ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਜੂਡੋ ਦੇ 57 ਕਿੱਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਯਾਮਿਨੀ ਮੌਰਿਆ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਯਾਮਿਨੀ ਮੌਰਿਆ ਨੇ ਬਹੁਤ ਸ਼ਾਨਦਾਰ ਖੇਡ ਦਿਖਾਈ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਜੂਡੋ ਪ੍ਰਤੀ ਉਨ੍ਹਾਂ ਦਾ ਜਨੂਨ ਸਾਫ਼ ਤੌਰ 'ਤੇ ਝਲਕਦਾ ਸੀ।
ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਇਹ ਉਪਲਬਧੀ ਕਈ ਨੌਜਵਾਨਾਂ ਨੂੰ ਜੂਡੋ ਵੱਲ ਆਕਰਸ਼ਿਤ ਕਰਨ ਲਈ ਪ੍ਰੇਰਿਤ ਕਰੇਗੀ। ਪ੍ਰਧਾਨ ਮੰਤਰੀ ਨੇ ਯਾਮਿਨੀ ਮੌਰਿਆ ਦੇ ਭਵਿੱਖ ਦੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਵਿੱਚ ਕਿਹਾ;
“ਜੂਡੋ 57 ਕਿੱਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਯਾਮਿਨੀ ਮੌਰਿਆ ਨੂੰ ਵਧਾਈ! ਉਨ੍ਹਾਂ ਨੇ ਬਹੁਤ ਵਧੀਆ ਖੇਡਿਆ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਜੂਡੋ ਪ੍ਰਤੀ ਉਨ੍ਹਾਂ ਦਾ ਜਨੂਨ ਸਾਫ਼ ਤੌਰ 'ਤੇ ਝਲਕਦਾ ਸੀ। ਉਨ੍ਹਾਂ ਦੀ ਇਹ ਉਪਲਬਧੀ ਆਉਣ ਵਾਲੇ ਸਮੇਂ ਵਿੱਚ ਕਈ ਨੌਜਵਾਨਾਂ ਨੂੰ ਜੂਡੋ ਵੱਲ ਆਕਰਸ਼ਿਤ ਕਰੇਗੀ। ਭਵਿੱਖ ਵਿੱਚ ਉਨ੍ਹਾਂ ਦੇ ਯਤਨਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।
#CWG2026”
Congratulations to Yamini Maurya on winning a Silver in the Judo 57 kg category! She played very well and her passion for Judo clearly reflected in her performance. Her feat will draw many youngsters towards Judo in the coming times. Wishing her the very best for the endeavours…
— Narendra Modi (@narendramodi) August 1, 2026


