ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਥਾਈਲੈਂਡ ਦੀ ਰਾਜਮਾਤਾ ਮਹਾਰਾਣੀ ਸਿਰੀਕਿਤ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ੋਕ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਮਹਾਰਾਣੀ ਦੇ ਜਨਤਕ ਸੇਵਾ ਲਈ ਜੀਵਨ ਭਰ ਦੇ ਸਮਰਪਣ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਦੁਨੀਆ ਭਰ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਸ਼੍ਰੀ ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ:
‘ਮੈਂ ਥਾਈਲੈਂਡ ਦੀ ਰਾਜਮਾਤਾ ਮਹਾਰਾਣੀ ਸਿਰੀਕਿਤ ਦੇ ਦੇਹਾਂਤ ’ਤੇ ਦੁਖ ਹੋਇਆ। ਜਨਤਕ ਸੇਵਾ ਲਈ ਉਨ੍ਹਾਂ ਦਾ ਜੀਵਨ ਭਰ ਦਾ ਸਮਰਪਣ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਇਸ ਡੂੰਘੇ ਦੁੱਖ ਦੀ ਘੜੀ ਵਿੱਚ ਮੈਂ ਰਾਜਾ, ਸ਼ਾਹੀ ਪਰਿਵਾਰ ਦੇ ਮੈਂਬਰਾਂ ਅਤੇ ਥਾਈਲੈਂਡ ਦੇ ਲੋਕਾਂ ਨਾਲ ਆਪਣੀਆਂ ਦਿਲੀ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ।’
I am deeply saddened by the passing of Her Majesty Queen Sirikit, The Queen Mother of Thailand. Her lifelong dedication to public service will continue to inspire generations. My heartfelt condolences to His Majesty The King, the members of the Royal Family and the people of…
— Narendra Modi (@narendramodi) October 26, 2025


