Thanks world leaders for their congratulatory messages

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ ਸੁਨੇਹਿਆਂ ਲਈ ਆਲਮੀ ਨੇਤਾਵਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ 'ਐਕਸ' 'ਤੇ ਆਲਮੀ ਨੇਤਾਵਾਂ ਦੇ ਸੁਨੇਹਿਆਂ ਦਾ ਜੁਆਬ ਦਿੱਤਾ।

ਮਾਈਕ੍ਰੋਸਾਫਟ ਦੇ ਸੰਸਥਾਪਕ ਸ਼੍ਰੀ ਬਿਲ ਗੇਟਸ ਦੁਆਰਾ ਇੱਕ ਪੋਸਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਬਿਲ ਗੇਟਸ, ਤੁਹਾਡੇ ਸੁਨੇਹੇ ਦੀ ਤਹਿ ਦਿਲੋਂ ਪ੍ਰਸ਼ੰਸਾ ਕਰਦੇ ਹਾਂ। ਕੁਝ ਮਹੀਨੇ ਪਹਿਲਾਂ ਹੋਈ ਸਾਡੀ ਬਹੁਤ ਹੀ ਸਕਾਰਾਤਮਕ ਅਤੇ ਦਿਲਚਸਪ ਗੱਲਬਾਤ ਨੂੰ ਯਾਦ ਕੀਤਾ, ਜਿਸ ਵਿੱਚ ਸ਼ਾਸਨ ਅਤੇ ਸਿਹਤ ਸੰਭਾਲ ਵਿੱਚ ਟੈਕਨੋਲੋਜੀ ਦੀ ਪਰਿਵਰਤਨਸ਼ੀਲ ਭੂਮਿਕਾ ਅਤੇ ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ਲਈ ਭਾਰਤ ਦੀ ਵਚਨਬੱਧਤਾ ਸ਼ਾਮਲ ਹੈ। ਅਸੀਂ ਮਨੁੱਖਤਾ ਦੇ ਫਾਇਦੇ ਲਈ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਭਾਈਵਾਲੀ ਦੀ ਕਦਰ ਕਰਦੇ ਹਾਂ।"

 

ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ, ਸ਼੍ਰੀ ਹਾਮਿਦ ਕਰਜ਼ਈ ਦੁਆਰਾ ਇੱਕ ਪੋਸਟ ਦੇ ਜੁਆਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

"ਮੇਰੇ ਦੋਸਤ ਹਾਮਿਦ ਕਰਜ਼ਈ ਵਧਾਈ ਦੇ ਚੰਗੇ ਸ਼ਬਦਾਂ ਲਈ ਤੁਹਾਡਾ ਧੰਨਵਾਦ"

 

ਯੁਗਾਂਡਾ ਦੇ ਰਾਸ਼ਟਰਪਤੀ, ਸ਼੍ਰੀ ਯੋਵੇਰੀ ਕੇ. ਮੁਸੇਵੇਨੀ ਦੁਆਰਾ ਇੱਕ ਪੋਸਟ ਦਾ ਜੁਆਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਸ਼ੁਭਕਾਮਨਾਵਾਂ ਦੇ ਤੁਹਾਡੇ ਨਿੱਘੇ ਸ਼ਬਦਾਂ ਲਈ ਰਾਸ਼ਟਰਪਤੀ ਯੋਵੇਰੀ ਕੇ. ਮੁਸੇਵੇਨੀ ਦੀ ਤਹਿ ਦਿਲੋਂ ਸ਼ਲਾਘਾ ਕਰਦੇ ਹਾਂ। ਅਸੀਂ ਯੁਗਾਂਡਾ ਨਾਲ ਆਪਣੀ ਮਜ਼ਬੂਤ ​​ਸਾਂਝੇਦਾਰੀ ਨੂੰ ਅੱਗੇ ਵਧਾਵਾਂਗੇ। ਸਾਨੂੰ ਮਾਣ ਸੀ ਕਿ ਅਫਰੀਕਾ ਯੂਨੀਅਨ ਜੀ-20 ਪ੍ਰੈਜ਼ੀਡੈਂਸੀ ਦਾ ਸਥਾਈ ਮੈਂਬਰ ਬਣ ਗਿਆ ਹੈ। ਅਸੀਂ ਸਾਰੇ ਖੇਤਰਾਂ ਵਿੱਚ ਆਪਣੇ ਇਤਿਹਾਸਕ ਸੰਪਰਕ ਨੂੰ ਹੋਰ ਵਿਕਸਿਤ ਕਰਾਂਗੇ।"

 

ਸਲੋਵੇਨੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਰੌਬਰਟ ਗੋਲੋਬ ਦੁਆਰਾ ਇੱਕ ਪੋਸਟ ਦਾ ਜੁਆਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 

“ਪ੍ਰਧਾਨ ਮੰਤਰੀ ਰੌਬਰਟ ਗੋਲੋਬ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਦੀ ਪ੍ਰਸ਼ੰਸਾ ਕਰਦੇ ਹਾਂ। ਅਸੀਂ ਆਪਣੇ ਤੀਸਰੇ ਕਾਰਜਕਾਲ ਵਿੱਚ ਭਾਰਤ ਅਤੇ ਸਲੋਵੇਨੀਆ ਦਰਮਿਆਨ ਨਜ਼ਦੀਕੀ ਸਾਂਝੇਦਾਰੀ ਨੂੰ ਮਜ਼ਬੂਤ ਬਣਾਉਣਾ ਜਾਰੀ ਰੱਖਾਂਗੇ।”

 

ਫਿਨਲੈਂਡ ਦੇ ਪ੍ਰਧਾਨ ਮੰਤਰੀ, ਸ਼੍ਰੀ ਪੇਟਰੀ ਓਰਪੋ ਦੁਆਰਾ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਤੁਹਾਡੀਆਂ ਸ਼ੁਭਕਾਮਨਾਵਾਂ ਲਈ ਪ੍ਰਧਾਨ ਮੰਤਰੀ ਪੇਟਰੀ ਓਰਪੋ ਦਾ ਧੰਨਵਾਦ। ਮੈਂ ਭਾਰਤ-ਫਿਨਲੈਂਡ ਸਬੰਧਾਂ ਵਿੱਚ ਗਤੀ ਨੂੰ ਵਧਾਉਣ ਅਤੇ ਸਾਡੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਤੁਹਾਡੇ ਨਾਲ ਨੇੜਿਓਂ ਕੰਮ ਕਰਨ ਦੀ ਉਮੀਦ ਕਰਦਾ ਹਾਂ।”

 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇੱਕ ਪੋਸਟ ਦਾ ਜੁਆਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ;

"ਵਧਾਈ ਸੁਨੇਹੇ ਲਈ ਤੁਹਾਡਾ ਧੰਨਵਾਦ। ਭਾਰਤ ਕੈਨੇਡਾ ਨਾਲ ਆਪਸੀ ਸਮਝਦਾਰੀ ਅਤੇ ਇੱਕ -ਦੂਜੇ ਦੀਆਂ ਚਿੰਤਾਵਾਂ ਦੇ ਸਨਮਾਨ ਦੇ ਆਧਾਰ 'ਤੇ ਕੰਮ ਕਰਨ ਦੀ ਉਮੀਦ ਕਰਦਾ ਹੈ।''

 

ਸੇਂਟ ਕਿਟਸ ਅਤੇ ਨੇਵਿਸ ਦੇ ਪ੍ਰਧਾਨ ਮੰਤਰੀ ਡਾ. ਟੈਰੇਂਸ ਡਰਿਊ ਦੁਆਰਾ ਇੱਕ ਪੋਸਟ ਦਾ ਜੁਆਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ;

“ਪ੍ਰਧਾਨ ਮੰਤਰੀ ਟੈਰੇਂਸ ਡਰਿਊ ਤੁਹਾਡਾ ਧੰਨਵਾਦ। ਸੇਂਟ ਕਿਟਸ ਅਤੇ ਨੇਵਿਸ ਨਾਲ ਸਦੀਆਂ ਪੁਰਾਣੇ ਲੋਕ ਦਰ ਲੋਕ ਸਬੰਧਾਂ 'ਤੇ ਸਾਨੂੰ ਮਾਣ ਹੈ। ਗਲੋਬਲ ਸਾਊਥ ਵਿੱਚ ਇੱਕ ਪ੍ਰਮੁੱਖ ਕੈਰੀਬੀਆਈ ਭਾਈਵਾਲ ਵਜੋਂ ਇੱਕ ਮਜ਼ਬੂਤ ​​ਵਿਕਾਸ ਸਹਿਯੋਗ ਬਣਾਉਣ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਹੈ।”

 

ਯਮਨ ਦੇ ਪ੍ਰਧਾਨ ਮੰਤਰੀ, ਸ਼੍ਰੀ ਅਹਿਮਦ ਅਵਾਦ ਬਿਨ ਮੁਬਾਰਕ ਦੁਆਰਾ ਇੱਕ ਪੋਸਟ ਦੇ ਜੁਆਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਪ੍ਰਧਾਨ ਮੰਤਰੀ ਅਹਿਮਦ ਅਵਾਦ ਬਿਨ ਮੁਬਾਰਕ ਤੁਹਾਡੀਆਂ ਸ਼ੁਭਕਾਮਨਾਵਾਂ ਲਈ ਤਹਿ ਦਿਲੋਂ ਧੰਨਵਾਦ। ਅਸੀਂ ਯਮਨ ਨਾਲ ਇਤਿਹਾਸਕ ਅਤੇ ਦੋਸਤਾਨਾ ਸਬੰਧਾਂ ਦੀ ਕਦਰ ਕਰਦੇ ਹਾਂ। ਅਸੀਂ ਦੇਸ਼ ਦੇ ਲੋਕਾਂ ਲਈ ਸ਼ਾਂਤੀ, ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ।”

 

ਟੇਸਲਾ ਮੋਟਰਜ਼ ਦੇ ਸੀਈਓ, ਸ਼੍ਰੀ ਐਲੋਨ ਮਸਕ ਦੁਆਰਾ ਇੱਕ ਪੋਸਟ ਦੇ ਜੁਆਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਐਲੋਨ ਮਸਕ, ਤੁਹਾਡੀਆਂ ਸ਼ੁਭਕਾਮਨਾਵਾਂ ਦੀ ਪ੍ਰਸ਼ੰਸਾ ਕਰਦੇ ਹਾਂ। ਪ੍ਰਤਿਭਾਸ਼ਾਲੀ ਭਾਰਤੀ ਨੌਜਵਾਨ, ਸਾਡੀ ਜਨਸੰਖਿਆ, ਅਨੁਮਾਨਿਤ ਨੀਤੀਆਂ ਅਤੇ ਸਥਿਰ ਲੋਕਤੰਤਰੀ ਰਾਜਨੀਤੀ ਸਾਡੇ ਸਾਰੇ ਭਾਈਵਾਲਾਂ ਲਈ ਵਪਾਰਕ ਮਾਹੌਲ ਪ੍ਰਦਾਨ ਕਰਨਾ ਜਾਰੀ ਰੱਖੇਗੀ।

 

ਈਸਵਾਤੀਨੀ ਦੇ ਪ੍ਰਧਾਨ ਮੰਤਰੀ, ਸ਼੍ਰੀ ਰਸਲ ਮਿਸੋ ਡਲਾਮਿਨੀ ਦੁਆਰਾ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਰਸਲ ਮਮੀਸੋ ਡਲਾਮਿਨੀ, ਸ਼ਾਹੀ ਪਰਿਵਾਰ ਅਤੇ ਈਸਵਤੀਨੀ ਦੇ ਰਾਜ ਦੇ ਦੋਸਤਾਨਾ ਲੋਕਾਂ ਦੀਆਂ ਨਿੱਘੀਆਂ ਸ਼ੁਭਕਾਮਨਾਵਾਂ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ । ਅਸੀਂ ਆਪਣੀ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਲਈ ਰਲ-ਮਿਲ ਕੇ ਕੰਮ ਕਰਾਂਗੇ।”

 

ਬੇਲੀਜ਼ ਦੇ ਪ੍ਰਧਾਨ ਮੰਤਰੀ, ਸ਼੍ਰੀ ਜੌਨ ਬ੍ਰੀਸੀਨੋ ਦੁਆਰਾ ਇੱਕ ਪੋਸਟ ਦੇ ਜੁਆਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਧੰਨਵਾਦ, ਪ੍ਰਧਾਨ ਮੰਤਰੀ ਜੌਨ ਬ੍ਰੀਸੀਨੋ। ਅਸੀਂ ਬੇਲੀਜ਼ ਨਾਲ ਦੋਸਤੀ ਦੀ ਕਦਰ ਕਰਦੇ ਹਾਂ ਅਤੇ ਇਨ੍ਹਾਂ ਬੰਧਨਾਂ ਨੂੰ ਮਜ਼ਬੂਤ ​​ਕਰਨ ਅਤੇ ਗਲੋਬਲ ਸਾਊਥ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨ ਦੀ ਉਮੀਦ ਰੱਖਦੇ ਹਾਂ।

 

ਬੈਲਜੀਅਮ ਦੇ ਪ੍ਰਧਾਨ ਮੰਤਰੀ ਸ਼੍ਰੀ ਅਲੈਗਜ਼ੈਂਡਰ ਡੀ ਕਰੂ ਦੁਆਰਾ ਇੱਕ ਪੋਸਟ ਦਾ ਜੁਆਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਧੰਨਵਾਦ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ। ਜੀਵੰਤ ਅਤੇ ਮਜ਼ਬੂਤ ​​ਭਾਰਤ- ਬੈਲਜੀਅਮ ਸਾਂਝੇਦਾਰੀ ਨਵੇਂ ਕਾਰਜਕਾਲ ਵਿੱਚ ਨਵੀਆਂ ਉਚਾਈਆਂ ਹਾਸਲ ਕਰਦੀ ਰਹੇਗੀ।”

 

ਬੋਲੀਵੀਆ ਦੇ ਰਾਸ਼ਟਰਪਤੀ ਸ਼੍ਰੀ ਲੁਈਸ ਆਰਸ ਦੁਆਰਾ ਇੱਕ ਪੋਸਟ ਦੇ ਜੁਆਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਭਾਰਤੀ ਲੋਕਤੰਤਰ ਲਈ ਤੁਹਾਡੇ ਪਿਆਰ ਭਰੇ ਸ਼ਬਦਾਂ ਅਤੇ ਰਾਸ਼ਟਰਪਤੀ ਲੁਈਸ ਆਰਸ ਦੇ ਵਧਾਈ ਸੰਦੇਸ਼ ਦੀ ਦਿਲੋਂ ਪ੍ਰਸ਼ੰਸਾ ਕਰਦੇ ਹਾਂ। ਬੋਲੀਵੀਆ ਲਾਤੀਨੀ ਅਮਰੀਕਾ ਵਿੱਚ ਭਾਰਤ ਲਈ ਸਾਡਾ ਮਹੱਤਵਪੂਰਣ ਸਾਥੀ ਹੈ। ਅਸੀਂ ਆਪਣੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਵਚਨਬੱਧ ਹਾਂ।”

 

ਆਇਰਲੈਂਡ ਦੇ ਪ੍ਰਧਾਨ ਮੰਤਰੀ, ਸ਼੍ਰੀ ਸਾਈਮਨ ਹੈਰਿਸ ਦੁਆਰਾ ਇੱਕ ਪੋਸਟ ਦਾ ਜੁਆਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਪ੍ਰਧਾਨ ਮੰਤਰੀ ਸਾਇਮਨ ਹੈਰਿਸ ਤੁਹਾਡੇ ਚੰਗੇ ਸ਼ਬਦਾਂ ਲਈ ਅਸੀਂ ਧੰਨਵਾਦੀ ਹਾਂ। ਭਾਰਤ-ਆਇਰਲੈਂਡ ਸਬੰਧ ਸਾਂਝੇ ਲੋਕਤੰਤਰੀ ਕਦਰਾਂ-ਕੀਮਤਾਂ 'ਤੇ ਅਧਾਰਿਤ ਹਨ। ਮੈਂ ਸਾਡੀ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਤੁਹਾਡੀ ਵਚਨਬੱਧਤਾ ਨੂੰ ਸਾਂਝਾ ਕਰਦਾ ਹਾਂ ਕਿਉਂਕਿ ਅਸੀਂ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ।

 

ਜ਼ਾਂਬੀਆ ਦੇ ਰਾਸ਼ਟਰਪਤੀ, ਸ਼੍ਰੀ ਹਾਕਾਈਂਡੇ ਹਿਚਲੇਮਾ ਦੁਆਰਾ ਇੱਕ ਪੋਸਟ ਦੇ ਜੁਆਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

"ਪ੍ਰਧਾਨ ਹਾਕਾਈਂਡੇ ਹਿਚਲੇਮਾ ਦੇ ਚੰਗੇ ਸ਼ਬਦਾਂ ਲਈ ਅਸੀਂ ਧੰਨਵਾਦੀ ਹਾਂ। ਭਾਰਤ-ਜ਼ਾਂਬੀਆ ਸਾਂਝੇਦਾਰੀ ਮਜ਼ਬੂਤੀ ਤੋਂ ਹੋਰ ਮਜ਼ਬੂਤ ​​ਹੁੰਦੀ ਰਹੇਗੀ।

 

ਇੰਡੋਨੇਸ਼ੀਆ ਦੇ ਰਾਸ਼ਟਰਪਤੀ, ਸ਼੍ਰੀ ਪ੍ਰਬੋਵੋ ਸੁਬੀਆਂਤੋ ਦੁਆਰਾ ਇੱਕ ਪੋਸਟ ਦੇ ਜੁਆਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਤੁਹਾਡੀਆਂ ਸ਼ੁਭਕਾਮਨਾਵਾਂ ਲਈ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਦਾ ਧੰਨਵਾਦ। ਮੈਂ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ​​ਕਰਨ ਅਤੇ ਸਾਡੇ ਸਦੀਆਂ ਪੁਰਾਣੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।”

 

ਸਵਿਸ ਕਨਫੈਡਰੇਸ਼ਨ ਦੀ ਪ੍ਰਮੁੱਖ ਮਿਸ ਵਿਓਲਾ ਐਮਹਰਡ ਦੁਆਰਾ ਇੱਕ ਪੋਸਟ ਦਾ ਜੁਆਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਪ੍ਰਮੁੱਖ ਵਿਓਲਾ ਐਮਹਰਡ, ਅਸੀਂ ਤੁਹਾਡੇ ਪਿਆਰੇ ਸ਼ਬਦਾਂ ਦੀ ਸ਼ਲਾਘਾ ਕਰਦੇ ਹਾਂ। ਭਾਰਤ ਵਿੱਚ ‘ਫੈਸਟੀਵਲ ਆਫ ਡੈਮੋਕ੍ਰੇਸੀ’ ਨੇ ਸੱਚਮੁੱਚ ਵਿਸ਼ਵ ਦਾ ਧਿਆਨ ਖਿੱਚਿਆ ਹੈ। ਅਸੀਂ ਭਾਰਤ-ਸਵਿਟਜ਼ਰਲੈਂਡ ਭਾਈਵਾਲੀ ਨੂੰ ਵਧਾਉਣ ਲਈ ਮਿਲ ਕੇ ਕੰਮ ਕਰਾਂਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions