਰਜ਼ ਪ੍ਰਤੀ ਸਮਰਪਣ ਅਤੇ ਨਿਮਰਤਾ ਦੇ ਕਾਰਨ ਇੱਕ ਖ਼ਾਸ ਪਛਾਣ ਰੱਖਦੀ ਹੈ।
ਇਸ ਸ਼ੁਭ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੂਬੇ ਦੇ ਸਮੁੱਚੇ ਪਰਿਵਾਰਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ:
"ਸਮੁੱਚੇ ਹਿਮਾਚਲ ਵਾਸੀਆਂ ਨੂੰ ਹਿਮਾਚਲ ਦਿਵਸ ਦੀਆਂ ਤਹਿ ਦਿਲੋਂ ਵਧਾਈਆਂ। ਇਹ ਪਵਿੱਤਰ 'ਦੇਵ ਭੂਮੀ' ਆਪਣੀਆਂ ਅਮੀਰ ਪਰੰਪਰਾਵਾਂ, ਬੇਮਿਸਾਲ ਸਭਿਆਚਾਰਕ ਵਿਰਾਸਤ ਅਤੇ ਇੱਥੋਂ ਦੇ ਲੋਕਾਂ ਦੀ ਮਿਹਨਤ, ਫ਼ਰਜ਼ ਪ੍ਰਤੀ ਸਮਰਪਣ ਅਤੇ ਨਿਮਰਤਾ ਦੇ ਕਾਰਨ ਇੱਕ ਖ਼ਾਸ ਪਛਾਣ ਰੱਖਦੀ ਹੈ। ਇਸ ਸ਼ੁਭ ਮੌਕੇ 'ਤੇ ਮੈਂ ਸੂਬੇ ਦੇ ਸਮੁੱਚੇ ਪਰਿਵਾਰਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ।"
समस्त हिमाचलवासियों को हिमाचल दिवस की हार्दिक शुभकामनाएं। यह पावन देवभूमि अपनी समृद्ध परंपराओं, अनुपम सांस्कृतिक धरोहर और यहां के लोगों की कर्मठता, कर्तव्यनिष्ठा और विनम्रता के कारण विशेष पहचान रखती है। इस पुनीत अवसर पर मैं प्रदेश के सभी परिवारजनों के उज्ज्वल भविष्य की कामना करता…
— Narendra Modi (@narendramodi) April 15, 2026


