ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ੇਸ਼ ਤੌਰ ‘ਤੇ ਲਕਸ਼ਦ੍ਵੀਪ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ ਕਿਉਂਕਿ ਮਿਨੀਕੌਏ, ਥੁੰਡੀ ਸਮੁੰਦਰੀ ਤਟ ਅਤੇ ਕਦਮਤ ਸਮੁੰਦਰੀ ਤਟ ਨੇ ‘ਬਲੂ ਬੀਚਜ਼’ ਦੀ ਪ੍ਰਤਿਸ਼ਠਿਤ ਸੂਚੀ ਵਿੱਚ ਜਗ੍ਹਾ ਬਣਾਈ ਹੈ, ਜੋ ਦੁਨੀਆ ਦੇ ਸਭ ਤੋਂ ਵੱਧ ਸਵੱਛ ਸਮੁੰਦਰੀ ਤਟਾਂ ਨੂੰ ਦਿੱਤਾ ਜਾਣ ਵਾਲਾ ਇੱਕ ਈਕੋ-ਲੇਬਲ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੀ ਜ਼ਿਕਰਯੋਗ ਤਟਰੇਖਾ ਨੂੰ ਰੇਖਾਂਕਿਤ ਕੀਤਾ ਅਤੇ ਤਟਵਰਤੀ ਸਵੱਛਤਾ ਨੂੰ ਅੱਗੇ ਵਧਾਉਣ ਵਿੱਚ ਭਾਰਤੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ।
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਹ ਬਹੁਤ ਅੱਛਾ ਹੈ! ਇਸ ਉਪਲਬਧੀ ਦੇ ਲਈ ਵਿਸ਼ੇਸ਼ ਤੌਰ ‘ਤੇ ਲਕਸ਼ਦ੍ਵੀਪ ਦੇ ਲੋਕਾਂ ਨੂੰ ਵਧਾਈਆਂ। ਭਾਰਤ ਦੀ ਤਟਰੇਖਾ ਜ਼ਿਕਰਯੋਗ ਹੈ ਅਤੇ ਤਟਵਰਤੀ ਸਵੱਛਤਾ ਨੂੰ ਅੱਗੇ ਵਧਾਉਣ ਦੇ ਲਈ ਸਾਡੇ ਲੋਕਾਂ ਵਿੱਚ ਬਹੁਤ ਉਤਸ਼ਾਹ ਵੀ ਹੈ।”
This is great! Congratulations, particularly to the people of Lakshadweep, for this feat. India’s coastline is remarkable and there is also a great amount of passion among our people to further coastal cleanliness. https://t.co/4gRsWussRt
— Narendra Modi (@narendramodi) October 26, 2022