ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਸੰਤ ਪੰਚਮੀ ਦੇ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕੁਦਰਤ ਦੀ ਖ਼ੂਬਸੂਰਤੀ ਅਤੇ ਧਾਰਮਿਕਤਾ ਨੂੰ ਸਮਰਪਿਤ ਇਸ ਤਿਉਹਾਰ ਦੀ ਪਵਿੱਤਰਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਗਿਆਨ ਅਤੇ ਕਲਾ ਦੀ ਦੇਵੀ, ਦੇਵੀ ਸਰਸਵਤੀ ਤੋਂ ਸਾਰਿਆਂ ’ਤੇ ਆਪਣਾ ਅਸ਼ੀਰਵਾਦ ਬਣਾਏ ਰੱਖਣ ਲਈ ਪ੍ਰਾਰਥਨਾ ਕੀਤੀ।
ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਦੇਵੀ ਸਰਸਵਤੀ ਦੇ ਅਸ਼ੀਰਵਾਦ ਨਾਲ ਸਾਰੇ ਨਾਗਰਿਕਾਂ ਦਾ ਜੀਵਨ ਹਮੇਸ਼ਾ ਗਿਆਨ, ਬੁੱਧੀ ਅਤੇ ਵਿਵੇਕ ਨਾਲ ਰੋਸ਼ਨ ਰਹੇ।
ਸ਼੍ਰੀ ਮੋਦੀ ਨੇ ਇੱਕ ਐੱਕਸ ਪੋਸਟ ਵਿੱਚ ਕਿਹਾ;
"ਕੁਦਰਤ ਦੀ ਖ਼ੂਬਸੂਰਤੀ ਅਤੇ ਧਾਰਮਿਕਤਾ ਨੂੰ ਸਮਰਪਿਤ ਪਵਿੱਤਰ ਤਿਉਹਾਰ ਬਸੰਤ ਪੰਚਮੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਸਾਰਿਆਂ ਨੂੰ ਗਿਆਨ ਅਤੇ ਕਲਾ ਦੀ ਦੇਵੀ, ਦੇਵੀ ਸਰਸਵਤੀ ਦਾ ਅਸ਼ੀਰਵਾਦ ਪ੍ਰਾਪਤ ਹੋਵੇ। ਉਨ੍ਹਾਂ ਦੀ ਕਿਰਪਾ ਨਾਲ ਹਮੇਸ਼ਾ ਸਾਰਿਆਂ ਦਾ ਜੀਵਨ ਗਿਆਨ, ਸਮਝਦਾਰੀ ਅਤੇ ਬੁੱਧੀ ਨਾਲ ਰੋਸ਼ਨ ਰਹੇ, ਇਹੀ ਮੇਰੀ ਕਾਮਨਾ ਹੈ।"
आप सभी को प्रकृति की सुंदरता और दिव्यता को समर्पित पावन पर्व बसंत पंचमी की अनेकानेक शुभकामनाएं। ज्ञान और कला की देवी मां सरस्वती का आशीर्वाद हर किसी को प्राप्त हो। उनकी कृपा से सबका जीवन विद्या, विवेक और बुद्धि से सदैव आलोकित रहे, यही कामना है।
— Narendra Modi (@narendramodi) January 23, 2026


