ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੇਂਟ-ਗੋਬੇਨ ਦੇ ਸੀ.ਈ.ਓ. ਸ਼੍ਰੀ ਬੇਨੋਇਟ ਬਾਜ਼ਿਨ ਨਾਲ ਹੋਈ ਗੱਲਬਾਤ ’ਤੇ ਖ਼ੁਸ਼ੀ ਪ੍ਰਗਟਾਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਬੁਨਿਆਦੀ ਢਾਂਚੇ ਅਤੇ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਬੇਮਿਸਾਲ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਗੱਲਬਾਤ ਦੌਰਾਨ ਭਾਰਤ ਵਿੱਚ ਸੇਂਟ-ਗੋਬੇਨ ਦੀ ਮੌਜੂਦਗੀ ਦਾ ਦਾਇਰਾ ਵਧਾਉਣ ਅਤੇ ਨਵੀਨਤਾ, ਸਰਕੂਲਰ ਆਰਥਿਕਤਾ ਤੇ ਹੋਰ ਖੇਤਰਾਂ ਵਿੱਚ ਸਾਂਝੇਦਾਰੀ ਕਰਨ ਦੇ ਢੰਗਾਂ ’ਤੇ ਚਰਚਾ ਹੋਈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਭਿੰਨਤਾ ਅਤੇ ਵਿਸ਼ਾਲਤਾ ‘ਗਲੋਬਲ ਸਾਊਥ’ ਲਈ ਨਿਰਮਾਣ ਨਾਲ ਜੁੜੇ ਹੱਲ ਵਿਕਸਤ ਕਰਨ ਲਈ ਇੱਕ ਆਦਰਸ਼ ਪਲੇਟਫਾਰਮ ਪ੍ਰਦਾਨ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;
“ਸੇਂਟ-ਗੋਬੇਨ ਦੇ ਸੀ.ਈ.ਓ. ਸ਼੍ਰੀ ਬੇਨੋਇਟ ਬਾਜ਼ਿਨ ਨਾਲ ਗੱਲਬਾਤ ਕਰਕੇ ਖ਼ੁਸ਼ੀ ਹੋਈ। ਭਾਰਤ ਵਿੱਚ ਬੁਨਿਆਦੀ ਢਾਂਚੇ ਅਤੇ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਬੇਮਿਸਾਲ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਅਸੀਂ ਭਾਰਤ ਵਿੱਚ ਸੇਂਟ-ਗੋਬੇਨ ਦੇ ਵਿਸਤਾਰ ਅਤੇ ਨਵੀਨਤਾ, ਸਰਕੂਲਰ ਆਰਥਿਕਤਾ ਆਦਿ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੇ ਢੰਗਾਂ ’ਤੇ ਚਰਚਾ ਕੀਤੀ। ਭਾਰਤ ਦੀ ਵਿਭਿੰਨਤਾ ਅਤੇ ਵਿਸ਼ਾਲਤਾ ‘ਗਲੋਬਲ ਸਾਊਥ’ ਲਈ ਨਿਰਮਾਣ ਨਾਲ ਜੁੜੇ ਹੱਲ ਵਿਕਸਤ ਕਰਨ ਦਾ ਇੱਕ ਬਿਹਤਰ ਪਲੇਟਫਾਰਮ ਪ੍ਰਦਾਨ ਕਰਦੀ ਹੈ।
@saintgobain”
Glad to interact with Mr. Benoit Bazin of Saint-Gobain. India is witnessing an unprecedented transformation in infrastructure and urban development. Discussed ways to further expand Saint-Gobain’s footprint in India and partner in innovation, circular economy and more. India’s… pic.twitter.com/yDSiUKX6D0
— Narendra Modi (@narendramodi) June 18, 2026


