ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੂ ਵਿੱਚ ਚਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ 3000 ਮੀਟਰ ਦੇ ਸਟੀਪਲਚੇਜ ਮੁਕਾਬਲੇ ਵਿੱਚ ਸ਼ਾਨਦਾਰ ਗੋਲਡ ਮੈਡਲ ਜਿੱਤਣ ‘ਤੇ ਅਵਿਨਾਸ਼ ਸਾਬਲੇ ਨੂੰ ਵਧਾਈਆਂ ਦਿੱਤੀਆਂ ਹਨ ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇੱਕ ਉਤਕ੍ਰਿਸ਼ਟ ਚੈਂਪੀਅਨ ਨੇ ਭਾਰਤ ਨੂੰ ਫਿਰ ਤੋਂ ਮਾਣ ਮਹਿਸੂਸ ਕਰਵਾਇਆ ਹੈ! ਪੁਰਸ਼ਾਂ ਦੇ 3000 ਮੀਟਰ ਦੇ ਸਟੀਪਲਚੇਜ ਮੁਕਾਬਲੇ ਵਿੱਚ ਅਜਿੱਤ ਅਵਿਨਾਸ਼ ਸਾਬਲੇ (@avinash3000m ) ਦੁਆਰਾ ਸ਼ਾਨਦਾਰ ਗੋਲਡ ਮੈਡਲ। ਮੈਂ ਉਨ੍ਹਾਂ ਨੂੰ ਇਸ ਸਫ਼ਲਤਾ ਦੇ ਲਈ ਵਧਾਈਆਂ ਦਿੰਦਾ ਹਾਂ। ਉਨ੍ਹਾਂ ਦੇ ਆਗਾਮੀ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।”
An outstanding champion makes India proud again! A fantastic Gold by the unstoppable @avinash3000m in the Men's 3000m Steeplechase Event. I congratulate him for the success. Best wishes for his endeavours ahead. pic.twitter.com/Fo79gNscJZ
— Narendra Modi (@narendramodi) October 1, 2023


